ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਅਦਬੀ ਸੰਗਤ › ›

Featured Posts
ਸਿਰਜਣਾਤਮਕ ਰੂਹਾਂ ਤੇ ਕਲਮੀ ਦਸਤਖ਼ਤ

ਸਿਰਜਣਾਤਮਕ ਰੂਹਾਂ ਤੇ ਕਲਮੀ ਦਸਤਖ਼ਤ

ਖਵਾਜਾ ਅਹਿਮਦ ਅੱਬਾਸ ਸਾਹਿਤ, ਪੱਤਰਕਾਰੀ ਤੇ ਫਿਲਮ ਜਗਤ ਵਿਚ ਇਕ ਬਹੁਤ ਵੱਡਾ ਨਾਂ ਹੈ। ਉਨ੍ਹਾਂ ਦੀ “ਪਰਿਵਾਰਿਕ ਟ੍ਰੀ” ‘ਤੇ ਝਾਤੀ ਮਾਰੀਏ ਤਾਂ ਖਵਾਜਾ-ਪਰਿਵਾਰ ਦੇ ਵਡੇਰੇ ਇਸਲਾਮ ਦੇ ਮੋਢੀ ਹਜ਼ਰਤ ਮੁਹੰਮਦ ਦੇ ਸਮਕਾਲੀ ਸਨ। ਖਵਾਜਾ ਅਹਿਮਦ ਅੱਬਾਸ ਦਾ ਜਨਮ ਮਸ਼ਹੂਰ ਸ਼ਾਇਰ ਮਿਰਜ਼ਾ ਗਾਲਿਬ ਦੇ ਵਿਦਿਆਰਥੀ ਤੇ ਉਰਦੂ ਦੇ ਮਸ਼ਹੂਰ ਸ਼ਾਇਰ ਖਵਾਜਾ ...

Read More

ਮੇਰੇ ਲਈ ਕਿਤਾਬਾਂ ਭਰਿਆ ਸਾਲ

ਮੇਰੇ ਲਈ ਕਿਤਾਬਾਂ ਭਰਿਆ ਸਾਲ

ਮੈਂ 1994 ਤੋਂ ਹੁਣ ਤੀਕ ਲਗਾਤਾਰ ਆਪਣੀ ਸਮਰੱਥਾ ਅਨੁਸਾਰ ਕਲਮ ਚਲਾ ਰਿਹਾ ਹਾਂ। ਏਨੇ ਸਾਲਾਂ ਵਿੱਚ ਕੋਈ ਵਿਰਲਾ ਹੀ ਵਰ੍ਹਾ ਅਜਿਹਾ ਬੀਤਿਆ ਹੋਵੇਗਾ, ਜਿਸ ਵਰ੍ਹੇ ਮੇਰੀ ਕੋਈ ਕਿਤਾਬ ਨਾ ਛਪੀ ਹੋਵੇ। ਹੁਣ ਤੱਕ ਪ੍ਰਕਾਸ਼ਿਤ ਪੁਸਤਕਾਂ ਦੀ ਕੁੱਲ ਗਿਣਤੀ 46 ਹੋ ਚੁੱਕੀ ਹੈ। ਕੋਈ ਕੁਝ ਕਹੇ ਜਾਂ ਨਾ ਕਹੇ, ਪਰੰਤੂ ਬੀਤੀਆ ...

Read More

ਨਾਟਕ ਅਤੇ ਕਮਿਊਨਿਸਟ ਲਹਿਰ ਦਾ ਅੰਤਰ-ਸਬੰਧ ਤੇ ਵਿੱਥਾਂ

ਨਾਟਕ ਅਤੇ ਕਮਿਊਨਿਸਟ ਲਹਿਰ ਦਾ ਅੰਤਰ-ਸਬੰਧ ਤੇ ਵਿੱਥਾਂ

             (ਦੂਜੀ ਕਿਸ਼ਤ) ਖ਼ਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਨੇ ਪੰਜਾਬ ਨੂੰ ਤਾਂ ਕਈ ਸਾਲ ਪਿੱਛੇ ਧੱਕਿਆ ਹੀ, ਨਾਲ ਹੀ ਲੋਕਾਂ ਦੇ ਮਨਾਂ ਵਿੱਚ ਕਮਿਊਨਿਸਟ ਲਹਿਰਾਂ ਪ੍ਰਤੀ ਅਜੀਬ ਕਿਸਮ ਦੇ ਸ਼ੰਕੇ ਉੱਭਰ ਆਏ। ਲਹਿਰ ਦੇ ਵੱਖ-ਵੱਖ ਧੜਿਆਂ ਦੀ ਪਹੁੰਚ ਵੱਖਰੀ ਸੀ, ਕੋਈ ਅਤਿਵਾਦੀਆਂ ਦੇ ਵਿਰੋਧ ’ਚ ਵੱਧ ਬੋਲਦਾ ਤੇ ਸਟੇਟ ਪ੍ਰਤੀ ਨਰਮ ਰੁਖ ...

Read More

ਕੁਦਰਤ ਦੀ ਏਕਤਾ ਦਾ ਖੋਜੀ

ਕੁਦਰਤ ਦੀ ਏਕਤਾ ਦਾ ਖੋਜੀ

ਅਵਤਾਰ ਸਿੰਘ ਧਾਲੀਵਾਲ (ਪੋ੍.) ‘ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥ ਕੁਦਰਤਿ ਪਉਣ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥’ (ਗੁਰੂ ਨਾਨਕ ਦੇਵ ਜੀ) ਬ੍ਰਹਿਮੰਡ ਦੇ ਕਣ ਕਣ ਵਿਚ ਕੁਦਰਤ ਦੀਆਂ ਸ਼ਕਤੀਆਂ ਵਿਦਮਾਨ ਹਨ। ਇਸ ਧਰਤ ਦੇ ਸਮੁੰਦਰਾਂ, ਦਰਿਆਵਾਂ, ਨਦੀਆਂ, ਨਾਲਿਆਂ, ਜੰਗਲਾਂ, ਜੀਵ-ਜੰਤੂਆਂ, ਪਰਬਤਾਂ, ਵਾਦੀਆਂ ਅਤੇ  ਮਨੁੱਖੀ ਵੱਸੋਂ ਦੀਆਂ ਥਾਵਾਂ ਵਿਚ ਕੁਦਰਤ ਦਾ ਪਸਾਰਾ ਹੈ। ਪਰਿਵਰਤਨ ਕੁਦਰਤ ...

Read More

ਸੁਰਜੀਤ ਮਾਨ: ਕਲਮ ਦੇ ਧਨੀ ਦੀ ਸਦੀਵੀ ਰੁਖ਼ਸਤਗੀ

ਸੁਰਜੀਤ ਮਾਨ: ਕਲਮ ਦੇ ਧਨੀ ਦੀ ਸਦੀਵੀ ਰੁਖ਼ਸਤਗੀ

ਅਵਤਾਰ ਅਕਬਰਪੁਰ ਸੁਰਜੀਤ ਮਾਨ ਦਾ ਨਾਂ ਕੋਈ ਜਾਣ-ਪਛਾਣ ਦਾ ਮੁਥਾਜ ਨਹੀਂ। ਸਗੋਂ ਜਦੋਂ ਕਦੇ ਸਾਹਿਤਕ ਵਿਹੜੇ ਅੰਦਰ ਕਲਮ ਦੇ ਧਨੀਆਂ ਦੀ ਗੱਲ ਛਿੜਦੀ ਹੈ ਤਾਂ ਇਸ ਇਨਸਾਨ ਦਾ ਨਾਂ ਆਪਮੁਹਾਰੇ ਬੁੱਲ੍ਹਾਂ ਉਤੇ ਆ ਜਾਂਦਾ ਹੈ। ਸ਼ਬਦਾਂ ਦੇ ਜੋੜ-ਤੋੜ ਨੂੰ ਆਪਣੇ ਵਰਕਿਆਂ ਦੀਆਂ ਕਿਆਰੀਆਂ ਵਿੱਚ ਫੁੱਲਾਂ ਵਾਂਗ ਚਿਣ-ਚਿਣ ਕੇ ਪਰੋਣ ਵਾਲਾ ਸੁਰਜੀਤ ...

Read More

ਜਦੋਂ ਮੇਰੀ ਪਹਿਲੀ ਰਚਨਾ ਛਪੀ...

ਜਦੋਂ ਮੇਰੀ ਪਹਿਲੀ ਰਚਨਾ ਛਪੀ...

ਡਾ. ਰਣਜੀਤ ਸਿੰਘ ਮੇਰੀ ਪਹਿਲੀ ਰਚਨਾ ਜਾਗ੍ਰਤੀ ਵਿੱਚ 1956 ਵਿੱਚ ਛਪੀ ਸੀ। ਉਦੋਂ ਮੈਂ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਪਿੰਡ ਦੇ ਮੁੰਡੇ ਅਤੇ ਸਕੂਲ ਵਿੱਚ ਪੜ੍ਹ ਰਹੇ ਕਿਸੇ ਵਿਦਿਆਰਥੀ ਦੀ ਨਾਮੀ ਤੇ ਸਰਕਾਰੀ ਮੈਗਜ਼ੀਨ ਵਿੱਚ ਰਚਨਾ ਦਾ ਛਪਣਾ ਇਕ ਵੱਡੀ ਪ੍ਰਾਪਤੀ ਸੀ। ਮੈਂ ਤਾਂ ਪਿੰਡ ਵਿਚ ਤੇ ਸਕੂਲੇ ਰਾਤੋ ਰਾਤ ਮਹੱਤਵਪੂਰਨ ...

Read More

ਮੇਰੇ ਨਾਵਲਾਂ ਦੇ ਅਭੁੱਲ ਪਾਤਰ

ਮੇਰੇ ਨਾਵਲਾਂ ਦੇ ਅਭੁੱਲ ਪਾਤਰ

ਪਰਗਟ ਸਿੰਘ ਸਿੱਧੂ ਕਿਸੇ ਵੀ ਰਚਨਾ ਨੂੰ ਕਾਲਜੀਵੀ ਬਣਾਉਣ ਵਿੱਚ ਪਾਤਰਾਂ ਦਾ ਪ੍ਰਮੁੱਖ ਸਥਾਨ ਹੈ। ਕੋਈ ਲੇਖਕ ਕਿੰਨਾ ਵੱਡਾ ਹੈ। ਇਸ ਦਾ ਪ੍ਰਭਾਵ ਵੀ ਪਾਤਰ ਹੀ ਪ੍ਰਸਤੁਤ ਕਰਦੇ ਹਨ। ਲੇਖਕ ਦੀ ਕਲਮ ਕਿੰਨੀ ਤਾਕਤਵਰ ਹੈ, ਇਸ ਦਾ ਪਤਾ ਵੀ ਰਚਨਾ ਵਿਚਲੇ ਪਾਤਰਾਂ ਤੋਂ ਹੀ ਲਗਦਾ ਹੈ। ਜੋ ਵੀ ਸੰਸਾਰ ਪ੍ਰਸਿੱਧ ਰਚਨਾਵਾਂ ...

Read More


ਪੰਜਾਬੀ ਭਾਸ਼ਾ ਵਿੱਚ ਬਹੁ-ਅਰਥਕ ਸ਼ਬਦਾਂ ਦੀ ਉਤਪਤੀ ਤੇ ਵਿਕਾਸ

Posted On September - 24 - 2016 Comments Off on ਪੰਜਾਬੀ ਭਾਸ਼ਾ ਵਿੱਚ ਬਹੁ-ਅਰਥਕ ਸ਼ਬਦਾਂ ਦੀ ਉਤਪਤੀ ਤੇ ਵਿਕਾਸ
ਪੰਜਾਬੀ ਭਾਸ਼ਾ ਦਾ ਸ਼ਬਦ-ਸੰਸਾਰ ਬੜਾ ਵਿਸ਼ਾਲ, ਜਟਿਲ ਤੇ ਮਹੱਤਵਪੂਰਨ ਹੈ ਜਿਸ ਵਿੱਚ ਇੱਕੋ ਸ਼ਬਦ ਬਹੁ-ਅਰਥਕ ਵੀ ਹੈ ਅਤੇ ਇੱਕੋ ਅਰਥ ਨਾਲ ਸਬੰਧਤ ਕਈ-ਕਈ ਸਮਭਾਵੀ ਸ਼ਬਦ ਵੀ ਹਨ। ਇਸ ਤੋਂ ਵੀ ਵੱਧ ਇੱਕੋ ਸ਼ਬਦ ਵਿਭਿੰਨ ਪ੍ਰਸੰਗਾਂ ਅਨੁਸਾਰ ਵਿਪਰੀਤ ਅਰਥਾਂ ਵਿੱਚ ਵੀ ਵਰਤਿਆ ਜਾਂਦਾ ਹੈ। ....

ਮਾਨਵ ਅਧਿਕਾਰਾਂ ਦਾ ਅਜਾਇਬਘਰ ਅਤੇ ਕੌਮਾਗਾਟਾ ਮਾਰੂ

Posted On September - 24 - 2016 Comments Off on ਮਾਨਵ ਅਧਿਕਾਰਾਂ ਦਾ ਅਜਾਇਬਘਰ ਅਤੇ ਕੌਮਾਗਾਟਾ ਮਾਰੂ
ਪਿਛਲੇ ਮਹੀਨੇ ਵਿਨੀਪੈੱਗ (ਕੈਨੇਡਾ) ਦੀ ਯਾਤਰਾ ਯਾਦਗਾਰੀ ਰਹੀ। ਕੁਝ ਸਾਲ ਪਹਿਲਾਂ ਹੀ ਉਸਾਰੇ ਗਏ ਕੌਮੀ ਮਾਨਵ ਅਧਿਕਾਰ ਅਜਾਇਬਘਰ ਦੀ ਦਿਲਖਿੱਚ ਵੱਡੀ ਇਮਾਰਤ ਅਤੇ ਉਸ ਵਿੱਚ ਮਿਲਦੀ ਜਾਣਕਾਰੀ ਹਰ ਯਾਤਰੀ ਦਾ ਧਿਆਨ ਖਿੱਚਦੀ ਹੈ। ....

ਪੰਥਕ ਕਵੀ ਪਿਆਰਾ ਸਿੰਘ ਨਿਰਛਲ

Posted On September - 24 - 2016 Comments Off on ਪੰਥਕ ਕਵੀ ਪਿਆਰਾ ਸਿੰਘ ਨਿਰਛਲ
ਗੱਲ 1988 ਦੀ ਹੈ। ਮੇਰੇ ਪਿਤਾ. ਬਲਵੰਤ ਸਿੰਘ ਤੇਗ ਉਸਤਾਦ ਕਵੀ ਸਨ ਅਤੇ ਉਨ੍ਹਾਂ ਅੰਮ੍ਰਿਤਸਰ ਵਿਚ ਆਪਣਾ ਪ੍ਰਿੰਟਿੰਗ ਪ੍ਰੈਸ ਲਗਾਇਆ ਹੋਇਆ ਸੀ। ਉਨ੍ਹਾਂ ਪਾਸ ਕੋਈ ਨਾ ਕੋਈ ਸ਼ਾਇਰ ਆਇਆ ਰਹਿਣਾ ਕਵਿਤਾ ਸੁਣਾਉਣ ਜਾਂ ਆਪਣੀਆਂ ਰਚਨਾਵਾਂ ਛਪਵਾਉਣ। ਉਨ੍ਹਾਂ ਦਿਨਾਂ ਵਿਚ ਮੇਰਾ ਤਾਰੁਫ਼ ਕਰਵਾਇਆ ਗਿਆ ਪੰਥਕ ਕਵੀ ਪਿਆਰਾ ਸਿੰਘ ਨਿਰਛਲ ਨਾਲ। ਉਹ ਆਪਣੀ ਨਵੇਕਲੀ ਰਚਨਾ ਹਾਸ-ਰਸ ਭਰਪੂਰ ‘‘ਭੂਰੀ ਵਾਲੀ ਸਾਧਣੀ’’ ਛਪਵਾਉਣ ਆਏ ਸਨ। ....

ਇਸਤਰੀ ਦੀ ਆਜ਼ਾਦੀ ਤੇ ਚਿੱਤਰਕਾਰ ਦੀ ਤੂਲਿਕਾ

Posted On September - 17 - 2016 Comments Off on ਇਸਤਰੀ ਦੀ ਆਜ਼ਾਦੀ ਤੇ ਚਿੱਤਰਕਾਰ ਦੀ ਤੂਲਿਕਾ
ਜ਼ਿਲਾ ਸੰਗਰੂਰ ਦੇ ਪਿੰਡ ਟਿੱਬਾ ਦੇ ਇਕ ਸਾਧਾਰਨ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਦਰਸ਼ਨ ਨੂੰ ਕਲਾ ਕੁਦਰਤੀ ਦਾਤ ਵਜੋਂ ਮਿਲੀ। ਬਚਪਨ ਵਿਚ ਹੀ ਉਹ ਗਿੱਲੀ ਮਿੱਟੀ ਦੇ ਬਲ੍ਹਦ-ਬੋਤੇ ਬਣਾਉਣ ਲੱਗ ਪਿਆ ਸੀ। ....

ਡਾ. ਅੰਬੇਦਕਰ ਪੱਤਰਕਾਰ ਵਜੋਂ

Posted On September - 17 - 2016 Comments Off on ਡਾ. ਅੰਬੇਦਕਰ ਪੱਤਰਕਾਰ ਵਜੋਂ
ਭਾਰਤ ’ਚ ਪ੍ਰੈਸ ਦਾ ਇਤਿਹਾਸ ਦਰਅਸਲ ਦੇਸ਼ ਦੀ ਆਜ਼ਾਦੀ ਦੀ ਲਹਿਰ ਦਾ ਇਤਿਹਾਸ ਹੀ ਹੈ। ਪ੍ਰਿੰਟ ਮੀਡੀਆ ਨੇ ਵਿਸ਼ੇਸ਼ ਰਾਜਨੀਤਕ ਪਾਰਟੀਆਂ ਤੇ ਇਸ ਨਾਲ ਜੁੜੇ ਰਾਸ਼ਟਰੀ ਨੇਤਾਵਾਂ ਦਾ ਪ੍ਰਭਾਵੀ ਬਿੰਬ ਘੜਨ ’ਚ ਵੱਡੀ ਭੂਮਿਕਾ ਨਿਭਾਈ ਪਰ ਵਿਡੰਬਨਾ ਇਹ ਹੈ ਕਿ ਵੱਡੀਆਂ ਅਖ਼ਬਾਰਾਂ ਦੀਆਂ ਸੰਚਾਲਕ ਤੇ ਮਾਲਿਕ ਵੀ ਇਨ੍ਹਾਂ ਪਾਰਟੀਆਂ ਦੇ ਨੇਤਾ ਹੀ ਸਨ। ....

ਭਾਰਤੀ ਤਰਕਸ਼ੀਲ ਲਹਿਰ ਦਾ ਬਾਨੀ

Posted On September - 17 - 2016 Comments Off on ਭਾਰਤੀ ਤਰਕਸ਼ੀਲ ਲਹਿਰ ਦਾ ਬਾਨੀ
ਵਿਗਿਆਨਕ ਸੋਚ ਰੱਖਣ ਵਾਲੇ ਡਾ. ਇਬਰਾਹਮ ਥਾਮਸ ਕਾਵੂਰ ਦਾ ਜਨਮ 10 ਅਪਰੈਲ 1898 ਨੂੰ ਕੇਰਲਾ ਦੇ ਸ਼ਹਿਰ ਤਿਰੂਵਾਲਾ ਵਿਖੇ ਹੋਇਆ, ਜਿਨ੍ਹਾਂ ਨੇ ਲੋਕਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਫੁੱਲਤ ਕਰਨ ਲਈ ਆਪਣੀ ਸਾਰੀ ਉਮਰ ਲਗਾਤਾਰ ਜਦੋਜਹਿਦ ਕੀਤੀ। ....

ਪ੍ਰਤੀਕਰਮ

Posted On September - 17 - 2016 Comments Off on ਪ੍ਰਤੀਕਰਮ
ਮਾਂ-ਬੋਲੀ ਦਾ ਮੋਹ ਤੇ ਅੰਗਰੇਜ਼ੀ ’ਚ ਸਟਿੱਕਰ 4 ਸਤੰਬਰ ਦੇ ਅੰਕ ਵਿੱਚ ਗੁਰਬਚਨ ਸਿੰਘ ਭੁੱਲਰ ਦੀ ਲਿਖਤ ਸਰਕਾਰ, ਖ਼ਾਸ ਕਰ ਅਕਾਲੀਆਂ ਵੱਲੋਂ ਮਾਂ-ਬੋਲੀ ਨੂੰ ਭੁੱਲਣ ਦਾ ਜ਼ਿਕਰ ਕਰਦੀ ਹੈ। ਪਿਛਾਂਹ ਨਿਗਾਹ ਮਾਰੀ ਜਾਵੇ ਤਾਂ ਆਪਣੀ ਸੌੜੀ ਵੋਟ ਨੀਤੀ ਲਈ ਹੀ ਇਨ੍ਹਾਂ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਅਤੇ ਬੋਲੀ ਆਧਾਰਿਤ ਸੂਬਾ ਬਣਾ ਕੇ ਹੀ ਦਮ ਲਿਆ ਭਾਵੇਂ ਕਿ ਪਹਿਲਾਂ ਵੰਡੇ ਪੰਜਾਬ ਨੂੰ ਦੁਬਾਰਾ ਛਾਂਗਿਆ ਗਿਆ। ਇਸ ਤਰ੍ਹਾਂ ਸੂਬਾ ਬਣਨ ਕਾਰਨ ਕਈ ਨਵੇਂ ਮਸਲੇ ਖੜ੍ਹੇ ਹੋਏ। ਉਂਜ, ਉਨ੍ਹਾਂ ਤੋਂ ਮਾਂ-ਬੋਲੀ 

ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ

Posted On September - 10 - 2016 Comments Off on ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ
ਆਧੁਨਿਕਤਾ ਦੀ ਲੁਕਵੀਂ ਚਾਲਕ ਸ਼ਕਤੀ ‘ਤਰੱਕੀ ਦੀ ਮਿੱਥ’ ਹੈ। ਤਰੱਕੀ ਦੀ ਮਿੱਥ ਯੌਰਪ ਵਿੱਚ ਜਾਗ੍ਰਿਤੀ ਦੌਰ ਦੌਰਾਨ ਹੋਂਦ ਵਿਚ ਆਈ ਜਦੋਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਖੋਜਾਂ ਪੁਰਾਣੀਆਂ ਵਿਸ਼ਵ-ਦ੍ਰਿਸ਼ਟੀਆਂ ਲਈ ਨਿੱਤ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਸਨ। ਇਸ ਮਿੱਥ ਅਨੁਸਾਰ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨਾਲ ਇੱਕ ਦਿਨ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਇੱਕ ਆਦਰਸ਼ਕ ਜਗਤ ਦੀ ਸਥਾਪਨਾ ਹੋ ਜਾਵੇਗੀ। ਇਸੇ ਮਿੱਥ ਨੇ ....

ਪੰਜਾਬੀ ਰੰਗਮੰਚ ਦੀਆਂ ਟੂਟੀਆਂ

Posted On September - 10 - 2016 Comments Off on ਪੰਜਾਬੀ ਰੰਗਮੰਚ ਦੀਆਂ ਟੂਟੀਆਂ
ਗੱਲ ਉਨ੍ਹਾਂ ਦਿਨਾਂ ਦੀ ਐ ਜਦੋਂ ਡਾ. ਆਤਮਜੀਤ ਦੇ ਘਰ ਦਾ ਪੁਨਰ ਨਿਰਮਾਣ ਚੱਲ ਰਿਹਾ ਸੀ... ਨਿਰਮਾਣ ਕਾਰਜ ਚੱਲਦਿਆਂ ਹੁਣ ਬਾਥਰੂਮ ਦੀਆਂ ਟੂਟੀਆਂ ਲੱਗਣ ਦੀ ਵਾਰੀ ਹੈ ਤੇ ਮੇਰਾ ਫੋਨ ਖੜਕ ਪਿਆ ਹੈ...… ‘ਆਤਮਜੀਤ’ ਤੇ ‘ਸਾਹਿਬ’ ਦੀ ਵਾਰਤਾਲਾਪ ਹੋ ਰਹੀ ਹੈ। ਸੰਦਰਭ ਟੂਟੀਆਂ ਦਾ ਹੈ। ਸੋਚਦੇ ਹੋਵੋਗੇ ਕਿ ਇਹ ਰੰਗਮੰਚ ਵਾਲੇ (ਇਹ ਲਫ਼ਜ਼ ਤੁਸੀਂ ਕਿੱਥੇ ਵਰਤਦੇ ਓ!), ਡਰਾਮੇ ਵਾਲੇ (ਕੁਝ ਤਾਂ ਇਹ ਵੀ ਨਹੀਂ ਵਰਤਦੇ!!) ....

ਚੰਡੀਗੜ੍ਹ ਦੂਰ ਅਸਤ ਮੈਂ ਪਹਿਲੀ ਵੇਰ 1958 ਵਿਚ

Posted On September - 10 - 2016 Comments Off on ਚੰਡੀਗੜ੍ਹ ਦੂਰ ਅਸਤ ਮੈਂ ਪਹਿਲੀ ਵੇਰ 1958 ਵਿਚ
ਚੰਡੀਗੜ੍ਹ ਪੰਜਾਬੀ ਬੰਦੇ ਨਾਲ ਵਾਪਰਿਆ ਹਾਦਸਾ ਹੈ। ਉਹ ਇਸ ਕਰਕੇ ਕਿ ਇਹ ਸ਼ਹਿਰ ਪੰਜਾਬ ਲਈ ਬਣਾਇਆ ਗਿਆ, ਫਿਰ ਪੰਜਾਬ ਤੋਂ ਖੋਹ ਲਿਆ ਗਿਆ। ਹੌਲੇ ਹੌਲੇ ਇਹਦੇ ਉੱਤੇ ਹੱਕ ਜਿਤਾਣ ਵਾਲੇ ਹੋਰ ਪੈਦਾ ਹੋ ਗਏ। ਸਮਾਂ ਗੁਜ਼ਰਦਾ ਗਿਆ ਤੇ ਚੰਡੀਗੜ੍ਹ ਪੰਜਾਬ ਤੋਂ ਦੂਰ ਹੁੰਦਾ ਗਿਆ। ਇਹਨੂੰ ਪੰਜਾਬ ਦਾ ਹਿੱਸਾ ਮੰਨਣ ਵਾਲੇ ਚੋਣਾਂ ਨੇੜੇ ਆਉਣ ਤੇ ‘‘ਚੰਡੀਗੜ੍ਹ ਸਾਡਾ ਹੈ” ਕਹਿੰਦੇ ਹਨ; ਫਿਰ ਮਾਮਲਾ ਠੱਪ ਹੋ ਜਾਂਦਾ ਹੈ। ....

ਦਿਮਾਗ਼ ਵਿੱਚੋਂ ਪੁੰਗਰ ਰਿਹਾ ਮਨ

Posted On September - 3 - 2016 Comments Off on ਦਿਮਾਗ਼ ਵਿੱਚੋਂ ਪੁੰਗਰ ਰਿਹਾ ਮਨ
ਈਸਾਈ ਮਤ ਦੇ ਆਗੂ ਪੋਪ ਜਾਨ ਪਾਲ ਨੇ 1996 ’ਚ ‘ਅਕੈਡਮੀ ਆਫ ਸਾਇੰਸਜ਼’ ਨੂੰ ਲਿਖਿਆ: ‘‘ਜੀਵਨ ਦੇ ਵਿਕਾਸ ’ਚ ਵਿਸ਼ਵਾਸ ਵਧਦਾ ਜਾ ਰਿਹਾ ਹੈ। ਗਿਆਨ ਦੇ ਭਿੰਨ-ਭਿੰਨ ਖੇਤਰਾਂ ’ਚ ਹੋ ਰਹੀ ਖੋਜ ਵੀ ਇਸ ਦੀ ਪੁਸ਼ਟੀ ਕਰ ਰਹੀ ਹੈ। ਪਰ, ਕੀ ਵਿਗਿਆਨ ਮਨੁੱਖ ਦੇ ਮਨ ਨੂੰ ਵੀ ਕਦੀ ਸਮਝ ਸਕੇਗਾ ?’’ ....

ਪੁਲੀਸ ਦੀ ਭੀੜ ਵਿੱਚ ਗੁਆਚੇ ਨਾਵਲ ‘ਤਫ਼ਤੀਸ਼’ ਦੇ ਮਹੱਤਵਪੂਰਨ ਪਾਤਰ

Posted On September - 3 - 2016 Comments Off on ਪੁਲੀਸ ਦੀ ਭੀੜ ਵਿੱਚ ਗੁਆਚੇ ਨਾਵਲ ‘ਤਫ਼ਤੀਸ਼’ ਦੇ ਮਹੱਤਵਪੂਰਨ ਪਾਤਰ
‘ਤਫ਼ਤੀਸ਼’ ਨਾਵਲ ਨੂੰ ਪ੍ਰਕਾਸ਼ਿਤ ਹੋਇਆਂ 25 ਤੋਂ ਵੱਧ ਸਾਲ ਹੋ ਗਏ ਹਨ। ਪਹਿਲੇ ਸਾਲ ਤੋਂ ਸ਼ੁਰੂ ਹੋਈ ਚਰਚਾ ਹੁਣ ਤੱਕ ਜਾਰੀ ਹੈ। ਪਹਿਲੀ ਪੀੜ੍ਹੀ ਦੇ ਚਿੰਤਕ ਪ੍ਰੋ. ਅਤਰ ਸਿੰਘ ਤੋਂ ਲੈ ਕੇ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੀ ਡਾ. ਰਮਿੰਦਰ ਤੱਕ ਨੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਇਸ ਦੀ ਛਾਣ-ਬੀਣ ਕੀਤੀ ਹੈ। ਹੁਣ ਤੱਕ ਚਾਰ ਪੀਐਚ.ਡੀ. ਅਤੇ ਕੁਝ ਐਮ.ਫਿਲ. ਦੀਆਂ ਡਿਗਰੀਆਂ ਹੋ ਚੁੱਕੀਆਂ ਹਨ। ....

ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼

Posted On September - 3 - 2016 Comments Off on ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼
ਡਾ. ਵਣਜਾਰਾ ਬੇਦੀ ਅਨੁਸਾਰ ਜੀਵਨ ਦੇ ਵਿਸ਼ਾਲ ਖੇਤਰ ਵਿਚ ਵਰਤੀਦੀਆਂ ਅਨੇਕਾਂ ਉਪਮਾਵਾਂ ਲਖਸ਼ਣਿਕ ਅਰਥ ਗ੍ਰਹਿਣ ਕਰਕੇ ਕਿਸੇ ਹੋਰ ਹੀ ਭਾਵ ਦਾ ਬੋਧ ਕਰਵਾਉਣ ਲੱਗ ਪੈਂਦੀਆ ਹਨ ਤੇ ਪ੍ਰਚਲਤ ਹੋ ਕੇ ਮੁਹਾਵਰਾ ਬਣ ਜਾਂਦੀਆ ਹਨ। ਮੁਹਾਵਰੇ ਗਾਗਰ ਵਿਚ ਸਾਗਰ ਭਰਨ ਦੇ ਨਾਲ -ਨਾਲ ਕਿਸੇ ਭਾਸ਼ਾ ਦਾ ਠੁੱਕ ਬੰਨ੍ਹਦੇ ਹਨ। ....

ਕਿਉਂ ਸਰਲ ਨਹੀਂ ਕਵਿਤਾ ਦਾ ਅਨੁਵਾਦ

Posted On September - 3 - 2016 Comments Off on ਕਿਉਂ ਸਰਲ ਨਹੀਂ ਕਵਿਤਾ ਦਾ ਅਨੁਵਾਦ
ਵਰਣ ਤੇ ਧੁਨੀ ਤੋਂ ਬਾਅਦ ਅਗਲੀ ਸਮੱਸਿਆ ਸ਼ਬਦ ਚੋਣ ’ਤੇ ਆਉਂਦੀ ਹੈ। ਸ਼ਬਦ ਕੋਸ਼ਾਂ ’ਚ ਸ਼ਬਦਾਂ ਦੇ ਸਮਰੂਪ ਤੇ ਤੱਤਸਮ ਮਿਲ ਜਾਂਦੇ ਹਨ ਪਰ ਕਈ ਵਾਰ ਇਕੋ ਹੀ ਸਰੋਤ/ਮੂਲ ਦੀਆਂ ਭਾਸ਼ਾਵਾਂ ਵਿਚ ਵੀ ਸਹੀ ਤੇ ਸਟੀਕ ਸਮਰੂਪ ਨਹੀਂ ਮਿਲਦੇ। ਕਾਰਨ ਕਿ ਸ਼ਬਦ ਦੀਆਂ ਸੱਭਿਆਚਾਰਕ ਤੇ ਰਾਗਾਤਮਕ ਭੂਮਿਕਾਵਾਂ ਹੁੰਦੀਆਂ ਹਨ। ....

ਇਤਿਹਾਸਕ ਮੌਕਾ ਲੈ ਕੇ ਆਇਆ ਆਰਥਿਕ ਸੰਕਟ

Posted On August - 28 - 2016 Comments Off on ਇਤਿਹਾਸਕ ਮੌਕਾ ਲੈ ਕੇ ਆਇਆ ਆਰਥਿਕ ਸੰਕਟ
ਭਵਿੱਖ ਦੇ ਤਸੱਵਰ ਦਾ ਕੀ ਬਣਿਆ? ਸਰਨੀਚੈੱਕ ਅਤੇ ਵਿਲਿਅਮਜ਼ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ਭਵਿੱਖ ਕਿਵੇਂ ਰਚਿਆ ਜਾਵੇ: ਉੱਤਰ ਪੂੰਜੀਵਾਦ ਅਤੇ ਕਿਰਤ-ਮੁਕਤ ਸੰਸਾਰ’ ਇਸੇ ਸਵਾਲ ਨਾਲ ਸ਼ੁਰੂ ਹੁੰਦੀ ਹੈ। ਇਨ੍ਹਾਂ ਸਮਿਆਂ ਵਿੱਚ, ਜਦੋਂ ਕਰੋੜਾਂ ਲੋਕ ਦੁਨੀਆਂ ਨੂੰ ਬਦਲਣਾ ਚਾਹੁੰਦੇ ਹਨ ਪਰ ਹਤਾਸ਼ ਹਨ, ਅਜਿਹਾ ਕੀ ਵਾਪਰਿਆ ਹੈ ਕਿ ਬਦਲਾਅ ਦੀਆਂ ਸੰਭਾਵਨਾਵਾਂ ਉੱਕਾ ਹੀ ਨਜ਼ਰ ਨਹੀਂ ਆਉਂਦੀਆਂ? ਰੋਸ ਅਤੇ ਵਿਰੋਧ ਦੀਆਂ ਜਨਤਕ ਲਹਿਰਾਂ ਤੇਜ਼ੀ ਨਾਲ ਉੱਠਦੀਆਂ ....

ਐਮ.ਐਮ. ਕਲਬੁਰਗੀ ਹੋਣ ਦਾ ਅਰਥ

Posted On August - 28 - 2016 Comments Off on ਐਮ.ਐਮ. ਕਲਬੁਰਗੀ ਹੋਣ ਦਾ ਅਰਥ
ਠੀਕ ਇਕ ਸਾਲ ਪਹਿਲਾਂ 30 ਅਗਸਤ, 2015 ਨੂੰ ਸਵੇਰੇ 8.30 ਕੁ ਵਜੇ ਕਰਨਾਟਕ ਦੇ ਧਾਰਵਾੜ ਸ਼ਹਿਰ ਦੇ ਆਪਣੇ ਘਰ ਵਿੱਚ ਕੰਨੜ ਵਿਦਵਾਨ ਡਾ. ਐਮ.ਐਮ. ਕਲਬੁਰਗੀ ਪਰਿਵਾਰ ਨਾਲ ਨਾਸ਼ਤਾ ਕਰਨ ਬੈਠੇ ਸਨ। ਉਹ ਕੰਨੜ ਯੂਨੀਵਰਸਿਟੀ ਹਾਮਪੀ ਦੇ 1998 ਤੋਂ 2001 ਤੱਕ ਵਾਈਸ ਚਾਂਸਲਰ ਰਹੇ ਸਨ ਤੇ ਰਿਟਾਇਰ ਹੋਣ ਉਪਰੰਤ ਧਾਰਵਾੜ ਵਿੱਚ ਵਸ ਗਏ ਸਨ। ਦਰਵਾਜ਼ੇ ਦੀ ਘੰਟੀ ਵੱਜੀ, ਉਨ੍ਹਾਂ ਦੀ ਪਤਨੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ, ....
Page 5 of 7212345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.