ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਅਦਬੀ ਸੰਗਤ › ›

Featured Posts
ਮੌਖਿਕ ਬਾਲ ਸਾਹਿਤ ਪ੍ਰੰਪਰਾ

ਮੌਖਿਕ ਬਾਲ ਸਾਹਿਤ ਪ੍ਰੰਪਰਾ

ਪੰਜਾਬੀ ਬਾਲ ਲੋਕ ਸਾਹਿਤ ਪੰਜਾਬੀ ਸਭਿਆਚਾਰ ਅਤੇ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹੈ ਜਿਸ ਵਿੱਚ ਬਾਲ ਮਨਾਂ ਦੀਆ ਆਸ਼ਾਵਾਂ, ਭਾਵਨਾਵਾਂ ਅਤੇ ਕਲਪਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਸਾਹਿਤ ਨੂੰ ਮੁੱਖ ਤੌਰ ’ਤੇ ਬਾਲਾਂ ਨੇ ਹੀ ਖੇਡਦਿਆਂ ਹੋਇਆ ਹੀ ਸਮੂਹਿਕ ਰੂਪ ਵਿੱਚ ਸਿਰਜਿਆ, ਮਾਂਜਿਆ ਅਤੇ ਲਿਸ਼ਕਾਇਆ ਹੈ ਅਤੇ ਵਡੇਰਿਆਂ ਨੇ ...

Read More

ਸਾਹਿਤਕ ਅਨੁਵਾਦ ਦੀ ਪ੍ਰੰਪਰਾ ਅਤੇ ਮਹੱਤਤਾ

ਸਾਹਿਤਕ ਅਨੁਵਾਦ ਦੀ ਪ੍ਰੰਪਰਾ ਅਤੇ ਮਹੱਤਤਾ

ਅਨੁਵਾਦ ਸ਼ਬਦ ਦਾ ਸਬੰਧ ਵਦੁ ਧਾਤ ਤੋਂ ਹੈ ਜਿਸ ਦਾ ਅਰਥ ਹੈ ਬੋਲਣਾ ਜਾਂ ਕਹਿਣਾ। ਆਦਿ  ਕਾਲ ਵਿੱਚ ਸਿੱਖਿਆ ਦੀ ਮੌਖਿਕ ਪ੍ਰੰਪਰਾ ਸੀ, ਗੁਰੂ ਲੋਕ ਆਖਦੇ ਸਨ ਸ਼ਿਸ਼ ਦੁਹਾਰਾਉਂਦੇ ਸਨ। 14ਵੀਂ ਪੰਦਰ੍ਹਵੀਂ ਸਦੀ ਤੋਂ ਪਹਿਲਾਂ ਹੀ ਜੋਤਿਸ਼ ਅਤੇ ਨੀਤੀ ਕਥਾਵਾਂ ਦੇ ਅਨੁਵਾਦ ਸੰਸਕ੍ਰਿਤ ਅਤੇ ਹੋਰਨਾਂ ਭਾਸ਼ਾਵਾਂ ਤੋਂ  ਹੋਣ ਲੱਗ ਪਏ ...

Read More

ਸੈਲਫ਼ੀ: ਔਰਤ ਮਨ ਦੀ ਸੰਵੇਦਨਾ

ਸੈਲਫ਼ੀ: ਔਰਤ ਮਨ ਦੀ ਸੰਵੇਦਨਾ

ਡਾ. ਗੁਰਪ੍ਰੀਤ ਕੌਰ ਵਰਿਆਮ ਮਸਤ ਮੂਲਰੂਪ ਵਿੱਚ ਨਾਟਕ ਖੇਤਰ ਦਾ ਹਸਤਾਖਰ ਹੈ। ਉਸ ਨੇ ਦਰਜਨ ਦੇ ਕਰੀਬ ਨਾਟ-ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਸੈਲਫੀ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਇਸ ਵਿਚ ਕੁੱਲ ਅਠਾਈ ਕਹਾਣੀਆਂ ਹਨ। ਇਨ੍ਹਾਂ ਸਾਰੀਆਂ ਕਹਾਣੀਆਂ ਦਾ ਮੂਲ ਵਿਸ਼ਾ ਵਿਸ਼ਵੀਕਰਨ ਦੇ ਪ੍ਰਭਾਵ ਹੇਠ ਜਨਮ ਲੈਂਦੀਆਂ ਨਵੀਆਂ ਕਦਰਾਂ ...

Read More

ਪੁਆਧੀ ਦਾ ਖੋਜੀ-ਵਿਦਵਾਨ ਸੀ ਬਲਬੀਰ ਸਿੰਘ ਸੰਧੂ

ਪੁਆਧੀ ਦਾ ਖੋਜੀ-ਵਿਦਵਾਨ ਸੀ ਬਲਬੀਰ ਸਿੰਘ ਸੰਧੂ

ਉੱਘੇ ਅੰਗਰੇਜ਼ ਵਿਦਵਾਨ, ਭਾਸ਼ਾ ਵਿਗਿਆਨੀ ਅਤੇ ਖੋਜੀ ਡਾ. ਗਰੀਅਰਸਨ ਨੇ ਜਿਵੇਂ ਭਾਰਤ ਦੀਆਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਉੱਤੇ ਬੜਾ ਮੁੱਲਵਾਨ ਕੰਮ ਕੀਤਾ ਹੈ ਉੱਥੇ ਪੁਆਧੀ ਉਪ-ਭਾਸ਼ਾ ਬਾਰੇ ਡਾ. ਬਲਬੀਰ ਸਿੰਘ ਸੰਧੂ ਦਾ ਖੋਜ-ਕਾਰਜ ਬਹੁਤ ਨਿਆਰਾ ਤੇ ਸ਼ਲਾਘਾਯੋਗ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਡਾ. ਸੰਧੂ ਭਾਰਤ ਦੇ ...

Read More

ਹਰਿਆਣਾ ਰਾਜ ਅਤੇ ਪੰਜਾਬੀ ਭਾਸ਼ਾ

ਹਰਿਆਣਾ ਰਾਜ ਅਤੇ ਪੰਜਾਬੀ ਭਾਸ਼ਾ

ਪਹਿਲੀ ਨਵੰਬਰ 1966 ਤੋਂ ਪਹਿਲਾਂ ਹਰਿਆਣਾ, ਪੰਜਾਬ ਦਾ ਅਨਿੱਖੜਵਾਂ ਅੰਗ ਸੀ। ਹਰਿਆਣਾ ਦਾ ਪੰਜਾਬ ਨਾਲ ਹੀ ਨਹੀਂ ਪੰਜਾਬੀ ਨਾਲ ਵੀ ਵਿਸ਼ੇਸ਼ ਸਬੰਧ ਰਿਹਾ ਹੈ। ਆਦਿ ਕਵੀ ਸ਼ੇਖ ਫ਼ਰੀਦ ਸ਼ਕਰਗੰਜ ਨੇ 12 ਵਰ੍ਹੇ ਹਰਿਆਣਾ ਵਿਚ ਹਾਂਸੀ ਵਿਖੇ ਨਿਵਾਸ ਕੀਤਾ ਹੈ। ਇਹ ਕਿਆਸ ਕੀਤਾ ਜਾਂਦਾ ਹੈ ਕਿ  ਸ਼ੇਖ ਫ਼ਰੀਦ ਨੇ ਕੁਝ  ਸਲੋਕ ...

Read More

ਸਟੇਜੀ ਕਵੀ ਤਰਲੋਚਨ ਸਿੰਘ ਕਲੇਰ

ਸਟੇਜੀ ਕਵੀ ਤਰਲੋਚਨ ਸਿੰਘ ਕਲੇਰ

ਜਸਬੀਰ ਸਿੰਘ ਤੇਗ ਕਲਮ ਦੇ ਧਨੀ ਤੇ ਸਟੇਜੀ ਕਵੀ ਤਰਲੋਚਨ ਸਿੰਘ ਕਲੇਰ ਨਾਲ ਮੇਰੇ ਪਿਤਾ ਪੰਜਾਬੀ ਕਵੀ ਬਲਵੰਤ ਸਿੰਘ ਤੇਗ ਨੇ 1990 ਵਿਚ ਤੁਆਰਫ਼ ਕਰਵਾਇਆ। ਉਸ ਸਮੇਂ ਕਲੇਰ ਤਰਖਾਣਾ ਜੱਦੀ-ਪੁਸ਼ਤੀ ਕੰਮ ਕਰਦੇ ਸਨ ਤੇ ਨਾਲ ਦੀ ਨਾਲ ਕਵਿਤਾ ਰਚਦੇ ਤੇ ਸਟੇਜ ’ਤੇ ਬੋਲਦੇ ਵੀ ਸਨ। ਸਰੀਰਕ ਤੌਰ ’ਤੇ ਚੰਗੇ ਤਕੜੇ ਰੋਅਬਦਾਰ ...

Read More

ਅਧਿਆਤਮ-ਰਹੱਸਵਾਦੀ ਫ਼ਲਸਫ਼ਾ ਅਤੇ ਆਧੁਨਿਕ ਵਿਗਿਆਨ

ਅਧਿਆਤਮ-ਰਹੱਸਵਾਦੀ ਫ਼ਲਸਫ਼ਾ ਅਤੇ ਆਧੁਨਿਕ ਵਿਗਿਆਨ

ਮਾਨਵੀ ਚਿੰਤਨ ਪੂਰਵ-ਕਾਲ ਤੋਂ ਹੀ ਸਮੁੱਚੇ ਬ੍ਰਹਿਮੰਡੀ ਪਸਾਰੇ ਦੀ ਸਪੱਸ਼ਟਤਾ ਲਈ ਅਨੇਕਾਂ ਵੰਨਗੀਆਂ ਦੀ ਸਿਰਜਣਾ ਕਰਦਾ ਰਿਹਾ ਹੈ। ਇਸ ਪ੍ਰਤੀ ਕਦੇ ਇਸ ਨੇ ਤਰਕਵਾਦ ਅਤੇ ਕਦੇ ਇਲਾਹੀ ਵਿਚਾਰਾਂ ਦੀ ਸਥਾਪਨਾ ਕੀਤੀ। ਜਦੋਂ ਸੰਸਾਰ ਅਤੇ ਜੀਵਨ-ਰਚਨਾ ਦਾ ਰਹੱਸ ਦਵੰਦਮਈ ਹੋ ਜਾਂਦਾ ਹੈ ਤਾਂ ਇਸ ਨੂੰ ਸੁਲਝਾਉਣ ਲਈ ਮਾਨਵੀ ਚਿੰਤਨ ਕਿਸੇ ‘ਪਰਮ-ਸ਼ਕਤੀ’ ...

Read More


 • ਸਟੇਜੀ ਕਵੀ ਤਰਲੋਚਨ ਸਿੰਘ ਕਲੇਰ
   Posted On March - 18 - 2017
  ਕਲਮ ਦੇ ਧਨੀ ਤੇ ਸਟੇਜੀ ਕਵੀ ਤਰਲੋਚਨ ਸਿੰਘ ਕਲੇਰ ਨਾਲ ਮੇਰੇ ਪਿਤਾ ਪੰਜਾਬੀ ਕਵੀ ਬਲਵੰਤ ਸਿੰਘ ਤੇਗ ਨੇ 1990 ਵਿਚ....
 • ਹਰਿਆਣਾ ਰਾਜ ਅਤੇ ਪੰਜਾਬੀ ਭਾਸ਼ਾ
   Posted On March - 18 - 2017
  ਪਹਿਲੀ ਨਵੰਬਰ 1966 ਤੋਂ ਪਹਿਲਾਂ ਹਰਿਆਣਾ, ਪੰਜਾਬ ਦਾ ਅਨਿੱਖੜਵਾਂ ਅੰਗ ਸੀ। ਹਰਿਆਣਾ ਦਾ ਪੰਜਾਬ ਨਾਲ ਹੀ ਨਹੀਂ ਪੰਜਾਬੀ ਨਾਲ ਵੀ....
 • ਸੈਲਫ਼ੀ: ਔਰਤ ਮਨ ਦੀ ਸੰਵੇਦਨਾ
   Posted On March - 25 - 2017
  ਵਰਿਆਮ ਮਸਤ ਮੂਲਰੂਪ ਵਿੱਚ ਨਾਟਕ ਖੇਤਰ ਦਾ ਹਸਤਾਖਰ ਹੈ। ਉਸ ਨੇ ਦਰਜਨ ਦੇ ਕਰੀਬ ਨਾਟ-ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ....
 • ਮੌਖਿਕ ਬਾਲ ਸਾਹਿਤ ਪ੍ਰੰਪਰਾ
   Posted On March - 25 - 2017
  ਪੰਜਾਬੀ ਬਾਲ ਲੋਕ ਸਾਹਿਤ ਪੰਜਾਬੀ ਸਭਿਆਚਾਰ ਅਤੇ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹੈ ਜਿਸ ਵਿੱਚ ਬਾਲ ਮਨਾਂ ਦੀਆ ਆਸ਼ਾਵਾਂ, ਭਾਵਨਾਵਾਂ....

ਪੰਜਾਬੀ ਕਹਾਵਤਾਂ ਵਿੱਚ ਆਏ ਵਿਗਾੜ

Posted On October - 1 - 2016 Comments Off on ਪੰਜਾਬੀ ਕਹਾਵਤਾਂ ਵਿੱਚ ਆਏ ਵਿਗਾੜ
ਸਾਡੇ ਪੁਰਖਿਆਂ ਦੇ ਡੂੰਘੇਰੇ ਤੇ ਲੰਮੇਰੇ ਜੀਵਨ ਅਨੁਭਵ ਵਿੱਚੋਂ ਨਿਕਲੇ ਜੀਵਨ ਸੱਚ ਤੇ ਤੱਤ ਜਦੋਂ ਅਟੱਲ ਸਚਾਈਆਂ ਦੇ ਰੂਪ ਵਿੱਚ ਕਥਨ ਬਣੇ ਤਾਂ ਉਹ ਕਹਾਵਤਾਂ ਜਾਂ ਅਖਾਣ ਅਖਵਾਏ ਅਤੇ ਜਨ-ਸਮੂਹ ਲਈ ਨਸੀਹਤਾਂ ਤੇ ਮਾਰਗ-ਦਰਸ਼ਨ ਦਾ ਆਧਾਰ ਬਣੇ। ਸਮੇਂ ਦੇ ਬਦਲਣ ਨਾਲ ਭਾਸ਼ਾ ਵਿੱਚ ਆਉਂਦੇ ਪਰਿਵਰਤਨਾਂ ਤੇ ਰੂਪਾਂਤਰਣਾਂ ਦੇ ਫਲਸਰੂਪ ਕਈ ਕਹਾਵਤਾਂ ਵਿੱਚ ਵੀ ਵਿਕਾਰ ਆਉਂਦੇ ਗਏ, ਜਿਸ ਦੇ ਤਿੰਨ ਮੁੱਖ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ....

ਪੰਜਾਬੀ ਭਾਸ਼ਾ ਵਿੱਚ ਬਹੁ-ਅਰਥਕ ਸ਼ਬਦਾਂ ਦੀ ਉਤਪਤੀ ਤੇ ਵਿਕਾਸ

Posted On September - 24 - 2016 Comments Off on ਪੰਜਾਬੀ ਭਾਸ਼ਾ ਵਿੱਚ ਬਹੁ-ਅਰਥਕ ਸ਼ਬਦਾਂ ਦੀ ਉਤਪਤੀ ਤੇ ਵਿਕਾਸ
ਪੰਜਾਬੀ ਭਾਸ਼ਾ ਦਾ ਸ਼ਬਦ-ਸੰਸਾਰ ਬੜਾ ਵਿਸ਼ਾਲ, ਜਟਿਲ ਤੇ ਮਹੱਤਵਪੂਰਨ ਹੈ ਜਿਸ ਵਿੱਚ ਇੱਕੋ ਸ਼ਬਦ ਬਹੁ-ਅਰਥਕ ਵੀ ਹੈ ਅਤੇ ਇੱਕੋ ਅਰਥ ਨਾਲ ਸਬੰਧਤ ਕਈ-ਕਈ ਸਮਭਾਵੀ ਸ਼ਬਦ ਵੀ ਹਨ। ਇਸ ਤੋਂ ਵੀ ਵੱਧ ਇੱਕੋ ਸ਼ਬਦ ਵਿਭਿੰਨ ਪ੍ਰਸੰਗਾਂ ਅਨੁਸਾਰ ਵਿਪਰੀਤ ਅਰਥਾਂ ਵਿੱਚ ਵੀ ਵਰਤਿਆ ਜਾਂਦਾ ਹੈ। ....

ਮਾਨਵ ਅਧਿਕਾਰਾਂ ਦਾ ਅਜਾਇਬਘਰ ਅਤੇ ਕੌਮਾਗਾਟਾ ਮਾਰੂ

Posted On September - 24 - 2016 Comments Off on ਮਾਨਵ ਅਧਿਕਾਰਾਂ ਦਾ ਅਜਾਇਬਘਰ ਅਤੇ ਕੌਮਾਗਾਟਾ ਮਾਰੂ
ਪਿਛਲੇ ਮਹੀਨੇ ਵਿਨੀਪੈੱਗ (ਕੈਨੇਡਾ) ਦੀ ਯਾਤਰਾ ਯਾਦਗਾਰੀ ਰਹੀ। ਕੁਝ ਸਾਲ ਪਹਿਲਾਂ ਹੀ ਉਸਾਰੇ ਗਏ ਕੌਮੀ ਮਾਨਵ ਅਧਿਕਾਰ ਅਜਾਇਬਘਰ ਦੀ ਦਿਲਖਿੱਚ ਵੱਡੀ ਇਮਾਰਤ ਅਤੇ ਉਸ ਵਿੱਚ ਮਿਲਦੀ ਜਾਣਕਾਰੀ ਹਰ ਯਾਤਰੀ ਦਾ ਧਿਆਨ ਖਿੱਚਦੀ ਹੈ। ....

ਪੰਥਕ ਕਵੀ ਪਿਆਰਾ ਸਿੰਘ ਨਿਰਛਲ

Posted On September - 24 - 2016 Comments Off on ਪੰਥਕ ਕਵੀ ਪਿਆਰਾ ਸਿੰਘ ਨਿਰਛਲ
ਗੱਲ 1988 ਦੀ ਹੈ। ਮੇਰੇ ਪਿਤਾ. ਬਲਵੰਤ ਸਿੰਘ ਤੇਗ ਉਸਤਾਦ ਕਵੀ ਸਨ ਅਤੇ ਉਨ੍ਹਾਂ ਅੰਮ੍ਰਿਤਸਰ ਵਿਚ ਆਪਣਾ ਪ੍ਰਿੰਟਿੰਗ ਪ੍ਰੈਸ ਲਗਾਇਆ ਹੋਇਆ ਸੀ। ਉਨ੍ਹਾਂ ਪਾਸ ਕੋਈ ਨਾ ਕੋਈ ਸ਼ਾਇਰ ਆਇਆ ਰਹਿਣਾ ਕਵਿਤਾ ਸੁਣਾਉਣ ਜਾਂ ਆਪਣੀਆਂ ਰਚਨਾਵਾਂ ਛਪਵਾਉਣ। ਉਨ੍ਹਾਂ ਦਿਨਾਂ ਵਿਚ ਮੇਰਾ ਤਾਰੁਫ਼ ਕਰਵਾਇਆ ਗਿਆ ਪੰਥਕ ਕਵੀ ਪਿਆਰਾ ਸਿੰਘ ਨਿਰਛਲ ਨਾਲ। ਉਹ ਆਪਣੀ ਨਵੇਕਲੀ ਰਚਨਾ ਹਾਸ-ਰਸ ਭਰਪੂਰ ‘‘ਭੂਰੀ ਵਾਲੀ ਸਾਧਣੀ’’ ਛਪਵਾਉਣ ਆਏ ਸਨ। ....

ਇਸਤਰੀ ਦੀ ਆਜ਼ਾਦੀ ਤੇ ਚਿੱਤਰਕਾਰ ਦੀ ਤੂਲਿਕਾ

Posted On September - 17 - 2016 Comments Off on ਇਸਤਰੀ ਦੀ ਆਜ਼ਾਦੀ ਤੇ ਚਿੱਤਰਕਾਰ ਦੀ ਤੂਲਿਕਾ
ਜ਼ਿਲਾ ਸੰਗਰੂਰ ਦੇ ਪਿੰਡ ਟਿੱਬਾ ਦੇ ਇਕ ਸਾਧਾਰਨ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਦਰਸ਼ਨ ਨੂੰ ਕਲਾ ਕੁਦਰਤੀ ਦਾਤ ਵਜੋਂ ਮਿਲੀ। ਬਚਪਨ ਵਿਚ ਹੀ ਉਹ ਗਿੱਲੀ ਮਿੱਟੀ ਦੇ ਬਲ੍ਹਦ-ਬੋਤੇ ਬਣਾਉਣ ਲੱਗ ਪਿਆ ਸੀ। ....

ਡਾ. ਅੰਬੇਦਕਰ ਪੱਤਰਕਾਰ ਵਜੋਂ

Posted On September - 17 - 2016 Comments Off on ਡਾ. ਅੰਬੇਦਕਰ ਪੱਤਰਕਾਰ ਵਜੋਂ
ਭਾਰਤ ’ਚ ਪ੍ਰੈਸ ਦਾ ਇਤਿਹਾਸ ਦਰਅਸਲ ਦੇਸ਼ ਦੀ ਆਜ਼ਾਦੀ ਦੀ ਲਹਿਰ ਦਾ ਇਤਿਹਾਸ ਹੀ ਹੈ। ਪ੍ਰਿੰਟ ਮੀਡੀਆ ਨੇ ਵਿਸ਼ੇਸ਼ ਰਾਜਨੀਤਕ ਪਾਰਟੀਆਂ ਤੇ ਇਸ ਨਾਲ ਜੁੜੇ ਰਾਸ਼ਟਰੀ ਨੇਤਾਵਾਂ ਦਾ ਪ੍ਰਭਾਵੀ ਬਿੰਬ ਘੜਨ ’ਚ ਵੱਡੀ ਭੂਮਿਕਾ ਨਿਭਾਈ ਪਰ ਵਿਡੰਬਨਾ ਇਹ ਹੈ ਕਿ ਵੱਡੀਆਂ ਅਖ਼ਬਾਰਾਂ ਦੀਆਂ ਸੰਚਾਲਕ ਤੇ ਮਾਲਿਕ ਵੀ ਇਨ੍ਹਾਂ ਪਾਰਟੀਆਂ ਦੇ ਨੇਤਾ ਹੀ ਸਨ। ....

ਭਾਰਤੀ ਤਰਕਸ਼ੀਲ ਲਹਿਰ ਦਾ ਬਾਨੀ

Posted On September - 17 - 2016 Comments Off on ਭਾਰਤੀ ਤਰਕਸ਼ੀਲ ਲਹਿਰ ਦਾ ਬਾਨੀ
ਵਿਗਿਆਨਕ ਸੋਚ ਰੱਖਣ ਵਾਲੇ ਡਾ. ਇਬਰਾਹਮ ਥਾਮਸ ਕਾਵੂਰ ਦਾ ਜਨਮ 10 ਅਪਰੈਲ 1898 ਨੂੰ ਕੇਰਲਾ ਦੇ ਸ਼ਹਿਰ ਤਿਰੂਵਾਲਾ ਵਿਖੇ ਹੋਇਆ, ਜਿਨ੍ਹਾਂ ਨੇ ਲੋਕਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਫੁੱਲਤ ਕਰਨ ਲਈ ਆਪਣੀ ਸਾਰੀ ਉਮਰ ਲਗਾਤਾਰ ਜਦੋਜਹਿਦ ਕੀਤੀ। ....

ਪ੍ਰਤੀਕਰਮ

Posted On September - 17 - 2016 Comments Off on ਪ੍ਰਤੀਕਰਮ
ਮਾਂ-ਬੋਲੀ ਦਾ ਮੋਹ ਤੇ ਅੰਗਰੇਜ਼ੀ ’ਚ ਸਟਿੱਕਰ 4 ਸਤੰਬਰ ਦੇ ਅੰਕ ਵਿੱਚ ਗੁਰਬਚਨ ਸਿੰਘ ਭੁੱਲਰ ਦੀ ਲਿਖਤ ਸਰਕਾਰ, ਖ਼ਾਸ ਕਰ ਅਕਾਲੀਆਂ ਵੱਲੋਂ ਮਾਂ-ਬੋਲੀ ਨੂੰ ਭੁੱਲਣ ਦਾ ਜ਼ਿਕਰ ਕਰਦੀ ਹੈ। ਪਿਛਾਂਹ ਨਿਗਾਹ ਮਾਰੀ ਜਾਵੇ ਤਾਂ ਆਪਣੀ ਸੌੜੀ ਵੋਟ ਨੀਤੀ ਲਈ ਹੀ ਇਨ੍ਹਾਂ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਅਤੇ ਬੋਲੀ ਆਧਾਰਿਤ ਸੂਬਾ ਬਣਾ ਕੇ ਹੀ ਦਮ ਲਿਆ ਭਾਵੇਂ ਕਿ ਪਹਿਲਾਂ ਵੰਡੇ ਪੰਜਾਬ ਨੂੰ ਦੁਬਾਰਾ ਛਾਂਗਿਆ ਗਿਆ। ਇਸ ਤਰ੍ਹਾਂ ਸੂਬਾ ਬਣਨ ਕਾਰਨ ਕਈ ਨਵੇਂ ਮਸਲੇ ਖੜ੍ਹੇ ਹੋਏ। ਉਂਜ, ਉਨ੍ਹਾਂ ਤੋਂ ਮਾਂ-ਬੋਲੀ 

ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ

Posted On September - 10 - 2016 Comments Off on ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ
ਆਧੁਨਿਕਤਾ ਦੀ ਲੁਕਵੀਂ ਚਾਲਕ ਸ਼ਕਤੀ ‘ਤਰੱਕੀ ਦੀ ਮਿੱਥ’ ਹੈ। ਤਰੱਕੀ ਦੀ ਮਿੱਥ ਯੌਰਪ ਵਿੱਚ ਜਾਗ੍ਰਿਤੀ ਦੌਰ ਦੌਰਾਨ ਹੋਂਦ ਵਿਚ ਆਈ ਜਦੋਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਖੋਜਾਂ ਪੁਰਾਣੀਆਂ ਵਿਸ਼ਵ-ਦ੍ਰਿਸ਼ਟੀਆਂ ਲਈ ਨਿੱਤ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਸਨ। ਇਸ ਮਿੱਥ ਅਨੁਸਾਰ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨਾਲ ਇੱਕ ਦਿਨ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਇੱਕ ਆਦਰਸ਼ਕ ਜਗਤ ਦੀ ਸਥਾਪਨਾ ਹੋ ਜਾਵੇਗੀ। ਇਸੇ ਮਿੱਥ ਨੇ ....

ਪੰਜਾਬੀ ਰੰਗਮੰਚ ਦੀਆਂ ਟੂਟੀਆਂ

Posted On September - 10 - 2016 Comments Off on ਪੰਜਾਬੀ ਰੰਗਮੰਚ ਦੀਆਂ ਟੂਟੀਆਂ
ਗੱਲ ਉਨ੍ਹਾਂ ਦਿਨਾਂ ਦੀ ਐ ਜਦੋਂ ਡਾ. ਆਤਮਜੀਤ ਦੇ ਘਰ ਦਾ ਪੁਨਰ ਨਿਰਮਾਣ ਚੱਲ ਰਿਹਾ ਸੀ... ਨਿਰਮਾਣ ਕਾਰਜ ਚੱਲਦਿਆਂ ਹੁਣ ਬਾਥਰੂਮ ਦੀਆਂ ਟੂਟੀਆਂ ਲੱਗਣ ਦੀ ਵਾਰੀ ਹੈ ਤੇ ਮੇਰਾ ਫੋਨ ਖੜਕ ਪਿਆ ਹੈ...… ‘ਆਤਮਜੀਤ’ ਤੇ ‘ਸਾਹਿਬ’ ਦੀ ਵਾਰਤਾਲਾਪ ਹੋ ਰਹੀ ਹੈ। ਸੰਦਰਭ ਟੂਟੀਆਂ ਦਾ ਹੈ। ਸੋਚਦੇ ਹੋਵੋਗੇ ਕਿ ਇਹ ਰੰਗਮੰਚ ਵਾਲੇ (ਇਹ ਲਫ਼ਜ਼ ਤੁਸੀਂ ਕਿੱਥੇ ਵਰਤਦੇ ਓ!), ਡਰਾਮੇ ਵਾਲੇ (ਕੁਝ ਤਾਂ ਇਹ ਵੀ ਨਹੀਂ ਵਰਤਦੇ!!) ....

ਚੰਡੀਗੜ੍ਹ ਦੂਰ ਅਸਤ ਮੈਂ ਪਹਿਲੀ ਵੇਰ 1958 ਵਿਚ

Posted On September - 10 - 2016 Comments Off on ਚੰਡੀਗੜ੍ਹ ਦੂਰ ਅਸਤ ਮੈਂ ਪਹਿਲੀ ਵੇਰ 1958 ਵਿਚ
ਚੰਡੀਗੜ੍ਹ ਪੰਜਾਬੀ ਬੰਦੇ ਨਾਲ ਵਾਪਰਿਆ ਹਾਦਸਾ ਹੈ। ਉਹ ਇਸ ਕਰਕੇ ਕਿ ਇਹ ਸ਼ਹਿਰ ਪੰਜਾਬ ਲਈ ਬਣਾਇਆ ਗਿਆ, ਫਿਰ ਪੰਜਾਬ ਤੋਂ ਖੋਹ ਲਿਆ ਗਿਆ। ਹੌਲੇ ਹੌਲੇ ਇਹਦੇ ਉੱਤੇ ਹੱਕ ਜਿਤਾਣ ਵਾਲੇ ਹੋਰ ਪੈਦਾ ਹੋ ਗਏ। ਸਮਾਂ ਗੁਜ਼ਰਦਾ ਗਿਆ ਤੇ ਚੰਡੀਗੜ੍ਹ ਪੰਜਾਬ ਤੋਂ ਦੂਰ ਹੁੰਦਾ ਗਿਆ। ਇਹਨੂੰ ਪੰਜਾਬ ਦਾ ਹਿੱਸਾ ਮੰਨਣ ਵਾਲੇ ਚੋਣਾਂ ਨੇੜੇ ਆਉਣ ਤੇ ‘‘ਚੰਡੀਗੜ੍ਹ ਸਾਡਾ ਹੈ” ਕਹਿੰਦੇ ਹਨ; ਫਿਰ ਮਾਮਲਾ ਠੱਪ ਹੋ ਜਾਂਦਾ ਹੈ। ....

ਦਿਮਾਗ਼ ਵਿੱਚੋਂ ਪੁੰਗਰ ਰਿਹਾ ਮਨ

Posted On September - 3 - 2016 Comments Off on ਦਿਮਾਗ਼ ਵਿੱਚੋਂ ਪੁੰਗਰ ਰਿਹਾ ਮਨ
ਈਸਾਈ ਮਤ ਦੇ ਆਗੂ ਪੋਪ ਜਾਨ ਪਾਲ ਨੇ 1996 ’ਚ ‘ਅਕੈਡਮੀ ਆਫ ਸਾਇੰਸਜ਼’ ਨੂੰ ਲਿਖਿਆ: ‘‘ਜੀਵਨ ਦੇ ਵਿਕਾਸ ’ਚ ਵਿਸ਼ਵਾਸ ਵਧਦਾ ਜਾ ਰਿਹਾ ਹੈ। ਗਿਆਨ ਦੇ ਭਿੰਨ-ਭਿੰਨ ਖੇਤਰਾਂ ’ਚ ਹੋ ਰਹੀ ਖੋਜ ਵੀ ਇਸ ਦੀ ਪੁਸ਼ਟੀ ਕਰ ਰਹੀ ਹੈ। ਪਰ, ਕੀ ਵਿਗਿਆਨ ਮਨੁੱਖ ਦੇ ਮਨ ਨੂੰ ਵੀ ਕਦੀ ਸਮਝ ਸਕੇਗਾ ?’’ ....

ਪੁਲੀਸ ਦੀ ਭੀੜ ਵਿੱਚ ਗੁਆਚੇ ਨਾਵਲ ‘ਤਫ਼ਤੀਸ਼’ ਦੇ ਮਹੱਤਵਪੂਰਨ ਪਾਤਰ

Posted On September - 3 - 2016 Comments Off on ਪੁਲੀਸ ਦੀ ਭੀੜ ਵਿੱਚ ਗੁਆਚੇ ਨਾਵਲ ‘ਤਫ਼ਤੀਸ਼’ ਦੇ ਮਹੱਤਵਪੂਰਨ ਪਾਤਰ
‘ਤਫ਼ਤੀਸ਼’ ਨਾਵਲ ਨੂੰ ਪ੍ਰਕਾਸ਼ਿਤ ਹੋਇਆਂ 25 ਤੋਂ ਵੱਧ ਸਾਲ ਹੋ ਗਏ ਹਨ। ਪਹਿਲੇ ਸਾਲ ਤੋਂ ਸ਼ੁਰੂ ਹੋਈ ਚਰਚਾ ਹੁਣ ਤੱਕ ਜਾਰੀ ਹੈ। ਪਹਿਲੀ ਪੀੜ੍ਹੀ ਦੇ ਚਿੰਤਕ ਪ੍ਰੋ. ਅਤਰ ਸਿੰਘ ਤੋਂ ਲੈ ਕੇ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੀ ਡਾ. ਰਮਿੰਦਰ ਤੱਕ ਨੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਇਸ ਦੀ ਛਾਣ-ਬੀਣ ਕੀਤੀ ਹੈ। ਹੁਣ ਤੱਕ ਚਾਰ ਪੀਐਚ.ਡੀ. ਅਤੇ ਕੁਝ ਐਮ.ਫਿਲ. ਦੀਆਂ ਡਿਗਰੀਆਂ ਹੋ ਚੁੱਕੀਆਂ ਹਨ। ....

ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼

Posted On September - 3 - 2016 Comments Off on ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼
ਡਾ. ਵਣਜਾਰਾ ਬੇਦੀ ਅਨੁਸਾਰ ਜੀਵਨ ਦੇ ਵਿਸ਼ਾਲ ਖੇਤਰ ਵਿਚ ਵਰਤੀਦੀਆਂ ਅਨੇਕਾਂ ਉਪਮਾਵਾਂ ਲਖਸ਼ਣਿਕ ਅਰਥ ਗ੍ਰਹਿਣ ਕਰਕੇ ਕਿਸੇ ਹੋਰ ਹੀ ਭਾਵ ਦਾ ਬੋਧ ਕਰਵਾਉਣ ਲੱਗ ਪੈਂਦੀਆ ਹਨ ਤੇ ਪ੍ਰਚਲਤ ਹੋ ਕੇ ਮੁਹਾਵਰਾ ਬਣ ਜਾਂਦੀਆ ਹਨ। ਮੁਹਾਵਰੇ ਗਾਗਰ ਵਿਚ ਸਾਗਰ ਭਰਨ ਦੇ ਨਾਲ -ਨਾਲ ਕਿਸੇ ਭਾਸ਼ਾ ਦਾ ਠੁੱਕ ਬੰਨ੍ਹਦੇ ਹਨ। ....

ਕਿਉਂ ਸਰਲ ਨਹੀਂ ਕਵਿਤਾ ਦਾ ਅਨੁਵਾਦ

Posted On September - 3 - 2016 Comments Off on ਕਿਉਂ ਸਰਲ ਨਹੀਂ ਕਵਿਤਾ ਦਾ ਅਨੁਵਾਦ
ਵਰਣ ਤੇ ਧੁਨੀ ਤੋਂ ਬਾਅਦ ਅਗਲੀ ਸਮੱਸਿਆ ਸ਼ਬਦ ਚੋਣ ’ਤੇ ਆਉਂਦੀ ਹੈ। ਸ਼ਬਦ ਕੋਸ਼ਾਂ ’ਚ ਸ਼ਬਦਾਂ ਦੇ ਸਮਰੂਪ ਤੇ ਤੱਤਸਮ ਮਿਲ ਜਾਂਦੇ ਹਨ ਪਰ ਕਈ ਵਾਰ ਇਕੋ ਹੀ ਸਰੋਤ/ਮੂਲ ਦੀਆਂ ਭਾਸ਼ਾਵਾਂ ਵਿਚ ਵੀ ਸਹੀ ਤੇ ਸਟੀਕ ਸਮਰੂਪ ਨਹੀਂ ਮਿਲਦੇ। ਕਾਰਨ ਕਿ ਸ਼ਬਦ ਦੀਆਂ ਸੱਭਿਆਚਾਰਕ ਤੇ ਰਾਗਾਤਮਕ ਭੂਮਿਕਾਵਾਂ ਹੁੰਦੀਆਂ ਹਨ। ....

ਇਤਿਹਾਸਕ ਮੌਕਾ ਲੈ ਕੇ ਆਇਆ ਆਰਥਿਕ ਸੰਕਟ

Posted On August - 28 - 2016 Comments Off on ਇਤਿਹਾਸਕ ਮੌਕਾ ਲੈ ਕੇ ਆਇਆ ਆਰਥਿਕ ਸੰਕਟ
ਭਵਿੱਖ ਦੇ ਤਸੱਵਰ ਦਾ ਕੀ ਬਣਿਆ? ਸਰਨੀਚੈੱਕ ਅਤੇ ਵਿਲਿਅਮਜ਼ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ਭਵਿੱਖ ਕਿਵੇਂ ਰਚਿਆ ਜਾਵੇ: ਉੱਤਰ ਪੂੰਜੀਵਾਦ ਅਤੇ ਕਿਰਤ-ਮੁਕਤ ਸੰਸਾਰ’ ਇਸੇ ਸਵਾਲ ਨਾਲ ਸ਼ੁਰੂ ਹੁੰਦੀ ਹੈ। ਇਨ੍ਹਾਂ ਸਮਿਆਂ ਵਿੱਚ, ਜਦੋਂ ਕਰੋੜਾਂ ਲੋਕ ਦੁਨੀਆਂ ਨੂੰ ਬਦਲਣਾ ਚਾਹੁੰਦੇ ਹਨ ਪਰ ਹਤਾਸ਼ ਹਨ, ਅਜਿਹਾ ਕੀ ਵਾਪਰਿਆ ਹੈ ਕਿ ਬਦਲਾਅ ਦੀਆਂ ਸੰਭਾਵਨਾਵਾਂ ਉੱਕਾ ਹੀ ਨਜ਼ਰ ਨਹੀਂ ਆਉਂਦੀਆਂ? ਰੋਸ ਅਤੇ ਵਿਰੋਧ ਦੀਆਂ ਜਨਤਕ ਲਹਿਰਾਂ ਤੇਜ਼ੀ ਨਾਲ ਉੱਠਦੀਆਂ ....
Page 7 of 74« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.