ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਅਦਬੀ ਸੰਗਤ › ›

Featured Posts
ਸਿਰਜਣਾਤਮਕ ਰੂਹਾਂ ਤੇ ਕਲਮੀ ਦਸਤਖ਼ਤ

ਸਿਰਜਣਾਤਮਕ ਰੂਹਾਂ ਤੇ ਕਲਮੀ ਦਸਤਖ਼ਤ

ਖਵਾਜਾ ਅਹਿਮਦ ਅੱਬਾਸ ਸਾਹਿਤ, ਪੱਤਰਕਾਰੀ ਤੇ ਫਿਲਮ ਜਗਤ ਵਿਚ ਇਕ ਬਹੁਤ ਵੱਡਾ ਨਾਂ ਹੈ। ਉਨ੍ਹਾਂ ਦੀ “ਪਰਿਵਾਰਿਕ ਟ੍ਰੀ” ‘ਤੇ ਝਾਤੀ ਮਾਰੀਏ ਤਾਂ ਖਵਾਜਾ-ਪਰਿਵਾਰ ਦੇ ਵਡੇਰੇ ਇਸਲਾਮ ਦੇ ਮੋਢੀ ਹਜ਼ਰਤ ਮੁਹੰਮਦ ਦੇ ਸਮਕਾਲੀ ਸਨ। ਖਵਾਜਾ ਅਹਿਮਦ ਅੱਬਾਸ ਦਾ ਜਨਮ ਮਸ਼ਹੂਰ ਸ਼ਾਇਰ ਮਿਰਜ਼ਾ ਗਾਲਿਬ ਦੇ ਵਿਦਿਆਰਥੀ ਤੇ ਉਰਦੂ ਦੇ ਮਸ਼ਹੂਰ ਸ਼ਾਇਰ ਖਵਾਜਾ ...

Read More

ਮੇਰੇ ਲਈ ਕਿਤਾਬਾਂ ਭਰਿਆ ਸਾਲ

ਮੇਰੇ ਲਈ ਕਿਤਾਬਾਂ ਭਰਿਆ ਸਾਲ

ਮੈਂ 1994 ਤੋਂ ਹੁਣ ਤੀਕ ਲਗਾਤਾਰ ਆਪਣੀ ਸਮਰੱਥਾ ਅਨੁਸਾਰ ਕਲਮ ਚਲਾ ਰਿਹਾ ਹਾਂ। ਏਨੇ ਸਾਲਾਂ ਵਿੱਚ ਕੋਈ ਵਿਰਲਾ ਹੀ ਵਰ੍ਹਾ ਅਜਿਹਾ ਬੀਤਿਆ ਹੋਵੇਗਾ, ਜਿਸ ਵਰ੍ਹੇ ਮੇਰੀ ਕੋਈ ਕਿਤਾਬ ਨਾ ਛਪੀ ਹੋਵੇ। ਹੁਣ ਤੱਕ ਪ੍ਰਕਾਸ਼ਿਤ ਪੁਸਤਕਾਂ ਦੀ ਕੁੱਲ ਗਿਣਤੀ 46 ਹੋ ਚੁੱਕੀ ਹੈ। ਕੋਈ ਕੁਝ ਕਹੇ ਜਾਂ ਨਾ ਕਹੇ, ਪਰੰਤੂ ਬੀਤੀਆ ...

Read More

ਨਾਟਕ ਅਤੇ ਕਮਿਊਨਿਸਟ ਲਹਿਰ ਦਾ ਅੰਤਰ-ਸਬੰਧ ਤੇ ਵਿੱਥਾਂ

ਨਾਟਕ ਅਤੇ ਕਮਿਊਨਿਸਟ ਲਹਿਰ ਦਾ ਅੰਤਰ-ਸਬੰਧ ਤੇ ਵਿੱਥਾਂ

             (ਦੂਜੀ ਕਿਸ਼ਤ) ਖ਼ਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਨੇ ਪੰਜਾਬ ਨੂੰ ਤਾਂ ਕਈ ਸਾਲ ਪਿੱਛੇ ਧੱਕਿਆ ਹੀ, ਨਾਲ ਹੀ ਲੋਕਾਂ ਦੇ ਮਨਾਂ ਵਿੱਚ ਕਮਿਊਨਿਸਟ ਲਹਿਰਾਂ ਪ੍ਰਤੀ ਅਜੀਬ ਕਿਸਮ ਦੇ ਸ਼ੰਕੇ ਉੱਭਰ ਆਏ। ਲਹਿਰ ਦੇ ਵੱਖ-ਵੱਖ ਧੜਿਆਂ ਦੀ ਪਹੁੰਚ ਵੱਖਰੀ ਸੀ, ਕੋਈ ਅਤਿਵਾਦੀਆਂ ਦੇ ਵਿਰੋਧ ’ਚ ਵੱਧ ਬੋਲਦਾ ਤੇ ਸਟੇਟ ਪ੍ਰਤੀ ਨਰਮ ਰੁਖ ...

Read More

ਕੁਦਰਤ ਦੀ ਏਕਤਾ ਦਾ ਖੋਜੀ

ਕੁਦਰਤ ਦੀ ਏਕਤਾ ਦਾ ਖੋਜੀ

ਅਵਤਾਰ ਸਿੰਘ ਧਾਲੀਵਾਲ (ਪੋ੍.) ‘ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥ ਕੁਦਰਤਿ ਪਉਣ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥’ (ਗੁਰੂ ਨਾਨਕ ਦੇਵ ਜੀ) ਬ੍ਰਹਿਮੰਡ ਦੇ ਕਣ ਕਣ ਵਿਚ ਕੁਦਰਤ ਦੀਆਂ ਸ਼ਕਤੀਆਂ ਵਿਦਮਾਨ ਹਨ। ਇਸ ਧਰਤ ਦੇ ਸਮੁੰਦਰਾਂ, ਦਰਿਆਵਾਂ, ਨਦੀਆਂ, ਨਾਲਿਆਂ, ਜੰਗਲਾਂ, ਜੀਵ-ਜੰਤੂਆਂ, ਪਰਬਤਾਂ, ਵਾਦੀਆਂ ਅਤੇ  ਮਨੁੱਖੀ ਵੱਸੋਂ ਦੀਆਂ ਥਾਵਾਂ ਵਿਚ ਕੁਦਰਤ ਦਾ ਪਸਾਰਾ ਹੈ। ਪਰਿਵਰਤਨ ਕੁਦਰਤ ...

Read More

ਸੁਰਜੀਤ ਮਾਨ: ਕਲਮ ਦੇ ਧਨੀ ਦੀ ਸਦੀਵੀ ਰੁਖ਼ਸਤਗੀ

ਸੁਰਜੀਤ ਮਾਨ: ਕਲਮ ਦੇ ਧਨੀ ਦੀ ਸਦੀਵੀ ਰੁਖ਼ਸਤਗੀ

ਅਵਤਾਰ ਅਕਬਰਪੁਰ ਸੁਰਜੀਤ ਮਾਨ ਦਾ ਨਾਂ ਕੋਈ ਜਾਣ-ਪਛਾਣ ਦਾ ਮੁਥਾਜ ਨਹੀਂ। ਸਗੋਂ ਜਦੋਂ ਕਦੇ ਸਾਹਿਤਕ ਵਿਹੜੇ ਅੰਦਰ ਕਲਮ ਦੇ ਧਨੀਆਂ ਦੀ ਗੱਲ ਛਿੜਦੀ ਹੈ ਤਾਂ ਇਸ ਇਨਸਾਨ ਦਾ ਨਾਂ ਆਪਮੁਹਾਰੇ ਬੁੱਲ੍ਹਾਂ ਉਤੇ ਆ ਜਾਂਦਾ ਹੈ। ਸ਼ਬਦਾਂ ਦੇ ਜੋੜ-ਤੋੜ ਨੂੰ ਆਪਣੇ ਵਰਕਿਆਂ ਦੀਆਂ ਕਿਆਰੀਆਂ ਵਿੱਚ ਫੁੱਲਾਂ ਵਾਂਗ ਚਿਣ-ਚਿਣ ਕੇ ਪਰੋਣ ਵਾਲਾ ਸੁਰਜੀਤ ...

Read More

ਜਦੋਂ ਮੇਰੀ ਪਹਿਲੀ ਰਚਨਾ ਛਪੀ...

ਜਦੋਂ ਮੇਰੀ ਪਹਿਲੀ ਰਚਨਾ ਛਪੀ...

ਡਾ. ਰਣਜੀਤ ਸਿੰਘ ਮੇਰੀ ਪਹਿਲੀ ਰਚਨਾ ਜਾਗ੍ਰਤੀ ਵਿੱਚ 1956 ਵਿੱਚ ਛਪੀ ਸੀ। ਉਦੋਂ ਮੈਂ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਪਿੰਡ ਦੇ ਮੁੰਡੇ ਅਤੇ ਸਕੂਲ ਵਿੱਚ ਪੜ੍ਹ ਰਹੇ ਕਿਸੇ ਵਿਦਿਆਰਥੀ ਦੀ ਨਾਮੀ ਤੇ ਸਰਕਾਰੀ ਮੈਗਜ਼ੀਨ ਵਿੱਚ ਰਚਨਾ ਦਾ ਛਪਣਾ ਇਕ ਵੱਡੀ ਪ੍ਰਾਪਤੀ ਸੀ। ਮੈਂ ਤਾਂ ਪਿੰਡ ਵਿਚ ਤੇ ਸਕੂਲੇ ਰਾਤੋ ਰਾਤ ਮਹੱਤਵਪੂਰਨ ...

Read More

ਮੇਰੇ ਨਾਵਲਾਂ ਦੇ ਅਭੁੱਲ ਪਾਤਰ

ਮੇਰੇ ਨਾਵਲਾਂ ਦੇ ਅਭੁੱਲ ਪਾਤਰ

ਪਰਗਟ ਸਿੰਘ ਸਿੱਧੂ ਕਿਸੇ ਵੀ ਰਚਨਾ ਨੂੰ ਕਾਲਜੀਵੀ ਬਣਾਉਣ ਵਿੱਚ ਪਾਤਰਾਂ ਦਾ ਪ੍ਰਮੁੱਖ ਸਥਾਨ ਹੈ। ਕੋਈ ਲੇਖਕ ਕਿੰਨਾ ਵੱਡਾ ਹੈ। ਇਸ ਦਾ ਪ੍ਰਭਾਵ ਵੀ ਪਾਤਰ ਹੀ ਪ੍ਰਸਤੁਤ ਕਰਦੇ ਹਨ। ਲੇਖਕ ਦੀ ਕਲਮ ਕਿੰਨੀ ਤਾਕਤਵਰ ਹੈ, ਇਸ ਦਾ ਪਤਾ ਵੀ ਰਚਨਾ ਵਿਚਲੇ ਪਾਤਰਾਂ ਤੋਂ ਹੀ ਲਗਦਾ ਹੈ। ਜੋ ਵੀ ਸੰਸਾਰ ਪ੍ਰਸਿੱਧ ਰਚਨਾਵਾਂ ...

Read More


ਹਰਿਆਣਾ ਵਿੱਚ ਪੰਜਾਬੀ ਦੀ ਡਾਵਾਂਡੋਲ ਸਥਿਤੀ

Posted On May - 21 - 2016 Comments Off on ਹਰਿਆਣਾ ਵਿੱਚ ਪੰਜਾਬੀ ਦੀ ਡਾਵਾਂਡੋਲ ਸਥਿਤੀ
ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਇਕ ਵਾਰ ਫੇਰ ਡਾਵਾਂਡੋਲ ਹੋ ਰਹੀ ਹੈ। ਉਂਜ ਤਾਂ ਇਕ ਨਵੰਬਰ 1966 ਨੂੰ ਹਰਿਆਣਾ ਬਣਨ ਸਮੇਂ ਤੋਂ ਲੈ ਕੇ ਪੰਜਾਬੀ ਭਾਸ਼ਾ ਦੀ ਸਥਿਤੀ ਕਦੇ ਵੀ ਤਸੱਲੀਬਖਸ਼ ਨਹੀਂ ਰਹੀ। ਮੁੱਢਲੇ ਸਮੇਂ ਵਿੱਚ ਤਾਂ ਨਵੇਂ ਬਣੇ ਹਰਿਆਣਾ ਵਿੱਚ ਭਾਸ਼ਾ ਉੱਤੇ ਰਾਜਨੀਤੀ ਦਾ ਮਾੜਾ ਪ੍ਰਭਾਵ ਜੱਗ ਜ਼ਾਹਿਰ ਸੀ ਪ੍ਰੰਤੂ ਬਾਅਦ ਵਿੱਚ ਕਈ ਦੌਰ ਅਜਿਹੇ ਵੀ ਆਏ  ਜਦੋਂ ਸਹਿਕਦੀ ਤੇ ਕੁਰਲਾਉਂਦੀ ਭਾਸ਼ਾ ਨੇ ਸੁਖ ਦਾ ਸਾਹ ਲਿਆ ਸੀ ਪਰ ਇਹ ਬਹੁਤੀ ਦੇਰ ਤੱਕ ਕਦੇ ਵੀ ਕਾਇਮ ਨਾ ਰਿਹਾ। ਹੁਣ ਫੇਰ ਮਾੜੇ 

ਸ਼ਬਦ ਸਿਰਜਣਾ ਵਿੱਚ ਵਧੇਤਰਾਂ ਦੀ ਵਰਤੋਂ

Posted On May - 21 - 2016 Comments Off on ਸ਼ਬਦ ਸਿਰਜਣਾ ਵਿੱਚ ਵਧੇਤਰਾਂ ਦੀ ਵਰਤੋਂ
(ਦੂਜੀ ਕਿਸ਼ਤ) ‘ਅਨੁ’ ਦਾ ਅਰਥ ਹੈ ਕਿੇਸ ਦੇ ਪਿੱਛੇ-ਪਿੱਛੇ ਚੱਲਣਾ, ਕਿਸੇ ਦੇ ਅਨੁਸਾਰ ਚੱਲਣਾ। ਅਨੁ+ਕਰਨ ਦੇ ਜੋੜ ਨਾਲ ਬਣੇ ਸ਼ਬਦ ਦੇ ਅਰਥ ‘ਨਕਲ’ ਇਸ ਲਈ ਹਨ ਕਿ ਕਿਸੇ ਦੇ ਕਰਨ (ਕੰਮ) ਦੇ ਅਨੁਸਾਰ ਚੱਲਣਾ, ਉਸ ਦੇ ਪਿੱਛੇ-ਪਿੱਛੇ ਚੱਲਣਾ। ਅਨੁ+ਸ਼ਾਸਨ, ਅਨੁ+ਰਾਗ, ਅਨੁ+ਕੂਲ, ਅਨੁ+ਸ਼ਠਾਨ, ਅਨੁ+ਦਾਨ ਆਦਿ ਸ਼ਬਦ ਅਜਿਹੇ ਸ਼ਬਦ ਅਜਿਹੇ ਹੀ ਹਨ। ‘ਪ੍ਰ’ ਅਗੇਤਰ ਦੀ ਵਿਸ਼ੇਸ਼ ਅਰਥ ਦਾ ਧਾਰਨੀ ਹੋਣ ਕਰਕੇ ਆਪਣੇ ਨਾਲ ਸਬੰਧਤ ਸ਼ਬਦ ਨੂੰ ਵੀ ਵਧੇਰੇ ਅਰਥ ਭਰਪੂਰ ਤੇ ਉਚਤਮ ਬਣਾ ਦਿੰਦਾ ਹੈ ਕਿਉਂਕਿ ‘ਪ੍ਰ’ ਦਾ ਅਰਥ 

ਪੰਜਾਬੀ ਸਾਹਿਤਕਾਰੀ ਦਾ ‘ਅੱਜ’

Posted On May - 21 - 2016 Comments Off on ਪੰਜਾਬੀ ਸਾਹਿਤਕਾਰੀ ਦਾ ‘ਅੱਜ’
ਪੰਜਾਬੀ ਸਾਹਿਤ ਦਾ ਇਹ ਯੁੱਗ ਅੱਧੇ-ਪੌਣੇ ਲੇਖਕਾਂ ਦਾ ਹੈ। ਸਾਡੇ ਲੇਖਕ ਆਪਣੇ ਅਲਪ ਸੰਸਾਰ ’ਚ ਉਦੈ-ਅਸਤ ਹੋਣਾ ਚਾਹੁੰਦੇ ਹਨ, ਅੱਧ-ਅਧੂਰੇ। ਉਨ੍ਹਾਂ ਨੂੰ ਨਹੀਂ ਪਤਾ ਕਿ ਵਿਸ਼ਵ ਸਾਹਿਤ ਪੜ੍ਹਨ ਵਾਲੇ ਵੀ ਪੰਜਾਬੀ ’ਚ ਚੰਗੀ ਰਚਨਾ ਦੀ ਤਲਾਸ਼ ਕਰਦੇ ਹਨ। ਅਮਰੀਕਾ ’ਚ ਰਹਿੰਦਾ ਇਕ ਪੰਜਾਬੀ ਡਾਕਟਰ ਸ਼ਿਕਾਇਤ ਕਰਦਾ ਕਿ ਉਹਨੂੰ ਪੰਜਾਬੀ ’ਚ ਪੜ੍ਹਨ ਲਈ ਚੱਜ ਦੀ ਕਿਤਾਬ ਨਹੀਂ ਮਿਲਦੀ।। ਉਹ ਕਹਿੰਦਾ, ‘‘ਮੈਨੂੰ ਰੂਪਾ ਬਾਜਵਾ ਦੇ ਅੰਗਰੇਜ਼ੀ ਨਾਵਲ ਸਾੜ੍ਹੀ ਸ਼ਾਪ’ ਜਿਹਾ ਨਾਵਲ ਪੰਜਾਬੀ ’ਚ ਦਿਖਾਈ ਨਹੀਂ ਦਿੱਤਾ।’’ 

ਮਨੁੱਖ ਦੀ ਆਜ਼ਾਦੀ ਲਈ ਵਿਗਿਆਨ ਤੇ ਸਾਹਿਤ

Posted On May - 14 - 2016 Comments Off on ਮਨੁੱਖ ਦੀ ਆਜ਼ਾਦੀ ਲਈ ਵਿਗਿਆਨ ਤੇ ਸਾਹਿਤ
ਸਮਾਜਿਕ ਚੇਤਨਾ ਦਾ ਜਨਮ ਸਮਾਜਿਕ ਯਤਨਾਂ ਦੁਆਰਾ ਹੁੰਦਾ ਹੈ। ਮਨੁੱਖ ਆਪਣੀਆਂ ਪ੍ਰਵਿਰਤੀ ਮੂਲਕ ਇੱਛਾਵਾਂ ਨੂੰ ਪ੍ਰਗਟਾਉਣ ਲਈ ਖ਼ਾਸ ਯਤਨ ਕਰਦਾ ਹੈ। ਵਿਗਿਆਨ ਤੇ ਸਾਹਿਤ ਦੇ ਅਧਿਐਨ ਅਧੀਨ ਮਨੁੱਖ ਵਾਸਤਵਿਕਤਾ ਦੇ ਸੁਭਾਅ ਬਾਰੇ ਸਿੱਖਦਾ ਹੈ। ਸਿੱਟੇ ਵਜੋਂ ਵਾਸਤਵਿਕਤਾ ਦੇ ਸਹੀ ਬਿੰਬ ਬਣਦੇ ਹਨ। ....

ਪਾਕਿਸਤਾਨ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ

Posted On May - 14 - 2016 Comments Off on ਪਾਕਿਸਤਾਨ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ
ਭਾਵੇਂ ਪੰਜਾਬੀ ਭਾਈਚਾਰਾ ਦੁਨੀਆ ਵਿਚ ਫੈਲਿਆ ਹੋਇਆ ਹੈ ਪਰ ਜਦੋਂ ਅਸੀਂ ਪਾਕਿਸਤਾਨ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਾਡੇ ਜ਼ਿਹਨ ਵਿਚ ਅਨੇਕ ਸਵਾਲ ਪੈਦਾ ਹੁੰਦੇ ਹਨ। ਪਾਕਿਸਤਾਨ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਸ ਵੱਲ ਪਿੱਛਲਝਾਤ ਮਾਰ ਲੈਣੀ ਵਾਜਬ ਹੋਵੇਗੀ। ....

ਸਾਹਿਤ ਤੇ ਕਲਾ ਖੇਤਰ ’ਚ ਕਿੱਸਾ-ਕਾਵਿ ਦਾ ਪ੍ਰਭਾਵ

Posted On May - 14 - 2016 Comments Off on ਸਾਹਿਤ ਤੇ ਕਲਾ ਖੇਤਰ ’ਚ ਕਿੱਸਾ-ਕਾਵਿ ਦਾ ਪ੍ਰਭਾਵ
ਪੰਜਾਬੀ ਕਿੱਸਾ-ਕਾਵਿ ਦੀ ਉਤਪਤੀ ਬਾਰੇ ਕੋਈ ਨਿਸ਼ਚਿਤ ਤਾਰੀਖ ਮਿਥਣੀ ਜਾਂ ਦੱਸਣੀ ਇਕ ਮੁਸ਼ਕਲ ਕਾਰਜ ਹੈ। ਇਸ ਸਬੰਧ ’ਚ ਵੱਖ-ਵੱਖ ਖੋਜਕਾਰਾਂ ਤੇ ਵਿਦਵਾਨਾਂ ਦੇ ਆਪੋ-ਆਪਣੇ ਕਥਨ ਅਤੇ ਮਾਪਦੰਡ ਹਨ। ਖੋਜ ਕਾਰਜਾਂ ਮੁਤਾਬਕ ਕਿੱਸਾ-ਕਾਵਿ ਦੇ ਸੰਦਰਭ ’ਚ ਜਦੋਂ ਗੱਲ ਤੁਰਦੀ ਹੈ ਤਾਂ ਜ਼ਿਆਦਾਤਰ ਖੋਜਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਕਿੱਸਾਕਾਰ ਕਵੀ ਦਮੋਦਰ (1486-1568) ਵੱਲੋਂ ਰਚੀ ‘ਹੀਰ’ ਨੂੰ ਸਭ ਤੋਂ ਪੁਰਾਣਾ ਕਿੱਸਾ ਮੰਨਦੇ ਹਨ। ....

ਸ਼ਬਦ ਸਿਰਜਣਾ ਵਿੱਚ ਵਧੇਤਰਾਂ ਦੀ ਵਰਤੋਂ

Posted On May - 14 - 2016 Comments Off on ਸ਼ਬਦ ਸਿਰਜਣਾ ਵਿੱਚ ਵਧੇਤਰਾਂ ਦੀ ਵਰਤੋਂ
ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਸਾਰਥਕ ਧੁਨੀਆਂ ਦਾ ਸਮੂਹ ਹੈ। ਸਾਰਥਕ ਧੁਨੀਆਂ ਨੂੰ ਹੀ ਭਾਵ-ਅੰਸ਼ ਕਿਹਾ ਗਿਆ ਹੈ। ਭਾਸ਼ਾ ਵਿਗਿਆਨੀ ਬਲੂਮਫੀਲਡ ਅਨੁਸਾਰ, ‘‘ਭਾਵ-ਅੰਸ਼ ਭਾਸ਼ਾ ਦੀ ਛੋਟੀ ਤੋਂ ਛੋਟੀ ਤੇ ਸੁਤੰਤਰ ਵਿਆਕਰਨਕ ਇਕਾਈ ਹੈ। ਭਾਵ-ਅੰਸ਼ਾਂ ਦੇ ਸੁਮੇਲ ਨਾਲ ਹੀ ਸ਼ਬਦਾਂ ਦੇ ਮੂਲ ਜਾਂ ਧਾਤੂ ਹੋਂਦ ਵਿੱਚ ਆਉਂਦੇ ਹਨ ਜਿਨ੍ਹਾਂ ਨਾਲ ਵਧੇਤਰ ਜੁੜ ਕੇ ਸਮੁੱਚੀ ਸ਼ਬਦ ਸਿਰਜਣਾ ਕਰਦੇ ਹਨ। ....

ਚੇਤਿਆਂ ਦੀ ਚੰਗੇਰ – ਹਰਭਜਨ ਸਿੰਘ ਹੁੰਦਲ

Posted On May - 7 - 2016 Comments Off on ਚੇਤਿਆਂ ਦੀ ਚੰਗੇਰ – ਹਰਭਜਨ ਸਿੰਘ ਹੁੰਦਲ
ਪੰਜਾਬੀ ਦਾ ਪ੍ਰਸਿੱਧ ਕਵੀ ਹਰਭਜਨ ਸਿੰਘ ਹੁੰਦਲ ਅੱਸੀਆਂ ਨੂੰ ਢੁੱਕ ਗਿਆ ਹੈ। ਹੁੰਦਲ ਪੂਰਾ ਮੂੰਹ ਫੱਟ ਏ। ਬੋਲਣ ਲੱਗਿਆ ਉਹ ਆਸਾ-ਪਾਸਾ ਨਹੀਂ ਦੇਖਦਾ। ਭਾਵੇਂ ਉਸ ਦੀ ਗੱਲ ਕਿਸੇ ਨੂੰ ਰਸੌਤ ਵਾਂਗੂੰ ਕੌੜੀ ਲੱਗੇ, ਭਾਵੇਂ ਖੁਸ਼ਕ। ਉਹ ਤਰਕ ਨਾਲ ਗੱਲ ਕਰਦਾ। ਉਹਦੀ ਗੱਲ ’ਚ ਵਜ਼ਨ ਹੁੰਦਾ। ਉਹਦੇ ਬੋਲਾਂ ਦੇ ਅਰਥ ਹੁੰਦੇ ਹਨ। ਉਹਦੇ ਬੋਲ ਸਾਂਭਣਯੋਗ ਹੁੰਦੇ। ਉਹ ਸਟੇਜ ਦਾ ਧਨੀ ਹੈ। ਸਟੇਜ ’ਤੇ ਘੰਟਿਆਬੱਧੀ ਬੋਲ ਸਕਦਾ ....

ਸੁਪਨੇ ਸੰਗ ਸੰਵਾਦ

Posted On May - 7 - 2016 Comments Off on ਸੁਪਨੇ ਸੰਗ ਸੰਵਾਦ
ਰਾਤ ਨੇ ਆਪਣੀ ਨੀਂਦ ਭੇਜ ਕੇ ਮੇਰੇ ਸੁਪਨਿਆਂ ਦਾ ਮੁੱਖ ਚੁੰਮਿਆ। ਇਉਂ ਲੱਗਾ ਜਿਵੇਂ ਕੋਈ ਆਦਮ ਕੱਦ ਸ਼ੀਸ਼ਾ ਲੈ ਮੇਰੇ ਵੱਲ ਤੁਰਿਆ ਆਉਂਦਾ ਹੈ। ਕੁਝ ਦੂਰ ਹੀ ਉਸ ਸ਼ੀਸ਼ਾ ਜ਼ਮੀਨ ’ਤੇ ਰੱਖਿਆ ਤੇ ਗਾਇਬ ਹੋ ਗਿਆ। ਮੈਂ ਨੀਝ ਲਾ ਸ਼ੀਸ਼ਾ ਵੇਖਣ ਲੱਗੀ ਤਾਂ ਇਕ ਅਕਸ ਮੰਦ ਮੰਦ ਮੁਸਕਾਉਂਦਾ ਮੇਰੇ ਵੱਲ ਝਾਕ ਪਿਆ। ਘਬਰਾ ਕੇ ਪਿੱਛੇ ਹਟੀ। ਹੈਂਅ ਇਹ ਤਾਂ ਮੇਰਾ ਹੀ ਚਿਹਰਾ ਹੈ ਪਰ ਇਹ ....

ਲੋਹੇ ਦੇ ਸ਼ਹਿਰ ਬਟਾਲੇ ਦਾ ਜਜ਼ਬਾਤੀ ਸ਼ਾਇਰ ਸੀ ਸ਼ਿਵ

Posted On May - 7 - 2016 Comments Off on ਲੋਹੇ ਦੇ ਸ਼ਹਿਰ ਬਟਾਲੇ ਦਾ ਜਜ਼ਬਾਤੀ ਸ਼ਾਇਰ ਸੀ ਸ਼ਿਵ
ਪੰਜਾਬੀ ਸ਼ਾਇਰੀ ਵਿੱਚ ਸ਼ਿਵ ਕੁਮਾਰ ਬਟਾਲਵੀ ਵਰਗਾ ਹੋਰ ਕੋਈ ਨਹੀਂ ਹੋਣਾ। ਉਹਨੇ ਪੰਜਾਬੀ ਕਵਿਤਾ ਨੂੰ ਦੋ ਨਵੇਂ ਅਰਥ ਪ੍ਰਦਾਨ ਕੀਤੇ ਅਤੇ ਰੰਗ-ਰੂਪ ਦਿੱਤਾ। ਇਸ ਕਰਕੇ ਉਹ ਨਾ ਕੇਵਲ ਅੱਜ ਹੀ ਪੰਜਾਬੀ ਪ੍ਰੇਮੀਆਂ ਦੇ ਚੇਤਿਆਂ ਉੱਤੇ ਛਾਇਆ ਹੋਇਆ ਹੈ, ਸਗੋਂ ਪੂਰੀ ਦੁਨੀਆਂ ਵਿੱਚ ਉਹਦੇ ਨਾਂ ਦਾ ਝੰਡਾ ਝੁਲਦਾ ਰਹੇਗਾ। ਉਹ 1936 ਵਿੱਚ ਪਾਕਿਸਤਾਨ ਵਿੱਚ ਜੰਮਿਆ। ਜ਼ਿਲ੍ਹਾ ਉਹਦਾ ਗੁਰਦਾਸਪੁਰ ਸੀ ਅਤੇ 1973 ਵਿੱਚ ਉਹ ਚਲ ....

ਸਤਨਾਮ ਦਾ ਜੰਗਲ, ਜੰਗਲ ਦਾ ਸਤਨਾਮ

Posted On May - 7 - 2016 Comments Off on ਸਤਨਾਮ ਦਾ ਜੰਗਲ, ਜੰਗਲ ਦਾ ਸਤਨਾਮ
ਨਿੱਕਾ ਜਿਹਾ ‘ਜੰਗਲਨਾਮਾ’ ਲਿਖ ਕੇ ਉਹਨੇ ਜੰਗਲ ਨੂੰ ਮਸ਼ਹੂਰ ਕਰ ਦਿੱਤਾ ਸੀ। ਪਰ ‘ਜੰਗਲਨਾਮੇ’ ਨੇ ਉਹਨੂੰ ਮਸ਼ਹੂਰ ਉਹਦੇ ਚਲੇ ਜਾਣ ਤੋਂ ਬਾਅਦ ਕਰਨਾ ਸੀ। ਜਿਸ ‘ਜੰਗਲਨਾਮਾ’ ਦਾ ਉਸ ਕਦੇ ਬਹੁਤਾ ਮਾਣ ਨਹੀਂ ਸੀ ਕੀਤਾ, ਜਿਸ ‘ਜੰਗਲਨਾਮਾ’ ਨੂੰ ਉਸ ਕਦੇ ਵੀ ਆਪਣੇ ਨਾਂ ਨਾਲ ਜੋੜਨ ਦਾ ਯਤਨ ਨਹੀਂ ਸੀ ਕੀਤਾ, ਉਹ ਉਸ ਦੀ ਮੌਤ ਤੋਂ ਚੰਦ ਘੜੀਆਂ ਬਾਅਦ ਹੀ ਉਸਦਾ ਤਖ਼ੱਲਸ ਬਣ ਗਿਆ ਸੀ। ....

ਜਿਊਣ ਵਾਸਤੇ ਜੂਝਣ ਦੀ ਪ੍ਰੇਰਨਾ ਹੈ ਮਈ ਦਿਹਾੜਾ

Posted On April - 30 - 2016 Comments Off on ਜਿਊਣ ਵਾਸਤੇ ਜੂਝਣ ਦੀ ਪ੍ਰੇਰਨਾ ਹੈ ਮਈ ਦਿਹਾੜਾ
ਪਹਿਲੀ ਮਈ ਦੇ ਕੁਰਬਾਨੀਆਂ ਭਰੇ ਇਤਿਹਾਸਕ ਦਿਹਾੜੇ ਨੂੰ ਦੁਨੀਆਂ ਭਰ ਦੇ ਕਿਰਤ ਕਰਨ ਵਾਲੇ ਭਾਈ ਲਾਲੋ ਹਰ ਵਰ੍ਹੇ ਹੀ ਪ੍ਰਣ ਦਿਵਸ ਵਜੋਂ ਮਨਾਉਂਦੇ ਹਨ। ਬਹੁਤ ਲੰਮੇ ਸਮੇਂ ਤੋਂ ਇਹ ਕਿਰਤੀਆਂ ਦਾ ਕੌਮਾਂਤਰੀ ਤਿਉਹਾਰ ਬਣ ਚੁੱਕਾ ਹੈ ਕਿਉਂਕਿ ਇਸ ਦੇ ਪਿੱਛੇ ਉਨ੍ਹਾਂ ਦੇ ਆਪਣੇ ਕੀਤੇ ਕੰਮ ਦੀ ਰਾਖੀ ਦੇ ਸੰਘਰਸ਼ਾਂ ਦਾ ਲੰਮਾ ਇਤਿਹਾਸ ਹੈ ਜੋ ਲਗਾਤਾਰ ਅਜੇ ਵੀ ਚੱਲ ਰਿਹਾ ਹੈ ਅਤੇ ਇਹ ਘੋਲ ਚਲਦਾ ਰਹੇਗਾ ਜਦੋਂ ਤੱਕ ਕੰਮ ਕਰਨ ਵਾਲੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਸੁਖ ਦੀ ਰੋਟੀ ਨਾ ਖਾਣ ਲੱਗ ਪੈਣ। 

ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦੈ

Posted On April - 30 - 2016 Comments Off on ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦੈ
ਗੁਰਵਿੰਦਰ ਸਿੰਘ ਆਧੁਨਿਕ ਹੋਣ ਦਾ ਦਾਅਵਾ ਕਰਨ ਵਾਲੇ, ਰਿਸ਼ਤਿਆਂ ਅਤੇ ਆਪਣੇਪਣ ਤੋਂ ਊਣਾ ਮਨੁੱਖ ਇੱਕ ਸਮਾਜਿਕ ਪ੍ਰਾਣੀ ਨਾ ਰਹਿ ਕੇ ਇੱਕ ਮਸ਼ੀਨ ਬਣ ਗਿਆ ਹੈ। ਜ਼ਿੰਦਗੀ ਵਿੱਚੋ ਹਾਸਾ ਖਤਮ ਹੋ ਗਿਆ ਹੈ ਅਤੇ ਇਸ ਦੀ ਥਾਂ ਤਣਾਅ ਅਤੇ ਚਿੰਤਾ ਨੇ ਮੱਲ ਲਈ ਹੈ। ਜ਼ਰਾ ਕੁ ਯਾਦ ਕਰਕੇ ਵੇਖੋ, ਅੱਜ ਤੋਂ ਕਿੰਨੇ ਕੁ ਦਿਨ ਪਹਿਲਾਂ ਤੁਸੀਂ ਦਿਲ ਖੋਲ੍ਹ ਕੇ ਹੱਸੇ ਸੀ।ਅਸਲ ਵਿੱਚ ਹਰ ਕੋਈ ਹੱਸਣਾ ਅਤੇ ਖੁਸ਼ ਰਹਿਣਾ ਚਾਹੁੰਦਾ ਹੈ ਪਰ ਵਰਤਮਾਨ ਜੀਵਨ ਦੀ ਰਫ਼ਤਾਰ ਵਿੱਚ ਅਜਿਹਾ ਕਰਨਾ ਬਹੁਤ ਔਖਾ ਹੋ ਗਿਆ ਹੈ। 

ਜ਼ਿੰਦਗੀ ਦੇ ਸਭਨਾਂ ਰੰਗਾਂ ਦਾ ਕਵੀ

Posted On April - 30 - 2016 Comments Off on ਜ਼ਿੰਦਗੀ ਦੇ ਸਭਨਾਂ ਰੰਗਾਂ ਦਾ ਕਵੀ
ਜਸਬੀਰ ਸਿੰਘ ‘ਤੇਗ’ ਸਟੇਜੀ ਕਵੀਆਂ ਨੂੰ ਉਹ ਮਾਨਤਾ ਨਹੀਂ ਮਿਲਦੀ ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਉਨ੍ਹਾਂ ਨੂੰ ਵਿਦਵਤਾ ਦੇ ਪੁੰਜ ਨਹੀਂ ਸਮਝਿਆ ਜਾਂਦਾ। ਇਹੋ ਕੁਝ ਉਸਤਾਦ ਕਵੀ ਬਲਵੰਤ ਸਿੰਘ ਤੇਗ ਨਾਲ ਵਾਪਰਿਆ। 7 ਸਤੰਬਰ, 2007 ਨੂੰ ਇਹ ਸ਼ਾਇਰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਆਪਣੇ ਜੀਵਨ ਦੌਰਾਨ ਇਸ ਨੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਤ ਕੀਤੇ। ਸਭ ਤੋਂ ਪਹਿਲਾ ਕਾਵਿ-ਸੰਗ੍ਰਹਿ ‘ਤੇਗ ਦੀ ਲੋਰੀ’ (1962), ‘ਬੀਰਤਾ ਦਾ ਚਾਨਣ’ (1995), ‘ਤੇਗਾਂ ਦੀ ਛਾਵੇਂ’ (2004) ਛਪੇ। ਆਪਣੇ ਜੀਵਨ ਕਾਲ ਦੌਰਾਨ ਹੋਰ ਵੀ 

ਅਸੀਂ, ਸਾਡਾ ਸੁਭਾਅ ਅਤੇ ਸਾਡੇ ਜੀਨ

Posted On April - 30 - 2016 Comments Off on ਅਸੀਂ, ਸਾਡਾ ਸੁਭਾਅ ਅਤੇ ਸਾਡੇ ਜੀਨ
‘ਜੇਕਰ ਅਜਿਹਾ ਕੁਝ ਕਿਹਾ ਜਾਂ ਲਿਖਿਆ ਨਹੀਂ ਜਾ ਰਿਹਾ, ਜਿਹੜਾ ਵਿਆਪਕ ਸੋਚ ਦੀ ਉਲੰਘਣਾ ਨਹੀਂ ਕਰ ਰਿਹਾ ਤਾਂ ਨਾ ਨਵਾਂ ਕੁਝ ਸਿੱਖ ਸਕਣਾ ਸੰਭਵ ਹੈ ਅਤੇ ਨਾ ਹੀ ਗਿਆਨ ’ਚ ਵਾਧਾ ਸੰਭਵ ਹੈ’। ਇਹ ਮੇਰਾ ਨਹੀਂ, ਮਹਾਤਮਾ ਬੁੱਧ ਦਾ ਅਨੁਭਵ ਹੈ, ਜਿਸ ’ਚ ਮਰਿਆਦਾ ਦਾ ਪਾਲਣ ਕਰ ਰਹੇ ਉਸ ਦੇ ਸ਼ਰਧਾਲੂਆਂ ਦਾ ਵਿਸ਼ਵਾਸ ਨਹੀਂ ਰਿਹਾ, ਪਰ ਜਿਸ ਨੂੰ ਨਿਰਪੱਖ ਉਦਾਰ ਸੂਝ ਨੇ ਅਪਣਾ ਰੱਖਿਆ ਹੈ। ਵਿਗਿਆਨ ਵੀ ਇਸੇ ਵਿਚਾਰ ਦੀ ਪੁਸ਼ਟੀ ਕਰ ਰਿਹਾ ਹੈ। ਸਾਡੇ ਚਰਿੱਤਰ ਅਤੇ ਸੁਭਾਅ ਕਿਸ ਹੱਦ ਤੱਕ ਸਿੱÎਖਆ ਤੋਂ, ਉਪਦੇਸ਼ਾਂ 

ਜਿਸ ਮਰਨੇ ਤੇ ਜੱਗ ਡਰੈ

Posted On April - 23 - 2016 Comments Off on ਜਿਸ ਮਰਨੇ ਤੇ ਜੱਗ ਡਰੈ
ਪ੍ਰੋ. ਸਾਧੂ ਸਿੰਘ ਪਨਾਗ ਮੌਤ ਸ਼ਾਇਦ ਦੁਨੀਆਂ ਦੀ ਕਿਸੇ ਵੀ ਭਾਸ਼ਾ ਵਿੱਚ ਸਭ ਤੋਂ ਵੱਧ ਖ਼ੌਫ਼ਨਾਕ ਸ਼ਬਦ ਹੈ। ਦੁਨੀਆਂ ਦੀ ਕਿਸੇ ਤਾਕਤ ਜਾਂ ਦੁਖਦਾਈ ਘਟਨਾ ਤੋਂ ਇਨਸਾਨ ਇੰਨਾ ਨਹੀਂ ਡਰਦਾ, ਜਿੰਨਾ ਮੌਤ ਤੋਂ ਡਰਦਾ ਹੈ। ਮੌਤ ਦਾ ਨਾਂ ਸੁਣਦਿਆਂ ਹੀ ਇਨਸਾਨ ਨੂੰ ਕੰਬਣੀ ਛਿੜ ਜਾਂਦੀ ਹੈ। ਇਨਸਾਨ ਹੀ ਨਹੀਂ, ਦੁਨੀਆਂ ਦਾ ਹਰ ਜੀਵ ਮੌਤ ਤੋਂ ਡਰਦਾ ਹੈ। ਮੌਤ ਸਾਹਮਣੇ ਦਿਸ ਰਹੀ ਹੋਵੇ ਤਾਂ ਇਨਸਾਨ ਉਸ ਤੋਂ ਬਚਣ ਲਈ ਹਰ ਸੰਭਵ ਯਤਨ ਕਰਦਾ ਹੈ। ਜਿੱਥੋਂ ਤਕ ਹੋ ਸਕੇ ਭੱਜ ਦੌੜ ਕਰਦਾ ਹੈ, ਅੱਡੀ ਚੋਟੀ ਦਾ ਜ਼ੋਰ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.