ਉਸ ਨੇ ਕਦੇ ਹਾਰ ਦਾ ਅਨੁਭਵ ਨਹੀਂ ਕੀਤਾ ਅਤੇ ਸਦਾ ਜਿੱਤਾਂ ਦੇ ਰਾਹ ਤੁਰਿਆ ਰਿਹਾ। ਇਸੇ ਕਾਰਨ ਉਸ ਦਾ ਨਾਂ ਓਲੰਪਿਕ ਹਾਕੀ ਦੇ ਇਤਿਹਾਸ ’ਚ ਸੋਨ ਅੱਖਰਾਂ ’ਚ ਲਿਖਿਆ ਗਿਆ। ਇਸ ਮਹਾਨ ਹਾਕੀ ਫੁਲਬੈਕ ਖਿਡਾਰੀ ਦਾ ਨਾਂ ਹੈ ਓਲੰਪੀਅਨ ਧਰਮ ਸਿੰਘ ਸੀਨੀਅਰ। ਹੇਲੰਸਿਕੀ 1952 ਓਲੰਪਿਕ ਅਡੀਸ਼ਨ ਖੇਡਣ ਤੋਂ ਬਾਅਦ ਜਦੋਂ ਹਾਕੀ ਪ੍ਰੇਮੀਆਂ ਨੇ ਧਰਮ ਸਿੰਘ ਸੀਨੀਅਰ ਨੂੰ ਸਵਾਲ ਕੀਤਾ ਕਿ ਹੇਲੰਸਿਕੀ ਓਲੰਪਿਕ ਹਾਕੀ ਦੇ ਮੈਡਲ ਜੇਤੂ ਟੂਰਨਾਮੈਂਟ ਬਾਰੇ ਤੁਹਾਡੇ ਕੀ ਖੇਡ ਵਿਚਾਰ ਹਨ ਤਾਂ ਜਿੱਤ ਦੇ ਨਸ਼ੇ ’ਚ ਚੂਰ
ਭਾਰਤੀ ਹਾਕੀ ਦੇ ਸੁਨਹਿਰੀ ਦੌਰ ਨੂੰ ਦੁਨੀਆਂ ਜਾਣਦੀ ਹੈ। ਇਸ ਦੌਰਾਨ ਹਾਕੀ ਦੇ ਨਾਇਕ ਵੀ ਕਿਸੇ ਤੋਂ ਭੁੱਲੇ ਨਹੀਂ ਹਨ। ਭਾਵੇਂ ਭਾਰਤ ਵਿੱਚ ਇਨ੍ਹਾਂ ਨਾਇਕਾਂ ਦੀ ਸਥਿਤੀ ਅਜੋਕੀ ਹਾਕੀ ਵਰਗੀ ਹੀ ਹੈ। ਜਿੱਥੇ ਕੁਝ ਖਿਡਾਰੀ ਪਾਕਿਸਤਾਨ ਅਤੇ ਭਾਰਤ ਵੱਲੋਂ ਹਾਕੀ ਖੇਡੇ ਹਨ,ਉੱਥੇ ਇੱਕ ਅਜਿਹਾ ਖਿਡਾਰੀ ਵੀ ਇਤਿਹਾਸ ਦਾ ਮਾਣਮੱਤਾ ਪੰਨਾ ਹੈ, ਜਿਸ ਨੇ ਓਲੰਪੀਅਨ ਹਾਕੀ ਖਿਡਾਰੀ ਤੋਂ ਇਲਾਵਾ ਇਕ ਹਾਕੀ ਕੋਚ ਵਜੋਂ ਤਿਆਰ ਕੀਤੀ ਟੀਮ ਨੂੰ ਓਲੰਪਿਕ ਹਾਕੀ ਦਾ ਸੋਨ ਤਗਮਾ ਜੇਤੂ ਬਣਾਉਣ ਦਾ ਸੁਪਨਾ ਸੱਚ ਕਰ
ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰਨ ਵਾਲੇ ਵੈਟਰਨ ਖਿਡਾਰੀ ਮਹਿੰਦਰ ਸਿੰਘ ਵਿਰਕ ਦੀਆਂ ਪ੍ਰਾਪਤੀਆਂ ’ਤੇ ਪੰਜਾਬ ਨੂੰ ਮਾਣ ਹੈ। ਉਨ੍ਹਾਂ ਵੱਲੋਂ ਸਾਲ 2006 ਦੌਰਾਨ ਪੁਡੂਚਰੀ ਵਿਖੇ ਹੋਈ ਆਲ ਇੰਡੀਆ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ 60-65 ਸਾਲ ਉਮਰ ਵਰਗ ਦੇ ਵਾਕ ਰੇਸ ਮੁਕਾਬਲੇ ਵਿਚ 30 ਮਿੰਟ 20.7 ਸੈਕਿੰਡ ਦਾ ਸਮਾਂ ਕੱਢ ਕੇ ਗੋਲਡ ਮੈਡਲ ਜਿੱਤ ਕੇ ਕੌਮੀ ਰਿਕਾਰਡ ਬਣਾਇਆ ਸੀ, ਜੋ ਅੱਜ ਵੀ ਕਾਇਮ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਤਾਮਿਲਨਾਡੂ ਦੇ ਐਮ. ਗਣੇਸ਼ਨ ਨੇ 1999 ਵਿਚ 30 ਮਿੰਟ 30 ਸੈਕਿੰਡ
ਖੇਡ ਜਗਤ ਵਿੱਚ ਜਸਪ੍ਰੀਤ ਕੌਰ ਜੱਸੀ ਇੱਕ ਜਾਣਿਆ ਨਾਂ ਹੈ। ਸਿਦਕਵਾਨ, ਬੁਲੰਦ ਹੌਸਲੇ ਵਾਲੀ ਅਤੇ ਹਸਮੁੱਖ ਸੁਭਾਅ ਦੀ ਮਾਲਕ ਜੱਸੀ ਨੂੰ ਮਾਂ ਖੇਡ ਕਬੱਡੀ ਨਾਲ ਜਨੂੰਨ ਦੀ ਹੱਦ ਤਕ ਪਿਆਰ ਹੈ। ਕਬੱਡੀ ਉਸ ਦੇ ਸਾਹਾਂ ਵਿੱਚ ਵਸੀ ਹੋਈ ਹੈ। ਜਸਪ੍ਰੀਤ ਕੌਰ ਜੱਸੀ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿਲ੍ਹਾ ਨੌਂ ਵਿਖੇ ਪਹਿਲੀ ਜੂਨ 1981 ਨੂੰ ਮਾਤਾ ਬਲਬੀਰ ਕੌਰ ਦੀ ਕੁੱਖੋਂ ਪਿਤਾ ਚੰਦ ਸਿੰਘ ਦੇ ਘਰ ਹੋਇਆ। ਉਸ ਨੇ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਸਕੂਲ ਵਿੱਚ
ਐਫ. ਆਈ. ਐਚ. ਦੇ ਹਾਕੀ ਪ੍ਰਬੰਧਕਾਂ ਵਲੋਂ ਲਗਾਤਾਰ 2010 ਤੇ 2011 ਦੀ ‘ਵਿਸ਼ਵ ਹਾਕੀ ਇਲੈਵਨ’ ਦੀ ਟੀਮ ਲਈ ਖੇਡਣ ਲਈ ਚੁਣੇ ਜਾਣ ਸਦਕਾ ਹਿੰਦ ਦੀ ਹਾਕੀ ਟੀਮ ਦੀ ਜ਼ਿੰਦ-ਜਾਨ ਕਿਹਾ ਜਾਣ ਵਾਲਾ ਮੌਜੂਦਾ ਕਪਤਾਨ ਸਰਦਾਰ ਸਿੰਘ ਆਲਮੀ ਹਾਕੀ ’ਚ ਇਕ ਸਕਤੇ ਖਿਡਾਰੀ ਵਜੋਂ ਉਭਰ ਕੇ ਸਾਹਮਣੇ ਆਇਆ ਹੈੈ। ਪਰ 2012 ’ਚ ਮੇਜਰ ਧਿਆਨ ਚੰਦ ਸਿੰਘ ਨੈਸ਼ਨਲ ਹਾਕੀ ’ਚ ਖੇਡੇ ਗਏ ‘ਹੀਰੋ ਐਫ. ਆਈ. ਐਚ. ਰੋਡ ਟੂ ਲੰਡਨ-ਦਿੱਲੀ-2012’ ਓਲੰਪਿਕ ਹਾਕੀ ਕੁਆਲੀਫਾਈ ਮੁਕਾਬਲੇ ਦੌਰਾਨ ਆਪਣੀ ਖੇਡ ਦੇ ਹਰਫਨਮੌਲਾ ਪ੍ਰਦਰਸ਼ਨ ਕਰਕੇ ਸੁਰਖੀਆਂ ’ਚ
ਲੰਬੀ ਛਾਲ ਮਾਰਨ ਵਾਲੀ ਭਾਰਤ ਦੀ ਮਹਾਨ ਅਥਲੀਟ ਅੰਜੂ ਬੌਬੀ ਜਾਰਜ” ਦਾ ਜਨਮ 19 ਅਪਰੈਲ 1977 ਨੂੰ ਕੇਰਲਾ ਵਿਖੇ ਹੋਇਆ। ਅੰਜੂ ਨੂੰ ਬਚਪਨ ਤੋਂ ਹੀ ਲੰਬੀਆਂ ਛਾਲਾਂ ਲਾਉਣ ਦਾ ਸ਼ੌਕ ਸੀ। ਉਹ ਸਕੂਲ ਸਮੇਂ ਖੇਡਾਂ ਵਿੱਚ ਹਿੱਸਾ ਲੈਂਦਂੀ ਸੀ ਅਤੇ ਹਮੇਸ਼ਾ ਅੱਵਲ ਆਉਂਦਂੀ ਸੀ। ਉਸ ਦਾ ਵਿਆਹ ਟ੍ਰਿਪਲ ਜੰਪਰ ਅਤੇ ਭਾਰਤੀ ਰਾਸ਼ਟਰੀ ਚੈਂਪੀਅਨ ਰੌਬਰਟ ਬੌਬੀ ਜਾਰਜ” ਨਾਲ ਹੋਇਆ ਜੋ ਕਿ ਖਿਡਾਰੀ ਹੋਣ ਦੇ ਨਾਲ-ਨਾਲ ਇੰਜੀਨੀਅਰ ਵੀ ਸਨ। ਉਹ ਸੰਨ 1998 ਤੋ ਅੰਜੂ ਦੇ ਮੁੱਖ ਕੋਚ ਬਣ ਗਏ। ਅੰਜੂ ਦੀਆਂ ਸਭ ਪ੍ਰਾਪਤੀਆਂ ਪਿੱਛੇ
ਅਮਰਪਾਲ ਸਿੰਘ ਬੈਂਸ
ਰੂਪਨਗਰ ਦੀ ਧਰਤੀ ਨੂੰ ਮਾਣ ਹੈ ਕਿ ਇਸ ‘ਤੇ 5500 ਸਾਲ ਤੋਂ ਵੀ ਪੁਰਾਣੀ ਸਿੰਧੂ ਘਾਟੀ ਦੀ ਸੱਭਿਅਤਾ ਉਸ ਸਮੇਂ ਵਿਕਸਤ ਹੋਈ ਸੀ ਜਦੋਂ ਮਨੁੱਖ ਨੇ ਜੰਗਲਾਂ ਨੂੰ ਛੱਡ ਕੇ ਮੈਦਾਨਾਂ ਵੱਲ ਪੈਰ ਪਾਇਆ ਸੀ। ਇਸ ਤੋਂ ਇਲਾਵਾ ਇਸੇ ਧਰਤੀ ‘ਤੇ ਦੋ ਵੱਡੀਆਂ ਤਾਕਤਾਂ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਦੀ ਸ਼ਾਹੀ ਮੁਲਾਕਾਤ ਦੀ ਯਾਦ ਵੀ ਇਸ ਦੇ ਸੀਨੇ ਨੂੰ ਹੋਰ ਚੌੜਾ ਕਰਦੀ ਹੈ। ਖੇਡਾਂ ਦੇ ਖੇਤਰ ਵਿੱਚ ਪੁਆਧ ਦੇ ਛੋਟੇ ਜਿਹੇ ਅਤੇ ਦਰਿਆ ਸਤਲੁਜ ਕਿਨਾਰੇ ਵਸੇ ਇਸ ਸ਼ਹਿਰ
ਗੁਰਨਿੰਦਰ ਸਿੰਘ ਧਨੌਲਾ
1988 ਨੂੰ ਪਿਤਾ ਸੂਬਾ ਸਿੰਘ ਅਤੇ ਮਾਤਾ ਹਰਬੰਸ ਦੀ ਕੁੱਖੋਂ ਜਨਮੇ ਕੁਲਦੀਪ ਸਿੰਘ ਕੀਪ ਨੇ 1998 ਵਿੱਚ ਮਾਂ ਖੇਡ ਕਬੱਡੀ ਖੇਡਣੀ ਸ਼ੁਰੂ ਕੀਤੀ। ਸ਼ੁਰੂਆਤ ਵਿੱਚ ਕੀਪ ਨੇ ਪਿੰਡ ਸ਼ਹਿਣਾ ਵੱਲੋਂ 32 ਕਿਲੋ, 35 ਕਿਲੋ, 57 ਕਿਲੋ, 62 ਕਿਲੋ ਵਰਗ ਦੇ ਪੇਂਡੂ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਜਿਵੇਂ ਕਿਹਾ ਜਾਂਦਾ ਹੈ ਕਿ ਗੁਰੂ ਬਿਨਾਂ ਗਿਆਨ ਨਹੀਂ, ਕੁਲਦੀਪ ਕੀਪ ਨੂੰ ਜਗਤਾਰ ਸਿੰਘ ਭੋਲੂ ਨੇ ਮਾਂ ਖੇਡ ਕਬੱਡੀ ਦੇ ਗੁਣ ਸਿਖਾਏ। ਕੁਲਦੀਪ ਕੀਪ ਦੀ ਦਿਨ-ਰਾਤ ਕੀਤੀ ਮਿਹਨਤ ਰੰਗ
ਜੇ ਮਨ ਵਿੱਚ ਦ੍ਰਿੜ ਨਿਸ਼ਚਾ ਹੋਵੇ ਤਾਂ ਜਿੱਤ ਕਦੇ ਦੂਰ ਨਹੀਂ ਹੁੰਦੀ। ਗ਼ਰੀਬੀ ਸਾਡੇ ਰਾਹ ਵਿੱਚ ਰੋੜਾ ਨਹੀਂ ਬਣ ਸਕਦੀ। ਇਹ ਸਾਰਾ ਕੁਝ ਸੱਚ ਕਰ ਦਿਖਾਇਆ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿੱਚ ਵਸਦੀ ਏਸ਼ੀਅਨ ਵੈਟਰਨ ਅਥਲੀਟ ਸੁਰਿੰਦਰ ਕੌਰ ਨੇ। ਮਜ਼ਦੂਰੀ ਕਰਦੀ ਨੂੰ ਕਿਸੇ ਨੇ ਦੱਸ ਦਿੱਤਾ ਕਿ ਵੈਟਰਨ ਦੌੜਾਂ ਵੀ ਹੁੰਦੀਆਂ ਨੇ। ਉਸ ਵੇਲੇ ਐਂਟਰੀ ਫ਼ੀਸ ਦਸ ਰੁਪਏ ਸੀ ਅਤੇ ਉਸ ਕੋਲ ਸਿਰਫ਼ 5 ਰੁਪਏ ਸਨ। ਉਸ ਨੇ 5 ਰੁਪਏ ਉਧਾਰ ਫੜੇ ਅਤੇ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਲਿਆ। ਇੱਥੋਂ ਉਸ ਨੇ ਪਹਿਲੇ ਹੱਲੇ
ਖ਼ੁਸ਼ੀ ਦੇ ਨਾਂ ਨਾਲ ਜਾਣੀ ਜਾਂਦੀ ਖ਼ਸ਼ਵਿੰਦਰ ਕੌਰ ਦਾ ਜਨਮ ਪਿੰਡ ਭਾਈਰੂਪਾ, ਜ਼ਿਲ੍ਹਾ ਬਠਿੰਡਾ ਵਿਖੇ ਮਾਤਾ ਜਸਮੇਲ ਕੌਰ ਤੇ ਪਿਤਾ ਸੁਖਦੇਵ ਸਿੰਘ ਮਹਿਲ ਦੇ ਘਰ 14 ਕੁ ਸਾਲ ਪਹਿਲਾਂ ਹੋਇਆ। ਖ਼ੁਸ਼ੀ ਨੂੰ ਖੇਡਾਂ ਦੀ ਗੁੜ੍ਹਤੀ ਬਾਬਾ ਭਾਈਰੂਪ ਚੰਦ ਖੇਡ ਸਟੇਡੀਅਮ ਤੋਂ ਮਿਲੀ। ਸਟੇਡੀਅਮ ਵਿੱਚ ਅਭਿਆਸ ਕਰਦੀਆਂ ਕੁੜੀਆਂ ਨੂੰ ਦੇਖਦੀ ਖ਼ੁਦ ਅਭਿਆਸ ਕਰਨ ਲੱਗੀ। ਅਥਲੈਟਿਕ ਕੋਚ ਹਰਨੇਕ ਸਿੰਘ ਨੇ ਉਸ ਦੀ ਅਥਲੈਟਿਕ ਪ੍ਰਤਿਭਾ ਨੂੰ ਪਛਾਣਦਿਆਂ 100, 200 ਮੀਟਰ ਦਾ ਅਭਿਆਸ ਕਰਵਾਉਣਾ ਸ਼ੁਰੂ ਕੀਤਾ। ਸਾਲ-2010 ਵਿੱਚ ਖ਼ੁਸ਼ੀ
ਸੁਖਦੇਵ ਸਿੰਘ
‘ਸਿੱਖ ਧਰਮ ਦੀ ਸੰਸਦ’ ਮੰਨੀ ਜਾਂਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਜੋਂ ਅਹੁਦੇ ‘ਤੇ ਸੁਸ਼ੋਭਿਤ ਦਲਮੇਘ ਸਿੰਘ ਵੱਖਰੀ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਸਿੱਖੀ ਆਸ਼ਿਆਂ ਅਤੇ ਆਦਰਸ਼ਾਂ ਨਾਲ ਜੁੜੇ ਅਤਿ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਧਾਰਨੀ ਦਲਮੇਘ ਸਿੰਘ ਦਾ ਜੀਵਨ ਸਫ਼ਰ ਬਚਪਨ ਤੋਂ ਹੀ ਕਠਿਨਾਈਆਂ ਤੇ ਉਲਝਣਾਂ ਨਾਲ ਜੂਝਦਾ ਸਵੈ-ਯਤਨਾਂ ਦੀ ਕੁਠਾਲੀ ‘ਚੋਂ ਨਿੱਖਰ ਕੇ ਸਿੱਖ ਜਗਤ ਵਿੱਚ ਮਾਣ ਦਾ ਪਾਤਰ ਬਣਿਆ ਹੈ। ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ
ਖੇਡ ਸਰਦਲ
ਰਵੇਲ ਸਿੰਘ ਭਿੰਡਰ
ਕਬੱਡੀ ਟੂਰਨਾਮੈਂਟਾਂ ਦੀ ਜਿੰਦ-ਜਾਨ ਹੁੰਦੀ ਹੈ ਕੁਮੈਂਟਰੀ। ਕਬੱਡੀ ਅਖਾੜਿਆਂ ਵਿੱਚ ਅਜਿਹੀਆਂ ਹੀ ਰਸ ਭਰੀਆਂ ਗੱਲਾਂ ਛੇੜ ਰਿਹਾ ਹੈ ਉੱਭਰਦਾ ਕੁਮੈਂਟੇਟਰ ਗੁਰਸੇਵਕ ਸਿੰਘ ਉਰਫ਼ ‘ਸੇਵਕ ਸ਼ੇਰਗੜ੍ਹ’। ਸੰਗਰੂਰ ਜ਼ਿਲ੍ਹੇ ਨੇ ਜਿੱਥੇ ਕਬੱਡੀ ਜਗਤ ਨੂੰ ਆਲਮੀ ਪੱਧਰ ਦੇ ਖਿਡਾਰੀ ਦਿੱਤੇ ਹਨ, ਉੱਥੇ ਕਬੱਡੀ ਨਾਲ ਜੁੜੀਆਂ ਹੋਰਨਾਂ ਗਤੀਵਿਧੀਆਂ ਵਿੱਚ ਵੀ ਇਸ ਜ਼ਿਲ੍ਹੇ ਦੇ ਸ਼ਖ਼ਸ ਮੋਹਰੀ ਸਫ਼ਾਂ ‘ਚ ਸ਼ਾਮਲ ਹੈ। ਇਸ ਜ਼ਿਲ੍ਹੇ ਦੀ ਮੂਣਕ ਤਹਿਸੀਲ ਦੇ ਪਿੰਡ
ਇਕਬਾਲ ਸਿੰਘ ਸਰੋਆ
ਟ੍ਰਿਪਲ ਓਲੰਪੀਅਨ ਰਣਧੀਰ ਸਿੰਘ ‘ਜੈਂਟਲ’ ਭਾਰਤੀ ਹਾਕੀ ਦੇ ਸੁਨਹਿਰੀ ਸਮੇਂ ਦੇ ਇੱਕ ਮਹਾਨ ਫੁਲਬੈਕ ਸਨ। ਉਨ੍ਹਾਂ ਨੂੰ ਹਾਕੀ ਜਗਤ ਵਿੱਚ ਜੋ ਮਾਣ ਹਾਸਲ ਹੋਇਆ, ਉਹ ਹਰੇਕ ਖਿਡਾਰੀ ਦੇ ਹਿੱਸੇ ਨਹੀਂ ਆਉਂਦਾ। ਰਣਧੀਰ ਸਿੰਘ ਜੈਂਟਲ ਆਪਣੀ ‘ਡੀ’ ਸਰਕਲ ਵਿੱਚ ਵਿਰੋਧੀ ਫਾਰਵਰਡਾਂ ਤੋਂ ਗੇਂਦ ਖੋਹਣ ਅਤੇ ਗੇਂਦ ਨੂੰ ਜੁਗਤੀ ਤੇ ਚੁਸਤੀ ਨਾਲ ਕਲੀਅਰ ਕਰਨ ਵਿੱਚ ਪੂਰਨ ਸਮਰੱਥ ਸਨ। ਉਹ ਪੈਨਲਟੀ ਕਾਰਨਰ ਤੋਂ ਗੋਲ ਕਰਨ ਦੇ ਵੀ ਮਾਹਿਰ ਸਨ। ਵਿਰੋਧੀ ਧਿਰ ਦੇ ਖਿਡਾਰੀ ਉਨ੍ਹਾਂ
ਗੁਰਪ੍ਰੀਤ ਸਿੰਘ ਮੱਲ੍ਹੀ
ਭਾਰਤ ਪਿਛਲੇ ਕਈ ਦਹਾਕਿਆਂ ਤੋਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਂਦਾ ਆ ਰਿਹਾ ਹੈ। ਅੱਜ-ਕੱਲ੍ਹ ਭਾਰਤ ਦਾ ਵੱਡਾ ਖਿਡਾਰੀ ਦਲ ਓਲੰਪਿਕ ਵਿੱਚ ਭਾਗ ਲੈਣ ਲਈ ਜਾਂਦਾ ਹੈ। ਭਾਰਤ ਨੇ ਪਹਿਲੀ ਵਾਰ 1900 ਦੀਆਂ ਪੈਰਿਸ (ਫਰਾਂਸ) ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਸਿਰਫ਼ ਇੱਕ ਅਥਲੀਟ ਨੇ ਭਾਗ ਲਿਆ ਅਤੇ ਦੋ ਚਾਂਦੀ ਦੇ ਮੈਡਲ ਜਿੱਤੇ। ਇਹ ਐਂਗਲੋ-ਇੰਡੀਅਨ ਅਥਲੀਟ ਸੀ, ਜਿਸ ਦਾ ਨਾਂ ਸੀ“ਨੌਰਮਨ ਗਿਲਬਰਟ ਪਰਿਟਚਰਡ ਜੋ ਕਿ ਨੌਰਮਨ ਪਰਿਟਚਰਡ
ਸੁਰਜੀਤ ਸਿੰਘ ਗੋਪੀਪੁਰ
ਸੇਵਾ ਦੇ ਅਸਲੀ ਸੰਕਲਪ ਦੀਆਂ ਵਿਲੱਖਣ ਮਿਸਾਲਾਂ ਕਾਇਮ ਕਰਨ ਵਾਲੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਸੰਸਥਾ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ.) ਖਡੂਰ ਸਾਹਿਬ ਜਿੱਥੇ ਧਰਮ, ਵਿੱਦਿਆ ਤੇ ਵਾਤਾਵਰਨ ਸੰਭਾਲ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ, ਉੱਥੇ ਖੇਡਾਂ ਦੇ ਖੇਤਰ ਵਿੱਚ ਵੀ ਵਿਲੱਖਣ ਪੈੜਾਂ ਪਾ ਰਹੀ ਹੈ ਤਾਂ ਜੋ ਅਜੋਕੀ ਪੰਜਾਬੀ ਪੀੜ੍ਹੀ ਕੁਰਾਹੇ
ਰਣਜੀਤ ਝੁਨੇਰ
ਖੇਡਾਂ ਮਨੁੱਖੀ ਜੀਵਨ ਵਿੱਚ ਸਾਂਝੀਵਾਲਤਾ ਦਾ ਪ੍ਰਤੀਕ ਹਨ। ਖੇਡਾਂ ਜਿੱਥੇ ਸੰਸਾਰਕ ਪੱਧਰ ’ਤੇ ਸ਼ਾਂਤੀ ਦੇ ਦੂਤ ਦਾ ਕਾਰਜ ਕਰਦੀਆਂ ਹਨ, ਉੱਥੇ ਸਰੀਰਕ ਤੰਦਰੁਸਤੀ ਦਾ ਵੀ ਵੱਡਾ ਸਾਧਨ ਹਨ। ਪੰਜਾਬੀਆਂ ਦੀਆਂ ਪੁਰਾਤਨ ਖੇਡਾਂ ਵਿੱਚ ਸ਼ੁਮਾਰ ਪਰ ਮੂਹਰਲੀਆਂ ਸਫ਼ਾਂ ਵਿੱਚ ਬਿਰਾਜਮਾਨ ਕੁਸ਼ਤੀਆਂ ਦਾ ਆਲਮ ਵੀ ਨਿਰਾਲਾ ਹੀ ਹੈ। ਪੰਜਾਬੀਆਂ ਦੀ ਇੱਕ ਕਹਾਵਤ ਹੈ, ‘ਘਿਉ ਮੱਲਾਂ ਨੂੰ, ਦਾਰੂ ਗੱਲਾਂ ਨੂੰ’ ਮੱਲ (ਪਹਿਲਵਾਨ) ਤਾਂ ਘਿਉ ਦੀਆਂ ਘੁੱਟਾਂ ਨਾਲ ਸਰੀਰਕ ਵਿਸ਼ਾਲਤਾ ਕਾਇਮ ਰੱਖ