ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਖੇਤੀ › ›

Featured Posts
ਬੰਨ੍ਹਮਾਜਰਾ: ਪੁਆਧ ਤੇ ਮਾਲਵੇ ਨੂੰ ਜੋੜਨ ਵਾਲਾ ਪਿੰਡ

ਬੰਨ੍ਹਮਾਜਰਾ: ਪੁਆਧ ਤੇ ਮਾਲਵੇ ਨੂੰ ਜੋੜਨ ਵਾਲਾ ਪਿੰਡ

ਮਨਮੋਹਨ ਸਿੰਘ ਦਾਊਂ ਪਿੰਡ ਬੰਨ੍ਹਮਾਜਰਾ ਦਾ ਗੁਰਦੁਆਰਾ ਕੁਰਾਲੀ ਤੋਂ ਰੇਲਵੇ-ਲਾਈਨ ਦਾ ਪੁਲ ਲੰਘ ਕੇ ਰੋਪੜ ਨੂੰ ਜਾਂਦੇ ਹਾਈਵੇਅ ’ਤੇ ਚਾਰ ਕਿਲੋਮੀਟਰ ਦੀ ਦੂਰੀ ਉੱਤੇ ਖੱਬੇ ਹੱਥ ਹੈ ਪਿੰਡ ਬੰਨ੍ਹਮਾਜਰਾ। ਇਸ ਦੇ ਉੱਤਰ-ਪੱਛਮ ਵੱਲ ਸਿਸਵਾਂ ਨਦੀ ਵਗਦੀ ਹੈ। ਇਸ ’ਤੇ ਪੁਲ ਬਣਨ ਨਾਲ ਇਸ ਪਿੰਡ ਦੇ ਚੌਹੀਂ ਪਾਸੀਂ ਨਵੀਂ ਆਬਾਦੀ ਵਸ ਗਈ ਹੈ। ...

Read More

ਕਣਕ ਦੀ ਵਾਢੀ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

ਕਣਕ ਦੀ ਵਾਢੀ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

ਅਪਰੈਲ ਦੇ ਪਹਿਲੇ ਪੰਦਰਵਾੜੇ ਦੇ ਕੰਮ ਡਾ. ਰਣਜੀਤ ਸਿੰਘ ਅਪਰੈਲ ਦਾ ਮਹੀਨਾ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ।  ਜਿੱਥੇ ਇਸ ਮਹੀਨੇ ਪੰਜਾਬ ਦੀ ਮੁੱਖ ਫ਼ਸਲ ਕਣਕ ਦੀ ਵਾਢੀ, ਗਹਾਈ ਅਤੇ ਵਿਕਰੀ ਕਰਨੀ ਹੁੰਦੀ ਹੈ, ਉੱਥੇ ਕੁਝ ਨਵੀਆਂ ਫ਼ਸਲਾਂ ਦੀ ਬਿਜਾਈ ਵੀ ਕਰਨੀ ਪੈਂਦੀ ਹੈ।  ਨਰਮਾ ਅਤੇ ਕਪਾਹ ਸੂਬੇ ਦੇ ...

Read More

ਕਿਸਾਨ ਮੇਲੇ ਵਿੱਚ ਕਈ ਰਾਜਾਂ ਦੇ ਕਿਸਾਨਾਂ ਨੇ ਭਰੀ ਹਾਜ਼ਰੀ

ਕਿਸਾਨ ਮੇਲੇ ਵਿੱਚ ਕਈ ਰਾਜਾਂ ਦੇ ਕਿਸਾਨਾਂ ਨੇ ਭਰੀ ਹਾਜ਼ਰੀ

ਸਤਵਿੰਦਰ ਬਸਰਾ ਲੁਧਿਆਣਾ, 24 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਰ ਸਾਲ ਲੱਗਦਾ ਮਾਰਚ ਮਹੀਨੇ ਦਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ। ਇਸ ਮੇਲੇ ਵਿੱਚ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਦੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਕਈ ਕਈ ਫੁੱਟ ਲੰਬੇ ਗੰਨੇ ਤੇ ਲੌਕੀਆਂ ਮੇਲੀਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਮੇਲੇ ਦਾ ...

Read More

ਖੇਤੀ ਵਿਭਿੰਨਤਾ ਲਈ ਪਸ਼ੂ ਪਾਲਣ ਕਿੱਤਾ ਸਭ ਤੋਂ ਵਧੀਆ: ਨੰਦਾ

ਖੇਤੀ ਵਿਭਿੰਨਤਾ ਲਈ ਪਸ਼ੂ ਪਾਲਣ ਕਿੱਤਾ ਸਭ ਤੋਂ ਵਧੀਆ: ਨੰਦਾ

ਖੇਤਰੀ ਪ੍ਰਤੀਨਿਧ ਲੁਧਿਆਣਾ, 24 ਮਾਰਚ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਹੜੇ ਵਿੱਚ ਅੱਜ ਸ਼ੁਰੂ ਹੋਏ ਪਸ਼ੂ ਪਾਲਣ ਮੇਲੇ ਦੀ ਵਧੀ ਭੀੜ ਨੂੰ ਮਾਹਿਰਾਂ ਵੱਲੋਂ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਹੁਣ ਸੂਬੇ ਦੇ ਕਿਸਾਨ ਕਣਕ, ਝੋਨੇ ਦੀ ਖੇਤੀ ਵਿੱਚੋਂ ਨਿਕਲ ਕੇ ਪਸ਼ੂ ਪਾਲਣ ਕਿੱਤੇ ਨੂੰ ...

Read More

ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

ਡਾ. ਰਣਜੀਤ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਨੇ ਇਸ ਵਰ੍ਹੇ ਆਪਣੇ ਪੰਜਾਹ ਸਾਲ ਪੂਰੇ ਕਰ ਲਏ ਹਨ। ਧਾਰਮਿਕ ਮੇਲਿਆਂ ਤੋਂ ਬਗੈਰ ਸ਼ਾਇਦ ਹੀ ਕੋਈ ਹੋਰ ਮੇਲਾ ਹੋਵੇਗਾ ਜਿੱਥੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਉਂਦੇ ਹੋਣ। ਸਾਰੇ ਦੇਸ਼ ਵਿੱਚ ਇਸ ਵਰ੍ਹੇ ‘ਹਰੇ ਇਨਕਲਾਬ’ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ...

Read More

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

ਡਾ. ਅਮਰੀਕ ਸਿੰਘ ਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਵਸੋਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ 70 ...

Read More

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

ਮੁਖ਼ਤਾਰ ਗਿੱਲ ਅੰਮ੍ਰਿਤਸਰ ਤੋਂ ਪੱਛਮ ਦੀ ਬਾਹੀ ਵੱਲ ਰਾਣੀਂਆਂ ਬਾਰਡਰ ਸੜਕ ’ਤੇ 40 ਕੁ ਕਿਲੋਮੀਟਰ ਦੂਰ ਸਥਿਤ ਰਾਵੀ ਦਰਿਆ ਕੰਢੇ ਹਿੰਦ ਪਾਕਿ ਸਰਹੱਦ ’ਤੇ ਵਸਦਾ ਹੈ ਪਿੰਡ ਕੱਕੜ ਕਲਾਂ। ਇਹ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਭਾਗਾਂਭਰੀ ਧਰਤੀ ’ਤੇ ਵਸਿਆ ਹੋਇਆ ਇਤਿਹਾਸਕ ਪਿੰਡ ਹੈ। ਪਿੰਡ ਕੱਕੜ ਦੀ ਆਬਾਦੀ 8000 ...

Read More


ਬਾਗ਼ਾਂ ਲਈ ਪਾਣੀ ਦੀ ਸੁਚੱਜੀ ਵਿਉਂਤਬੰਦੀ

Posted On May - 20 - 2016 Comments Off on ਬਾਗ਼ਾਂ ਲਈ ਪਾਣੀ ਦੀ ਸੁਚੱਜੀ ਵਿਉਂਤਬੰਦੀ
ਬਾਗ਼ਾਂ ਤੋਂ ਗੁਣਾਤਮਕ ਅਤੇ ਨਿਰੰਤਰ ਉਪਜ ਲੈਣ ਲਈ ਪਾਣੀ ਦੀ ਬਹੁਤ ਮਹੱਹਤਾ ਹੈ। ਬੂਟੇ ਪਾਣੀ ਦੁਆਰਾ ਹੀ ਮਿੱਟੀ ਵਿੱਚੋਂ ਖ਼ੁਰਾਕੀ ਤੱਤ ਲੈ ਕੇ ਆਪਣਾ ਜੀਵਨ ਕਾਲ ਪੂਰਾ ਕਰਦੇ ਹਨ। ਫਲਦਾਰ ਬੂਟਿਆਂ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਜਿੱਥੇ ਅਸੀਂ ਕੁਦਰਤੀ ਸੋਮੇ ਦੀ ਸੰਭਾਲ ਕਰ ਸਕਦੇ ਹਾਂ, ਉੱਥੇ ਚੋਖਾ ਫਲ ਪੈਦਾ ਕਰਕੇ ਚੰਗਾ ਮੁਨਾਫ਼ਾ ਵੀ ਕਮਾ ਸਕਦੇ ਹਾਂ। ਬਾਗ਼ਾਂ ਨੂੰ ਪਾਣੀ ਲਗਾ ਦੇਣਾ ਹੀ ਕਾਫ਼ੀ ਨਹੀਂ ....

ਸਫ਼ਲ ਹਲਦੀ ਉਤਪਾਦਕ

Posted On May - 20 - 2016 Comments Off on ਸਫ਼ਲ ਹਲਦੀ ਉਤਪਾਦਕ
ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਸੱਲ੍ਹੋਪੁਰ ਦਾ ਗੁਰਦਿਆਲ ਸਿੰਘ ਦਾ ਨਾਂ ਪੰਜਾਬ ਦੇ ਕੁਝ ਗਿਣੇ ਚੁਣੇ ਹਲਦੀ ਉਤਪਾਦਕਾਂ ਵਿੱਚ ਆਉਂਦਾ ਹੈ। ਇਸ ਕਿਸਾਨ ਨੇ ਖੇਤੀ ਦੇ ਦਿਨੋ ਦਿਨ ਨਿਘਰਦੇ ਜਾ ਰਹੇ ਹਾਲਾਤ ’ਤੇ ਮੰਡੀਆਂ ਵਿੱਚ ਹੋ ਰਹੀ ਪੈਦਾਵਾਰ ਦੀ ਖੱਜਲ-ਖੁਆਰੀ ਤੋਂ ਬਚਣ ਲਈ ਹਲਦੀ ਆਪ ਪੈਦਾ ਕਰਕੇ ਤੇ ਪੀਸ ਕੇ ਵੇਚਣ ਦਾ ਮਨ ਬਣਾਇਆ। ਮੈਟ੍ਰਿਕ ਪਾਸ ਗੁਰਦਿਆਲ ਸਿੰਘ ਨੇ ਬਹੁਭਾਂਤੀ ਖੇਤੀ ਦੇ ਰਾਹ ....

ਝੋਨਾ ਟਰਾਂਸਪਲਾਂਟਰ ਦੀ ਢੁਕਵੀਂ ਵਰਤੋਂ

Posted On May - 20 - 2016 Comments Off on ਝੋਨਾ ਟਰਾਂਸਪਲਾਂਟਰ ਦੀ ਢੁਕਵੀਂ ਵਰਤੋਂ
ਪੰਜਾਬ ਦੇ ਮੁੱਖ ਫ਼ਸਲੀ ਚੱਕਰ ਕਣਕ ਤੇ ਝੋਨੇ ਨੂੰ ਪੇਸ਼ ਆ ਰਹੀਆਂ ਕੁਝ ਚੁਣੌਤੀਆਂ ਵਿੱਚੋਂ ਲੇਬਰ ਦੀ ਸਮੱਸਿਆ ਮੁੱਖ ਹੈ। ਇਸ ਕਰਕੇ ਝੋਨੇ ਦੀ ਲਵਾਈ ਦੇ ਕੰਮ ਲਈ ਝੋਨਾ ਟਰਾਂਸਪਲਾਂਟਰ ਦੀ ਮਹੱਤਤਾ ਵਧ ਰਹੀ ਹੈ। ਇਹ ਮਸ਼ੀਨ ਜਿੱਥੇ ਤੇਜ਼ੀ ਨਾਲ ਕੰਮ ਕਰਦੀ ਹੈ ਉੱਥੇ ਹੀ ਇਸ ਨਾਲ ਕੀਤਾ ਜਾਣ ਵਾਲਾ ਕੰਮ ਉੱਤਮ ਦਰਜੇ ਦਾ ਹੁੰਦਾ ਹੈ। ਝੋਨਾ ਟਰਾਂਸਪਲਾਂਟਰ ਦੇ ਸੁੱਚਜੇ ਤਰੀਕੇ ਨਾਲ ਕੰਮ ਕਰਨ ਲਈ ....

ਪਾਣੀ ਬਚਾਉਣ ਵਿੱਚ ਲੇਜ਼ਰ ਕਰਾਹੇ ਦੀ ਮਹੱਤਤਾ

Posted On May - 20 - 2016 Comments Off on ਪਾਣੀ ਬਚਾਉਣ ਵਿੱਚ ਲੇਜ਼ਰ ਕਰਾਹੇ ਦੀ ਮਹੱਤਤਾ
ਜ਼ਮੀਨ ਵਿੱਚੋਂ ਜ਼ਿਆਦਾ ਮਾਤਰਾ ਵਿੱਚ ਪਾਣੀ ਕੱਢਣ ਨਾਲ ਪਾਣੀ ਦਾ ਪੱਧਰ ਹਰ ਸਾਲ ਡੂੁੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਵਿੱਚ 1960 ਹਰੀ ਕ੍ਰਾਂਤੀ ਦੇ ਆਉਣ ਨਾਲ ਅਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਘਟਿਆ ਹੈ। 145 ਬਲਾਕਾਂ ਵਿੱਚੋਂ 100 ਬਲਾਕਾਂ ਵਿੱਚ ਪਾਣੀ ਜ਼ਰੂਰਤ ਤੋਂ ਵੱਧ ਖਿੱਚਿਆ ਜਾਣ ਕਰਕੇ ਉਨ੍ਹਾਂ ਨੂੰ ਕਾਲੇ ਜ਼ੋਨ ਐਲਾਨਿਆ ਗਿਆ ਹੈ। ਪਾਣੀ ....

ਝੋਨੇ ਤੇ ਬਾਸਮਤੀ ’ਚ ਕਿਸਮਾਂ ਦੀ ਵਿਭਿੰਨਤਾ ਤੇ ਸਮੇਂ ਸਿਰ ਬਿਜਾਈ ਦੀ ਅਹਿਮੀਅਤ

Posted On May - 13 - 2016 Comments Off on ਝੋਨੇ ਤੇ ਬਾਸਮਤੀ ’ਚ ਕਿਸਮਾਂ ਦੀ ਵਿਭਿੰਨਤਾ ਤੇ ਸਮੇਂ ਸਿਰ ਬਿਜਾਈ ਦੀ ਅਹਿਮੀਅਤ
ਸਾਲ 1960-61 ਦੌਰਾਨ ਪੰਜਾਬ ਵਿੱਚ ਟਿਊਬਵੈਲਾਂ ਦੀ ਗਿਣਤੀ 98,000 ਸੀ ਜੋ 2013-14 ਵਿੱਚ ਵਧ ਕੇ 14.0 ਲੱਖ ਤੋਂ ਉੱਪਰ ਹੋ ਗਈ। ਕੁੱਲ ਸੇਂਜੂ ਜ਼ਮੀਨ 54 ਤੋਂ ਵਧ ਕੇ 99 ਫ਼ੀਸਦੀ ਹੋ ਗਈ। ਪਾਣੀ ਦੀਆਂ ਸਹੂਲਤਾਂ ਵਧਣ ਨਾਲ ਕਣਕ ਹੇਠ ਰਕਬਾ 37 ਫ਼ੀਸਦੀ ਤੋਂ ਵਧ ਕੇ 84 ਫ਼ੀਸਦੀ ਅਤੇ ਝੋਨੇ ਹੇਠ 6 ਫ਼ੀਸਦੀ ਤੋਂ 68 ਫ਼ੀਸਦੀ ਹੋ ਗਿਆ। ਇਸ ਵਰਤਾਰੇ ਕਾਰਨ ਘੱਟ ਪਾਣੀ ਲੈਣ ਵਾਲੀਆਂ ਦਾਲਾਂ ....

ਫਲ ਤੇ ਸਬਜ਼ੀਆਂ ਸਟੋਰ ਕਰਨ ਲਈ ਕੂਲ ਚੈਂਬਰ

Posted On May - 13 - 2016 Comments Off on ਫਲ ਤੇ ਸਬਜ਼ੀਆਂ ਸਟੋਰ ਕਰਨ ਲਈ ਕੂਲ ਚੈਂਬਰ
ਫਲਾਂ ਅਤੇ ਸਬਜ਼ੀਆਂ ਦੀ ਤੁੜਾਈ ਤੋਂ ਕੁਝ ਦੇਰ ਬਾਅਦ ਹੀ ਖ਼ਰਾਬ ਹੋਣਾ ਸ਼ੁਰੂ ਕਰ ਦਿੰਦੀਆਂ ਹਨ। ਇਸ ਕਰਕੇ ਸਾਡੇ ਦੇਸ਼ ਵਿੱਚ ਤਕਰੀਬਨ 90 ਫ਼ੀਸਦੀ ਫਲ ਅਤੇ ਸਬਜ਼ੀਆਂ ਸਿੱਧੀਆਂ ਹੀ ਮੰਡੀ ਵਿੱਚ ਭੇਜ ਦਿੱਤੀਆਂ ਜਾਂਦੀਆ ਹਨ। ਇਸ ਕਰਕੇ ਇਨ੍ਹਾਂ ਦਾ ਮੁੱਲ ਪਹਿਲਾਂ ਪਈ ਮਿਕਦਾਰ ਦੇ ਹਿਸਾਬ ਨਾਲ ਲਗਾਇਆ ਜਾਂਦਾ ਹੈ। ਦੂਜੇ ਪਾਸੇ ਫਲਾਂ ਤੇ ਸਬਜ਼ੀਆਂ ਦੀ ਉਮਰ ਵਧਾਉਣ ਲਈ ਇਨ੍ਹਾਂ ਨੂੰ ਕੋਲਡ ਸਟੋਰ ਵਿੱਚ ਰੱਖਿਆ ਜਾਂਦਾ ਹੈ ....

ਪਸ਼ੂਆਂ ਲਈ ਹਰੇ ਚਾਰੇ ਦੀ ਬਿਜਾਈ ਦਾ ਵੇਲਾ

Posted On May - 13 - 2016 Comments Off on ਪਸ਼ੂਆਂ ਲਈ ਹਰੇ ਚਾਰੇ ਦੀ ਬਿਜਾਈ ਦਾ ਵੇਲਾ
ਗਰਮੀਆਂ ਵਿੱਚ ਡੰਗਰਾਂ ਖ਼ਾਸ ਕਰਕੇ ਦੁਧਾਰੂ ਡੰਗਰਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਗਰਮੀਆਂ ਵਿੱਚ ਦੁਧਾਰੂਆਂ ਦਾ ਦੁੱਧ ਘਟ ਜਾਂਦਾ ਹੈ। ਇਸ ਕਰਕੇ ਉਨ੍ਹਾਂ ਦੀ ਖ਼ੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਕਰ ਦੇਣੀ ਚਾਹੀਦੀ ਹੈ। ਹਰੇ ਚਾਰੇ ਦੇ ਨਾਲੋ-ਨਾਲ ਵਧੀਆ ਫ਼ੀਡ ਵੀ ਪਾਈ ਜਾਵੇ। ਡੰਗਰਾਂ ਨੂੰ ਮੂੰਹ-ਖੁਰ ਦੀ ਬਿਮਾਰੀ ਦਾ ਟੀਕਾ ਲਗਵਾਉਣਾ ਵੀ ਜ਼ਰੂਰੀ ਹੈ। ....

ਝੋਨੇ ਤੇ ਬਾਸਮਤੀ ਦੇ ਬੀਜ ਦੀ ਖ਼ਰੀਦ ਸਮੇਂ ਸੁਚੇਤ ਹੋਣ ਦੀ ਜ਼ਰੂਰਤ

Posted On May - 13 - 2016 Comments Off on ਝੋਨੇ ਤੇ ਬਾਸਮਤੀ ਦੇ ਬੀਜ ਦੀ ਖ਼ਰੀਦ ਸਮੇਂ ਸੁਚੇਤ ਹੋਣ ਦੀ ਜ਼ਰੂਰਤ
ਹਾੜ੍ਹੀ ਦੇ ਸੀਜਨ ਦੌਰਾਨ ਬੀਜੀਆਂ ਫ਼ਸਲਾਂ ਦੀ ਕਟਾਈ ਦਾ ਕੰਮ ਖ਼ਤਮ ਅਤੇ ਸਾਉਣੀ ਰੁੱਤ ਦੀਆਂ ਫ਼ਸਲਾਂ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ ਦੋਵਾਂ ਹੀ ਰੁੱਤਾਂ ਦੀਆਂ ਫ਼ਸਲਾਂ ਦੀ ਬਿਜਾਈ ਲਈ ਬੀਜ ਦੀ ਜ਼ਰੂਰਤ ਪੈਂਦੀ ਹੈ। ਬੀਜ ਹੀ ਇੱਕ ਅਜਿਹੀ ਖੇਤੀ ਸਮੱਗਰੀ ਹੈ ਜਿਸ ’ਤੇ ਸਾਰੀ ਫ਼ਸਲ ਦੀ ਸਫ਼ਲਤਾ ਨਿਰਭਰ ਕਰਦੀ ਹੈ, ਜੇਕਰ ਬੀਜ ਹੀ ਸਹੀ ਨਾ ਹੋਇਆ ਤਾਂ ਖਾਦਾਂ, ਕੀਟਨਾਸ਼ਕ, ਉੱਲੀਨਾਸ਼ਕ ਅਤੇ ....

ਪਾਣੀ ਨੂੰ ਸੰਭਾਲਣ ਅਤੇ ਦੁਰਵਰਤੋਂ ਰੋਕਣ ਦਾ ਵੇਲਾ

Posted On May - 6 - 2016 Comments Off on ਪਾਣੀ ਨੂੰ ਸੰਭਾਲਣ ਅਤੇ ਦੁਰਵਰਤੋਂ ਰੋਕਣ ਦਾ ਵੇਲਾ
ਮਨੁੱਖੀ ਸਰੀਰ ਦੀ ਬਣਤਰ ਪੰਜ ਤੱਤਾਂ ਹਵਾ (ਪਵਨ), ਪਾਣੀ, ਧਰਤੀ (ਮਿੱਟੀ), ਆਕਾਸ਼ ਅਤੇ ਅੱਗ ਨਾਲ ਬਣੀ ਹੋਈ ਹੈ। ਪਾਣੀ ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਤੱਤ ਹੈ। ਸਾਡੇ ਗੁਰੂਆਂ ਨੇ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਪਿਤਾ ਦੇ ਅੰਸ਼ ਬਿਨਾਂ ਇਸ ਮਨੁੱਖੀ ਸੰਸਾਰ ਦੀ ਉਤਪਤੀ ਹੀ ਅਸੰਭਵ ਹੈ। ਇਸ ਬ੍ਰਹਿਮੰਡ ਵਿੱਚ ਜਿੰਨੇ ਵੀ ਗ੍ਰਹਿ ਹਨ ਉਨ੍ਹਾਂ ਵਿੱਚੋਂ ਕੇਵਲ ਧਰਤੀ ਉੱਤੇ ਹੀ ....

ਕਿਸਾਨ ਤੋਂ ਗਾਹਕ ਤਕ ਸਿੱਧੇ ਮੰਡੀਕਰਨ ਦਾ ਮਾਡਲ

Posted On May - 6 - 2016 Comments Off on ਕਿਸਾਨ ਤੋਂ ਗਾਹਕ ਤਕ ਸਿੱਧੇ ਮੰਡੀਕਰਨ ਦਾ ਮਾਡਲ
ਕਿਸਾਨੀ ਦੇ ਇਸ ਨਾਜ਼ੁਕ ਦੌਰ ਸਮੇਂ ਕਿਸਾਨਾਂ ਤੇ ਉਨ੍ਹਾਂ ਦੇ ਬੱਚਿਆਂ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਸਮੀਖਿਆ ਕੀਤੀ ਗਈ। ਇਸ ਤੋਂ ਅਸੀਂ ਇਸ ਨਤੀਜੇ ’ਤੇ ਪਹੁੰਚੇ ਕਿ ਸ਼ਹਿਰੀਆਂ ਦੀਆਂ ਨਿਤ ਦਿਨ ਦੀਆਂ ਲੋੜਾਂ ਮੁਤਾਬਿਕ ਖੇਤਾਂ ਵਿੱਚ ਫ਼ਸਲਾਂ ਉਗਾ ਕੇ ਉਨ੍ਹਾਂ ਤੋਂ ਵੱਖ-ਵੱਖ ਪਦਾਰਥ ਬਣਾ ਕੇ ਉਨ੍ਹਾਂ ਨੂੰ ਸਿੱਧਾ ਲੋਕਾਂ ਤਕ ਪਹੁੰਚਾਇਆ ਜਾਵੇ। ਮੰਡੀਕਰਨ ਦੀ ਸਮੱਸਿਆ ਦਾ ਹੱਲ ਕਰਦਿਆਂ ਸਾਲ 2009 ਵਿੱਚ ਪਟਿਆਲੇ ਵਿਖੇ ਮੁੱਖ ਖੇਤੀਬਾੜੀ ਦਫ਼ਤਰ ....

ਕੰਢੀ ਅਤੇ ਬੀਤ ਦੀ ਜ਼ਮੀਨ ’ਤੇ ਗਾਜਰ ਘਾਹ ਦਾ ਅਸਰ

Posted On May - 6 - 2016 Comments Off on ਕੰਢੀ ਅਤੇ ਬੀਤ ਦੀ ਜ਼ਮੀਨ ’ਤੇ ਗਾਜਰ ਘਾਹ ਦਾ ਅਸਰ
ਕੰਢੀ ਖਿੱਤੇ ਦੇ ਸਮੂਹ ਪਿੰਡਾਂ ਦਾ ਚੁਫੇਰਾ, ਸੜਕਾਂ, ਪਹਾੜੀਆਂ, ਖੇਤ, ਸਰਕਾਰੀ ਸਕੂਲ ਅਤੇ ਹਸਪਤਾਲ ਖ਼ਤਰਨਾਕ ਗਾਜਰ ਘਾਹ ਨਾਲ ਘਿਰੇ ਪਏ ਹਨ। ਇਸ ਮਾਰੂ ਘਾਹ ਕਾਰਨ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਉੱਥੇ ਆਮ ਲੋਕਾਂ ਨੂੰ ਵੀ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਸਕੂਲਾਂ ਦੇ ਬੱਚੇ ਅਤੇ ਪਿੰਡਾਂ ਦੇ ਲੋਕ ਦਮਾ, ਸਾਹ, ਚਮੜੀ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ....

ਪੀ ਏ ਯੂ ਦੀ ਤਕਨਾਲੋਜੀ ਦਾ ਮਨੋਰਥ, ਵਾਤਾਵਰਣ ਅਤੇ ਖੇਤੀ ਮੁਨਾਫ਼ਾ

Posted On April - 15 - 2016 Comments Off on ਪੀ ਏ ਯੂ ਦੀ ਤਕਨਾਲੋਜੀ ਦਾ ਮਨੋਰਥ, ਵਾਤਾਵਰਣ ਅਤੇ ਖੇਤੀ ਮੁਨਾਫ਼ਾ
ਡਾ. ਬਲਵਿੰਦਰ ਸਿੰਘ* ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ (ਪੀ ਏ ਯੂ) ਦੇ ਵਿਗਿਆਨੀ ਖੇਤੀਬਾੜੀ ਵੱਲੋਂ ਦਰਪੇਸ਼  ਸਮੱਸਿਆਵਾਂ ਅਤੇ ਮੁੱਦਿਆਂ ਨੂੰ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਆਪਣੇ ਕਿਸਾਨ ’ਤੇ ਮਾਣ ਹੈ ਜਿਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਤਕਨਾਲੋਜੀ ਅਤੇ ਸਿਫ਼ਾਰਸ਼ਾਂ ਅਨੁਸਾਰੇ ਖੇਤੀ ਵਿੱਚ ਹਮੇਸ਼ਾਂ ਉਤਸ਼ਾਹ ਦਿਖਾਇਆ ਹੈ। ਇਸ ਸਦਕਾ ਅੱਜ ਪੰਜਾਬ ਵੱਡੀ ਮਾਤਰਾ ਵਿੱਚ ਅਨਾਜ (ਸਾਲ 2014-15 ਦੌਰਾਨ 41.5 ਫ਼ੀਸਦੀ ਕਣਕ ਅਤੇ 24.2 ਫ਼ੀਸਦੀ ਚੌਲ) ਦਾ ਯੋਗਦਾਨ ਪਾ 

ਜ਼ਹਿਰਮੁਕਤ ਖੇਤੀ ਕਰਨ ਵਾਲਾ ਕਿਸਾਨ

Posted On April - 15 - 2016 Comments Off on ਜ਼ਹਿਰਮੁਕਤ ਖੇਤੀ ਕਰਨ ਵਾਲਾ ਕਿਸਾਨ
ਜਗਤਾਰ ਸਮਾਲਸਰ ਅੱਜ ਖੇਤੀ ਵਿੱਚ ਜ਼ਹਿਰਾਂ ਦੀ ਭਰਮਾਰ ਹੋ ਗਈ ਹੈ। ਨਦੀਨ ਅਤੇ ਕੀਡ਼ੇ ਆਦਿ ਮਾਰਨ ਲਈ ਅੱਜ ਰਸਾਇਣਿਕ ਜ਼ਾਹਿਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਫ਼ਸਲਾਂ ਵਿੱਚ ਵੀ ਜ਼ਾਹਿਰਾਂ ਦੀ ਕੁਝ ਮਾਤਰਾ ਚਲੀ ਜਾਂਦੀ ਹੈ ਜਿਸ ਦਾ ਸਾਡੀ ਸਿਹਤ ’ਤੇ ਬਹੁਤ ਮਾਡ਼ਾ ਅਸਰ ਪੈਂਦਾ ਹੈ। ਪੰਜਾਬ ਦੇ ਕੁਝ ਕਿਸਾਨ ਅਜਿਹੇ ਵੀ ਹਨ ਜੋ ਇਨ੍ਹਾਂ ਮਾਰੂ ਜ਼ਹਿਰਾਂ ਦੀ ਵਰਤੋਂ ਤੋਂ ਬਿਨਾਂ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਦੇ ਹਨ। ਅਜਿਹਾ ਹੀ ੲਿੱਕ ਕਿਸਾਨ ਜ਼ਿਲ੍ਹਾ ਸਿਰਸਾ ਦੇ ਪਿੰਡ ਤਲਵਾਡ਼ਾ 

ਕੀ ਹੈ ਬੋਨਸਾਈ ਵਿਧੀ?

Posted On April - 15 - 2016 Comments Off on ਕੀ ਹੈ ਬੋਨਸਾਈ ਵਿਧੀ?
ਐਸ. ਫੁਲਾਵਰ ਸਿੰਘ ਬੋਨਸਾਈ ਚੀਨੀ ਭਾਸ਼ਾ ਦੇ ਦੋ ਸ਼ਬਦਾਂ ਬੋਨ ਅਤੇ ਸਾਈ ਦੇ ਸੁਮੇਲ ਤੋਂ ਬਣਿਆ ਹੈ। ਬੋਨ ਦਾ ਅਰਥ ਹੈ ਘੱਟ ਡੂੰਘਾਈ ਵਾਲਾ ਗਮਲਾ ਭਾਵ ਟਰੇਅ, ਸਾਈ ਦਾ ਅਰਥ ਪੌਦੇ ਤੋਂ ਹੈ। ਬੋਨਸਾਈ ਇੱਕ ਉਹ ਪੁਰਾਤਨ ਕਲਾ ਹੈ ਜਿਸ ਰਾਹੀਂ ਵੱਡ ਆਕਾਰੀ ਫਲ, ਫੁੱਲਾਂ ਦੇ ਪੌਦੇ ਜਾਂ ਦਰੱਖਤ ਨੂੰ ਆਪਣੀ ਇੱਛਾ ਅਨੁਸਾਰ ਵੱਡਾ, ਛੋਟਾ ਜਾਂ ਦਰਮਿਆਨੇ ਆਕਾਰ ਤਕ ਵਧਾ ਸਕਦੇ ਹਾਂ। ਕਿਸੇ ਪੌਦੇ ਨੂੰ ਬੋਨਸਾਈ ਕਰਨਾ ਇੱਕ ਲੰਬੀ ਪ੍ਰਕਿਰਿਆ ਹੁੰਦੀ ਹੈ। ਇੱਕ ਮੂਰਤੀਕਾਰ , ਸ਼ਿਲਪਕਾਰ ਅਤੇ ਚਿਤਰਕਾਰ ਦੀ ਕਲਾ 

ਕਣਕ ਨੂੰ ਅੱਗ ਤੋਂ ਬਚਾਉਣ ਲਈ ਕੁਝ ਨੁਕਤੇ

Posted On April - 15 - 2016 Comments Off on ਕਣਕ ਨੂੰ ਅੱਗ ਤੋਂ ਬਚਾਉਣ ਲਈ ਕੁਝ ਨੁਕਤੇ
ਹਰਮਿੰਦਰ ਸਿੰਘ ਭੱਟ ਕਣਕਾਂ ਪੱਕ ਚੁੱਕੀਆਂ ਹਨ ਅਤੇ ਵਢਾਈ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ। ਮੌਸਮ ਖੁਸ਼ਕ ਅਤੇ ਕਣਕ ਦੇ ਪੌਦਿਆਂ ਦੇ ਸੁੱਕ ਜਾਣ ਕਰਕੇ ਇਨ੍ਹਾਂ ਦਿਨਾਂ ਵਿੱਚ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਕਈ ਵਾਰ ਕੁਦਰਤੀ ਤੌਰ ’ਤੇ ਅਤੇ ਕਈ ਵਾਰ ਮਨੁੱਖੀ ਗ਼ਲਤੀਆਂ ਕਰਕੇ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਨਾਲ ਪਲਾਂ ਵਿੱਚ ਕਿਸਾਨਾਂ ਦੁਆਰਾ ਮਹੀਨਿਆਂ ਤੋਂ ਪੁੱਤਾਂ ਵਾਂਗ ਪਾਲੀ ਫ਼ਸਲ ਸਡ਼ ਕੇ ਸਵਾ ਹੋ ਜਾਂਦੀ ਹੈ। ਇਸ ਰੁੱਤ ਵਿੱਚ ਕਣਕ ਦੇ ਪੱਕੇ 

ਹਲਦੀ, ਨਰਮਾ ਅਤੇ ਕਪਾਹ ਦੀ ਬਿਜਾਈ ਦਾ ਵੇਲਾ

Posted On April - 15 - 2016 Comments Off on ਹਲਦੀ, ਨਰਮਾ ਅਤੇ ਕਪਾਹ ਦੀ ਬਿਜਾਈ ਦਾ ਵੇਲਾ
ਕਿਸਾਨਾਂ ਲਈ ਅਪਰੈਲ ਦੇ ਦੂਜੇ ਪੰਦਰਵਾਡ਼ੇ ਦੇ ਕੰਮ * ਹਲਦੀ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਵੱਟਾਂ ਬਣਾ ਕੇ ਉਨ੍ਹਾਂ ਉੱਤੇ ਹਲਦੀ ਦੀ ਬਿਜਾਈ ਕਰਨੀ ਚਾਹੀਦੀ ਹੈ। * ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਹਲਦੀ-1 ਅਤੇ ਪੰਜਾਬ ਹਲਦੀ-2 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। * ਮੂੰਗਫਲੀ ਦੀ ਬਿਜਾਈ ਇਸ ਮਹੀਨੇ ਦੇ ਅਾਖੀਰ ਵਿੱਚ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਕਾਸ਼ਤ ਲਈ ਐਸ ਜੀ 99, ਐਮ 522 ਤੇ ਐਸ ਜੀ 84 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। * ਨਰਮੇ ਜਾਂ ਕਪਾਹ ਦੀ ਬਿਜਾਈ ਲਈ ਕਣਕ ਦੀ ਵਾਢੀ 
Page 10 of 84« First...6789101112131415...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ