ਲੇਖਕ: ਡਾ. ਅਜੀਤਪਾਲ ਸਿੰਘ ਐਮ.ਡੀ.
ਪੰਨੇ: 160, ਮੁੱਲ 100 ਰੁਪਏ
ਪ੍ਰਕਾਸ਼ਕ: ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਡਾ. ਅਜੀਤਪਾਲ ਸਿੰਘ ਐਮਡੀ ਨਾਮ ਹੈ ਇਕ ਅਜਿਹੀ ਸ਼ਖ਼ਸੀਅਤ ਦਾ ਜਿਸ ਦਾ ਮੁੱਖ ਮਨੋਰਥ ਲੋਕ ਹਿੱਤਾਂ ਪ੍ਰਤੀ ਜੂਝਣਾ ਹੈ। ਉਨ੍ਹਾਂ ਦੇ ਲੇਖ ਵੱਖ-ਵੱਖ ਮੈਗਜ਼ੀਨਾਂ ਅਤੇ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ। 32 ਪੁਸਤਕਾਂ ਦੇ ਰਚੇਤਾ ਡਾ. ਅਜੀਤਪਾਲ ਸਿੰਘ ਨੂੰ ਹਰ ਵਿਸ਼ੇ ਬਾਰੇ ਪੂਰਨ ਗਿਆਨ ਹੈ। ਜ਼ਿਆਦਾਤਰ ਲੇਖ ਸਿਹਤ ਸਬੰਧੀ ਹੁੰਦੇ ਹਨ।
ਹਥਲੀ ਪੁਸਤਕ ‘ਗਰੀਬ ਬਨਾਮ ਭਾਰਤੀ
ਚੰਡੀਗੜ੍ਹ, (ਟ੍ਰਿਬਿਊਨ ਨਿਊਜ਼ ਸਰਵਿਸ)
ਗੁਲ ਚੌਹਾਨ ਦਾ ਨਾਂ ਉਨ੍ਹਾਂ ਗਿਣੇ-ਚੁਣੇ ਪੰਜਾਬੀ ਕਹਾਣੀਕਾਰਾਂ ਵਿਚ ਆਉਂਦਾ ਹੈ ਜਿਨ੍ਹਾਂ ਭਾਸ਼ਾ ਤੇ ਵਿਸ਼ਿਆਂ ਨਾਲ ਵੱਖਰੇ ਪ੍ਰਯੋਗ ਕੀਤੇ ਹਨ। ਹੁਣ ਤਕ ਲੇਖਕ ਦੇ ਪੰਜ ਕਹਾਣੀ ਸੰਗ੍ਰਹਿ ਤੇ ਇਕ ਨਾਵਲ ਛਪ ਚੁੱਕੇ ਹਨ। ਜਿਨ੍ਹਾਂ ਵਿਚ ਸਾਈਡ ਪੋਜ਼, ਰੇਸ਼ਮਾ ਦਾ ਪੰਜਵਾਂ ਚਿਰਾਗ, ਡਾਚੀਆਂ ਦੇ ਜਾਣ ਪਿੱਛੋਂ, ਇਕ ਚੌਰਸ ਤਕਲੀਫ ਤੇ ਬੇਬੀ ਘਰ ਪ੍ਰਮੁੱਖ ਹਨ। ਉਸ ਦੇ ਨਾਵਲ ਜੂਨ ਪਚਾਸੀ ਉਪਰ ਦੂਰਦਰਸ਼ਨ ਜਲੰਧਰ ਨੇ ਛੱਬੀ ਕਿਸ਼ਤਾਂ ਦਾ ਸੀਰੀਅਲ ਟੈਲੀਕਾਸਟ ਕੀਤਾ ਸੀ।
ਬੀਬੀ ਬਲਵੰਤ ਕੌਰ ਦਾ ਜਨਮ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਆਪ ਨੇ ਗਿਆਨੀ ਦੀ ਡਿਗਰੀ ਹਾਸਲ ਕੀਤੀ। ਆਪਣੀ ਬਹੁਮੁਖੀ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਸਦਕਾ ਸਮਾਜਿਕ ਅਤੇ ਰਾਜਨੀਤਕ ਖੇਤਰ ਵਿਚ ਸਤਿਕਾਰਯੋਗ ਮੁਕਾਮ ਹਾਸਲ ਕੀਤਾ। ਆਪ 1948 ਤੋਂ 1964 ਤਕ ਅੰਮ੍ਰਿਤਸਰ ਦੇ ਮਿਉਂਸਪਲ ਕਮਿਸ਼ਨਰ ਰਹੇ। 1954 ਵਿਚ ਆਪ ਪੰਜਾਬ ਵਿਧਾਨ ਕੌਂਸਲ ਦੇ ਮੈਂਬਰ ਬਣੇ। 1980 ਤਕ ਆਪ ਜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਆਪ ਮਹਿਲਾ ਕਾਂਗਰਸ ਦੇ ਕਨਵੀਨਰ, ਚੇਅਰਪਰਸਨ, ਸੋਸ਼ਲ ਵੈਲਫੇਅਰ ਬੋਰਡ ਅਤੇ
ਸਾਹਿਤਕ ਸਰਗਰਮੀਆਂ
ਚੰਡੀਗੜ੍ਹ (ਅਮਰ ਗਿਰੀ)
ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਦੀ ਅੰਗਰੇਜ਼ੀ ਵਿੱਚ ਅਨੁਵਾਦਿਤ ਕਹਾਣੀਆਂ ਦੀ ਪੁਸਤਕ ‘ਸਿਲੈਕਟਡ ਸ਼ਾਰਟ ਸਟੋਰੀਜ਼ ਆਫ ਮੋਹਨ ਭੰਡਾਰੀ’ ਦਾ ਲੋਕ ਅਰਪਣ ਪੰਜਾਬ ਯੂਨੀਵਰਸਿਟੀ ਵਿਖੇ ਕੀਤਾ ਗਿਆ।
ਇਸ ਮੌਕੇ ਸਾਬਕਾ ਆਈ.ਏ.ਐਸ. ਅਧਿਕਾਰੀ ਅਤੇ ਖੁਦ ਕਲਾਸਿਕ ਨਾਵਲਾਂ ਦੀ ਲੜੀ ਦਾ ਅਨੁਵਾਦ ਕਰਨ ਵਾਲੇ ਚਿੰਤਕ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਮੋਹਨ ਭੰਡਾਰੀ ਸਮਰੱਥ ਕਹਾਣੀਕਾਰ ਹੈ। ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਮੋਹਨ ਭੰਡਾਰੀ ਦੀਆਂ
ਸੇਂਟ ਜੋਸਫ ਕਾਨਵੈਂਟ ਸਕੂਲ, ਹੁਸ਼ਿਆਰਪੁਰ ਦੀ ਦੂਸਰੀ ਜਮਾਤ ਦੀ ਅੱਠ ਸਾਲ ਦੀ ਬੱਚੀ ਸੁਖਚੰਚਲ ਕੌਰ ਨੇ ਕਹਾਣੀਆਂ ਦੀ ਪੁਸਤਕ ‘ਨੰਨੂੰ ਦਾ ਬਗੀਚਾ’ ਲਿਖ ਕੇ ਬਾਲ ਸਾਹਿਤ ਹੀ ਨਹੀਂ ਸਗੋਂ ਪੰਜਾਬੀ ਸਾਹਿਤ ਸਿਰਜਣਾ ਵਿਚ ਇਕ ਰਿਕਾਰਡ ਪੈਦਾ ਕੀਤਾ ਹੈ। ਸੁਖਚੰਚਲ ਕੌਰ ਹੋਸ਼ ਸੰਭਾਲਦਿਆਂ ਹੀ ਬਾਲ ਸਾਹਿਤ ਦੀ ਪਾਠਕ ਹੈ। ਉਹ ਚਿੱਤਰਕਲਾ ਦੇ ਖੇਤਰ ਵਿਚ ਵੀ ਸਰਗਰਮ ਹੈ ਪਰ ਬੱਚਿਆਂ ਲਈ ਰੌਚਿਕ ਕਥਾਵਾਂ ਸਿਰਜ ਕੇ ਉਸ ਨੇ ਆਪਣੀ ਪ੍ਰਤਿਭਾ ਤੇ ਕਲਪਨਾ ਦਾ ਸੁੰਦਰ ਪ੍ਰਗਟਾਵਾ ਕੀਤਾ ਹੈ।
15 ਮਈ, 2004 ਨੂੰ ਮਾਤਾ
ਪੰਨੇ: 216, ਮੁੱਲ: 200 ਰੁਪਏ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ।
ਅਸ਼ਟਾਵਕਰ ਮਹਾਂਗੀਤਾ ਗਿਆਨ ਭਰਪੂਰ ਪੁਸਤਕ ਹੈ। ਇਹ ਰਾਜਾ ਜਨਕ ਨੂੰ ਅਸ਼ਟਾਵਕਰ ਵੱਲੋਂ ਕੀਤਾ ਗਿਆ ਗਿਆਨ ਉਪਦੇਸ਼ ਹੈ। ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਇਸ ਗ੍ਰੰਥ ਦਾ ਅਨੁਵਾਦ ਜਸਪ੍ਰੀਤ ਸਿੰਘ ਜਗਰਾਓਂ ਨੇ ਕੀਤਾ ਹੈ। ਆਮ ਆਦਮੀ ਨੂੰ ਇਸ ਗ੍ਰੰਥ ਦੀ ਮਹਿਮਾ ਦੀ ਜਾਣਕਾਰੀ ਦੇਣ ਲਈ ਜਸਪ੍ਰੀਤ ਸਿੰਘ ਜਗਰਾਓਂ ਨੇ ਸਰਲ ਸਟੀਕ ਸੰਸਕਰਣ ਪ੍ਰਕਾਸ਼ਿਤ ਕਰਵਾਇਆ ਹੈ। ਇਸ ਪੁਸਤਕ ਵਿੱਚ ਅਨੁਵਾਦਕ ਨੇ ‘ਅਸ਼ਟਾਵਕਰ ਮਹਾਂਗੀਤਾ’
ਪੰਨੇ: 112, ਮੁੱਲ: 175 ਰੁਪਏ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ।
‘ਹਾਇਕੂ’ ਕਾਵਿ-ਰੂਪ ਬਾਰੇ ਜਾਣਕਾਰੀ ਦਿੰਦਿਆਂ ਰਾਜਿੰਦਰਪਾਲ ਸਿੰਘ ਬਰਾੜ ਨੇ ਲਿਖਿਆ ਹੈ ਕਿ ‘ਹਾਇਕੂ ਤਿੰਨ ਸਤਰੀ ਜਾਪਾਨੀ ਕਾਵਿ-ਵਿਧਾ ਹੈ ਜਿਸ ਵਿਚ ਜਾਪਾਨੀ ਭਾਸ਼ਾ ਦੇ ਪੰਜ-ਸੱਤ-ਪੰਜ-ਕੁੱਲ ਸਤਾਰਾਂ ਉਚਾਰ-ਖੰਡਾਂ ਅਨੁਸਾਰ ਮੌਸਮ ਦੀ ਤਬਦੀਲੀ ਰਾਹੀਂ ਕੁਦਰਤ ਜਾਂ ਜ਼ਿੰਦਗੀ ਦੇ ਕਿਸੇ ਇੱਕ ਵਾਪਰ ਰਹੇ ਦਿਸਦੇ ਪਲ ਨੂੰ ਹੁਣ ਦੀ ਘੜੀ ਵਿਚ ਪਕੜਿਆ ਜਾਂਦਾ ਹੈ। ਜਾਪਾਨ ਤੋਂ ਇਸ ਕਾਵਿ-ਵਿਸ਼ਾ ਦਾ ਪਾਸਾਰ ਦੁਨੀਆਂ
ਲੇਖਕ: ਪ੍ਰਿੰ. ਸਰਵਣ ਸਿੰਘ
ਪੰਨੇ: 136, ਮੁੱਲ: 150 ਰੁਪਏ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼ ਸਮਾਣਾ।
ਪੰਜਾਬੀ ਦੇ ਸੁਪ੍ਰਸਿੱਧ ਖੇਡ ਲੇਖ਼ਕ, ਪ੍ਰਿੰ. ਸਰਵਣ ਸਿੰਘ ਦੀ ਨਵੀਂ ਕਿਤਾਬ ਪਿੰਡ ਦੀ ਸੱਥ ‘ਚੋਂ ਛਪ ਕੇ ਆਈ ਹੈ। ਪੁਸਤਕ ਵਿੱਚ ਲੇਖਕ ਦੇ ਤੀਹ ਲੇਖ ਹਨ। ਪਿੰਡਾਂ ਦੀ ਗੱਲ ਸਿਰਲੇਖ ਹੇਠ ਲੇਖਕ ਨੇ ਸਪਸ਼ਟ ਕੀਤਾ ਹੈ ਕਿ ਇਹ ਲੇਖ ਸਚਿੱਤਰ ਕੌਮੀ ਏਕਤਾ ਰਿਸਾਲੇ ਵਿੱਚ ਕਾਲਮ ‘ਪਹਿਰੇਦਾਰ’ ਹੇਠ ਲੰਬਾ ਸਮਾਂ ਛਪਦੇ ਰਹੇ ਹਨ। ਖੇਡਾਂ ਨਾਲ ਸਬੰਧਤ ਵਧੇਰੇ ਕਿਤਾਬਾਂ ਹੋਣ ਕਰਕੇ ਲੇਖਕ
ਗੁਰਬਚਨ
ਪੰਜਾਬੀ ’ਚ ਏਨਾ ਲੰਮਾ ਨਾਵਲ ਪਹਿਲਾਂ ਨਹੀਂ ਲਿਖਿਆ ਗਿਆ। ਕਰੜੀ ਮਿਹਨਤ ਦਾ ਨਤੀਜਾ ਹੈ ਇਹ। ਪੰਜਾਬੀ ਲੇਖਕ ਮਿਹਨਤ ਕਰਨੀ ਭੁੱਲ ਚੁੱਕਾ ਹੈ।
ਫ਼ਿਲਮ ਜਗਤ ’ਚੋਂ ਇਕ ਮਿਸਾਲ ਲੈਂਦਾ ਹਾਂ। ਰਾਜ ਕਪੂਰ ਦੀ ਫ਼ਿਲਮ ‘ਮੇਰਾ ਨਾਮ ਜੋਕਰ’ ਬਹੁਤ ਲੰਮੀ ਸੀ। ਬੜੀ ਮਿਹਨਤ ਕੀਤੀ ਗਈ। ਗੀਤ ਖਿੱਚ ਪਾਉਣ ਵਾਲੇ ਸਨ, ਪਰ ਫ਼ਿਲਮ ਫਲਾਪ ਗਈ। ਰਾਜ ਕਪੂਰ ਨੇ ਕਿਹਾ, ‘‘ਫੁੱਟੇਜ ਨੇ ਹਮ ਕੋ ਡੁਬੋ ਦੀਆ।’’ (ਫੁਟੇਜ = ਲੰਮਾਈ) ਮੈਨੂੰ ਲੱਗਦਾ, ਲੰਬਾਈ ਨੇ ਸੁਰਿੰਦਰ ਨੀਰ ਦੇ ਨਾਵਲ ‘ਮਾਇਆ’ ਨੂੰ ਡੋਬ
ਪਰਗਟ ਸਿੰਘ ਸਿੱਧੂ
ਸਾਹਿਤ ਸਿਰਜਣਾ ਬਾਰੇ ਜਿਹੜੀਆਂ ਆਮ ਧਾਰਨਾਵਾਂ ਲੋਕਾਂ ਦੀਆਂ ਬਣੀਆਂ ਹੋਈਆਂ ਹਨ, ਉਨ੍ਹਾਂ ਵਿਚੋਂ ਅਧਿਕਤਰ ਤਰਕ-ਸੰਗਤ ਨਹੀਂ। ਹਾਂ, ਅੰਮ੍ਰਿਤਾ ਪ੍ਰੀਤਮ ਨੇ ਇਕ ਵਾਰ ਕਿਹਾ ਸੀ ਕਿ ਸਾਹਿਤ ਲਈ ਕੋਈ ਵੀ ਸ਼ਾਰਟ ਕੱਟ ਰਾਹ ਨਹੀਂ। ਇਹ ਬਿਲਕੁਲ ਦਰੁਸਤ ਹੈ।
45 ਸਾਲ ਲੰਬੀ ਸਾਹਿਤਕ ਯਾਤਰਾ ਕਰਨ ਪਿੱਛੋਂ ਮੇਰੇ ਬਹੁਤ ਸਾਰੇ ਭੁਲੇਖੇ ਦੂਰ ਹੋੋਏ ਹਨ। ਜਿਨ੍ਹਾਂ ਦਾ ਜ਼ਿਕਰ ਕਰਨ ਨਾਲ, ਨਵੇਂ ਲੇਖਕਾਂ ਜਾਂ ਪ੍ਰਬੁੱਧ ਪਾਠਕਾਂ ਨੂੰ ਬੜਾ ਲਾਭ ਪੁੱਜੇਗਾ ਤੇ ਸਾਹਿਤ ਸਿਰਜਣਾ ਦੇ
ਮਨਮੋਹਨ
ਸਿਰਜਣ ਪ੍ਰਕਿਰਿਆ ਨੂੰ ਪਰਿਭਾਸ਼ਿਤ ਕਰਨਾ ਤੇ ਵਿਆਖਿਆਉਣਾ ਔਖੈ। ਇਹ ਅਜਿਹਾ ਸਹਿਜਬੋਧ ਹੈ ਜੋ ਭਾਸ਼ਾ ਤੋਂ ਪਰ੍ਹੇ ਹੈ ਪਰ ਕਮਾਲ ਹੈ ਕਿ ਇਹ ਭਾਸ਼ਾ ਰਾਹੀਂ ਹੀ ਪ੍ਰਗਟ ਹੁੰਦੈ। ਹੈਨਰੀ ਬਰਗਸਾਂ ਕਹਿੰਦੈ ਕਿ ਸਹਿਜਬੋਧ ਸਿਮਰਤੀ ਹੈ, ਪ੍ਰਤੱਖਣ ਨਹੀਂ। ਬੰਦੇ ਨੇ ਜੋ ਜੀਵਿਆ, ਪੜ੍ਹਿਆ, ਸਮਝਿਆ ਤੇ ਹੰਢਾਇਆ ਹੁੰਦੈ ਓਹੀ ਕਾਲਿਕ-ਮਿਆਦ ‘ਚ ਉਸਦਾ ਵਿਹਾਰ ਬਣਦਾ। ਸਿਰਜਣਾ, ਇਸ ਵਿਹਾਰ ਦਾ ਪ੍ਰਗਟਾਵਾ ਹੈ। ਇਹ ਸ਼ਾਬਦਿਕ ਵੀ ਹੁੰਦੈ ਤੇ ਨਿਸ਼ਬਦ ਵੀ।
‘ਨਿਰਵਾਣ’ ਮੇਰਾ ਪਹਿਲਾ
ਸਫ਼ੇ: 208, ਮੁੱਲ 200 ਰੁਪਏ
ਪ੍ਰਕਾਸ਼ਕ: ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ।
ਤ੍ਰੈਕਾਲ ਤੇ ਤ੍ਰਿਵੇਦੀ ਕੈਨੇਡਾ ਵਸੇ ਪੰਜਾਬੀ ਕਵੀ ਚਰਨ ਸਿੰਘ ਦੀ ਕਵਿਤਾ ਦੀ ਕਿਤਾਬ ਹੈ। ਅਸਲ ਵਿਚ ਇਸ ਇਕ ਹੀ ਕਿਤਾਬ ਦੀ ਜਿਲਦ ਵਿਚ ਦੋ ਵੱਖ-ਵੱਖ ਕਿਤਾਬਾਂ ਹਨ। 104 ਸਫ਼ੇ ਤਕ ਤ੍ਰੈਕਾਲ ਕਾਵਿ ਸੰਗ੍ਰਹਿ ਹੈ ਪਰ ਅਗਲੇ 104 ਸਫ਼ੇ ਤ੍ਰਿਵੇਦੀ ਕਾਵਿ ਸੰਗ੍ਰਹਿ ਦੇ ਹਨ। ਇਸ ਤਰ੍ਹਾ ਇਹ ਇਕ ਹੀ ਜਿਲਦ ਵਿਚ ਦੋ ਕਿਤਾਬਾਂ ਦੀ ਅਪੂਰਵ ਤਕਨੀਕ ਹੈ। ਉਂਜ ਦੋਵੇਂ ਕਿਤਾਬਾਂ ਦੀ ਕਵਿਤਾ ਇਕਸਾਰ ਵਿਸ਼ਿਆਂ ਉੱਤੇ ਨਿਰਭਰ ਹੈ।
ਚਰਨ
ਮੁੱਲ: 150 ਰੁਪਏ, ਪੰਨੇ 86
ਪ੍ਰਕਾਸ਼ਕ: ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਇੰਦਰਜੀਤ ਹਸਨਪੁਰੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਹ ਆਪਣੀ ਗੀਤਕਾਰੀ ਸਾਹਿਤਕਾਰੀ ਲਈ ਸਦਾ ਹੀ ਪੰਜਾਬੀ ਸਾਹਿਤ ਵਿਚ ਜੀਵੰਤ ਹਨ। ਪ੍ਰੋ. ਜਸਪਾਲ ਸਿੰਘ ਜੱਸੀ ਨੇ ਹਸਨਪੁਰੀ ਦੀ ਗੀਤ-ਕਲਾ ਪੁਸਤਕ ਲਿਖ ਕੇ ਉਨ੍ਹਾਂ ਦੀਆਂ ਯਾਦਾਂ ਨੂੰ ਉਨ੍ਹਾਂ ਦੀਆਂ ਕੀਰਤੀਆਂ ਨੂੰ ਰੌਸ਼ਨ ਕੀਤਾ ਹੈ। ਇੰਦਰਜੀਤ ਹਸਨਪੁਰੀ ਸਮਾਜ ਦੀ ਸਿਧੀ ਨਬਜ਼ ਨੂੰ ਪਛਾਨਣ ਵਾਲੇ ਕਲਾਕਾਰ ਸਨ। ਉਨ੍ਹਾਂ ਦੇ ਗੀਤ ਧੁਰ ਅੰਦਰ ਛੂਹਣ
ਮੁੱਲ: 125 ਰੁਪਏ, ਪੰਨੇ: 80
ਪ੍ਰਕਾਸ਼ਕ: ਸੰਗਮ, ਪਬਲੀਕੇਸ਼ਨ, ਸਮਾਣਾ
ਪੰਜਾਬੀ ਕਾਵਿ-ਜਗਤ ਵਿਚ ਗ਼ਜ਼ਲ ਵਿਧਾ ਕਾਫੀ ਮਕਬੂਲ ਹੋਣ ਕਾਰਨ ਇਸ ਦੀ ਰਚਨਾ ਦੀ ਰਫਤਾਰ ਤੇਜ਼ੀ ਨਾਲ ਵਧ ਰਹੀ ਹੈ। ਇਸ ਸਿਨਫ ਦੀਆਂ ਕਿਤਾਬਾਂ ਵੀ ਵੱਡੀ ਗਿਣਤੀ ਵਿਚ ਪ੍ਰਕਾਸ਼ਤ ਹੋ ਕੇ ਸਾਹਮਣੇ ਆ ਰਹੀਆਂ ਹਨ। ‘ਪਤਝੜ ਦੇ ਪੱਤੇ’ ਡਾ. ਗੁਰਦਰਪਾਲ ਸਿੰਘ ਦਾ ਗ਼ਜ਼ਲ ਸੰਗ੍ਰਹਿ ਵੀ ਇਸੇ ਰੁਝਾਨ ਤਹਿਤ ਛਪਿਆ ਹੈ। ਇਸ ਗ਼ਜ਼ਲਗੋ ਦੀਆਂ ਇਸ ਤੋਂ ਪਹਿਲਾਂ ਦੋ ਕਿਤਾਬਾਂ ‘ਆਗਾਜ਼’ ਅਤੇ ‘ਨਵੀਂ ਸਵੇਰ’ ਛਪ ਚੁੱਕੀਆਂ ਹਨ। ਡਾ. ਗੁਰਦਰਪਾਲ
ਪੰਨੇ:584, ਮੁੱਲ: 795 ਰੁਪਏ
ਪ੍ਰਕਾਸ਼ਕ: ਯੂਨੀਸਟਾਰ ਬੁੱਕਸ, ਚੰਡੀਗੜ੍ਹ।
ਪੰਜਾਬੀ ਲੋਕ ਵਿਰਸੇ ਪ੍ਰਤੀ ਦੀਵਾਨਗੀ ਦੀ ਹੱਦ ਤਕ ਮੋਹ ਰੱਖਣ ਵਾਲੇ ਖੋਜੀ ਵਿਦਵਾਨ ਹਰਕੇਸ਼ ਸਿੰਘ ਕਹਿਲ ਦੀ ਰਚਨਾਵਲੀ ਪ੍ਰਸ਼ੰਸਾਯੋਗ ਹੈ। ‘ਪੰਜਾਬੀ ਵਿਰਸਾ ਕੋਸ਼’ ਤੋਂ ਪਹਿਲਾਂ ਲੋਕ ਗੀਤਾਂ ਵਿਚ ਪੰਜਾਬੀ ਜੀਵਨ, ਪੰਜਾਬੀ ਲੋਕ ਵਿਰਸਾ, ਯਾਦਾਂ ਦਾ ਸੰਸਾਰ (ਸਵੈ-ਜੀਵਨੀ), ਇਕ ਪਿੰਡ ਦੀ ਕਹਾਣੀ-ਸੰਦੌੜ, ਮੇਰੇ ਪਿੰਡ ਦੀ ਬਦਲੀ ਨੁਹਾਰ, ਅਲੋਪ ਹੋ ਰਿਹਾ ਪੰਜਾਬੀ ਵਿਰਸਾ-ਭਾਗ 1 ਤੇ 2, ਲੋਕ-ਗੀਤਾਂ ਵਿਚ ਰਿਸ਼ਤੇ ਨਾਤੇ,
ਮੁੱਲ: 490 ਰੁਪਏ; ਪੰਨੇ 304
ਪ੍ਰਕਾਸ਼ਕ: ਸੰਤ ਐਂਡ ਸਿੰਘ ਪਬਲਿਸ਼ਰਜ਼, ਸ੍ਰੀਨਗਰ (ਕਸ਼ਮੀਰ)
ਡਾ. ਜਸਬੀਰ ਸਿੰਘ ਸਰਨਾ ਖੋਜੀ, ਆਲੋਚਕ, ਵਿਦਵਾਨ ਤੇ ਗੁਰਮਤਿ ਸਾਹਿਤ ਲੇਖਕ ਹੈ ਭਾਵੇਂ ਉਸ ਦੇ ਪੰਜ ਕਾਵਿ-ਸੰਗ੍ਰਹਿ ਵੀ ਛਪ ਚੁੱਕੇ ਹਨ। ਜੰਮੂ-ਕਸ਼ਮੀਰ ਖੇਤਰ ਦੇ ਪੰਜਾਬੀ ਸਾਹਿਤ ਨੂੰ ਸਾਂਭਣ ਤੇ ਸੰਗ੍ਰਹਿਣ ਵਿਚ ਉਸ ਦਾ ਕਾਰਜ ਨਿਸ਼ਠਾਵਾਨ ਤਪੱਸਵੀ ਵਰਗਾ ਹੈ। ਰੀਵਿਊ ਅਧੀਨ ਪੁਸਤਕ ‘ਬਖ਼ਸ਼ ਰਚਨਾਵਲੀ’ ਜਿਵੇਂ ਨਾਂ ਤੋਂ ਹੀ ਸਪਸ਼ਟ ਹੈ ਭੁੱਲੇ ਵਿਸਰੇ ਗਿਆਨੀ ਈਸ਼ਰ ਸਿੰਘ ਬਖਸ਼ ਦੀ ਸਮੁੱਚੀ ਕਿਰਤ ਦੀ