ਲੇਖਕ: ਛੀਨਾ ਬੇਗ਼ਮ ਸੋਹਣੀ
ਪੰਨੇ: 375, ਮੁੱਲ: 400 ਰੁਪਏ,
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਛੀਨਾ ਬੇਗ਼ਮ ਸੋਹਣੀ ਦੀ ਇਹ ਵੱਡ-ਅਕਾਰੀ ਕਾਵਿ-ਕਿਤਾਬ ਮਹਾਂ-ਕਾਵਿ, ਦੇ ਲੱਛਣਾਂ ਨਾਲ ਲਬਰੇਜ਼ ਹੋਣ ਦੇ ਨਾਲ-ਨਾਲ ਕਿੱਸਾ ਕਾਵਿ ਦੇ ਪੈਟਰਨ ’ਤੇ ਰਚੀ ਗਈ ਰਚਨਾ ਹੈ, ਜਿਸ ਨੂੰ ਮਹਾਂ-ਕਾਵਿ ਦਾ ਨਾਂ ਦੇਣਾ ਬਣਦਾ ਹੈ। ਇਸ ਦੀ ਲੇਖਕਾ ਛੀਨਾ ਬੇਗ਼ਮ ਸੋਹਣੀ ਦੀ ਜਾਣਕਾਰੀ ਨਾ ਤਾਂ ਕਿਤਾਬ ਵਿਚੋਂ ਮਿਲਦੀ ਹੈ ਅਤੇ ਨਾ ਹੀ ਸਾਹਿਤਕ ਹਲਕਿਆਂ ਵਿੱਚ ਇਸ ਸ਼ਾਇਰਾ ਦਾ ਨਾਂ ਕਦੀ
ਮੁਨੱਵਰ ਰਾਣਾ
ਸੰਪਾਦਨ: ਟੀ.ਐਨ. ਰਾਜ਼
ਪੰਨੇ: 92, ਮੁੱਲ: 100 ਰੁਪਏ
ਟੀ.ਐਨ. ਰਾਜ਼ ਨੇ ਸਮੇਂ-ਸਮੇਂ ਪੁਖਤਾ ਤੇ ਉਸਤਾਦ ਸ਼ਾਇਰਾਂ ਦੀ ਸ਼ਾਇਰੀ ਦੇ ਦਰਸ਼ਨ ਕਰਵਾਏ ਹਨ। ਉਹ ਹੁਣ ਤਕ ਨੌਂ ਪੁਸਤਕਾਂ ਹਿੰਦੀ, ਪੰਜਾਬੀ, ਉਰਦੂ ਅਤੇ ਹਾਸ ਵਿਅੰਗ ਦੀਆਂ ਸੰਪਾਦਤ ਕਰਕੇ ਆਪਣੀ ਨਿੱਗਰ ਤੇ ਸਲਾਹੁਣਯੋਗ ਹਾਜ਼ਰੀ ਲਗਵਾ ਚੁੱਕਾ ਹੈ। ਵਿਚਾਰਯੋਗ ਪੁਸਤਕ ‘ਮਾਂ’ (ਲੇਖਕ ਮੁਨੱਵਰ ਰਾਨਾ) ਵਿਚਲੀ ਉਰਦੂ ਸ਼ਾਇਰੀ ਨੂੰ ਉਸ ਨੇ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਪੁਸਤਕ ਦੇ 92 ਪੰਨਿਆਂ ਵਿੱਚੋਂ ਪਹਿਲੇ 28 ਪੰਨਿਆਂ
ਲੇਖਕ: ਡਾ. ਸੁਖਪਾਲ ਸਿੰਘ ਥਿੰਦ
ਮੁੱਲ: 300 ਰੁਪਏ, ਪੰਨੇ: 296
ਪ੍ਰਕਾਸ਼ਕ: 5 ਆਬ ਪ੍ਰਕਾਸ਼ਨ, ਜਲੰਧਰ
ਪ੍ਰਸਤੁਤ ਪੁਸਤਕ ਵਿੱਚ ਵਿਦਵਾਨ ਲੇਖਕ ਨੇ ਪੰਜਾਬੀ ਗਲਪ ਨਾਵਲ ਅਤੇ ਕਹਾਣੀ ਨੂੰ ਵਾਚਣ ਦਾ ਯਤਨ ਕੀਤਾ ਹੈ। ਪਹਿਲੇ ਭਾਗ (ਪੰਜਾਬੀ ਨਾਵਲ) ਵਿੱਚ ਪੰਜਾਬੀ ਨਾਵਲ: ਪ੍ਰਾਪਤੀਆਂ, ਚੁਣੌਤੀਆਂ ਅਤੇ ਸੰਭਾਵਨਾਵਾਂ (1991-2000 ਦੇ ਵਿਸ਼ੇਸ਼ ਪ੍ਰਸੰਗ ਵਿੱਚ) ਤੋਂ ਇਲਾਵਾ ਪੰਜਾਬੀ ਨਾਵਲ ਦੇ ਸਰੋਕਾਰ ਅਤੇ ਪੰਜਾਬੀ ਨਾਵਲ: ਅਧਿਐਨ ਅਤੇ ਅਧਿਆਪਨ ’ਤੇ ਯਥਾ-ਯੋਗ ਚਰਚਾ ਕਰਨ ਉਪਰੰਤ ਦਸ
ਨਿਬੰਧਕਾਰ: ਓਮ ਪ੍ਰਕਾਸ਼ ਗਾਸੋ
ਪੰਨੇ: 104, ਮੁੱਲ: 40 ਰੁਪਏ
ਪ੍ਰਕਾਸ਼ਕ: ਮਿੱਤਰ ਮੰਡਲ ਪ੍ਰਕਾਸ਼ਨ ਬਰਨਾਲਾ
ਓਮ ਪ੍ਰਕਾਸ਼ ਗਾਸੋ ਇੱਕ ਐਸੀ ਉੱਚ ਦੁਮਾਲੜੀ ਸਾਹਿਤਕ ਸ਼ਖਸੀਅਤ ਦਾ ਨਾਂ ਹੈ ਜਿਸ ’ਤੇ ਪੰਜਾਬੀ, ਹਿੰਦੀ, ਸੰਸਕ੍ਰਿਤ ਜਗਤ ਜੀ-ਭਰਵਾਂ ਮਾਣ ਕਰ ਸਕਦਾ ਹੈ। ਗਾਸੋ ਵਰਗੇ ਗੁਣਵਾਨ ਬੰਦੇ ਹੀ ਗਿਆਨ ਦੀਆਂ ਬਾਤਾਂ ਆਪਣੇ ਅਨੋਖੇ ਅੰਦਾਜ਼ ’ਚ ਪਾਉਂਦੇ ਹਨ। ਅਗਿਆਨਤਾ ਦੇ ਹਨ੍ਹੇਰਿਆਂ ਨੂੰ ਦੂਰ ਭਜਾਉਂਦੇ ਹਨ ਅਤੇ ਜ਼ਿੰਦਗੀ ਦਾ ਰਾਹ ਰੁਸ਼ਨਾਉਂਦੇ ਹਨ।
ਓਮ ਪ੍ਰਕਾਸ਼ ਗਾਸੋ ਦੀ ਇਸ ਪੁਸਤਕ
ਸੁਰਜੀਤ ਮਾਨ
ਅਤੀਤ ਅਤੇ ਵਰਤਮਾਨ ਵਿਚ ਤੁਲਨਾ ਕਈ ਵਾਰ ਆਪੇ ਸਹਿਜ ਸੁਭਾਅ ਹੀ ਹੋ ਜਾਂਦੀ ਹੈ ਅਤੇ ਇਹ ਕੁਦਰਤੀ ਵੀ ਹੈ ਅਤੇ ਅਰਥਵਾਨ ਵੀ। ਕੋਈ ਵੀ ਖੇਤਰ ਸਦਾ ਉਹ ਨਹੀਂ ਰਹਿੰਦਾ ਜੋ ਕਦੇ ਹੁੰਦਾ ਸੀ। ਨਵਿਆਂ ਦੇ ਆਉਣ ਤੇ ਪੁਰਾਣਿਆਂ ਨੇ ਝੜਨਾਂ ਹੀ ਹੁੰਦਾ ਹੈ, ਜਿਸ ਤੋਂ ਬਗੈਰ ਜ਼ਿੰਦਗੀ ਦਾ ਕਾਰਵਾਂ ਅੱਗੇ ਤੁਰ ਹੀ ਨਹੀਂ ਸਕਦਾ। ਇੰਝ ਹੀ ਅੱਜ ਦੀਆਂ ਨਾਕਾਰਾਤਮਕ, ਕੁਸੁਹਣੀਆਂ ਅਤੇ ਅਸਭਿਆ ਕਦਰਾਂ- ਕੀਮਤਾਂ ਵੇਖ ਕੱਲ੍ਹ ਦੀਆਂ ਸਕਾਰਾਤਮਕ, ਸੁਨੱਖੀਆਂ ਅਤੇ ਸਭਿਅ ਕੀਮਤਾਂ ਦੀ ਯਾਦ ਆਉਣੀ ਸਹਿਜ ਹੀ ਹੈ।
ਲੇਖਕ: ਗੁਰਚਰਨ ਸਿੰਘ ਪੱਬਾਰਾਲੀ
ਪੰਨੇ: 191, ਮੁੱਲ: 150 ਰੁ.
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼ ਸਮਾਣਾ
ਕੁੱਲ 31 ਲੇਖਾਂ ਦੀ ਇਹ ਪੁਸਤਕ ਆਪਣੇ ਆਪ ’ਚ ਪੰਜਾਬੀ ਵਾਰਤਕ ਦਾ ਇਕ ਉੱਤਮ ਨਮੂਨਾ ਹੈ। ਅੱਜ ਦੇ ਸਮੇਂ ’ਚ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਸਮਝਣ ਦੀ ਲੋੜ ਹੋਰ ਵੀ ਵੱਧ ਗਈ ਹੈ। ਲਿਖਾਰੀ ਨੇ ਇਸ ਨੁਕਤੇ ਨੂੰ ਕੇਂਦਰ ’ਚ ਰੱਖ ਕੇ ਆਪਣੇ 31 ਲੇਖਾਂ ਰਾਹੀਂ ਨੈਤਿਕ ਕਦਰਾਂ-ਕੀਮਤਾਂ ਦਾ ਬੜੇ ਦਿਲਚਸਪ, ਗਹਿਰ-ਗੰਭੀਰ ਤੇ ਢੁਕਵੇਂ ਸ਼ਬਦਾਂ ਰਾਹੀਂ ਲਗਪਗ ਸਰਬਪੱਖੀ ਮੁਤਾਲਿਆ ਪਾਠਕਾਂ
ਲੇਖਕ: ਰਾਜਬੀਰ ਰੰਧਾਵਾ
ਸਫ਼ੇ: 104, ਮੁੱਲ: 150
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਚਾਰ ਕਾਵਿ-ਸੰਗ੍ਰਹਿ ਅਤੇ ਦੋ ਕਹਾਣੀ-ਸੰਗ੍ਰਹਿ ਦੇਣ ਉਪਰੰਤ ਇਹ ਨਵਾਂ ਕਾਵਿ-ਸੰਗ੍ਰਹਿ ‘ਸੁਨਹਿਰੇ ਸੁਪਨੇ’ ਲੈ ਕੇ ਰਾਜਬੀਰ ਰੰਧਾਵਾ ਆਈ ਹੈ।
ਪੁਸਤਕ ਵਿੱਚ ਕੁੱਲ ਸੱਠ ਗ਼ਜ਼ਲ, ਗੀਤ ਤੇ ਛੰਦ ਮੁਕਤ ਰਚਨਾਵਾਂ ਹਨ। ਸਾਰੀਆਂ ਹੀ ਕਵਿੱਤਰੀ ਦੇ ਮਨ ਦੇ ਸੱਚੇ ਅਨੁਭਵ ਵਿੱਚੋਂ ਨਿਕਲੀ ਸੁੱਚੀ ਵੇਦਨਾ ਦੀ ਹੂਕ ਹਨ। ਇਹ ਮਨ ਅੰਤਰ ਦੀ ਪੀੜ ਧਰਤੀ ਲਈ ਹੈ, ਦੇਸ਼ ਲਈ ਹੈ, ਸਮੁੱਚੀ ਮਾਨਵਤਾ ਲਈ ਹੈ,
ਲੇਖਕ: ਡਾ. ਕੇ ਜਗਜੀਤ ਸਿੰਘ
ਪੰਨੇ: 224, ਮੁੱਲ: 150 ਰੁਪਏ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼
ਡਾ. ਕੇ ਜਗਜੀਤ ਸਿੰਘ, ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾ ਤੋਂ ਮੁਕਤ ਹੋਏ ਹਨ। ਉਸ ਨੇ ਰੇਖਾ ਚਿੱਤਰ, ਕਹਾਣੀਆਂ, ਸਵੈ ਜੀਵਨੀ, ਖੋਜ ਆਦਿ ਵਿਸ਼ਿਆਂ ਉੱਪਰ ਕਲਮ ਚਲਾਈ ਹੈ। ਹਥਲੀ ਪੁਸਤਕ ਉਸਦੀ ਲੜੀਵਾਰ ਸਵੈ-ਜੀਵਨੀ ਦੀ ਚੌਥੀ ਕੜੀ ਹੈ। ਉਸ ਦੀਆਂ ਪਹਿਲੀਆਂ ਸਵੈ-ਜੀਵਨੀਆਂ ਪੜ੍ਹਨ ਦਾ ਮੈਨੂੰ ਮੌਕਾ ਨਹੀਂ ਮਿਲਿਆ। ਇਸ ਪੁਸਤਕ ਤੋਂ ਜਿਸ ਵਿੱਚ ਲੇਖਕ ਆਪਣੀਆਂ ਕੌੜੀਆਂ-ਮਿੱਠੀਆਂ ਯਾਦਾਂ ਨੂੰ
ਆਧੁਨਿਕ ਪੰਜਾਬੀ ਵਾਰਤਕ ਦਾ ਮੂੰਹ-ਮੱਥਾ ਸਜਾਉਣ, ਸੰਵਾਰਨ ਤੇ ਸ਼ਿੰਗਾਰਨ ਵਿੱਚ ‘ਮੇਰਾ ਪਿੰਡ’ ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਨੂੰ ਇਕ ਸਫ਼ਲ ਵਾਰਤਕਕਾਰ ਦੇ ਨਾਲ-ਨਾਲ ਜੀਵਨੀਕਾਰ, ਸਿੱਖ ਇਤਿਹਾਸ ਦਾ ਸਕਾਲਰ, ਗੁਰਬਾਣੀ ਦਾ ਵਿਆਖਿਆਕਾਰ ਅਤੇ ਸਫ਼ਲ ਸੰਪਾਦਕ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 24 ਫਰਵਰੀ 1923 ਈ. ਨੂੰ ਸ੍ਰੀ ਹੀਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ ਵਿਖੇ ਹੋਇਆ।
ਉਨ੍ਹਾਂ ਨੇ
ਡਾ. ਗੁਰਸੇਵਕ ਲੰਬੀ
ਪਿਛਲੇ ਸਮੇਂ ਵਿਚ ਆਈ ਯੂਨੈਸਕੋ ਦੀ ਰਿਪੋਰਟ ਅਨੁਸਾਰ ਦੁਨੀਆਂ ਦੀਆਂ ਕੁਝ ਭਾਸ਼ਾਵਾਂ ਦੀ ਹੋਂਦ ਖਤਰੇ ਵਿਚ ਹੈ ਇਨ੍ਹਾਂ ਵਿਚੋਂ ਪੰਜਾਬੀ ਇੱਕ ਹੈ। ਇਸ ਸਥਿਤੀ ਵਿਚੋਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਅਤੇ ਇਸ ਨਾਲ ਜੁੜੇ ਵਿਅਕਤੀਆਂ ਵਿਚ ਚਿੰਤਾ ਦਾ ਪਾਸਾਰ ਹੋਇਆ। ਆਪਣੀ ਭਾਸ਼ਾ ਨੂੰ ਬਚਾਉਣ ਲਈ ਪੰਜਾਬੀ ਲੇਖਕਾਂ, ਵਿਦਵਾਨਾਂ ਅਤੇ ਖਾਸਕਰ ਸਮੁੱਚੇ ਪੰਜਾਬੀ ਪ੍ਰੇਮੀਆਂ ਨੇ ਸਿਰ ਜੋੜਨਾ ਸ਼ੁਰੂ ਕਰ ਦਿੱਤਾ। ਪੰਜਾਬੀ ਭਾਸ਼ਾ ਨਾਲ ਜੁੜੀਆਂ ਕਾਨਫਰੰਸਾਂ, ਸੈਮੀਨਾਰਾਂ, ਸਮਾਗਮਾਂ
ਡਾ. ਗੁਰਨਾਇਬ ਸਿੰਘ
ਹਰਭਜਨ ਸਿੰਘ ਹੁੰਦਲ ਆਧੁਨਿਕ ਪੂੰਜੀਵਾਦੀ ਯੁੱਗ ਵਿੱਚ ਮਾਰਕਸਵਾਦ ਨੂੰ ਹੀ ਮਾਨਵ ਮੁਕਤੀ ਦਾ ਯੋਗ ਦਰਸ਼ਨ ਮੰਨਦਾ ਹੈ। ਇਸ ਮੰਤਵ ਅਧੀਨ ਉਹ ਆਪਣੇ ਕਾਵਿ ਨੂੰ ਸਾਧਨ ਰੂਪ ਵਿੱਚ ਵਿਕਸਤ ਕਰਦਾ ਹੈ। ਉਹ ਇਸ ਮਾਰਗ ਉਤੇ ਜਥੇਬੰਦਕ ਅਮਲੀ ਸਰਗਰਮੀ ਨੂੰ ਸੁਭਾਗ ਮੰਨਦਾ ਹੈ। ਇਸ ਮਾਨਸਿਕਤਾ ਸਦਕਾ ਉਸ ਨੇ ਸਮੇਂ ਦੀ ਸਰਕਾਰ ਦੀਆਂ ਨਾਰਾਜ਼ਗੀਆਂ ਤੇ ਧੱਕੇ ਸੂਰਮਿਆਂ ਵਾਂਗ ਕਬੂਲੇ। ਉਹ ਮਾਨਵਮੁਖੀ ਸਮਾਜਿਕ ਤਬਦੀਲੀ ਹਿੱਤ ਕਾਵਿ ਸਾਧਨਾਂ ਦੀ ਸੀਮਾ ਤੋਂ ਵੀ ਵਾਕਫ਼ ਹੈ। ਉਹ ਇਸ ਸੰਦਰਭ ਵਿੱਚ
ਲੇਖਕ: ਪ੍ਰੋ. ਵਰਿੰਦਰ ਕਪੂਰ
ਮੁੱਲ: 200 ਰੁਪਏ ਪੰਨੇ: 210
ਪ੍ਰਕਾਸ਼ਕ: ਯੂਨੀਸਟਾਰ ਬੁਕਸ-ਚੰਡੀਗੜ੍ਹ
ਪ੍ਰੋ. ਵਰਿੰਦਰ ਕਪੂਰ ਦੀ ਇਹ ਪਹਿਲੀ ਪੁਸਤਕ ਹੈ ਜਿਸ ਵਿਚ ਉਸ ਨੇ ਜ਼ਿੰਦਗੀ ਵਿਚਲੇ ਅਹਿਮ ਮੁੱਦੇ ‘ਜੁਗਾੜ’ ਨੂੰ ਲਿਆ ਹੈ। ਉਂਜ ਅਸੀਂ ਜੁਗਾੜ ਨੂੰ ਇਕ ਗਲਤ ਸੋਚਣੀ ਵੱਲੋਂ ਪੇਸ਼ ਆਉਂਦੇ ਹਾਂ ਪਰ ਪ੍ਰੋ. ਵਰਿੰਦਰ ਕਪੂਰ ਨੇ ਦੱਸਿਆ ਹੈ ਜੁਗਾੜ ਨੂੰ ਜੇ ਅਸੀਂ ਉਧਾਰੂ ਸੇਧ ਦੇਈਏ ਤੇ ਜੇ ਸੱਚੇ ਰੂਪ ਨੂੰ ਪਹਿਚਾਣੀਏ ਤਾਂ ਸਭ ਕੁਝ ਠੀਕ ਹੋ ਜਾਵੇਗਾ। ਜੁਗਾੜ ਸਾਡੀਆਂ ਰੋਜ਼ਾਨਾ ਸਮੱਸਿਆਵਾਂ
ਲੇਖਕ: ਡਾ. ਬਲਦੇਵ ਸਿੰਘ ਛਾਜਲੀ
ਮੁੱਲ: 200 ਰੁਪਏ, ਪੰਨੇ: 186
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨਜ਼, ਸ੍ਰੀ ਮੁਕਤਸਰ ਸਾਹਿਬ।
ਆਧੁਨਿਕ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਨੂੰ ਵੱਖ-ਵੱਖ ਅਧਿਐਨ ਦ੍ਰਿਸ਼ਟੀਆਂ ਦੇ ਅੰਤਰਗਤ ਵਿਚਾਰਿਆ ਜਾ ਰਿਹਾ ਹੈ। ਦਲਿਤ ਚੇਤਨਾ ਸਬੰਧੀ ਚਿਰਤਣ ਤਾਂ ਭਾਵੇਂ ਚਿਰਕਾਲ ਦਹਾਕਿਆਂ ਤੋਂ ਹੀ ਨਹੀਂ ਸਗੋਂ ਪੰਜ ਸਦੀਆਂ ਤੋਂ ਆਰੰਭ ਹੋਇਆ ਪਛਾਣਿਆ ਜਾ ਸਕਦਾ ਹੈ ਪਰ ਸੁਚੇਤ ਰੂਪ ’ਚ ਮਰਾਠੀ ਸਾਹਿਤ, ਫਿਰ ਹਿੰਦੀ ਸਾਹਿਤ ਅਤੇ ਫਿਰ ਪੰਜਾਬੀ ਸਾਹਿਤ
ਪੰਨੇ: 958; ਮੁੱਲ 95 ਰੁਪਏ
ਪ੍ਰਕਾਸ਼ਨ: ਪਬਲੀਕੇਸ਼ਨ ਬਿਊਰੋ;
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਕਾਨੂੰਨੀ ਜਗਤ ਲਈ ਰਾਜਿੰਦਰ ਸਿੰਘ ਭਸੀਨ ਦਾ ਨਾਂ ਜਾਣਿਆ-ਪਛਾਣਿਆ ਹੈ। ਹੁਣ ਤੱਕ ਉਹ ਭਾਰਤ ਦਾ ਸੰਵਿਧਾਨ ਅਤੇ ਰਾਜ-ਪ੍ਰਬੰਧ, ਭਾਰਤ ਦਾ ਸੰਵਿਧਾਨ (ਇਕ ਟਿੱਪਣੀ), ਪਰਿਵਾਰਕ ਕਾਨੂੰਨ, ਸ਼ਹਾਦਤ ਦਾ ਕਾਨੂੰਨ, ਭਾਰਤੀ ਦੰਡ ਸੰਘਤਾ ਨਾਂ ਦੀਆਂ ਮਿਆਰੀ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਚੁੱਕੇ ਹਨ। ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ 28 ਜਨਵਰੀ, 2013 ਨੂੰ ਰਿਲੀਜ਼
ਲੇਖਕ: ਅਮਰੀਕ ਡੋਗਰਾ
ਕੀਮਤ: 135 ਰੁਪਏ; ਸਫ਼ੇ: 96
ਪ੍ਰਕਾਸ਼ਕ; ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਕਾਵਿ ਸੰਗ੍ਰਹਿ ਵਿਚ ਕਵੀ ਨੇ ਖਾਸ ਕਰਕੇ ਸਮਾਜਿਕ ਅਤੇ ਰਾਜਨੀਤਕ ਮਸਲਿਆਂ ਨੂੰ ਉਭਾਰਿਆ ਹੈ। ਆਪਾ ਧਾਪੀ ਦੇ ਇਸ ਯੁੱਗ ਵਿਚ ਅਮਰੀਕ ਡੋਗਰਾ ਨੇ ਸਿਆਸਤ ਵਿਚ ਹਫ਼ ਰਹੇ ਬੰਦੇ ਦੇ ਛਲ ਕਪਟ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਇੱਛਾਧਾਰੀ ਸੱਪ’ ‘ਛਨਾਲ’ ਅਤੇ ‘ਸਰਸਾ ਨਦੀ’ ਇਹ ਕਵਿਤਾਵਾਂ ਜ਼ਿਕਰਯੋਗ ਹਨ। ਕਵੀ ਨੇ ਇਨ੍ਹਾਂ ਕਵਿਤਾਵਾਂ ਵਿਚ ਅਜੋਕੇ ਮਨੁੱਖ ਦੀ ਮੁਹੱਬਤ, ਨਫ਼ਰਤ, ਗ਼ਮ,
ਲੇਖਕ: ਹਰੀ ਕ੍ਰਿਸ਼ਨ ਸੈਂਪਲੇ
ਪੰਨੇ: 258, ਮੁੱਲ: 295 ਰੁਪਏ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।
ਹਰੀ ਕ੍ਰਿਸ਼ਨ ਸੈਂਪਲੇ ਨੇ ਆਪਣੀ ਪੁਸਤਕ ‘ਮੂਲ ਨਿਵਾਸੀ-ਬਹੁਜਨ ਇਨਕਲਾਬ’ ਪੁਸਤਕ ਲਿਖਦਿਆਂ, ਭਾਰਤ ਦੇ ਪ੍ਰਾਚੀਨ ਇਤਿਹਾਸ ਨੂੰ ਘੋਖਦਿਆਂ, ਕਈ ਤਰ੍ਹਾਂ ਦੀਆਂ ਸਥਾਪਨਾਵਾਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਸ ਦੇ ਮੱਤ ਅਨੁਸਾਰ ਬ੍ਰਾਹਮਣ ਸਮਾਜ ਨੇ ਸਿੰਧੂ ਘਾਟੀ ਦੇ ਮੂਲ ਨਿਵਾਸੀਆਂ ਨੂੰ ਛਲ ਕਪਟ ਤੇ ਧੋਖੇ ਨਾਲ ਹਰਾ ਕੇ, ਉਨ੍ਹਾਂ ਨੂੰ ਘਟੀਆ ਜੀਵਨ ਜਿਉਣ ਲਈ ਮਜਬੂਰ