ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਪਰਵਾਜ਼ › ›

Featured Posts
ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ?

ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ?

ਲਕਸ਼ਮੀ ਕਾਂਤਾ ਚਾਵਲਾ ਸੜਕਾਂ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਅਨੇਕਾਂ ਬੱਚੇ ਰੋਟੀ ਲਈ ਭਟਕਦੇ ਆਮ ਵੇਖੇ ਜਾ ਸਕਦੇ ਹਨ। ਇਹ ਬੱਚੇ ਭੀਖ ਮੰਗਦੇ ਹਨ, ਗੀਤ ਗਾ ਕੇ ਅਤੇ ਨੱਚ ਟੱਪ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਅਤੇ ਗੱਡੀਆਂ ਦੀ ਸਫਾਈ ਕਰਕੇ ਪੈਸੇ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਅੱਜ ਤਕ ...

Read More

‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ

‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ

ਬਲਰਾਜ ਸਿੰਘ ਸਿੱਧੂ ਐਸਪੀ ਦੁਬਈ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਸੁਰਿੰਦਰਪਾਲ ਸਿੰਘ ਓਬਰਾਏ ਦੇ ਸਮਾਜ ਭਲਾਈ ਕੰਮਾਂ ਕਾਰਨ ‘ਬਲੱਡ ਮਨੀ’ ਸ਼ਬਦ ਭਾਰਤ ਦੇ ਮੀਡੀਆ ਵਿੱਚ ਵਾਰ-ਵਾਰ ਗੂੰਜਦਾ ਹੈ। ਓਬਰਾਏ ਨੇ ਹੁਣ ਤੱਕ 54 ਭਾਰਤੀਆਂ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀਆਂ ਹਨੇਰੀਆਂ ਕੋਠੜੀਆਂ ਵਿੱਚੋਂ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਕਰੀਬ 22 ਲੱਖ ...

Read More

ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ...

ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ...

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਬੁੱਧਵਾਰ ਸ਼ਾਮੀਂ, ਚਾਕੂ ਨਾਲ ਲੈਸ ਇੱਕ ‘ਅਤਿਵਾਦੀ’ ਬ੍ਰਿਟਿਸ਼ ਸੰਸਦ ਦਾ ਬਾਹਰੀ ਘੇਰਾ ਤੋੜਨ ਵਿੱਚ ਸਫ਼ਲ ਹੋ ਗਿਆ। ਉਸ ਨੂੰ ਝੱਟ ਅਸਰਦਾਰ ਢੰਗ ਨਾਲ ਮਾਰ ਮੁਕਾ ਦਿੱਤਾ ਗਿਆ ਪਰ ਇਸ ਸਾਰੀ ਡਰਾਉਣੀ ਘਟਨਾ ਬਾਰੇ ਵੱਖਰੀ ਗੱਲ ਇਹ ਰਹੀ ਕਿ ਬ੍ਰਿਟਿਸ਼ ਮੀਡੀਆ ਵੱਲੋਂ ਇਸ ਘੁਸਪੈਠੀਏ ਦੀ ਪਛਾਣ ਜਾਣਨ ਵਿੱਚ ...

Read More

ਸਿਆਸਤ ਤੇ ਮਸਖ਼ਰਾਪਣ ਨਾਲੋ ਨਾਲ ਨਹੀਂ ਚੱਲਦੇ, ਸਿੱਧੂ ਜੀ

ਸਿਆਸਤ ਤੇ ਮਸਖ਼ਰਾਪਣ ਨਾਲੋ ਨਾਲ ਨਹੀਂ ਚੱਲਦੇ, ਸਿੱਧੂ ਜੀ

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਮੈਂ ਚਾਹੁੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਸਮਝਾਉਣ ਵਾਲ਼ਾ ਹੋਵੇ ਕਿ ਜਨਤਕ ਅਹੁਦੇ ’ਤੇ ਸੁਸ਼ੋਭਿਤ ਵਿਅਕਤੀ ਤੋਂ ਇੱਕ ਖ਼ਾਸ ਕਿਸਮ ਦੀ ਸੰਜੀਦਗੀ ਅਤੇ ਨਿਸ਼ਠਾ ਦੀ ਤਵੱਕੋ ਕੀਤੀ ਜਾਂਦੀ ਹੈ। ਸੂਬਾ ਸਰਕਾਰ ਦਾ ਮੰਤਰੀ ਕੁਲਵਕਤੀ ਲੋਕ ਸੇਵਕ ਹੋਇਆ ਕਰਦਾ ਹੈ, ਜੁਜ਼ਵਕਤੀ ਕਾਮੇਡੀਅਨ ਨਹੀਂ ਅਤੇ ਨਾ ਹੀ ...

Read More

ਉਡਦੀ ਖ਼ਬਰ

ਉਡਦੀ ਖ਼ਬਰ

ਲੋਕ ਫ਼ਤਵੇਂ ਤੋਂ ਸਾਰੇ ਖੁਸ਼ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੁਝ ਕੁ ਦਿਨ ਤਾਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਡੂੰਘੇ ਸਦਮੇ ਵਿੱਚ ਰਹੇ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਤਿਵੇਂ-ਤਿਵੇਂ ਆਪ ਆਗੂਆਂ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਕਿ ਚਲੋ ਅਕਾਲੀਆਂ ਨੂੰ ਧੱਕ ਕੇ ਤੀਜੇ ਨੰਬਰ ...

Read More

23 ਮਾਰਚ ਦੇ ਸ਼ਹੀਦਾਂ ਨਾਲ ਜੁੜੀਆਂ ਯਾਦਾਂ

23 ਮਾਰਚ ਦੇ ਸ਼ਹੀਦਾਂ ਨਾਲ ਜੁੜੀਆਂ ਯਾਦਾਂ

ਲਕਸ਼ਮੀ ਕਾਂਤਾ ਚਾਵਲਾ* ਇਕ ਸ਼ਹੀਦੀ ਨਾਲ ਕਈ ਸ਼ਹੀਦ ਪੈਦਾ ਹੁੰਦੇ ਹਨ। ਇਸ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ। 30 ਅਕਤੂਬਰ 1928 ਨੂੰ ਇੰਗਲੈਂਡ ਦੇ ਪ੍ਰਸਿੱਧ ਵਕੀਲ ਸਰ ਜੌਨ ਸਾਈਮਨ ਦੀ ਪ੍ਰਧਾਨਗੀ ਹੇਠ ਸੱਤ ਮੈਂਬਰੀ ਕਮਿਸ਼ਨ ਲਾਹੌਰ ਆਇਆ। ਉਸ ਦੇ ਸਾਰੇ ਮੈਂਬਰ ਅੰਗਰੇਜ਼ ਸਨ। ਇਸ ਲਈ ਭਾਰਤ ਵਿਚ ਇਸ ਦਾ ਵਿਰੋਧ ਹੋ ...

Read More

ਮੁਹੰਮਦ ਸਰਤਾਜ ਹੋਣ ਦੀ ਅਹਿਮੀਅਤ...

ਮੁਹੰਮਦ ਸਰਤਾਜ ਹੋਣ ਦੀ ਅਹਿਮੀਅਤ...

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਪਹਿਲਾਂ ਸਾਡੇ ਜਲੰਧਰ ਦੀ 20 ਕੁ ਵਰਿਆਂ ਦੀ ਗੁਰਮਿਹਰ ਕੌਰ ਨੇ ਸਾਨੂੰ ਦਰਸਾਇਆ ਸੀ ਕਿ ਥੋਪੀ ਗਈ ਕੱਟੜਤਾ ਦਾ ਟਾਕਰਾ ਕਿਵੇਂ ਕਰਨਾ ਹੈ, ਹੁਣ ਪਿਛਲੇ ਹਫ਼ਤੇ ਲਖਨਊ ਦੇ ਮੁਹੰਮਦ ਸਰਤਾਜ ਦੀ ਵਾਰੀ ਸੀ, ਜਿਸਨੇ ਸਾਡੀ ਸਭ ਦੀ ਲਾਜ ਰੱਖ ਲਈ। ਸਨਦ ਰਹੇ ਕਿ ਸਰਤਾਜ ਉਸ 23 ਸਾਲਾ ...

Read More


ਬਿੱਲੂ ਰਾਜੇਆਣੀਏ ਦਾ ਅਕਾਲ ਚਲਾਣਾ

Posted On December - 4 - 2016 Comments Off on ਬਿੱਲੂ ਰਾਜੇਆਣੀਏ ਦਾ ਅਕਾਲ ਚਲਾਣਾ
ਬਿੱਲੂ ਰਾਜੇਆਣੀਆ ਜਦੋਂ ਗੁੱਟ ਫੜਦਾ ਸੀ ਤਾਂ ਦਰਸ਼ਕ ਕਹਿੰਦੇ ਸਨ, ‘‘ਲੈ ਬਈ ਆ-ਗੀ ਘੁਲਾੜੀ ’ਚ ਬਾਂਹ, ਲੱਗ-ਗੇ ਜਿੰਦੇ...।” ਉਹ ਆਫ਼ਤਾਂ ਦਾ ਜਾਫੀ ਸੀ ਜਿਸ ਦੀਆਂ ਗੱਲਾਂ ਮੈਚ ਤੋਂ ਬਾਅਦ ਸੱਥਾਂ ਵਿਚ ਹੁੰਦੀਆਂ ਰਹਿੰਦੀਆਂ। ਨੱਬੇ ਸਾਲ ਜੀ ਕੇ ਉਹ ੩ ਦਸੰਬਰ ਨੂੰ ਅਕਾਲ ਚਲਾਣਾ ਕਰ ਗਿਆ। ....

ਮੁਨਸ਼ੀ ਪ੍ਰੇਮਚੰਦ ਨੂੰ ਮੁੜ ਪੜ੍ਹਨ ਦਾ ਵੇਲਾ…

Posted On November - 27 - 2016 Comments Off on ਮੁਨਸ਼ੀ ਪ੍ਰੇਮਚੰਦ ਨੂੰ ਮੁੜ ਪੜ੍ਹਨ ਦਾ ਵੇਲਾ…
ਅੰਨਾ ਹਜ਼ਾਰੇ ਲਹਿਰ ਦੇ ਉਨ੍ਹਾਂ ਉਨਮਾਦਮਈ ਅਤੇ ਨਸ਼ੀਲੇ ਦਿਨਾਂ ਦੌਰਾਨ, ਮੈਂ ਆਪਣੇ ਨਾਲ ਗੱਪ-ਸ਼ੱਪ ਮਾਰਨ ਆਏ ਲੋਕਾਂ ਨੂੰ ਅਕਸਰ ਇਹੋ ਸੁਝਾਅ ਦਿੰਦਾ ਸਾਂ ਕਿ ਉਹ ਮੁਨਸ਼ੀ ਪ੍ਰੇਮਚੰਦ ਦੀ ਬਾਕਮਾਲ ਕਹਾਣੀ ‘ਨਮਕ ਕਾ ਦਰੋਗ਼ਾ’ ਪੜ੍ਹਨ। 1930ਵਿਆਂ ਦੇ ਮੱਧ ਦੌਰਾਨ ਲਿਖੀ ਇਹ ਕਹਾਣੀ ਭਾਰਤੀ ਮਾਨਸਿਕਤਾ ਦਾ ਸੁੂਖ਼ਮਭਾਵੀ ਵਿਸ਼ਲੇਸ਼ਣ ਪੇਸ਼ ਕਰਦੀ ਹੈ; ਰਿਸ਼ਵਤ ਦਾ ਲਾਲਚ, ਇੰਸਪੈਕਟਰੀ ਰਾਜ ਵਿੱਚ ਨਿਹਿਤ ਇਖ਼ਲਾਕੀ ਖ਼ਤਰੇ ਤੇ ਔਕੜਾਂ, ਅਤੇ ਕਾਨੂੰਨ ਨੂੰ ਠਿੱਬੀ ....

ਉਡਦੀ ਖ਼ਬਰ

Posted On November - 27 - 2016 Comments Off on ਉਡਦੀ ਖ਼ਬਰ
ਪੰਜਾਬ ਦੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਸਿੱਧੀ ਪਹੁੰਚ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਕਸੂਤਾ ਫਸਾ ਦਿੱਤਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਇਕ ਆਈਏਐਸ ਅਧਿਕਾਰੀ ਵਿਰੁੱਧ ਵਿਜੀਲੈਂਸ ਨੇ ਭਿ੍ਰਸ਼ਟਾਚਾਰ ਅਤੇ ਸਰਕਾਰੀ ਫੰਡ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ਾਂ ਦਾ ਕੇਸ ਦਰਜ ਕੀਤਾ ਸੀ। ਜਾਂਚ ਵੀ ਪੂਰੀ ਹੋ ਗਈ ਪਰ ਅਧਿਕਾਰੀ ਵਿਰੁੱਧ ਅਗਲੀ ਕਾਰਵਾਈ ਭਾਵ ਅਦਾਲਤ ਵਿੱਚ ਦੋਸ਼ ....

ਨੋਟਬੰਦੀ ’ਚ ਦੱਬ ਗਈਆਂ ਵਿਆਹ ਦੀਆਂ ਸ਼ਹਿਨਾਈਆਂ

Posted On November - 27 - 2016 Comments Off on ਨੋਟਬੰਦੀ ’ਚ ਦੱਬ ਗਈਆਂ ਵਿਆਹ ਦੀਆਂ ਸ਼ਹਿਨਾਈਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ ਨੂੰ ਇਕੋ ਝਟਕੇ ਪੰਜ ਸੌ ਤੇ ਹਜ਼ਾਰ ਰੁਪਏ ਦੇ ਨੋਟਾਂ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ। ਇਸ ਐਲਾਨ ਦਾ ਮੁੱਖ ਮੰਤਵ ਕਾਲੇ ਧਨ ਨੂੰ ਬਾਹਰ ਕੱਢਣਾ ਸੀ। ਮੋਦੀ ਨੇ ਮੁਲਕ ਤੋਂ ਪੰਜਾਹ ਦਿਨਾਂ ਦਾ ਸਮਾਂ ਮੰਗਿਆ ਤੇ ਅਵਾਮ ਨੂੰ ਭਰੋਸਾ ਦਿੱਤਾ ਕਿ ਮੁਲਕ ’ਚ ਕਾਲੇ ਧਨ ਦੀਆਂ ਜੜ੍ਹਾਂ ਨੂੰ ਪੁੱਟਣ ਲਈ ਨੋਟਬੰਦੀ ਦਾ ਫੈਸਲਾ ਵੱਡਾ ਕਦਮ ਸਾਬਤ ਹੋਵੇਗਾ। ਗਰੀਬ ਤੇ ....

ਵਜ਼ੀਫ਼ਾ ਸਕੀਮ ਦੀ ਸਾਰਥਿਕਤਾ ਦਾ ਸਵਾਲ

Posted On November - 21 - 2016 Comments Off on ਵਜ਼ੀਫ਼ਾ ਸਕੀਮ ਦੀ ਸਾਰਥਿਕਤਾ ਦਾ ਸਵਾਲ
ਸਰਕਾਰ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਤਹਿਤ ਗ਼ਰੀਬ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਸਰਕਾਰੀ ਅਤੇ ਨਿੱਜੀ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕਿੱਤਾਮੁਖੀ ਸਿੱਖਿਆ ਤੇ ਹੋਰ ਵਿਸ਼ਿਆਂ ਦੀ ਪੜ੍ਹਾਈ ਲਈ ਬਣਦੀ ਫੀਸ ਵਜ਼ੀਫ਼ੇ ਦੇ ਰੂਪ ਵਿੱਚ ਦੇਣ ਲਈ ਸਰਕਾਰ ਨੇ ਅਹਿਦ ਲਿਆ ਹੋਇਆ ਹੈ। ....

ਝੋਨੇ ਦੀ ਪਰਾਲੀ ਦਾ ਸਾਰਥਿਕ ਹੱਲ

Posted On November - 21 - 2016 Comments Off on ਝੋਨੇ ਦੀ ਪਰਾਲੀ ਦਾ ਸਾਰਥਿਕ ਹੱਲ
ਪਰਾਲੀ ਨੂੰ ਸਾੜਨ ਕਾਰਨ ਹੋ ਰਹੇ ਪ੍ਰਦੂਸ਼ਣ ਬਾਰੇ ਅੱਜਕੱਲ੍ਹ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਬਹੁਤ ਰੌਲਾ ਪਿਆ ਹੋਇਆ ਹੈ। ਕੁਝ ਗ਼ੈਰ-ਕਾਸ਼ਤਕਾਰ ਅਤੇ ਸ਼ਹਿਰੀ ਲੋਕ ਇਸ ਮਸਲੇ ਬਾਰੇ ਡੂੰਘਾਈ ਵਿੱਚ ਜਾਣਕਾਰੀ ਨਾ ਹੋਣ ਕਾਰਨ ਕਿਸਾਨਾਂ ਨੂੰ ਸਮਾਜ ਵਿਰੋਧੀ ਅਨਸਰਾਂ ਵਜੋਂ ਪੇਸ਼ ਕਰ ਰਹੇ ਹਨ। ....

ਉਡਦੀ ਖ਼ਬਰ

Posted On November - 21 - 2016 Comments Off on ਉਡਦੀ ਖ਼ਬਰ
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਚੁੰਝ-ਚਰਚਾ ਹੈ ਕਿ ਇਨ੍ਹਾਂ ਨੇ ਆਉਂਦੀਆ ਵਿਧਾਨ ਸਭਾ ਚੋਣਾਂ ਦੇ ਖ਼ਰਚਿਆਂ ਵਾਸਤੇ ਵਿੱਤੀ ਮਜ਼ਬੂਤੀ ਦੀ ਮੁਹਿੰਮ ਵਿੱਢ ਦਿੱਤੀ ਹੈ। ....

ਕਾਲੇ ਤੋਂ ਸਫ਼ੈਦ ਹੋਣ ਦੇ ਉਹ ਪਲ…

Posted On November - 20 - 2016 Comments Off on ਕਾਲੇ ਤੋਂ ਸਫ਼ੈਦ ਹੋਣ ਦੇ ਉਹ ਪਲ…
ਜੌਹਨ ਲੀ ਕੈਰੇ ਦੇ ‘ਏ ਮੋਸਟ ਵਾਂਟੇਡ ਮੈਨ’ ਦੇ ਪਾਠਕਾਂ ਨੂੰ ਇਹ ਯਾਦ ਹੋਏਗਾ ਕਿ ਜਾਸੂਸੀ ਨਾਵਲਕਾਰ ਨੇ ਸਾਨੂੰ ‘ਲਿਪੀਜ਼ੇਨਰ ਕਥਾ’ ਦੀ ਧਾਰਨਾ ਤੋਂ ਜਾਣੂ ਕਰਾਇਆ ਹੈ। ਪੁਸਤਕ ਵਿੱਚ ਇੱਕ ਕਿਰਦਾਰ ਦੇ ਰੂਪ ਵਿੱਚ ਲਿਪੀਜ਼ੇਨਰ ਨੂੰ ਅਜਿਹਾ ਘੋੜਾ ਦੱਸਿਆ ਗਿਆ ਹੈ ਜੋ ਕਿ ਪੈਦਾ ਤਾਂ ਕਾਲਾ ਹੁੰਦਾ ਹੈ, ਪਰ ਕੁਝ ਸਾਲ ਬਾਅਦ ਉਸ ਦਾ ਰੰਗ ਸਫ਼ੈਦ ਹੋ ਜਾਂਦਾ ਹੈ। ....

ਨਹਿਰੂ ਦਾ ਭਾਰਤ, ਟਰੰਪ ਦਾ ਅਮਰੀਕਾ…

Posted On November - 14 - 2016 Comments Off on ਨਹਿਰੂ ਦਾ ਭਾਰਤ, ਟਰੰਪ ਦਾ ਅਮਰੀਕਾ…
ਅੱਜ ਦੇਸ਼ ਜਵਾਹਰਲਾਲ ਨਹਿਰੂ ਦਾ ਜਨਮ ਦਿਹਾੜਾ ਮਨਾਏਗਾ। ਇਸ ਸਬੰਧੀ ਜਸ਼ਨਾਂ ਵਿੱਚ ਸਰਕਾਰੀ ਸ਼ਮੂਲੀਅਤ, ਜੇ ਕੋਈ ਹੋਈ, ਤਾਂ ਮਹਿਜ਼ ਰਸਮੀ ਜਿਹੀ ਹੋਵੇਗੀ। ਇਹ ਕੋਈ ਚਿੰਤਾ ਵਾਲੀ ਗੱਲ ਵੀ ਨਹੀਂ। ....

ਉਡਦੀ ਖ਼ਬਰ

Posted On November - 13 - 2016 Comments Off on ਉਡਦੀ ਖ਼ਬਰ
ਬਾਦਲਾਂ ਦੀ ਸਰਪ੍ਰਸਤੀ ਦਾ ਮੁੱਲ ਮੋੜਨਗੇ ਦੋ ਅਧਿਕਾਰੀ ਪੰਜਾਬ ਦੇ ਇਕ ਆਈਏਐਸ ਅਧਿਕਾਰੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਮਲਾਈਦਾਰ ਅਹੁਦਿਆਂ ’ਤੇ ਰਹਿ ਕੇ ਪੂਰਾ ਦਬਦਬਾ ਬਣਾਈ ਰੱਖਣ ਦਾ ਮੁੱਲ ਮੋੜਨ ਦਾ ਫੈਸਲਾ ਕਰ ਲਿਆ ਹੈ। ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਤਾਇਨਾਤ ਇਸ ਅਫ਼ਸਰ ਨੇ ਜਨਵਰੀ ਮਹੀਨੇ ਤੋਂ ਕੁਝ ਮਹੀਨਿਆਂ ਲਈ ਛੁੱਟੀ ’ਤੇ ਜਾਣ ਦਾ ਮਨ ਬਣਾ ਲਿਆ ਹੈ ਤਾਂ ਜੋ ਵਿਧਾਨ ਸਭਾ ਚੋਣਾਂ ਦੌਰਾਨ 

ਜ਼ੁਲਮ ਖ਼ਿਲਾਫ਼ ਮੁਸਲਿਮ ਔਰਤਾਂ ਦੇ ਵਧਦੇ ਕਦਮ

Posted On November - 13 - 2016 Comments Off on ਜ਼ੁਲਮ ਖ਼ਿਲਾਫ਼ ਮੁਸਲਿਮ ਔਰਤਾਂ ਦੇ ਵਧਦੇ ਕਦਮ
ਮੇਰਾ ਇਹ ਮੰਨਣਾ ਸੀ ਕਿ ਅਨਪੜ੍ਹ, ਤਿੰਨ ਤਲਾਕ ਦੇ ਨਾਂ ’ਤੇ ਪੀੜਤ ਦੇਸ਼ ਦੀਆਂ ਮੁਸਲਿਮ ਔਰਤਾਂ ਇੱਕ ਦਿਨ ਇਸ ਅਨਿਆਂ ਅਤੇ ਗ਼ੈਰ-ਮਨੁੱਖੀ ਵਰਤਾਰੇ ਵਿਰੁੱਧ ਆਵਾਜ਼ ਬੁਲੰਦ ਕਰਨਗੀਆਂ ਅਤੇ ਉਦੋਂ ਹੀ ਇਹ ਸਮਾਜਿਕ ਅਤੇ ਧਾਰਮਿਕ ਅਲਾਮਤਾਂ ਖ਼ਤਮ ਹੋ ਜਾਣਗੀਆਂ। ਉਂਜ ਵੀ ਪ੍ਰਕਿਰਤੀ ਦਾ ਨਿਯਮ ਹੈ ਕਿ ਜਦੋਂ ਬੁਰਾਈ ਦੀ ਅਤਿ ਹੋ ਜਾਂਦੀ ਹੈ ਤਾਂ ਉਸ ਦਾ ਖ਼ਾਤਮਾ ਨਿਸ਼ਚਿਤ ਹੈ। ਇਹ ਵੀ ਸੱਚ ਹੈ ਕਿ ਰਾਹਤ ਦੇਣ ....

ਉਡਦੀ ਖ਼ਬਰ

Posted On November - 6 - 2016 Comments Off on ਉਡਦੀ ਖ਼ਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕੁਰਸੀ ’ਤੇ ਬਿਠਾਉਣ ਲਈ ਅਕਾਲੀ ਦਲ ਵੱਲੋਂ ਦੋ ਅਜਿਹੇ ਨਾਮਾਂ ’ਤੇ ਚਰਚਾ ਕੀਤੀ ਗਈ, ਜਿਨ੍ਹਾਂ ’ਤੇ ਸਹਿਮਤੀ ਤਾਂ ਬਣ ਗਈ ਪਰ ਕਾਨੂੰਨੀ ਅੜਚਨਾਂ ਸਾਹਮਣੇ ਆ ਗਈਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੀ ਪਹਿਲੀ ਪਸੰਦ ਸਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ। ਦੂਜੇ ਪਾਸੇ ਸੀਨੀਅਰ ਅਕਾਲੀ ਨੇਤਾਵਾਂ ਨੇ ਐਸਐਸ ਬੋਰਡ ਦੇ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ ਦਾ ....

ਇਸ ਵਾਰ ਚੋਣ ਆਸਾਨ ਨਹੀਂ ਅਮਰੀਕਨਾਂ ਲਈ…

Posted On November - 6 - 2016 Comments Off on ਇਸ ਵਾਰ ਚੋਣ ਆਸਾਨ ਨਹੀਂ ਅਮਰੀਕਨਾਂ ਲਈ…
ਬੁੱਧਵਾਰ ਦੀ ਸਵੇਰ ਤੱਕ, ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਅਮਰੀਕਨਾਂ ਨੇ ਕਿਹੜੇ ਉਮੀਦਵਾਰ ਦੀ ਵਾਈਟ ਹਾਊਸ ਦੇ ਨਵੇਂ ਵਸਨੀਕ ਵਜੋਂ ਚੋਣ ਕੀਤੀ ਹੈ। ਇੱਕ ਮਹੀਨਾ ਪਹਿਲਾਂ ਤੱਕ, ਇੰਜ ਜਾਪਦਾ ਸੀ ਕਿ ਹਿਲੇਰੀ ਕਲਿੰਟਨ ਬਹੁਤ ਆਸਾਨੀ ਨਾਲ ਆਪਣੇ ਰਿਪਬਲੀਕਨ ਵਿਰੋਧੀ ਉਮੀਦਵਾਰ ਡੋਨਲਡ ਟਰੰਪ ਨੂੰ ਮਾਤ ਦੇ ਦੇਵੇਗੀ। ਪਰ ਹੁਣ ਸਥਿਤੀ ਬਦਲ ਗਈ। ਜਿਸ ਟਰੰਪ ਨੂੰ ਸਾਹ-ਸੱਤਹੀਣ ਬੱਤਖ ਮੰਨਿਆ ਜਾ ਰਿਹਾ ਸੀ, ਉਸ ਵਿੱਚ ਨਵੀਂ ....

ਸਰਕਾਰ ਨੇ ਬਦਲੀ ਵਿਰਾਸਤ ਦੀ ਪਰਿਭਾਸ਼ਾ

Posted On November - 6 - 2016 Comments Off on ਸਰਕਾਰ ਨੇ ਬਦਲੀ ਵਿਰਾਸਤ ਦੀ ਪਰਿਭਾਸ਼ਾ
ਅੱਜ ਤਕ ਭਾਸ਼ਾ ਦਾ ਜਿੰਨਾ ਵੀ ਗਿਆਨ ਮਿਲਿਆ ਉਸ ਅਨੁਸਾਰ ਸਦੀਆਂ ਤੋਂ ਸਮਾਜ ਵਿਚ ਸਥਾਪਤ ਪਰੰਪਰਾਵਾਂ, ਇਮਾਰਤਾਂ ਅਤੇ ਇਤਿਹਾਸਕ ਥਾਵਾਂ ਨੂੰ ਵਿਰਾਸਤ ਕਿਹਾ ਜਾਂਦਾ ਸੀ। ਭਾਰਤ ਸਰਕਾਰ ਦਾ ਇਕ ਵਿਭਾਗ ਇਨ੍ਹਾਂ ਇਮਾਰਤਾਂ ਦੀ ਸੰਭਾਲ ਕਰਦਾ ਹੈ ਜਿਹੜੀਆਂ ਸਦੀਆਂ ਪੁਰਾਣੇ ਸਾਡੇ ਇਤਿਹਾਸ ਅਤੇ ਸੰਸਕ੍ਰਿਤੀ ਦੀ ਪ੍ਰਾਚੀਨਤਾ ਦਾ ਝਲਕਾਰਾ ਦਿੰਦੀਆਂ ਹਨ। ਦੇਸ਼ ਵਿਚ ਕਈ ਅਜਿਹੀਆਂ ਪ੍ਰਸਿੱਧ ਥਾਵਾਂ ਹਨ ਜਿਨ੍ਹਾਂ ਨੂੰ ਵਿਰਾਸਤ ਦਾ ਦਰਜਾ ਦਿੱਤਾ ਗਿਆ। ਹਾਲ ਹੀ ....

ਕਿਤਾਬਾਂ ਕਿਉਂ ਨਹੀਂ ਪੜ੍ਹਦੀ ਅੱਜ ਦੀ ਪੀੜ੍ਹੀ ?…

Posted On October - 31 - 2016 Comments Off on ਕਿਤਾਬਾਂ ਕਿਉਂ ਨਹੀਂ ਪੜ੍ਹਦੀ ਅੱਜ ਦੀ ਪੀੜ੍ਹੀ ?…
ਕੁਝ ਦਿਨ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇੱਕ ਗਰੁੱਪ ਟ੍ਰਿਬਿਊਨ ਸਮੂਹ ਦੇ ਦਫ਼ਤਰ ਆਇਆ। ਉਹ ਸਾਰੇ ਪੱਤਰਕਾਰੀ ਦੇ ਡਿਗਰੀ ਕੋਰਸ ਕਰਨ ਵਾਲੇ ਸਨ। ....

ਮਤਭੇਦਾਂ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ…

Posted On October - 23 - 2016 Comments Off on ਮਤਭੇਦਾਂ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ…
ਭਾਰਤ ਦੇ ਉੱਪ ਰਾਸ਼ਟਰਪਤੀ ਦਾ ਅਹੁਦਾ, ਭਾਰਤੀ ਸੰਵਿਧਾਨ ਅਧੀਨ ਸ਼ਾਇਦ ਸਭ ਤੋਂ ਵੱਧ ਮਹੱਤਵਹੀਣ ਅਹੁਦਾ ਹੈ। ਰਾਜ ਸਭਾ ਦੀ ਪ੍ਰਧਾਨਗੀ ਕਰਨ ਤੋਂ ਇਲਾਵਾ ਉੱਪ ਰਾਸ਼ਟਰਪਤੀ ਦੇ ਕਰਨ ਲਈ ਮਹਿਜ਼ ਨਾਂ-ਮਾਤਰ ਕੰਮ ਹੁੰਦਾ ਹੈ। ਇਸ ਸਭ ਦੇ ਬਾਵਜੂਦ ਉੱਪ ਰਾਸ਼ਟਰਪਤੀ ਹੋਣਾ ਹੀ ਆਪਣੇ-ਆਪ ਵਿੱਚ ਅਹਿਮ ਗੱਲ ਹੈ ਅਤੇ ਇਹ ਅਹੁਦਾ ਇੱਕ ਬੇਹੱਦ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਦਾ ਹੈ। ਮੁਹੰਮਦ ਹਾਮਿਦ ਅਨਸਾਰੀ ਨੇ ਇਸ ਮੰਚ ਦਾ ਮੁਕੰਮਲ ....
Page 4 of 15512345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.