ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਪਰਵਾਜ਼ › ›

Featured Posts
ਉਦਘਾਟਨੀ ਲੱਫ਼ਾਜ਼ੀ ਦਿਖਾ ਗਈ ਟਰੰਪ ਦਾ ਦਿਮਾਗੀ ‘ਜਲਵਾ’...

ਉਦਘਾਟਨੀ ਲੱਫ਼ਾਜ਼ੀ ਦਿਖਾ ਗਈ ਟਰੰਪ ਦਾ ਦਿਮਾਗੀ ‘ਜਲਵਾ’...

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਯੁੱਗਾਂ ਯੁਗਾਂਤਰਾਂ ਤੋਂ ਲੱਫ਼ਾਜ਼ੀ, ਲੀਡਰਾਂ ਦੀ ਸ਼ਖ਼ਸੀਅਤ ਦਾ ਅਹਿਮ ਪਹਿਲੂ ਰਹੀ ਹੈ ਚਾਹੇ ਉਹ ਪ੍ਰਾਚੀਨ ਰੋਮਨ ਸਾਮਰਾਜ ਦਾ ਯੁੱਗ ਰਿਹਾ ਹੋਵੇ ਤੇ ਚਾਹੇ ਅੱਜ ਦਾ ਦੌਰ। ਲੋਕ ਮਨਾਂ ਨੂੰ ਪ੍ਰਭਾਵਿਤ ਅਤੇ ਪ੍ਰੇਰਿਤ ਕਰਨ ਤੋਂ ਬਿਨਾਂ ਕੋਈ ਵੀ ਸਿਆਸਤਦਾਨ ਪ੍ਰਭਾਵਸ਼ਾਲੀ ਆਗੂ ਨਹੀਂ ਬਣ ਸਕਦਾ। ਦੂਜੀ ਸੰਸਾਰ ਜੰਗ ਵੇਲੇ ...

Read More

ਦਲਬਦਲ-ਵਿਰੋਧੀ ਅਸਰਦਾਰ ਕਾਨੂੰਨ ਬਿਨਾਂ ਰਾਜਸੀ ਭ੍ਰਿਸ਼ਟਾਚਾਰ ਦਾ ਖ਼ਾਤਮਾ ਅਸੰਭਵ

ਦਲਬਦਲ-ਵਿਰੋਧੀ ਅਸਰਦਾਰ ਕਾਨੂੰਨ ਬਿਨਾਂ ਰਾਜਸੀ ਭ੍ਰਿਸ਼ਟਾਚਾਰ ਦਾ ਖ਼ਾਤਮਾ ਅਸੰਭਵ

ਲਕਸ਼ਮੀ ਕਾਂਤਾ ਚਾਵਲਾ* ਮੌਜੂਦਾ ਕੇਂਦਰ ਸਰਕਾਰ ਅਤੇ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਹਿੰਦੀਆਂ ਰਹੀਆਂ ਹਨ ਅਤੇ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਵਿਰੁੱਧ ਨਾਅਰੇ ਵੀ ਲਾਉਂਦੀਆਂ ਰਹੀਆਂ ਹਨ, ਪਰ ਅਫ਼ਸੋਸ ਵਾਲੀ ਗੱਲ ਇਹ ਵੀ ਹੈ ਕਿ ਰਾਜਨੀਤਕ ਭ੍ਰਿਸ਼ਟਾਚਾਰ ਵਿਰੁੱਧ ਹਿੰਦੁਸਤਾਨ ਦੀ ਕੋਈ ਵੀ ਪਾਰਟੀ ਹਿੰਮਤ ਨਾਲ ਆਵਾਜ਼ ਬੁਲੰਦ ਨਹੀਂ ...

Read More

ਅਸੀਂ ਸਵਾਮੀ ਵਿਵੇਕਾਨੰਦ ਤੋਂ ਮੁਤਾਸਿਰ ਕਿਉਂ ਨਹੀਂ ਹਾਂ ?

ਅਸੀਂ ਸਵਾਮੀ ਵਿਵੇਕਾਨੰਦ ਤੋਂ ਮੁਤਾਸਿਰ ਕਿਉਂ ਨਹੀਂ ਹਾਂ ?

ਵੀਰਵਾਰ ਨੂੰ ਮੈਨੂੰ ਪੇਂਡੂ ਅਤੇ ਸਨਅਤੀ ਵਿਕਾਸ ਖੋਜ ਕੇਂਦਰ (ਕਰਿੱਡ) ਦੇ ਡਾਕਟਰ ਕ੍ਰਿਸ਼ਨ ਚੰਦ ਨੇ ਦੱਸਿਆ ਸੀ ਕਿ ਉਸ ਦਿਨ ਸਵਾਮੀ ਵਿਵੇਕਾਨੰਦ ਦੀ ਜਨਮ ਸ਼ਤਾਬਦੀ ਸੀ। ਡਾਕਟਰ ਕ੍ਰਿਸ਼ਨ ਚੰਦ ਮੈਨੂੰ ਆਪਣੇ ਵੱਲੋਂ ਸੰਪਾਦਿਤ ਕਿਤਾਬ ‘ਰੈਲੇਵੈਂਸ ਆਫ਼ ਸਵਾਮੀ ਵਿਵੇਕਾਨੰਦ ਇਨ ਕਨਟੈਂਪਰੇਰੀ ਇੰਡੀਆ’ (ਸਮਕਾਲੀਨ ਭਾਰਤ ਵਿੱਚ ਸਵਾਮੀ ਵਿਵੇਕਾਨੰਦ ਦੀ ਪ੍ਰਸੰਗਕਤਾ) ਭੇਂਟ ਕਰਨਾ ...

Read More

ਉਡਦੀ  ਖ਼ਬਰ

ਉਡਦੀ ਖ਼ਬਰ

ਬਾਦਲ ਤਿੰਨ ਦਿਨ ਪ੍ਰਚਾਰ ਕਰਨਗੇ? ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਐਲਾਨ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖੇਮੇ ਵਿੱਚ ਇਕ ਵਾਰ ਤਾਂ ਚੋਖੀ ਪਰੇਸ਼ਾਨੀ ਪੈਦਾ ਹੋਈ ਹੈ ਪਰ ਉਨ੍ਹਾਂ ਨੇ ਛੇਤੀ ਹੀ ਆਪਣੇ ਸਮਰਥਕਾਂ ਨੂੰ ਸੰਕੇਤ ਦਿੱਤਾ ਹੈ ਕਿ ਉਹ ਬਦਲਵੀਂ ਰਣਨੀਤੀ ਲਈ ...

Read More

ਨੋਟਬੰਦੀ: ਜਦੋਂ ਘੁਣ ਨਾਲ ਪੀਹੇ ਗਏ ਛੋਲੇ...

ਨੋਟਬੰਦੀ: ਜਦੋਂ ਘੁਣ ਨਾਲ ਪੀਹੇ ਗਏ ਛੋਲੇ...

ਅੱਠ ਨਵੰਬਰ ਦੇ ਨੋਟਬੰਦੀ ਦੇ ਫੈਸਲੇ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਇਕ ਵਾਰ ਇੰਜ ਜਾਪਿਆ ਜਿਵੇਂ ਲੋਕਾਂ ਦੇ ਕਮ ਕਾਜ ਠੱਪ ਹੋ ਗਏ। ਇਸ ਨਾਲ ਸਭ ਤੋਂ ਵਧ ਚਿੰਤਤ ਉਹ ਲੋਕ ਸਨ ਜਿਨ੍ਹਾਂ ਨੇ ਘਰਾਂ, ਬਾਥਰੂਮਾਂ, ਟਰੰਕਾਂ, ਬੇਸਮੈਂਟਾਂ ਅਤੇ ਲਾਕਰਾਂ ਵਿਚ ਨੋਟ ਰੱਖੇ ਹੋਏ ਸਨ। ਪ੍ਰਧਾਨ ਮੰਤਰੀ ਨੇ ਨਿਸ਼ਚਿਤ ਹੀ ...

Read More

ਨੋਟਬੰਦੀ ਪਿੱਛੋਂ ਵਿਉਂਤਬੰਦੀ ਦੀ ਜ਼ਰੂਰਤ

ਨੋਟਬੰਦੀ ਪਿੱਛੋਂ ਵਿਉਂਤਬੰਦੀ ਦੀ ਜ਼ਰੂਰਤ

ਵੱਡੇ ਨੋਟਾਂ- 500 ਅਤੇ 1000 ਦੀ ਖ਼ਰੀਦ ਸ਼ਕਤੀ ਸਿਫ਼ਰ ਕਰਨ ਨਾਲ ਮੁਲਕ ਵਿੱਚ ਖਲਬਲੀ ਮੱਚ ਗਈ ਹੈ। ਜੇਐੱਨਯੂ ਦਿੱਲੀ ਵਿੱਚ ਰਹਿ ਚੁੱਕੇ ਪ੍ਰੋਫ਼ੈਸਰ ਅਰੁਨ ਕੁਮਾਰ ਦੀ ਰਾਇ ਵੱਲ ਵੇਖਦੇ ਹਾਂ। ਉਹ ਕਈ ਦਹਾਕਿਆਂ ਤੋਂ ਕਾਲੇ ਧਨ ਬਾਰੇ ਲਿਖਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਾਗਜ਼ੀ ਧਨ ਦਾ ਵੱਡਾ ...

Read More

ਰਾਜਨੇਤਾਵਾਂ ਦੇ ਗ਼ਰੀਬੀ ਖ਼ਤਮ ਕਰਨ ਦੇ ਛਲਾਵੇ

ਰਾਜਨੇਤਾਵਾਂ ਦੇ ਗ਼ਰੀਬੀ ਖ਼ਤਮ ਕਰਨ ਦੇ ਛਲਾਵੇ

ਇਹ ਗੱਲ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਹੈ ਕਿ ਰਾਜਸੀ  ਪਾਰਟੀਆਂ ਹਰੇਕ ਚੋਣਾਂ ਗ਼ਰੀਬੀ ਹਟਾਉਣ ਦੇ ਨਾਂ ’ਤੇ ਲੜਦੀਆਂ ਹਨ ਪਰ ਗ਼ਰੀਬੀ ਜਿਉਂ ਦੀ ਤਿਉਂ ਹੈ। ਜਿੰਨੇ ਹੰਝੂ ਗ਼ਰੀਬਾਂ ਦੀ ਗ਼ਰੀਬੀ ’ਤੇ ਕੇਰੇ ਜਾਂਦੇ ਹਨ, ਉਸ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਰਾਜਨੇਤਾਵਾਂ ਦੇ ਦਿਲਾਂ ਵਿੱਚ ਇਨ੍ਹਾਂ ਸ਼ੋਸ਼ਿਤ ਅਤੇ ਗ਼ੁਰਬਤ ...

Read More


ਅਸੀਂ ਭਗਤ ਸਿੰਘ ਨੂੰ ਕਿਉਂ ਨਹੀਂ ਯਾਦ ਕਰਨਾ ਚਾਹੁੰਦੇ ?

Posted On March - 20 - 2016 Comments Off on ਅਸੀਂ ਭਗਤ ਸਿੰਘ ਨੂੰ ਕਿਉਂ ਨਹੀਂ ਯਾਦ ਕਰਨਾ ਚਾਹੁੰਦੇ ?
ਤੇਈ ਮਾਰਚ ਆਉਣ ਵਾਲਾ ਹੈ ਤੇ ਉਸ ਦਿਨ ਅਸੀਂ ਸਾਰੇ ਭਗਤ ਸਿੰਘ ਦੀ ਸ਼ਹਾਦਤ ਦਾ ਖ਼ੂਬ ਮਹਿਮਾਗਾਨ ਕਰਨ ਲੱਗੇ ਹੋਵਾਂਗੇ। ਬਾਕੀ ਸਾਰਾ ਸਾਲ ਸਾਨੂੰ ਭਗਤ ਸਿੰਘ ਯਾਦ ਨਹੀਂ ਰਹਿੰਦਾ ਜਾਂ ਸ਼ਾਇਦ ਅਸੀਂ ਉਸ ਨੂੰ ਯਾਦ ਕਰਨਾ ਹੀ ਨਹੀਂ ਚਾਹੁੰਦੇ। ਸਾਡੇ ਚੇਤਿਆਂ ਅਤੇ ਇਤਿਹਾਸ ਵਿੱਚ ਭਗਤ ਸਿੰਘ ਦਾ ਮੁਕਾਮ ਅਜੇ ਤਾਈਂ ਸਥਾਪਤ ਨਹੀਂ ਹੋ ਸਕਿਆ। ਉਹ ਇੱਕ ਅਜਿਹਾ ਨੌਜਵਾਨ ਸੀ ਜੋ ਆਪਣੀ ਉਮਰ ਤੋਂ ਕਿਤੇ ਵੱਧ ਸਿਆਣਾ ਅਤੇ ਕਿਆਸ ਤੋਂ ਵੱਧ ਦਲੇਰ ਸੀ ਤੇ ਮਾਤ-ਭੂਮੀ ਲਈ ਸਿਰੇ ਦਾ ਪਿਆਰ ਸੀ ਜਿਸ ਦੀ ਖਾਤਰ ਉਹ ਹੱਸਦੇ-ਗਾਉਂਦੇ 

ਦਿਵਸਾਂ ਦੀ ਸਾਰਥਕਤਾ ਨੂੰ ਸਮਝਣ ਦੀ ਲੋਡ਼

Posted On March - 13 - 2016 Comments Off on ਦਿਵਸਾਂ ਦੀ ਸਾਰਥਕਤਾ ਨੂੰ ਸਮਝਣ ਦੀ ਲੋਡ਼
ਲਕਸ਼ਮੀ ਕਾਂਤਾ ਚਾਵਲਾ ਇਹ ਕਹਿਣਾ ਮੁਸ਼ਕਲ ਹੈ ਕਿ ਹਰ ਸਾਲ ਅੱਠ ਮਾਰਚ ਨੂੰ ਮਹਿਲਾ ਦਿਵਸ ਮਨਾ ਕੇ ਅੌਰਤਾਂ ਦਾ ‘ਭਲਾ’ ਹੁੰਦਾ ਹੋਵੇਗਾ, ਪਰ ਭਲੇ ਦੀ ਆਸ ਨਾਲ ਇਹ ਦਿਨ ਵਿਸ਼ਵ ਭਰ ’ਚ ਮਨਾਇਆ ਜ਼ਰੂਰ ਜਾਂਦਾ ਹੈ। ਸਰਕਾਰੀ ਤੇ ਵਿਦਿਅਕ ਅਦਾਰਿਆਂ ਤੋਂ ਇਲਾਵਾ ਅੌਰਤਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਵੱਡੇ-ਵੱਡੇ ਪ੍ਰੋਗਰਾਮ ਕਰਵਾਏ ਜਾਂਦੇ ਹਨ।  ਇਹ ਕੋਈ ਨਹੀਂ ਜਾਣਦਾ ਕਿ ਇਨ੍ਹਾਂ ‘ਆਵਾਗੌਣ’ ਸਮਾਗਮਾਂ ਦਾ  ਸੁਨੇਹਾ ਉਨ੍ਹਾਂ ਅੌਰਤਾਂ ਤੱਕ ਪੁੱਜਦਾ ਹੈ, ਜਿਨ੍ਹਾਂ ਨੂੰ 

ਪੰਜਾਬ ’ਚ ਦਲ-ਬਦਲੂਆਂ ਦਾ ਵਰ੍ਹਾ ?

Posted On March - 13 - 2016 Comments Off on ਪੰਜਾਬ ’ਚ ਦਲ-ਬਦਲੂਆਂ ਦਾ ਵਰ੍ਹਾ ?
ਹਰਦੇਵ ਸਿੰਘ ਸੁੱਖਗਡ਼੍ਹ ਪੰਜਾਬ ਵਿੱਚ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦੇ ਦਿਨ ਨੇਡ਼ੇ ਆ ਰਹੇ ਹਨ ਤਾਂ ਸਿਆਸੀ ਪਾਰਟੀਆਂ ਦੇ ਲੀਡਰਾਂ ਵਿੱਚ ਬੇਚੈਨੀ ਵੱਧ ਰਹੀ ਹੈ। ਬੇਚੈਨੀ ਇਸ ਗੱਲ ਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਕਿਹਡ਼ੀ ਪਾਰਟੀ ਦੀ ਬਣੇਗੀ। ਕਿਸੇ ਲੀਡਰ ਨੂੰ ਸੱਤਾ ਖੁਸਣ ਦਾ ਡਰ ਸਤਾ ਰਿਹਾ ਹੈ ਅਤੇ ਕੋਈ ਲੀਡਰ ਸੱਤਾ ’ਚ ਆਉਣ ਲਈ ਮੌਕੇ ਦੀ ਤਲਾਸ਼ ਵਿੱਚ ਹੈ। ਹਰ ਰੋਜ਼ ਅਖਬਾਰਾਂ ਵਿੱਚ ਲੀਡਰਾਂ ਦੇ ਦਲ ਬਦਲਣ ਦੀਆਂ ਖਬਰਾਂ ਛਪਦੀਆਂ ਰਹਿੰਦੀਆਂ ਹਨ। ਹਾਲੇ ਵੋਟਾਂ ਵਿੱਚ 

ਸਿਆਸਤਦਾਨਾਂ ਤੋਂ ਅੰਬੇਦਕਰ ਦੀ ਰਾਖੀ ਦੇ ਉਪਰਾਲੇ

Posted On March - 13 - 2016 Comments Off on ਸਿਆਸਤਦਾਨਾਂ ਤੋਂ ਅੰਬੇਦਕਰ ਦੀ ਰਾਖੀ ਦੇ ਉਪਰਾਲੇ
ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਇਸ ਮਹੀਨੇ ਦੇ ਦੂਜੇ ਐਤਵਾਰ ਮੈਨੂੰ ਕਰਨਾਲ ਦੇ ਦਿਆਲ ਸਿੰਘ ਕਾਲਜ ਵਿੱਚ ਕੌਮੀ ਸੈਮੀਨਾਰ ਦਾ ਉਦਘਾਟਨੀ ਭਾਸ਼ਣ ਦੇਣ ਲਈ ਸੱਦਿਆ ਗਿਆ। ਸੈਮੀਨਾਰ ਦਾ ਵਿਸ਼ਾ ਸੀ ‘‘ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਦੀ ਥਾਹ ਪਾਉਣਾ।’’ ਇਹ ਸਮਾਗਮ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਸੀ ਅਤੇ ਬਾਕਾਇਦਾ ਸਿੱਖਿਅਤ ਰਾਜਨੀਤਕ ਸ਼ਾਸਤਰੀ ਹੋਣ ਨਾਤੇ ਮੈਂ ਇਹ ਸੱਦਾ ਖਿੜੇ ਮੱਥੇ ਪ੍ਰਵਾਨ ਕੀਤਾ। ਰਾਜਨੀਤੀ ਸ਼ਾਸਤਰ ਦੇ ਅਧਿਆਪਕਾਂ ਤੇ ਵਿਦਵਾਨਾਂ 

ਅਮਰ-ਅਕਬਰ-ਐਂਥਨੀ ਦੀ ਨਵੀਂ ਤਿੱਕੜੀ

Posted On March - 6 - 2016 Comments Off on ਅਮਰ-ਅਕਬਰ-ਐਂਥਨੀ ਦੀ ਨਵੀਂ ਤਿੱਕੜੀ
ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਸ਼ੁੱਕਰਵਾਰ ਦੀ ਸਵੇਰ ਹਰ ਕੋਈ ਜੇਐੱਨਯੂ ਦੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੇ ਉਸ ਭਾਸ਼ਣ ਦੀਆਂ ਗੱਲਾਂ ਕਰ ਰਿਹਾ ਸੀ ਜੋ ਉਸ ਨੇ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਵੀਰਵਾਰ ਰਾਤੀਂ ਦਿੱਤਾ ਸੀ। ਦਿੱਲੀ ਤੋਂ ਮੇਰੇ ਇੱਕ ਪੁਰਾਣੇ ਜਾਣਕਾਰ ਦਾ ਫ਼ੋਨ ਆਇਆ ਤੇ ਉਸ ਨੇ ਆਖਿਆ ਕਿ ਦੇਸ਼ ਨੂੰੂ ‘ਹੁਣ ਨਵੇਂ ਅਮਰ, ਅਕਬਰ, ਐਂਥਨੀ ਮਿਲ ਗਏ ਹਨ।’ ਉਸ ਦਾ ਇਸ਼ਾਰਾ ਕਨ੍ਹਈਆ, ਉਮਰ ਖ਼ਾਲਿਦ ਅਤੇ ਰੋਹਿਤ ਵੇਮੁਲਾ ਵੱਲ ਸੀ। ਇਹ ਵਾਕਈ ਸੋਚ ਨੂੰ ਝੁਲਕਾ ਦੇਣ 

ਕਬੱਡੀ ਵੀ ਨਸ਼ਿਆਂ ਦੀ ਮਾਰ ਹੇਠ ਆੲੀ

Posted On March - 6 - 2016 Comments Off on ਕਬੱਡੀ ਵੀ ਨਸ਼ਿਆਂ ਦੀ ਮਾਰ ਹੇਠ ਆੲੀ
ਦੇਵਿੰਦਰ ਸਿੰਘ ਜੱਗੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਜੋ ਕਿਸੇ ਸਮੇਂ ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਹੀ ਖੇਡੀ ਜਾਦੀਂ ਸੀ, ਅੱਜ ਪੂਰੇ ਵਿਸ਼ਵ ਵਿੱਚ ਖੇਡੀ ਜਾ ਰਹੀ ਹੈ। ਕਬੱਡੀ ਨੂੰ ਪਿਆਰ ਕਰਨ ਵਾਲੇ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਲੱਖਾਂ ਪੰਜਾਬੀਆਂ ਨੇ ਕੱਖਾਂ ਦੀ ਖੇਡ ਕਬੱਡੀ ਨੂੰ ਲੱਖਾਂ ਦੀ ਹੀ ਨਹੀਂ ਬਲਕਿ ਕਰੋੜਾਂ ਦੀ ਬਣਾ ਦਿੱਤਾ ਹੈ। ਪਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਕਬੱਡੀ ਮੈਚ ਕਰਵਾ ਕੇ ਪੂਰੀ ਦੁਨੀਆਂ ਵਿੱਚ ਜਿੱਥੇ ਇਸ ਨੂੰ ਮਕਬੂਲ ਕੀਤਾ, ਉੱਥੇ ਪੰਜਾਬ ਦੇ ਕਬੱਡੀ ਖਿਡਾਰੀਆਂ 

ਸੜਕ ਹਾਦਸੇ ਅਤੇ ਸਮਾਜਿਕ ਸੰਵੇਦਨਹੀਣਤਾ

Posted On March - 6 - 2016 Comments Off on ਸੜਕ ਹਾਦਸੇ ਅਤੇ ਸਮਾਜਿਕ ਸੰਵੇਦਨਹੀਣਤਾ
ਲਕਸ਼ਮੀ ਕਾਂਤਾ ਚਾਵਲਾ* ਸਾਲ 2014-15 ਦੌਰਾਨ ਦੇਸ਼ ਭਰ ਵਿੱਚ ਚਾਰ ਲੱਖ ਤੋਂ ਜ਼ਿਆਦਾ ਲੋਕ ਸੜਕ ਹਾਦਸਿਆਂ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ। ਜ਼ਖ਼ਮੀਆਂ ਦੀ ਗਿਣਤੀ ਤਾਂ ਸਰਕਾਰੀ ਅੰਕੜੇ ਇਕੱਠੇ ਵਾਲੀ ਕਿਸੇ ਸੰਸਥਾ ਨੇ ਦਿੱਤੇ ਹੀ ਨਹੀਂ। ਅੱਜ ਤੱਕ ਜਿੰਨੇ ਲੋਕ ਇਨ੍ਹਾਂ ਸੜਕ ਹਾਦਸਿਆਂ ਵਿੱਚ ਮਾਰੇ ਗਏ ਹਨ, ਓਨੇ ਤਾਂ 1947 ਦੀ ਵੰਡ ਤੋਂ ਲੈ ਕੇ ਹੁਣ ਤਕ ਅਤਿਵਾਦ ਅਤੇ  ਦੇਸ਼ ਦੇ ਦੁਸ਼ਮਣਾਂ ਨਾਲ ਲੜਦੇ ਹੋਏ ਵੀ ਨਹੀਂ ਮਾਰੇ ਗਏ। ਹਰ ਰੋਜ਼ ਇਹ ਖ਼ਬਰ ਸੁਣਨੀ ਹੀ ਪੈਂਦੀ ਹੈ ਕਿ ਸੜਕ ’ਤੇ ਵਾਹਨ ਟਕਰਾਏ ਅਤੇ ਨੌਜਵਾਨ, 

ਚਹੁੰਪਾਸੀਂ ਸ਼ਾਖ਼ਸਾਤ ਅਰਾਜਕਤਾ…

Posted On February - 28 - 2016 Comments Off on ਚਹੁੰਪਾਸੀਂ ਸ਼ਾਖ਼ਸਾਤ ਅਰਾਜਕਤਾ…
ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਮੈਂ ਹਿੰਸਾ, ਦੰਗਿਆਂ ਅਤੇ ਹਜੂਮਾਂ ਨੂੰ ਵਾਚਦਾ ਤੇ ਇਨ੍ਹਾਂ ਬਾਰੇ ਲਿਖਦਾ ਰਿਹਾ ਹਾਂ। ਇਸ ਦੀ ਸ਼ੁਰੂਆਤ 1981 ਵਿੱਚ ਉਦੋਂ ਹੋਈ ਸੀ ਜਦੋਂ ਗੁਜਰਾਤ ਵਿੱਚ ਰਾਖ਼ਵਾਂਕਰਨ ਵਿਰੋਧੀ ਦੰਗੇ ਹੋਏ ਸਨ ਤੇ ਫਿਰ 1984 ਵਿੱਚ ਸਿੱਖਾਂ ਖ਼ਿਲਾਫ਼ ਹਿੰਸਾ ਭੜਕੀ ਸੀ। ਉਸ ਤੋਂ ਬਾਅਦ 1985, 1986 ਤੇ 1987 ਵਿੱਚ ਅਹਿਮਦਾਬਾਦ ਵਿੱਚ ਰਾਖ਼ਵਾਂਕਰਨ ਵਿਰੋਧੀ ਤੇ ਫ਼ਿਰਕੂ ਹਿੰਸਾ ਹੋਈ ਸੀ ਅਤੇ ਫਿਰ 1990-1992 ਦੌਰਾਨ ਰਾਮ ਜਨਮਭੂਮੀ ਹਿੰਸਾ ਦਾ ਦੌਰ ਚੱਲਿਆ ਸੀ। ਇਨ੍ਹਾਂ ਸਾਰੇ ਹਿੰਸਕ ਅੰਦੋਲਨਾਂ 

ਕੀ ਹਿੰਸਕ ਮੁਜ਼ਾਹਰੇ ਪਰਜਾਤੰਤਰ ਵਿੱਚ ਜਾਇਜ਼ ਹਨ ?

Posted On February - 28 - 2016 Comments Off on ਕੀ ਹਿੰਸਕ ਮੁਜ਼ਾਹਰੇ ਪਰਜਾਤੰਤਰ ਵਿੱਚ ਜਾਇਜ਼ ਹਨ ?
ਉਜਾਗਰ ਸਿੰਘ* ਪਰਜਾਤੰਤਰ ਵਿਚ ਲੋਕਾਂ ਨੂੰ ਸੰਪੂਰਨ ਅਾਜ਼ਾਦੀ ਹੁੰਦੀ ਹੈ ਪ੍ਰੰਤੂ ਅਾਜ਼ਾਦੀ ਦੇ ਅਰਥ ਇਹ ਨਹੀਂ ਹੁੰਦੇ ਕਿ ਪਰਜਾ ਅਮਨ ਕਾਨੂੰਨ ਦੀ ਸਥਿਤੀ ਪੈਦਾ ਕਰਕੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰੇ। ਜੇਕਰ ਅਾਜ਼ਾਦੀ ਪਰਜਾ ਨੂੰ ਅਧਿਕਾਰ ਦਿੰਦੀ ਹੈ ਤਾਂ ਇਸ ਦੇ ਨਾਲ ਹੀ ਫਰਜ਼ਾਂ ਦੀ ਪਾਲਣਾ ਕਰਨ ਨੂੰ ਵੀ ਕਹਿੰਦੀ ਹੈ। ਅਧਿਕਾਰ ਅਤੇ ਫਰਜ਼ ਦੋਵੇਂ ਨਾਲੋ ਨਾਲ ਚੱਲਦੇ ਹਨ। ਪਰਜਾਤੰਤਰ ਵਿਚ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਕਿਸੇ ਵੀ ਗੱਲ ਦਾ ਵਿਰੋਧ ਕਰਨ ਦਾ ਪੂਰਾ ਹੱਕ ਹੈ। ਜੇਕਰ ਸਰਕਾਰ ਲੋਕਾਂ 

ਵਿਚਾਰਧਾਰਾ ਤੋਂ ਟੁੱਟੀ ਸਿਆਸਤ ਵਿੱਚ ਦਲ ਬਦਲੀ ਦਾ ਰੁਝਾਨ

Posted On February - 28 - 2016 Comments Off on ਵਿਚਾਰਧਾਰਾ ਤੋਂ ਟੁੱਟੀ ਸਿਆਸਤ ਵਿੱਚ ਦਲ ਬਦਲੀ ਦਾ ਰੁਝਾਨ
ਹਮੀਰ ਸਿੰਘ ਸਿਆਸਤਦਾਨਾਂ ਦੇ ਮਨਾਂ ਵਿੱਚ ਹੀ ਸਿਆਸਤ ਦਾ ਰੁਤਬਾ ਕੀ ਹੈ? ਇਹ ਇਸ ਗੱਲ ਤੋਂ ਪ੍ਰਤੱਖ ਹੈ ਕਿ ਕਿਸੇ ਵੀ ਮੁੱਦੇ ’ਤੇ ਬਹਿਸ ਦੌਰਾਨ ਇੱਕ ਸਿਆਸੀ ਆਗੂ ਦੂਸਰੇ ਨੂੰ ਨਸੀਹਤ ਦਿੰਦਾ ਹੈ ਕਿ ਘੱਟੋ ਘੱਟ ਅਜਿਹੇ ਮੁੱਦੇ ਉੱਤੇ ਤਾਂ ਸਿਆਸਤ ਨਹੀਂ ਕਰਨੀ ਚਾਹੀਦੀ। ਆਪਣੀਆਂ ਨਜ਼ਰਾਂ ਵਿੱਚ ਹੀ ਸਿਆਸਤ ਦਾ ਉੱਚ ਮੁਕਾਮ ਨਾ ਹੋਣ ਦੇ ਬਾਵਜੂਦ ਹਰ ਵਿਅਕਤੀ ਸਿਆਸੀ ਟਪੂਸੀਆਂ ਮਾਰਨ ਲਈ ਤਰਲੋਮੱਛੀ ਹੋ ਰਿਹਾ ਹੈ ਅਤੇ ਸਿਆਸੀ ਪਾਰਟੀਆਂ ਉੱਤੇ ਕਾਬਜ਼ ਵਿਅਕਤੀ ਜਾਂ ਪਰਿਵਾਰ ਆਪੋ ਆਪਣੇ ਕੁਨਬੇ ਨੂੰ ਕਬਜ਼ਾੲੀ 

ਹੁਣ ਮੀਡੀਆ ਬਣਿਆ ਨਿਸ਼ਾਨਾ…

Posted On February - 21 - 2016 Comments Off on ਹੁਣ ਮੀਡੀਆ ਬਣਿਆ ਨਿਸ਼ਾਨਾ…
ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਅਖ਼ਬਾਰਾਂ ਅਤੇ ਹੋਰ ਮੀਡੀਆ ਅਦਾਰੇ ਇੱਕ ਵਾਰ ਫਿਰ ਹਮਲੇ ਦੀ ਮਾਰ ਹੇਠ ਆ ਗਏ ਹਨ। ਪਿਛਲੇ ਹਫ਼ਤੇ ਪਟਿਆਲਾ ਹਾਊਸ ਕੰਪਲੈਕਸ ਦੇ ਬਾਹਰ ਪੱਤਰਕਾਰਾਂ ’ਤੇ ਹੋਇਆ ਹਮਲਾ ਇਸ ਖ਼ਤਰਨਾਕ ਰੁਝਾਨ ਦਾ ਸੱਜਰਾ ਪ੍ਰਗਟਾਵਾ ਹੀ ਹੈ। ਮੇਰੀ ਜਾਚੇ ਬੋਲਣ ਦੀ ਆਜ਼ਾਦੀ ਦਾ ਗਲਾ ਘੁੱਟਣ ਦੀ ਜਿਸ ਤਰ੍ਹਾਂ ਮਿੱਥ ਕੇ ਕੋਸ਼ਿਸ਼ ਕੀਤੀ ਗਈ ਹੈ, ਉਸ ਤੋਂ ਬਹੁਤੀਆਂ ਜਮਹੂਰੀ ਆਵਾਜ਼ਾਂ ਦਾ ਨਾਖ਼ੁਸ਼ ਹੋਣਾ ਸੁਭਾਵਿਕ ਹੀ ਹੈ। ਮੀਡੀਆ ਦਾ ਕੋਈ ਇੱਕ ਰੂਪ ਨਹੀਂ ਹੈ। ਸੰਸਥਾ ਦੇ ਨਾਤੇ ਇਸ ਤਹਿਤ ਹਜ਼ਾਰਾਂ ਅਦਾਰੇ 

ਵਿਆਹਾਂ ’ਤੇ ਫ਼ਜ਼ੂਲ-ਖਰਚੀ ਕੀ ਅਸੀਂ ਬੰਦ ਨਹੀਂ ਕਰ ਸਕਦੇ ?

Posted On February - 21 - 2016 Comments Off on ਵਿਆਹਾਂ ’ਤੇ ਫ਼ਜ਼ੂਲ-ਖਰਚੀ ਕੀ ਅਸੀਂ ਬੰਦ ਨਹੀਂ ਕਰ ਸਕਦੇ ?
ਬਲਬੀਰ ਸਿੰਘ ਰਾਜੇਵਾਲ ਅੱਜ ਕੱਲ੍ਹ ਵਿਆਹਾਂ ਸ਼ਾਦੀਆਂ ਦਾ ਮੌਸਮ ਚਲ ਰਿਹਾ ਹੈ। ਵਿਆਹ ਲਈ ਸੱਦਾ ਪੱਤਰ ਆ ਰਹੇ ਹਨ। ਸੱਦਾ ਪੱਤਰ ਨਾਲ ਹਰ ਕੋਈ ਆਪਣੇ ਵਿੱਤ ਅਨੁਸਾਰ ਸਸਤੀ ਜਾਂ ਮਹਿੰਗੀ ਮਿਠਾਈ ਦੇ ਡੱਬੇ ਵੀ ਭੇਜ ਰਿਹਾ ਹੈ। ਆਮ ਤੌਰ ’ਤੇ ਇਨ੍ਹਾਂ ਡੱਬਿਆਂ ਤੋਂ ਹੀ ਵਿਆਹ ਦੇ ਪੱਧਰ ਦਾ ਪਤਾ ਲੱਗ ਜਾਂਦਾ ਹੈ। ਕਈ ਅਮੀਰ ਤਾਂ ਵਿਆਹ ਦੇ ਕਾਰਡ ਅਤੇ ਡੱਬੇ ਉੱਤੇ ਹੀ ਮੋਟਾ ਖਰਚਾ ਕਰਕੇ ਆਪਣੀ ਸ਼ੋਹਰਤ ਵਧਾਉਣ ਵਿੱਚ ਮਾਣ ਸਮਝਦੇ ਹਨ। ਕੋਈ ਸਮਾਂ ਸੀ ਜਦੋਂ ਵਿਆਹ ਵਿੱਚ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਪਿੰਡ 

ਲੋਕਤੰਤਰ ਵਿੱਚ ਨੌਕਰ ਨਹੀਂ, ਸੇਵਕ ਚਾਹੀਦੇ ਹਨ

Posted On February - 21 - 2016 Comments Off on ਲੋਕਤੰਤਰ ਵਿੱਚ ਨੌਕਰ ਨਹੀਂ, ਸੇਵਕ ਚਾਹੀਦੇ ਹਨ
ਲਕਸ਼ਮੀ ਕਾਂਤਾ ਚਾਵਲਾ* ਇਕ ਪੁਰਾਣੀ ਕਹਾਣੀ ਹੈ। ਕਿਸੇ ਦੇਸ਼ ਦਾ ਰਾਜਾ ਆਪਣੇ ਮੰਤਰੀਆਂ ਨਾਲ ਸ਼ਹਿਰ ਦੇ ਦੌਰੇ ’ਤੇ ਗਿਆ। ਉਸ ਨੇ ਸਬਜ਼ੀ ਮੰਡੀ ਵਿਚ ਬੈਂਗਣ ਵੇਖੇ। ਰਾਜਾ ਬੈਂਗਣ ਦੀ ਸੁੰਦਰਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਦੀ ਸ਼ਲਾਘਾ ਕਰਨ ਲੱਗਾ। ਮੰਤਰੀਆਂ ਨੇ ਵੀ ਰਾਜੇ ਦੀ ਸੁਰ ਵਿਚ ਸੁਰ ਮਿਲਾ ਦਿੱਤੀ ਤੇ ਕਿਹਾ ਕਿ ਇਸ ਦੀ ਸੁੰਦਰਤਾ ਕਾਰਨ ਹੀ ਰੱਬ ਨੇ ਇਸ ਦੇ ਸਿਰ ’ਤੇ ਛਤਰੀ ਲਾ ਦਿੱਤੀ ਹੈ। ਰਾਜੇ ਨੇ ਗੱਲਾਂ ਗੱਲਾਂ ਵਿਚ ਹੀ ਬੈਂਗਣ ਨੂੰ ਰਾਸ਼ਟਰੀ ਸਬਜ਼ੀ ਐਲਾਨ ਦਿੱਤਾ ਅਤੇ ਅਗਲੇ ਪੂਰੇ ਹਫ਼ਤੇ 

ਕਰਵਟ ਲੈ ਰਹੀ ਪੰਜਾਬ ਦੀ ਰਾਜਨੀਤੀ

Posted On February - 14 - 2016 Comments Off on ਕਰਵਟ ਲੈ ਰਹੀ ਪੰਜਾਬ ਦੀ ਰਾਜਨੀਤੀ
ਪੰਜਾਬ ਦੀ ਰਾਜਨੀਤੀ ਨਵੀਂ ਦਿਸ਼ਾ ਅਖ਼ਤਿਆਰ ਕਰ ਰਹੀ ਹੈ। ਪਹਿਲੀ ਵਾਰ ਇਹ ਵਿਖਾਈ ਦੇ ਰਿਹਾ ਹੈ ਕਿ ਪੰਜਾਬ ਵਿੱਚ ਅਸਲ ਮਾਅਨਿਆਂ ਵਿੱਚ ਤੀਜਾ ਬਦਲ ਪੈਦਾ ਹੋ ਚੁੱਕਾ ਹੈ। ਸੱਤਾ ਸੰਘਰਸ਼ ਲਈ ਤੀਜੀ ਧਿਰ ਦੂਜੀਆਂ ਦੋਵੇਂ ਪਰੰਪਰਾਗਤ ਧਿਰਾਂ ਨਾਲੋਂ ਰਾਜਨੀਤਕ ਤੌਰ ’ਤੇ ਕਿਸੇ ਪਾਸਿਓਂ ਵੀ ਕਮਜ਼ੋਰ ਵਿਖਾਈ ਨਹੀਂ ਦਿੰਦੀ। ਆਰਥਿਕ ਸਾਧਨਾਂ ਪੱਖੋਂ ਇਹ ਜ਼ਰੂਰ ਦੂਜੀਆਂ ਦੋਵੇਂ ਧਿਰਾਂ ਨਾਲੋਂ ਕਮਜ਼ੋਰ ਲੱਗ ਰਹੀ ਹੈ, ਪਰ ਲੋਕਾਂ ਦੇ ਵਿਸ਼ਵਾਸ ਪੱਖੋਂ ਇਸ ਨੂੰ ਮਾਤ ਦੇਣਾ ਸੌਖਾ ਕੰਮ ਨਹੀਂ। ਸ਼੍ਰੋਮਣੀ ਅਕਾਲੀ 

ਪੱਲੇ ਨਹੀਂ ਧੇਲਾ ਵੇਖਣ ਗਏ ਮੇਲਾ

Posted On February - 14 - 2016 Comments Off on ਪੱਲੇ ਨਹੀਂ ਧੇਲਾ ਵੇਖਣ ਗਏ ਮੇਲਾ
ਇੱਕ ਪੁਰਾਣੀ ਅਖਾਣ ਹੈ ਕਿ ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ। ਇਸ ਦਾ ਅਰਥ ਹੈ ਕਿ ਜੇਬ ਵਿੱਚ ਪੈਸੇ ਨਹੀਂ ਹਨ ਪਰ ਚਾਅ ਮੇਲੇ ਦੇਖਣ ਵਾਲਾ ਹੈ। ਅੱਜਕੱਲ੍ਹ ਇਹੀ ਹਾਲਤ ਪੰਜਾਬ ਸਰਕਾਰ ਦੀ ਹੈ। ਪਹਿਲਾਂ ਇਹ ਖ਼ਬਰ ਆਈ ਕਿ ਪੰਜਾਬ ਸਰਕਾਰ ਲੋਕਾਂ ਨੂੰ ਤੀਰਥ ਯਾਤਰਾ ਕਰਵਾ ਰਹੀ ਹੈ। ਗੁਰਦੁਆਰੇ, ਮੰਦਿਰ, ਮਸੀਤ ਅਤੇ ਸਭਨਾਂ ਧਾਰਮਿਕ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ। ਧਿਆਨ ਇਸ ਗੱਲ ਦਾ ਵੀ ਰੱਖਿਆ ਗਿਆ ਕਿ ਵਿਧਾਨ ਸਭਾ ਖੇਤਰ ਅਨੁਸਾਰ ਇਹ ਯਾਤਰਾ ਕਰਵਾਈ ਜਾਵੇ ਤਾਂ ਜੋ ਜਿਹਡ਼ੇ ਲੋਕ 2016 ਵਿਚ ਯਾਤਰਾ 

ਦੇਸ਼ਧਰੋਹ… ਦੇਸ਼ਧਰੋਹ… ਦੇਸ਼ਧਰੋਹ…

Posted On February - 14 - 2016 Comments Off on ਦੇਸ਼ਧਰੋਹ… ਦੇਸ਼ਧਰੋਹ… ਦੇਸ਼ਧਰੋਹ…
ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਜਿਸ ਬੇਕਿਰਕੀ ਨਾਲ ਦੇਸ਼ਧਰੋਹ ਦੇ ਦੋਸ਼ ਖੱਬੇ-ਸੱਜੇ ਲਾਏ ਜਾ ਰਹੇ ਹਨ ਅਤੇ ਇਨ੍ਹਾਂ ਦੇ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ, ਉਸ ਤੋਂ ਤਾਂ ਇਹ ਪ੍ਰਭਾਵ ਬਣਦਾ ਹੈ ਕਿ ਦੇਸ਼ ਨਿਹਾਇਤ ਕਮਜ਼ੋਰ, ਨਿਰੀਹ ਤੇ ਨਿਤਾਣਾ ਜਿਹਾ ਹੈ ਅਤੇ ਜ਼ੋਰਾਵਰ ਤਾਕਤਾਂ ਇਸਦੀਆਂ ਧੱਜੀਆਂ ਉਡਾਉਣ ’ਤੇ ਉਤਾਰੂ ਹਨ। ਪਹਿਲਾਂ ਪਿਛਲੇ ਸਾਲ ਗੁਜਰਾਤ ਵਿੱਚ ਪਟੇਲਾਂ ਲਈ ਰਾਖ਼ਵੇਕਰਨ ਦਾ ਹੱਕ ਮੰਗਣ ਵਾਲੇ ਹਾਰਦਿਕ ਪਟੇਲ ਉੱਤੇ ਦੇਸ਼ਧਰੋਹ ਦੋ ਦੋਸ਼ ਮਡ਼੍ਹੇ ਗਏ। ਹਾਰਦਿਕ ਅਨਾਮਤ ਅੰਦੋਲਨ 
Page 9 of 153« First...567891011121314...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.