ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਮਨਮੋਹਨ ਸਿੰਘ ਬਾਸਰਕੇ ਮਾਝੇ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਮਹਿਤਾ ਰੋਡ ’ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਪ੍ਰਚੱਲਿਤ ਦੰਦ ਕਥਾਵਾਂ ਦੇ ਆਧਾਰ ’ਤੇ ਦੱਸਦੇ ਹਨ ਕਿ ਇਹ ਪਿੰਡ ਅਕਬਰ ਬਾਦਸ਼ਾਹ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਉਸ ਵਕਤ ਬਹੁਤੇ ਪਿੰਡ ਵਾਸੀ ਹਿੰਦੂ ਰਾਜਪੂੁਤ ਸਨ ਅਤੇ ਨਗਰ ਦਾ ...

Read More


ਬਾਬਾ ਰਾਮ ਜੋਗੀ ਪੀਰ ਚਾਹਲ ਦਾ ਵਸਾਇਆ ਪਿੰਡ ਚਹਿਲਾਂ

Posted On August - 24 - 2016 Comments Off on ਬਾਬਾ ਰਾਮ ਜੋਗੀ ਪੀਰ ਚਾਹਲ ਦਾ ਵਸਾਇਆ ਪਿੰਡ ਚਹਿਲਾਂ
ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਪਿੰਡ ਚਹਿਲਾਂ ਵਿੱਚ ਬਾਬਾ ਰਾਮ ਜੋਗੀ ਪੀਰ ਚਾਹਲ ਆਪਣੇ ਦੋ ਉਪਾਸ਼ਕਾਂ ਨਾਲ ਰਾਜਸਥਾਨ ਦੇ ਜੋਗਾ-ਰੱਲਾ ਸਥਾਨ ਤੋਂ ਚੱਲ ਕੇ ਆਏ ਅਤੇ ਉਨ੍ਹਾਂ ਨੇ ਪਿੰਡ ਚਾਹਲ ਦੀ ਮੋੜ੍ਹੀ ਗੱਡੀ। ਬਾਬਾ ਰਾਮ ਜੋਗੀ ਪੀਰ ਚਾਹਲ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਮੰਦਿਰ ਸਥਿਤ ਹੈ ਜਿੱਥੇ ਇਲਾਕਾ ਵਾਸੀਆਂ ਤੋਂ ਇਲਾਵਾ ਦਿੱਲੀ ਤੱਕ ਦੀ ਸੰਗਤ ਹਰ ਸਾਲ ਸ਼ਰਧਾ ਨਾਲ ਆਉਂਦੀ ਹੈ। ....

ਭਾਈਚਾਰਕ ਸਾਂਝ ਕਾਰਨ ਹੀ ਹੈ ਮਹਿਮਾ ਸਰਕਾਰੀ ਦੀ ਮਹਿਮਾ

Posted On August - 24 - 2016 Comments Off on ਭਾਈਚਾਰਕ ਸਾਂਝ ਕਾਰਨ ਹੀ ਹੈ ਮਹਿਮਾ ਸਰਕਾਰੀ ਦੀ ਮਹਿਮਾ
ਪਿੰਡ ਮਹਿਮਾ ਸਰਕਾਰੀ ਗੋਨਿਆਣਾ ਮੰਡੀ ਤੋਂ 9 ਕਿਲੋਮੀਟਰ ਅਤੇ ਬਠਿੰਡਾ ਤੋਂ 18 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਮਹਿਮਾ ਸਰਜਾ ਅਤੇ ਮਹਿਮਾ ਸਵਾਈ ਦੀਆਂ ਜੜ੍ਹਾਂ ਵਿੱਚ ਵਸਿਆ ਹੋਇਆ ਹੈ। ਅਣਜਾਣੇ ਰਾਹਗੀਰਾਂ ਨੂੰ ਇਹ ਤਿੰਨ ਪਿੰਡ ਇੱਕ ਹੋਣ ਦਾ ਭੁਲੇਖਾ ਪਾਉਂਦੇ ਹਨ। ....

ਭਾਈਚਾਰਕ ਸਾਂਝ ਹੈ ਰੁੜਕੀ ਖਾਸ ਦੀ ਖ਼ਾਸੀਅਤ

Posted On August - 10 - 2016 Comments Off on ਭਾਈਚਾਰਕ ਸਾਂਝ ਹੈ ਰੁੜਕੀ ਖਾਸ ਦੀ ਖ਼ਾਸੀਅਤ
ਜ਼ਿਲ੍ਹਾ ਮੁਹਾਲੀ ਅਧੀਨ ਆਉਂਦਾ ਪਿੰਡ ਰੁੜਕੀ ਖਾਸ ਖਰੜ ਤੋਂ 10 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 1300 ਅਤੇ ਵੋਟਾਂ 400 ਦੇ ਕਰੀਬ ਹਨ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਸ ਤੋਂ ਇਲਾਵਾ ਗ਼ਰੀਬ ਪਰਿਵਾਰ ਮਜ਼ਦੂਰੀ ਕਰਦੇ ਹਨ। ਪਿੰਡ ਵਿੱਚ ਮੁੱਖ ਤੌਰ ’ਤੇ ਬਡਵਾਲ, ਬੈਂਸ, ਸਾਈਪਾਲ ਆਦਿ ਗੋਤ ਦੇ ਪਰਿਵਾਰ ਹਨ। ਪਿੰਡ ਵਿੱਚ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਬਰਕਰਾਰ ਹੈ। ....

ਦਸਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਨਾਭਾ

Posted On August - 10 - 2016 Comments Off on ਦਸਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਨਾਭਾ
ਚੰਡੀਗੜ੍ਹ-ਰਾਜਪੁਰਾ ਮੁੱਖ ਮਾਰਗ ਉੱਤੇ ਚੰਡੀਗੜ੍ਹ ਤੋਂ 15 ਕਿਲੋਮੀਟਰ ਦੂਰੀ ’ਤੇ ਵਸਿਆ ਪਿੰਡ ਨਾਭਾ ਹੁਣ ਕਸਬਾ ਬਣ ਚੁੱਕਿਆ ਹੈ। ਨਾਭਾ ਨੇੜਲੇ ਪਿੰਡ ਭਬਾਤ ਅਤੇ ਦਿਆਲਪੁਰਾ ਸਮੇਤ ਜ਼ੀਰਕਪੁਰ ਮਿਉਂਸਿਪਲ ਕਮੇਟੀ ਅਧੀਨ ਆ ਗਿਆ ਹੈ ਅਤੇ ਪਿੰਡ ਦੀ ਪੰਚਾਇਤੀ ਜ਼ਮੀਨ ਵੀ ਕਮੇਟੀ ਅਧੀਨ ਹੋ ਗਈ ਹੈ। ਇੱਥੇ ਕੁੱਲ ਘਰ 250 ਅਤੇ 1100 ਵੋਟਰ ਹਨ। ਨਾਭਾ ਦਾ ਰਕਬਾ 254 ਵਿੱਘੇ ਹੈ। ....

ਵਿਦਿਅਕ ਸਹੂਲਤਾਂ ਨਾਲ ਮਾਲਾਮਾਲ ਹੈ ਦੱਧਾਹੂਰ

Posted On August - 10 - 2016 Comments Off on ਵਿਦਿਅਕ ਸਹੂਲਤਾਂ ਨਾਲ ਮਾਲਾਮਾਲ ਹੈ ਦੱਧਾਹੂਰ
ਪਿੰਡ ‘ਦੱਧਾਹੂਰ’ ਰਾਏਕੋਟ-ਬਰਨਾਲਾ ਰੋਡ ’ਤੇ ਬਠਿੰਡਾ ਬਰਾਂਚ ਨਹਿਰ ਦੇ ਕੰਢੇ ਵਸਿਆ ਹੋਇਆ ਹੈ। ਲੁਧਿਆਣੇ ਜ਼ਿਲ੍ਹੇ ਦਾ ਇਹ ਪਿੰਡ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਤੇ ਵਿਧਾਨ ਸਭਾ ਰਾਏਕੋਟ ਅਧੀਨ ਆਉਂਦਾ ਹੈ। ਕਹਿੰਦੇ ਨੇ ਇੱਥੋਂ ਦੇ ਲੋਕਾਂ ਨੇ ਇੱਕ ਫ਼ਕੀਰ ਦੀ ਦੁੱਧ-ਪਾਣੀ ਨਾਲ ਖੂਬ ਸੇਵਾ ਕੀਤੀ ਸੀ, ਜਿਸ ਤੋਂ ਖੁਸ਼ ਹੋ ਕੇ ਫ਼ਕੀਰ ਨੇ ਪਿੰਡ ਦਾ ਨਾਂ ਦੱਧਾਹੂਰ ਰੱਖ ਦਿੱਤਾ ਸੀ। ....

ਦੀਵਾਨਾ ਸਾਧੂ ਵੱਲੋਂ ਵਸਾਇਆ ਬਹਿਮਣ ਦੀਵਾਨਾ

Posted On August - 10 - 2016 Comments Off on ਦੀਵਾਨਾ ਸਾਧੂ ਵੱਲੋਂ ਵਸਾਇਆ ਬਹਿਮਣ ਦੀਵਾਨਾ
ਬਠਿੰਡਾ-ਮਲੋਟ ਰੋਡ ਤੋਂ ਡੇਢ ਕਿਲੋਮੀਟਰ ਹਟਵਾਂ ਪਿੰਡ ਬਹਿਮਣ ਦੀਵਾਨਾ ਜ਼ਿਲ੍ਹਾ ਬਠਿੰਡਾ ਦਾ ਉੱਘਾ ਪਿੰਡ ਹੈ। ਪਿੰਡ ਦੇ ਵੋਟਰਾਂ ਦੀ ਗਿਣਤੀ 3598 ਹੈ। ਇਹ ਪਿੰਡ ਦੀਵਾਨਾ ਸਾਧੂ ਨੇ ਬੰਨ੍ਹਿਆ ਸੀ। ਕਿਹਾ ਜਾਂਦਾ ਹੈ ਕਿ ਦੀਵਾਨਾ ਕੁਟੀਆ ਬਣਾ ਕੇ ਇਸ ਜਗ੍ਹਾ ’ਤੇ ਰਹਿੰਦਾ ਸੀ। ਇੱਕ ਵਾਰ ਰਾਜਸਥਾਨ ਤੋਂ ਘੋੜੀਆਂ ਵਾਲਿਆਂ ਨੇ ਦੀਵਾਨੇ ਦੀ ਕੁਟੀਆ ਕੋਲ ਡੇਰਾ ਲਾ ਲਿਆ। ਦੀਵਾਨੇ ਸਾਧੂ ਨੇ ਇਨ੍ਹਾਂ ਘੋੜੀਆਂ ਵਾਲਿਆਂ ਤੋਂ ਖੈਰ ਮੰਗੀ ....

ਸ਼ਹੀਦ ਕਰਨੈਲ ਸਿੰਘ ਦਾ ਪਿੰਡ ਈਸੜੂ

Posted On August - 10 - 2016 Comments Off on ਸ਼ਹੀਦ ਕਰਨੈਲ ਸਿੰਘ ਦਾ ਪਿੰਡ ਈਸੜੂ
ਈਸੜੂ ਮਾਲਵੇ ਦੇ ਪੁਰਾਣੇ ਵੱਡੇ ਪਿੰਡਾਂ ਵਿੱਚੋਂ ਇੱਕ ਹੈ। ਜ਼ਿਲ੍ਹਾ ਲੁਧਿਆਣਾ ਅਤੇ ਤਹਿਸੀਲ ਖੰਨਾ ਦਾ ਇਹ ਪਿੰਡ ਖੰਨਾ-ਮਾਲੇਰਕੋਟਲਾ ਸੜਕ ’ਤੇ ਸਥਿਤ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਖੰਨਾ ਹੈ। ਪਿੰਡ ਦਾ ਰਕਬਾ 626 ਹੈਕਟੇਅਰ, ਆਬਾਦੀ 3462 ਤੇ 679 ਘਰ ਹਨ। ....

ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਜਨਮ ਸਥਾਨ

Posted On August - 10 - 2016 Comments Off on ਇਤਿਹਾਸਕਾਰ ਡਾ. ਗੰਡਾ ਸਿੰਘ ਦਾ ਜਨਮ ਸਥਾਨ
ਹਰਿਆਣਾ ਨਾਂ ਦਾ ਪਿੰਡ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਵਸਿਆ ਹੋਇਆ ਹੈ। ਇੱਕ ਧਾਰਨਾ ਅਨੁਸਾਰ ਪਿੰਡ ਦਾ ਨਾਮ ਤਾਨਸੇਨ ਦੇ ਗੁਰੂ ਹਰੀਦਾਸ (ਹਰੀਸੇਨ) ਦੇ ਨਾਮ ਤੋਂ ਪਿਆ ਹੈ। ਕਿਰਪਾਲ ਸਿੰਘ ਦੀ ਪੁਸਤਕ ‘ਪੰਜਾਬ ਦੇ ਪਿੰਡਾਂ ਦੀ ਸਥਿਤੀ ਤੇ ਨਾਮਕਰਨ’ ਅਨੁਸਾਰ ਹਰਿਆਣਾ ਦਾ ਨਾਮ ਹਰੀਆ ਨਾਂ ਦੇ ਵਿਅਕਤੀ ਦੇ ਨਾਮ ਤੋਂ ਪਿਆ ਜੋ ਇਸ ਇਲਾਕੇ ਵਿੱਚ ਮੱਝਾਂ ਚਾਰਦਾ ਸੀ। ....

ਨਸ਼ਿਆਂ ਦੀ ਗਿ੍ਰਫ਼ਤ ਤੋਂ ਬਾਹਰ ਨੇ ਮੋਟੇਮਾਜਰਾ ਦੇ ਲੋਕ

Posted On July - 27 - 2016 Comments Off on ਨਸ਼ਿਆਂ ਦੀ ਗਿ੍ਰਫ਼ਤ ਤੋਂ ਬਾਹਰ ਨੇ ਮੋਟੇਮਾਜਰਾ ਦੇ ਲੋਕ
ਮੋਟੇਮਾਜਰਾ ਕਿਸੇ ਵੇਲੇ ਜ਼ਿਲ੍ਹਾ ਰੂਪਨਗਰ ਦਾ ਅਖ਼ੀਰਲਾ ਪਿੰਡ ਹੁੰਦਾ ਸੀ, ਪਰ ਹੁਣ ਇਹ ਜ਼ਿਲ੍ਹਾ ਮੁਹਾਲੀ ਵਿੱਚ ਪੈਂਦਾ ਹੈ। ਇਸ ਪਿੰਡ ਵਿੱਚ ਲਗਪਗ 350 ਘਰ ਹਨ ਤੇ ਵਸੋਂ ਤਿੰਨ ਹਜ਼ਾਰ ਦੇ ਕਰੀਬ ਹੈ। ਪਿੰਡ ਦੀ ਜ਼ਮੀਨ ਛੇ ਹਜ਼ਾਰ ਵਿੱਘੇ ਦੇ ਲਗਪਗ ਹੈ ਤੇ ਹੱਦਬਸਤ ਨੰਬਰ 279 ਹੈ। ਇਹ ਪਿੰਡ ਝੀਲਨੁਮਾ ਢਾਬ ਕਰਕੇ ਮਸ਼ਹੂਰ ਹੈ ਜਿਹੜੀ ਲਗਪਗ ਵੀਹ-ਪੱਚੀ ਏਕੜ ਦੇ ਰਕਬੇ ਵਿੱਚ ਹੈ। ਇਹ ਢਾਬ ਹਮੇਸ਼ਾ ਪਾਣੀ ....

ਬੀਰ ਮਾਨਾਂ ਵਜੋਂ ਮਸ਼ਹੂਰ ਹੈ ਬੀਰ ਕਲਾਂ

Posted On July - 27 - 2016 Comments Off on ਬੀਰ ਮਾਨਾਂ ਵਜੋਂ ਮਸ਼ਹੂਰ ਹੈ ਬੀਰ ਕਲਾਂ
ਸੰਗਰੂਰ ਜ਼ਿਲ੍ਹੇ ਦਾ ਪਿੰਡ ਬੀਰ ਕਲਾਂ ਸੁਨਾਮ-ਮਾਨਸਾ ਰੋਡ ’ਤੇ ਚੀਮਾ ਮੰਡੀ ਤੋਂ 3 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਪਿੰਡ ਬੀਰ ਕਲਾਂ ਦਾ ਕੁੱਲ ਰਕਬਾ 2400 ਏਕੜ ਦੇ ਲਗਪਗ ਹੈ। ਇਸ ਪਿੰਡ ਵਿੱਚ 500 ਤੋਂ ਜ਼ਿਆਦਾ ਘਰ ਹਨ। ਪਿੰਡ ਦੀ ਆਬਾਦੀ 300 ਦੇ ਲਗਪਗ ਹੈ ਤੇ 1900 ਤੋਂ ਜ਼ਿਆਦਾ ਵੋਟਰ ਹਨ। ਇਸ ਪਿੰਡ ਨੂੰ ਬੀਰ ਮਾਨਾਂ ਵੀ ਕਿਹਾ ਜਾਂਦਾ ਹੈ। ਇਸ ਪਿੰਡ ਦੀ ਜ਼ਿਆਦਾਤਰ ਆਬਾਦੀ ਮਾਨ ....

ਸੱਤਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਅੱਲਾਪੁਰ

Posted On July - 27 - 2016 Comments Off on ਸੱਤਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਅੱਲਾਪੁਰ
ਅੱਲਾਪੁਰ ਜ਼ਿਲ੍ਹਾ ਮੁਹਾਲੀ ਦਾ ਪਿੰਡ ਹੈ, ਜੋ ਪਹਿਲਾਂ ਅੰਬਾਂ ਦੇ ਬਾਗ਼ਾਂ ਕਰਕੇ ਮਸ਼ਹੂਰ ਹੁੰਦਾ ਸੀ। ਇਹ ਪਿੰਡ ਚੰਡੀਗੜ੍ਹ-ਰੋਪੜ ਸੜਕ ’ਤੇ ਖਰੜ ਅਤੇ ਕੁਰਾਲੀ ਤੋਂ 8 ਕਿਲੋਮੀਟਰ ਦੂਰ ਪਿੰਡ ਸਹੌੜਾਂ ਤੋਂ ਚੜ੍ਹਦੇ ਵੱਲ 2 ਕਿਲੋਮੀਟਰ ਦੂਰ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਅੱਲਾਪੁਰ ਦੀ ਮੋੜੀ ਢਿੱਲੋਂ ਗੋਤ ਦੇ ਖੁਨੀਆ ਅਤੇ ਰੁਨੀਆ ਨਾ ਦੇ ਦੋ ਬਜ਼ੁਰਗਾਂ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁੰਗਰਾਲਾ ਤੋਂ ਆ ਕੇ ਗੱਡੀ ਸੀ। ਪਿੰਡ ....

ਕਿਲ੍ਹਾ ਤੇ ਖੰਡਰ ਭਰਦੇ ਨੇ ਮਲੌਦ ਦੀ ਪੁਰਾਤਨਤਾ ਦੀ ਗਵਾਹੀ

Posted On July - 27 - 2016 Comments Off on ਕਿਲ੍ਹਾ ਤੇ ਖੰਡਰ ਭਰਦੇ ਨੇ ਮਲੌਦ ਦੀ ਪੁਰਾਤਨਤਾ ਦੀ ਗਵਾਹੀ
ਪਿੰਡ ਤੋਂ ਕਸਬਾ ਬਣਿਆ ਮਲੌਦ ਲੁਧਿਆਣਾ ਤੋਂ ਕਰੀਬ 40 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਲਿੰਕ ਸੜਕ ਰਾਹੀਂ ਲੁਧਿਆਣਾ-ਮਾਲੇਰਕੋਟਲਾ ਕੌਮੀ ਸ਼ਾਹਰਾਹ ਉੱਪਰ ਪੈਂਦੇ ਕੁੱਪ ਦੇ ਟੋਟੇ ਤੋਂ 5 ਕਿਲੋਮੀਟਰ ਉੱਤਰ ਵੱਲ ਹੈ। ਇਹ ਜ਼ਿਲ੍ਹਾ ਲੁਧਿਆਣਾ ਅਤੇ ਤਹਿਸੀਲ ਪਾਇਲ ਅਧੀਨ ਆਉਂਦਾ ਹੈ। ਮਲੌਦ ਦਾ ਰਕਬਾ 488 ਹੈਕਟੇਅਰ ਤੇ ਆਬਾਦੀ 7186 ਹੈ। ....

ਮਹਾਰਾਜਾ ਭੁਪਿੰਦਰ ਸਿੰਘ ਦਾ ਸਹੁਰਾ ਪਿੰਡ

Posted On July - 27 - 2016 Comments Off on ਮਹਾਰਾਜਾ ਭੁਪਿੰਦਰ ਸਿੰਘ ਦਾ ਸਹੁਰਾ ਪਿੰਡ
ਪਿੰਡ ਰਾਜੋਮਾਜਰਾ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਦਾ ਪਿੰਡ ਹੈ। ਇਹ ਪਿੰੰਡ ਧੂਰੀ-ਬਠਿੰਡਾ ਰੇਲਵੇ ਲਾਈਨ ’ਤੇ ਧੂਰੀ ਤੋਂ 6 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਪਿੰਡ ਦੇ ਲਹਿੰਦੇ ਵੱਲ ਕੋਟਲਾ ਬ੍ਰਾਂਚ ਨਹਿਰ ਵਗਦੀ ਹੈ। ਰਾਜੋਮਾਜਰਾ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਨਾਮ ਰੱਜੋ ਰੰਗੜੀ ਦੇ ਨਾਮ ’ਤੇ ਪਿਆ ਜੋ ਨਵਾਬ ਮਾਲੇਰਕੋਟਲਾ ਦੀ ਰਾਜ ਦਾਈ ਸੀ। ....

ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ’ਚ ਵਸਿਆ ਹਿਰਦੇਪੁਰ

Posted On July - 20 - 2016 Comments Off on ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ’ਚ ਵਸਿਆ ਹਿਰਦੇਪੁਰ
ਪੁਆਧ ਦੇ ਘਾੜ ਦੇ ਖੇਤਰ ਵਿੱਚ ਪੈਂਦੇ ਪਿੰਡਾਂ ਵਿੱਚੋਂ ਪਿੰਡ ਹਿਰਦੇਪੁਰ ਦੀ ਵੱਖਰੀ ਪਛਾਣ ਹੈ। ਇਸ ਪਿੰਡ ਨੂੰ ਲਗਪਗ 300 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਪਿੰਡ ਦਾ ਨਾਮ ਬਜ਼ੁਰਗ ਹਿਰਦੇ ਰਾਮ ਦੇ ਨਾਂ ’ਤੇ ਰੱਖਿਆ ਗਿਆ ਸੀ। ਇਸ ਪਿੰਡ ਦੇ ਪੂਰਬ ਵੱਲ ਹਰੀਪੁਰ ਬਰਦਾਰ ਤਿੰਨ ਕਿਲੋਮੀਟਰ ਹੈ, ਜੋ ਬਾਰ੍ਹਵੀਂ ਸਦੀ ਦਾ ਪੰਜਾਬ ਦਾ ਸਭ ਤੋਂ ਵੱਡਾ ਵਪਾਰਕ ਸ਼ਹਿਰ ਹੁੰਦਾ ਸੀ। ਪੱਛਮ ਵੱਲ ਪਰਖਾਲੀ ਪਿੰਡ ਇੱਕ-ਦੋ ....

ਲਾਲ ਸਿੰਘ ਜਾਖੜ ਵੱਲੋਂ ਵਸਾਇਆ ਕਿੱਲਿਆਂ ਵਾਲੀ

Posted On July - 20 - 2016 Comments Off on ਲਾਲ ਸਿੰਘ ਜਾਖੜ ਵੱਲੋਂ ਵਸਾਇਆ ਕਿੱਲਿਆਂ ਵਾਲੀ
ਜ਼ਿਲ੍ਹਾ ਫ਼ਾਜ਼ਿਲਕਾ ਦਾ ਪਿੰਡ ਕਿੱਲਿਆਂ ਵਾਲੀ ਅਬੋਹਰ ਤੋਂ ਸੱਤ ਕਿਲੋਮੀਟਰ ਦੂਰ ਹੈ। ਇਹ ਪਿੰਡ ਸੱਯਦ ਵਾਲੇ ਤੋਂ ਤਿੰਨ ਕਿਲੋਮੀਟਰ ਦੀ ਸੰਪਰਕ ਸੜਕ ਨਾਲ ਜੁੜਿਆ ਹੋਇਆ ਹੈ। ਸਰਕਾਰੀ ਰਿਕਾਰਡ ਵਿੱਚ ਪਿੰਡ ਦਾ ਨਾਂ ਕਿੱਲਿਆਂ ਵਾਲੀ ਲਾਲ ਸਿੰਘ ਹੈ, ਕਿਉਂਕਿ ਇਹ ਪਿੰਡ ਲਾਲ ਸਿੰਘ ਜਾਖੜ ਨੇ ਵਸਾਇਆ ਸੀ। ਜਾਖੜ ਪਰਿਵਾਰਾਂ ਵੱਲੋਂ ਹੀ ਪਿੰਡ ਪੰਜਕੋਸੀ ਤੇ ਪਤਰੇ ਵਾਲਾ ਵਸਾਏ ਗਏ ਸਨ। ਪਿੰਡ ਦੀ ਅਬਾਦੀ 5200 ਹੈ ਤੇ ....

ਪ੍ਰੀਤਨਗਰ ਦਾ ਗੁਆਂਢੀ ਚੱਕ ਮਿਸ਼ਰੀ ਖਾਂ

Posted On July - 20 - 2016 Comments Off on ਪ੍ਰੀਤਨਗਰ ਦਾ ਗੁਆਂਢੀ ਚੱਕ ਮਿਸ਼ਰੀ ਖਾਂ
ਲੋਪੋਕੇ ਤੋਂ ਉੱਤਰ ਪੁਰਬ ਨੂੰ ਭਿੰਡੀ ਸੈਦਾ-ਅਜਨਾਲਾ ਸੜਕ ’ਤੇ ਪ੍ਰੀਤਨਗਰ ਤੋਂ ਇੱਕ ਕਿਲੋਮੀਟਰ ਦੂਰੀ ’ਤੇ ਘੁੱਗ ਵਸਦਾ ਪਿੰਡ ਚੱਕ ਮਿਸ਼ਰੀ ਖਾਂ ਹੈ। ਪਿੰਡ ਦੇ ਬੱਝਣ ਬਾਰੇ ਪੁਸਤਕ, ‘‘ਮਾਝੇ ਦੇ ਪ੍ਰਾਚੀਨ ਨਗਰ ਤੇ ਥੇਹ’’ ਦੇ ਖੋਜੀ ਲੇਖਕ ਜਤਿੰਦਰ ਔਲਖ ਅਨੁਸਾਰ, ‘‘ਮੁਗਲਾਂ ਵੇਲੇ ਉਬਾਰੇ ਖ਼ਾਨ ਤਹਿਸੀਲ ਸੌੜੀਆਂ (ਇੱਥੋਂ 3 ਕਿਲੋਮੀਟਰ ਚੜ੍ਹਦੇ ਵੱਲ) ਦਾ ਅਹਿਲਕਾਰ ਸੀ। ਉਸ ਨੇ ਪਿੰਡ ਸੌੜੀਆਂ ਦੇ ਆਲੇ-ਦੁਆਲੇ ਕਈ ਸੁੰਦਰ ਮਸੀਤਾਂ ਬਣਵਾਈਆਂ ਸਨ। ਉਸ ....
Page 2 of 6112345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.