ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਮਨਮੋਹਨ ਸਿੰਘ ਬਾਸਰਕੇ ਮਾਝੇ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਮਹਿਤਾ ਰੋਡ ’ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਪ੍ਰਚੱਲਿਤ ਦੰਦ ਕਥਾਵਾਂ ਦੇ ਆਧਾਰ ’ਤੇ ਦੱਸਦੇ ਹਨ ਕਿ ਇਹ ਪਿੰਡ ਅਕਬਰ ਬਾਦਸ਼ਾਹ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਉਸ ਵਕਤ ਬਹੁਤੇ ਪਿੰਡ ਵਾਸੀ ਹਿੰਦੂ ਰਾਜਪੂੁਤ ਸਨ ਅਤੇ ਨਗਰ ਦਾ ...

Read More


ਦੁਆਬੇ ਦਾ ਉੱਘਾ ਪਿੰਡ ਮਹਿਸਮਪੁਰ

Posted On July - 20 - 2016 Comments Off on ਦੁਆਬੇ ਦਾ ਉੱਘਾ ਪਿੰਡ ਮਹਿਸਮਪੁਰ
ਜਲੰਧਰ ਦਾ ਪਿੰਡ ਮਹਿਸਮਪੁਰ ਫਿਲੌਰ ਤੋਂ ਅੱਠ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਇਤਿਹਾਸਕ ਪਿੰਡ ਹੈ। ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਦੀ ਆਬਾਦੀ 1400 ਹੈ। ਪਿੰਡ ਵਿੱਚ ਤਿੰਨ ਗੁਰਦੁਆਰੇ ਗੁਰੂ ਹਰਗੋਬਿੰਦ ਸਾਹਿਬ, ਗੁਰਦੁਆਰਾ ਦਸਮੇਸ਼ ਪਿਤਾ ਤੇ ਗੁਰਦੁਆਰਾ ਬਿੱਡਾ ਸਿੰਘ ਹਨ। ਪਿੰਡ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਰਲ-ਮਿਲ ਕੇ ਰਹਿੰਦੇ ਹਨ। ....

ਸਮੱਸਿਆਵਾਂ ਨਾਲ ਜੂਝ ਰਿਹਾ ਹੈ ਹਰਜੀਤ ਦਾ ਬਾਜਾਖਾਨਾ

Posted On July - 20 - 2016 Comments Off on ਸਮੱਸਿਆਵਾਂ ਨਾਲ ਜੂਝ ਰਿਹਾ ਹੈ ਹਰਜੀਤ ਦਾ ਬਾਜਾਖਾਨਾ
ਕੌਮੀ ਸ਼ਾਹਰਾਹ ਨੰਬਰ 15 (ਬਠਿੰਡਾ-ਫ਼ਰੀਦਕੋਟ) ’ਤੇ ਵਸਿਆ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਅਤੇ ਤਹਿਸੀਲ ਜੈਤੋ ਅਧੀਨ ਆਉਂਦਾ ਹੈ। ਬਾਜਾਖਾਨਾ ਹੁਣ ਪਿੰਡ ਤੋਂ ਕਸਬੇ ਦਾ ਰੂਪ ਧਾਰ ਚੁੱਕਿਆ ਹੈ। ਇੱਥੋਂ ਦੀ ਆਬਾਦੀ 8 ਹਜ਼ਾਰ ਅਤੇ ਵੋਟਰ ਸਵਾ ਚਾਰ ਹਜ਼ਾਰ ਦੇ ਕਰੀਬ ਹਨ। ਇਸ ਵੇਲੇ ਬਾਜਾਖਾਨਾ ਦੀਆਂ ਤਿੰਨ ਪੰਚਾਇਤਾਂ ਹਨ। ਮੁੱਖ ਬਾਜਾਖਾਨਾ ਦੇ ਸਰਪੰਚ ਸੋਹਣ ਸਿੰਘ, ਬਾਜਾਖਾਨਾ ਖੁਰਦ ਦੀ ਸਰਪੰਚ ਹਰਜੀਤ ਕੌਰ ਅਤੇ ਨਵੇਂ ਬਾਜਾਖਾਨਾ ਦੀ ਸਰਪੰਚ ਕਰਮਜੀਤ ਕੌਰ ....

ਕੋਟਧਰਮੂ: ਸਿਰ ਚੜ੍ਹ ਬੋਲ ਰਹੇ ਨੇ ਵਿਕਾਸ ਦੇ ਲਾਰੇ

Posted On July - 13 - 2016 Comments Off on ਕੋਟਧਰਮੂ: ਸਿਰ ਚੜ੍ਹ ਬੋਲ ਰਹੇ ਨੇ ਵਿਕਾਸ ਦੇ ਲਾਰੇ
ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵੱਲੋਂ ਗੋਦ ਲਏ ਪਿੰਡ ਕੋਟਧਰਮੂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਪਿੰਡ ਨੂੰ ਗੋਦ ਲੈਣ ਉਪਰੰਤ ਲੋਕਾਂ ਨੂੰ ਚੜਿ੍ਹਆ ਚਾਅ ਹੁਣ ਲੱਥ ਗਿਆ ਜਾਪਦਾ ਹੈ। ਕੋਟਧਰਮੂ ਦੇ ਰੁਲੇ ਗੁਹਾਰੇ ‘ਵਿਕਾਸ’ ਦੀ ਗਵਾਹੀ ਭਰਦੇ ਹਨ। ਪਿੰਡ ਦੇ ਛੱਪੜ ਦਾ ਬਦਬੂ ਮਾਰਦਾ ਪਾਣੀ ਸਫ਼ਾਈ ਲਈ ਦੁਹਾਈ ਪਾਉਂਦਾ ਹੈ। ਪਿੰਡ ਦੀਆਂ ਪਹੀਆਂ ਦੀ ਹਾਲਤ ਵੀ ਮਾੜੀ ....

ਪਿੰਡ ਦਾਊਂ ਦੀ ਹਾਲਤ ਤਰਸਯੋਗ

Posted On July - 13 - 2016 Comments Off on ਪਿੰਡ ਦਾਊਂ ਦੀ ਹਾਲਤ ਤਰਸਯੋਗ
ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗੋਦ ਲਏ ਮੁਹਾਲੀ ਨੇੜਲੇ ਇਤਿਹਾਸਕ ਪਿੰਡ ਦਾਊਂ ਦੀ ਹਾਲਤ ਤਰਸਯੋਗ ਹੈ। ਮੁਹਾਲੀ-ਖਰੜ ਕੌਮੀ ਸ਼ਾਹਰਾਹ ਤੋਂ ਪਿੰਡ ਨੂੰ ਮੁੜਦੀ ਲਿੰਕ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ ਅਤੇ ਟੋਇਆਂ ਵਿੱਚ ਗੰਦਾ ਪਾਣੀ ਖੜ੍ਹਾ ਹੈ। ਪਿੰਡ ਦੀਆਂ ਅੰਦਰਲੀਆਂ ਸੜਕਾਂ ਤੇ ਗਲੀਆਂ ਵੀ ਟੁੱਟੀਆਂ ਹੋਈਆਂ ਹਨ। ....

ਗੁਲਾੜੀ ਲਈ ਕਰੋੜਾਂ ਦੀਆਂ ਯੋਜਨਾਵਾਂ ਅਜੇ ਸਰਕਾਰੀ ਫਾਈਲਾਂ ਦਾ ਸ਼ਿੰਗਾਰ

Posted On July - 13 - 2016 Comments Off on ਗੁਲਾੜੀ ਲਈ ਕਰੋੜਾਂ ਦੀਆਂ ਯੋਜਨਾਵਾਂ ਅਜੇ ਸਰਕਾਰੀ ਫਾਈਲਾਂ ਦਾ ਸ਼ਿੰਗਾਰ
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਰੀਬ ਡੇਢ ਵਰ੍ਹਾ ਪਹਿਲਾਂ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਹਰਿਆਣਾ ਦੀ ਹੱਦ ਨਾਲ ਖਹਿੰਦੇ ਪਿੰਡ ਗੁਲਾੜੀ ਨੂੰ ਸਾਂਸਦ ਆਦਰਸ਼ ਗਰਾਮ ਯੋਜਨਾ ਤਹਿਤ ਗੋਦ ਲਿਆ ਤੇ ਧੜਾਧੜ ਯੋਜਨਾਵਾਂ ਅਤੇ ਕਾਰਜ ਉਲੀਕ ਕੇ ਫੰਡ ਜਾਰੀ ਕੀਤੇ ਪਰ ਪਿੰਡ ਦੀਆਂ ਵੱਡੀਆਂ ਸਮੱਸਿਆਵਾਂ ਅਜੇ ਵੀ ਸਿਰ ਉਠਾਈ ਖੜ੍ਹੀਆਂ ਹਨ ਤੇ ਇਸ ਯੋਜਨਾ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ....

ਆਦਰਸ਼ ਯੋਜਨਾ ਵਾਲੇ ਪਿੰਡ ਦਾ ਮਿਡਲ ਸਕੂਲ ਵੀ ਨਾ ਹੋਇਆ ਅਪਗਰੇਡ

Posted On July - 13 - 2016 Comments Off on ਆਦਰਸ਼ ਯੋਜਨਾ ਵਾਲੇ ਪਿੰਡ ਦਾ ਮਿਡਲ ਸਕੂਲ ਵੀ ਨਾ ਹੋਇਆ ਅਪਗਰੇਡ
ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਨੂੰ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਫ਼ਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਅਪਣਾਇਆ ਹੋਇਆ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਗੋਦ ਲਏ ਪਿੰਡ ਨੂੰ ਆਦਰਸ਼ ਪਿੰਡ ਵਜੋਂ ਵਿਕਸਤ ਕਰਨਾ ਸੀ ਪਰ ਇਸ ਪਿੰਡ ਨੂੰ ਕੇਂਦਰੀ ਯੋਜਨਾ ਤਹਿਤ ਵਿਕਾਸ ਲਈ ਵਿਸ਼ੇਸ਼ ਗ੍ਰਾਂਟ ਤਾਂ ਕੀ ਮਿਲਣੀ, ਬਲਕਿ ਐਮਪੀ ਲੈੱਡ ਕੋਟੇ ’ਚੋਂ ਵੀ ਕੋਈ ਗ੍ਰਾਂਟ ਨਸੀਬ ....

ਖਾਲਸਾ ਨੇ ਨਹੀਂ ਫੜੀ ਚੁੰਨੀ ਕਲਾਂ ਦੀ ਬਾਂਹ

Posted On July - 13 - 2016 Comments Off on ਖਾਲਸਾ ਨੇ ਨਹੀਂ ਫੜੀ ਚੁੰਨੀ ਕਲਾਂ ਦੀ ਬਾਂਹ
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਵੱਲੋਂ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਗੋਦ ਲਿਆ ਪਿੰਡ ਚੁੰਨੀ ਕਲਾਂ ਤਕਰੀਬਨ ਦੋ ਸਾਲ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ....

ਪਿੰਡ ਗੋਦ ਲਏ, ਪਰ ਸਾਰ ਨਾ ਲਈ

Posted On July - 13 - 2016 Comments Off on ਪਿੰਡ ਗੋਦ ਲਏ, ਪਰ ਸਾਰ ਨਾ ਲਈ
ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਅਤੇ ਰਾਜ ਸਭਾ ਮੈਂਬਰ ਡਾ. ਅਸ਼ਵਨੀ ਕੁਮਾਰ ਵੱਲੋਂ ਗੋਦ ਲਏ ਪਿੰਡਾਂ ਨੂੰ ਸਹੀ ਅਰਥਾਂ ਵਿੱਚ ਆਦਰਸ਼ ਪਿੰਡ ਵਜੋਂ ਵਿਕਸਤ ਹੋਣ ਲਈ ਵਿਕਾਸ ਪ੍ਰਾਜੈਕਟਾਂ ਦੀ ਲੋੜ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਡਾ. ਅਸ਼ਵਨੀ ਕੁਮਾਰ ਵੱਲੋਂ ਪਿੰਡ ਹਰਦੋ ਬਥਵਾਲਾ ਗੋਦ ਲਿਆ ਗਿਆ ਸੀ। ....

ਬਿੱਟੂ ਦੇ ਦਰਸ਼ਨਾਂ ਨੂੰ ਤਰਸਿਆ ਈਸੇਵਾਲ

Posted On July - 13 - 2016 Comments Off on ਬਿੱਟੂ ਦੇ ਦਰਸ਼ਨਾਂ ਨੂੰ ਤਰਸਿਆ ਈਸੇਵਾਲ
ਹਵਾਈ ਸੈਨਾ ਵਿੱਚ ਪਰਮਵੀਰ ਚੱਕਰ ਪ੍ਰਾਪਤ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਪਿੰਡ ਈਸੇਵਾਲ ਨੂੰ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਚੁਣਿਆ ਗਿਆ ਸੀ। ਲੁਧਿਆਣਾ ਹਲਕੇ ਦੇ ਨੌਜਵਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਪਿੰਡ ਦੀ ਦਿੱਖ ਬਦਲਣ ਦਾ ਵਾਅਦਾ ਕੀਤਾ ਸੀ ਪਰ ਨਵੰਬਰ 2014 ਤੋਂ ਲੈ ਕੇ ਹੁਣ ਤੱਕ ਇਸ ਪਿੰਡ ਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ। ....

ਮੁੰਡਾ ਦੇ ਮਸਲੇ ਜਿਉਂ ਦੇ ਤਿਉਂ ਗੁਰਬਖਸ਼ਪੁਰੀ

Posted On July - 13 - 2016 Comments Off on ਮੁੰਡਾ ਦੇ ਮਸਲੇ ਜਿਉਂ ਦੇ ਤਿਉਂ ਗੁਰਬਖਸ਼ਪੁਰੀ
ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਦੋ ਸਾਲ ਪਹਿਲਾਂ ਗੋਦ ਲਏ ਕਰੀਬ ਅੱਠ ਹਜ਼ਾਰ ਦੀ ਆਬਾਦੀ ਵਾਲੇ ਪਿੰਡ ਮੁੰਡਾ ਦੇ ਮਸਲੇ ਜਿਉਂ ਦੇ ਤਿਉਂ ਹਨ। ਉਂਜ ਸ੍ਰੀ ਬ੍ਰਹਮਪੁਰਾ ਇਲਾਕੇ ਵਿੱਚ ਵਿਚਰਦੇ ਰਹਿੰਦੇ ਹਨ, ਇਸ ਕਰਕੇ ਉਹ ਪਿੰਡ ਵੀ ਆਉਂਦੇ ਰਹਿੰਦੇ ਹਨ। ....

ਕਕਰਾਲਾ: ਪੇਂਡੂ ਵਿਰਾਸਤ ਤੇ ਆਧੁਨਿਕ ਸਹੂਲਤਾਂ ਦਾ ਸੁਮੇਲ

Posted On July - 6 - 2016 Comments Off on ਕਕਰਾਲਾ: ਪੇਂਡੂ ਵਿਰਾਸਤ ਤੇ ਆਧੁਨਿਕ ਸਹੂਲਤਾਂ ਦਾ ਸੁਮੇਲ
ਪਿੰਡ ਕਕਰਾਲਾ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਅਧੀਨ ਆਉਂਦਾ ਹੈ। ਇਹ ਪਿੰਡ ਨਾਭੇ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਛੀਂਟਾਵਾਲਾ ਸੜਕ ’ਤੇ ਸਥਿਤ ਹੈ। ਇਸ ਪਿੰਡ ਨੂੰ ਪੱਕੀ ਸੜਕ 1965 ਵਿੱਚ ਨਸੀਬ ਹੋਈ। ਕਕਰਾਲੇ ਨੂੰ ਜ਼ਿਲ੍ਹਾ ਪਟਿਆਲਾ ਦੇ ਵੱਡੇ ਪਿੰਡਾਂ ਵਿੱਚ ਗਿਣਿਆ ਜਾਂਦਾ ਹੈ। ਇਸ ਪਿੰਡ ਦੀਆਂ ਹੱਦਾਂ ਨਾਭਾ, ਦੁਲੱਦੀ, ਕੁਲਾਰਾਂ, ਸਾਧੋਹੇੜੀ, ਅੱਚਲ, ਕੋਟ ਖੁਰਦ, ਬੌੜ੍ਹਾਂ ਖੁਰਦ ਤੇ ਬੌੜ੍ਹਾਂ ਕਲਾਂ ਆਦਿ ਨਾਲ ਲੱਗਦੀਆਂ ਹਨ। ਪਿੰਡ ....

ਵਿਰਾਸਤੀ ਨਿਸ਼ਾਨੀਆਂ ਸੰਭਾਲਣ ਵਾਲਾ ਅੰਮ੍ਰਿਤਸਰ ਕਲਾਂ

Posted On July - 6 - 2016 Comments Off on ਵਿਰਾਸਤੀ ਨਿਸ਼ਾਨੀਆਂ ਸੰਭਾਲਣ ਵਾਲਾ ਅੰਮ੍ਰਿਤਸਰ ਕਲਾਂ
ਜ਼ਿਲ੍ਹਾ ਸਿਰਸਾ ਦੇ ਬਲਾਕ ਏਲਨਾਬਾਦ ਦਾ ਪਿੰਡ ਅੰਮ੍ਰਿਤਸਰ ਕਲਾਂ ਏਲਨਾਬਾਦ-ਡੱਬਵਾਲੀ ਸੜਕ ’ਤੇ ਪਿੰਡ ਬੁੱਢੀਮਾੜੀ ਚੌਕ ਤੋਂ ਕਰੀਬ ਡੇਢ ਕਿਲੋਮੀਟਰ ਦੂਰੀ ’ਤੇ ਘੱਗਰ ਨਦੀ ਕਿਨਾਰੇ ਵਸਿਆ ਹੋਇਆ ਹੈ। ਪਿੰਡ ਦੀ ਆਬਾਦੀ 1255 ਅਤੇ ਵੋਟਰਾਂ ਦੀ ਗਿਣਤੀ 980 ਹੈ। ਪਿੰਡ ਵਿੱਚ 185 ਘਰ ਹਨ ਜਿਨ੍ਹਾਂ ਵਿੱਚੋਂ 114 ਪਰਿਵਾਰ ਖੇਤੀ ਕਰਦੇ ਹਨ, ਜਦੋਂਕਿ ਇੱਕ ਦਰਜਨ ਦੇ ਕਰੀਬ ਵਿਅਕਤੀ ਸਰਕਾਰੀ ਨੌਕਰੀਆਂ ਕਰਦੇ ਹਨ। ਪਿੰਡ ਵਿੱਚ ਜੱਟ ਸਿੱਖ, ਘੁਮਿਆਰ, ਰਾਮਗੜ੍ਹੀਏ, ....

ਇੱਕਮਿੱਕ ਹੋਏ ਪਿੰਡ ਲਾਂਬੜਾ ਤੇ ਬੈਰੋਂ ਕਾਂਗੜੀ

Posted On July - 6 - 2016 Comments Off on ਇੱਕਮਿੱਕ ਹੋਏ ਪਿੰਡ ਲਾਂਬੜਾ ਤੇ ਬੈਰੋਂ ਕਾਂਗੜੀ
ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਤੋਂ ਬੁਲੋਵਾਲ ਲਿੰਕ ਸੜਕ ’ਤੇ ਵਸੇ ਪਿੰਡ ਲਾਂਬੜਾ ਤੇ ਬੈਰੋਂ ਕਾਂਗੜੀ ਦੀ ਆਬਾਦੀ ਆਪਸ ਵਿੱਚ ਇਕ-ਮਿਕ ਹੋਣ ਕਰਕੇ ਇਹ ਵੱਡੇ ਪਿੰਡ ਦੀ ਹੋਂਦ ਦਰਸਾਉਂਦੇ ਹਨ, ਜਦੋਂਕਿ ਅਸਲ ਵਿੱਚ ਇਹ ਵੱਖ ਵੱਖ ਪੰਚਾਇਤਾਂ ਵਾਲੇ ਦੋ ਪਿੰਡ ਹਨ। ਉਂਜ ਦੋਹਾਂ ਪਿੰਡਾਂ ਦੀਆਂ ਧਾਰਮਿਕ ਤੇ ਜਨਤਕ ਥਾਵਾਂ ਸਾਂਝੀਆਂ ਹੋਣ ਦੇ ਨਾਲ ਨਾਲ ਲੋਕਾਂ ਦੇ ਦਿਲਾਂ ਵਿੱਚ ਭਾਈਚਾਰਕ ਸਾਂਝ ਵੀ ਬਹੁਤ ਗੂੜੀ ਹੈ। ....

ਬਦਲ ਗਿਆ ਹੈ ਹਰਿਆਉ

Posted On July - 6 - 2016 Comments Off on ਬਦਲ ਗਿਆ ਹੈ ਹਰਿਆਉ
ਪਿੰਡ ‘ਹਰਿਆਉ’ ਰਾਜਪੁਰਾ ਤੋਂ ਸੱਤ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਹਰਿਆਉ ਨੇੜਲੇ ਪਿੰਡਾਂ ’ਚੋਂ ਸਭ ਤੋਂ ਘੱਟ ਆਬਾਦੀ ਵਾਲਾ ਪਿੰਡ ਹੈ। ਇਸ ਪਿੰਡ ਦੀ ਦਿੱਖ 1960ਵਿਆਂ ਤੱਕ ਬਿਲਕੁਲ ਵੱਖਰੀ ਸੀ। ਬਜ਼ੁਰਗ ਦੱਸਦੇ ਹਨ ਕਿ ਸਾਰੇ ਘਰ ਕੱਚੇ ਹੁੰਦੇ ਸਨ। ਕੱਚੇ ਘਰਾਂ ਦੇ ਬਾਵਜੂਦ ਆਪਸੀ ਸਾਂਝ ਬਹੁਤ ਪਕੇਰੀ ਸੀ। ਉਸ ਵੇਲੇ ਸੰਯੁਕਤ ਪਰਿਵਾਰ ਹੁੰਦੇ ਸਨ। ਪਿੰਡ ਵਿੱਚ 10 ਘਰ ਜੱਟ ਸਿੱਖਾਂ, 2 ਸੈਣੀਆਂ, 2 ਝਿਊਰਾਂ ....

ਗੁਰੂ ਅਰਜਨ ਦੇਵ ਜੀ ਵੱਲੋਂ ਵਸਾਈ ਨਗਰੀ

Posted On July - 6 - 2016 Comments Off on ਗੁਰੂ ਅਰਜਨ ਦੇਵ ਜੀ ਵੱਲੋਂ ਵਸਾਈ ਨਗਰੀ
ਪਿੰਡ ‘ਵਡਾਲੀ ਗੁਰੁੂ’ ਅੰਮ੍ਰਿਤਸਰ ਦੇ ਸਨਅਤੀ ਅਤੇ ਇਤਿਹਾਸਕ ਕਸਬਾ ਛੇਹਰਟਾ ਦੀ ਵੱਖੀ ਵਿੱਚ ਵਸਿਆ ਹੋਇਆ ਹੈ। ਪਿੰਡ ਵਡਾਲੀ ਗੁਰੂ ਨੂੰ ਪਹਿਲਾਂ ਵਡਾਲੀ ਨੱਤਾਂ ਕਿਹਾ ਜਾਂਦਾ ਸੀ। ਇੱਥੇ ਪਹਿਲਾਂ ਨੱਤ ਬਿਰਾਦਰੀ ਕਾਬਜ਼ ਸੀ। ਦੱਸਿਆ ਜਾਂਦਾ ਹੈ ਕਿ ਢੋਲ ਅਤੇ ਖਾਨ ਦੋ ਭਰਾ ਸਨ ਜੋ ਇੱਥੇ ਆਪਣੀ ਨਾਨਕ ਢੇਰੀ ਦੇ ਮਾਲਕ ਸਨ। ਉਹ ਮਾਲਵੇ ਦੇ ਪਿੰਡ ਮਾਨਾਵਾਲਾ ਦੇ ਵਸਨੀਕ ਸਨ। ਜਦੋਂ ਇਨ੍ਹਾਂ ਦਾ ਪਿਤਾ ਆਪਣਾ ਹਿੱਸਾ ਲੈਣ ....

ਸਹੂਲਤਾਂ ਦੀ ਘਾਟ ਨਾਲ ਜੂੁਝ ਰਿਹੈ ਆਜ਼ਾਦੀ ਘੁਲਾਟੀਆਂ ਦਾ ਪਿੰਡ

Posted On June - 29 - 2016 Comments Off on ਸਹੂਲਤਾਂ ਦੀ ਘਾਟ ਨਾਲ ਜੂੁਝ ਰਿਹੈ ਆਜ਼ਾਦੀ ਘੁਲਾਟੀਆਂ ਦਾ ਪਿੰਡ
ਆਜ਼ਾਦੀ ਘੁਲਾਟੀਆਂ ਦਾ ਪਿੰਡ ਟਪਿਆਲਾ ਚੋਗਾਵਾਂ ਤੋਂ ਡੇਢ ਕਿਲੋਮੀਟਰ ਦੂਰੀ ’ਤੇ ਅਜਨਾਲਾ ਰੋਡ ਉੱਤੇ ਪੈਂਦਾ ਹੈ। ਇਹ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਅਜਨਾਲਾ ਦਾ ਇਤਿਹਾਸਕ ਪਿੰਡ ਕਹਾਉਂਦਾ ਹੈ। ਪਹਿਲੇ ਵਿਸ਼ਵ ਯੁੱਧ ਵਿੱਚ ਇਸ ਪਿੰਡ ਦੇ ਤਿੰਨ ਫ਼ੌਜੀਆਂ ਨੇ ਹਿੱਸਾ ਲਿਆ ਸੀ। ....
Page 3 of 6112345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.