ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਮਨਮੋਹਨ ਸਿੰਘ ਬਾਸਰਕੇ ਮਾਝੇ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਮਹਿਤਾ ਰੋਡ ’ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਪ੍ਰਚੱਲਿਤ ਦੰਦ ਕਥਾਵਾਂ ਦੇ ਆਧਾਰ ’ਤੇ ਦੱਸਦੇ ਹਨ ਕਿ ਇਹ ਪਿੰਡ ਅਕਬਰ ਬਾਦਸ਼ਾਹ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਉਸ ਵਕਤ ਬਹੁਤੇ ਪਿੰਡ ਵਾਸੀ ਹਿੰਦੂ ਰਾਜਪੂੁਤ ਸਨ ਅਤੇ ਨਗਰ ਦਾ ...

Read More


ਢੋਡੇ ਗੋਤੀਆਂ ਨੇ ਵਸਾਇਆ ਸੀ ਭਵਾਨੀਗੜ੍ਹ

Posted On May - 11 - 2016 Comments Off on ਢੋਡੇ ਗੋਤੀਆਂ ਨੇ ਵਸਾਇਆ ਸੀ ਭਵਾਨੀਗੜ੍ਹ
ਭਵਾਨੀਗੜ੍ਹ, ਸੰਗਰੂਰ ਸ਼ਹਿਰ ਤੋਂ ਲਗਪਗ 16 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇੱਥੇ 15 ਵਾਰਡ ਅਤੇ ਲਗਪਗ 15 ਹਜ਼ਾਰ ਘਰ ਹਨ। ਕਿਸੇ ਸਮੇਂ ਭਵਾਨੀਗੜ੍ਹ ਨੂੰ ਕਰਮਗੜ੍ਹ ਵੀ ਕਿਹਾ ਜਾਂਦਾ ਸੀ। ਪਹਿਲਾਂ ਢੋਡੇ ਗੋਤ ਦੇ ਜੱਟਾਂ ਨੇ ਇੱਥੇ ਆ ਕੇ ਪਿੰਡ ਬੰਨ੍ਹਿਆ ਸੀ, ਜਿਸ ਦਾ ਨਾਮ ਢੋਡੇ ਪੈ ਗਿਆ। ਇਸ ਮਗਰੋਂ ਢੋਡੇ ਨੂੰ ਭਵਾਨੀਗੜ੍ਹ ਕਿਹਾ ਜਾਣ ਲੱਗਿਆ। ....

ਪਾਣੀ ਦੀ ਬੱਚਤ ਲਈ ਮਿਸਾਲ ਬਣਿਆ ਪਿੰਡ ਖੱਸਣ

Posted On May - 11 - 2016 Comments Off on ਪਾਣੀ ਦੀ ਬੱਚਤ ਲਈ ਮਿਸਾਲ ਬਣਿਆ ਪਿੰਡ ਖੱਸਣ
ਕਪੂਰਥਲਾ ਜ਼ਿਲ੍ਹੇ ਵਿੱਚ ਵਿਧਾਨ ਸਭਾ ਹਲਕਾ ਭੁਲੱਥ ਅਧੀਨ ਪੈਂਦਾ ਪਿੰਡ ਖੱਸਣ ਪਾਣੀ ਦੀ ਬੱਚਤ ਲਈ ਚੁੱਕੇ ਅਹਿਮ ਕਦਮਾਂ ਕਰਕੇ ਬਾਕੀ ਪਿੰਡਾਂ ਲਈ ਮਿਸਾਲ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਜਮਸ਼ੇਦਪੁਰ (ਝਾਰਖੰਡ) ਵਿੱਚ ਪਿੰਡ ਖੱਸਣ ਨੂੰ ਪਾਣੀ ਦੀ ਬੱਚਤ ਤੇ ਸਾਂਭ-ਸੰਭਾਲ ਬਦਲੇ ਕੌਮੀ ਪੁਰਸਕਾਰ ਦਿੱਤਾ ਗਿਆ। ਕੌਮੀ ਸਨਮਾਨ ਮਿਲਣ ਨਾਲ ਇਸ ਗੱਲ ’ਤੇ ਮੋਹਰ ਲੱਗ ਗਈ ਕਿ ਵਾਕਿਆ ਹੀ ....

ਰੋਸ਼ਨੀ ਦੇ ਮੇਲੇ ਵਾਲੇ ਜਗਰਾਵਾਂ ਦਾ ਸਫ਼ਰ

Posted On May - 4 - 2016 Comments Off on ਰੋਸ਼ਨੀ ਦੇ ਮੇਲੇ ਵਾਲੇ ਜਗਰਾਵਾਂ ਦਾ ਸਫ਼ਰ
ਰੋਸ਼ਨੀਆਂ ਦਾ ਸ਼ਹਿਰ ਜਗਰਾਵਾਂ ਕਈ ਪੱਖਾਂ ਤੋਂ ਆਪਣੀ ਖਾਸ ਪਛਾਣ ਰੱਖਦਾ ਹੈ। ਇਸ ਨੂੰ ਰੋਸ਼ਨੀਆਂ ਦਾ ਸ਼ਹਿਰ ਇਸ ਕਰਕੇ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਪੰਜਾਬ ਦਾ ਵੱਡਾ ਰੋਸ਼ਨੀ ਮੇਲਾ ਲੱਗਦਾ ਹੈ। ਇਸ ਕਰਕੇ ਲੋਕ ਬੋਲੀਆਂ ਵਿੱਚ ਕਿਹਾ ਜਾਂਦਾ ਹੈ। ....

ਫ਼ੌਜੀਆਂ ਦਾ ਪਿੰਡ ਮੜੌਲੀ ਖੁਰਦ

Posted On May - 4 - 2016 Comments Off on ਫ਼ੌਜੀਆਂ ਦਾ ਪਿੰਡ ਮੜੌਲੀ ਖੁਰਦ
ਰੂਪਨਗਰ ਜ਼ਿਲ੍ਹੇ ਦਾ ਪਿੰਡ ਮੜੌਲੀ ਖੁਰਦ ਮਿੰਨੀ ਮੁਹਾਲੀ ਵਜੋਂ ਜਾਣਿਆ ਜਾਂਦਾ ਹੈ। ਇਹ ਰੂਪਨਗਰ ਤੋਂ 30 ਕਿਲੋਮੀਟਰ ਛਿਪਦੇ ਵੱਲ ਫ਼ਤਹਿਗੜ੍ਹ ਸਾਹਿਬ ਤੋਂ 25 ਕਿਲੋਮੀਟਰ ਚੜ੍ਹਦੇ ਵੱਲ ਮੋਰਿੰਡਾ-ਚੰਡੀਗੜ੍ਹ-ਲੁਧਿਆਣਾ ਰੋਡ ’ਤੇ ਸਥਿਤ ਹੈ। ਇਸ ਪਿੰਡ ਦੇ ਵੱਡੀ ਗਿਣਤੀ ਨੌਜਵਾਨ ਇਟਲੀ ਗਏ ਹੋਏ ਹਨ। ਇਸ ਕਰਕੇ ਇਸ ਨੂੰ ਮਿੰਨੀ ਇਟਲੀ ਅਤੇ ਕੋਠੀਆਂ ਦੀ ਭਰਮਾਰ ਹੋਣ ਕਰਕੇ ਇਸ ਨੂੰ ਮਿੰਨੀ ਮੁਹਾਲੀ ਵਜੋਂ ਜਾਣਿਆ ਜਾਂਦਾ ਹੈ। ....

ਧਰਮ ਯੁੱਧ ਮੋਰਚੇ ਦੇ ਸ਼ਹੀਦ ਦਾ ਪਿੰਡ

Posted On May - 4 - 2016 Comments Off on ਧਰਮ ਯੁੱਧ ਮੋਰਚੇ ਦੇ ਸ਼ਹੀਦ ਦਾ ਪਿੰਡ
ਰੂਪਨਗਰ-ਨੂਰਪੁਰਬੇਦੀ ਰੋਡ ’ਤੇ ਸਥਿਤ ਪਿੰਡ ਔਲਖ ਜ਼ਿਲ੍ਹਾ ਹੈੱਡਕੁਆਰਟਰ ਤੋਂ 27 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਪਿੰਡ ਨੂਰਪੁਰਬੇਦੀ ਬਲਾਕ ਵਿੱਚ ਪੈਂਦਾ ਹੈ। ਭੂਗੋਲਿਕ ਤੌਰ ’ਤੇ ਇਹ ਪਿੰਡ ਬੈਂਸ, ਮੁੰਨੇ, ਤਖ਼ਤਗੜ੍ਹ, ਅਸਾਲਤਪੁਰ ਤੇ ਲਾਲਪੁਰ ਵਰਗੇ ਪਿੰਡਾਂ ਵਿਚਕਾਰ ਘਿਰਿਆ ਹੋਇਆ ਹੈ। ਇਸ ਪਿੰਡ ਦੀ ਆਬਾਦੀ 676 ਹੈ ਜਿਨ੍ਹਾਂ ਵਿੱਚ 344 ਪੁਰਸ਼ ਅਤੇ 322 ਇਸਤਰੀਆਂ ਹਨ। ਇਸ ਪਿੰਡ ਵਿੱਚ 122 ਦੇ ਲਗਪਗ ਘਰ ਹਨ। ....

ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ ਪਿੰਡ ਚੱਕ ਭਰਾਈਆਂ

Posted On May - 4 - 2016 Comments Off on ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ ਪਿੰਡ ਚੱਕ ਭਰਾਈਆਂ
ਪਠਾਨਕੋਟ ਤੇ ਜਲੰਧਰ ਨੂੰ ਮਿਲਾਉਣ ਵਾਲੀ ਜੀ.ਟੀ. ਰੋਡ ਤੋਂ ਕਰੀਬ ਚਾਰ ਕਿਲੋਮੀਟਰ ਅਤੇ ਪਠਾਨਕੋਟ ਤੋਂ ਲਗਪਗ ਪੰਦਰਾਂ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ ਪਿੰਡ ਚੱਕ ਭਰਾਈਆਂ। ਇਹ ਪਿੰਡ ਇੱਕ ਅਧੂਰੀ ਲਿੰਕ ਸੜਕ ਰਾਹੀਂ ਬਾਕੀ ਪਿੰਡਾਂ ਨਾਲ ਜੁੜਿਆ ਹੋਇਆ ਹੈ। ਇਹ ਅਧੂਰੀ ਇਸ ਕਰਕੇ ਕਹੀ ਜਾ ਸਕਦੀ ਹੈ, ਕਿਉਂਕਿ ਇਸ ਪਿੰਡ ਨੇੜੇ ਜਲੰਧਰ-ਪਠਾਨਕੋਟ ਰੇਲਵੇ ਲਾਈਨਾਂ ਵਿਛੀਆਂ ਹੋਈਆਂ ਹਨ। ....

ਚੰਡੀਗੜ੍ਹ ਦੀ ਗੁੱਠ ਵਿੱਚ ਵਸਿਆ ਨਵਾਂ ਗਰਾਉਂ

Posted On May - 4 - 2016 Comments Off on ਚੰਡੀਗੜ੍ਹ ਦੀ ਗੁੱਠ ਵਿੱਚ ਵਸਿਆ ਨਵਾਂ ਗਰਾਉਂ
ਪਿੰਡ ਨਵਾਂ ਗਰਾਉਂ ਚੰਡੀਗੜ੍ਹ ਸ਼ਹਿਰ ਦੀ ਉੱਤਰ-ਪੱਛਮ ਗੁੱਠ ਵਿੱਚ ਵਸਿਆ ਹੋਇਆ ਹੈ। ਇਸ ਪਿੰਡ ਦੀ ਹੋਂਦ ਲਗਪਗ 350 ਸਾਲ ਪੁਰਾਣੀ ਦੱਸੀ ਜਾਂਦੀ ਹੈ। ਇਸ ਦੀ ਸਥਾਪਤੀ ਨੂੰ ਨੌਂ ਬਾਸਾਂ ਵਾਲਾ ਪਿੰਡ ਵੀ ਕਿਹਾ ਜਾਂਦਾ ਹੈ ਜਿਸ ਦੇ ਨਾਲ 9 ਪਿੰਡ ਜੋੜੇ ਜਾਂਦੇ ਹਨ ਜੋ ਨਵਾਂ ਗਰਾਉਂ, ਕਰੌਰਾਂ ਜੋਗੀਆਂ, ਕਰੌਰਾਂ ਜੱਟਾਂ, ਕਾਨੇ ਦਾ ਬਾੜਾ, ਗੁੱਜਰਾਂ ਦਾ ਬਾੜਾ, ਟਾਂਡਾ, ਟਾਂਡੀ, ਬ੍ਰਾਹਮਣਾਂ ਦਾ ਬਾੜਾ ਤੇ ਮਸੌਲ ਹਨ। ....

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਵਸਾਇਆ ਅਕਾਲਗੜ੍ਹ

Posted On April - 27 - 2016 Comments Off on ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਵਸਾਇਆ ਅਕਾਲਗੜ੍ਹ
ਪਟਿਆਲਾ ਤੋਂ ਚੀਕਾ ਸੜਕ ’ਤੇ ਪੈਂਦੇ ਮਜਾਲ ਅੱਡੇ ਤੋਂ ਚੜ੍ਹਦੇ ਵਾਲੇ ਪਾਸੇ ਨਿੱਕਾ ਜਿਹਾ ਪਿੰਡ ਅਕਾਲਗੜ੍ਹ ਹੈ। ਇਹ ਪਿੰਡ ਪੰਜਾਬੀ ਯੂਨੀਵਰਸਿਟੀ ਵੱਲੋਂ ਗੋਦ ਲਿਆ ਹੋਇਆ ਹੈ। ....

ਜੀਦਾ ਦੀ ਸ਼ਾਨ ਹੈ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ

Posted On April - 27 - 2016 Comments Off on ਜੀਦਾ ਦੀ ਸ਼ਾਨ ਹੈ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ
ਕੌਮੀ ਸ਼ਾਹਰਾਹ ਨੰਬਰ 15 ’ਤੇ ਫ਼ਰੀਦਕੋਟ-ਬਠਿੰਡਾ ਰੋਡ ਉਤੇ ਵਸਿਆ ਪਿੰਡ ਜੀਦਾ ਫ਼ਰੀਦਕੋਟ ਜ਼ਿਲ੍ਹੇ ਨਾਲ ਲੱਗਦਾ ਜ਼ਿਲ੍ਹਾ ਬਠਿੰਡਾ ਦਾ ਆਖ਼ਰੀ ਪਿੰਡ ਹੈ। ਪਿੰਡ ਦੀਆਂ 8 ਪੱਤੀਆਂ ਅਤੇ 8 ਹੀ ਨੰਬਰਦਾਰ ਹਨ। ....

ਪਹਾੜੀਆਂ ਦੀ ਗੋਦ ਵਿੱਚ ਵਸਿਆ ਪਿੰਡ ਬਰਦਾਰ

Posted On April - 27 - 2016 Comments Off on ਪਹਾੜੀਆਂ ਦੀ ਗੋਦ ਵਿੱਚ ਵਸਿਆ ਪਿੰਡ ਬਰਦਾਰ
ਜ਼ਿਲ੍ਹਾ ਰੂਪਨਗਰ ਦੇ ਚੜ੍ਹਦੇ ਪਾਸਿਓਂ ਪਲੇਠਾ ਪਿੰਡ ਹੈ ਬਰਦਾਰ। ਚੰਡੀਗੜ੍ਹ-ਰੂਪਨਗਰ ਰੋਡ, ਰੰਗੀਲ ਪੁਰ ਤੋਂ 17 ਕੁ ਕਿਲੋਮੀਟਰ ਦੂਰ ਪਹਾੜੀਆਂ ਦੀ ਗੋਦ ਵਿੱਚ ਵਸਿਆ ਬਰਦਾਰ ਇਤਿਹਾਸਕ ਪਿੰਡ ਹੈ। ਮੰਨਿਆ ਜਾਂਦਾ ਹੈ ਕਿ ਦੁਆਪਰ ਯੁੱਗ ਵੇਲੇ ਇੱਥੇ ਰਾਜਾ ਬਰਾੜ ਦਾ ਰਾਜ ਸੀ। ਇਹ ਨਾਲਾਗੜ੍ਹ ਰਿਆਸਤ ਦਾ ਹਿੱਸਾ ਸੀ। ....

ਮਾਹਮੂੰ ਖ਼ਾਨ ਦੇ ਨਾਮ ’ਤੇ ਵਸਿਆ ਪਿੰਡ

Posted On April - 27 - 2016 Comments Off on ਮਾਹਮੂੰ ਖ਼ਾਨ ਦੇ ਨਾਮ ’ਤੇ ਵਸਿਆ ਪਿੰਡ
ਪਿੰਡ ਮਾਹਮੂ ਜੋਈਆ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਜਲਾਲਾਬਾਦ ਤੋਂ 7 ਕਿਲੋਮੀਟਰ ਦੀ ਦੂਰੀ ’ਤੇ ਮੁੱਖ ਮਾਰਗ ਉਤੇ ਸਥਿਤ ਹੈ। ਪਿੰਡ ਦਾ ਨਾਂ ਮੁਸਲਮਾਨ ਕਬੀਲੇ ਜੋਈਆ ਅਤੇ ਕਬੀਲੇ ਦੇ ਮੁਖੀ ਮਾਹਮੂੰ ਦੇ ਨਾਮ ’ਤੇ ਪਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਮਾਹਮੂੰ ਖਾਨ ਨਾਂ ਦਾ ਮੁਸਲਮਾਨ ਇਸ ਕਬੀਲੇ ਦਾ ਮੁਖੀ ਸੀ। ਦੋਹਾਂ ਦੇ ਨਾਮ ਤੋਂ ਪਿੰਡ ਨੂੰ ਮਾਹਮੂ ਜੋਈਆ ਕਹਿਣ ਲੱਗ ਪਏ। ....

ਵੱਡੇ ਘੱਲੂਘਾਰੇ ਵਾਲਾ ਸਥਾਨ ਕੁੱਪ ਰੋਹੀੜਾ

Posted On April - 27 - 2016 Comments Off on ਵੱਡੇ ਘੱਲੂਘਾਰੇ ਵਾਲਾ ਸਥਾਨ ਕੁੱਪ ਰੋਹੀੜਾ
ਜ਼ਿਲ੍ਹਾ ਸੰਗਰੂਰ ਤੇ ਤਹਿਸੀਲ ਮਾਲੇਰਕੋਟਲਾ ਦੇ ਪਿੰਡ ਕੁੱਪ ਰੋਹੀੜਾ ਦੋ ਵੱੱਖ ਵੱਖ ਪਿੰਡ ਹਨ ਪਰ ਇਤਿਹਾਸ ਵਿੱਚ ਕੁੱਪ ਰੋਹੀੜਾ ਦਾ ਨਾਂ ਇਕੱਠਾ ਆਉਂਦਾ ਹੈ। ਰੋਹੀੜਾ, ਲੁਧਿਆਣਾ-ਮਾਲੇਰਕੋਟਲਾ ਸੜਕ ’ਤੇ ਸਥਿਤ ਅਹਿਮਦਗੜ੍ਹ ਤੋਂ 6 ਕਿਲੋਮੀਟਰ ਦੂਰ ਅਤੇ ਕੁੱਪ 8 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ....

ਅਬਦਾਲੀ ਦੀ ਹਾਰ ਦੀ ਗਵਾਹੀ ਭਰਦਾ ਮਾਨੂੰਪੁਰ

Posted On April - 20 - 2016 Comments Off on ਅਬਦਾਲੀ ਦੀ ਹਾਰ ਦੀ ਗਵਾਹੀ ਭਰਦਾ ਮਾਨੂੰਪੁਰ
ਪਿੰਡ ਮਾਨੂੰਪੁਰ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਸਮਰਾਲਾ ਅਧੀਨ ਆਉਂਦਾ ਹੈ। ਇਹ ਪਿੰਡ ਖੰਨੇ ਤੋਂ ਖਮਾਣੋਂ ਜਾਣ ਵਾਲੀ ਲਿੰਕ ਸੜਕ ’ਤੇ ਖੰਨੇ ਤੋਂ 7 ਕਿਲੋਮੀਟਰ ਦੂਰ ਚੜ੍ਹਦੇ ਵੱਲ ਸਥਿਤ ਹੈ। ਪਿੰਡ ਦੀ ਆਬਾਦੀ 7 ਹਜ਼ਾਰ ਦੇ ਕਰੀਬ ਹੈ ਅਤੇ ਕੁੱਲ ਵੋਟਾਂ 2600 ਹਨ। ....

ਰਮਣੀਕ ਵਾਦੀ ਵਰਗਾ ਪਿੰਡ ਢਪਾਲੀ

Posted On April - 20 - 2016 Comments Off on ਰਮਣੀਕ ਵਾਦੀ ਵਰਗਾ ਪਿੰਡ ਢਪਾਲੀ
ਢਪਾਲੀ, ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ ਦਾ ਵੱਡਾ ਪਿੰਡ ਹੈ। ਇਹ ਰਾਮਪੁਰਾ ਫੂਲ ਤੋਂ ਲਗਪਗ 12 ਕਿਲੋਮੀਟਰ ਉੱਤਰ-ਪੂਰਬ ਵਿੱਚ ਰਾਮਪੁਰਾ-ਭਦੌੜ ਸੜਕ ’ਤੇ ਨਹਿਰ ਦੇ ਕਿਨਾਰੇ ਵੱਸਿਆ ਹੋਇਆ ਹੈ। ਪਿੰਡ ਦੀ ਕੁੱਲ ਆਬਾਦੀ 7000 ਦੇ ਲਗਪਗ ਹੈ। ਅੰਗਰੇਜ਼ਾਂ ਦੇ ਸਮੇਂ ਤੋਂ 1955 ਤੱਕ ਇਹ ਪਿੰਡ ਜ਼ਿਲ੍ਹਾ ਲੁਧਿਆਣਾ ਵਿੱਚ ਰਿਹਾ। 1955 ਵਿੱਚ ਇਹ ਜ਼ਿਲ੍ਹਾ ਸੰਗਰੂਰ ਵਿੱਚ ਆ ਗਿਆ ਤੇ 1971 ਵਿੱਚ ਸੱਤ ਪਿੰਡਾਂ ਸਮੇਤ ਬਠਿੰਡਾ ਜ਼ਿਲ੍ਹੇ ....

ਜ਼ਿਲ੍ਹਾ ਫ਼ਾਜ਼ਿਲਕਾ ਦਾ ਪਿੰਡ ਕੌੜਿਆਂ ਵਾਲੀ

Posted On April - 20 - 2016 Comments Off on ਜ਼ਿਲ੍ਹਾ ਫ਼ਾਜ਼ਿਲਕਾ ਦਾ ਪਿੰਡ ਕੌੜਿਆਂ ਵਾਲੀ
ਪਿੰਡ ਕੌੜਿਆਂ ਵਾਲੀ ਫ਼ਾਜ਼ਿਲਕਾ ਸ਼ਹਿਰ ਤੋਂ ਮਿਲਟਰੀ ਛਾਉਣੀ ਵਾਲੀ ਸੜਕ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 7200 ਹੈ ਜਿਸ ਵਿੱਚ ਨਾਲ ਲੱਗਦੀਆਂ ਢਾਣੀਆਂ ਵੀ ਸ਼ਾਮਲ ਹਨ। ਪਿੰਡ ਦਾ ਰਕਬਾ 2200 ਏਕੜ ਤੇ ਕੁੱਲ ਵੋਟਰ 2900 ਹਨ। ....

ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ ਅਨੂਪਗੜ੍ਹ

Posted On April - 20 - 2016 Comments Off on ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ ਅਨੂਪਗੜ੍ਹ
ਅਨੂਪਗੜ੍ਹ ਮਾਨਸਾ ਜ਼ਿਲ੍ਹੇ ਦਾ ਪੱਛੜਿਆ ਹੋਇਆ ਪਿੰਡ ਹੈ। ਇਹ ਪਿੰਡ ਮਾਨਸਾ ਤੇ ਬਰਨਾਲੇ ਜ਼ਿਲ੍ਹੇ ਦੀ ਹੱਦ ’ਤੇ ਵਸਿਆ ਹੋਇਆ ਹੈ। ਬਰਨਾਲਾ-ਸਿਰਸਾ ਕੌਮੀ ਸ਼ਾਹਰਾਹ ’ਤੇ ਸਥਿਤ ਪਿੰਡ ਜੋਗਾ ਅਤੇ ਰੱਲਾ ਦੋਵੇਂ ਇਸ ਪਿੰਡ ਤੋਂ ਲਗਪਗ ਸੱਤ ਕਿਲੋਮੀਟਰ ਦੂਰ ਹਨ। ਲਗਪਗ ਸਵਾ ਦੋ ਸੌ ਪਰਿਵਾਰਾਂ ਵਾਲੇ ਇਸ ਪਿੰਡ ਦੀ ਆਬਾਦੀ 1200 ਦੇ ਲਗਪਗ ਹੈ। ਪਿੰਡ ਵਿੱਚੋਂ ਲੰਘਦੀ ਕੋਟਲਾ ਬਰਾਂਚ ਨਹਿਰ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ। ....
Page 6 of 61« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.