ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਮਨਮੋਹਨ ਸਿੰਘ ਬਾਸਰਕੇ ਮਾਝੇ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਮਹਿਤਾ ਰੋਡ ’ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਪ੍ਰਚੱਲਿਤ ਦੰਦ ਕਥਾਵਾਂ ਦੇ ਆਧਾਰ ’ਤੇ ਦੱਸਦੇ ਹਨ ਕਿ ਇਹ ਪਿੰਡ ਅਕਬਰ ਬਾਦਸ਼ਾਹ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਉਸ ਵਕਤ ਬਹੁਤੇ ਪਿੰਡ ਵਾਸੀ ਹਿੰਦੂ ਰਾਜਪੂੁਤ ਸਨ ਅਤੇ ਨਗਰ ਦਾ ...

Read More


ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਸਰਹੱਦੀ ਪਿੰਡ

Posted On February - 17 - 2016 Comments Off on ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਸਰਹੱਦੀ ਪਿੰਡ
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ ਦੋਨਾ ਨਾਨਕਾ, ਫ਼ਾਜ਼ਿਲਕਾ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ’ਤੇ ਸਰਹੱਦ ਦੇ ਬਿਲਕੁਲ ਨੇਡ਼ੇ ਆਖ਼ਰੀ ਪਿੰਡ ਹੈ। ਇਸ ਪਿੰਡ ਦੀ ਆਬਾਦੀ 1315 ਹੈ। ਪਿੰਡ ਵਿੱਚ ਇੱਕੋ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ਵਿੱਚ ਪਿੰਡ ਦੇ ਬੱਚਿਆਂ ਤੋਂ ਇਲਾਵਾ ਨਾਲ ਦੇ ਪਿੰਡਾਂ ਤੋਂ ਵੀ ਬੱਚੇ ਪਡ਼੍ਹਨ ਆਉਂਦੇ ਹਨ। ੲਿਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 240 ਹੈ। ਦੋਨਾ ਨਾਨਕਾ ਦੇ ਸਕੂਲ ਦੇ ਮੁਖੀ ਲਵਜੀਤ ਸਿੰਘ ਹਨ। ਇਸ ਸਕੂਲ ਦੇ ਵਿਦਿਆਰਥੀ ਪਹਾਡ਼ਿਆਂ ਦੇ ਸੂਬਾ 

ਜਦੋਂ ਖੂਹ ’ਤੇ ਜਵਾਨੀ ਆਈ…

Posted On February - 17 - 2016 Comments Off on ਜਦੋਂ ਖੂਹ ’ਤੇ ਜਵਾਨੀ ਆਈ…
ਬੰਤ ਸਿੰਘ ਚੱਠਾ ਪਿੰਡਾਂ ਵਿੱਚ ਸਮੇਂ ਨਾਲ ਆੲੀ ਤਬਦੀਲੀ ਦੀ ਫੇਟ ਭਾਵੇਂ ਖੂਹਾਂ ਨੂੰ ਵੱਜੀ ਹੈ ਪਰ ਅੱਜ ਵੀ ਕੲੀ ਪਿੰਡਾਂ ਵਾਲਿਆਂ ਨੇ ਖੂਹਾਂ ਨੂੰ ਵਿਰਾਸਤੀ ਨਿਸ਼ਾਨੀ ਵਜੋਂ ਸੰਭਾਲਿਆ ਹੋਇਆ ਹੈ। ਅਮਰੀਕਾ ਤੋਂ ਮੁਡ਼ੇ ਗੁਆਂਢੀ ਚਾਚੇ ਗੁਰਦੇਵ ਸਿੰਘ ਮੈਨੂੰ ਮਿਲੇ ਤਾਂ ਪਿੰਡਾਂ ਵਿੱਚ ਹੋਏ ਬਦਲਾਅ ਦੀ ਗੱਲ ਚੱਲੀ। ਕਹਿਣ ਲੱਗੇ ਕਿ ਜਦੋਂ ਪਿੰਡ ਦੇ ਛੱਪਡ਼ਾਂ ਅਤੇ ਖੂਹ ਦੀ ਦੁਰਦਸ਼ਾ ਹੋੲੀ ਦੇਖਦੇ ਹਾਂ ਤਾਂ ਮਨ ਬਹੁਤ ਦੁਖੀ ਹੁੰਦਾ ਹੈ। ਇਹ ਦੋਵੇਂ ਨਿਸ਼ਾਨੀਆਂ ਹੀ ਪਿੰਡਾਂ ਲੲੀ ਅਹਿਮ ਹੁੰਦੀਆਂ 

ਦਸਮ ਪਿਤਾ ਦੀ ਚਰਨਛੋਹ ਪ੍ਰਾਪਤ ਰਾਜੋਆਣਾ ਕਲਾਂ

Posted On February - 17 - 2016 Comments Off on ਦਸਮ ਪਿਤਾ ਦੀ ਚਰਨਛੋਹ ਪ੍ਰਾਪਤ ਰਾਜੋਆਣਾ ਕਲਾਂ
ਹਰਬੰਤ ਸਿੰਘ ਨੱਤ ਪਿੰਡ ਬਾਰੇ ਸੰਖੇਪ ਜਾਣਕਾਰੀ *     ਰਾਜੋਆਣਾ ਕਲਾਂ ਨੂੰ ਪਹਿਲਾਂ ਚੱਕ ਰਾਜੋ ਕਿਹਾ ਜਾਂਦਾ ਸੀ। ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਜੀ ਚਰਨਛੋਹ ਪ੍ਰਾਪਤ ਹੈ। ਮਾਛੀਵਾਡ਼ੇ ਤੋਂ ਪਿੰਡ ਹੇਰਾਂ ਰਾਹੀਂ ਰਾਏਕੋਟ ਜਾਂਦੇ ਹੋਏ ਗੁਰੂ ਜੀ ਜਿੱਥੇ ਠਹਿਰੇ ਸਨ, ੳੁਸ ਜਗ੍ਹਾ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ। *    ਪਿੰਡ ਵਿੱਚ ਛੋਟੀਆਂ ਇੱਟਾਂ ਦਾ ਕਿਲ੍ਹਾ ਬਣਿਆ ਹੋਇਆ ਹੈ। ਕਿਲ੍ਹੇ ਦੇ ਬੁਰਜ ਵਿੱਚ ਗੁਰਦੁਆਰਾ ਅਟਾਰੀ ਸਾਹਿਬ ਸੁਸ਼ੋਭਿਤ ਹੈ। *    ਪਿੰਡ ਦੇ 

ਦੂਜੇ ਗੇਡ਼ ਵਿੱਚ ਉਜਡ਼ੇ ਜੈਪੁਰਾ ਦੀ ਦਾਸਤਾਨ

Posted On February - 17 - 2016 Comments Off on ਦੂਜੇ ਗੇਡ਼ ਵਿੱਚ ਉਜਡ਼ੇ ਜੈਪੁਰਾ ਦੀ ਦਾਸਤਾਨ
ਮਨਮੋਹਨ ਸਿੰਘ ਦਾਊਂ ਪਿੰਡ ਨਾਲ ਜੁਡ਼ੇ ਕੁਝ ਤੱਥ *    ਚੰਡੀਗਡ਼੍ਹ ਵਸਾਉਣ ਲਈ ਦੂਜਾ ਉਠਾਲਾ 1960 ਵਿੱਚ ਹੋਇਆ। ੳੁਸ ਸਮੇਂ ਗਿਆਰਾਂ ਪਿੰਡਾਂ ਨੂੰ ਉਠਾੳੁਣ ਦਾ ਹੁਕਮ ਹੋਇਆ। ਇਨ੍ਹਾਂ ਪਿੰਡਾਂ ਵਿੱਚ ਜੈਪੁਰਾ ਦਾ ਨਾਮ ਵੀ ਸ਼ਾਮਲ ਹੈ। *   ਜੈਪੁਰਾ ਇੱਕ ਮਾਜਰਾ ਸੀ ਜਿਸ ਵਿੱਚ 20 ਕੁ ਘਰ ਸਨ ਅਤੇ ਵਸੋਂ 200 ਦੇ ਕਰੀਬ ਸੀ। *   ੳੁਠਾਲੇ ਵੇਲੇ ਜੈਪੁਰਾ ਦੇ ਲੋਕ ਫਤਿਹਪੁਰ (ਰੈਲੀ ਕੁੰਡੀ), ਤਲਾਣੀਆਂ, ਜਾਂਸਲਾ, ਅਲੀਮਾਜਰਾ (ਸ਼ੰਭੂ ਨੇਡ਼ੇ), ਸਿਓਲੀ (ਲਾਲਡ਼ੂ ਨੇਡ਼ੇ) ਤੇ ਪੱਤੋਂ ਆਦਿ ਜਾ ਵਸੇ। ਕਈ 

ਕਿਸਾਨੀ ਹੱਕਾਂ ਲਈ ਘੋਲ ਕਰਨ ਵਾਲਿਆਂ ਦਾ ਪਿੰਡ

Posted On February - 10 - 2016 Comments Off on ਕਿਸਾਨੀ ਹੱਕਾਂ ਲਈ ਘੋਲ ਕਰਨ ਵਾਲਿਆਂ ਦਾ ਪਿੰਡ
ਹਰਭਜਨ ਸਿੰਘ ਸੇਲਬਰਾਹ ਬਠਿੰਡਾ ਜ਼ਿਲ੍ਹੇ ਦਾ ਪਿੰਡ ਬੁੱਗਰਾਂ ਰਾਮਪੁਰਾ ਫੂਲ ਤੋਂ ਲਗਪਗ 10 ਕਿਲੋਮੀਟਰ ਪੂਰਬ ਵੱਲ ਵਸਿਆ ਹੋਇਆ ਹੈ। ਇਹ ਪਿੰਡ ਜ਼ਿਲ੍ਹਾ ਬਠਿੰਡੇ ਦਾ ਆਖ਼ਰੀ ਪਿੰਡ ਹੈ। ਇਸ ਤੋਂ ਅੱਗੇ ਬਰਨਾਲਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ। ਇਹ ਪਿੰਡ ਤਹਿਸੀਲ ਫੂਲ ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਹੈ। 332 ਘਰਾਂ ਵਾਲੇ ਪਿੰਡ ਦੀ ਆਬਾਦੀ 2044 ਹੈ। ਕੁੜੀਆਂ ਦੀ ਜਨਮ ਦਰ ਵੱਧ ਹੋਣ ਕਰਕੇ 2014 ਵਿੱਚ ਸਰਕਾਰ ਵੱਲੋਂ ਪਿੰਡ ਨੂੰ ਸਨਮਾਨ ਮਿਲਿਆ ਸੀ। ਪਿੰਡ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ 

ਬਸਤੀਆਂ ਤੋਂ ਹੋਂਦ ਵਿੱਚ ਆਏ ਪਿੰਡ ਪਾਡਲੂ ਤੇ ਡਾਡਲੂ

Posted On February - 10 - 2016 Comments Off on ਬਸਤੀਆਂ ਤੋਂ ਹੋਂਦ ਵਿੱਚ ਆਏ ਪਿੰਡ ਪਾਡਲੂ ਤੇ ਡਾਡਲੂ
ਜਸਵੰਤ ਸਿੰਘ ਨਲਵਾ ਪਾਡਲੂ ਤੇ ਡਾਡਲੂ ਬਲਾਕ ਸ਼ਾਹਬਾਦ ਦੇ ਅਹਿਮ ਪਿੰਡ ਹਨ। ਸੋਲ੍ਹਵੀਂ ਸਦੀ ਤੱਕ ਇਸ ਖਿੱੱਤੇ ਵਿੱਚ ਜੰਗਲ ਹੁੰਦੇ ਸਨ। ਚੋਰ-ਡਾਕੂ ਰਾਹਗੀਰਾਂ ਨੂੰ ਲੁੱਟ ਲੈਂਦੇ ਸਨ। ਲਹਿੰਦੇ ਵੱਲ ਸ਼ਾਹਬਾਦ ਅਤੇ ਚਡ਼੍ਹਦੇ ਵੱਲ ਉੱਗਾਲਾ ਮੁਸਲਮਾਨਾਂ ਦਾ ਗਡ਼੍ਹ ਸੀ। ਬੰਦਾ ਸਿੰਘ ਬਹਾਦਰ ਵੱਲੋਂ ਸ਼ਾਹਬਾਦ ਦੀ ਫ਼ਤਹਿ (1709) ਸਮੇਂ ਲੁਟੇਰੇ ਤੇ ਧਾਡ਼ਵੀ ਮਾਰ-ਮੁਕਾ ਦਿੱਤੇ ਗਏ। ਨਿਰਭੈ ਹੋਏ ਕਈ ਮੁਸਲਮਾਨਾਂ ਨੇ ਇਸ ਖੇਤਰ ਵਿੱਚ ਵਾਸਾ ਕਰ ਲਿਆ ਅਤੇ ਝੁੱਗੀਆਂ ਵਾਲੀਆਂ ਬਸਤੀਆਂ ਤੋਂ ਇਹ ਪਿੰਡ ਹੋਂਦ 

ਆਧੁਨਿਕ ਸਹੂੁਲਤਾਂ ਨਾਲ ਮਾਲਾ-ਮਾਲ ਹੈ ਪਿੰਡ ਮੂਸਾ

Posted On February - 10 - 2016 Comments Off on ਆਧੁਨਿਕ ਸਹੂੁਲਤਾਂ ਨਾਲ ਮਾਲਾ-ਮਾਲ ਹੈ ਪਿੰਡ ਮੂਸਾ
ਕਰਮਜੀਤ ਕੌਰ ਸਮਾਉਂ ਪਿੰਡ ਮੂਸਾ, ਮਾਨਸਾ ਤੋਂ ਤਲਵੰਡੀ ਸਾਬੋ ਸੜਕ ’ਤੇ ਸਥਿਤ ਹੈ। ਇਸ ਪਿੰਡ ਦੀ ਆਬਾਦੀ ਲਗਪਗ ਪੰਜ ਹਜ਼ਾਰ ਹੈ। ਜ਼ਿਆਦਾਤਰ ਪਿੰਡ ਵਾਸੀ ਸਿੱਧੂ ਗੋਤ ਵਾਲੇ ਹਨ। ਇੱਥੋਂ ਦੇ ਖ਼ਰਬੂਜ਼ੇ ਅਤੇ ਸ਼ਕਰਕੰਦੀ ਮਸ਼ਹੂਰ ਹੋਣ ਕਰਕੇ ਇਲਾਕੇ ਵਿੱਚ ੲਿਹ ਪਿੰਡ ਖ਼ਰਬੂਜ਼ਿਆਂ ਵਾਲੇ ਮੂਸੇ ਵਜੋਂ ਜਾਣਿਆ ਜਾਂਦਾ ਹੈ। ਕਿਸੇ ਸਮੇਂ ਟਿੱਬਿਆਂ ਵਾਲਾ ਇਹ ਬਰਾਨੀ ਇਲਾਕਾ ਹੁਣ ਫ਼ਸਲਾਂ ਨਾਲ ਭਰਪੂਰ ਦਿਖਾਈ ਦਿੰਦਾ ਹੈ। ਨਹਿਰ ਅਤੇ ਰੇਲਵੇ ਲਾੲੀਨ ਨੇ ਇਸ ਪਿੰਡ ਵਿੱਚ 1901 ਵਿੱਚ ਦਸਤਕ ਦਿੱਤੀ ਸੀ। ਇਸ 

ਬਾਬੇ ਸੀਤਲ ਨੇ ਗੱਡੀ ਸੀ ਸੋਤਲ ਬਾਬਾ ਦੀ ਮੋਡ਼੍ਹੀ

Posted On February - 10 - 2016 Comments Off on ਬਾਬੇ ਸੀਤਲ ਨੇ ਗੱਡੀ ਸੀ ਸੋਤਲ ਬਾਬਾ ਦੀ ਮੋਡ਼੍ਹੀ
ਬਹਾਦਰ ਸਿੰਘ ਗੋਸਲ ਪੰਜਾਬ ਦੇ ਜ਼ਿਲ੍ਹਾ ਰੋਪੜ, ਤਹਿਸੀਲ ਚਮਕੌਰ ਸਾਹਿਬ ਤੇ ਸਬ ਤਹਿਸੀਲ ਮੋਰਿੰਡਾ ਦਾ ਪਿੰਡ ਸੋਤਲ ਬਾਬਾ ਆਪਣੀ ਵੱਖਰੀ ਪਛਾਣ ਰੱਖਦਾ ਹੈ। ਇਹ ਪਿੰਡ ਕੁਰਾਲੀ ਤੋਂ 9 ਕਿਲੋਮੀਟਰ ’ਤੇ ਵਸਿਆ ਹੋਇਆ ਹੈ। ਪਿੰਡ ਦੀ ਆਬਾਦੀ 2500, ਕੁੱਲ ਘਰ 300 ਅਤੇ ਵੋਟਰਾਂ ਦੀ ਗਿਣਤੀ 1150 ਹੈ। ਸੋਤਲ ਬਾਬਾ ਦਾ ਰਕਬਾ 500 ਏਕੜ ਹੈ। ਪਿੰਡ ਦੀ ਸਰਪੰਚ ਪਰਮਜੀਤ ਕੌਰ ਹੈ। ਪਿੰਡ ਦੀ ਮੋੜੀ ਸੀਤਲ ਨਾਂ ਦੇ ਬਜ਼ੁਰਗ ਨੇ ਗੱਡੀ ਸੀ ਜੋ ਰਾਜਸਥਾਨ ਤੋਂ ਆਇਆ ਸੀ। ਉਸ ਦੇ ਨਾਂ ’ਤੇ ਹੀ ਪਿੰਡ ਦਾ ਨਾਮ ਸੋਤਲ ਬਣ ਗਿਆ ਅਤੇ ਬਾਅਦ 

ਸ਼ਾਹਜ਼ਾਦਪੁਰ ਦੀ ਜ਼ਮੀਨ ’ਤੇ ਬਣਿਆ ਹੈ ਪੀਜੀਆਈ

Posted On February - 10 - 2016 Comments Off on ਸ਼ਾਹਜ਼ਾਦਪੁਰ ਦੀ ਜ਼ਮੀਨ ’ਤੇ ਬਣਿਆ ਹੈ ਪੀਜੀਆਈ
ਚੰਡੀਗਡ਼੍ਹ ਵੱਲੋਂ ਗ੍ਰਸੇ ਪਿੰਡ ਮਨਮੋਹਨ ਸਿੰਘ ਦਾਊਂ ਪੰਜਾਬ ਦੀ ਰਾਜਧਾਨੀ ਚੰਡੀਗਡ਼੍ਹ ਬਣਾਉਣ ਦੇ ਫ਼ੈਸਲੇ ਤਹਿਤ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 2 ਅਪਰੈਲ 1952 ਨੂੰ ਚੰਡੀਗਡ਼੍ਹ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਸੀ। ਉਦੋਂ ਚੰਡੀਗਡ਼੍ਹ ਨੂੰ 114 ਵਰਗ ਕਿਲੋਮੀਟਰ ਵਿੱਚ ਵਸਾਉਣ ਲਈ ਪਹਿਲੇ ਪਡ਼ਾਅ ਵਿੱਚ ਸੈਕਟਰ 63 ਬਣਾਉਣ ਦੀ ਯੋਜਨਾ ਸੀ। ਚੰਡੀਗਡ਼੍ਹ ਵਸਾਉਣ ਲਈ ਇੱਥੋਂ ਦੇ ਪਿੰਡਾਂ ਨੂੰ ਉਜਾਡ਼ਨ ਦਾ ਦੌਰ 1950 ਵਿੱਚ ਸ਼ੁਰੂ ਹੋਇਆ। ਪਹਿਲੇ 

ਬਜ਼ੁਰਗ ਭਾਗੂ ਵੱਲੋਂ ਵਸਾਇਆ ਭਗਡ਼੍ਹਾਣਾ

Posted On February - 3 - 2016 Comments Off on ਬਜ਼ੁਰਗ ਭਾਗੂ ਵੱਲੋਂ ਵਸਾਇਆ ਭਗਡ਼੍ਹਾਣਾ
ਬਹਾਦਰ ਸਿੰਘ ਗੋਸਲ ਪਿੰਡ ਭਗਡ਼੍ਹਾਣਾ ਫਤਿਹਗਡ਼੍ਹ ਸਾਹਿਬ ਤੋਂ 20 ਕਿਲੋਮੀਟਰ ਦੂਰ ਪੂਰਬ ਵੱਲ ਵਸਿਆ ਹੋਇਆ ਹੈ। ਇਹ ਪਿੰਡ ਜ਼ਿਲ੍ਹਾ ਫਤਿਹਗਡ਼੍ਹ ਸਾਹਿਬ ਵਿੱਚ ਚੁੰਨੀ ਤੋਂ ਰਾਜਪੁਰਾ ਜਾਣ ਵਾਲੀ ਸਡ਼ਕ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 3500 ਅਤੇ ਵੋਟਰਾਂ ਦੀ ਗਿਣਤੀ 1800 ਹੈ। ਇਸ ਪਿੰਡ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ। ਗੁਰੂ ਜੀ ਜਦੋਂ ਸ੍ਰੀ ਅਾਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਯਾਤਰਾ ’ਤੇ ਸਨ ਤਾਂ ਇਸ ਪਿੰਡ ਦੀ ਜੂਹ ਵਿੱਚ ਆਰਾਮ ਕਰਨ ਲਈ ਕੁਝ ਸਮਾਂ 

ਘੱਲ ਕਲਾਂ ਨਾਲ ਜੁਡ਼ਦੀਆਂ ਨੇ ਮੁਲਤਾਨੀਆਂ ਦੀਆਂ ਤੰਦਾਂ

Posted On February - 3 - 2016 Comments Off on ਘੱਲ ਕਲਾਂ ਨਾਲ ਜੁਡ਼ਦੀਆਂ ਨੇ ਮੁਲਤਾਨੀਆਂ ਦੀਆਂ ਤੰਦਾਂ
ਲਾਲ ਚੰਦ ਸਿੰਘ ਪਿੰਡ ਮੁਲਤਾਨੀਆਂ ਬਠਿੰਡੇ ਤੋਂ ਪੱਛਮ ਵੱਲ ਅੱਠ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦੀ ਆਬਾਦੀ 3200 ਦੇ ਕਰੀਬ ਹੈ ਅਤੇ ਵੋਟਰਾਂ ਦੀ ਗਿਣਤੀ 1500 ਹੈ। ਪਿੰਡ ਦੇ ਪਿਛੋਕਡ਼ ਬਾਰੇ ਬਜ਼ੁਰਗ ਦੱਸਦੇ ਹਨ ਕਿ ਇੱਥੋਂ ਦੇ ਵਡੇਰੇ ਘੱਲ ਕਲਾਂ (ਮੋਗਾ) ਨਾਲ ਸਬੰਧ ਰੱਖਦੇ ਸਨ ਜਿਹਡ਼ੇ ਪਾਕਿਸਤਾਨ ਦੀ ਬਹਾਵਲਪੁਰ ਰਿਆਸਤ ਵਿੱਚ ਜ਼ਮੀਨ ਖ਼ਰੀਦ ਕੇ ਉੱਥੇ ਰਹਿਣ ਲੱਗ ਪਏ ਸਨ ਅਤੇ ਫਿਰ ਸਾਲ 1955 ਵਿੱਚ ਜ਼ਮੀਨ ਦੀ ਪੱਕੀ ਅਲਾਟਮੈਂਟ ਹੋਣ ’ਤੇ ਮੁਲਤਾਨੀਆਂ ਵਿੱਚ ਵਸ ਗਏ। ਮੁਲਤਾਨੀਆਂ ਨੂੰ ਪਡ਼੍ਹਿਆਂ 

ਵਿਕਾਸ ਪੱਖੋਂ ਮੋਹਰੀ ਪਿੰਡ ਰੱਖਡ਼ਾ

Posted On February - 3 - 2016 Comments Off on ਵਿਕਾਸ ਪੱਖੋਂ ਮੋਹਰੀ ਪਿੰਡ ਰੱਖਡ਼ਾ
ਜਗਮੋਹਨ ਸਿੰਘ ਲੱਕੀ ਪਿੰਡ ਰੱਖਡ਼ਾ ਨਾਭਾ-ਪਟਿਆਲਾ ਮੁੱਖ ਸੜਕ ਉੱਪਰ ਵਸਿਆ ਹੋਇਆ ਹੈ। ਰੱਖੜਾ ਨਾਭਾ ਤੋਂ 11 ਕਿਲੋਮੀਟਰ ਅਤੇ ਪਟਿਆਲਾ ਤੋਂ ਕਰੀਬ 14 ਕਿਲੋਮੀਟਰ ਦੂਰ ਹੈ। ਸਾਲ 2011 ਦੀ ਜਨਗਣਨਾ ਅਨੁਸਾਰ ਰੱਖੜਾ ਦੀ ਕੁੱਲ ਆਬਾਦੀ 2310 ਹੈ। ਇਨ੍ਹਾਂ ਵਿੱਚੋਂ 1224 ਪੁਰਸ਼ ਅਤੇ 1086 ਅੌਰਤਾਂ ਹਨ। ਇਸ ਪਿੰਡ ਵਿੱਚ ਵੱਡੀ ਗਿਣਤੀ ਪਰਿਵਾਰ ਤਰਖਾਣ ਭਾਈਚਾਰੇ ਦੇ ਰੁਪਾਲ ਗੋਤ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਧਾਲੀਵਾਲ ਅਤੇ ਸਿੱਧੂ ਗੋਤ ਦੇ ਲੋਕ ਵੀ ਹਨ। ਖੰਡ ਮਿੱਲ ਕਰਕੇ ੲਿਹ ਪਿੰਡ ਬਹੁਤ ਮਸ਼ਹੂਰ ਹੈ। ਪੰਜਾਬ 

ਕਲੇਰ ਗੋਤੀਆਂ ਦਾ ਪਿੰਡ ਕਕਰਾਲਾ ਕਲਾਂ

Posted On February - 3 - 2016 Comments Off on ਕਲੇਰ ਗੋਤੀਆਂ ਦਾ ਪਿੰਡ ਕਕਰਾਲਾ ਕਲਾਂ
ਮੁਖਤਿਆਰ ਸਿੰਘ ਕਕਰਾਲਾ ਕਲਾਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਪੁਰਾਣਾ ਪਿੰਡ ਹੈ। ਪਹਿਲਾਂ ਇਹ ਪਿੰਡ ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਵਿੱਚ ਆਉਂਦਾ ਸੀ। ਇਸ ਪਿੰਡ ਦੇ ਜ਼ਿਆਦਾਤਰ ਵਾਸੀ ਕਲੇਰ ਗੋਤ ਨਾਲ ਸਬੰਧਤ ਹਨ। ਬਜ਼ੁਰਗ ਦੱਸਦੇ ਹਨ ਕਿ ਪਿੰਡ ਦੇ ਪੂਰਬ ਵਾਲੇ ਪਾਸੇ ਪਠਾਨਾਂ ਦੇ ਰਾਜੇ ਨੌਬਤ ਸਿੰਘ ਦਾ ਕਿਲ੍ਹਾ ਸੀ। ਉਸ ਕੋਲ ਕਾਫ਼ੀ ਜ਼ਮੀਨ ਸੀ। ਰਾਜਾ ਬਿਮਾਰ ਹੋਇਆ ਤਾਂ ਰਾਜੇ ਨੂੰ ਜੋਤਿਸ਼ਾਂ ਨੇ ਦੱਸਿਆ ਕਿ ਸੱਤਵੀਂ ਪੀਡ਼ੀ ਵਿੱਚ ਰਾਜ-ਭਾਗ ਅਤੇ ਧਨ-ਦੌਲਤ ਦਾ ਕੋਈ ਵਾਰਸ ਨਹੀਂ 

ਜੁਝਾਰੂ ਤਬੀਅਤ ਵਾਲਿਆਂ ਦਾ ਪਿੰਡ

Posted On February - 3 - 2016 Comments Off on ਜੁਝਾਰੂ ਤਬੀਅਤ ਵਾਲਿਆਂ ਦਾ ਪਿੰਡ
ਇਕਬਾਲ ਸਿੰਘ ਹਮਜਾਪੁਰ ਲਜਵਾਣਾ ਹਰਿਆਣੇ ਦੇ ਜੀਂਦ ਜ਼ਿਲ੍ਹੇ ਦਾ ਉੱਘਾ ਪਿੰਡ ਹੈ। ਰਿਆਸਤਾਂ ਸਮੇਂ ਇਹ ਪਿੰਡ ਉੱਜਡ਼ ਗਿਆ ਸੀ ਤੇ ਬਾਅਦ ਵਿੱਚ ਮੁਡ਼ ਵਸਾਇਆ ਗਿਆ। ਲਗਪਗ ਡੇਢ ਸੌ ਸਾਲ ਪਹਿਲਾਂ ਲਜਵਾਣਾ ਜੀਂਦ ਰਿਆਸਤ ਵਿੱਚ ਪੈਂਦਾ ਸੀ। ਰਜਵਾਡ਼ਾਸ਼ਾਹੀ ਵੇਲੇ ਲਜਵਾਣਾ ਦੇ 13 ਨੰਬਰਦਾਰ ਸਨ। ਇਨ੍ਹਾਂ ਵਿੱਚ ਨੰਬਰਦਾਰ ਭੂਰਾ ਤੇ ਤੁਲਸੀ ਦੀ ਆਪਸ ਵਿੱਚ ਬਣਦੀ ਨਹੀਂ ਸੀ। ਤੁਲਸੀ ਨੇ ਭੂਰੇ ਦੇ ਖ਼ਾਨਦਾਨ ਵਿੱਚੋਂ ਇੱਕ ਅੌਰਤ ਨੂੰ ਉਧਾਲ ਲਿਆ ਸੀ ਤੇ ਭੂਰੇ ਦੇ ਬੰਦਿਆਂ ਨੇ ਤੁਲਸੀ ਨੂੰ ਮਾਰ ਮੁਕਾਇਆ 

ਪੁਆਧੀ ਪਿੰਡ ਬਜਵਾਡ਼ੀ ਕਰਮ ਚੰਦ

Posted On February - 3 - 2016 Comments Off on ਪੁਆਧੀ ਪਿੰਡ ਬਜਵਾਡ਼ੀ ਕਰਮ ਚੰਦ
ਚੰਡੀਗਡ਼੍ਹ ਵੱਲੋਂ ਗ੍ਰਸੇ ਪਿੰਡ ਮਨਮੋਹਨ ਸਿੰਘ ਦਾਊ ਚੰਡੀਗਡ਼੍ਹ ਵੱਲੋਂ ਗ੍ਰਸੇ ਪਿੰਡਾਂ ਵਿੱਚ ‘ਬਜਵਾਡ਼ੀ ਕਰਮ ਚੰਦ’ ਦਾ ਨਾਮ ਵੀ ਆਉਂਦਾ ਹੈ। ਇਸ ਪਿੰਡ ਦਾ ਮੁੱਢ ਬੱਝਣ ਬਾਰੇ ਦੱਸਿਆ ਜਾਂਦਾ ਹੈ ਕਿ ਕਿਸੇ ਸਮੇਂ ਬਜਵਾਡ਼ਾ ਦਾ ਜ਼ਿਮੀਂਦਾਰ ਕਰਮ ਚੰਦ ਘੋਡ਼ੇ ’ਤੇ ਸਵਾਰ ਹੋ ਕੇ ਪਿੰਡ ਨੂੰ ਬੰਨ੍ਹਣ ਲਈ ਬੰਨਾ ਉਲੀਕਦਾ ਗਿਆ ਤੇ ਨਿੰਮ ਦਾ ਦਰੱਖ਼ਤ ਲਾ ਕੇ ਪਿੰਡ ਦਾ ਖੇਡ਼ਾ ਸਥਾਪਤ ਕਰ ਦਿੱਤਾ। ਉਸ ਦੇ ਨਾਮ ’ਤੇ ਹੀ ਪਿੰਡ ਦਾ ਨਾਮ ਪਿਆ। ਬਜਵਾਡ਼ੀ ਕਰਮ ਚੰਦ ਨਾਲ ਸਬੰਧਤ ਬਜ਼ੁਰਗ 

ਪਿੰਡ ਰੁਡ਼ਕੀ ਪਡ਼ਾਓ ਦੀ ਦਾਸਤਾਨ

Posted On January - 27 - 2016 Comments Off on ਪਿੰਡ ਰੁਡ਼ਕੀ ਪਡ਼ਾਓ ਦੀ ਦਾਸਤਾਨ
ਮਨਮੋਹਨ ਸਿੰਘ ਦਾਊਂ ਚੰਡੀਗਡ਼੍ਹ ਵਸਾਉਣ ਲਈ 1952 ਵਿੱਚ ਪਹਿਲੇ ਉਠਾਲੇ ਵੇਲੇ ਜਿਹਡ਼ੇ 17 ਪਿੰਡਾਂ ਦਾ ਉਜਾਡ਼ਾ ਹੋਇਆ ਸੀ, ਉਨ੍ਹਾਂ ਵਿੱਚ ਰੁਡ਼ਕੀ ਪਡ਼ਾਓ ਦਾ ਨਾਮ ਵੀ ਕਾਫ਼ੀ ਅਹਿਮ ਹੈ। ਇਹ ਪਿੰਡ ਰੋਪਡ਼ ਤੋਂ ਅੰਬਾਲਾ ਜਾਣ ਵਾਲੀ ਪੁਰਾਣੀ ਸਡ਼ਕ ਉੱਤੇ ਹੁੰਦਾ ਸੀ। ਰਾਹਗੀਰ ਅਤੇ ਤਾਂਗਾ ਚਾਲਕ ਇਸ ਥਾਂ ’ਤੇ ਠਹਿਰ ਕਰਦੇ ਸਨ। ਇਸੇ ਕਰਕੇ ਇਸ ਪਿੰਡ ਦਾ ਨਾਮ ਰੁਡ਼ਕੀ ਪਡ਼ਾਓ ਪੈ ਗਿਆ ਭਾਵ ਪਡ਼ਾਅ ਕਰਨ ਵਾਲੀ ਥਾਂ। ਇਸ ਪਿੰਡ ਦੇ ਦਿਆਲੂ ਲੋਕ ਰਾਹਗੀਰਾਂ ਲਈ ਲੰਗਰ ਆਦਿ ਵੀ ਲਾਉਂਦੇ ਸਨ। ਚੰਡੀਗਡ਼੍ਹ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.