ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਵਿਰਾਸਤ › ›

Featured Posts
ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ

ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ

ਮੁਖ਼ਤਾਰ ਗਿੱਲ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਦੀ ਵਿਸ਼ਵ ਪ੍ਰਸਿੱਧ ਝੀਲ ਡਲ ਨੇੜੇ ਤਖ਼ਤੇ-ਏ-ਸੁਲੇਮਾਨ ਪਹਾੜ ਉੱਪਰ ਤਕਰੀਬਨ 1100 ਫੁੱਟ ਦੀ ਉਚਾਈ ’ਤੇ ਸ਼ਰਧਾ ਅਤੇ ਆਸਥਾ ਦਾ ਪ੍ਰਤੀਕ ਮੰਦਰ ਸ਼ੰਕਰਾਚਾਰੀਆ ਸਥਿਤ ਹੈ।  ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਭਾਰਤ ਦੀ ਭਾਵਨਾਤਮਿਕ ਏਕਤਾ ਦੀਆਂ ਕਈ ਕੜੀਆਂ ਹਨ।  ਇਨ੍ਹਾਂ ਵਿੱਚੋਂ ਸ੍ਰੀਨਗਰ ਦਾ ਮੰਦਰ ...

Read More

ਮਲੇਰਕੋਟਲਾ ਦਾ ਖ਼ੂਨੀ ਸਾਕਾ

ਮਲੇਰਕੋਟਲਾ ਦਾ ਖ਼ੂਨੀ ਸਾਕਾ

ਡਾ. ਲਖਵੀਰ ਸਿੰਘ ਨਾਮਧਾਰੀ ਅੰਗਰੇਜ਼ ਸਰਕਾਰ ਨੇ ਆਜ਼ਾਦੀ ਸੰਗਰਾਮ ਦੇ ਪ੍ਰਥਮ ਸੰਘਰਸ਼ ਕੂਕਾ ਅੰਦੋਲਨ ਨੂੰ ਦਬਾਉਣ ਲਈ 17 ਜਨਵਰੀ 1872 ਨੂੰ ਨੌਂ ਤੋਪਾਂ ਬੀੜੀਆਂ। ਸੱਤ ਤੋਪਾਂ ਨਾਲ ਸੱਤ ਵਾਰੀਆਂ ਵਿੱਚ 7-7 ਸਿੰਘਾਂ ਨੂੰ ਬਿਨਾਂ ਮੁਕੱਦਮਾ ਚਲਾਏ ਤੋਪਾਂ ਨਾਲ ਉਡਾ ਦਿੱਤਾ ਗਿਆ। ਜਦੋਂ ਛੇ ਵਾਰੀਆਂ ਨਾਲ 42 ਸਿੰਘਾਂ ਨੂੰ ਤੋਪਾਂ ਨਾਲ ਉਡਾ ...

Read More

ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ

ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ

ਜਸਦੇਵ ਸਿੰਘ ਲਲਤੋਂ ਗ਼ਦਰੀ ਸੂਰਮੇ ਤੇਜਾ ਸਿੰਘ ਸਫਰੀ ਦਾ ਜਨਮ 1900 ਵਿੱਚ ਪਿਤਾ ਜੀਵਾ ਸਿੰਘ ਤੇ ਮਾਤਾ ਜਿਉਣ ਕੌਰ ਦੇ ਘਰ ਹੋਇਆ। ਮੁਢਲੀ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਤੇਜਾ ਸਿੰਘ ਆਪਣੇ ਪਿਤਾ ਨਾਲ ਖੇਤੀਬਾੜੀ ਕਰਵਾਉਣ ਲੱਗਾ। ਇੱਕ ਦਿਨ ਗੁਪਤਵਾਸ ਜੀਵਨ ਦੌਰਾਨ ਕਰਤਾਰ ਸਿੰਘ ਸਰਾਭਾ, ਤੇਜਾ ਸਿੰਘ ਨੂੰ ਉਸ ਦੇ ਖੇਤ ਵਿੱਚ ਜਾ ...

Read More

ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ

ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ

ਗੁਰਤੇਜ ਸਿੰਘ ਠੀਕਰੀਵਾਲਾ (ਡਾ.) ਮਾਲਵੇ ਦੇ ਪਿੰਡ ਠੀਕਰੀਵਾਲਾ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਮਿਸਲ ਕਾਲ ਵਿੱਚ ਨਵਾਬ ਕਪੂਰ ਸਿੰਘ ਨੇ ਪੜਾਅ ਸਥਾਨ ਵਜੋਂ ਇਸ ਪਿੰਡ ਵਿੱਚ ਠਹਿਰਾਓ ਕੀਤਾ ਸੀ ਅਤੇ ਬਾਨੀ ਰਿਆਸਤ ਪਟਿਆਲਾ ਬਾਬਾ ਆਲਾ ਸਿੰਘ ਨੂੰ ਸਮੇਤ ਪਰਿਵਾਰ ਅੰਮ੍ਰਿਤ ਛਕਾਇਆ ਸੀ, ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ...

Read More

ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ

ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ

ਤੀਰਥ ਸਿੰਘ ਢਿੱਲੋਂ ਮਨੁੱਖੀ ਤਹਿਜ਼ੀਬਓ-ਤਮੱਦਨ ਦੇ ਆਦਿ ਕਾਲ ਵੱਲ ਝਾਤ ਪਾਉਂਦਿਆਂ ਇਕ ਤੱਥ ਜੋ ਸਹਿਜ ਰੂਪ ਨਾਲ ਪ੍ਰਗਟ ਹੁੰਦਾ ਹੈ, ਉਹ ਹੈ ਸੱਭਿਅਤਾ ਦੀ ਪ੍ਰਫੁੱਲਤਾ। ਸੱਭਿਅਤਾ ਦੇ ਮੌਲਣ ਦੌਰਾਨ ਅਨੇਕ ਕਲਾਵਾਂ ਤੇ ਵਿਧਾਵਾਂ ਦਾ ਉਦੈ ਹੋਇਆ। ਇਨ੍ਹਾਂ ਕਲਾਵਾਂ ਵਿੱਚੋਂ ਸਭ ਤੋਂ ਸ੍ਰੇਸ਼ਠ ਕਲਾ ਹੈ ਸੰਗੀਤ। ਸੰਗੀਤ ਕੁਦਰਤ ਦਾ ਮਨੁੱਖਤਾ ਨੂੰ ਦਿੱਤਾ ...

Read More

ਨਿਹੰਗ ਸਿੰਘਾਂ ਨਾਲ ਸਬੰਧਿਤ ਕੰਧ-ਚਿੱਤਰ

ਨਿਹੰਗ ਸਿੰਘਾਂ ਨਾਲ ਸਬੰਧਿਤ ਕੰਧ-ਚਿੱਤਰ

ਡਾ. ਕੰਵਰਜੀਤ ਸਿੰਘ ਕੰਗ ਨਿਹੰਗ ਸਿੰਘਾਂ ਨਾਲ ਸਬੰਧਿਤ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਜ਼ਿਲ੍ਹਾ ਫ਼ਰੀਦਕੋਟ ਵਿੱਚ ਸਥਿਤ ਪਿੰਡ ਬਰਗਾੜੀ ਦੇ ਗੁਰਦੁਆਰਾ ਗੁਰੂਸਰ ਦੀ ਕੰਧ ਉੱਤੇ 19ਵੀਂ ਸਦੀ ਵਿੱਚ ਚਿੱਤਰਿਆ ਗਿਆ ਸੀ, ਜਿਸ ਦਾ ਫੋਟੋਗ੍ਰਾਫ਼ ਲੇਖਕ ਨੇ 1969 ਵਿੱਚ ਖਿੱਚਿਆ ਸੀ। ਇਸ ਗੁਰਦੁਆਰੇ ਨੂੰ ਢਾਹ ਕੇ ਇੱਥੇ ਨਵਾਂ ਗੁਰਦੁਆਰਾ ਉਸਾਰਿਆ ਗਿਆ ਹੈ, ...

Read More

ਗੁਰੂ ਨਾਨਕ, ਭਾਈ ਬਾਲਾ ਤੇ ਭਾਈ ਮਰਦਾਨਾ ਦਾ ਕੰਧ ਚਿੱਤਰ

ਗੁਰੂ ਨਾਨਕ, ਭਾਈ ਬਾਲਾ ਤੇ ਭਾਈ ਮਰਦਾਨਾ ਦਾ ਕੰਧ ਚਿੱਤਰ

ਮਿਟ ਰਹੀ ਕਲਾ-11 ਡਾ. ਕੰਵਰਜੀਤ ਸਿੰਘ ਕੰਗ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਅਕਸਰ ਚਟਾਈ ਉੱਤੇ ਚਿੰਤਨਸ਼ੀਲ ਮੁਦਰਾ ਵਿੱਚ ਇੱਕ ਗੋਲ ਤਕੀਏ ਦੇ ਸਹਾਰੇ ਬੈਠਿਆਂ ਉਲੀਕਿਆ ਗਿਆ ਹੁੰਦਾ ਹੈ। ਉਨ੍ਹਾਂ ਦੇ ਸੱਜੇ ਹੱਥ ...

Read More


ਸੇਵਾ ਤੇ ਸੂਰਮਗਤੀ ਦਾ ਸਿਖ਼ਰ ਸਨ ਭਗਤ ਪੂਰਨ ਸਿੰਘ

Posted On August - 2 - 2016 Comments Off on ਸੇਵਾ ਤੇ ਸੂਰਮਗਤੀ ਦਾ ਸਿਖ਼ਰ ਸਨ ਭਗਤ ਪੂਰਨ ਸਿੰਘ
ਸੇਵਾ ਤੇ ਸੂਰਮਗਤੀ ਦੇ ਸਿਖ਼ਰ, ਫੱਕਰ ਦਰਵੇਸ਼ ਸ਼ਖ਼ਸੀਅਤ ਭਗਤ ਪੂਰਨ ਸਿੰਘ ਦਾ ਜਨਮ ਤਿੰਨ ਜੂਨ 1904 ਨੂੰ ਪਿੰਡ ਰਾਜੇਵਾਲ ਤਹਿਸੀਲ, ਸਮਰਾਲਾ, ਜ਼ਿਲ੍ਹਾ ਲੁਧਿਆਣਾ ਦੇ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦਾ ਨਾਂ ਪਹਿਲਾਂ ਰਾਮ ਜੀ ਦਾਸ ਸੀ ਪਰ ਮਗਰੋਂ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਪੂਰਨ ਸਿੰਘ ਬਣ ਗਏ। ਦਸਵੀਂ ਜਮਾਤ ਤਕ ਦੀ ਪੜ੍ਹਾਈ ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਤੋਂ ਕੀਤੀ। ਦਸਵੀਂ ....

ਆਜ਼ਾਦੀ ਸੰਘਰਸ਼ ਵਿੱਚ ਨੌਜਵਾਨ ਭਾਰਤ ਸਭਾ ਦੀ ਭੂਮਿਕਾ

Posted On July - 26 - 2016 Comments Off on ਆਜ਼ਾਦੀ ਸੰਘਰਸ਼ ਵਿੱਚ ਨੌਜਵਾਨ ਭਾਰਤ ਸਭਾ ਦੀ ਭੂਮਿਕਾ
ਇੰਡੀਅਨ ਨੈਸ਼ਨਲ ਕਾਂਗਰਸ ਦੇ 1924 ਵਿੱਚ ਮਹਾਂਰਾਸ਼ਟਰ ਦੇ ਸ਼ਹਿਰ ਬੈਲਗਾਉਂ ਵਿੱਚ ਹੋਏ ਸਾਲਾਨਾ ਸੈਸ਼ਨ, ਜਿਸ ਵਿੱਚ ਕਿਸ਼ਨ ਸਿੰਘ ਆਪਣੇ ਨਾਲ ਭਗਤ ਸਿੰਘ ਨੂੰ ਲੈ ਕੇ ਪਹੁੰਚੇ ਸਨ, ਪਿੱਛੋਂ ਮਹਾਤਮਾ ਗਾਂਧੀ ਤੇ ਸਚਿੰਦਰ ਨਾਥ ਸਨਿਆਲ ਦਰਮਿਆਨ ਚਿੱਠੀ ਪੱਤਰਾਂ ਰਾਹੀਂ ਇੱਕ ਬਹਿਸ ਛਿੜ ਪਈ। ਇਸ ਬਹਿਸ ਨੇ ਨੌਜਵਾਨਾਂ ਦੇ ਇਨਕਲਾਬੀ ਜਥੇਬੰਦੀ ਬਣਾਉਣ ਦੇ ਸੰਕਲਪ ਨੂੰ ਤਿੱਖਾ ਕੀਤਾ। ਇਹ ਤਿੱਖਾ ਸੰਕਲਪ ਤੇ ਸਰਦਾਰ ਭਗਤ ਸਿੰਘ ਦਾ ਦ੍ਰਿੜ ਇਰਾਦਾ ....

ਸੁਰੱਖਿਅਤ ਨਹੀਂ ਭਾਈ ਤਾਰੂ ਸਿੰਘ ਦੀ ਅੰਤਿਮ ਨਿਸ਼ਾਨੀ

Posted On July - 26 - 2016 Comments Off on ਸੁਰੱਖਿਅਤ ਨਹੀਂ ਭਾਈ ਤਾਰੂ ਸਿੰਘ ਦੀ ਅੰਤਿਮ ਨਿਸ਼ਾਨੀ
ਸ਼ਹੀਦ ਭਾਈ ਤਾਰੂ ਸਿੰਘ ਦੀ ਸਮਾਧ ਲਾਹੌਰ ਰੇਲਵੇ ਸਟੇਸ਼ਨ ਦੇ ਸਾਹਮਣੇ ਨੌਲੱਖਾ ਬਾਜ਼ਾਰ ਦੇ ਅਖ਼ੀਰ ਵਿੱਚ ਉਨ੍ਹਾਂ ਦੀ ਅੰਤਿਮ ਨਿਸ਼ਾਨੀ ਵਜੋਂ ਅੱਜ ਵੀ ਮੌਜੂਦ ਹੈ। ਇਹ ਉਹ ਅਸਥਾਨ ਹੈ, ਜਿੱਥੇ ਕਾਜ਼ੀਆਂ ਵੱਲੋਂ ਫਤਵਾ ਜਾਰੀ ਕਰਨ ’ਤੇ ਜੱਲਾਦ ਦੁਆਰਾ ਭਾਈ ਜੀ ਦੀ ਖੋਪਰੀ ਰੰਬੀਆਂ ਨਾਲ ਉਤਾਰ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ। ਦੁੱਖ ਵਾਲੀ ਗੱਲ ਇਹ ਹੈ ਕਿ ਇਸ ਮੁਕੱਦਸ ਯਾਦਗਾਰ ਦਾ ਭਵਿੱਖ ਜ਼ਿਆਦਾ ਸੁਰੱਖਿਅਤ ....

ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰੇ

Posted On July - 26 - 2016 Comments Off on ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰੇ
ਫ਼ਤਹਿਗੜ੍ਹ ਸਾਹਿਬ, ਸਿੱਖ ਇਤਿਹਾਸ ਨਾਲ ਸਬੰਧਿਤ ਇੱਕ ਮਹੱਤਵਪੂਰਨ ਸਥਾਨ ਹੈ। ਇੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਇੱਥੇ ਹੀ ਮਾਤਾ ਗੁਜਰੀ ਜੀ ਨੇ ਆਪਣੇ ਪ੍ਰਾਣ ਤਿਆਗੇ ਸਨ। ਦੁਨੀਆਂ ਭਰ ਦੇ ਸਿੱਖ ਇਸ ਪਵਿੱਤਰ ਧਰਤੀ ਨੂੰ ਨਮਸਕਾਰ ਕਰਨ ਦੀ ਮਨਸ਼ਾ ਨਾਲ ਇਸ ਸਥਾਨ ’ਤੇ ਬਣੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਆਉਂਦੇ ਹਨ। ਫ਼ਤਹਿਗੜ੍ਹ ਸਾਹਿਬ ਵਿੱਚ ਛੋਟੇ ....

ਹਰਿਕਿਸ਼ਨ ਭਯੋ ਅਸਟਮ ਬਲਬੀਰਾ

Posted On July - 26 - 2016 Comments Off on ਹਰਿਕਿਸ਼ਨ ਭਯੋ ਅਸਟਮ ਬਲਬੀਰਾ
ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ 23 ਜੁਲਾਈ 1656 ਨੂੰ ਗੁਰੂ ਹਰਿਰਾਇ ਤੇ ਮਾਤਾ ਕ੍ਰਿਸ਼ਨ ਕੌਰ ਦੇ ਘਰ ਸ਼ੀਸ਼ ਮਹਿਲ ਕੀਰਤਪੁਰ ਵਿੱਚ ਹੋਇਆ। ਉਨ੍ਹਾਂ ਦੇ ਵੱਡੇ ਭਰਾ ਰਾਮਰਾਇ ਚੁਸਤ ਚਲਾਕ ਸੁਭਾਅ ਦੇ ਸਨ। ਗੁਰੂ ਘਰ ਦੇ ਕੁਝ ਮਸੰਦਾਂ ਨਾਲ ਵੀ ਉਨ੍ਹਾਂ ਦੀ ਸਾਂਝ ਸੀ। ਗੁਰੂ ਹਰਿਰਾਇ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਹੋਣ ਕਰਕੇ, ਉਹ ਗੁਰਗੱਦੀ ਉੱਤੇ ਆਪਣਾ ਹੱਕ ਸਮਝਦੇ ਸਨ। ....

ਭਾਈ ਸੰਤੋਖ ਸਿੰਘ ਦੀ ਹਵੇਲੀ ਨੂੰ ਸੰਭਾਲਣ ਦੀ ਲੋੜ

Posted On July - 5 - 2016 Comments Off on ਭਾਈ ਸੰਤੋਖ ਸਿੰਘ ਦੀ ਹਵੇਲੀ ਨੂੰ ਸੰਭਾਲਣ ਦੀ ਲੋੜ
ਭਾਈ ਸੰਤੋਖ ਸਿੰਘ ਨੇ ਸਿੱਖਾਂ ਦੀ ਵਿਦਿਅਕ ਵਿਰਾਸਤ ਨੂੰ ਅਮੀਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੌਜੂਦਾ ਸਮੇਂ ਸਿੱਖਾਂ ਦੇ ਮਨਾਂ ਉੱਤੇ ਜਿਹੜਾ ਗੁਰ-ਇਤਿਹਾਸ ਉਕਰਿਆ ਹੋਇਆ ਹੈ, ਉਸ ਨੂੰ ਉਜਾਗਰ ਕਰਨ ਲਈ ਭਾਈ ਸਾਹਿਬ ਨੇ ਬਹੁਤ ਲਗਨ, ਮਿਹਨਤ, ਸੰਜਮ ਤੇ ਦ੍ਰਿੜਤਾਪੂਰਵਕ ਕਾਰਜ ਕੀਤੇ ਹਨ। ਭਾਈ ਸੰਤੋਖ ਸਿੰਘ ਸਿੱਖਾਂ ਦੇ ਸ਼੍ਰੋਮਣੀ ਕਵੀ ਤੇ ਇਤਿਹਾਸਕਾਰ ਹਨ। ਉਨ੍ਹਾਂ ਨੇ ਆਪਣੀ ਸਭ ਤੋਂ ਮਹੱਤਵਪੂਰਨ ਰਚਨਾ ਗੁਰ ਪ੍ਰਤਾਪ ਸੂਰਜ ....

ਐਮਨਾਬਾਦ ਦੇ ਮੰਦਰ ਤੇ ਹਵੇਲੀਆਂ

Posted On July - 5 - 2016 Comments Off on ਐਮਨਾਬਾਦ ਦੇ ਮੰਦਰ ਤੇ ਹਵੇਲੀਆਂ
ਗੁਜਰਾਂਵਾਲਾ ਤਹਿਸੀਲ ਦੇ ਕਸਬਾ ਐਮਨਾਬਾਦ ਨੂੰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਹ ਇਲਾਕਾ ਮੁਗ਼ਲਾਂ ਤੋਂ ਬਾਅਦ ਸਿੱਖ ਤੇ ਬ੍ਰਿਟਿਸ਼ ਰਾਜ ਸਮੇਂ ਤਕ ਵੱਡਾ ਧਨਾਢ ਕਸਬਾ ਰਿਹਾ। ਗੁਰੂ ਨਾਨਕ ਦੇਵ ਜੀ ਦੇ ਸਮੇਂ ਐਮਨਾਬਾਦ ਦੀ ਸਾਰੀ ਭੂਮੀ ਦਾ ਹਾਕਮ ਅਹਿਲਕਾਰ ਮਲਿਕ ਭਾਗ ਮੱਲ ਹਰੜ (ਨੰਦਾ) ਖੱਤਰੀ (ਮਲਿਕ ਭਾਗੋ) ਸੀ। ਵੱਡੀਆਂ ਜਾਗੀਰਾਂ ਦਾ ਮਾਲਕ ਹੋਣ ਕਰਕੇ ਲੋਕ ਉਸ ਨੂੰ ਅਦਬ ਨਾਲ ....

ਨਾਮਵਰ ਸ਼ਹੀਦਾਂ ਬਾਰੇ ਦਾਅਵਿਆਂ ਦਾ ਕੱਚ-ਸੱਚ

Posted On July - 5 - 2016 Comments Off on ਨਾਮਵਰ ਸ਼ਹੀਦਾਂ ਬਾਰੇ ਦਾਅਵਿਆਂ ਦਾ ਕੱਚ-ਸੱਚ
ਸੁਤੰਤਰਤਾ ਸੰਗਰਾਮ ਦੇ ਕੁਝ ਨਾਮੀ ਸ਼ਹੀਦਾਂ ਬਾਰੇ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪਾਏ ਜਾਂਦੇ ਹਨ। ਕੁਝ ਦਾਅਵੇ ਉਨ੍ਹਾਂ ਦੇ ਕਿਸੇ ਖ਼ਾਸ ਟਿਕਾਣੇ ਬਾਰੇ ਹੁੰਦੇ ਹਨ, ਜਿਵੇਂ ਅੰਮ੍ਰਿਤਸਰ ਵਿੱਚ ਇੱਕ ਇਮਾਰਤ ਬਾਰੇ ਹੈ ਕਿ 17 ਦਸੰਬਰ 1928 ਨੂੰ ਸਾਂਡਰਸ ਦੇ ਕਤਲ ਪਿੱਛੋਂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਨੇ ਰਾਤ ਉਥੇ ਕਿਆਮ ਕੀਤਾ ਸੀ। ਉਪਲੱਬਧ ਟਕਸਾਲੀ ਸਬੂਤ ਇਸ ਤੱਥ ਨੂੰ ਨਿਰਮੂਲ ਦਰਸਾਉਂਦੇ ਹਨ। ਵਿਡੰਬਨਾ ....

ਰਮਜ਼ਾਨ ਦੇ ਰੋਜ਼ੇ ਅਤੇ ਈਦ-ਉਲ-ਫ਼ਿਤਰ

Posted On July - 5 - 2016 Comments Off on ਰਮਜ਼ਾਨ ਦੇ ਰੋਜ਼ੇ ਅਤੇ ਈਦ-ਉਲ-ਫ਼ਿਤਰ
ਇਸਲਾਮ ਧਰਮ ਦੇ ਪੰਜ ਬੁਨਿਆਦੀ ਸਿਧਾਂਤ ਹਨ-ਤੌਹੀਦ, ਨਮਾਜ਼, ਰੋਜ਼ਾ, ਜ਼ਕਾਤ ਤੇ ਹੱਜ। ਤੌਹੀਦ ਦਾ ਅਰਥ ਹੈ ਰੱਬ ਨੂੰ ਇੱਕ ਮੰਨਣਾ ਭਾਵ ਸਿਰਫ਼ ਇੱਕ ਰੱਬ ਦੀ ਬੰਦਗੀ ਕਰਨਾ। ਦਿਨ ਰਾਤ ਵਿੱਚ ਪੰਜ ਵਾਰ ਨਮਾਜ਼ ਪੜ੍ਹਨਾ ਹਰੇਕ ਮੁਸਲਮਾਨ ਦਾ ਫ਼ਰਜ਼ ਹੈ। ਰਮਜ਼ਾਨ ਵਿੱਚ ਇੱਕ ਮਹੀਨੇ ਦੇ ਰੋਜ਼ੇ ਰੱਖਣੇ ਵੀ ਹਰੇਕ ਬਾਲਗ ਤੇ ਸਿਹਤਮੰਦ ਮੁਸਲਮਾਨ ਲਈ ਜ਼ਰੂਰੀ ਹੈ। ਆਰਥਿਕ ਤੌਰ ’ਤੇ ਖ਼ੁਸ਼ਹਾਲ ਲੋਕਾਂ ਲਈ ਸਾਲ ਵਿੱਚ ਇੱਕ ਵਾਰ ....

ਇਤਿਹਾਸਕ ਸਰੋਤਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅੰਤਿਮ ਸਮੇਂ ਦਾ ਵਿਵਰਣ

Posted On July - 5 - 2016 Comments Off on ਇਤਿਹਾਸਕ ਸਰੋਤਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅੰਤਿਮ ਸਮੇਂ ਦਾ ਵਿਵਰਣ
ਪੰਜਾਬ ਅਣਗਿਣਤ ਸਮਰਾਟਾਂ ਦੀ ਸਲਤਨਤ ਰਿਹਾ ਹੈ, ਜਿਨ੍ਹਾਂ ਵਿੱਚ ਸਿਕੰਦਰ ਤੇ ਅਕਬਰ ਦੇ ਨਾਂ ਸ਼ਾਮਲ ਹਨ ਪਰ ਪੰਜਾਬ ਦੀ ਜੋ ਆਨ ਤੇ ਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣੀ, ਉਹ ਪਹਿਲਾਂ ਕਦੀ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਪਹਿਲਾ ਤੇ ਆਖ਼ਰੀ ਰਾਜਾ ਸੀ, ਜਿਸ ਨੇ ਪੰਜਾਬ ਵਿੱਚ ਸੁਤੰਤਰ ਪੰਜਾਬੀ ਰਾਜ ਕਾਇਮ ਕੀਤਾ ਤੇ ਸੰਸਾਰ ਵਿੱਚ ਪੰਜਾਬੀਆਂ ਦੀ ਵਡਿਆਈ ਤੇ ਦਲੇਰੀ ਦਾ ਸਿੱਕਾ ਜਮਾਇਆ। ਡਾ. ਹਰਨਾਮ ਸਿੰਘ ਮਾਨ ....

ਮਲੇਰਕੋਟਲਾ ਦੀ ਬੁਨਿਆਦ ਰੱਖਣ ਵਾਲੇ ਸ਼ੇਖ਼ ਸਦਰ-ਉਦ-ਦੀਨ ਸਦਰੇ ਜਹਾਂ

Posted On June - 21 - 2016 Comments Off on ਮਲੇਰਕੋਟਲਾ ਦੀ ਬੁਨਿਆਦ ਰੱਖਣ ਵਾਲੇ ਸ਼ੇਖ਼ ਸਦਰ-ਉਦ-ਦੀਨ ਸਦਰੇ ਜਹਾਂ
‘ਹਾਅ ਦਾ ਨਾਅਰਾ’ ਲਈ ਪ੍ਰਸਿੱਧ ਨਵਾਬ ਸ਼ੇਰ ਮੁਹੰਮਦ ਖ਼ਾਂ ਦੇ ਦਾਦਾ, ਲੰਮਾ ਸਮਾਂ ਹਿੰਦੁਸਤਾਨ ’ਤੇ ਰਾਜ ਕਰਨ ਵਾਲੇ ਲੋਧੀ ਖ਼ਾਨਦਾਨ ਦੇ ਦਾਮਾਦ ਤੇ ਸ਼ਹਿਰ ਮਲੇਰਕੋਟਲਾ ਦੀ ਬੁਨਿਆਦ ਰੱਖਣ ਵਾਲੇ ‘ਬਾਬਾ ਹੈਦਰ ਸ਼ੇਖ਼’ ਦੇ ਨਾਂ ਨਾਲ ਜਾਣੇ ਜਾਂਦੇ ਹਜ਼ਰਤ ਸ਼ੇਖ਼ ਸਦਰ-ਉਦ-ਦੀਨ ਨੇਕ ਪੁਰਸ਼, ਰੱਬ ਤੋਂ ਡਰਨ ਵਾਲੇ ਸੂਫ਼ੀ ਤੇ ਦਰਵੇਸ਼ ਬਜ਼ੁਰਗ ਸਨ, ਜੋ ਸ਼ੇਰਵਾਨੀ ਅਫ਼ਗ਼ਾਨ ਸਨ। ਉਨ੍ਹਾਂ ਦਾ ਸਬੰਧ ਖ਼ੁਰਾਸਾਨ ਪ੍ਰਾਂਤ (ਅਫ਼ਗ਼ਾਨਿਸਤਾਨ) ਦੇ ਕਸਬੇ ਦਰਾਵੰਦ ਨਾਲ ....

ਛਠਮੁ ਪੀਰੁ ਬੈਠਾ ਗੁਰੁ ਭਾਰੀ

Posted On June - 21 - 2016 Comments Off on ਛਠਮੁ ਪੀਰੁ ਬੈਠਾ ਗੁਰੁ ਭਾਰੀ
ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਖ਼ਸੀਅਤ ਦੇ ਅਨੇਕਾਂ ਗੁਣ ਹਨ। ਉਨ੍ਹਾਂ ਨੂੰ ਕਈ ਵਿਸ਼ੇਸ਼ਣਾਂ ਜਿਵੇਂ, ਮੀਰੀ-ਪੀਰੀ ਦੇ ਮਾਲਕ, ਬੰਦੀਛੋੜ ਸਤਿਗੁਰੂ, ਪਰਉਪਕਾਰੀ, ਗੁਰ-ਭਾਰੀ ਆਦਿ ਨਾਲ ਸਤਿਕਾਰਿਆ ਜਾਂਦਾ ਹੈ। ਭਾਈ ਗੁਰਦਾਸ ਜੀ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਲਿਖਦੇ ਹਨ: ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ। ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ। ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ....

ਭਗਤ ਕਬੀਰ ਦੀ ਬਾਣੀ ਦਾ ਮਹੱਤਵ

Posted On June - 21 - 2016 Comments Off on ਭਗਤ ਕਬੀਰ ਦੀ ਬਾਣੀ ਦਾ ਮਹੱਤਵ
ਬਾਰ੍ਹਵੀਂ-ਤੇਰ੍ਹਵੀਂ ਸਦੀ ਦਾ ਭਾਰਤੀ ਸਮਾਜ ਧਾਰਮਿਕ ਕੱਟੜਵਾਦ, ਪੁਜਾਰੀਵਾਦ ਤੇ ਜਾਤੀ ਉੂਚ-ਨੀਚ ਵਿੱਚ ਜਕੜਿਆ ਹੋਇਆ ਸੀ। ਉਸ ਸਮੇਂ ਦਲਿਤਾਂ ਨੂੰ ਨਾ ਤਾਂ ਪ੍ਰਭੂ ਭਗਤੀ ਕਰਨ ਤੇ ਨਾ ਹੀ ਮੰਦਰ ਵਿੱਚ ਜਾਣ ਦੀ ਆਗਿਆ ਸੀ। ਅਜਿਹੇ ਸਮੇਂ ਭਗਤੀ ਲਹਿਰ ਦਾ ਆਗਮਨ ਹੋਣਾ ਭਾਰਤੀ ਸਮਾਜ ਲਈ ਸੰਜੀਵਨੀ ਬੂਟੀ ਦੇ ਬਰਾਬਰ ਸੀ। ਇਸ ਭਗਤੀ ਲਹਿਰ ਦੇ ਨਾਇਕ ਮਹਾਪੁਰਖਾਂ ਵਿੱਚੋਂ ਭਗਤ ਕਬੀਰ, ਭਗਤ ਰਵਿਦਾਸ ਤੇ ਭਗਤ ਨਾਮਦੇਵ ਦਾ ਯੋਗਦਾਨ ਨਾ ....

ਕਰਮਸ਼ੀਲ ਅਧਿਆਤਮਵਾਦੀ ਬਾਬਾ ਬੰਦਾ ਸਿੰਘ ਬਹਾਦਰ

Posted On June - 21 - 2016 Comments Off on ਕਰਮਸ਼ੀਲ ਅਧਿਆਤਮਵਾਦੀ ਬਾਬਾ ਬੰਦਾ ਸਿੰਘ ਬਹਾਦਰ
ਸ਼ਤਾਬਦੀ ਸਮਾਰੋਹਾਂ ਦੀ ਨਿਰੰਤਰਤਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਨੂੰ ਫ਼ਤਹਿ ਕਰਨ ਦੀ ਤੀਜੀ ਸ਼ਤਾਬਦੀ ਲਗਪਗ ਪਹਿਲੀ ਵਾਰ ਮਨਾਈ ਜਾ ਰਹੀ ਹੈ। ਸਮੇਂ ਤੇ ਸਾਧਨਾਂ ਦੀ ਵਧੇਰੇ ਵਰਤੋਂ, ਸ਼ਤਾਬਦੀਆਂ ਦੀ ਸਿਆਸਤ ਵਜੋਂ ਹੀ ਹੁੰਦੀ ਆ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ‘ਬੰਦਾ-ਸਮਾਰੋਹਾਂ’ ਦੇ ਹਵਾਲੇ ਨਾਲ ਸਿੱਖ ਭਾਈਚਾਰੇ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ। ....

ਪੁਰਾਤਨ ਕੀਰਤਨ ਸ਼ੈਲੀ ਦੀ ਅਹਿਮੀਅਤ ਅਤੇ ਸੰਭਾਲ

Posted On June - 14 - 2016 Comments Off on ਪੁਰਾਤਨ ਕੀਰਤਨ ਸ਼ੈਲੀ ਦੀ ਅਹਿਮੀਅਤ ਅਤੇ ਸੰਭਾਲ
ਭਗਤੀ ਦੀਆਂ ਸਭ ਸਟੇਜਾਂ ਤੇ ਜੁਗਤੀਆਂ ਵਿੱਚੋਂ ਗੁਰੂ ਸਾਹਿਬਾਨ ਨੇ ਕੀਰਤਨ ਕਰਨ ਤੇ ਸੁਣਨ ਨੂੰ ਪ੍ਰਧਾਨਤਾ ਦਿੱਤੀ ਹੈ: ‘‘ਕਲਜੁਗ ਮਹਿ ਕੀਰਤਨ ਪ੍ਰਧਾਨਾ।। ਗੁਰਮੁਖ ਜਪੀਐ ਲਾਇ ਧਿਆਨਾ।।’’ ਜਿਸ ਅਸਥਾਨ ਉੱਤੇ ਰੱਬੀ ਬਾਣੀ ਦਾ ਕੀਰਤਨ ਹੁੰਦਾ ਹੈ ਜਾਂ ਪਰਮਾਤਮਾ ਦੀ ਉਸਤਤ, ਗਾਇਨ ਕੀਤਾ ਜਾਂਦਾ ਹੈ, ਉਹ ਅਸਥਾਨ ਬੈਕੁੰਠ ਬਣ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜਦੋਂ ਵਿਸ਼ੇ-ਵਿਕਾਰਾਂ ਵਿੱਚ ਸੜਦੇ ਸੰਸਾਰ ਨੂੰ ਰੂਹਾਨੀ ਸ਼ੀਤਲਤਾ ਪ੍ਰਦਾਨ ਕਰਨ ਹਿੱਤ ਚਾਰ ਉਦਾਸੀਆਂ ਲਈ ....

ਸੁਤੰਤਰਤਾ ਸੰਗਰਾਮੀ ਸ਼ਹੀਦ ਹਰੀ ਕਿਸ਼ਨ

Posted On June - 14 - 2016 Comments Off on ਸੁਤੰਤਰਤਾ ਸੰਗਰਾਮੀ ਸ਼ਹੀਦ ਹਰੀ ਕਿਸ਼ਨ
ਸ਼ਹੀਦ ਹਰੀ ਕਿਸ਼ਨ ਦਾ ਜਨਮ 1912 ਵਿੱਚ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਮਰਦਾਨ ਦੇ ਪਿੰਡ ਗੱਲਾਢੇਰ ਵਿੱਚ ਗੁਰਦਾਸ ਮੱਲ ਦੇ ਗ੍ਰਹਿ ਵਿੱਚ ਹੋਇਆ। ਗੁਰਦਾਸ ਮੱਲ ਇਲਾਕੇ ਦਾ ਮੰਨਿਆ-ਪ੍ਰਮੰਨਿਆ ਤੇ ਰਸੂਖ਼ਦਾਰ ਵਿਅਕਤੀ ਸੀ। ਉਹ ਸੱਚਾ ਦੇਸ਼ ਭਗਤ ਸੀ ਤੇ ਸੁਤੰਤਰਤਾ ਸੰਗਰਾਮ ਦੇ ਪ੍ਰੋਗਰਾਮਾਂ ਤੇ ਕੰਮਾਂ ਵਿੱਚ ਪੂਰੀ ਦਿਲਚਸਪੀ ਰੱਖਦਾ ਸੀ। ਉਹ ਚੰਗਾ ਨਿਸ਼ਾਨੇਬਾਜ਼ ਸੀ, ਜਿਸ ਕਾਰਨ ਉਸ ਨੇ ਪੁੱਤਰ ਹਰੀ ਕਿਸ਼ਨ ਨੂੰ ਨਿੱਕੀ ਉਮਰ ਵਿੱਚ ਹੀ ਨਿਸ਼ਾਨੇਬਾਜ਼ੀ ....
Page 7 of 86« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.