ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਵਿਰਾਸਤ › ›

Featured Posts
ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ

ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ

ਸਰਬਜੀਤ ਸਿੰਘ ਵਿਰਕ ‘ਮੈਂ ਇੱਕ ਪੁਰਾਣੀ ਕਿਤਾਬ ਖ਼ਰੀਦੀ ਹੈ, ਜਿਹੜੀ ਬੜੀ ਸਸਤੀ ਮਿਲ ਗਈ ਹੈ। ਅੱਜ ਕੱਲ੍ਹ ਰੇਲਵੇ ਕਰਮਚਾਰੀ ਹੜਤਾਲ ਦੀਆਂ ਤਿਆਰੀਆਂ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਇਹ ਹੜਤਾਲ ਜਲਦੀ ਸ਼ੁਰੂ ਹੋ ਜਾਵੇਗੀ।’ ਇਹ ਗੱਲ 14 ਵਰ੍ਹਿਆਂ ਦੇ ਭਗਤ ਸਿੰਘ ਨੇ ਆਪਣੇ ਦਾਦਾ ਅਰਜਨ ਸਿੰਘ ਨੂੰ 14 ਨਵੰਬਰ 1921 ਨੂੰ ...

Read More

ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ

ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ

ਪ੍ਰਿੰਸੀਪਲ ਯਾਸੀਨ ਅਲੀ ਆਜ਼ਾਦ ਹਿੰਦੁਸਤਾਨ ਲਈ ਲੜੀ ਗਈ ਲੜਾਈ ਸ਼ਹੀਦ ਭਗਤ ਸਿੰਘ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਹੈ। ਇਸ ਮਹਾਨ ਯੋਧੇ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ। ਭਗਤ ਸਿੰਘ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਭਗਤ ...

Read More

ਬਿਖੜੇ ਪੈਂਡੇ ਦੇ ਹਮਸਫ਼ਰ

ਬਿਖੜੇ ਪੈਂਡੇ ਦੇ ਹਮਸਫ਼ਰ

ਲਖਵਿੰਦਰ ਸਿੰਘ ਹਵਾ ਦੇ ਰੁਖ਼ ਨਾਲ ਚੱਲਣਾ ਕਾਫ਼ੀ ਆਸਾਨ ਹੁੰਦਾ ਹੈ ਤੇ ਇਸ ਨਾਲ ਭੀੜਾਂ ਦੀਆਂ ਭੀੜਾਂ ਜੁੜਨਾ ਆਮ ਗੱਲ ਹੋ ਨਿੱਬੜਦੀ ਹੈ ਪਰ ਹਵਾ ਦੇ ਉਲਟ ਚੱਲਣਾ ਖ਼ਾਸ ਕਰਕੇ ਜ਼ੁਲਮ ਵਿਰੁੱਧ ਜੂਝਣਾ ਕਾਫ਼ੀ ਔਖਾ ਹੁੰਦਾ ਹੈ ਤੇ ਇਸ ਮਾਰਗ ਦੇ ਵਿਰਲੇ-ਟਾਵੇਂ ਪਾਂਧੀਆਂ ਨੂੰ ਸਿਰ ਤਲੀ ਉੱਤੇ ਧਰ ਕੇ ਹੀ ...

Read More

ਧਰਮਰਾਜ ਦੀ ਅਦਾਲਤ ਤੇ ਨਰਕ ਦਾ ਕਾਠ-ਚਿੱਤਰ

ਧਰਮਰਾਜ ਦੀ ਅਦਾਲਤ ਤੇ ਨਰਕ ਦਾ ਕਾਠ-ਚਿੱਤਰ

ਡਾ. ਕੰਵਰਜੀਤ ਸਿੰਘ ਕੰਗ ਅੰਗਰੇਜ਼ਾਂ ਦੇ ਪੰਜਾਬ ਵਿੱਚ ਆਉਣ ਨਾਲ ਇਸਾਈ ਧਰਮ ਪ੍ਰਚਾਰ ਸੰਸਥਾ ਨੇ 1840 ਵਿੱਚ ਲੁਧਿਆਣਾ ਵਿਖੇ ਸਭ ਤੋਂ ਪਹਿਲਾ ਛਾਪਾਖ਼ਾਨਾ ਲਾਇਆ ਸੀ। ਇਸ ਪਿੱਛੋਂ ਲਾਹੌਰ ਤੇ ਅੰਮ੍ਰਿਤਸਰ ਵਿੱਚ ਪੱਥਰ-ਛਾਪੇ (ਲਿਥੋਗ੍ਰਾਫ) ਰਾਹੀਂ ਛਪਾਈ ਕਰਨ ਵਾਲੇ ਛਾਪੇਖ਼ਾਨੇ ਲੱਗੇ ਸਨ। ਲੱਕੜ ਨੂੰ ਖੁਣ ਕੇ ਜਾਂ ਤਰਾਸ਼ ਕੇ ਛਪਾਈ ਕਰਨ ਦਾ ਕੰਮ ...

Read More

ਗੁਰੂ ਹਰਿ ਰਾਏ ਜੀ

ਗੁਰੂ ਹਰਿ ਰਾਏ ਜੀ

ਰਮੇਸ਼ ਬੱਗਾ ਚੋਹਲਾ ਗੁਰੂ ਨਾਨਕ ਪਾਤਸ਼ਾਹ ਦੀ ਸੱਤਵੀਂ ਜੋਤ ਗੁਰੂ ਹਰਿ ਰਾਏ ਜੀ ਦਾ ਜਨਮ 16 ਜਨਵਰੀ 1630 ਨੂੰ ਗੁਰੂ ਹਰਗੋਬਿੰਦ ਜੀ ਦੇ ਵੱਡੇ ਫਰਜੰਦ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ ਵਿੱਚ ਹੋਇਆ। ਗੁਰੂ ਸਾਹਿਬ ਦੇ ਬਚਪਨ ਦਾ ਸਮਾਂ ਕੀਰਤਪੁਰ ਸਾਹਿਬ ਵਿੱਚ ਹੀ ਬੀਤਿਆ। ਜਦੋਂ ਉਹ ...

Read More

ਲੱਕੜ ਵਿੱਚ ਖੁਣੀ ਗਣੇਸ਼ ਜੀ ਦੀ ਆਕ੍ਰਿਤੀ

ਲੱਕੜ ਵਿੱਚ ਖੁਣੀ ਗਣੇਸ਼ ਜੀ ਦੀ ਆਕ੍ਰਿਤੀ

ਡਾ. ਕੰਵਰਜੀਤ ਸਿੰਘ ਕੰਗ* ਮਿਟ ਰਹੀ ਕਲਾ-19 ਲੱਕੜੀ ਦਾ ਬਹੁਤਾ ਕਲਾਤਮਿਕ ਕੰਮ ਦਰਵਾਜ਼ਿਆਂ, ਬੂਹੇ-ਬਾਰੀਆਂ ਤੇ ਚੁਗਾਠਾਂ ਆਦਿ ਲਈ ਕੀਤਾ ਜਾਂਦਾ ਸੀ। ਦਰਵਾਜ਼ੇ ਦੀ ਉੱਪਰਲੀ ਚੌਖਟ ਵੱਡੀ ਤੇ ਚੌੜੀ ਬਣਾਈ ਜਾਂਦੀ ਸੀ ਤੇ ਇਸ ਨੂੰ ਆਮ ਤੌਰ ’ਤੇ ਪੰਜ ਜਾਂ ਸੱਤ ਆਇਤਕਾਰ ਜਾਂ ਚੌਰਸ ਭਾਗਾਂ ਵਿੱਚ ਵੰਡਿਆ ਜਾਂਦਾ ਸੀ। ਕੇਂਦਰ ਵਿੱਚ ਗਣੇਸ਼ ...

Read More

ਹਰਫ਼ਦਾਨੀ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ

ਹਰਫ਼ਦਾਨੀ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ

ਡਾ. ਗੁਰਬਖ਼ਸ਼ ਸਿੰਘ ਭੰਡਾਲ ਸਿੱਖ ਧਰਮ, ਮਨੁੱਖ ਦੀਆਂ ਸਰੀਰਕ ਤੇ ਰੂਹਾਨੀ ਲੋੜਾਂ ਦੀ ਪੂਰਤੀ ਨੂੰ ਸਹੀ ਸੰਦਰਭ ਵਿੱਚ ਸਮਝਣ ਅਤੇ ਇਸ ਅਨੁਸਾਰ ਜੀਵਨ-ਸ਼ੈਲੀ ਨੂੰ ਅਪਨਾਉਣ ਲਈ ਰਾਹ-ਦਸੇਰਾ ਹੈ। ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਜਿੱਥੇ ਭੁੱਖਿਆਂ ਅਤੇ ਲੋੜਵੰਦਾਂ ਦੀ ਪੇਟ-ਪੂਰਤੀ ਲਈ ਜ਼ਰੂਰੀ ਹੈ, ਉੱਥੇ ਹੀ ਸ਼ਬਦ ਸਾਧਨਾ ਪੈਦਾ ਕਰਨਾ ਵੀ ਸਮੇਂ ...

Read More


ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Posted On September - 1 - 2010 Comments Off on ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਜਥੇਦਾਰ ਅਵਤਾਰ ਸਿੰਘ* ਚਵਰ-ਤਖ਼ਤ ਦੇ ਮਾਲਕ, ਸ਼ਬਦ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਮਨੁੱਖਤਾ ਦੀ ਚਿੰਤਾ ਤੇ ਦੁੱਖ ਦੂਰ ਕਰਨ ਵਾਲੇ ਪਾਵਨ ਗ੍ਰੰਥ ਹਨ। ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਅਤੇ ਕਲਿਆਣਕਾਰੀ ਉਪਦੇਸ਼ਾਂ ਤੋਂ ਸਰਬੱਤ ਦੇ ਭਲੇ ਦਾ ਪੈਗਾਮ ਸਮੁੱਚੀ ਮਨੁੱਖਤਾ ਨੂੰ ਨਸੀਬ ਹੁੰਦਾ ਹੈ। ਦੁਨੀਆਂ ਦੇ ਵੱਖ-ਵੱਖ ਧਰਮਾਂ ਦੇ ਹੋਰ ਵੀ ਪਾਵਨ ਗ੍ਰੰਥ 

ਇਤਿਹਾਸਕ ਕਸਬਾ- ਚੋਹਲਾ ਸਾਹਿਬ

Posted On August - 25 - 2010 Comments Off on ਇਤਿਹਾਸਕ ਕਸਬਾ- ਚੋਹਲਾ ਸਾਹਿਬ
ਗੁਰਬਖਸ਼ਪੁਰੀ ਜ਼ਿਲ੍ਹਾ ਤਰਨ ਤਾਰਨ ਅੰਦਰ ਪ੍ਰਸਿੱਧ ਕਸਬਾ ਚੋਹਲਾ ਸਾਹਿਬ ਇਕ ਖਾਸ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦਾ ਕਸਬਾ ਕਰਕੇ ਜਾਣਿਆ ਜਾਂਦਾ ਹੈ। ਇਹ ਕਸਬਾ ਅਨੇਕਾਂ ਹੋਰਨਾਂ ਪਾਵਨ ਕਸਬਿਆਂ ਸਰਹਾਲੀ, ਹਰੀਕੇ, ਡੇਰਾ ਸਾਹਿਬ (ਲੋਹਾਰ), ਮੁੰਡਾ ਪਿੰਡ, ਫਤਹਿਬਾਦ, ਗੋਇੰਦਵਾਲ ਸਾਹਿਬ ਆਦਿ ਦੇ ਵਿਚਕਾਰ ਘਿਰਿਆ ਹੋਇਆ ਹੈ। ਨਾਲ ਹੀ ਇਕ ਪਾਸਿਓਂ ਦਰਿਆ ਬਿਆਸ ਲੰਘਦਾ ਹੋਣ ਕਾਰਨ ਇਸ ਦੇ ਗੁਆਂਢ ਅਨੇਕਾਂ ਪਿੰਡ ਮੰਡ ਖੇਤਰ ਵਿਚਲੇ ਆਉਂਦੇ ਹਨ। ਪੰਜਾਬ ਸਰਕਾਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਜਿਹੜੇ ਤਿੰਨ 

ਕਲਾਕਾਰਾਂ ਦੀ ਧਰਤੀ ਪਾਲਮਪੁਰ

Posted On August - 25 - 2010 Comments Off on ਕਲਾਕਾਰਾਂ ਦੀ ਧਰਤੀ ਪਾਲਮਪੁਰ
ਨਿਰਲੇਪ ਕੌਰ ਸੇਖੋਂ ਇਸ ਵਾਰ ਸਾਨੂੰ ਪਾਲਮਪੁਰ ਜਾਣ ਦਾ ਮੌਕਾ ਮਿਲਿਆ। ਸੂਰਜ ਦੀ ਟਿੱਕੀ ਨੇ ਦਸਤਕ ਦਿੱਤੀ ਸਵੇਰੇ ਸੱਤ ਕੁ ਵਜੇ ਅਸੀਂ ਪਟਿਆਲੇ ਤੋਂ ਨਵਾਂ ਸ਼ਹਿਰ ਹੁੰਦੇ ਹੋਏ ਗੜ੍ਹਸ਼ੰਕਰ ਪਹੁੰਚੇ। ਗੜ੍ਹਸ਼ੰਕਰ ਤੋਂ ਊਨੇ ਵੱਲ ਜਾਂਦੇ ਹੋਏ ਉੱਚੀਆਂ ਨੀਵੀਆਂ ਤੇ ਵਿੰਗ ਤੜਿੰਗੀਆਂ ਸੜਕਾਂ ਆਉਣੀਆਂ ਸ਼ੁਰੂ ਹੋ ਗਈਆਂ। ਮੁਬਾਰਕਪੁਰ ਗੁਜ਼ਰਦੇ ਹੋਏ ਠੰਢੀ ਹਵਾ ਦੇ ਰੁਮਕੇ ਆਉਣੇ ਸ਼ੁਰੂ ਹੋ ਗਏ ਸਨ। ਜਿਉਂ-ਜਿਉਂ ਅਸੀਂ ਅੱਗੇ ਵਧਦੇ ਗਏ, ਪਰਬਤਾਂ ਦੇ ਘੁੰਮਣ ਘੇਰੇ ’ਚ ਕੁਦਰਤੀ ਨਜ਼ਾਰਾ ਮਾਰਦੇ ਹੋਏ ਕਾਂਗੜੇ 

ਪੰਜਾਬ

Posted On August - 25 - 2010 Comments Off on ਪੰਜਾਬ
ਰਿਗਵੇਦ ਤੋਂ ਦਸਮ ਗ੍ਰੰਥ ਤੱਕ-3 ਡਾ. ਜੋਧ ਸਿੰਘ ਵੈਦਿਕ ਸਾਹਿਤ ਤੋਂ ਬਾਅਦ ਉਪਨਿਸ਼ਦਾਂ, ਸੂਤ੍ਰ ਗ੍ਰੰਥਾਂ, ਜੈਨ-ਬੋਧ ਸਾਹਿਤ ਅਤੇ ਮਹਾਕਾਵਾਂ ਦਾ ਵਿਕਾਸ ਹੋਇਆ। ਇਨ੍ਹਾਂ ਗ੍ਰੰਥਾਂ ਉੱਤੇ ਨਾਲ-ਨਾਲ ਹੀ ਟੀਕਾਵਾਂ, ਭਾਸ਼ਯ, ਵਾਰਤਕ ਗ੍ਰੰਥਾਂ ਦੀ ਸਿਰਜਣਾ ਚਲਦੀ ਰਹੀ। ਪੰਜਾਬ ਨਾਲ ਸਬੰਧਤ ਇਨ੍ਹਾਂ ਸਾਰਿਆਂ ਵਿਚੋਂ ਪ੍ਰਮੁੱਖ ਮਹਾਂਭਾਰਤ ਮਹਾਂਕਾਵਿ ਮੰਨਿਆ ਜਾ ਸਕਦਾ ਹੈ ਜਿਸ ਵਿਚ ਧਰਮ, ਅਧਰਮ ਦੀ ਵਿਆਖਿਆ ਦੇ ਨਾਲ ਪਰਮਾਰਥ, ਸੁਆਰਥ, ਦਾਨਵੀਰਤਾ, ਤਿਆਗ ਅਤੇ ਸੂਰਬੀਰਤਾ ਨੂੰ ਨਿਖਾਰ ਕੇ ਪੇਸ਼ ਕੀਤਾ 

ਭਾਈ ਖ਼ੈਰ ਗਿੱਡੂ ਜੀ

Posted On August - 25 - 2010 Comments Off on ਭਾਈ ਖ਼ੈਰ ਗਿੱਡੂ ਜੀ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-13 ਗੱਲ ਕੋਈ ਸੱਤ-ਅੱਠ ਦਹਾਕੇ ਪਹਿਲਾਂ ਦੀ ਹੈ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਪ੍ਰਸਿੱਧ ਹਸਤੀ ਭਾਈ ਖ਼ੈਰ ਗਿੱਡੂ ਨਾਮਕ ਰਬਾਬੀ ਨੇ ਆਪਣੀ ਆਵਾਜ਼ ਅਤੇ ਪਖਾਵਜ਼ੀ ਕਲਾ ਦੇ ਜੌਹਰ ਨਾਲ ਸਿੱਖ ਸੰਗਤਾਂ ਅਤੇ ਹਿੰਦੁਸਤਾਨ ਦੇ ਮੰਨੇ-ਪ੍ਰਮੰਨੇ ਗਵੱਈਆਂ ’ਚ ਵੀ ਥਾਂ ਬਣਾ ਲਈ। ਗੱਲ ਕੀ ਹਿੰਦੁਸਤਾਨ ਦੀ ਹਰ ਨੁੱਕਰ ਅਤੇ ਦਿਹਾਤੀ ਸੱਥਾਂ ਵਿਚ ਭਾਈ ਖ਼ੈਰ ਗਿੱਡੂ ਦੀ ਹੀ ਚਰਚਾ ਹੁੰਦੀ ਸੀ ਕਿਉਂਕਿ ਭਾਈ ਖ਼ੈਰ ਗਿੱਡੂ ਇਕ ਹਰਫਨ ਮੌਲਾ ਕੀਰਤਨੀਆਂ ਤੇ ਗਵੱਈਆ ਤੇ ਵਜੰਤਰੀ 

ਤੇਰੀ ਸੁੰਨੀ ਰਹੀ ਕਲਾਈ…

Posted On August - 25 - 2010 Comments Off on ਤੇਰੀ ਸੁੰਨੀ ਰਹੀ ਕਲਾਈ…
ਵੀਰਾ ਮੁੜ-ਮੁੜ ਰੱਖੜੀ ਆਈ, ਤੇਰੀ ਸੁੰਨੀ ਰਹੀ ਕਲਾਈ। ਅੱਜ ਮੇਰੀ ਰੂਹ ਅੰਬਰੋਂ ਰੋਈ, ਮੇਰੇ ਵੀਰ ਦੇ ਭੈਣ ਨਾ ਕੋਈ। ਸੁਣ ਤੈਨੂੰ ਮੈਂ ਇਕ ਗੱਲ ਦੱਸਾਂ, ਬਿਨ ਦੱਸੇ ਅੱਜ ਰਹਿ ਨਾ ਸੱਕਾਂ। ਮੈਂ ਜੰਮਣੋਂ ਪਹਿਲਾਂ ਮਾਰ ਮੁਕਾਈ, ਤੇਰੀ ਸੁੰਨੀ ਰਹੀ ਕਲਾਈ…। ਕੁਦਰਤ ਨੇ ਇੱਕ ਜਿੰਦ ਘੜੀ ਸੀ, ਦੁਨੀਆਂ ਦੇਖਣ ਦੀ ਰੀਝ ਬੜੀ ਸੀ। ਅੰਮੀ ਨੇ ਕੋਈ ਟੈਸਟ ਕਰਾਇਆ, ਬਾਬਲ ਨਾਲ ਫਿਰ ਮਤਾ ਪਕਾਇਆ। ਆਪਣੀ ਆਂਦਰ ’ਤੇ ਛੁਰੀ ਚਲਾਈ, ਤੇਰੀ ਸੁੰਨੀ ਰਹੀ ਕਲਾਈ…। ਵੱਸਣ ਨੂੰ ਜੱਗ ਵੱਸਦਾ ਸਾਰਾ, ਤੰੂ ਮੈਨੂੰ ਦਿੱਸਦਾ ’ਕੱਲਾ 

ਭਾਈ ਗਿਆਨ ਸਿੰਘ ਅਲਮਸਤ

Posted On August - 18 - 2010 Comments Off on ਭਾਈ ਗਿਆਨ ਸਿੰਘ ਅਲਮਸਤ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-12 ਭਾਈ ਨਿਰਮਲ ਸਿੰਘ ਖਾਲਸਾ ਮਿਆਰੀ ਕੀਰਤਨ ਦੀ ਜਦ ਕਦੀ ਵੀ ਗੱਲ ਟੁਰਦੀ ਹੈ ਤਾਂ ਮੇਰੀ ਧਰਮ ਪਤਨੀ ਦੇ ਪਿਤਾ ਸ. ਦਰਸ਼ਨ ਸਿੰਘ (ਸੁਤੰਤਰਤਾ ਸੰਗਰਾਮੀ) ਅਕਸਰ ਹੀ ਅਲਮਸਤ ਜੀ ਦਾ ਨਾਮ ਡਾਹਢੇ ਫ਼ਖਰ ਨਾਲ ਲੈਂਦੇ ਅਤੇ ਆਪਣੇ ਤੱਕੀਏ ਕਲਾਮ ਅਨੁਸਾਰ ਆਖਣ ਲੱਗੇ ਕਿ ਬੱਲੇ-ਬੱਲੇ ਗਿਆਨ ਸਿੰਘ ਅਲਮਸਤ ਜਿਹੇ ਰਾਗੀ ਮਾਵਾਂ ਨੇ ਨਿੱਤ-ਨਿੱਤ ਨਹੀਂ ਜੰਮਣੇ, ਆਪ ਆਖਦੇ ਹੀ ਤੁਰੀ ਜਾਂਦੇ ਕਿ ਅਲਮਸਤ ਜਿਹੇ ਵਿਦਵਾਨ ਤੇ ਗੁਣੀ-ਜਨ ਰਾਗੀ ਦੇ ਕੀ ਹੀ ਕਹਿਣੇ, ਜਿਹੜਾ ਕਿ ਇਕੋ ਹੀ ਸਮੇਂ ਗਵੱਈਆ, 

ਗੁਰਦੁਆਰਾ ਸਿੱਧਸਰ ਸਾਹਿਬ ਸਿਹੌੜਾ

Posted On August - 18 - 2010 Comments Off on ਗੁਰਦੁਆਰਾ ਸਿੱਧਸਰ ਸਾਹਿਬ ਸਿਹੌੜਾ
ਸਿੱਖ ਕੌਮ ਦੇ ਯੋਧੇ, ਜਰਨੈਲ ਤੇ ਤਪੱਸਵੀ ਪੁਰਸ਼ ਸ਼ਹੀਦ ਬਾਬਾ ਸੀਂਹਾਂ ਸਿੰਘ ਗਿੱਲ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਨਿਨ ਸਿੱਖ ਸਨ, ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੱਖੇ ਦੀ ਸੇਵਾ ਕਰਿਆ ਕਰਦੇ ਸਨ ਤੇ ਇਨ੍ਹਾਂ ਨੂੰ ਸਤਿਗੁਰਾਂ ਦੀ ਹਜੂਰੀ ਦਾ ਮਾਣ ਪ੍ਰਾਪਤ ਸੀ। ਬਾਬਾ ਸੀਂਹਾਂ ਸਿੰਘ ਗਿੱਲ ਨੂੰ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਘੋੜਾ ਤੇ ਤਲਵਾਰ ਬਖਸ਼ਿਸ਼ ਕੀਤੇ। ਬਾਬਾ ਸੀਂਹਾਂ ਸਿੰਘ ਜ਼ੁਲਮ ਦੇ ਵਿਰੁੱਧ ਮੌਕੇ ਦੀ ਜ਼ਾਲਮ 

ਜੈਅੰਤੀ ਮਾਤਾ ਮੰਦਰ ਪੁਰਾਣਾ ਕਾਂਗੜਾ

Posted On August - 18 - 2010 Comments Off on ਜੈਅੰਤੀ ਮਾਤਾ ਮੰਦਰ ਪੁਰਾਣਾ ਕਾਂਗੜਾ
ਕਾਂਗੜਾ (ਹਿਮਾਚਲ) ਵਿਖੇ ਅਨੇਕਾਂ ਹੀ ਪ੍ਰਾਚੀਨ ਮੰਦਰ ਹਨ। ਦੇਵੀ-ਦੇਵਤਿਆਂ ਨੇ ਤਪੱਸਿਆ-ਸਾਧਨਾ ਤਪ ਲਈ ਹਿਮਾਚਲ ਪ੍ਰਦੇਸ਼ ਦੀ ਸ਼ਾਂਤਮਈ ਧਰਤੀ ਨੂੰ ਹੀ ਆਪਣਾ ਆਸਣ ਬਣਾਇਆ। ਕੁਦਰਤ ਨੇ ਸਾਰੇ ਹਿਮਾਚਲ ਨੂੰ ਖੂਬਸੂਰਤੀ ਨਾਲ ਨਿਵਾਜਿਆ ਹੈ। ਕਾਂਗੜੇ ਤੋਂ ਲਗਪਗ ਪੰਜ ਕਿਲੋਮੀਟਰ ਦੂਰ ਪੁਰਾਣਾ ਕਾਂਗੜਾ ਦੀ ਧਰਤੀ ’ਤੇ ਸ਼ੋਭਨੀਏ ਹੈ ਜੈਅੰਤੀ ਮਾਤਾ ਮੰਦਰ। ਇਹ ਮੰਦਰ ਬਹੁਤ ਹੀ ਉੱਚੀ ਪਹਾੜੀ ਉਪਰ ਸਥਿਤ ਹੈ। ਇਸ ਮੰਦਰ ਦਾ ਪਹਾੜੀ ਸਮੇਤ ਪੂਰਾ ਫੋਟੋਗ੍ਰਾਫ ਲੈਣ ਲਈ ਕਾਂਗੜੇ ਦੀ ਅਦਭੁਤ ਉੱਚੇ ਪ੍ਰਾਚੀਨ 

ਬੜੂ ਸਾਹਿਬ ਗੁਰਦੁਆਰਾ

Posted On August - 18 - 2010 Comments Off on ਬੜੂ ਸਾਹਿਬ ਗੁਰਦੁਆਰਾ
ਸਿਰਮੌਰ ਦਾ ਸਰਤਾਜ ਐਸ.ਪੀ. ਜੈਰਥ ਬੜੂ ਸਾਹਿਬ ਗੁਰਦੁਆਰਾ ਉਤਰੀ ਭਾਰਤ ਵਿਚ ਸਭ ਤੋਂ ਪ੍ਰਸਿੱਧ ਮੰਨਿਆ ਜਾਂਦਾ ਹੈ। ਭਾਵੇਂ ਇਸ ਨੂੰ ਬਣੇ ਅਜੇ ਤਿੰਨ ਦਹਾਕੇ ਹੀ ਹੋਏ ਹਨ ਪਰ ਇਸ ਨੇ ਕੁਝ ਹੀ ਸਮੇਂ ਵਿਚ ਬਹੁਤ ਤਰੱਕੀ ਕੀਤੀ ਹੈ ਜਿਸ ਦਾ ਸਿਹਰਾ ਸ. ਇਕਬਾਲ ਸਿੰਘ ਕਿੰਗਰਾ ਨੂੰ ਜਾਂਦਾ ਹੈ। ਜਿਨ੍ਹਾਂ ਨੂੰ ਅੱਜਕੱਲ੍ਹ ਇਸ ਗੁਰਦੁਆਰੇ ਦੇ ਸਾਰੇ ਕਰਮਚਾਰੀ ਬਾਬਾ ਜੀ ਕਹਿ ਕੇ ਬੁਲਾਉਂਦੇ ਹਨ। ਉਹ ਇਕ ਵੱਖਰੇ ਕਮਰੇ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਮਿਲਣ ਲਈ ਸਿਰਫ ਕੁੱਝ ਵਿਸ਼ੇਸ਼ ਵਿਅਕਤੀ ਹੀ ਜਾ ਸਕਦੇ 

ਪੰਜਾਬ

Posted On August - 18 - 2010 Comments Off on ਪੰਜਾਬ
ਰਿਗਵੇਦ ਤੋਂ ਦਸਮ ਗ੍ਰੰਥ ਤੱਕ-2 ਡਾ. ਜੋਧ ਸਿੰਘ ਯੋਗ ਦੇ ਉਦੇਸ਼ਾਂ ਨੂੰ ਜੇ ਗੌਰ ਨਾਲ ਦੇਖੀਏ ਤਾਂ ਮੰਤਰ ਯੋਗ, ਹਠ ਯੋਗ ਅਤੇ ਲਯ ਯੋਗ ਵਿਚ ਸਰੀਰ ਦੇ ਪ੍ਰਕ੍ਰਿਤਕ ਵਿਹਾਰਾਂ ਨੂੰ ਉਲਟਾਉਣ ਉਤੇ ਜ਼ੋਰ ਲਗਾਇਆ ਗਿਆ ਹੈ। ਸਿਰਜਣਾ ਸ਼ਕਤੀ ਦੇ ਨਿਰੰਤਰ ਅਧੋਮੁਖੀ ਪ੍ਰਵਾਹ ਨੂੰ ਵਿਪਰੀਤ ਦਿਸ਼ਾ ਅਰਥਾਤ ਊਰਧਮੁਖੀ ਕਰਨ ਲਈ ਕਰੜੀ ਤਪੱਸਿਆ, ਸੰਜਮ ਅਤੇ ਲੰਮੇ ਜੀਵਨ ਦੀ ਲੋੜ ਨੂੰ ਅਨੁਭਵ ਕੀਤਾ ਗਿਆ ਹੈ। ਕਾਲਾਂਤਰ ਵਿਚ ਇਹ ਵੀ ਮੰਨਿਆ ਗਿਆ ਹੈ ਕਿ ਇਸ ਸਭ ਕਾਸੇ ਲਈ ਜੰਗਲ, ਪਹਾੜੀ ਗੁਫਾਵਾਂ, ਕੰਦਰਾਵਾਂ ਆਦਿ 

ਗੁਰਦੁਆਰਾ ਸ੍ਰੀ ਨਾਨਕ ਨਿਵਾਸ ਨਾਰਵੇ

Posted On May - 3 - 2010 Comments Off on ਗੁਰਦੁਆਰਾ ਸ੍ਰੀ ਨਾਨਕ ਨਿਵਾਸ ਨਾਰਵੇ
ਪਰਮਜੀਤ ਕੌਰ ਸਰਹਿੰਦ ਭਾਰਤੀ ਪੰਜਾਬੀ ਵਿਦੇਸ਼ਾਂ ਵਿਚ ਜਿੱਥੇ ਵੀ ਜਾ ਕੇ ਵੱਸਦੇ ਨੇ ਉਥੇ ਆਪਣੀ ਕਾਬਲੀਅਤ ਦੇ ਝੰਡੇ ਗੱਡ ਦੇਂਦੇ ਨੇ। ਧਰਮ ਤੇ ਵਿਰਸੇ ਦਾ ਪਿਆਰ ਇਹ ਪ੍ਰਦੇਸ਼ਾਂ ਵਿਚ ਵੀ ਮਨੋਂ ਨਹੀਂ ਵਿਸਾਰਦੇ ਅਤੇ ਇਹਦੇ ਲਈ ਕੀਤੇ ਉਨ੍ਹਾਂ ਦੇ ਉਪਰਾਲਿਆਂ ਸਦਕਾ ਅਸੀਂ ਵਿਦੇਸ਼ਾਂ ਵਿਚ ਵੀ ਸਿਰ ਉੱਚਾ ਕਰ ਕੇ ਤੁਰਨ ਲੱਗਦੇ ਹਾਂ। ਇਹ ਮੈਂ ਖੁਦ ਮਹਿਸੂਸ ਕੀਤਾ ਜਦੋਂ ਮੈਨੂੰ ਨਾਰਵੇ ਦੀ ਧਰਤੀ ’ਤੇ ਥੋੜ੍ਹਾ ਜਿਹਾ ਸਮਾਂ ਰਹਿਣ ਦਾ ਮੌਕਾ ਮਿਲਿਆ। ਵੱਖ-ਵੱਖ ਸ਼ਹਿਰਾਂ ਵਿਚ ਘੁੰਮਦਿਆਂ ਪਿੰਡਾਂ  ਨੂੰ 

ਮੋਰਚਿਆਂ ਦਾ ਮੋਹਰੀ ਸ. ਈਸ਼ਰ ਸਿੰਘ ਮਝੈਲ

Posted On April - 21 - 2010 Comments Off on ਮੋਰਚਿਆਂ ਦਾ ਮੋਹਰੀ ਸ. ਈਸ਼ਰ ਸਿੰਘ ਮਝੈਲ
ਰੂਪ ਸਿੰਘ ਧਰਮ-ਕੌਮ ਤੇ ਦੇਸ਼ ਦਾ ਦਰਦ, ਧਾਰਮਿਕ-ਸਿਆਸੀ ਰੁਚੀ ਰੱਖਣ ਵਾਲੇ, ਸਫਲ ਵਕਤਾ ਤੇ ਲਿਖਾਰੀ, ਸ਼ਰਧਾਵਾਨ ਸਿਦਕੀ ਸਿੱਖ  ਈਸ਼ਰ ਸਿੰਘ ਜੀ ‘ਮਝੈਲ’ ਦਾ ਜਨਮ ਜਨਵਰੀ, 1901 ’ਚ ਸ੍ਰ: ਆਸਾ ਸਿੰਘ ਤੇ ਮਾਤਾ ਬਸੰਤ ਕੌਰ ਦੇ ਘਰ, ਮਧ-ਵਰਗੀ ਕਿਸਾਨ ਪਰਿਵਾਰ ’ਚ ਸਰਾਏ ਅਮਾਨਤ ਖਾਂ, ਅੰਮ੍ਰਿਤਸਰ ’ਚ ਹੋਇਆ। ਮਾਤਾ-ਪਿਤਾ ਗੁਰਸਿੱਖੀ ਜੀਵਨ ਜੀਊਣ ਵਾਲੇ ਧਰਮੀ ਜੀਉੜੇ ਸਨ, ਜਿਸ ਸਦਕਾ ਸ੍ਰ: ਈਸ਼ਰ ਸਿੰਘ ਜੀ ਦੇ ਧਰਮੀ ਜੀਵਨ ਦੀ ਘਾੜਤ ਘੜੀ ਗਈ। ਇਹ ਅਜੇ ਢਾਈ ਸਾਲ ਦੀ ਬਾਲ ਵਰੇਸ ਵਿਚ ਹੀ ਸਨ ਕਿ ਇਨ੍ਹਾਂ ਦੇ 

ਗੱਲ ਖਾਲਸਾ ਪੰਥ ਦੀ ਸਿਰਜਣਾ ਦੀ

Posted On April - 21 - 2010 Comments Off on ਗੱਲ ਖਾਲਸਾ ਪੰਥ ਦੀ ਸਿਰਜਣਾ ਦੀ
ਡਾ. ਜਸਪਾਲ ਸਿੰਘ ਇਤਿਹਾਸ ਨੂੰ ਰਤਾ ਗਹੁ ਨਾਲ ਪਰਖੀਏ ਤਾਂ ਇਹ ਤੱਥ ਬੜੇ ਪ੍ਰਭਾਵਕਾਰੀ ਢੰਗ ਨਾਲ ਨਿਖਰ ਕੇ ਸਾਹਮਣੇ ਆਉਂਦਾ ਹੈ ਕਿ ਸਿੱਖ ਪ੍ਰੰਪਰਾ ਦੇ ਆਗ਼ਾਜ਼ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਭੈਅਮੁਕਤ ਹੋਣ ਦਾ ਉਪਦੇਸ਼ ਦ੍ਰਿੜ੍ਹ ਕਰਾਇਆ ਸੀ। ਗੁਰੂ ਨਾਨਕ ਪਾਤਸ਼ਾਹ ਨੇ ਆਪ, ਆਪਣੇ ਜੀਵਨ ਰਾਹੀਂ, ਲੋਕਾਂ ਨੂੰ ਬੇਖੌਫ਼ ਹੋ ਕੇ ਸੱਚ ਕਹਿਣ ਅਤੇ ਸੱਚ ’ਤੇ ਪਹਿਰਾ ਦੇਣ ਦਾ ਸੰਦੇਸ਼ ਦਿੱਤਾ ਸੀ। ਭਾਵੇਂ ਇਸ ਲਈ ਉਨ੍ਹਾਂ ਨੂੰ ਆਪ ਕਈ ਵਾਰ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪਿਆ, 

ਗਿਆਨੀ ਬਲਵੰਤ ਸਿੰਘ ਕੋਠਾਗੁਰੂ

Posted On April - 21 - 2010 Comments Off on ਗਿਆਨੀ ਬਲਵੰਤ ਸਿੰਘ ਕੋਠਾਗੁਰੂ
ਤਖ਼ਤ ਦਮਦਮਾ ਸਾਹਿਬ ਦੇ ਖੋਜੀ ਵਿਦਵਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਵਰੋਸਾਏ ਨਗਰ ਤਲਵੰਡੀ ਸਾਬੋ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਕਾਸ਼ੀ ਦਾ ਵਰਦਾਨ ਦਿੱਤਾ ਸੀ ਤਾਂ ਉਦੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਸਿੱਖਾਂ ਦਾ ਚੌਥਾ ਤਖ਼ਤ ਬਣੇਗਾ? ਬਹੁਤ ਸਾਰੇ ਇਤਿਹਾਸਕਾਰਾਂ, ਖੋਜੀਆਂ ਨੇ ਪਹਿਲਾਂ ਵੀ ਬਹੁਤ ਗ੍ਰੰਥ ਲਿਖੇ, ਪੁਸਤਕਾਂ ਲਿਖੀਆਂ ਪ੍ਰੰਤੂ ਗਿਆਨੀ ਬਲਵੰਤ 

ਖਾਲਸਾ ਗਣਰਾਜ ਦੀ ਸਥਾਪਨਾ ਦੇ ਤਿੰਨ ਸੌ ਸਾਲ-8

Posted On April - 21 - 2010 Comments Off on ਖਾਲਸਾ ਗਣਰਾਜ ਦੀ ਸਥਾਪਨਾ ਦੇ ਤਿੰਨ ਸੌ ਸਾਲ-8
ਸਰਹਿੰਦ ਫਤਹਿ ਡਾ. ਸੁਖਦਿਆਲ ਸਿੰਘ ਦੋਵਾਂ ਧਿਰਾਂ ਦੀ ਸੈਨਿਕ-ਸ਼ਕਤੀ ਵੀ ਇਤਿਹਾਸ ਦਾ ਅਹਿਮ ਤੱਥ ਹੁੰਦਾ ਹੈ। ਇਹ ਇਸ ਤਰ੍ਹਾਂ ਹੈ: ਵਜ਼ੀਰ ਖਾਨ ਪਾਸ ਖਾਫ਼ੀ ਖਾਨ ਦੇ ਅਨੁਸਾਰ ਪੰਜ-ਛੇ ਹਜ਼ਾਰ ਘੋੜ-ਸੁਆਰ, ਸੱਤ-ਅੱਠ ਹਜ਼ਾਰ ਪੈਦਲ ਸਿਪਾਹੀ ਸਨ, ਜਿਨ੍ਹਾਂ ਪਾਸ ਤੋੜੇਦਾਰ ਬੰਦੂਕਾਂ ਅਤੇ ਤੀਰ ਕਮਾਨ ਸਨ। ਕੁਝ ਤੋਪਾਂ ਅਤੇ ਹਾਥੀ ਵੀ ਸਨ। ਇਉਂ ਉਸ ਪਾਸ 12000 ਤੋਂ ਲੈ ਕੇ 15000 ਦੀ ਗਿਣਤੀ ਤਕ ਦੀ ਫੌਜ ਸੀ। ਇਹ ਤਾਂ ਸੀ ਉਹ ਫੌਜ ਜੋ ਉਸ ਕੋਲ ਸਰਕਾਰੀ ਰਿਕਾਰਡਾਂ ਮੁਤਾਬਕ ਉਪਲਬਧ ਜਾਂ ਉਸ ਨੂੰ ਰੱਖਣ ਦਾ ਅਧਿਕਾਰ 
Page 88 of 89« First...80818283848586878889
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.