ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਿਹਤ ਤੇ ਸਿਖਿਆ › ›

Featured Posts
ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ

ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ

ਡਾ. ਸਿਮਰਦੀਪ ਕੌਰ ਤੰਦਰੁਸਤੀ ਅਤੇ ਬਿਮਾਰੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਨਸਾਨ ਦੇ ਜੀਵਨ ਕਾਲ ਵਿੱਚ ਇਹ ਦੋਵੇਂ ਪਹਿਲੂ ਇੱਕ-ਦੂਜੇ ਉੱਤੇ ਭਾਰੂ ਹੋਣ ਦੀ ਕੋਸ਼ਿਸ਼ ਕਰਦੇ ਹਨ। ਨਤੀਜਨ ਕਿਸੇ ਮੌਕੇ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਕਮਜ਼ੋਰ ਹੋਣ ਕਾਰਨ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਭਾਰਤੀ ਲੋਕਾਂ ਵਿੱਚ ਸਭ ...

Read More

ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ

ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ

ਗੁਰਦੀਪ ਸਿੰਘ ਢੁੱਡੀ (ਦੂਜੀ ਤੇ ਅੰਤਿਮ ਕਿਸ਼ਤ) ਦਸਵੀਂ ਜਮਾਤ ਤੋਂ ਬਾਅਦ ਕਾਮਰਸ ਵਿਸ਼ਿਆਂ ਦੀ ਪੜ੍ਹਾਈ ਵੀ ਵਿਦਿਆਰਥੀਆਂ ਵਾਸਤੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਿੰਦੂ ਬਣ ਸਕਦੀ ਹੈ। ਕਾਮਰਸ ਵਿਸ਼ੇ ਪੜ੍ਹਨ ਉਪਰੰਤ ਚਾਰਟਡ ਅਕਾਊਂਟੈਂਟ, ਆਮਦਨ ਟੈਕਸ ਦਾ ਵਕੀਲ ਅਤੇ ਪ੍ਰਾਈਵੇਟ ਲੇਖਾ-ਜੋਖਾ ਕਰਨ ਵਿੱਚ ਆਸਾਨੀ ਨਾਲ ਕੰਮ ਕੀਤੇ ਜਾ ਸਕਦੇ ਹਨ। ਬੈਂਕਿੰਗ ਸੈਕਟਰ ਅਤੇ ਹੋਰ ...

Read More

ਪਸੀਨਾ ਵੱਧ ਆਉਣ ਦੀ ਸਮੱਸਿਆ

ਪਸੀਨਾ ਵੱਧ ਆਉਣ ਦੀ ਸਮੱਸਿਆ

ਡਾ. ਹਰਸ਼ਿੰਦਰ ਕੌਰ ਬਨਾਵਟੀ ਖ਼ੁਸ਼ਬੂ ਬਣਾਉਣ ਵਾਲੀਆਂ ਫੈਕਟਰੀਆਂ ਇਨਸਾਨ ਦੇ ਪਸੀਨੇ ਵਿੱਚੋਂ ਆਉਂਦੀ ਹਵਾੜ ਦੂਰ ਕਰਨ ਦੇ ਆਰਜ਼ੀ ਦੇ ਉਤਪਾਦ ਤਿਆਰ ਕਰਕੇ ਖ਼ਰਬਾਂ ਦਾ ਕਾਰੋਬਾਰ ਚਲਾ ਰਹੀਆਂ ਹਨ। ਕੁਦਰਤ ਦੀ ਕਾਰੀਗਰੀ ਦਾ ਕਮਾਲ ਵੇਖੋ ਕਿ ਅਨੇਕ ਬਿਮਾਰੀਆਂ ਦਾ ਸ਼ੁਰੂਆਤੀ ਲੱਛਣ ਪਸੀਨਾ ਵੱਧ ਆਉਣਾ ਹੀ ਹੁੰਦਾ ਹੈ। ਸਿਆਣੇ ਡਾਕਟਰ ਨੂੰ ਬੇਲੋੜੇ ਟੈਸਟਾਂ ...

Read More

ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ

ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ

ਡਾ. ਅਜੀਤਪਾਲ ਸਿੰਘ ਭਾਰਤ ’ਚ ਦਿਲ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਿਕ ਦੇਸ਼ ਦੀ ਕੁੱਲ ਆਬਾਦੀ ਵਿੱਚੋਂ ਕਰੀਬ ਛੇ ਕਰੋੜ ਲੋਕ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਦਿਲ ਦੇ ਰੋਗੀਆਂ ਦੀ ਗਿਣਤੀ ਵਧਣ ਦੇ ਕਈ ਕਾਰਨ ਹਨ। ਖਾਣ-ਪੀਣ, ਰਹਿਣ ਸਹਿਣ ਤੇ ਤਣਾਅਪੂਰਨ ਜੀਵਨ ਸ਼ੈਲੀ ਦਿਲ ...

Read More

ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ

ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ

ਡਾ. ਸ਼ਿਆਮ ਸੁੰਦਰ ਦੀਪਤੀ ਇਸ ਸੰਸਾਰ ਵਿੱਚ ਧਰਤੀ ’ਤੇ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਮਿੱਠੇ ਸਵਾਦ ਲਈ ਚੀਨੀ, ਚਟਕਾਰੇਪਣ ਲਈ ਨਮਕ ਅਤੇ ਖਸਤਾਪਣ ਲੈਣ ਲਈ ਘੀ ਵਿੱਚ ਤਿਆਰ ਕਰਦਾ ਹੈ।  ਬਾਕੀ ਸਾਰੇ ਜੀਵ, ਕੁਦਰਤ ਵਿੱਚ ਜੋ ਵੀ ਜਿਵੇਂ ਵੀ ਮਿਲਦਾ ਹੈ, ਉਸੇ ਤਰ੍ਹਾਂ ਇਸਤੇਮਾਲ ਕਰਦੇ ਹਨ। ਮਨੁੱਖ ਦੁਆਰਾ ਤਾਂ ਆਟਾ, ...

Read More

ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ

ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ

ਡਾ. ਮਨਜੀਤ ਸਿੰਘ ਬੱਲ ਸੂਰਾਂ ਵਿੱਚ ਕਈ ਤਰ੍ਹਾਂ ਦੇ ਇਨਫਲੂਐਂਜ਼ਾ ਵਾਇਰਸਾਂ ਦੀ ਇਨਫੈਕਸ਼ਨ ਨੂੰ ਸਵਾਈਨ ਫਲੂ ਜਾਂ ਪਿੱਗ ਇਨਫਲੂਐਂਜ਼ਾ ਕਿਹਾ  ਜਾਂਦਾ ਹੈ।  ਮੁੱਖ ਰੂਪ ਵਿੱਚ ਇਸ ਦਾ ਕਾਰਨ ਸਵਾਈਨ ਇਨਫਲੂਐਂਜ਼ਾ ਵਾਇਰਸ ਭਾਵੇਂ ਕਿ ਐਸ.ਆਈ.ਵੀ (S9V) ਹੁੰਦਾ ਹੈ।  ਇਸ ਵਾਇਰਸ ਜਾਂ ਜੀਵਾਣੂੰ ਦੀਆਂ ਅੱਗੋਂ ਕਈ ਕਿਸਮਾਂ ਹਨ, ਜਿਨ੍ਹਾਂ ’ਚੋਂ ਇੱਕ 81N1 ਹੈ।  ...

Read More

ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ

ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ

ਮਾਸਟਰ ਨਰੰਜਨ ਸਿੰਘ ਅੱਜ ਪ੍ਰਾਈਵੇਟ ਸਕੂਲਾਂ ਨੇ ਸਾਡੇ ਵਿਦਿਅਕ ਢਾਂਚੇ ’ਤੇ ਆਪਣੀ ਪਕੜ ਬਣਾ ਰੱਖੀ ਹੈ। ਇਨ੍ਹਾਂ ਸਕੂਲਾਂ ਦੀਆਂ ਆਲੀਸ਼ਾਨ ਇਮਾਰਤਾਂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਵਿਦਿਆਰਥੀਆਂ ਵੰਨ-ਸੁਵੰਨੀਆਂ ਵਰਦੀਆਂ ਵਿੱਚ ਸਜ ਕੇ ਇਨ੍ਹਾਂ ਸਕੂਲਾਂ ਵਿੱਚ ਜਾਂਦੇ ਹਨ। ਅਮੀਰ ਵਰਗ ਦੀ ਰੀਸ ਨਾਲ ਮੱਧ ਅਤੇ ਗ਼ਰੀਬ ਵਰਗ ਦੇ ਲੋਕ ਵੀ ...

Read More


ਆਰਕੀਟੈਕਚਰ: ਵਿਗਿਆਨ ਤੇ ਕਲਾ ਦਾ ਅਨੋਖਾ ਸੰਗਮ

Posted On December - 8 - 2016 Comments Off on ਆਰਕੀਟੈਕਚਰ: ਵਿਗਿਆਨ ਤੇ ਕਲਾ ਦਾ ਅਨੋਖਾ ਸੰਗਮ
ਆਰਕੀਟੈਕਚਰ ਇਮਾਰਤਾਂ ਨੂੰ ਡਿਜ਼ਾਈਨ ਕਰਨ ਦੀ ਵਿਲੱਖਣ ਕਲਾ ਹੈ। ਇਸ ਵਿੱਚ ਅਤਿ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਆਰਕੀਟੈਕਚਰ ਵਿੱਚ ਕਲਾ ਅਤੇ ਵਿਗਿਆਨ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਦਾ ਹੈ। ਕਲਾ ਵਿੱਚ ਰਚਨਾਤਮਿਕਤਾ, ਕਲਪਨਾ, ਰੰਗਾਂ ਅਤੇ ਲੈਅ ਦਾ ਖ਼ੂਬਸੂਰਤ ਜੋੜ ਹੁੰਦਾ ਹੈ ਜਦੋਂਕਿ ਵਿਗਿਆਨ ਨਾਲ ਯੰਤਰਾਂ ਅਤੇ ਤਕਨਾਲੋਜੀ ਦੀ ਚੋਣ ਕੀਤੀ ਜਾਂਦੀ ਹੈ। ਇਮਾਰਤਾਂ ਛੋਟੀਆਂ ਹੋਣ ਭਾਵੇਂ ਵੱਡੀਆਂ ਇਨ੍ਹਾਂ ਨੂੰ ਆਕਰਸ਼ਕ ਅਤੇ ਸੁਵਿਧਾਜਨਕ ਬਣਾਉਣਾ ....

ਸਿਆਲਾਂ ਨਾਲ ਜੁੜੀਆਂ ਸਿਹਤ ਸਮੱਸਿਆਵਾਂ

Posted On December - 8 - 2016 Comments Off on ਸਿਆਲਾਂ ਨਾਲ ਜੁੜੀਆਂ ਸਿਹਤ ਸਮੱਸਿਆਵਾਂ
ਗਰਮੀ ਤੋਂ ਬਾਅਦ ਬਰਸਾਤਾਂ ਦੇ ਮੌਸਮ ਵਿੱਚ ਮੁੜ੍ਹਕੇ ਦੀ ਬੋਅ ਤੋਂ ਅੱਕਿਆ ਹੋਇਆ ਹਰੇਕ ਵਿਅਕਤੀ ਸਿਆਲ ਦੇ ਆਉਣ ਦੀ ਉਡੀਕ ਕਰਦਾ ਹੈ। ਪਹਿਲੇ ਸਮਿਆਂ ਵਿੱਚ ਪੈਸੇ ਤੇ ਕੱਪੜਿਆਂ ਦੀ ਘਾਟ ਕਾਰਨ ਲੋਕ ਗਰਮੀਆਂ ਨੂੰ ਚੰਗਾ ਕਹਿੰਦੇ ਸਨ ਕਿਉਂਕਿ ਸਿਆਲ ਵਿੱਚ ਮਹਿੰਗੇ ਗਰਮ ਕੱਪੜੇ ਲੈਣ ਦੀ ਸਮਰੱਥਾ ਨਹੀਂ ਸੀ ਹੁੰਦੀ, ਪਰ ਹੁਣ ਤਾਂ ਹਰੇਕ ਵਿਅਕਤੀ ਸਰਦੀ ਨੂੰ ਮਾਣਦਾ ਹੈ। ਠੰਢ ਦਾ ਮੌਸਮ ਕਈ ਲੋਕਾਂ ਵਿੱਚ, ਖ਼ਾਸ ....

50 ਸਾਲਾਂ ਦੀ ਉਮਰ ਤੋਂ ਬਾਅਦ ਆਉਂਦੇ ਸਰੀਰਕ ਬਦਲਾਓ ਤੇ ਮਰਜ਼ਾਂ

Posted On December - 1 - 2016 Comments Off on 50 ਸਾਲਾਂ ਦੀ ਉਮਰ ਤੋਂ ਬਾਅਦ ਆਉਂਦੇ ਸਰੀਰਕ ਬਦਲਾਓ ਤੇ ਮਰਜ਼ਾਂ
ਸਰੀਰ ਇੱਕ ਮਸ਼ੀਨ ਵਾਂਗ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਇਸ ਦੇ ਪੁਰਾਣੇ ਸੈੱਲ ਟੁੱਟਦੇ ਝੜਦੇ ਰਹਿੰਦੇ ਹਨ ਤੇ ਲਗਾਤਾਰ ਨਵੇਂ ਸੈੱਲ ਬਣਦੇ ਰਹਿੰਦੇ ਹਨ। ਪੁਰਾਣੀ ਮਸ਼ੀਨ ਦੇ ਕੁਝ ਪੁਰਜ਼ੇ ਜਿਸ ਤਰ੍ਹਾਂ ਘਸ ਜਾਂਦੇ ਹਨ ਤੇ ਤਬਦੀਲ ਕਰਨੇ ਪੈਂਦੇ ਹਨ, ਉਸੇ ਤਰ੍ਹਾਂ ਹੀ ਸਰੀਰ ਦੇ ਕਈ ਅੰਗ ਘਸ ਜਾਂਦੇ ਹਨ ਤੇ ਕਈਆਂ ਵਿੱਚ ਨੁਕਸ ਪੈ ਜਾਂਦਾ ਹੈ ਜਿਸ ਦਾ ਇਲਾਜ ਕਰਨਾ ਪੈਂਦਾ ਹੈ। ....

ਕਣਕ ਤੋਂ ਐਲਰਜੀ ਦਾ ਇਲੈਕਟਰੋ ਹੋਮਿਓਪੈਥਿਕ ਇਲਾਜ

Posted On December - 1 - 2016 Comments Off on ਕਣਕ ਤੋਂ ਐਲਰਜੀ ਦਾ ਇਲੈਕਟਰੋ ਹੋਮਿਓਪੈਥਿਕ ਇਲਾਜ
ਕਣਕ ਤੋਂ ਐਲਰਜੀ ਲਈ ਇਸ ਵਿੱਚ ਪਾਏ ਜਾਣ ਵਾਲੇ ਚਾਰ ਤਰ੍ਹਾਂ ਦੇ ਪ੍ਰੋਟੀਨ ਐਲਬਿਉਮਿਨ, ਗਲੋਬੂਲਿਨ, ਗਲਾਇਡਿਨ ਅਤੇ ਗਲੂਟਿਨ ਜ਼ਿੰਮੇਵਾਰ ਹਨ। ਇਨ੍ਹਾਂ ਚਾਰਾਂ ’ਚੋਂ ਜੇ ਕੋਈ ਵਿਅਕਤੀ ਕਿਸੇ ਇੱਕ ਤੋਂ ਵੀ ਐਲਰਜਿਕ ਹੁੰਦਾ ਹੈ ਤਾਂ ਉਸ ਨੂੰ ‘ਵੀਟ ਐਲਰਜੀ’ ਦਾ ਨਾਮ ਦਿੱਤਾ ਜਾਂਦਾ ਹੈ। ....

ਕੁੜੀਆਂ ਲਈ ਸਿੱਖਿਆ ਪ੍ਰਾਪਤੀ ਦੇ ਰਾਹ ਵਿੱਚ ਹੱਦਬੰਦੀਆਂ ਕਿਉਂ ?

Posted On December - 1 - 2016 Comments Off on ਕੁੜੀਆਂ ਲਈ ਸਿੱਖਿਆ ਪ੍ਰਾਪਤੀ ਦੇ ਰਾਹ ਵਿੱਚ ਹੱਦਬੰਦੀਆਂ ਕਿਉਂ ?
ਇੰਗਲੈਂਡ ਦੇ ਗਰਲਜ਼ ਸਕੂਲ ਐਸੋਸੀਏਸ਼ਨ ਨੇ ਉੱਥੋਂ ਦੇ ਸਕੂਲਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਕੁੜੀਆਂ ਨੂੰ ‘ਕੁੜੀਆਂ’ ਆਖਣ ਦੀ ਬਜਾਏ ‘ਸਿਖਿਆਰਥੀ’ ਜਾਂ ‘ਵਿਦਿਆਰਥੀ’ ਆਖਣਾ ਚਾਹੀਦਾ ਹੈ। ਭਾਵ ਅਧਿਆਪਕਾਂ ਨੂੰ ਲਿੰਗ ਨਿਰਪੱਖ ਸ਼ਬਦ ਵਰਤਣੇ ਚਾਹੀਦੇ ਹਨ। ....

ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਲਾਜ਼ਮੀ ਹੈ ਗੂੜ੍ਹੀ ਨੀਂਦ

Posted On December - 1 - 2016 Comments Off on ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਲਾਜ਼ਮੀ ਹੈ ਗੂੜ੍ਹੀ ਨੀਂਦ
ਮਾਨਸਿਕ ਸਿਹਤ ਦੇ ਵਿਸ਼ਵਕੋਸ਼ ਵਿੱਚ ਨੀਂਦ ਦੀ ਪਰਿਭਾਸ਼ਾ ’ਚ ਕਿਹਾ ਗਿਆ ਹੈ ਕਿ ਨੀਂਦ ਮਨੁੱਖ ਦੇ ਸਰੀਰ ਅਤੇ ਮਨ ਦੇ ਆਰਾਮ ਲਈ ਉਹ ਅਵਸਥਾ ਹੈ ਜਿਸ ਤਹਿਤ ਉਸ ਦੀ ਚੇਤਨਾ ਤੇ ਅਮਲੀ ਸਰਗਰਮੀ ਕਾਫ਼ੀ ਹੱਦ ਤਕ ਮੁਲਤਵੀ ਹੋ ਜਾਂਦੀ ਹੈ। ਨੀਂਦ ਵੇਲੇ ਸਾਡਾ ਸਰੀਰ ਨਿਢਾਲ ਹੋ ਜਾਂਦਾ ਹੈ। ....

ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਭਾਸ਼ਾ ਦਾ ਮਸਲਾ

Posted On December - 1 - 2016 Comments Off on ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਭਾਸ਼ਾ ਦਾ ਮਸਲਾ
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਲਗਾਤਾਰ ਡਿੱਗਦੇ ਜਾ ਰਹੇ ਮਿਆਰ ਅਤੇ ਵਿਦਿਆਰਥੀਆਂ ਦੀ ਘਟਦੀ ਜਾ ਰਹੀ ਗਿਣਤੀ ਦੇ ਕਾਰਨਾਂ ਦੇ ਵਿਸ਼ਲੇਸ਼ਣ ਕਰਨ ਸਮੇਂ ਇੱਕ ਮਹੱਤਵਪੂਰਨ ਪਹਿਲੂ ਜੋ ਸਾਹਮਣੇ ਆਉਂਦਾ ਹੈ, ਉਹ ਹੈ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇਣ ਲਈ ਅਪਣਾਈ ਗਈ ਭਾਸ਼ਾ। ....

ਗਦੂਦਾਂ (ਪ੍ਰੋਸਟੇਟ) ਦੇ ਵਧਣ ਦੀਆਂ ਸਮੱਸਿਆਵਾਂ ਅਤੇ ਇਲਾਜ

Posted On November - 25 - 2016 Comments Off on ਗਦੂਦਾਂ (ਪ੍ਰੋਸਟੇਟ) ਦੇ ਵਧਣ ਦੀਆਂ ਸਮੱਸਿਆਵਾਂ ਅਤੇ ਇਲਾਜ
ਵਡੇਰੀ ਉਮਰੇ ਗਦੂਦਾਂ ਦਾ ਵਧ ਜਾਣਾ ਵਾਲ ਚਿੱਟੇ ਹੋਣ ਵਾਂਗ ਹੀ ਕੁਦਰਤੀ ਹੈ। ਬਾਕੀ ਮੁਲਕਾਂ ਦੇ ਵਾਸੀਆਂ ਵਾਂਗ ਭਾਰਤੀਆਂ ਵਿੱਚ ਵੀ ਔਸਤਨ ਉਮਰ ਵਧਣ ਨਾਲ ਗਦੂਦਾਂ ਦਾ ਕੈਂਸਰ-ਰਹਿਤ ਵਾਧਾ ਤੇ ਕੁਝ ਹੱਦ ਤਕ ਕੈਂਸਰ ਵੀ ਵਧੇਰੇ ਮਹੱਤਵਪੂਰਨ ਹੋ ਰਹੇ ਹਨ। ....

ਅਧਿਆਪਕ ਵਰਗ ਦੀ ਮੌਜੂਦਾ ਸਥਿਤੀ

Posted On November - 25 - 2016 Comments Off on ਅਧਿਆਪਕ ਵਰਗ ਦੀ ਮੌਜੂਦਾ ਸਥਿਤੀ
ਅਧਿਆਪਕ ਨੂੰ ਸਮਾਜ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਦੇਸ਼ ਦੀ ਤਰੱਕੀ ਵਿੱਚ ਸਿੱਖਿਆ ਦਾ ਖ਼ਾਸ ਰੋਲ ਹੁੰਦਾ ਹੈ। ਅਧਿਆਪਕ ਅਤੇ ਸਮਾਜ ਦੋਵਾਂ ਦਾ ਇੱਕ-ਦੂਜੇ ਨਾਲ ਅਨਿੱਖੜਵਾਂ ਸਬੰਧ ਹੈ। ਸਮਾਜ ਦੀ ਉਸਾਰੀ ਅਤੇ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਕਰਨ ਵਿੱਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ। ਇਸੇ ਕਰਕੇ ਅਧਿਆਪਕ ਦਾ ਜ਼ਿੰਮੇਵਾਰ ਹੋਣਾ ਜ਼ਰੂਰੀ ਹੋ ਜਾਂਦਾ ਹੈ। ....

ਬੱਚਿਆਂ ਲਈ ਨਾਸ਼ਤੇ ਦਾ ਮਹੱਤਵ

Posted On November - 18 - 2016 Comments Off on ਬੱਚਿਆਂ ਲਈ ਨਾਸ਼ਤੇ ਦਾ ਮਹੱਤਵ
ਕਈ ਮੁਲਕਾਂ ਵਿੱਚ ਬੱਚਿਆਂ ਦੇ ਖਾਣ-ਪੀਣ ਦੇ ਬਦਲਦੇ ਵਤੀਰੇ ਬਾਰੇ ਖੋਜ ਹੋ ਚੁੱਕੀ ਹੈ। ਇਨ੍ਹਾਂ ਖੋਜਾਂ ਤੋਂ ਇਹ ਗੱਲ ਸਪਸ਼ਟ ਹੋਈ ਹੈ ਕਿ ਯਾਦਾਸ਼ਤ ਉੱਤੇ ਨਾਸ਼ਤੇ ਦੀ ਕਮੀ ਅਸਰ ਪਾਉਂਦੀ ਹੈ। ਇੰਜ ਹੀ ਥਕਾਵਟ ਅਤੇ ਪੜ੍ਹਾਈ ਵਿੱਚ ਮਨ ਨਾ ਟਿਕਣ ਬਾਰੇ ਵੀ ਅਨੇਕ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਬੱਚਿਆਂ ਵੱਲੋਂ ਨਾਸ਼ਤਾ ਨਾ ਕਰਨਾ ਇਸ ਦਾ ਮੁੱਖ ਕਾਰਨ ਹੈ। ....

ਵਿੱਦਿਅਕ ਅਦਾਰਿਆਂ ਵਿੱਚ ਅਨੁਸ਼ਾਸਨ ਦੀ ਅਹਿਮੀਅਤ

Posted On November - 18 - 2016 Comments Off on ਵਿੱਦਿਅਕ ਅਦਾਰਿਆਂ ਵਿੱਚ ਅਨੁਸ਼ਾਸਨ ਦੀ ਅਹਿਮੀਅਤ
ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ, ਆਗਿਆਕਾਰੀ ਬਣਨ, ਉੱਚੇ ਸੁੱਚੇ ਆਚਰਣ ਅਤੇ ਚੰਗੇ ਕਿਰਦਾਰ ਦੀ ਉਸਾਰੀ ਲਈ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਅਨੁਸ਼ਾਸਨਹੀਣ ਵਿਅਕਤੀ ਬਿਨਾਂ ਮਲਾਹ ਵਾਲੀ ਬੇੜੀ ਅਤੇ ਬਿਨਾਂ ਸਿਰਨਾਵੇਂ ਵਾਲੀ ਚਿੱਠੀ ਵਰਗਾ ਹੁੰਦਾ ਹੈ। ....

ਡੇਂਗੂ ਬੁਖ਼ਾਰ ਅਤੇ ਇਲਾਜ

Posted On November - 18 - 2016 Comments Off on ਡੇਂਗੂ ਬੁਖ਼ਾਰ ਅਤੇ ਇਲਾਜ
ਡੇਂਗੂ ਬੁਖ਼ਾਰ ਦੀ ਦਹਿਸ਼ਤ ਹੱਦ ਤੋਂ ਵਧ ਹੈ ਜਦੋਂਕਿ ਇਹ ਬੁਖ਼ਾਰ ਵੀ ਦੂਜੇ ਬੁਖ਼ਾਰਾਂ ਵਰਗਾ ਹੀ ਹੈ। ਇਸ ਵਿੱਚ ਫ਼ਰਕ ਸਿਰਫ਼ ਇੰਨਾ ਕੁ ਹੈ ਕਿ ਇਹ ਪੂਰੇ ਸਰੀਰ ਨੂੰ ਇਸ ਤਰ੍ਹਾਂ ਤੋੜ ਦਿੰਦਾ ਹੈ। ....

ਟੀ.ਈ.ਟੀ. ਪੇਪਰ ਦੀ ਪ੍ਰਕਿਰਿਆ ਤੇ ਰੁਜ਼ਗਾਰ

Posted On November - 10 - 2016 Comments Off on ਟੀ.ਈ.ਟੀ. ਪੇਪਰ ਦੀ ਪ੍ਰਕਿਰਿਆ ਤੇ ਰੁਜ਼ਗਾਰ
ਭਾਰਤ ਸਰਕਾਰ ਨੇ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਕਰਕੇ ਭਾਵੇਂ ਹਰੇਕ ਨੂੰ ਵਿੱਦਿਆ ਮੁਹੱਈਆ ਕਰਨ ਦੀ ਸੋਚੀ ਸੀ ਪਰ ਇਸ ਐਕਟ ਦੀਆਂ ਅਨੇਕਾਂ ਖ਼ਾਮੀਆਂ ਨੇ ਵਿੱਦਿਅਕ ਸੰਸਥਾਵਾਂ, ਵਿੱਦਿਅਕ ਢਾਂਚੇ ਅਤੇ ਅਧਿਆਪਕ ਵਰਗ ਨੂੰ ਹਾਸੀਏ ਵੱਲ ਧਕੇਲ ਦਿੱਤਾ ਹੈ। ਇਸ ਐਕਟ ਦੀ ਮੱਦ ਅਧਿਆਪਕ ਯੋਗਤਾ ਪਰਖ ਨੇ ਅਧਿਆਪਕ ਵਰਗ ਅੰਦਰ ਨਿਰਾਸ਼ਾ ਤੇ ਹੀਣਤਾ ਪੈਦਾ ਕੀਤੀ ਹੈ। ....

ਸ਼ਰਾਬ ਪੀਣ ਦੇ ਸਿਹਤ ’ਤੇ ਦੁਰਪ੍ਰਭਾਵ

Posted On November - 10 - 2016 Comments Off on ਸ਼ਰਾਬ ਪੀਣ ਦੇ ਸਿਹਤ ’ਤੇ ਦੁਰਪ੍ਰਭਾਵ
ਸ਼ਰਾਬ, ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਪੀਤੀ ਜਾਂਦੀ ਹੈ। ਆਰੰਭ ਵਿੱਚ ਆਮ ਕਰਕੇ ਲੋਕ ਸ਼ੌਕੀਆ ਤੌਰ ’ਤੇ ਪੀਣੀ ਸ਼ੁਰੂ ਕਰਦੇ ਹਨ ਪਰ ਬਾਅਦ ਵਿੱਚ ਇਹੀ ਸ਼ਰਾਬ ਬੰਦੇ ਨੂੰ ਆਪਣਾ ਗ਼ੁਲਾਮ ਬਣਾ ਲੈਂਦੀ ਹੈ। ਅੱਜ ਦੇ ਸਮਾਜ ਵਿੱਚ ਸਿਰਫ਼ ਅਮੀਰ ਹੀ ਨਹੀਂ ਬਲਕਿ ਹਰੇਕ ਬੰਦਾ ਸਮਝਦਾ ਹੈ ਕਿ ਛੋਟੇ ਵੱਡੇ ਸਮਾਗਮ ਜਾਂ ਪਾਰਟੀ ਵਿੱਚ ਸ਼ਰਾਬ ਪਿਆਉਣੀ ਇੱਕ ਸਟੇਟਸ ਹੈ। ....

ਨੌਜਵਾਨ ਸੋਚ: ਕਬੱਡੀ ਖੇਡੀਏ ਜਾਂ ਕ੍ਰਿਕਟ ?

Posted On October - 26 - 2016 Comments Off on ਨੌਜਵਾਨ ਸੋਚ: ਕਬੱਡੀ ਖੇਡੀਏ ਜਾਂ ਕ੍ਰਿਕਟ ?
ਬਹੁਪੱਖੀ ਵਿਕਾਸ ਦਾ ਜ਼ਰੀਆ ਨੇ ਖੇਡਾਂ ਹਰ ਖੇਡ ਵਿਸ਼ੇਸ਼ ਮੁਹਾਰਤ ਦੀ ਮੰਗ ਕਰਦੀ ਹੈ। ਦੁਬਲੇ ਪਤਲੇ ਸਰੀਰ ਵਾਲਾ ਵਿਅਕਤੀ ਕ੍ਰਿਕਟ ਤਾਂ ਖੇਡ ਸਕਦਾ ਹੈ ਪਰ ਕਬੱਡੀ ਬਲਵਾਨ ਸਰੀਰਾਂ ਦੀ ਖੇਡ ਹੈ। ਇਸ ਲਈ ਦਿਲਚਸਪੀ ਤੇ ਕਾਬਲੀਅਤ ਮੁਤਾਬਿਕ ਕੋਈ ਵੀ ਖੇਡ ਚੁਣੀ ਜਾ ਸਕਦੀ ਹੈ ਤੇ ਖੇਡ ਖੇਡਣਾ ਜ਼ਰੂਰੀ ਵੀ ਹੈ, ਕਿਉਂਕਿ ਜਿੱਥੇ ਖੇਡਾਂ ਸਰੀਰਕ, ਮਾਨਸਿਕ, ਸਮਾਜਿਕ, ਭਾਵਨਾਤਮਕ ਤੇ ਆਤਮਿਕ ਵਿਕਾਸ ਜ਼ਰੀਏ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਂਦੀਆਂ ਹਨ, ਉਥੇ ਵਿਹਲੇ ਸਮੇਂ ਦੇ ਸਦਉਪਯੋਗ ਨਾਲ ਭੈੜੀਆਂ ਆਦਤਾਂ 

ਜੀਐੱਸਟੀ ਐਕਟ ਦਾ ਮਹੱਤਵ ਅਤੇ ਲਾਗੂ ਹੋਣ ਦਾ ਵਿਧਾਨ

Posted On October - 26 - 2016 Comments Off on ਜੀਐੱਸਟੀ ਐਕਟ ਦਾ ਮਹੱਤਵ ਅਤੇ ਲਾਗੂ ਹੋਣ ਦਾ ਵਿਧਾਨ
ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਐਕਟ/ਬਿੱਲ 2016 ਸੰਸਦ ਦੇ ਦੋਹਾਂ ਸਦਨਾਂ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਮਨਜ਼ੂਰ ਕੀਤਾ ਜਾ ਚੁੱਕਾ ਹੈ। ਇਸ ਮਗਰੋਂ ਦੇਸ਼ ਦੇ ਅੱਧੇ ਤੋਂ ਵੱਧ ਸੂਬਿਆਂ ਦੀਆਂ ਵਿਧਾਨ ਸਭਾਵਾਂ ਵੱਲੋਂ ਵੀ ਲੋੜੀਂਦੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਪਿੱਛੋਂ ਐਕਟ ਨੂੰ ਅੰਤਿਮ ਰੂਪ ਦੇਣ ਲਈ, ਲਾਗੂ ਕਰਨ ਯੋਗ ਬਣਾਉਣ ਲਈ ਤੇ ਇਸ ਨਾਲ ਸਬੰਧਤ ਲੋੜੀਂਦੇ ਨਿਯਮ ਬਣਾਉਣ ਲਈ ਇੱਕ ਉੱਚ-ਪੱਧਰੀ ਕੌਂਸਲ ....
Page 5 of 8212345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.