ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਿਹਤ ਤੇ ਸਿਖਿਆ › ›

Featured Posts
ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ

ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ

ਡਾ. ਸਿਮਰਦੀਪ ਕੌਰ ਤੰਦਰੁਸਤੀ ਅਤੇ ਬਿਮਾਰੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਨਸਾਨ ਦੇ ਜੀਵਨ ਕਾਲ ਵਿੱਚ ਇਹ ਦੋਵੇਂ ਪਹਿਲੂ ਇੱਕ-ਦੂਜੇ ਉੱਤੇ ਭਾਰੂ ਹੋਣ ਦੀ ਕੋਸ਼ਿਸ਼ ਕਰਦੇ ਹਨ। ਨਤੀਜਨ ਕਿਸੇ ਮੌਕੇ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਕਮਜ਼ੋਰ ਹੋਣ ਕਾਰਨ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਭਾਰਤੀ ਲੋਕਾਂ ਵਿੱਚ ਸਭ ...

Read More

ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ

ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ

ਗੁਰਦੀਪ ਸਿੰਘ ਢੁੱਡੀ (ਦੂਜੀ ਤੇ ਅੰਤਿਮ ਕਿਸ਼ਤ) ਦਸਵੀਂ ਜਮਾਤ ਤੋਂ ਬਾਅਦ ਕਾਮਰਸ ਵਿਸ਼ਿਆਂ ਦੀ ਪੜ੍ਹਾਈ ਵੀ ਵਿਦਿਆਰਥੀਆਂ ਵਾਸਤੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਿੰਦੂ ਬਣ ਸਕਦੀ ਹੈ। ਕਾਮਰਸ ਵਿਸ਼ੇ ਪੜ੍ਹਨ ਉਪਰੰਤ ਚਾਰਟਡ ਅਕਾਊਂਟੈਂਟ, ਆਮਦਨ ਟੈਕਸ ਦਾ ਵਕੀਲ ਅਤੇ ਪ੍ਰਾਈਵੇਟ ਲੇਖਾ-ਜੋਖਾ ਕਰਨ ਵਿੱਚ ਆਸਾਨੀ ਨਾਲ ਕੰਮ ਕੀਤੇ ਜਾ ਸਕਦੇ ਹਨ। ਬੈਂਕਿੰਗ ਸੈਕਟਰ ਅਤੇ ਹੋਰ ...

Read More

ਪਸੀਨਾ ਵੱਧ ਆਉਣ ਦੀ ਸਮੱਸਿਆ

ਪਸੀਨਾ ਵੱਧ ਆਉਣ ਦੀ ਸਮੱਸਿਆ

ਡਾ. ਹਰਸ਼ਿੰਦਰ ਕੌਰ ਬਨਾਵਟੀ ਖ਼ੁਸ਼ਬੂ ਬਣਾਉਣ ਵਾਲੀਆਂ ਫੈਕਟਰੀਆਂ ਇਨਸਾਨ ਦੇ ਪਸੀਨੇ ਵਿੱਚੋਂ ਆਉਂਦੀ ਹਵਾੜ ਦੂਰ ਕਰਨ ਦੇ ਆਰਜ਼ੀ ਦੇ ਉਤਪਾਦ ਤਿਆਰ ਕਰਕੇ ਖ਼ਰਬਾਂ ਦਾ ਕਾਰੋਬਾਰ ਚਲਾ ਰਹੀਆਂ ਹਨ। ਕੁਦਰਤ ਦੀ ਕਾਰੀਗਰੀ ਦਾ ਕਮਾਲ ਵੇਖੋ ਕਿ ਅਨੇਕ ਬਿਮਾਰੀਆਂ ਦਾ ਸ਼ੁਰੂਆਤੀ ਲੱਛਣ ਪਸੀਨਾ ਵੱਧ ਆਉਣਾ ਹੀ ਹੁੰਦਾ ਹੈ। ਸਿਆਣੇ ਡਾਕਟਰ ਨੂੰ ਬੇਲੋੜੇ ਟੈਸਟਾਂ ...

Read More

ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ

ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ

ਡਾ. ਅਜੀਤਪਾਲ ਸਿੰਘ ਭਾਰਤ ’ਚ ਦਿਲ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਿਕ ਦੇਸ਼ ਦੀ ਕੁੱਲ ਆਬਾਦੀ ਵਿੱਚੋਂ ਕਰੀਬ ਛੇ ਕਰੋੜ ਲੋਕ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਦਿਲ ਦੇ ਰੋਗੀਆਂ ਦੀ ਗਿਣਤੀ ਵਧਣ ਦੇ ਕਈ ਕਾਰਨ ਹਨ। ਖਾਣ-ਪੀਣ, ਰਹਿਣ ਸਹਿਣ ਤੇ ਤਣਾਅਪੂਰਨ ਜੀਵਨ ਸ਼ੈਲੀ ਦਿਲ ...

Read More

ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ

ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ

ਡਾ. ਸ਼ਿਆਮ ਸੁੰਦਰ ਦੀਪਤੀ ਇਸ ਸੰਸਾਰ ਵਿੱਚ ਧਰਤੀ ’ਤੇ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਮਿੱਠੇ ਸਵਾਦ ਲਈ ਚੀਨੀ, ਚਟਕਾਰੇਪਣ ਲਈ ਨਮਕ ਅਤੇ ਖਸਤਾਪਣ ਲੈਣ ਲਈ ਘੀ ਵਿੱਚ ਤਿਆਰ ਕਰਦਾ ਹੈ।  ਬਾਕੀ ਸਾਰੇ ਜੀਵ, ਕੁਦਰਤ ਵਿੱਚ ਜੋ ਵੀ ਜਿਵੇਂ ਵੀ ਮਿਲਦਾ ਹੈ, ਉਸੇ ਤਰ੍ਹਾਂ ਇਸਤੇਮਾਲ ਕਰਦੇ ਹਨ। ਮਨੁੱਖ ਦੁਆਰਾ ਤਾਂ ਆਟਾ, ...

Read More

ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ

ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ

ਡਾ. ਮਨਜੀਤ ਸਿੰਘ ਬੱਲ ਸੂਰਾਂ ਵਿੱਚ ਕਈ ਤਰ੍ਹਾਂ ਦੇ ਇਨਫਲੂਐਂਜ਼ਾ ਵਾਇਰਸਾਂ ਦੀ ਇਨਫੈਕਸ਼ਨ ਨੂੰ ਸਵਾਈਨ ਫਲੂ ਜਾਂ ਪਿੱਗ ਇਨਫਲੂਐਂਜ਼ਾ ਕਿਹਾ  ਜਾਂਦਾ ਹੈ।  ਮੁੱਖ ਰੂਪ ਵਿੱਚ ਇਸ ਦਾ ਕਾਰਨ ਸਵਾਈਨ ਇਨਫਲੂਐਂਜ਼ਾ ਵਾਇਰਸ ਭਾਵੇਂ ਕਿ ਐਸ.ਆਈ.ਵੀ (S9V) ਹੁੰਦਾ ਹੈ।  ਇਸ ਵਾਇਰਸ ਜਾਂ ਜੀਵਾਣੂੰ ਦੀਆਂ ਅੱਗੋਂ ਕਈ ਕਿਸਮਾਂ ਹਨ, ਜਿਨ੍ਹਾਂ ’ਚੋਂ ਇੱਕ 81N1 ਹੈ।  ...

Read More

ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ

ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ

ਮਾਸਟਰ ਨਰੰਜਨ ਸਿੰਘ ਅੱਜ ਪ੍ਰਾਈਵੇਟ ਸਕੂਲਾਂ ਨੇ ਸਾਡੇ ਵਿਦਿਅਕ ਢਾਂਚੇ ’ਤੇ ਆਪਣੀ ਪਕੜ ਬਣਾ ਰੱਖੀ ਹੈ। ਇਨ੍ਹਾਂ ਸਕੂਲਾਂ ਦੀਆਂ ਆਲੀਸ਼ਾਨ ਇਮਾਰਤਾਂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਵਿਦਿਆਰਥੀਆਂ ਵੰਨ-ਸੁਵੰਨੀਆਂ ਵਰਦੀਆਂ ਵਿੱਚ ਸਜ ਕੇ ਇਨ੍ਹਾਂ ਸਕੂਲਾਂ ਵਿੱਚ ਜਾਂਦੇ ਹਨ। ਅਮੀਰ ਵਰਗ ਦੀ ਰੀਸ ਨਾਲ ਮੱਧ ਅਤੇ ਗ਼ਰੀਬ ਵਰਗ ਦੇ ਲੋਕ ਵੀ ...

Read More


ਘਰੇਲੂ ਕੰਮ ਕਰਨ ਲੱਗਿਆਂ ਸਰੀਰਕ ਥਕਾਵਟ ਕਿਵੇਂ ਘਟਾਈਏ

Posted On September - 7 - 2010 Comments Off on ਘਰੇਲੂ ਕੰਮ ਕਰਨ ਲੱਗਿਆਂ ਸਰੀਰਕ ਥਕਾਵਟ ਕਿਵੇਂ ਘਟਾਈਏ
ਡਾ. ਮਨਜੀਤ ਕੌਰ ਘਰ ਦੀ ਸਾਂਭ-ਸੰਭਾਲ ਹਰ ਗ੍ਰਹਿਣੀ ਦਾ ਮੁੱਢਲਾ ਕੰਮ ਮੰਨਿਆ ਜਾਂਦਾ ਹੈ ਭਾਵੇਂ ਉਹ ਕੰਮਕਾਜੀ ਔਰਤ ਹੋਵੇ ਜਾਂ ਫਿਰ ਘਰੇਲੂ। ਘਰ ਦੇ ਕੰਮਾਂ ਦੀ ਜੇਕਰ ਸੂਚੀ ਬਣਾਉਣ ਲੱਗੀਏ ਤਾਂ ਇਸ ਦਾ ਕੋਈ ਅੰਤ ਨਹੀਂ। ਤੁਸਾਂ ਦੇਖਿਆ ਹੋਣਾ ਹੈ ਕਿ ਅਕਸਰ ਔਰਤਾਂ ਘਰ ਦੇ ਕਿਸੇ ਨਾ ਕਿਸੇ ਕੰਮ ਵਿਚ ਰੁਝੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਸਰੀਰਕ ਥਕਾਵਟ ਦਾ ਸ਼ਿਕਾਰ ਵੀ ਹੁੰਦੀਆਂ ਹਨ। ਪਰ ਜੇਕਰ ਭੈਣਾਂ ਸੂਝ-ਬੂਝ ਨਾਲ ਘਰੇਲੂ ਕੰਮ ਕਰਨ ਤਾਂ ਬਹੁਤ ਹੱਦ ਤੱਕ ਸਰੀਰਕ ਥਕਾਵਟ ਨੂੰ ਘਟਾਇਆ 

ਆਖਰ ਕੀ ਬਲਾ ਹੈ ਕੈਂਸਰ

Posted On September - 7 - 2010 Comments Off on ਆਖਰ ਕੀ ਬਲਾ ਹੈ ਕੈਂਸਰ
ਡਾ. ਅਮਨਦੀਪ ਸਿੰਘ ਟੱਲੇਵਾਲੀਆ ਕੈਂਸਰ ਦਾ ਨਾਂ ਸੁਣਦਿਆਂ ਹੀ ਪਸੀਨੇ ਛੁਟਣ ਲੱਗ ਜਾਂਦੇ ਹਨ, ਕੈਂਸਰ ਤੋਂ ਪੀੜਤ ਮਰੀਜ਼ ਦੀ ਰੋਟੀ ਤਾਂ ਛੁੱਟਦੀ ਹੀ ਹੈ ਸਗੋਂ ਪੀੜਤ ਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰਾਂ ਦੀ ਵੀ ਨੀਂਦ ਹਰਾਮ ਹੋ ਜਾਂਦੀ ਹੈ। ਫਿਰ ਜਿੰਨਾ ਕੁ ਕਿਸੇ ਦਾ ਜ਼ੋਰ ਲੱਗਦਾ ਹੈ ਹਰ ਕੋਈ ਆਪਣੇ-ਆਪਣੇ ਪੱਧਰ ’ਤੇ ਇਸ ਰੋਗ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਿਚਾਰੇ ਤਾਂ ਨੀਮਾਂ-ਹਕੀਮਾਂ ਦੇ ਧੱਕੇ ਚੜ੍ਹ ਜਾਂਦੇ ਹਨ ਅਤੇ ਕਈ ਡਾਕਟਰਾਂ ਦੇ, ਕਈ ਇਸ ਨੂੰ ਪੂਰਬਲੇ ਕਰਮਾਂ ਦੀ ਸਜ਼ਾ ਸਮਝ ਕੇ ਸਾਧਾਂ-ਸੰਤਾਂ 

ਤੰਦਰੁਸਤ ਰਹਿਣ ਲਈ ਸਹੀ ਖਾਣਾ ਪੀਣਾ ਜ਼ਰੂਰੀ

Posted On September - 7 - 2010 Comments Off on ਤੰਦਰੁਸਤ ਰਹਿਣ ਲਈ ਸਹੀ ਖਾਣਾ ਪੀਣਾ ਜ਼ਰੂਰੀ
-ਡਾ. ਵਿਕਾਸ ਸਿੰਘਲ ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਵਿੱਚ ਅਸੀਂ ਵਾਤਾਵਰਨ ਵਿਚ ਫੈਲ ਰਹੇ ਪ੍ਰਦੂਸ਼ਣ ਦਾ ਰੋਜ਼ ਸਾਹਮਣਾ ਕਰਦੇ ਹਾਂ। ਨੌਕਰੀ ਪੇਸ਼ੇ ਦੌਰਾਨ ਕੰਮ ਦੇ ਵਧਦੇ ਦਬਾਅ ਅਤੇ ਤਣਾਅ ਦੇ ਕਾਰਨ ਅੱਜ ਮਨੁੱਖ ਜਿੱਥੇ ਸਮਾਜਿਕ ਰਿਸ਼ਤਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਉਥੇ ਉਹ ਮਾਨਸਿਕ ਤੌਰ ’ਤੇ ਵੀ ਕਮਜ਼ੋਰ ਹੁੰਦਾ ਜਾ ਰਿਹਾ ਹੈ। ਅੱਜ ਦੀ ਦੌੜ-ਭੱਜ ਦੀ ਜ਼ਿੰਦਗੀ ਨੇ ਸਾਡੀ ਜੀਵਨ ਸ਼ੈਲੀ ਬਿਲਕੁਲ ਬਦਲ ਦਿੱਤੀ ਹੈ। ਅੱਜ ਸਾਡੇ ਕੋਲ ਸਮੇਂ ਦੀ ਘਾਟ ਹੋ ਗਈ ਹੈ। ਅਸੀਂ ਹਰ ਕੰਮ ਮਸ਼ੀਨਾਂ ਰਾਹੀਂ ਕਰਦੇ ਹਾਂ 

ਪਿੱਠ ਦਰਦ/ਚੁੱਕ ਪੈਣੀ

Posted On September - 7 - 2010 Comments Off on ਪਿੱਠ ਦਰਦ/ਚੁੱਕ ਪੈਣੀ
ਡਾ. ਜਗਦੀਸ਼ ਜੱਗੀ ਪਿੱਠ ਦਰਦ ਜਾਂ ਚੁੱਕ ਪੈਣੀ ਅੱਜ ਇਕ ਆਮ ਬਿਮਾਰੀ ਹੈ, ਹਰ ਘਰ ਵਿਚ ਇਹ ਬਿਮਾਰੀ 50/60 ਸਾਲ ਜਾਂ ਇਸ ਤੋਂ ਪਹਿਲੀ ਉਮਰ ਵਿਚ ਵੀ ਹੋ ਜਾਂਦੀ ਹੈ। ਪਿੱਠ ਦੇ ਪੱਠਿਆਂ ਦਾ ਝਟਕਾ, ਬਹੁਤਾ ਜ਼ੋਰ ਲੱਗਣਾ, ਠੰਢ ਲੱਗਣਾ, ਠੰਢਾ ਤੱਤਾ ਹੋਣ, ਪਸੀਨੇ ਨਾਲ ਭਿੱਜਣ, ਅੰਗਾਂ ਦੇ ਰੋਗ, ਕਮਜ਼ੋਰੀ ਆਦਿ ਨਾਲ ਪਿੱਠ ਵਿਚ ਚੀਕ ਕੱਢਾ ਦੇਣ ਵਾਲਾ ਦਰਦ ਹੁੰਦਾ ਹੈ। ਰੋਗੀ ਨੂੰ ਬੈਠਣਾ ਅਤੇ ਸਿੱਧੇ ਹੋ ਕੇ  ਖੜ੍ਹਾ ਹੋਣਾ ਅਤਿਅੰਤ ਕਠਨ ਹੁੰਦਾ ਹੈ। ਰੋਗੀ ਨੂੰ ਸਖ਼ਤ ਬਿਸਤਰੇ ਜਿਵੇਂ ਤਖਤਪੋਸ਼ ਉੱਤੇ ਅਰਾਮ ਕਰਨਾ ਚਾਹੀਦਾ 

ਗਦੂਦਾਂ ਦਾ ਨੁਕਸ- ਬਜ਼ੁਰਗ ਮਰਦਾਂ ’ਚ ਪਿਸ਼ਾਬ ਦੀ ਰੁਕਾਵਟ

Posted On September - 7 - 2010 Comments Off on ਗਦੂਦਾਂ ਦਾ ਨੁਕਸ- ਬਜ਼ੁਰਗ ਮਰਦਾਂ ’ਚ ਪਿਸ਼ਾਬ ਦੀ ਰੁਕਾਵਟ
ਡਾ. ਮਨਜੀਤ ਸਿੰਘ ਬੱਲ ਗਦੂਦਾਂ ਦੀ ਸਮੱਸਿਆ ਭਾਰਤੀਆਂ, ਜਪਾਨੀਆਂ, ਕੋਰੀਅਨਾਂ ਅਤੇ ਬੰਟੂਜ਼ ਦੇ ਮੁਕਾਬਲੇ ਅਮਰੀਕਾ ਦੇ ਹਬਸ਼ੀਆਂ ਵਿੱਚ ਵਧੇਰੇ ਅਤੇ ਉਮਰ ਦਾ ਇਕ ਦਹਾਕਾ ਪਹਿਲਾਂ ਹੋ ਜਾਂਦੀ ਹੈ। ਪਿਸ਼ਾਬ ਦੀ ਥੋੜ੍ਹੀ-ਥੋੜ੍ਹੀ ਰੁਕਾਵਟ ਕਾਫੀ ਦੇਰ ਤੱਕ ਚੱਲਦੀ ਹੈ। ਸਿਆਲਾਂ ਵਿੱਚ ਜ਼ਿਆਦਾ ਠੰਢ ਨਾਲ ਜਾਂ ਵਧੇਰੇ ਪੈੱਗ ਲਾਉਣ ਨਾਲ ਇਕਦਮ ਪਿਸ਼ਾਬ ਰੁਕ ਜਾਂਦਾ ਹੈ ਜਾਂ ਇੰਜ ਕਹਿ ਲਓ ਕਿ ਪਿਸ਼ਾਬ ਦਾ ਬੰਨ੍ਹ ਪੈ ਜਾਂਦਾ ਹੈ ਤੇ ਐਮਰਜੈਂਸੀ ਵਿੱਚ ਹਸਪਤਾਲ ਜਾਣਾ ਪੈਂਦਾ ਹੈ, ਜਿੱਥੇ ਪਿਸ਼ਾਬ ਕੱਢਣ ਲਈ ਨਾਲੀ 

ਗੁਣਕਾਰੀ ਅਮਲਤਾਸ

Posted On September - 7 - 2010 Comments Off on ਗੁਣਕਾਰੀ ਅਮਲਤਾਸ
ਘਰ ਦੀ ਬਗੀਚੀ ਵਿਚ ਸਿਹਤ ਡਾ. ਸੁਰੇਸ਼ ਚੌਹਾਨ ਅਮਲਤਾਸ ਇਕ ਰੋਗ ਨਿਵਾਰਣ ਪੌਦਾ ਹੈ। ਆਯੂਰਵੇਦ ਦੀ ਦ੍ਰਿਸ਼ਟੀ ਵਿਚ ਇਹ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੈ। ਇਸ ਨੂੰ ਸਜਾਵਟ ਅਤੇ ਸੁੰਦਰਤਾ ਲਈ ਸੜਕਾਂ ਦੇ ਕਿਨਾਰਿਆਂ ਅਤੇ ਘਰਾਂ ਦੇ ਮੂਹਰੇ ਵੀ ਲਾਇਆ ਜਾਂਦਾ ਹੈ। ਅਮਲਤਾਸ  ਨੂੰ ਫਲਾਂ ਨਾਲ ਭਰਪੂਰ ਹੋਣ ਕਾਰਨ ਰਾਜਬ੍ਰਿਖ ਕਿਹਾ ਜਾਂਦਾ ਹੈ। ਇਸ ਦੇ ਸੁਨਹਿਰੀ ਫੁੱਲ ਖ਼ੂਬਸੂਰਤੀ ਵਧਾਉਂਦੇ ਹਨ। ਇਸ ਦਾ ਛਿਲਕਾ ਚਮੜਾ ਰੰਗਣ ਦੇ ਕੰਮ ਆਉਂਦਾ ਹੈ। ਅਮਲਤਾਸ ਦੇ ਫੁੱਲ ਦੇ ਗੁੱਦੇ ਵਿਚ ਗਲੂਟਿਨ, ਪੈਕਟਿਨ, 

ਬਚੋ ਬਰਸਾਤੀ ਬਿਮਾਰੀਆਂ ਤੋਂ

Posted On August - 31 - 2010 Comments Off on ਬਚੋ ਬਰਸਾਤੀ ਬਿਮਾਰੀਆਂ ਤੋਂ
ਡਾ. ਹਰਪ੍ਰੀਤ ਸਿੰਘ ਭੰਡਾਰੀ ਭਾਰਤ ਅਜਿਹਾ ਦੇਸ਼ ਹੈ ਜਿਥੇ ਸਾਰੀਆਂ ਛੇ ਰੁੱਤਾਂ ਸਮੇਂ-ਸਮੇਂ ’ਤੇ ਆਉਂਦੀਆਂ ਹਨ। ਬਰਸਾਤ ਦੀ ਰੁੱਤ ਵੀ ਬਹੁਤ ਸੋਹਣੀ ਰੁੱਤ ਹੈ। ਜਿੱਥੇ ਇਹ ਰੁੱਤ ਸਾਨੂੰ ਚੰਗੀ ਲੱਗਦੀ ਹੈ, ਉੱਥੇ ਇਸ ਰੁੱਤ ਵਿੱਚ ਤੰਦਰੁਸਤ ਰਹਿਣ ਲਈ ਸਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਬਰਸਾਤੀ ਮੌਸਮ ਵਿੱਚ ਬਹੁਤ ਬਿਮਾਰੀਆਂ ਜਿਵੇਂ ਮਲੇਰੀਆ, ਆਮ ਬੁਖ਼ਾਰ, ਖਾਰਿਸ਼, ਪੇਟ ਦੇ ਰੋਗ, ਚਮੜੀ ਦੇ ਰੋਗ ਆਦਿ ਹੋ ਹੀ ਜਾਂਦੀਆਂ ਹਨ। ਖਾਂਸੀ, ਜ਼ੁਕਾਮ ਤੋਂ ਕੰਮ ਵਿਗੜ ਜਾਂਦਾ ਹੈ ਅਤੇ ਸਰੀਰ ਬਿਮਾਰ ਹੋ 

ਹਊਆ ਸੁਪਰਬੱਗ ਦਾ

Posted On August - 31 - 2010 Comments Off on ਹਊਆ ਸੁਪਰਬੱਗ ਦਾ
ਡਾ. ਰਿਪੁਦਮਨ ਸਿੰਘ ਪਿਛਲੇ ਦਿਨੀਂ ਮੀਡੀਆ ਵਿਚ ਸੁਪਰਬੱਗ-ਐਨ.ਡੀ.ਐਮ.-1 ਦੀ ਛਾਈ ਖਬਰ ਨੇ ਸੰਸਾਰ ਨੂੰ ਹਿਲਾ ਦਿੱਤਾ। ਇੰਨੀ ਦਹਿਸ਼ਤ ਪਈ ਕਿ ਸਟਾਰ ਟ੍ਰੈਕ ਫਿਲਮ ਦਾ ਡਾ: ਮੋਕਾਏ ਵੀ ਘਬਰਾਹਟ ਵਿਚ ਆ ਗਿਆ ਹੋਣੈ ਕਿ ਜਿਹੜੀ ਉਸ ਨੇ ਕੋਈ 15-20 ਸਾਲ ਪਹਿਲੋਂ ਫਿਲਮ ਵਿਚ ਬੱਗ ਦੀ  ਗੱਲ ਕੀਤੀ ਸੀ ਅੱਜ ਸੱਚ ਹੋ ਗਈ। ਉਸ ਵਿਚ ਦਿਖਾਇਆ ਸੀ ਕਿ ਇਕ ਬੈਕਟੀਰੀਆ ਜਿਸ ’ਤੇ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੋ ਰਿਹਾ ਅਤੇ ਕਲੋਨੀ ਦੀਆਂ ਕਲੋਨੀਆਂ ਖਤਮ ਕਰੀ ਜਾ ਰਿਹਾ ਹੈ, ਵਿਗਿਆਨੀ ਕੁਝ ਨਹੀਂ ਕਰ ਸਕੇ। ਬਹੁਤ ਡਰ ਲੱਗਿਆ 

ਸੁਪਰਬੱਗ ਦੀ ਦਹਿਸ਼ਤ

Posted On August - 31 - 2010 Comments Off on ਸੁਪਰਬੱਗ ਦੀ ਦਹਿਸ਼ਤ
ਜਗਤਾਰ ਸਿੰਘ ਲਾਂਬਾ ਕੌਮਾਂਤਰੀ ਵਿਗਿਆਨੀਆਂ ਵੱਲੋਂ ਪ੍ਰਗਟਾਇਆ ਗਿਆ ਇਹ ਖਦਸ਼ਾ ਕਿ ਭਾਰਤ ਵਿਚ ਐਨ.ਡੀ.ਐਮ.-1 ਨਾਮੀ ਸੁਪਰਬੱਗ ਦੀ ਭਰਮਾਰ ਹੈ ਅਤੇ ਇਹ ਕੁੱਲ ਦੁਨੀਆਂ ਵਿਚ ਫੈਲ ਸਕਦਾ ਹੈ, ਨੂੰ ਇਥੋਂ ਦੇ ਨਾਮੀ ਤੇ ਮਾਹਿਰ ਡਾਕਟਰਾਂ ਨੇ ਰੱਦ ਕਰਦਿਆਂ ਕਿਹਾ ਹੈ ਕਿ ਫਿਲਹਾਲ ਇਥੇ ਅਜਿਹਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਇਸ ਨੂੰ ਭਾਰਤ ਵਿਚ ਮੈਡੀਕਲ ਸੈਰ-ਸਪਾਟੇ ਨੂੰ ਢਾਹ ਲਾਉਣ ਦੀ ਸਾਜ਼ਿਸ਼ ਦੱਸਿਆ ਪਰ ਇਸ ਦੇ ਨਾਲ ਹੀ ਚੌਕਸ ਹੋਣ ਲਈ ਵੀ ਕਿਹਾ। ਏਸ਼ੀਆਈ ਖਿੱਤੇ ਵਿਚ ਭਾਰਤ ਅਤੇ ਪਾਕਿਸਤਾਨ 

ਕੀ ਹੈ ਸੁਪਰਬੱਗ ਨਿਊ ਦੇਹਲੀ?

Posted On August - 31 - 2010 Comments Off on ਕੀ ਹੈ ਸੁਪਰਬੱਗ ਨਿਊ ਦੇਹਲੀ?
ਡਾ. ਮਨਜੀਤ ਸਿੰਘ ਬੱਲ* ਬੈਕਟੀਰੀਆ, ਬਹੁਤ ਛੋਟੇ-ਛੋਟੇ ਜੀਵਾਣੂੰ ਹੁੰਦੇ ਹਨ ਜੋ ਸਿਰਫ ਖੁਰਦਬੀਨ ਨਾਲ ਹੀ ਵੇਖੇ ਜਾ ਸਕਦੇ ਹਨ। ਇਨ੍ਹਾਂ ਦੀਆਂ ਕਈ ਕਿਸਮਾਂ ਹਨ। ਕੁਝ ਬੈਕਟੀਰੀਆ ਤਾਂ ਸਾਡੇ ਸਰੀਰ ਵਾਸਤੇ ਲਾਹੇਵੰਦ ਵੀ ਹੁੰਦੇ ਹਨ। ਮਨੁੱਖੀ ਸਰੀਰ ਦੇ ਵੱਖ-ਵੱਖ ਭਾਗਾਂ ਵਿਚ ਇਨਫੈਕਸ਼ਨ ਅਤੇ ਸੈਪਸਿਸ (ਪਾਕ) ਬਨਣ ਦਾ ਕਾਰਨ ਇਹੀ ਬੈਕਟੀਰੀਆ ਹੁੰਦੇ ਹਨ ਜੋ ਸਰੀਰ ਵਿਚ ਵੜ ਕੇ ਵਧਦੇ-ਫੁੱਲਦੇ ਹਨ ਤੇ ਉਸ ਜਗ੍ਹਾ ਦੇ ਤੰਤੂਆਂ ਨੂੰ ਨਸ਼ਟ ਕਰ ਦਿੰਦੇ ਹਨ। ਮਰੇ ਹੋਏ ਰੋਗਾਣੂੰ ਤੇ ਤੰਤੂਆਂ ਦੇ ਸੈੱਲ, ਪਾਕ ਦਾ 

ਡੇਂਗੂ ਨੇ ਵਜਾਈ ਆਪਣੀ ਆਮਦ ਦੀ ਘੰਟੀ

Posted On August - 31 - 2010 Comments Off on ਡੇਂਗੂ ਨੇ ਵਜਾਈ ਆਪਣੀ ਆਮਦ ਦੀ ਘੰਟੀ
ਡਾ. ਹਰਚੰਦ ਸਿੰਘ ਸਰਹਿੰਦੀ ਉੱਤਰੀ ਭਾਰਤ ਵਿਚ ਇਨ੍ਹੀਂ ਦਿਨੀਂ ਵਰਖਾ ਦੀ ਰੁੱਤ ਦਾ ਮੌਸਮ ਹੈ। ਇਸ ਤਰ੍ਹਾਂ ਦੀ ਰੁੱਤ, ਡੇਂਗੂ ਬੁਖਾਰ ਦੇ ਵਿਸ਼ਾਣੂ ਨੂੰ ਵਧਣ-ਫੁਲਣ ਲਈ ਉਚਿਤ ਵਾਤਾਵਰਣ ਮੁਹੱਈਆ ਕਰਦੀ ਹੈ। ਇਹੋ ਕਾਰਨ ਹੈ ਕਿ ਇਸ ਰੋਗ ਦੇ ਹਮਲੇ ਦੀਆਂ ਮੁੱਢਲੀਆਂ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਕ ਤਾਜ਼ਾ ਖਬਰ ਅਨੁਸਾਰ ਡੇਂਗੂ ਨੇ ਦਿੱਲੀ ਵਿਚ ਕਈ ਜਾਨਾਂ ਲੈ ਲਈਆਂ ਹਨ। ਭਾਰਤੀ ਉਪ ਮਹਾਂਦੀਪ ਵਿਚ ਡੇਂਗੂ ਬੁਖਾਰ ਦਾ ਇਤਿਹਾਸ ਪ੍ਰਾਪਤ ਵੇਰਵਿਆਂ ਅਨੁਸਾਰ ਲਗਪਗ ਇਕ ਸਦੀ ਪੁਰਾਣਾ ਹੈ। ਬੀਤੇ 

ਖੂਨ ਦੀ ਘਾਟ (ਅਨੀਮੀਆ) ਦੂਰ ਕਰੋ ਨੈਚੁਰੋਪੈਥੀ ਰਾਹੀਂ

Posted On August - 24 - 2010 Comments Off on ਖੂਨ ਦੀ ਘਾਟ (ਅਨੀਮੀਆ) ਦੂਰ ਕਰੋ ਨੈਚੁਰੋਪੈਥੀ ਰਾਹੀਂ
ਡਾ. ਹਰਪ੍ਰੀਤ ਸਿੰਘ ਭੰਡਾਰੀ ਭਾਰਤ ਵਰਗੇ ਦੇਸ਼ ਵਿੱਚ ਆਮ ਲੋਕਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ/ਮੁਸ਼ਕਲਾਂ ਬਹੁਤ ਜ਼ਿਆਦਾ ਹਨ। ਸਹੀ ਸਿੱਖਿਆ ਦੀ ਘਾਟ ਅਤੇ ਆਮ ਸਿਹਤ ਸਬੰਧੀ ਗਿਆਨ ਦੀ ਅਣਹੋਂਦ ਦੇ ਕਾਰਨ ਇੱਥੇ ਬਹੁਤ ਬਿਮਾਰੀਆਂ ਦੀ ਭਰਮਾਰ ਹੋਈ ਪਈ ਹੈ। ਸਿਹਤ ਅਤੇ ਸਿੱਖਿਆ ਦੋਵੇਂ ਬਹੁਤ ਹੀ ਅਹਿਮ ਵਿਸ਼ੇ ਹਨ ਅਤੇ ਸਾਡੀ ਬਹੁਤੀ ਵਸੋਂ ਨੂੰ ਇਨ੍ਹਾਂ ਦੋਵਾਂ ਹੀ ਵਿਸ਼ਿਆਂ ਪ੍ਰਤੀ ਦਿਲਚਸਪੀ ਘੱਟ ਹੈ ਜਾਂ ਬਿਲਕੁਲ ਵੀ ਨਹੀਂ ਹੈ। ਬਹੁਤ ਤਰ੍ਹਾਂ ਦੇ ਰੋਗਾਂ ਵਿਚੋਂ ਇੱਕ ਰੋਗ ਅਜਿਹਾ ਵੀ ਹੈ ਜਿਸ ਨੇ 

ਖੀਰਾ

Posted On August - 24 - 2010 Comments Off on ਖੀਰਾ
ਡਾ. ਸੁਰੇਸ਼ ਚੌਹਾਨ ਭਾਰਤ ਵਿਚ ਹਰ ਥਾਂ ’ਤੇ ਇਸ ਦੀ ਖੇਤੀ ਕੀਤੀ ਜਾਂਦੀ ਹੈ। ਖ਼ਾਸਕਰ ਰੇਤਲੀ ਧਰਤੀ ’ਤੇ ਇਸਦੀ ਚੰਗੀ ਫਸਲ ਹੁੰਦੀ ਹੈ। ਇਹ ਜ਼ਮੀਨ ’ਤੇ ਵਿਛੀ ਵੇਲ ਨੂੰ ਲਗਦਾ ਹੈ। ਇਸ ਲਈ ਜ਼ਿਆਦਾਤਰ ਇਸ ਦੀ ਵੇਲ ਵਾੜ ’ਤੇ ਚੜ੍ਹ ਜਾਂਦੀ ਹੈ ਤਾਂ ਜੋ ਇਸਦਾ ਫਲ ਜ਼ਮੀਨ ’ਤੇ ਰਹਿਣ ਨਾਲ ਖ਼ਰਾਬ ਨਾ ਹੋਵੇ।  ਖੀਰੇ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਵਿਚ ਪੋਟਾਸ਼ੀਅਮ, ਕੈਲਸ਼ੀਅਮ, ਫਾਸਫੋਰਸ, ਸਲਫਰ, ਆਇਰਨ ਅਤੇ ਹੋਰ ਉਪਯੋਗੀ ਤੱਤ ਵੀ ਪਾਏ ਜਾਂਦੇ ਹਨ। ਖੀਰਾ ਗਰਮੀਆਂ ਵਿਚ 

ਗਰਦਨ ਦੇ ਦਰਦ ਦਾ ਐਕੂਪ੍ਰੈਸ਼ਰ ਰਾਹੀਂ ਇਲਾਜ

Posted On August - 24 - 2010 Comments Off on ਗਰਦਨ ਦੇ ਦਰਦ ਦਾ ਐਕੂਪ੍ਰੈਸ਼ਰ ਰਾਹੀਂ ਇਲਾਜ
ਡਾ. ਗੁਰਜੰਟ ਸਿੰਘ ਮਹਿਰਾਜ ਅੱਜ ਦੇ ਯੁੱਗ ਵਿਚ ਕਈ ਇਲਾਜ ਪ੍ਰਣਾਲੀਆਂ ਪ੍ਰਚੱਲਤ ਹਨ। ਜਿਵੇਂ ਐਲੋਪੈਥੀ, ਹੋਮਿਓਪੈਥੀ, ਇਲੈਕਟਰੋਪੈਥੀ ਤੇ ਆਯੁਰਵੈਦਿਕ ਆਦਿ। ਜ਼ਿਆਦਾ ਲੋਕ ਐਲੋਪੈਥੀ ’ਤੇ ਵਿਸ਼ਵਾਸ ਰੱਖਦੇ ਹਨ, ਜੋ ਆਮ ਪ੍ਰਚੱਲਤ ਹੈ। ਇਸ ਨੂੰ ਅੰਗਰੇਜ਼ੀ ਇਲਾਜ ਕਰਕੇ ਵੀ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਆਯੁਰਵੈਦਿਕ ਅਤੇ ਹੋਮਿਓਪੈਥੀ ਆਉਂਦੀ ਹੈ। ਇਨ੍ਹਾਂ ਸਭ ਪ੍ਰਣਾਲੀਆਂ ਵਿਚ ਦਵਾਈਆਂ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਸਭ ਨੂੰ ਛੱਡ ਕੇ ਅੱਜ-ਕੱਲ੍ਹ ਜੋ ਇਲਾਜ ਪ੍ਰਚੱਲਤ ਹੋ ਰਿਹਾ ਹੈ ਉਹ 

ਘੁਰਾੜੇ ਤੇ ਹਾਈ ਬਲੱਡ ਪ੍ਰੈਸ਼ਰ

Posted On August - 24 - 2010 Comments Off on ਘੁਰਾੜੇ ਤੇ ਹਾਈ ਬਲੱਡ ਪ੍ਰੈਸ਼ਰ
ਡਾ. ਮਨਜੀਤ ਸਿੰਘ ਬੱਲ ਅਜੋਕੇ ਜੀਵਨ ਦੀ ਆਧੁਨਿਕ ਰਹਿਣੀ-ਬਹਿਣੀ, ਭੱਜ-ਦੌੜ, ਖਾਣ-ਪੀਣ ਅਤੇ ਤਣਾਅ ਦੀ ਬਦੌਲਤ, ਮਾਨਸਿਕ-ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਘੁਰਾੜੇ ਮਾਰਨ ਵਾਲੇ ਤੇ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਤਕਰੀਬਨ ਹਰੇਕ ਘਰ ਵਿਚ ਹੁੰਦੇ ਹਨ। ਵਿਦੇਸ਼ਾਂ ਵਿਚ ਤਾਂ ਘੁਰਾੜੇ ਮਾਰਨ ਵਾਲੇ ਪਤੀਆਂ ਦੇ ਖ਼ਿਲਾਫ਼ ਕਚਹਿਰੀਆਂ ਵਿਚ ਕੇਸ ਚਲਦੇ ਹਨ ਅਤੇ ਤਲਾਕ ਦਾ ਆਧਾਰ ਘੁਰਾੜੇ ਬਣਦੇ ਹਨ। ਆਪਣੇ ਵਰਗਿਆਂ ਮੁਲਕਾਂ ਵਿਚ ਪਤਨੀਆਂ ਇਹੀ ਕਹਿ 

ਕੀ ਹੈ ਐਕੂਪੰਕਚਰ ਦੀ ਇਲਾਜ ਵਿਧੀ

Posted On August - 24 - 2010 Comments Off on ਕੀ ਹੈ ਐਕੂਪੰਕਚਰ ਦੀ ਇਲਾਜ ਵਿਧੀ
ਡਾ. ਹਰਿੰਦਰਪਾਲ ਸਿੰਘ ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ। ‘ਐਕੁਸ’ (Acus) ਇਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸੂਈ ਅਤੇ ‘ਪੰਕਚੁਰਾ’ (Punctura) ਦਾ ਅਰਥ ਹੈ ਸੂਈ ਨਾਲ ਛੇਦਣਾ ਜਾਂ ਚੋਭਣਾ। ਇਸ ਤਰ੍ਹਾਂ ਐਕੂਪੰਕਚਰ ਇਕ ਬਹੁਤ ਪੁਰਾਣੀ ਚੀਨ ਦੀ ਕੁਦਰਤੀ ਇਲਾਜ ਪ੍ਰਣਾਲੀ ਹੈ। ਚੀਨੀ ਭਾਸ਼ਾ ਵਿਚ ਇਸ ਨੂੰ (Chen) ਜਾਂ ਜੇਨ (Zhen) ਆਖਿਆ ਜਾਂਦਾ ਹੈ। ਇਸ ਦਾ ਇਤਿਹਾਸ ਪੰਜ ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ। ਅਜੋਕੀਆਂ ਸੂਈਆਂ ਤੋਂ ਪਹਿਲਾਂ ਤਿੱਖੇ ਪੱਥਰ ਜਾਂ ਪੱਥਰ ਦੀਆਂ ਬਣੀਆਂ ਸੂਈਆਂ ਨੂੰ ਇਲਾਜ ਲਈ ਵਰਤਿਆ 
Page 81 of 82« First...73747576777879808182
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.