ਰੋਗਾਂ ਕੋਲੋਂ ਨਿੱਤ ਜ਼ਿੰਦਗੀ ਦੀ ਬਾਜ਼ੀ ਅਸੀਂ ਹਰ ਰਹੇ ਹਾਂ,
ਨਾ ਚਾਹੁੰਦੇ ਵੀ ਰੋਜ਼ ਅਸੀਂ ਖ਼ੁਦਕੁਸ਼ੀਆਂ ਕਰ ਰਹੇ ਹਾਂ।
ਰੋਜ਼ ਸਵੇਰੇ ਉੱਠ ਕੇ ਜਿਹੜੀ ਚਾਹ ਅਸੀਂ ਪੀਂਦੇ ਹਾਂ,
ਦੁੱਧ, ਪੱਤੀ ਜ਼ਹਿਰੀਲੀ, ਕਿਹੜੀ ਆਸ ‘ਤੇ ਜੀਂਦੇ ਹਾਂ,
ਪਾਣੀ ਵਿੱਚ ਵੀ ਘੁਲੀ ਬੀਮਾਰੀ ਦੇ ਘੁੱਟ ਭਰ ਰਹੇ ਹਾਂ,
ਨਾ ਚਾਹੁੰਦੇ ਵੀ ਰੋਜ਼ ਅਸੀਂ ਖ਼ੁਦਕੁਸ਼ੀਆਂ ਕਰ ਰਹੇ ਹਾਂ।
ਖਾਣੇ ਦੇ ਵਿੱਚ ਵੇਖ ਕੇ ਸਬਜ਼ੀ ਮਨ ਲਲਚਾਉਂਦਾ ਏ,
ਇਹ ਵੀ ਤਾਂ ਜ਼ਹਿਰੀਲੀ, ਨਾ ਕਦੇ ਚੇਤਾ ਆਉਂਦਾ ਏ,
ਅੰਨ ਖਾ ਕੇ ਜ਼ਹਿਰੀਲਾ ਅਸੀਂ ਬੀਮਾਰੀ ਬਣ ਰਹੇ ਹਾਂ,
ਨਾ
ਡਾ. ਫਕੀਰ ਚੰਦ ਸ਼ੁਕਲਾ
ਬਦਹਜ਼ਮੀ ਦਾ ਮਤਲਬ ਹੈ ਖਾਧੇ ਹੋਏ ਭੋਜਨ ਦਾ ਚੰਗੀ ਤਰ੍ਹਾਂ ਹਜ਼ਮ ਨਾ ਹੋਣਾ। ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਦਾ ਬਦਹਜ਼ਮੀ ਜਾਂ ਗੈਸਟ੍ਰਾਈਟਿਸ ਨਾਲ ਵਾਹ ਨਾ ਪਿਆ ਹੋਵੇ। ਢਿੱਡ ਵਿੱਚ ਜਲਣ, ਖੱਟੇ ਡਕਾਰ ਅਤੇ ਪੇਟ ਵਿੱਚ ਗੈਸ ਬਣਨ ਵਰਗੀਆਂ ਅਲਾਮਤਾਂ ਤੋਂ ਸ਼ਾਇਦ ਹੀ ਕਦੇ ਕੋਈ ਬਚਿਆ ਹੋਵੇ।
ਬਦਹਜ਼ਮੀ ਦੇ ਕਾਰਨ
-ਤਣਾਅਪੂਰਨ ਜੀਵਨ ਬਤੀਤ ਕਰਨਾ ਬਦਹਜ਼ਮੀ ਦਾ ਇੱਕ ਪ੍ਰਮੁੱਖ ਕਾਰਨ ਹੈ। ਤਣਾਅ ਵੀ ਗੈਸ ਪੈਦਾ ਕਰਦਾ ਹੈ।
-ਮਿਰਚ ਮਸਾਲਿਆਂ ਵਾਲੀਆਂ ਚੀਜ਼ਾਂ ਦੀ ਜ਼ਿਆਦਾ
ਵਾਤ ਦਾ ਅਰਥ ਵਾਯੂ, ਪਿੱਤ ਦਾ ਅਰਥ ਗਰਮੀ ਅਤੇ ਕਫ਼ ਦਾ ਅਰਥ ਚਿਕਨਾਈ ਤੋਂ ਹੈ।
ਤੰਦਰੁਸਤ ਸਰੀਰ ਲਈ ਵਾਤ, ਪਿੱਤ ਅਤੇ ਕਫ ਦਾ ਸੰਤੁਲਨ ਹੋਣਾ ਜ਼ਰੂਰੀ ਹੈ। ਇਨ੍ਹਾਂ ਦਾ ਸੰਤੁਲਨ ਵਿਗੜਨ ਨਾਲ ਸਰੀਰ ਰੋਗੀ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਬਾਰੇ ਜਾਣਕਾਰੀ ਹੋਣਾ ਹਰੇਕ ਵਿਅਕਤੀ ਲਈ ਜ਼ਰੂਰੀ ਹੈ। ਸਾਰਣੀ ਪੜ੍ਹ ਕੇ ਅਤੇ ਆਪਣੀ ਪ੍ਰਕਿਰਤੀ ਸਮਝ ਕੇ ਜੀਵਨ ਜਿਉਣ ਦੀ ਕੋਸ਼ਿਸ਼ ਕਰੋ।
ਸਰੀਰਕ ਪ੍ਰਕਿਰਤੀ ਮੁਤਾਬਕ ਭੋਜਨ ਵਿੱਚ ਅਸਥਾਨ, ਸਮੇਂ ਅਤੇ ਰੁੱਤਾਂ ਨੂੰੂ ਧਿਆਨ ਵਿੱਚ ਰੱਖ ਕੇ ਤਬਦੀਲੀ ਕੀਤੀ ਜਾਵੇ ਤਾਂ ਸਰੀਰ
ਸੱਭਿਅਤਾ ਦਾ ਮਨੋਰਥ ਵਿਅਕਤੀ ਦੀਆਂ ਬੇਵਸੀ ਨੂੰ ਦੂਰ ਕਰਨਾ ਜਾਂ ਨਿਤਾਣਿਆਂ ਦਾ ਤਾਣ ਹੋਣਾ ਬਿਆਨ ਕੀਤਾ ਗਿਆ ਹੈ। ਸਿੱਖ ਪੰਥ, ਜੋ ਦੇਸ਼ ਦੀ ਅਬਾਦੀ ਵਿੱਚ ਆਟੇ ਵਿੱਚ ਲੂਣ ਦੇ ਬਰਾਬਰ ਹੈ, ਕਿਉਂ ਸੂਰਜ ਵਾਂਗ ਚਮਕਿਆ? ਕਾਰਨ ਇੱਕੋ ਸੀ ਕਿ ਇਹ ਪੰਥ ਨਿਤਾਣਿਆਂ ਦਾ ਤਾਣ ਬਣਿਆ ਸੀ। ਜਿੱਥੇ ਸਿੱਖ ਪੰਥ ਨੇ ਮੁਗ਼ਲ ਰਾਜ ਦੇ ਜ਼ੁਲਮਾਂ ਤੋਂ ਦੇਸ਼ ਵਾਸੀਆਂ ਨੂੰ ਬਚਾਇਆ, ਉੱਥੇ ਇਸ ਨੇ ਕਾਬਲ ਵਾਲੇ ਪਾਸੇ ਤੋਂ ਸਦੀਆਂ ਤੋਂ ਵਗ ਰਹੇ ਗੈਰ-ਮੁਲਕੀ ਹਮਲਿਆਂ ਦੇ ਦਰਿਆ ਦਾ ਰੁਖ਼ ਵੀ ਉਲਟਾ ਕਾਬਲ ਵਾਲੇ ਪਾਸੇ ਨੂੰ ਮੋੜ ਦਿੱਤਾ
ਇਸ਼ਟ ਪਾਲ
ਪਵਨ ਮੁਕਤ ਆਸਨ
ਅਜੋਕੇ ਸਮੇਂ ਵਿੱਚ ਮਨੁੱਖ ਸਿਹਤ ਪ੍ਰਤੀ ਜਾਗਰੂਕ ਹੋ ਰਿਹਾ ਹੈ। ਸਵੇਰ-ਸ਼ਾਮ ਦੀ ਕਸਰਤ ਤਾਂ ਅੱਜ ਹਰੇਕ ਇਨਸਾਨ ਨੇ ਸ਼ੁਰੂ ਕਰ ਦਿੱਤੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਰੋਜ਼ਾਨਾ ਦੇ ਭੋਜਨ ਵਿੱਚ ਕੀ ਖਾਣਾ ਹੈ ਅਤੇ ਕੀ ਨਹੀਂ? ਜੋ ਕੁਝ ਸਾਹਮਣੇ ਆਇਆ, ਸਵਾਦ-ਸਵਾਦ ਵਿੱਚ ਖਾ ਲਿਆ। ਅੱਜ ਹਰੇਕ ਮਨੁੱਖ ਨੇ ਆਪਣੇ ਖਾਣ-ਪੀਣ ਦੇ ਸਮੇਂ ਬੰਨ੍ਹੇ ਹੋਏ ਹਨ ਜਿਵੇਂ ਸਵੇਰੇ 9 ਕੁ ਵਜੇ ਤਕ ਨਾਸ਼ਤਾ, ਦੁਪਹਿਰ 2 ਕੁ ਵਜੇ ਤਕ ਲੰਚ ਅਤੇ ਸ਼ਾਮ ਨੂੰ 9 ਵਜੇ ਤਕ ਰਾਤ ਦਾ ਖਾਣਾ।
ਗੁੱਸਾ ਜਾਹਰ ਕਰਨਾ ਅਤੇ ਬੜਬੋਲਾ ਹੋਣਾ ਦਰਅਸਲ ਕਿਸੇ ਕਮਜ਼ੋਰ ਬੰਦੇ ਵੱਲੋਂ ਵਿਖਾਇਆ ਗਿਆ ਆਪਣਾ ਫੋਕਾ ਜ਼ੋਰ ਹੀ ਹੁੰਦਾ ਹੈ ਪਰ ਨਿਮਰਤਾ ਅਤੇ ਹਲੀਮੀ ਬੁਲੰਦ ਸ਼ਖ਼ਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਇਹ ਵੀ ਹਕੀਕਤ ਹੈ ਕਿ ਜੇ ਇਨਸਾਨ ਔਖੇ ਸਮੇਂ ਮੁਸਕਰਾਉਣ ਦੀ ਕੋਸ਼ਿਸ਼ ਕਰ ਕੇ ਵੇਖੇ ਤਾਂ ਫਿਰ ਵੱਡੀ ਤੋਂ ਵੱਡੀ ਮੁਸ਼ਕਲ ਵੀ ਅਜਿਹੇ ਇਨਸਾਨ ਦਾ ਮਨੋਬਲ ਨਹੀਂ ਡੇਗ ਸਕਦੀ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਪਿਛਲੀਆਂ ਮੁਸ਼ਕਲਾਂ ਤੋਂ ਮਿਲੀ ਸਿੱਖਿਆ ਆਪਣੇ ਨਾਲ ਲੈ ਕੇ ਚੱਲੀਏ। ਮਤਲਬ ਸਾਫ਼ ਹੈ
ਡਾ. ਮਨਜੀਤ ਸਿੰਘ ਬੱਲ
ਹਰਨੀਆ ਇੱਕ ਸਰਜੀਕਲ, ਭਾਵ ਅਪ੍ਰੇਸ਼ਨ ਰਾਹੀਂ ਠੀਕ ਕੀਤਾ ਜਾਣ ਵਾਲਾ ਰੋਗ ਹੈ। ਵੱਡੇ ਹਸਪਤਾਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਇਸ ਦੇ ਕਾਫ਼ੀ ਮਰੀਜ਼ ਆਉਂਦੇ ਹਨ। ਬਹੁਤੇ ਕੇਸਾਂ ਵਿੱਚ ਰੋਗੀ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਸ ਨੂੰ ਹਰਨੀਆ ਹੈ। ਰੁਟੀਨ ਜਾਂ ਕਿਸੇ ਨੌਕਰੀ ਵਾਸਤੇ ਮੈਡੀਕਲ ਚੈੱਕਅਪ ਕਰਵਾਉਣ ਵੇਲੇ ਪਤਾ ਲੱਗਦਾ ਹੈ ਕਿ ਉਸ ਨੂੰ ਹਰਨੀਆ ਹੈ। ਸ਼ਬਦ ‘ਹਰਨੀਆ’ ‘ਬਹੁਵਚਨ’ ਨਹੀਂ ਬਲਕਿ ‘ਇੱਕ ਵਚਨ’ ਹੈ। ਹਰਨੀਆ ਦਾ ਅਰਥ ਹੈ ‘ਕਿਸੇ
ਪਾਣੀ ਨਾਲ ਇਸ਼ਨਾਨ ਕਰਨ ਤੋਂ ਬਿਨਾਂ ਜਦੋਂ ਮਿੱਟੀ ਇਸ਼ਨਾਨ ਬਾਰੇ ਕਿਸੇ ਨੂੰ ਦੱਸੋ ਤਾਂ ਪਹਿਲੀ ਨਜ਼ਰੇ ਤਾਂ ਉਸ ਨੂੰ ਅਚੰਭਾ ਜਿਹਾ ਹੀ ਲੱਗਦਾ ਹੈ। ਮਿੱਟੀ ਇਸ਼ਨਾਨ ਦੀ ਗੱਲ ਹੁੰਦੇ ਹੀ ਮਨੁੱਖ ਦੇ ਮਨ ਅੰਦਰ ਦੋ ਧਾਰਨਾਵਾਂ ਆਉਂਦੀਆਂ ਹਨ, ਪਹਿਲੀ ਤਾਂ ਇਹ ਕਿ ਮਿੱਟੀ ਇਸ਼ਨਾਨ ਤਾਂ ਪਸ਼ੂਆਂ-ਪੰਛੀਆਂ ਦਾ ਕੰਮ ਹੈ, ਇਨਸਾਨਾਂ ਦਾ ਨਹੀਂ। ਦੂਜੀ ਇਹ ਕਿ ਮਿੱਟੀ ਇਸ਼ਨਾਨ ਕਿਵੇਂ ਹੋਵੇਗਾ ਅਤੇ ਇਸ ਦਾ ਕੀ ਲਾਭ ਹੋਵੇਗਾ। ਮਿੱਟੀ ਇਸ਼ਨਾਨ ਵੀ ਕਈ ਕਿਸਮ ਦਾ ਹੁੰਦਾ ਹੈ। ਇਸ ਵਿੱਚ ਸੁੱਕੀ ਮਿੱਟੀ ਨਾਲ ਇਸ਼ਨਾਨ
ਅੱਜ-ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਨਸਿਕ ਤਣਾਅ ਬਹੁਤ ਵਧ ਗਿਆ ਹੈ। ਇਸ ਨੇ ਸਾਡੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ ਹੈ। ਡਾਕਟਰਾਂ ਪਾਸ ਵੀ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ। ਉਹ ਵੀ ਬਸ ਇਹੀ ਕਹਿੰਦੇ ਹਨ ਕਿ ਜ਼ਿਆਦਾ ਨਾ ਸੋਚੋ ਜਾਂ ਫਿਰ ਦਿਮਾਗ ਨੂੰ ਆਰਾਮ ਕਰਨ ਵਾਲੀਆਂ ਜਾਂ ਨੀਂਦ ਦੀਆਂ ਦਵਾਈਆਂ ਦੇ ਦਿੰਦੇ ਹਨ। ਆਓ, ਅਸੀਂ ਇਸ ਬੀਮਾਰੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਮਨੁੱਖੀ ਜੀਵਨ ਦੀ ਇਸ ਅਮੋਲਕ ਦਾਤ ਨੂੰ ਸਹੀ ਢੰਗ ਨਾਲ ਹੰਢਾ ਸਕੀਏ। ਆਪ ਖ਼ੁਸ਼ ਰਹੀਏ ਅਤੇ
ਡਾ. ਜੇ.ਪੀ.ਐੱਸ ਭੁਪਾਲ
ਪ੍ਰਸੂਤਾ ਪੀੜਾਂ ਤੋਂ ਰਹਿਤ ਪੂਰੇ ਹੋਸ਼ੋ-ਹਵਾਸ ਵਿੱਚ ਜਦੋਂ ਇੱਕ ਨਵਜਾਤ ਬੱਚੇ ਨੂੰ ਜੱਚਾ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਜੋ ਅਲੌਕਿਕ ਖ਼ੁਸ਼ੀ ਮਾਂ ਨੂੰ ਮਿਲਦੀ ਹੈ, ਉਸ ਨੂੰ ਸਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਜਨਮ ਸਮੇਂ ਮਾਤਾ ਨੂੰ ਪ੍ਰਸੂਤਾ ਪੀੜਾ ਹੋਣ ਜਾਂ ਨਾ ਹੋਣ ਦਾ ਵਿਸ਼ਾ ਮੁੱਢ ਤੋਂ ਹੀ ਵਾਦ-ਵਿਵਾਦ ਦਾ ਕੇਂਦਰ ਰਿਹਾ ਹੈ। ਇਹੀ ਕਾਰਨ ਹੈ ਕਿ ਪ੍ਰਸੂਤਾ ਪੀੜਾਂ ਨੂੰ ਘੱਟ ਕਰਨਾ ਜਾਂ ਖ਼ਤਮ ਕਰਨਾ ਸਮੇਂ ਦੀ ਮੁੱਖ ਲੋੜ ਰਹੀ ਹੈ। ਪ੍ਰਸੂਤਾ
ਹਠ ਯੋਗ ਬਹੁਤ ਹੀ ਮਹੱਤਵਪੂਰਨ ਹੈ। ਇਸ ਦਾ ਮੁੱਖ ਕੰਮ ਹੈ- ਸਰੀਰ ਅਤੇ ਮਨ ਨੂੰ ਸ਼ੁੱਧ ਕਰਨਾ। ਇਸ ਕੰਮ ਲਈ 6 ਢੰਗ ਵਰਤੇ ਜਾਂਦੇ ਹਨ। ਪਹਿਲਾ ਢੰਗ ਹੈ- ਨੇਤੀ, ਇਹ ਢੰਗ ਨੱਕ ਦੇ ਰਸਤੇ ਨੂੰ ਸਾਫ਼ ਕਰਦਾ ਹੈ। ਇਸ ਕੰਮ ਲਈ ਇੱਕ ਫ਼ੀਸਦੀ ਲੂਣ ਵਾਲਾ ਕੋਸਾ ਪਾਣੀ ਵਰਤਿਆ ਜਾਂਦਾ ਹੈ। ਇਹ ਕਿਰਿਆ ਜ਼ੁਕਾਮ ਦੇ ਇਲਾਜ ਲਈ ਵੀ ਵਰਤੀ ਜਾਂਦੀ ਹੈ। ਹਠ ਯੋਗ ਦਾ ਦੂਜਾ ਸਤਰ ਹੈ- ਧਾਉਤੀ, ਭਾਵ ਢਿੱਡ ਅਤੇ ਅੰਤੜੀਆਂ ਨੂੰ ਸਾਹ ਕਿਰਿਆ ਦੇ ਖ਼ਾਸ ਢੰਗ ਨਾਲ ਸਾਫ਼ ਕਰਨਾ। ਤੀਜੇ ਸਤਰ ਨੂੰ ਭਸਤੀ ਕਿਹਾ ਜਾਂਦਾ ਹੈ। ਇਸ ਅਭਿਆਸ ਨਾਲ ਵੱਡੀ
ਇਸ਼ਟ ਪਾਲ
ਆਮ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਮਨੁੱਖ ਸੰਤੁਲਿਤ ਭੋਜਨ ਖਾਂਦਾ ਹੈ, ਉਹ ਜਲਦੀ ਜਲਦੀ ਬੀਮਾਰ ਨਹੀ ਹੁੰਦਾ ਪਰ ਇਹ ਵੀ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ। ਜ਼ਰੂਰਤ ਤੋਂ ਜ਼ਿਆਦਾ ਖਾਧਾ ਭੋਜਨ ਵੀ ਸਰੀਰ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਲਾਉਂਦਾ ਹੈ ਪਰ ਮੰਨਣ ਯੋਗ ਗੱਲ ਇਹ ਵੀ ਹੈ ਕਿ ਹੁਣ ਪਹਿਲਾਂ ਜਿਹਾ ਸੰਤੁਲਿਤ ਭੋਜਨ ਨਹੀਂ ਰਿਹਾ। ਇਹ ਭੋਜਨ ਜ਼ਹਿਰੀਲੀਆਂ ਦਵਾਈਆਂ ਯੁਕਤ ਆਉਦਾ ਹੈ ਜੋ ਜਲਦੀ ਹੀ ਬੀਮਾਰੀ ਪੈਦਾ ਕਰ ਦਿੰਦਾ ਹੈ। ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਮੋਟਾਪੇ ਨੇ ਲੋਕਾਂ
ਡਾ. ਰਿਪੁਦਮਨ ਸਿੰਘ
ਤੰਦਰੁਸਤ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਹਾਨੂੰ ਆਪਣੀ ਸਿਹਤ ਨਾਲ ਜੁੜੀ ਜਾਣਕਾਰੀ ਹੋਣੀ ਚਾਹੀਦੀ ਹੈ। ਸਿਹਤ ਦੀ ਸਮੇਂ-ਸਮੇਂ ‘ਤੇ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਹੇਠ ਲਿਖੀਆਂ ਚਾਰ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ:
-ਆਪਣੀ ਲੰਬਾਈ ਅਤੇ ਭਾਰ ਦਾ ਪਤਾ ਕਰਨਾ। ਇਸ ਤੋਂ ਤੁਹਾਨੂੰ ਇਹ ਗੱਲ ਪਤਾ ਚੱਲੇਗੀ ਕਿ ਤੁਹਾਡਾ ਭਾਰ ਬਿਨਾਂ ਵਜਾ ਵੱਧ ਤਾਂ ਨਹੀਂ।
-ਕੈਲੋਸਟਰੋਲ ਚੈੱਕ ਕਰਵਾਓ ਅਤੇ ਵੇਖੋ ਕਿ ਕਿਤੇ ਇਹ ਲੋੜ ਤੋਂ ਜ਼ਿਆਦਾ ਤਾਂ ਨਹੀਂ?
-ਬਲੱਡ ਪ੍ਰੈੱਸ਼ਰ
ਡਾ. ਹਰਸ਼ਿੰਦਰ ਕੌਰ
ਆਪਣੀ ਦਿਖ ਪ੍ਰਤੀ ਹਰ ਕੋਈ ਫ਼ਿਕਰਮੰਦ ਰਹਿੰਦਾ ਹੈ ਪਰ ਕੁਝ ਕੁੜੀਆਂ ‘ਜ਼ੀਰੋ ਸਾਈਜ਼’ ਦੇ ਚੱਕਰ ਵਿੱਚ ਪਤਲੇ ਹੋਣ ਲਈ ਖਾਣਾ-ਪੀਣਾ ਛੱਡ ਕੇ ਜਾਂ ਖਾਣ-ਪੀਣ ਤੋਂ ਬਾਅਦ ਉਲਟੀ ਕਰ ਕੇ ਆਪਣਾ ਭਾਰ ਵਧਣ ਤੋਂ ਰੋਕਦੀਆਂ ਹਨ। ਇੰਜ ਕਰਨ ਨਾਲ ਜਿੱਥੇ ਉਨ੍ਹਾਂ ਦੇ ਸਰੀਰ ਅੰਦਰ ਕਈ ਨੁਕਸ ਪੈ ਜਾਂਦੇ ਹਨ, ਉੱਥੇ ਉਹ ਕਈ ਮਾਨਸਿਕ ਸਮੱਸਿਆਵਾਂ ਦਾ ਵੀ ਸ਼ਿਕਾਰ ਹੋ ਜਾਂਦੀਆਂ ਹਨ। ਇਨ੍ਹਾਂ ਮਾਨਸਿਕ ਸਮੱਸਿਆਵਾਂ ਵਿੱਚੋਂ ਇੱਕ ਹੈ- ‘ਐਨੋਰੈਕਸੀਆ ਨਰਵੋਜ਼ਾ’।
ਐਨੋਰੈਕਸੀਆ ਨਰਵੋਜ਼ਾ: ਇਸ ਬੀਮਾਰੀ
ਡਾ. ਅੰਕਿਤਾ ਗੁਪਤਾ
ਸਾਡੇ ਸਰੀਰ ਵਿੱਚ ਗੁਲੂਕੋਜ਼ ਦੀ ਮਾਤਰਾ ਦੇ ਵਧ ਜਾਣ ਨੂੰ ਸ਼ੂਗਰ ਕਹਿੰਦੇ ਹਨ। ਇਹ ਇੱਕ ਗੰਭੀਰ ਬੀਮਾਰੀ ਹੈ। ਸ਼ੂਗਰ ਦੇ ਮਰੀਜ਼ ਨੂੰ ਭੁੱਖ ਜ਼ਿਆਦਾ ਲੱਗਦੀ ਹੈ। ਵਜ਼ਨ ਘਟਣਾ, ਪਿਸ਼ਾਬ ਦਾ ਵਾਰ-ਵਾਰ ਆਉਣਾ, ਅੱਖਾਂ ਦੀ ਨਿਗ੍ਹਾ ਘਟਣਾ, ਲੱਤਾਂ-ਪੈਰਾਂ ਦਾ ਸੌਣਾ ਅਤੇ ਫੋੜੇ-ਫਿੰਨਸੀਆਂ ਹੋਣਾ ਆਦਿ ਸ਼ੂਗਰ ਦੇ ਪ੍ਰਮੁੱਖ ਲੱਛਣ ਹਨ। ਸ਼ੂਗਰ, ਜੋ 30 ਸਾਲ ਦੀ ਉਮਰ ਤਕ ਹੁੰਦੀ ਹੈ, ਜ਼ਿਆਦਾ ਖ਼ਤਰਨਾਕ ਹੁੰਦੀ ਹੈ ਕਿਉਂਕਿ ਇਹ ਸਾਡੇ ਮੁੱਖ ਅੰਗਾਂ ਜਿਵੇਂ ਦਿਲ, ਗੁਰਦੇ, ਅੱਖਾਂ ਅਤੇ ਅੰਤੜੀਆਂ ‘ਤੇ
ਪੰਜਾਬ ਅੱਜ ਨਸ਼ਿਆਂ ਦੀ ਮੰਡੀ ਬਣ ਗਿਆ ਹੈ। ਸ਼ਰਾਬ, ਤੰਬਾਕੂ, ਗੁਟਖੇ, ਅਫ਼ੀਮ, ਸਮੈਕ, ਕੁਕੀਨ, ਨਸ਼ੇ ਦੀਆਂ ਗੋਲੀਆਂ, ਕੈਪਸੂਲ ਅਤੇ ਟੀਕਿਆਂ ਆਦਿ ਦੀ ਵਰਤੋਂ ਦੀ ਅੰਨ੍ਹੇਵਾਹ ਹੋ ਰਹੀ ਹੈ। ਇਸ ਵਿੱਚ ਜ਼ਰਾ ਵੀ ਸ਼ੱਕ ਨਹੀਂ ਹੈ ਕਿ ਪੰਜਾਬ ਪੂਰੀ ਤਰ੍ਹਾਂ ਨਸ਼ਿਆਂ ਦੀ ਜਕੜ ਵਿੱਚ ਆ ਚੁੱਕਿਆ ਹੈ। ਭਾਵੇਂ ਅੰਕੜਿਆਂ ਮੁਤਾਬਕ ਮਾਝਾ ਇਲਾਕੇ ਦੇ 64 ਫ਼ੀਸਦੀ, ਮਾਲਵੇ ਦੇ 61 ਫ਼ੀਸਦੀ ਅਤੇ ਦੁਆਬੇ ਦੇ 68 ਫ਼ੀਸਦੀ ਲੋਕ ਨਸ਼ਿਆਂ ਦੇ ਆਦੀ ਹਨ ਪਰ ਅਸਲੀਅਤ ਇਸ ਤੋਂ ਵੀ ਖ਼ਤਰਨਾਕ ਹੈ। ਇਸ ਬੀਮਾਰੀ ਨੂੰ ਠੱਲ੍ਹ ਪਾਉਣ ਲਈ ਕੰਮ ਕਰ