ਮਾਣਯੋਗ ਸਿੱਖਿਆ ਮੰਤਰੀ ‘ਆਓ ਸੂਬੇ ਅੰਦਰ ਸਿੱਖਿਆ ਦੀ ਲੋਅ ਨੂੰ ਹੋਰ ਪ੍ਰਚੰਡ ਕਰੀਏ’ ਦੇ ਸਿਰਲੇਖ ਅਧੀਨ ਨਵੇਂ ਵਰ੍ਹੇ ਦੀ ਆਮਦ ਉੱਤੇ ਪੰਜਾਬੀਆਂ ਨੂੰ ਮੁਖ਼ਾਤਬ ਹੋਏ ਸਨ। ਪ੍ਰਿੰਟ ਮੀਡੀਆ ਨੇ ਉਨ੍ਹਾਂ ਦਾ ਪੂਰਾ ਵਿਜ਼ਨ ਛਾਪ ਕੇ ਸਿੱਖਿਆ ਪੱਖੀ ਕੰਮ ਕੀਤਾ ਹੈ। ਅਹੁਦਾ ਸੰਭਾਲਦਿਆਂ ਮੰਤਰੀ ਜੀ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਆਸ ਬੱਝੀ ਸੀ ਕਿ ਲੀਹ ਤੋਂ ਲੱਥੀ ਪੰਜਾਬ ਦੀ ਸਕੂਲੀ ਸਿੱਖਿਆ ਮੁੜ ਪਟੜੀ ‘ਤੇ ਆ ਜਾਏਗੀ ਪਰ ਉਪਰੋਕਤ ਲੇਖ ਪੜ੍ਹ ਕੇ ਚਿੰਤਾ ਘਟੀ ਨਹੀਂ। ਅਸਲ ਵਿੱਚ ਹਾਲੇ ‘ਸਿੱਖਿਆ ਦੀ
ਡਾ. ਜਤਿੰਦਰਪਾਲ ਸਿੰਘ
ਮੋਬਾਈਲ: 99153-11947
ਅਸੀਂ ਜਾਣਦੇ ਹਾਂ ਕਿ ਚੰਦਰਮਾ ਸਾਡੀ ਧਰਤੀ ਦਾ ਕੁਦਰਤੀ ਉਪਗ੍ਰਹਿ ਹੈ। ਇਹ ਪ੍ਰਿਥਵੀ ਦੁਆਲੇ ਲਗਾਤਾਰ ਪਰਿਕਰਮਾ ਕਰ ਰਿਹਾ ਹੈ। ਸਾਡੇ ਸੂਰਜ-ਮੰਡਲ ਵਿੱਚ ਭਿੰਨ-ਭਿੰਨ ਗ੍ਰਹਿਆਂ ਦੁਆਲੇ ਘੁੰਮ ਰਹੇ ਅਜਿਹੇ 32 ਹੋਰ ਚੰਦਰਮਾ ਹਨ। ਮਨੁੱਖੀ ਸਦੀਆਂ ਤੋਂ ਧਰਤੀ ਉਪਰ ਖੜ੍ਹ ਕੇ ਰਾਤ ਸਮੇਂ ਚੰਦਰਮਾ ਨੂੰ ਤੱਕਦਾ ਰਿਹਾ ਹੈ। ਪੁਰਾਤਨ ਮਨੁੱਖ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਸ ਦੁਆਰਾ ਤਿਆਰ ਕੀਤੇ ਚੰਦਰਮਾ ਵਰਗੇ ਬਣਾਉਟੀ ਉਪਗ੍ਰਹਿ ਕਦੇ
ਡਾ: ਮਲਕੀਤ ਸਿੰਘ ਮਾਨ
ਸੰਪਰਕ: 98762-67001
ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਵਧੇਰੇ ਹੋਣ ਕਾਰਨ ਸਕੂਲ ਸਮੇਂ ਹੀ ਬਸਤੇ ਦਾ ਬੋਝ ਵਧ ਗਿਆ ਹੈ। ਉਚੇਰੀ ਪੜ੍ਹਾਈ ਸਮੇਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਦੂਜਿਆਂ ਨਾਲੋਂ ਅੱਗੇ ਵਧਣ ਦੀ ਹੋੜ ਨੇ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ-ਕੀਮਤਾਂ ਨੂੰ ਢਾਹ ਲਾਈ ਹੈ। ਭਾਰਤ ਜਿਹੇ ਦੇਸ਼ ਦੇ ਵਿੱਦਿਅਕ ਢਾਂਚੇ ਵਿੱਚ ਅਨੇਕਤਾਂ ਵਿੱਚ ਏਕਤਾ ਦੇ ਸੰਦਰਭ ’ਚ ਇਨ੍ਹਾਂ ਸਦਾਚਾਰਕ ਕੀਮਤਾਂ ਦਾ ਵਿਸ਼ੇਸ਼ ਮਹੱਤਵ ਰਿਹਾ
ਯਸ਼ਪਾਲ ਮਾਨਵੀ
ਅਧਿਆਪਕ ਬਣਨਾ ਸੌਖਾ ਹੋ ਸਕਦਾ ਹੈ ਪਰ ਅਧਿਆਪਕ ਬਣ ਕੇ ਸਿਖਾਉਣਾ ਸੌਖਾ ਨਹੀਂ। ਜਦੋਂ ਜਮਾਤ ਵਿੱਚ ਬੱਚਿਆਂ ਨਾਲ ਵਾਹ ਪੈਂਦਾ ਹੈ ਫਿਰ ਪਤਾ ਚੱਲਦਾ ਹੈ ਕਿ ਸਿਧਾਂਤ ਭਾਵੇਂ ਜ਼ਿੰਦਗੀ ਵਿੱਚੋਂ ਹੀ ਲਏ ਜਾਂਦੇ ਹਨ ਪਰ ਤਾਂ ਵੀ ਅਮਲੀਜਾਮਾ ਪਹਿਣਾਉਣ ਵੇਲੇ ਬਹੁਤ ਕੁਝ ਵੱਖਰਾ-ਵੱਖਰਾ ਮਹਿਸੂਸ ਹੁੰਦਾ ਹੈ। ਸਮਕਾਲੀ ਸਥਿਤੀ ਅਧਿਆਪਕ ਕੇਂਦਰਤ ਨਹੀਂ ਹੈ। ਇਸ ਲਈ ਅਧਿਆਪਕ ਆਪਣੀ ਮਨ ਮਰਜ਼ੀ ਨਹੀਂ ਕਰ ਸਕਦਾ। ਹੁਣ ਬੱਚਾ ਕੇਂਦਰਤ ਸਿੱਖਿਆ ਵਿਧੀ ਅਪਣਾਉਣੀ ਪੈਂਦੀ ਹੈ। ਪੁਰਾਣੇ
ਸਕੂਲ ਕਿਸੇ ਚਾਰ ਦੀਵਾਰੀ ਦਾ ਨਾਂ ਨਹੀਂ ਹੁੰਦਾ, ਇਹ ਵਿਦਿਆਰਥੀਆਂ ਦਾ ਇਕੱਠ ਵੀ ਨਹੀਂ ਹੁੰਦਾ, ਇਹ ਵਿਦਿਆਰਥੀਆਂ ਨੂੰ ਕਿਤਾਬਾਂ ਤੋਂ ਰੱਟੇ ਲੁਆਉਣ ਵਾਲੀ ਥਾਂ ਵੀ ਨਹੀਂ ਹੁੰਦੀ ਅਤੇ ਨਕਲ ਕਰਾ ਕੇ ਵਿਦਿਆਰਥੀਆਂ ਨੂੰ ਪਾਸ ਕਰਵਾਉਣ ਜਾਂ ਵਧੀਆ ਨੰਬਰ ਦਿਵਾਉਣ ਵਾਲੀ ਵਿੱਦਿਅਕ ਦੁਕਾਨ ਵੀ ਨਹੀਂ ਹੁੰਦੀ। ਸਕੂਲ ਕੀ ਹੈ? ਸਕੂਲ ਵਿੱਦਿਆ ਦਾ ਮੰਦਰ ਹੈ, ਜਿੱਥੇ ਵਿਦਿਆਰਥੀਆਂ ਦੀ ਨਵਾਂ ਗਿਆਨ ਪ੍ਰਾਪਤ ਕਰਨ ਦੀ ਇੱਛਾ ਪੂਰਤੀ ਹੁੰਦੀ ਹੈ, ਬੱਚਿਆਂ ਨੂੰ ਚੰਗੀਆਂ ਆਦਤਾਂ ਗ੍ਰਹਿਣ ਕਰਵਾਈਆਂ
ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀ, ਜਿਨ੍ਹਾਂ ’ਚੋਂ ਜ਼ਿਆਦਾਤਰ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਬੱਚੇ ਹੀ ਹੁੰਦੇ ਹਨ, ਅਕਸਰ ਮੁਕਾਬਲੇ ਦੇ ਇਸ ਯੁੱਗ ਵਿੱਚ ਪਛੜ ਜਾਂਦੇ ਹਨ। ਸੰਗਰੂਰ ਅਤੇ ਧੂਰੀ ਜੰਕਸ਼ਨ ਕੋਲ ਵਸੇ ਪਿੰਡ ਬੇਨੜਾ ਦੇ ਸਰਕਾਰੀ ਹਾਈ ਸਕੂਲ ਦੇ ਗਣਿਤ ਅਧਿਆਪਕ ਦੇਵੀ ਦਿਆਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦਾ ਬੀੜਾ ਚੁੱਕਿਆ ਹੈ। ਉਹ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਾਡਲ ਸਕੂਲਾਂ ਦੇ ਵਿਦਿਆਰਥੀਆਂ ਤੋਂ ਅੱਗੇ ਉਡਾਣ ਭਰਦੇ ਦੇਖਣਾ
ਡਾ. ਕਮਲਜੀਤ ਸਿੰਘ ਟਿੱਬਾ
ਸੰਪਰਕ: 98554-70128
ਜਿਵੇਂ ਸਰੀਰਕ ਵਿਕਾਸ ਲਈ ਚੰਗੇ ਭੋਜਨ ਦੀ ਜ਼ਰੂਰਤ ਹੈ ਇਉਂ ਹੀ ਬੌਧਿਕ ਵਿਕਾਸ ਲਈ ਚੰਗੇ ਗਿਆਨ ਦੀ ਲੋੜ ਹੈ। ਕਾਲਜ ਅਤੇ ਯੂਨੀਵਰਸਿਟੀਆਂ ਗਿਆਨ ਪ੍ਰਦਾਨ ਕਰਨ ਦੇ ਮੁੱਖ ਕੇਂਦਰ ਹਨ। ਪੰਜਾਬ ਵਿੱਚ ਭਾਵੇਂ ਯੂਨੀਵਰਸਿਟੀ ਸ਼ਬਦ ਆਧੁਨਿਕ ਸ਼ਬਦਾਵਲੀ ਦਾ ਸ਼ਬਦ ਹੈ ਪਰ ਇਸ ਦੀ ਭਾਵਨਾ ਤੋਂ ਅਸੀਂ ਸਦੀਆਂ ਤੋਂ ਜਾਣੂੰ ਹਾਂ। ਜੇਕਰ ਪੰਜਾਬ ਦੀਆਂ ਪੁਰਾਣੀਆਂ ਲਿਖਤਾਂ ਮੁਤਾਬਕ ਇੱਕ ਵੱਡੀ ਗਿਣਤੀ ਵਿੱਚ ਅਥਾਹ ਜੋਸ਼ ਨਾਲ ਵਿਦਿਆਰਥੀ ਪ੍ਰਸਿੱਧ ਅਧਿਆਪਕਾਂ
ਹਰੀ ਕ੍ਰਿਸ਼ਨ ਮਾਇਰ
ਮੋਬਾਈਲ:97806-67686
ਸਮੁੱਚਾ ਸੰਸਾਰ ਇਟਲੀ ਦੇ ਇੱਕ ਵਿਗਿਆਨੀ ਨੂੰ ਲੰਮੀਆਂ ਦੂਰੀਆਂ ਤਕ ਰੇਡੀਓ ਤਰੰਗਾਂ ਦੇ ਸੰਚਾਰ ਦਾ ਪਿਤਾਮਾ ਮੰਨਦਾ ਹੈ। ਲੋਕੀਂ ਉਸ ਨੂੰ ਰੇਡੀਓ ਦੀ ਲੱਭਤ, ਲੱਭਣ ਵਾਲਾ ਹੀ ਮੰਨਦੇ ਹਨ। ਤੁਸੀਂ ਸਹੀ ਅੰਦਾਜ਼ਾ ਲਾਇਆ ਹੋਣਾ ਕਿ ਉਹ ਖੋਜੀ ਗੁਗਲੀਲਮੋ ਮਾਰਕੋਨੀ ਹੀ ਸੀ।
ਗੁਗਲੀਲਮੋ ਮਾਰਕੋਨੀ ਦਾ ਜਨਮ 25 ਅਪਰੈਲ 1876 ਨੂੰ ਇਟਲੀ ਦੇ ਸ਼ਹਿਰ ਬੋਲੋਗਨਾ (Bologna) ਵਿੱਚ ਪਿਤਾ ਜੈਸਪ ਮਾਰਕੋਨੀ ਅਤੇ ਮਾਤਾ ਐਨੀ ਜੇਮਸਨ ਦੇ ਘਰ ਹੋਇਆ। ਉਹ ਆਪਣੇ ਮਾਂ-ਬਾਪ ਦਾ
ਸਤਵੰਤ ਕੌਰ ਕਲੋਟੀ
ਮੋਬਾਈਲ:95011-98881
ਪੰਦਰਾਂ ਫਰਵਰੀ 2013 ਦਾ ਦਿਨ, ਰੂਸ ਵਿੱਚ ਸਵੇਰ ਦੇ 9 ਕੁ ਵਜੇ ਸਨ ਤੇ ਸੂਰਜ ਨੇ ਯੂਰਾਲ ਪਰਬਤਾਂ ਦੇ ਉਪਰੋਂ ਦੀ ਝਾਕਣਾ ਸ਼ੁਰੂ ਕੀਤਾ ਸੀ। ਲੋਕਾਂ ਨੇ ਆਪਣੇ ਦਿਨ ਦੇ ਕੰਮ ਆਰੰਭੇ ਹੀ ਸਨ ਕਿ ਅਚਾਨਕ ਆਸਮਾਨ ਵਿੱਚ ਅਤਿਅੰਤ ਚਮਕੀਲੀ ਰੋਸ਼ਨੀ ਪੈਦਾ ਹੋਈ ਜਿਵੇਂ ਕੋਈ ਹੋਰ ਵੱਡਾ ਸੂਰਜ ਇਕਦਮ ਚੌਗਿਰਦੇ ਨੂੰ ਰੁਸ਼ਨਾਉਣ ਲੱਗਾ ਹੋਵੇ। ਸਕਿੰਟਾਂ ਵਿੱਚ ਰੋਸ਼ਨੀ ਭਿਆਨਕਤਾ ਦੀ ਹੱਦ ਤਕ ਅੱਖਾਂ ਨੂੰ ਚੁੰਧਿਆਉਣ ਵਾਲੀ ਹੋ ਗਈ। ਹਰ ਚੀਜ਼ ਡਰਾਵਣੇ ਢੰਗ ਨਾਲ ਜਗਮਗਾ ਉੱਠੀ।
ਹੇਮਰਾਜ ਗਰਗ
ਮੋਬਾਈਲ:94172-23670
ਮੁੱਢ ਕਦੀਮ ਤੋਂ ਹੀ ਆਮ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਗਣਿਤ ਹਊਆ ਬਣਿਆ ਹੋਇਆ ਹੈ। ਦਿਨੋਂ-ਦਿਨ ਵਿਸ਼ਿਆਂ ਦੀ ਗਿਣਤੀ ਵਧਣ, ਵਿਦਿਆਰਥੀਆਂ ਦੇ ਸ਼ੌਕ ਵਿੱਚ ਭਿੰਨਤਾ ਉਜਾਗਰ ਹੋਣ, ਪੜ੍ਹਾਈ ਉਪਰੰਤ ਨੌਕਰੀ ਦੀ ਚੋਣ ਦੇ ਮੰਤਵ ਆਦਿ ਕਾਰਨ ਵੱਡੀਆਂ ਜਮਾਤਾਂ ਵਿੱਚ ਗਣਿਤ ਵੀ ਇੱਕ ਚੋਣਵਾਂ ਵਿਸ਼ਾ ਬਣ ਚੁੱਕਾ ਹੈ ਪਰ ਇਸ ਰਚਨਾ ਵਿੱਚ ਵਿਦਿਆਰਥੀਆ ਤੋਂ ਭਾਵ ਉਹ ਵਿਦਿਆਰਥੀ ਹਨ ਜਿਨ੍ਹਾਂ ਨੂੰ ਇਹ ਲਾਜ਼ਮੀ ਪੜ੍ਹਨਾ ਪੈਂਦਾ ਹੈ। ਅਜਿਹੇ ਵਿਦਿਆਰਥੀਆਂ
ਕੁਲਦੀਪ ਸਿੰਘ ਧਨੌਲਾ
ਮੋਬਾਈਲ: 94642-91023
ਰਿਆਸਤਾਂ ਵੇਲੇ ਤੋਂ ਲੈ ਕੇ ਅੱਜ ਤਕ 9 ਮਾਰਚ 1936 ਦਾ ਦਿਨ ਕਸਬਾ ਧਨੌਲਾ ਲਈ ਇਤਿਹਾਸਕ ਕਿਹਾ ਜਾ ਸਕਦਾ ਹੈ। ਇਸ ਦਿਨ ਹੋਮ ਮਨਿਸਟਰ ਰਾਜਾ ਗਿਆਨ ਨਾਥ ਨੇ ਇੱਥੇ ਸਰਕਾਰੀ ਮਿਡਲ ਸਕੂਲ (ਮੁੰਡੇ), ਸਰਕਾਰੀ ਮਿਡਲ ਸਕੂਲ (ਲੜਕੀਆਂ), ਸਰਕਾਰੀ ਹਸਪਤਾਲ ਅਤੇ ਵੈਟਰਨਰੀ ਹਸਪਤਾਲ ਦੀ ਨੀਂਹ ਰੱਖੀ ਸੀ। ਓਨ੍ਹਾਂ ਸਮਿਆਂ ਵਿੱਚ ਕਿਸੇ ਪੇਂਡੂ ਇਲਾਕੇ ਨੂੰ ਇੰਨੀਆਂ ਇਕੱਠੀਆਂ ਸਹੂਲਤਾਂ ਦੇਣੀਆਂ ਬੜੀ ਵੱਡੀ ਤੇ ਮਾਣ ਵਾਲੀ ਗੱਲ ਕਹੀ ਜਾ ਸਕਦੀ ਹੈ। ਇਨ੍ਹਾਂ ਸਕੂਲਾਂ
ਅਮਰ ਗਿਰੀ
ਮੋਬਾਈਲ:98153-41172
ਚੰਡੀਗੜ੍ਹ ਸਥਿਤ ਸਤਿਨਾਮੁ ਸਰਬ ਕਲਿਆਣਾ ਟਰੱਸਟ ਸਿੱਖਿਆ, ਸੰਗੀਤ, ਸੱਭਿਆਚਾਰ, ਧਰਮ ਅਤੇ ਸਿਧਾਂਤਾਂ ਦੇ ਖੇਤਰ ਵਿੱਚ ਨਵੀਆਂ ਪੈੜਾਂ ਸਿਰਜ ਰਿਹਾ ਹੈ। ਇਸ ਟਰੱਸਟ ਦੇ ਬਾਨੀ ਭਾਈ ਜੀਵਨ ਸਿੰਘ ਹਨ। 1995 ਵਿੱਚ ਸ਼ੁਰੂ ਕੀਤੇ ਗਏ ਇਸ ਟਰੱਸਟ ਦਾ ਘੇਰਾ ਦਿਨ-ਬ-ਦਿਨ ਵਿਸ਼ਾਲ ਹੁੰਦਾ ਗਿਆ। ਇਸ ਸਮੇਂ ਪੰਜਾਬ ਦੇ ਤਕਰੀਬਨ 300 ਸਕੂਲਾਂ ਵਿੱਚ ਤਕਰੀਬਨ 1,15,000 ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਦੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਟਰੱਸਟ ਦਾ ਮੁੱਖ ਉਦੇਸ਼ ਅਜਿਹੇ
ਕਰੀਅਰ / ਖੁੱਲ੍ਹਾ ਅੰਬਰ
ਮਨਿੰਦਰ ਕੌਰ
ਬਾਰ੍ਹਵੀਂ (ਸਾਇੰਸ) ਦੇ ਇਮਤਿਹਾਨ ਦੇਣ ਤੋਂ ਬਾਅਦ ਹੁਣ ਜੇ.ਈ.ਈ. ਭਾਵ ਜੁਆਇੰਟ ਐਂਟਰੈਂਸ ਐਗਜ਼ਾਮ (ਮੇਨ) ਪ੍ਰੀਖਿਆ ਲਈ ਪੁੱਠੀ ਗਿਣਤੀ ਸ਼ੁਰੂ ਹੀ ਚੁੱਕੀ ਹੈ। ਇੰਜਨੀਅਰਿੰਗ ਕਾਲਜਾਂ ’ਚ ਦਾਖ਼ਲੇ ਲਈ ਸਿਖਰਲੇ ਰੈਂਕ ’ਤੇ ਆਉਣਾ ਹਰ ਵਿਦਿਆਰਥੀ ਲਈ ਇੱਕ ਚੁਣੌਤੀ ਹੈ। ਇਸ ਸਾਲ ਪਹਿਲੀ ਵਾਰ ਵਿਦਿਆਰਥੀ ਜੇ.ਈ.ਈ. (ਮੇਨ) ਪ੍ਰੀਖਿਆ ਲਈ ਆਨਲਾਈਨ (ਕੰਪਿਊਟਰ ਆਧਾਰਿਤ) ਮਾਧਿਅਮ ਦੀ ਚੋਣ ਕਰ ਸਕਦੇ ਹਨ ਪਰ ਬਹੁਗਿਣਤੀ ਵਿਦਿਆਰਥੀ ਇਸ ਮਾਧਿਅਮ
ਪੁਰਾਤਨ ਸਮੇਂ ਵਿੱਚ ਧਾਰਮਿਕ ਸੰਸਥਾਵਾਂ ਅਤੇ ਧਰਮਸ਼ਾਲਾਵਾਂ ਆਦਿ ਹੀ ਸਿੱਖਿਆ ਦਾ ਕੇਂਦਰ ਸਨ। ਇਨ੍ਹਾਂ ਸੰਸਥਾਵਾਂ ਵਿੱਚ ਕੋਈ ਧਾਰਮਿਕ ਮੁਖੀ ਜਾਂ ਹੋਰ ਪੜ੍ਹਿਆ-ਲਿਖਿਆ ਇਨਸਾਨ ਬੱਚਿਆਂ ਨੂੰ ਪੜ੍ਹਾਉਣ ਦਾ ਕਾਰਜ ਕਰਦਾ ਸੀ। ਬੱਚਿਆਂ ਨੂੰ ਅੱਖਰ ਗਿਆਨ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਵੀ ਪੜ੍ਹਾਇਆ ਜਾਂਦਾ ਸੀ। ਜਿਉਂ-ਜਿਉਂ ਸਮਾਜ ਨੇ ਤਰੱਕੀ ਕੀਤੀ ਸਿੱਖਿਆ ਪ੍ਰਦਾਨ ਕਰਨ ਦੇ ਸਾਧਨ ਵੀ ਬਦਲ ਗਏ। ਸਕੂਲ ਰਸਮੀ ਸਿੱਖਿਆ ਦੇਣ ਦਾ ਸਾਧਨ ਬਣ ਗਏ। ਸਕੂਲਾਂ ਵਿੱਚ ਅਧਿਆਪਕਾਂ
ਸਰਕਾਰ ਨੇ ਆਈ.ਆਈ.ਟੀ. ਮੁੰਬਈ, ਆਈ.ਆਈ.ਟੀ. ਜੋਧਪੁਰ, ਆਈ.ਆਈ.ਟੀ. ਅਹਿਮਦਾਬਾਦ ਨੂੰ ਸੂਰਜੀ ਊਰਜਾ ਦੇ ਵੱਖ-ਵੱਖ ਪੱਖਾਂ ਬਾਰੇ ਖੋਜ ਅਤੇ ਵਿਕਾਸ ਦੇ ਸੈਂਟਰ ਆਫ ਐਕਸੀਲੈਂਸ ਬਣਾ ਦਿੱਤਾ ਹੈ। ਪੁਣੇ ਅਤੇ ਦਿੱਲੀ ਦੀਆਂ ਫਿਜ਼ਿਕਸ ਤੇ ਕੈਮਿਸਟਰੀ ਦੀਆਂ ਕੌਮੀ ਲੈਬਾਰਟਰੀਆਂ ਅਤੇ ਹੈਦਰਾਬਾਦ ਦੇ ਨੈਸ਼ਨਲ ਇੰਸਟੀਚਿਊਟ ਆਫ਼ ਕੈਮੀਕਲ ਟੈਕਨਾਲੋਜੀ ਸਮੇਤ ਪੈਂਤੀ ਖੋਜ ਤੇ ਵਿਕਾਸ ਕੇਂਦਰ ਸੂਰਜੀ ਊਰਜਾ ਲਈ ਸਥਾਪਤ ਕੀਤੇ ਹਨ। ਆਗਾਜ਼ ਤੋ ਅੱਛਾ ਹੈ ਅੰਜਾਮ ਖ਼ੁਦਾ ਜਾਣੇ।
ਚੇਤੇ ਰਹੇ ਕਿ ਸਾਡਾ ਸਾਰਾ ਹੀ ਦੇਸ਼ ਤਪਤ ਭੂ-ਖੰਡ
ਗੁਰਦੀਪ ਸਿੰਘ ਦੌਲਾ
ਅੱਜ ਸਾਡੇ ਚਾਰੇ ਪਾਸੇ ਪੋਲਿਥੀਨ ਲਿਫ਼ਾਫ਼ਿਆਂ ਦਾ ਪਸਾਰਾ ਹੋ ਰਿਹਾ ਹੈ। ਸਭ ਤਰ੍ਹਾਂ ਦੀ ਖਰੀਦੋ-ਫਰੋਖਤ ਲਿਫ਼ਾਫ਼ਿਆਂ ਵਿੱਚ ਹੁੰਦੀ ਹੈ। ਸਬਜ਼ੀਆਂ, ਫਲ ਤੇ ਹੋਰ ਖਾਧ ਪਦਾਰਥ ਪਾਲੀਥੀਨ ਲਿਫ਼ਾਫ਼ਿਆਂ ’ਚ ਪਾਏ ਜਾਂਦੇ ਹਨ। ਬਾਜ਼ਾਰਾਂ ਵਿੱਚ ਅਸੀਂ ਹਰ ਇੱਕ ਦੇ ਹੱਥਾਂ ਵਿੱਚ ਰੰਗ-ਬਿਰੰਗੇ ਪੋਲਿਥੀਨ ਦੇ ਲਿਫ਼ਾਫ਼ੇ ਚੁੱਕੇ ਦੇਖ ਸਕਦੇ ਹਾਂ। ਪੋਲਿਥੀਨ ਰਸਾਇਣ ਪਲਾਸਟਿਕ ਹੈ। ਸੰਸਾਰ ’ਚ ਇਸ ਦਾ ਉਤਪਾਦਨ 8 ਕਰੋੜ ਮੀਟਰਿਕ ਟਨ ਹੈ। ਸ਼ਹਿਰਾਂ, ਬਾਜ਼ਾਰਾਂ, ਪਿੰਡਾਂ ਤੇ ਖੇਤਾਂ ਵਿੱਚ ਪੋਲਿਥੀਨ