ਨਰਿੰਦਰ ਸਿੰਘ ਬੇਦੀ
ਅੱਜਕੱਲ੍ਹ ਮੂਸਲ ਬੰਨ੍ਹਣ ਦਾ ਬੜਾ ਜ਼ੋਰ ਹੈ। ਕਣਕ ਦੀ ਵਾਢੀ ਉਪਰੰਤ ਤੂੜੀ ਬਣਾ ਕੇ ਸਾਂਭੀ ਜਾਂਦੀ ਹੈ। ਤੂੜੀ ਸਾਂਭਣ ਲਈ ਜਿਥੇ ਵੱਡੇ-ਵੱਡੇ ਕੋਠਿਆਂ ਦੀ ਲੋੜ ਹੈ ਉਥੇ ਬਹੁਤੇ ਲੋਕ ਮੂਸਲ ਬੰਨ੍ਹ ਕੇ ਗੁਜ਼ਾਰਾ ਕਰ ਲੈਂਦੇ ਹਨ। ਕੁਝ ਲੋਕ ਧੜਾਂ ਲਿੰਬ ਲੈਂਦੇ ਹਨ। ਸਾਡੇ ਇਲਾਕੇ ਵਿਚ ਧੜਾਂ ਲਿੰਬਣ ਦਾ ਰੀਵਾਜ ਘੱਟ ਹੈ। ਬਹੁਤੇ ਲੋਕ ਮੂਸਲ ਹੀ ਬੰਨ੍ਹਦੇ ਹਨ। ਮਾਝੇ ਵਿਚ ਮੂਸਲ ਅਤੇ ਮਾਲਵੇ ਤੇ ਹਰਿਆਣੇ ਵਿਚ ਇਸ ਨੂੰ ‘ਕੁੱਪ’ ਕਿਹਾ ਜਾਂਦਾ ਹੈ ਪਰ ਕੁੱਪ ਦੀ ਬਣਤਰ ਇਸ ਨਾਲੋਂ
ਕਿਸਾਨਾਂ ਲਈ ਮਈ ਦਾ ਦੂਜਾ ਪੰਦਰਵਾੜਾ
ਡਾ. ਰਣਜੀਤ ਸਿੰਘ
ਝੋਨਾ ਪੰਜਾਬ ਵਿਚ ਸਾਉਣੀ ਦੀ ਪ੍ਰਮੁਖ ਫਸਲ ਹੈ। ਇਸ ਹੇਠ ਕੋਈ 28 ਲੱਖ ਹੈਕਟਰ ਰਕਬਾ ਹੈ। ਸਰਕਾਰ ਵੱਲੋਂ ਕੋਸ਼ਿਸ਼ ਦੇ ਬਾਵਜੂਦ ਵੀ ਇਸ ਰਕਬੇ ਵਿਚ ਕਮੀ ਨਹੀਂ ਹੋ ਸਕੀ ਹੈ। ਅਸਲ ਵਿਚ ਝੋਨੇ ਦਾ ਕੋਈ ਢੁਕਵਾਂ ਬਦਲ ਨਹੀਂ ਹੈ। ਇਸ ਵਾਰ ਤੋਂ ਯਤਨ ਹੋ ਰਹੇ ਹਨ ਕਿ ਮੱਕੀ ਹੇਠ ਰਕਬੇ ਵਿਚ ਵਾਧਾ ਕੀਤਾ ਜਾਵੇ, ਪਰ ਬਹੁਤੀ ਸੰਭਾਵਨਾ ਨਹੀਂ ਹੈ, ਕਿਉਂਕਿ ਝੋਨੇ ਵਿਚ ਖਤਰਾ ਸਭ ਤੋਂ ਘੱਟ ਹੈ। ਝੋਨੇ ਉਤੇ ਦੋਸ਼ ਲਗ ਰਿਹਾ ਹੈ ਕਿ ਪਾਣੀ ਵਿਚ ਆਈ ਕਮੀ ਇਸੇ ਫਸਲ ਕਰਕੇ
ਰਣਜੀਤ ਸਿੰਘ ਪ੍ਰੀਤ
ਪਹਿਲਾਂ ਜਦੋਂ ਖੇਤੀ ਦਾ ਮੂੰਹ-ਮੁਹਾਂਦਰਾ ਅਜੇ ਥੋੜ੍ਹਾ ਹੀ ਵਿਕਸਤ ਹੋਇਆ ਸੀ ਤਾਂ ਮੁੱਖ ਤੌਰ ’ਤੇ ਦੋ ਫ਼ਸਲਾਂ ਹਾੜ੍ਹੀ ਅਤੇ ਸਾਉਣੀ ਹੀ ਹੋਇਆ ਕਰਦੀਆਂ ਸਨ। ਹਾੜ੍ਹੀ ਦੀ ਫ਼ਸਲ ਕਣਕ ਨੂੰ ‘‘ਰਾਣੀ ਫ਼ਸਲ’’ ਦਾ ਦਰਜਾ ਪ੍ਰਾਪਤ ਸੀ ਕਿਉਂਕਿ ਇਸ ਨਾਲ ਹੀ ਹਰੇਕ ਘਰ ਦੀ ਰੋਟੀ ਚਲਦੀ ਸੀ। ਔਰਤਾਂ ਦਾ ਅਖਾਣ ਸੀ ‘‘ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ।’’ ਨਰਮਾ, ਚੌਲ, ਸੂਰਜਮੁਖੀ ਦੀ ਬੀਜ ਬਿਜਾਈ ਨਹੀਂ ਸੀ ਹੁੰਦੀ। ਕਪਾਹ ਬੀਜੀ ਜਾਂਦੀ ਸੀ ਅਤੇ ‘‘ਮੇਰੀ ਕੱਲ੍ਹ ਨੂੰ ਕਪਾਹ
ਵੈਕੜ੍ਹ ਇਕ ਜ਼ੰਗਲੀ ਪੌਦਾ ਹੈ। ਇਹ ਪੰਜਾਬ ਅਤੇ ਭਾਰਤ ਵਿੱਚ ਆਮ ਮਿਲਦਾ ਹੈ। ਇਹ ਪੌਦਾ ਹਰੇ ਰੰਗ ਦਾ ਤੇ ਝਾੜੀ-ਨੁਮਾ ਹੁੰਦਾ ਹੈ। ਪੌਦੇ ਦੀ ਉਚਾਈ ਚਾਰ ਫੁੱਟ ਦੇ ਲਗਪਗ ਹੁੰਦੀ ਹੈ। ਇਸ ਨੂੰ ਸਫੈਦ ਫੁੱਲ ਲੱਗਦੇ ਹਨ। ਇਸ ਪੌਦੇ ਵਿੱਚ ਕਈ ਤਰ੍ਹਾਂ ਦੇ ਗੁਣ ਹਨ। ਇਹ ਪੌਦਾ ਵੱਡੀ ਮਾਤਰਾ ਵਿੱਚ ਮੁਫਤ ਮਿਲਦਾ ਹੈ। ਪੌਦੇ ਦੇ ਪੱਤੇ ਗਰਮ ਤਸੀਰ ਰੱਖਦੇ ਹਨ। ਲੋਕ ਇਸ ਦੇ ਪੱਤਿਆਂ ਵਿੱਚ ਕੱਚੇ ਕੇਲੇ ਲਪੇਟ ਕੇ ਰੱਖ ਦਿੰਦੇ ਹਨ ਤੇ ਪੱਤਿਆਂ ਦੀ ਗਰਮੀ ਨਾਲ ਇਹ ਕੇਲੇ ਪੱਕ ਜਾਂਦੇ ਹਨ। ਸਰੀਰ ’ਤੇ ਫਿਨਸੀ ਜਾਂ ਵੱਡਾ
ਬਲਜਿੰਦਰ ਮਾਨ
ਦੁਆਬੇ ਵਿੱਚ ਆਈ ਤਬਦੀਲੀ: ਦੁਆਬੇ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਕਿ ਇਸ ਨੇ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ। ਇਸ ਦੇ ਨਾਲ ਹੀ ਇਸ ਇਲਾਕੇ ਨੂੰ ਅੰਬਾਂ ਦਾ ਘਰ ਵੀ ਮੰਨਿਆ ਗਿਆ ਹੈ। ਪਰ ਸਮੇਂ ਦੀ ਤੋਰ ਨੇ ਤੇ ਵਧਦੀ ਹੋਈ ਆਬਾਦੀ ਨੇ ਅੰਬਾਂ ਦੇ ਬਾਗਾਂ ਦੀ ਅਜਿਹੀ ਤਬਾਹੀ ਕੀਤੀ ਕਿ ਹੁਣ ਵਿਜੇ ਰਸੂਲਪੁਰੀ ਵਰਗੇ ਗੀਤਕਾਰਾਂ ਨੂੰ ਇਹ ਲਿਖਣਾ ਪੈ ਗਿਆ ਹੈ:
ਕਿੱਕਰ ਨਿੰਮ ਫਲਾਹ ਤੇ ਜਾਮਣ ਜੜ੍ਹੋਂ ਪੁਟਾ ਸੱਟੇ, ਜੰਡ ਬਰੋਟਾ ਤੂਤ ਬੇਰੀਆਂ ਅਸੀਂ ਵਢਾ ਸੁੱਟੇ
ਨਾ ਪਹਿਲਾਂ ਵਾਲਾ
ਮਾਲਵੇ ਵਰਗੇ ਖੇਤਰ ਵਿੱਚ ਜਿੱਥੇ ਪਹਿਲਾਂ ਮੱਕੀ, ਕਪਾਹ, ਨਰਮਾ ਆਦਿ ਦੀ ਪੈਦਾਵਾਰ ਨੂੰ ਤਰਜੀਹ ਦਿੱਤੀ ਜਾਂਦੀ ਸੀ। ਪਰ ਅੱਜ ਝੋਨੇ ਵਰਗੀਆਂ ਫਸਲਾਂ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਪਾਣੀ ਦੀ ਜ਼ਿਆਦਾ ਲੋੜ ਰੱਖਣ ਵਾਲੇ ਝੋਨੇ ਨੇ ਪੰਜਾਬ ਦੇ ਕੁਝ ਖੇਤਰਾਂ ਵਿੱਚ ਪਾਣੀ ਦੀ ਗੰਭੀਰ ਸਮੱਸਿਆ ਪੈਦਾ ਕਰ ਦਿੱਤੀ ਹੈ। ਕੁਝ ਵਿਗਿਆਨਕ ਅੰਕੜਿਆਂ ਅਨੁਸਾਰ ਪਿਛਲੇ ਦੋ ਦਹਾਕਿਆਂ ਤੋਂ ਇੱਥੋਂ ਦੀ ਜ਼ਮੀਨ ਦੇ ਪਾਣੀ ਦਾ ਪੱਧਰ 25-30 ਸੈਂਟੀਮੀਟਰ ਪ੍ਰਤੀ ਸਾਲ ਦੇ ਹਿਸਾਬ ਨਾਲ ਹੇਠਾਂ ਵੱਲ ਜਾ ਰਿਹਾ ਹੈ। ਇਸ
ਡਾ. ਅਮਰੀਕ ਸਿੰਘ
ਅੱਜ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਪ੍ਰਦੂਸ਼ਣ ਪੰਜਾਬ ਦੇ ਕਣ-ਕਣ ਵਿੱਚ ਰਚ ਗਿਆ ਹੈ। ਇੱਥੋਂ ਦੇ ਦਰਿਆਵਾਂ, ਨਦੀਆਂ, ਨਾਲਿਆਂ, ਛੱਪੜਾਂ ਦਾ ਪਾਣੀ ਕਾਰਖਾਨਿਆਂ, ਸ਼ਹਿਰਾਂ ਦੇ ਸੀਵਰੇਜ ਦੇ ਗੰਦੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ। ਕਿਸਾਨਾਂ ਦੁਆਰਾ ਫ਼ਸਲਾਂ ਤੋਂ ਵਧੇਰੇ ਮੁਨਾਫ਼ੇ ਦੇ ਲਾਲਚ ਵੱਸ ਖੇਤਾਂ ਵਿੱਚ ਅੰਨ੍ਹੇਵਾਹ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਮਿੱਠੀ ਖੁਸ਼ਬੋ ਦਿੰਦੀ ਮਿੱਟੀ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ
ਬੰਤ ਸਿੰਘ ਚੱਠਾ
ਆਮ ਪਿੰਡਾਂ ਵਾਂਗ ਮੇਰੇ ਪਿੰਡ ਪੂਹਲੀ ਦੇ ਵੀ ਕੁਝ ਲੋਕ ਉਦਾਸ ਹਨ। ਇਹ ਪਦਾਰਥਵਾਦੀ ਯੁੱਗ ਵਿੱਚ ਲੱਗੀ ਹਰ ਖੇਤਰ ਵਿੱਚ ਬੇਤਹਾਸ਼ਾ ਦੌੜ ਨਾਲ ਹੋ ਰਹੀ ਤਬਦੀਲੀ ਨੇ ਲੋਕਾਂ ਨੂੰ ਆਪਾ-ਧਾਪੀ ਵਿੱਚ ਪਾ ਦਿੱਤਾ ਹੈ। ਯੁੱਗ ਦੇ ਪਲਟਣ ਨਾਲ ਪੁਰਾਣਾ ਸਭ ਕੁਝ ਉਥਲ-ਪੁਥਲ ਹੋ ਰਿਹਾ ਹੈ। ਸਮਾਜਿਕ ਰਿਸ਼ਤਿਆਂ ਵਿੱਚ ਆਈ ਤਰੇੜ ਨਾਲ ਮਾਨਸਿਕ ਉਲਝਣਾਂ ਦੀਆਂ ਤੰਦਾਂ ਉਲਝ ਕੇ ਹੀ ਰਹਿ ਗਈਆਂ ਹਨ। ਚੱਲੀ ਤੱਤੀ ਵਾਅ ਦੇ ਸੇਕ ਨਾਲ ਸੜ ਰਹੇ ਲੋਕ ਕੁਰੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਹਾਲਤ
ਵਾਢੀ ਵੇਲੇ ਅੱਗ ਤੋਂ ਚੌਕਸੀ ਜ਼ਰੂਰੀ
ਪੰਜਾਬ ਵਿਚ ਪੱਕ ਕੇ ਹਰੇ ਤੋਂ ਸੋਨੇ ਰੰਗੀ ਹੋਈ ਕਣਕ ਦੀ ਫ਼ਸਲ ਦੀ ਕਟਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਸਖ਼ਤ ਮਿਹਨਤਾਂ ਕਰਕੇ ਪੁੱਤਾਂ ਵਾਂਗ ਪਾਲੀ ਕਣਕ ਨੂੰ ਛੇਤੀ-ਛੇਤੀ ਸਮੇਟਣ ਲਈ ਹਿੰਮਤੀ ਕਿਸਾਨ ਪੂਰੀ ਤਰ੍ਹਾਂ ਰੁੱਝੇ ਹੋਏ ਹਨ। ਇਸ ਵਾਰ ਕੁਝ ਦੇਰੀ ਨਾਲ ਆਈ ਕਣਕ ਦੀ ਫ਼ਸਲ ਦਾ ਇਕ ਵੱਡਾ ਹਿੱਸਾ ਕੰਬਾਈਨਾਂ ਨਾਲ ਵੱਢਿਆ ਜਾ ਰਿਹਾ ਹੈ ਅਤੇ ਨਾਲੋਂ-ਨਾਲ ਤੂੜੀ ਬਣਵਾਈ ਜਾ ਰਹੀ ਹੈ। ਅਜਿਹਾ ਕਰਦਿਆਂ ਕਿਸਾਨਾਂ ਦੇ ਮਨ ਨੂੰ ਕਿਸੇ ਅੱਗ ਲੱਗਣ ਵਰਗੀ
ਹੁਣ ਪੰਜਾਬ ਦਾ ਕਿਸਾਨ ਵੀ ਵਪਾਰੀ ਬਣ ਕੇ ਖੁਸਹਾਲੀ ਦੇ ਰਸਤੇ ਤੁਰ ਪਿਆ ਹੈ ਕਿਉਂਕਿ ਛੋਟੇ ਧੰਦਿਆਂ ਨੂੰ ਛੱਡ ਕੇ ਵੱਡੇ ਪੱਧਰ ਦੇ ਧੰਦਿਆਂ ਨੂੰ ਹੱਥ ਪਾਉਣਾ ਕਿਸਾਨ ਨੇ ਸਿੱਖ ਲਿਆ ਹੈ। ਜੇਕਰ ਅੱਜ ਪੰਜਾਬ ਅੰਦਰ ਕਿਸਾਨ ਵੱਡੇ ਪੱਧਰ ’ਤੇ ਫੁੱਲਾਂ, ਫਲਾਂ, ਸਬਜ਼ੀਆਂ ਆਦਿ ਦੀ ਕਾਸ਼ਤ ਕਰ ਰਹੇ ਹਨ ਤਾਂ ਇੱਕ ਕਿਸਾਨ ਅਜਿਹਾ ਵੀ ਹੈ ਜਿਹੜਾ ਲੱਖਾਂ ਰੁਪਏ ਖਰਚ ਕਰਕੇ ਖੁੰਬਾਂ ਦੀ ਕਾਸ਼ਤ ਹੀ ਨਹੀਂ ਕਰ ਰਿਹਾ ਸਗੋਂ ਬੜੀ ਹੀ ਕਾਮਯਾਬੀ ਦੇ ਨਾਲ ਆਪਣੀ ਪੈਦਾਵਾਰ ਨੂੰ ਮੰਡੀ ਵਿੱਚ ਵੇਚ ਕੇ ਲੱਖਾਂ ਰੁਪਏ ਦੀ ਕਮਾਈ
ਕੁਲਦੀਪ ਚੰਦ ਨੰਗਲ
ਪਾਣੀ ਹਮੇਸ਼ਾ ਹੀ ਮਨੁੱਖ ਅਤੇ ਹੋਰ ਜੀਵਤ ਪ੍ਰਾਣੀਆਂ ਦੀ ਮੁੱਢਲੀ ਲੋੜ ਰਹੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੇਸ਼ ਦੀਆਂ ਪੁਰਾਣੀਆਂ ਸਭਿਅਤਾਵਾਂ ਹਮੇਸ਼ਾ ਹੀ ਪਾਣੀ ਦੇ ਸ੍ਰੋਤ ਦਰਿਆਵਾਂ ਦੇ ਕੰਢੇ ਰਹੀਆਂ ਹਨ। ਪੰਜਾਬ ਦਾ ਨਾਮ ਹੀ ਪਾਣੀ ਕਾਰਨ ਪਿਆ ਹੈ ਭਾਵ ਕਿਸੇ ਵੇਲੇ ਇੱਥੇ ਪੰਜ ਦਰਿਆ ਵਗਦੇ ਸਨ ਅਤੇ ਪਾਣੀ ਦੀ ਕੋਈ ਘਾਟ ਨਹੀਂ ਸੀ। ਅਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਦੇ ਹਿੱਸੇ ਸਿਰਫ ਤਿੰਨ ਦਰਿਆ ਰਹਿ ਗਏ ਅਤੇ ਦੋ ਪਾਕਿਸਤਾਨ ਵਿੱਚ ਚਲੇ ਗਏ। ਪੰਜਾਬ ਵਿੱਚ ਹਰ
ਮਈ ਦੇ ਮਹੀਨੇ ਗਰਮੀ ਆਪਣੇ ਪੂਰੇ ਜੋਬਨ ’ਤੇ ਆ ਜਾਂਦੀ ਹੈ, ਪਰ ਗਰਮੀ ਦੇ ਬਾਵਜੂਦ ਮੰਡੀਆਂ ਵਿਚ ਪੂਰੀ ਰੌਣਕ ਹੁੰਦੀ ਹੈ। ਹਰ ਪਾਸੇ ਸੁਨਹਿਰੀ ਕਣਕ ਦੇ ਢੇਰ ਲੱਗੇ ਵਿਖਾਈ ਦਿੰਦੇ ਹਨ। ਜੇਕਰ ਕਿਤੇ ਇੰਦਰ ਦੇਵਤੇ ਦੀ ਕਰੋਪੀ ਹੋ ਜਾਵੇ ਤਾਂ ਖੁੱਲ੍ਹੇ ਵਿਚ ਪਈ ਕਣਕ ਫੁਲ ਕੇ ਖ਼ਰਾਬ ਹੋਣ ਲੱਗਦੀ ਹੈ ਤੇ ਕਿਸਾਨ ਦੇ ਦਿਲ ਨੂੰ ਡੋਬੂ ਪੈਣ ਲੱਗਦੇ ਹਨ। ਹੁਣ ਤਕ ਬਹੁਤੀ ਫਸਲ ਸਾਂਭੀ ਜਾਂਦੀ ਹੈ ਪਰ ਜੇਕਰ ਅਜੇ ਵਾਢੀ ਜਾਂ ਗਹਾਈ ਰਹਿੰਦੀ ਹੈ ਤਾਂ ਇਸ ਵਿਚ ਹੋਰ ਦੇਰ ਨਹੀਂ ਕਰਨੀ ਚਾਹੀਦੀ। ਮੰਡੀ ਵਿਚ ਕਣਕ ਨੂੰ
ਮੋਹਿਤ ਵਰਮਾ
ਪੰਜਾਬ ਵਿੱਚ ਹੋਈ ਬਹੁਪੱਖੀ ਤਰੱਕੀ ਦੇ ਸਿੱਟੇ ਵਜੋਂ ਕੀਤੀ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਸ਼ੋਰ ਪ੍ਰਦੂਸ਼ਣ ਅਤੇ ਆਲਮੀ ਤਪਸ਼ ਵਰਗੀਆਂ ਗੰਭੀਰ ਅਲਾਮਤਾਂ ਨੇ ਪੰਛੀਆਂ ਨੂੰ ਪੰਜਾਬ ਵਿੱਚੋਂ ਉਡਾ ਦਿੱਤਾ ਹੈ। ਜਿਸ ਪੰਜਾਬ ਵਿੱਚ ਰਾਤ ਸਮੇਂ ਦਰੱਖਤ ਸੁੱਤਾ ਹੋਇਆ ਸੋਚ ਕੇ ਲੋਕ ਪੱਤਾ ਵੀ ਨਹੀਂ ਤੋੜਦੇ ਸਨ, ਉੱਥੇ ਲੱਖਾਂ ਦਰੱਖਤਾਂ ’ਤੇ ਕੁਹਾੜਾ ਚੱਲਣ ਕਾਰਨ ਪੰਛੀਆਂ ਦਾ ਰੈਣ-ਬਸੇਰਾ ਖੁਸ ਗਿਆ ਹੈ। ਚਿੜੀ, ਤੋਤਾ, ਗੁਟਾਰ, ਕਾਂ, ਇੱਲਾਂ, ਗਿਰਝਾਂ ਅਤੇ ਕਬੂਤਰ ਹੁਣ ਟਾਂਵੇਂ-ਟਾਂਵੇਂ
ਮਨਿੰਦਰ ਸਿੰਘਪੁਰੀਆ
ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਪਿੱਪਲ ਇਕ ਐਸਾ ਦਰੱਖਤ ਹੈ ਜੋ ਚੌਵੀ ਘੰਟੇ ਆਕਸੀਜਨ ਛੱਡਦਾ ਹੈ। ਇਹ ਸਾਡੇ ਸਮਾਜ ਲਈ ਪ੍ਰਾਣਦਾਤਾ ਹੈ। ਆਕਸੀਜਨ ਹੀ ਮਨੁੱਖ ਦੇ ਜੀਵਨ ਦਾ ਆਧਾਰ ਹੈ। ਪਿੱਪਲ ਭਾਰਤ ਦੇ ਪਿੰਡਾਂ ਦਾ ਮਾਣ ਹੈ। ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਦਾ ਸ਼ਿੰਗਾਰ ਹੈ। ਇਸ ਦੀ ਛਾਂ ਹੇਠ ਬੱਚੇ ਜਵਾਨ ਹੁੰਦੇ ਨੇ ਤੇ ਪੰਚਾਇਤਾਂ ਦਾ ਇਕੱਠ ਹੁੰਦਾ ਹੈ। ਪੇਂਡੂ ਸਭਿਆਚਾਰ ਵਿਚ ਪਿੱਪਲ ਵਿਸ਼ੇਸ਼ ਸਥਾਨ ਰੱਖਦਾ ਹੈ। ਮਹਾਤਮਾ ਬੁੱਧ ਨੂੰ
ਪਰਮਜੀਤ ਕੌਰ ਸਰਹਿੰਦ
ਧਰਤੀ ਦਾ ਸਵਰਗ ਕਿਹਾ ਜਾਣ ਵਾਲਾ ਸੁੰਦਰ ਦੇਸ਼ ਨਾਰਵੇ ਆਪਣੀ ਬੁੱਕਲ ਵਿਚ ਬੜਾ ਕੁਝ ਸੋਹਣਾ ਛੁਪਾਈ ਬੈਠਾ ਹੈ। ਇਹਦੇ ਸੋਹਣੇ ਸ਼ਹਿਰ ਦਰਮਨ ਦੀ ਕਿਸਾਨ ਮੰਡੀ ਦੇਖਣ ਦਾ ਮੌਕਾ ਮਿਲਿਆ ਜਿਸ ਨੂੰ ਇਹ ਲੋਕ ਨੌਸ਼ਿਕ ਬੋਲੀ ਵਿਚ “BONDES MARKED” ਕਹਿੰਦੇ ਹਨ। ਸ਼ਹਿਰ ਦੇ ਕੇਂਦਰ ਵਿਚ ਖੁੱਲ੍ਹੀ ਥਾਂ ’ਤੇ ਸੜਕ ਦੇ ਦੋਵੇਂ ਪਾਸੇ ਕਿਸਾਨਾਂ ਨੇ ਬੜੇ ਸੋਹਣੇ ਸੁਚੱਜੇ ਢੰਗ ਨਾਲ ਆਪਣੀ ਮੰਡੀ ਲਗਾਈ ਹੋਈ ਸੀ। ਛੋਟੇ-ਛੋਟੇ, ਦੁੱਧ ਚਿੱਟੀਆਂ ਛੱਤਾਂ ਵਾਲੇ ਸਟਾਲ ਲਗਾ ਕੇ ਮੇਜ਼ਾਂ ’ਤੇ ਸਾਮਾਨ
ਬਲਜਿੰਦਰ ਮਾਨ
ਅਜੋਕੇ ਸਮੇਂ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਹਾਣੀ ਬਣਨ ਲਈ ਅੱਜ ਦੇ ਸ਼ਹਿਰੀ ਕੋਲ ਸਮੇਂ ਦਾ ਲੋੜੀਂਦਾ ਗਿਆਨ ਹੋਣਾ ਜ਼ਰੂਰੀ ਹੈ। ਇਕੱਲਾ ਗਿਆਨ ਉਦੋਂ ਤਕ ਕਿਸੇ ਕੰਮ ਦਾ ਨਹੀਂ ਜਦੋਂ ਤਕ ਉਸ ਦਾ ਸਹੀ ਇਸਤੇਮਾਲ ਨਹੀਂ ਹੁੰਦਾ। ਸੋ ਆਪਣੇ ਗਿਆਨ ਦੀ ਸ਼ਕਤੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਕੁੱਕੜਾਂ ਵਿਚ ਵਸਦੀ ਕਮਲਜੀਤ ਕੌਰ ਨੇ ਪ੍ਰਗਟ ਹੀ ਨਹੀਂ ਕੀਤਾ ਸਗੋਂ ਸਮਾਜ ਦੀ ਬਿਹਤਰੀ ਦੇ ਲੇਖੇ ਵੀ ਲਾਇਆ ਹੈ। ਉਸ ਦੇ ਜੀਵਨ ਦਾ ਇਕੋ-ਇਕ ਉਦੇਸ਼ ਹੈ ਕਿ ਹਰ ਔਰਤ ਸਵੈਨਿਰਭਰ