ਪੰਜਾਬ ਵਿਚ ਸਦੀਆਂ ਤੋਂ ਚੱਲਿਆ ਆ ਰਿਹਾ ਖੁਰੀਆਂ ਲਾਉਣ ਦਾ ਧੰਦਾ ਵੀ ਹੁਣ ਸਾਹ ਵਟੋਰਦਾ ਹੀ ਨਜ਼ਰ ਆ ਰਿਹਾ ਹੈ। ਇਹ ਕਾਰੋਬਾਰ ਰਮਦਾਸੀਏ, ਮਜ਼੍ਹਬੀ ਆਦਿ ਜਾਤੀਆਂ ਨਾਲ ਸਬੰਧਤ ਲੋਕ ਹੀ ਕਰਦੇ ਹਨ। ਇਹ ਵਿਅਕਤੀ ਖੁਰੀਆਂ ਲਾਉਣ ਦੇ ਨਾਲ-ਨਾਲ ਪਸ਼ੂਆਂ ਦੇ ਸਿੰਗ ਵੱਢਣ, ਨਹੁੰ ਸਾਫ ਕਰਨ ਤੇ ਨਹੁੰ ਲਾਹੁਣ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਦੇ ਮੁੱਖ ਔਜ਼ਾਰ ਸੁੰਮ ਤਰਾਸ਼, ਚੋਸ ਛਿਲਣੀ, ਨੰਹੁ ਲਾਹੁਣੀ, ਰੱਸਾ ਪੇਟੀ, ਹਥੌੜੀ ਤੇ ਮੇਖਾਂ ਹਨ। ਜਿਨ੍ਹਾਂ ਬਲਦਾਂ ਨੂੰ ਸੜਕ ‘ਤੇ ਚਲਣਾ ਪੈਂਦਾ ਹੈ ਉਨ੍ਹਾਂ ਦੇ ਖੁਰੀਆਂ
ਕਿਸਾਨਾਂ ਲਈ ਅਕਤੂਬਰ ਦਾ ਪਹਿਲਾ ਪੰਦਰਵਾੜਾ
ਡਾ. ਰਣਜੀਤ ਸਿੰਘ
ਇਸ ਵਾਰ ਝੋਨਾ ਪਾਲਣ ਲਈ ਵੱਧ ਪੈਸਾ ਖਰਚਣਾ ਪਿਆ ਤੇ ਵੱਧ ਮਿਹਨਤ ਕਰਨੀ ਪਈ। ਇਸ ਦੇ ਨਾਲ ਹੀ ਧਰਤੀ ਹੇਠਲੇ ਕੀਮਤੀ ਪਾਣੀ ਦੀ ਵੀ ਕੁਰਬਾਨੀ ਦੇਣੀ ਪਈ। ਸੋਕਾ ਪ੍ਰਭਾਵਿਤ ਬਾਕੀ ਸੂਬਿਆਂ ਨੂੰ ਕੇਂਦਰ ਸਰਕਾਰ ਨੇ ਰਾਹਤ ਦਿੱਤੀ, ਪਰ ਪੰਜਾਬ ਦੇ ਕਿਸਾਨ ਦੀ ਕਿਸੇ ਨੇ ਸਾਰ ਨਹੀਂ ਲਈ। ਮੈਨੂੰ ਇਕ ਕਹਾਵਤ ਯਾਦ ਹੈ ਕਿ ਜੇ ਪ੍ਰਮਾਤਮਾ ਤੁਹਾਡੀ ਅਰਦਾਸ ਝਟਪਟ ਕਬੂਲ ਕਰ ਲੈਂਦਾ ਹੈ ਤਾਂ ਇਸ ਦਾ ਭਾਵ ਹੈ ਕਿ ਤੁਹਾਡੇ ਉੱਤੇ ਬਹੁਤ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ : ਦੇਵਿੰਦਰ ਸਿੰਘ ਜੱਗੀ
ਕਰੀਬ 500 ਸਾਲ ਪਹਿਲਾਂ ਵੱਸਿਆ ਸੀ ਪਿੰਡ ਘਲੋਟੀ, ਜਿਸ ਦੀਆਂ ਚਾਰ ਪੱਤੀਆਂ ਹਨ ਜੇਠਾ, ਸਭਾ ਚੰਦ, ਸ਼੍ਰੀ ਚੰਦ ਅਤੇ ਪੱਟੀ। ਸਿਆਣੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਫਰਵਰੀ 1929 ਵਿੱਚ ਬਾਬਾ ਖੜਕ ਸਿੰਘ ਵੱਲੋਂ ਚਲਾਈ ਗਈ ਲਹਿਰ ਦੇ ਹਿੱਸੇ ਵਜੋਂ ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਰਿਆਸਤ ਦੇ ਹੁਕਮਰਾਨ ਮਹਾਰਾਜਾ ਭੁਪਿੰਦਰ ਸਿੰਘ ਦੇ ਖ਼ਿਲਾਫ਼ ਪਿੰਡ ਘਲੋਟੀ ਵਿਖੇ ਪਹਿਲੀ ਕਾਨਫਰੰਸ ਕੀਤੀ ਸੀ ਜਿੱਥੋਂ ਪਰਜਾ ਮੰਡਲ ਲਹਿਰ ਦਾ ਮੁੱਢ ਬੱਝਿਆ ਸੀ।
ਦਵਿੰਦਰ ਸਿੰਘ ਸਨੌਰ
ਪੰਜਾਬ ਦੇ ਕਈ ਇਲਾਕਿਆਂ ਵਿਚ ਕਣਕ ਅਤੇ ਝੋਨੇ ਦੀਆਂ ਫਸਲਾਂ ਦੇ ਨਾਲੋ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਵੱਡੀ ਪੱਧਰ ’ਤੇ ਕੀਤੀ ਜਾਂਦੀ ਹੈ। ਸਬਜ਼ੀਆਂ ਦੀ ਲੁਆਈ ਤੋਂ ਪਹਿਲਾਂ ਇਨ੍ਹਾਂ ਦੀ ਪੌਦ ਤਿਆਰ ਕਰਨੀ ਪੈਂਦੀ ਹੈ, ਪਰ ਕੁਝ ਸਬਜ਼ੀਆਂ ਅਜਿਹੀਆਂ ਹਨ, ਜੋ ਸਿੱਧੀਆਂ ਜ਼ਮੀਨ ਵਿਚ ਬੀਜੀਆਂ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ ਨੂੰ ਚੁਟਕੀ ਦੇ ਰੂਪ ਵਿਚ ਲਗਾਇਆ ਜਾਂਦਾ ਹੈ। ਟਮਾਟਰ, ਗੋਭੀ, ਸ਼ਿਮਲਾ ਮਿਰਚ, ਲੰਬੀ ਮਿਰਚ, ਪਿਆਜ਼, ਬੈਂਗਣ ਆਦਿ ਸਬਜ਼ੀਆਂ ਦੀ ਪਹਿਲਾਂ ਪੌਦ ਤਿਆਰ ਕੀਤੀ ਜਾਂਦੀ ਹੈ।
ਪੰਜਾਬ ’ਚ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਸੰਕਟ ਗਹਿਰਾਉਂਦਾ ਜਾ ਰਿਹਾ ਹੈ। ਸੂਬੇ ਦੇ ਵੱਡੀ ਗਿਣਤੀ ਪਿੰਡਾਂ ’ਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਅਤੇ ਬਾਕੀ ਬਚਦੇ ਪਿੰਡ ਵੀ ਲਪੇਟ ਵਿਚ ਆ ਰਹੇ ਹਨ। ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੇ ਵਾਅਦਿਆਂ ਦੇ ਉਲਟ ਪੀਣ ਵਾਲਾ ਸਾਫ ਸੁਥਰਾ ਪਾਣੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸੂਬੇ ’ਚ ਪਾਣੀ ਸਬੰਧੀ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਮਨੁੱਖੀ ਜ਼ਿੰਦਗੀ ਲਈ ਜ਼ਰੂਰੀ ਇਹ ਨਿਆਮਤ ਹੁਣ ਮੁੱਲ
ਡਾ. ਅਮਰੀਕ ਸਿੰਘ
ਤੋਰੀਆ ਪੰਜਾਬ ਦੀ ਤੇਲ ਬੀਜ ਦੀ ਮੁੱਖ ਫਸਲ ਹੈ। ਤੋਰੀਏ ਦੀ ਫਸਲ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਵੀ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਤੋਰੀਏ ਦੀ ਫਸਲ ਹੀ ਸ਼ਹਿਦ ਦੀਆਂ ਮੱਖੀਆਂ ਲਈ ਬਰਸਾਤਾਂ ਤੋਂ ਬਾਅਦ ਸ਼ਹਿਦ ਦਾ ਇੱਕ ਪ੍ਰਮੁੱਖ ਸਰੋਤ ਹੈ। ਤੋਰੀਏ ਦੇ ਸ਼ਹਿਦ ਵਿੱਚ ਗਲੂਕੋਜ਼ ਦੀ ਮਾਤਰਾ ਵਧੇਰੇ ਹੋਣ ਕਾਰਨ ਸਰਦੀਆਂ ਵਿੱਚ ਸ਼ਹਿਦ ਜਲਦੀ ਜੰਮ ਜਾਂਦਾ ਹੈ। ਤੋਰੀਆ ਪ੍ਰਪਰਾਗਣ ਫਸਲ ਹੋਣ ਕਾਰਨ ਸ਼ਹਿਦ ਦੀਆਂ ਮੱਖੀਆਂ ਇਸ ਦਾ ਝਾੜ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਅਗੇਤੇ
ਆ ਵੇ ਅਰਜਣਾ, ਆ ਵੇ ਸਰਬਣਾ, ਲੋਕਾਂ ਤਾਈਂ ਜਗਾਈਏ।
ਦੂਰ ਦੂਰ ਤੱਕ ਰੁੱਖ ਨਾ ਦਿੱਸਦੇ, ਰਲ਼ ਕੇ ਨਵੇਂ ਲਗਾਈਏ।
ਰੁੱਖਾਂ ਨਾਲ ਏ ਸੋਂਹਦੀ ਧਰਤੀ, ਸਭ ਨੂੰ ਇਹ ਸਮਝਾਈਏ।
ਆਪਣੀ ਧਰਤੀ ਨੂੰ, ਰੁੱਖਾਂ ਨਾਲ ਸਜਾਈਏ।
ਨਿੰਮ, ਬਰੋਟੇ ਰਹੇ ਨਾ ਪਿੱਪਲ, ਨਾ ਦਿਸਦੀ ਕਿਤੇ ਟਾਹਲੀ।
ਅੰਬ, ਜਮੋਏ, ਜਾਮਣ, ਕਿੱਕਰੋਂ, ਧਰਤੀ ਹੋ ਗਈ ਖ਼ਾਲੀ।
ਜੰਡ, ਨਸੂੜਾ ਨਾ ਸੁਹੰਝਣ, ਕਿੱਥੋਂ ਤੂਤਣੀਆਂ ਖਾਈਏ।
ਆਪਣੀ ਧਰਤੀ ਨੂੰ…
ਕਾਂ, ਕਬੂਤਰ, ਕੋਇਲਾਂ, ਚਿੜੀਆਂ, ਤੋਤੇ ਨਜ਼ਰ ਨਾ ਆਂਦੇ।
ਨੀਲ ਕੰਠ ਤੇ ਚੱਕੀਰਾਹਾ, ਮੋਰ ਨੇ ਮੁੱਕਦੇ ਜਾਂਦੇ।
ਘੁੱਗੀਆਂ
ਖੇਤਾਂ ਦਿਆਂ ਬੰਨਿਆਂ ’ਤੇ ਚੁੱਪ ਵਰਤੀ,
ਯੂਰੀਏ ਨੇ ਕੀਤੀ ਹੈ ਬੀਮਾਰ ਧਰਤੀ।
ਘਰਾਂ ’ਚ ਬੀਮਾਰੀਆਂ ਦੀ ਤਾਣੀ ਤਣਗੀ,
ਜੱਟੀ ਦੀ ਹੈ ਮੌਤ ਸਲਫ਼ਾਸ ਬਣਗੀ।
ਖੇਤਾਂ ਵਿੱਚ ਉੱਗਦੀਆਂ ਰੋਗੀ ਫਸਲਾਂ,
ਜੰਮਣਗੀਆਂ ਹੁਣ ਤਾਂ ਬੀਮਾਰ ਨਸਲਾਂ।
ਕੈਂਸਰ ਬੀਮਾਰੀ ਹੁਣ ਖ਼ਾਸ ਬਣਗੀ,
ਜੱਟ ਦੀ ਹੈ ਮੌਤ…
ਧਰਤ ਪੰਜਾਬ ਦੀ ਨਸ਼ੇ ’ਤੇ ਲੱਗਗੀ,
ਪਤਾ ਨਈਓਂ ਕਿਹੜੀ ਪੁੱਠੀ ਹਵਾ ਵਗ ’ਗੀ।
ਜ਼ਿੰਦਗਾਨੀ ਖਿੰਡੀ ਹੋਈ ਤਾਸ਼ ਬਣਗੀ,
ਜੱਟ ਦੀ ਹੈ ਮੌਤ…
ਪਸ਼ੂਆਂ ਦੇ ਚਾਰੇ ਵਿੱਚ ਜ਼ਹਿਰ ਘੁਲ਼ਗੀ,
ਰੋਗਾਂ ’ਚ ਪੰਜਾਬ ਦੀ ਜੁਆਨੀ ਰੁਲ਼ਗੀ।
ਖੇਤੀ
ਫਾਇਦਾ ਨਹੀਂ ਕੋਈ ਨੁਕਸਾਨ ਇਹਦੇ ਬਾਹਲੇ,
ਸਦਾ ਕਰਦੀ ਏ ਸਿਹਤ ਨੂੰ ਖਰਾਬ।
ਪੈਸੇ ਵਿਚ ਰਹੇਂ ਖੇਡਦਾ,
ਜੇ ਤੂੰ ਛੱਡ ਦਏਂ ਜੱਟਾ ਵੇ ਸ਼ਰਾਬ।
ਵੇਚ ਕੇ ਫਸਲ ਜਦੋਂ, ਮੰਡੀਓਂ ਤੂੰ ਆਉਨਾ ਏਂ।
ਠੇਕਾ ਵੇਖ ਫੋਰਡ ਦੇ, ਬਰੇਕ ਝੱਟ ਲਾਉਨਾ ਏ।
ਦੂਰ ਦੀ ਨਾ ਸੋਚੇਂ ਜਾ ਕੇ ਬੋਤਲ ਖਰੀਦੇਂ,
ਕਰ ਦੇਨਾ ਏਂ ਕਮਾਈ ਬਰਬਾਦ।
ਪੈਸੇ ਵਿਚ ਰਹੇਂ ਖੇਡਦਾ,
ਜੇ ਤੂੰ ਛੱਡ ਦਏਂ ਜੱਟਾ ਵੇ ਸ਼ਰਾਬ।
ਬਰਫੀ ਲਿਆਊ ਬਾਪੂ, ਬੱਚੇ ਗੱਲਾਂ ਕਰਦੇ।
ਪਰ ਖਾਲੀ ਝੋਲਾ ਵੇਖ, ਰਹਿਣ ਹੌਕੇ ਭਰਦੇ।
ਘਰਵਾਲੀ ਕਹਿੰਦੀ ਬੱਸ ਦਾਰੂ ਬਿਨਾਂ ਤੈਨੂੰ,
ਲੋੜਾਂ
ਮਨਪ੍ਰੀਤ ਕੌਰ
ਪੰਜਾਬ ਸਰਕਾਰ ਤੇ ਹੋਰ ਸੰਸਥਾਵਾਂ ਵੱਲੋਂ ਰੁੱਖ਼ ਲਗਾਉਣ ਦੀ ਮੁਹਿੰਮ ਚਲਾਉਣੀ ਸ਼ਲਾਘਾਯੋਗ ਕਦਮ ਹੈ। ਵਾਤਾਵਰਨ ਪ੍ਰਦੂਸ਼ਣ ਤੇ ਗਲੋਬਲ ਵਾਰਮਿੰਗ ਦੀ ਸਮੱਸਿਆ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਇਸ ਸਮੱਸਿਆ ਦੇ ਨਾਲ ਨਜਿੱਠਣ ਲਈ ਪੂਰੇ ਸੰਸਾਰ ਵਿਚ ਇੱਕਜੁੱਟ ਹੋ ਕੇ ਯਤਨ ਆਰੰਭੇ ਜਾ ਰਹੇ ਹਨ। ਇਸ ਸਮੱਸਿਆ ਦਾ ਹੱਲ ਕੱਢਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੀਆਂ ਮੀਟਿੰਗਾਂ ਵਿਚ ਇਹ ਸਿੱਟਾ ਨਿਕਲਿਆ ਹੈ ਕਿ ਗਰੀਨ ਟੈਕਨਾਲੌਜੀ ਤੇ ਕਲੀਨ ਡਿਵੈਲਪਮੈਂਟ
ਜਸਵਿੰਦਰ ਸਿੰਘ ਰੁਪਾਲ
ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਮਸ਼ੀਨਰੀ ਅਤੇ ਤਕਨਾਲੋਜੀ ਨੇ ਬਹੁਤ ਉੱਨਤੀ ਕਰ ਲਈ ਹੈ। ਪੁਰਾਣੀਆਂ ਚੀਜ਼ਾਂ ਸਾਡੀ ਵਿਰਾਸਤ ਦਾ ਹਿੱਸਾ ਬਣ ਗਈਆਂ ਹਨ। ਐਸੀ ਹੀ ਇੱਕ ਯਾਦ ਬਾਰੇ ਜ਼ਿਕਰ ਹੈ ਇਸ ਲੇਖ ਵਿੱਚ!
ਇਹ ਉਸ ਸਮੇਂ ਦੀ ਗੱਲ ਹੈ , ਜਦੋਂ ਸਿੰਚਾਈ ਖੂਹਾਂ ਰਾਹੀਂ ਹੁੰਦੀ ਸੀ,ਪੀਣ ਦਾ ਪਾਣੀ ਵੀ ਖੂਹਾਂ ਤੋਂ ਲਿਆ ਜਾਂਦਾ ਸੀ। ਇਹ ਲਗਪਗ ਛੇ ਤੋਂ ਦਸ ਦਹਾਕੇ ਪਹਿਲਾਂ ਦੀ ਗੱਲ ਹੈ। ਭਾਵੇਂ ਅੱਜ ਵੀ ਕਈ ਥਾਵਾਂ ‘ਤੇ ਖੂਹ ਮਿਲ ਜਾਂਦੇ ਹਨ, ਪਰ ਚਲਦੇ ਬਹੁਤ ਘੱਟ ਹਨ। ਫਿਰ ਵੀ ਜੇ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ
ਜਗਤਾਰ ਸਿੰਘ ਨੱਥਲਵਾਲਾ
ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਬਠਿੰਡਾ ਰੋਡ ‘ਤੇ ਸਥਾਪਤ ਪਿੰਡ ਢਿਲਵਾਂ ਕਲਾਂ ਕੋਟਕਪੂਰਾ ਤੋਂ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਹ ਪਿੰਡ 1500 ਈ. ਵਿੱਚ ਪਤੂਹੀ ਤੇ ਦਸਤੂ ਨਾਂ ਦੇ ਦੋ ਭਰਾਵਾਂ ਨੇ ਸ਼ੂਫੇ ਝਬਾਲ ਤੋਂ ਆ ਕੇ ਵਸਾਇਆ ਸੀ। ਇਸ ਪਿੰਡ ਵਿੱਚ ਸਭ ਤੋਂ ਪਹਿਲਾਂ ਖੂਹ ਢਿੱਲੋਂ ਪੱਤੀ ਨੇ ਬਣਾਇਆ ਅਤੇ ਖੂਹ ਦਾ ਟੱਕ ਵੈਰਾਗੀ ਸਾਧ ਨੇ ਲਾਇਆ। ਉਸ ਨੇ ਇਸ ਪਿੰਡ ਦਾ ਨਾਂ ਢਿਲਵਾਂ ਕਲਾਂ ਰੱਖਿਆ। 1843 ਈ. ਵਿੱਚ ਇਸ ਪਿੰਡ ਤੋਂ
ਕਿਸਾਨਾਂ ਲਈ ਸਤੰਬਰ ਦਾ ਦੂਜਾ ਪੰਦਰਵਾੜਾ
ਡਾ. ਰਣਜੀਤ ਸਿੰਘ
ਪੰਜਾਬ ਵਿੱਚ ਸਤੰਬਰ ਦੇ ਦੂਜੇ ਪੰਦਰਵਾੜੇ ਤੱਕ ਮੌਸਮ ਵਿੱਚ ਬਦਲਾਵ ਆ ਜਾਂਦਾ ਹੈ। ਸਾਉਣੀ ਦੀਆਂ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਤੇ ਇਨ੍ਹਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਹਾੜ੍ਹੀ ਦੀ ਬਿਜਾਈ ਦੀ ਤਿਆਰੀ ਵੀ ਸ਼ੁਰੂ ਹੋ ਜਾਂਦੀ ਹੈ। ਕੁਝ ਫਸਲਾਂ ਜਿਵੇਂ ਕਿ ਤੋਰੀਆ, ਬਰਸੀਮ, ਆਲੂ, ਮਟਰ ਆਦਿ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ਅਸੀਂ ਤੁਹਾਨੂੰ ਰੁੱਖ ਲਗਾਉਣ ਦੀ ਅਪੀਲ ਕਰਦੇ ਹਾਂ। ਉਸ ਦਾ ਅਸਰ
ਨਾ ਹੁਣ ਬਾਗ ਨਾ ਕੋਇਲਾਂ ਬੋਲਣ, ਨਾ ਹੁਣ ਮੋਰ ਕਲਹਿਰੀ।
ਦਿਲ ਨੂੰ ਘੋਰ ਉਦਾਸੀ ਲਾਵੇ, ਘਟਾ ਜੋ ਛਾਵੇ ਗਹਿਰੀ।
ਖੁਦਕੁਸ਼ੀਆਂ ਹੀ ਦੇਣ ਕਿਸਾਨਾਂ ਨੂੰ ਹਾਕਮ ਜਰਵਾਣੇ,
ਖਾਦ, ਮਸ਼ੀਨਾਂ, ਤੇਲ, ਦੁਆਈਆਂ ਖਾ ਗਏ ਕਣਕ ਸੁਨਹਿਰੀ।
ਮਾਇਆਂ ਦੀ ਤੰਦ ਵਲ ਲਿਆ ਬੰਦਾ ਭੁੱਲਿਆ ਸਭ ਤਕਾਜ਼ੇ,
ਨਾ ਜਾਣੇ ਕੁਝ ਸਿੱਕਿਆਂ ਲਈ ਕਿਉਂ ਬਣ ਜਾਂਦਾ ਇਹ ਕਹਿਰੀ।
ਨਾ ਪਿੱਪਲ, ਨਾ ਬੋਹੜ ਰਹੇ ਤੇ ਨਾ ਚਬੂਤਰੇ ਸੱਥਾਂ,
ਪਿੰਡਾਂ ਵਿਚ ਵੀ ਹੁਣ ਤਾਂ ਬਹੁਤੇ ਲੋਕ ਨੇ ਬਣ ਗਏ ਸ਼ਹਿਰੀ।
ਨਿੱਤ ਲੜਾਈਆਂ, ਝਗੜੇ-ਝੇੜੇ, ਨਸ਼ਿਆਂ ਪੱਟੇ ਗੱਭਰੂ,
ਤਾਹੀਓਂ
ਅੰਨਜਲ ਦੀ ਹੈ ਖੇਡ ਨਿਆਰੀ, ਆ ਗਏ ਵਤਨ ਤੋਂ ਮਾਰ ਉਡਾਰੀ।
ਛੱਡਕੇ ਵਿਚ ਪੰਜਾਬ ਦੇ, ਰੋਂਦੇ ਭੈਣ ਭਰਾਵਾਂ ਨੂੰ।
ਪੁੱਤ ਪ੍ਰਦੇਸੀ ਪਲ ਪਲ ਚੇਤੇ, ਕਰਦੇ ਮਾਵਾਂ ਨੂੰ।
ਜਿਹਨਾਂ ਨੇ ਇਹ ਸੰਸਾਰ ਵਖਾਇਆ, ਉਂਗਲੀ ਫੜ ਕੇ ਤੁਰਨ ਸਿਖਾਇਆ।
ਆਪ ਤਾਂ ਪਈਆਂ ਗਿੱਲੀ ਥਾਂ, ਬੱਚਿਆਂ ਨੂੰ ਸੁੱਕੇ ਦੇ ਵਿਚ ਪਾਇਆ।
ਨੇੜੇ ਆਉਣ ਨਾ ਦਿੱਤਾ ਕਦੇ ਵੀ, ਗਰਮ ਹਵਾਵਾਂ ਨੂੰ।
ਪੁੱਤ ਪ੍ਰਦੇਸੀ ਪਲ ਪਲ ਚੇਤੇ, ਕਰਦੇ ਮਾਵਾਂ ਨੂੰ।
ਪਾਰ ਸਮੁੰਦਰੋਂ ਕਰਨ ਕਮਾਈਆਂ, ਡਾਲਰ ਚੰਦਰੇ ਪਾਉਣ ਜੁਦਾਈਆਂ।
ਘਰ ਤੋਂ ਜਦ ਪ੍ਰੀਵਾਰ ਤੋਰਦਾ,
ਹਰਪ੍ਰੀਤ ਸਿੰਘ
ਮੇਲਾ ਸ਼ਬਦ ਮੇਲ ਤੋਂ ਬਣਿਆ ਹੈ ਜਿਸ ਦਾ ਸ਼ਪੱਸ਼ਟ ਅਰਥ ਮਿਲਣਾ ਹੀ ਹੁੰਦਾ ਹੈ। ਮੇਲਾ ਸ਼ਬਦ ਜਿੱਥੇ ਸਾਡੇ ਸਾਹਮਣੇ ਖੁਸ਼ੀ ਵਿੱਚ ਘੁੰਮਦੇ, ਮੇਲ-ਜੋਲ ਕਰਦੇ ਲੋਕਾਂ ਦੇ ਸਮੂਹ ਦਾ ਚਿੱਤਰ ਸਿਰਜਦਾ ਹੈ, ਉੱਥੇ ਕਈ ਝਾਕੀਆਂ, ਵਸਤਾਂ ਅਤੇ ਦ੍ਰਿਸ਼ ਵੀ ਸਾਡੇ ਸਾਹਮਣੇ ਰੂਪਮਾਨ ਹੋ ਜਾਂਦੇ ਹਨ। ਵਕਤ ਬਦਲਣ ਦੇ ਨਾਲ ਮੇਲਿਆਂ ਦਾ ਸਰੂਪ ਵੀ ਬਦਲਦਾ ਗਿਆ। ਅੱਜ ਦੇ ਦੌਰ ਵਿੱਚ ਗਿਆਨ ਅਤੇ ਵਿਗਿਆਨ ਨੂੰ ਪ੍ਰਦਰਸ਼ਿਤ ਕਰਨ ਵਾਲੇ ਮੇਲੇ ਵੀ ਲਗਾਏ ਜਾਂਦੇ ਹਨ। ਇਸੇ ਸੰਦਰਭ ਵਿੱਚ ਗੁਰੂ ਅੰਗਦ ਦੇਵ