ਨਵੀਂ ਦਿੱਲੀ, 17 ਮਈ
ਆਈਸੀਐਸਈ (ਇੰਡੀਅਨ ਸਰਟੀਫਿਕੇਟ ਫਾਰ ਸੈਕੰਡਰੀ ਐਜੂਕੇਸ਼ਨ) ਵੱਲੋਂ ਅੱਜ ਐਲਾਨੇ ਦਸਵੀਂ ਤੇ ਬਾਰਵੀਂ ਦੇ ਨਤੀਜੇ ਅਨੁਸਾਰ ਇਕ ਵਾਰ ਫੇਰ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਦਿੱਤਾ। ਨਤੀਜੇ ਅਨੁਸਾਰ ਦਸਵੀਂ ਦੀ ਸਾਲਾਨਾ ਪ੍ਰੀਖਿਆ ਵਿਚ ਬੈਠੀਆਂ ਕੁਝ ਵਿਦਿਆਰਥਣਾਂ ਵਿੱਚੋਂ 98.78 ਫੀਸਦੀ ਪਾਸ ਹੋਈਆਂ ਹਨ ਜਦੋਂਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 93.73 ਫੀਸਦੀ ਰਹੀ।
ਇਸ ਤਰ੍ਹਾਂ ਬਾਰਵੀਂ (ਆਈਸੀਐਸਸੀ) ਦੀ ਪ੍ਰੀਖਿਆ ਵਿਚ 96.66 ਫੀਸਦੀ ਕੁੜੀਆਂ ਸਫਲ ਰਹੀਆਂ ਜਦੋਂਕਿ ਮੁੰਡਿਆਂ ਦੀ ਪਾਸ
ਮੁੰਬਈ, 17 ਮਈ
ਬਾਲੀਵੁੱਡ ਸਟਾਰ ਸੰਜੇ ਦੱਤ ਨੇ ਬੀਤੇ ਦਿਨ ਜੇਲ੍ਹ ਵਿਚ ਆਪਣੀ ਪਹਿਲੀ ਰਾਤ ਬੇ-ਆਰਾਮੀ ਵਿਚ ਕੱਟੀ। ਇਸ ਦੌਰਾਨ ਉਸ ਨੇ ਕੁਝ ਧਾਰਮਿਕ ਤੇ ਅਧਿਆਤਮਕ ਕਿਤਾਬਾਂ ਪੜ੍ਹੀਆਂ ਜੋ ਉਹ ਆਪਣੇ ਨਾਲ ਲਿਆਇਆ ਹੈ। ਉਸ ਨੇ ਅਦਾਲਤ ਤੋਂ ਭਾਗਵਤ ਗੀਤਾ, ਰਾਮਾਇਣ ਤੇ ਹਨੂੰਮਾਨ ਚਾਲੀਸਾ ਨਾਲ ਲਿਜਾਣ ਦੀ ਇਜਾਜ਼ਤ ਲਈ ਸੀ। ਉਸ ਨੇ ਸਵੇਰੇ ਵਰਜਿਸ਼ ਵੀ ਕੀਤੀ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਹਾਲੇ ਇਹ ਫੈਸਲਾ ਕਰਨਾ ਹੈ ਕਿ 53 ਸਾਲਾ ਅਦਾਕਾਰ ਨੂੰ ਇੱਥੋਂ ਦੀ ਆਰਥਰ ਰੋਡ ਜੇਲ੍ਹ ਵਿਚ ਹੀ ਰੱਖਣਾ ਹੈ ਜਾਂ ਕਿਤੇ
ਬੰਗਲੌਰ, 17 ਮਈ
ਕਰਨਾਟਕ ਵਿਚ ਸਿੱਧਾਰਮੱਈਆ ਵਜ਼ਾਰਤ ਦਾ ਭਲਕੇ 18 ਮਈ ਨੂੰ ਵਿਸਤਾਰ ਕੀਤਾ ਜਾ ਰਿਹਾ ਹੈ। ਭਲਕੇ 29 ਮੰਤਰੀ ਰਾਜ਼ਦਾਰੀ ਦਾ ਹਲਫ਼ ਲੈਣਗੇ। ਯਾਦ ਰਹੇ ਕਿ ਵਿਧਾਨ ਸਭਾ ਮੈਂਬਰਾਂ ਦੀ ਕੁੱਲ ਗਿਣਤੀ 224 ਹੈ ਅਤੇ ਨੇਮਾਂ ਤਹਿਤ ਮੁੱਖ ਮੰਤਰੀ ਸਿੱਧਾਰਮੱਈਆ ਆਪਣੀ ਵਜ਼ਾਰਤ ਵਿਚ 33 ਮੰਤਰੀ ਰੱਖ ਸਕਦੇ ਹਨ।
-ਪੀ.ਟੀ.ਆਈ.
ਇਸਲਾਮਾਬਾਦ, 17 ਮਈ
ਖੈਬਰ ਪਖਤੂਨਖਵਾ ਸੂਬੇ ਵਿਚ ਦੋ ਮਸਜਿਦਾਂ ਵਿਚ ਹੋਏ ਦੋ ਧਮਾਕਿਆਂ ਵਿਚ 15 ਜਣੇ ਮਾਰੇ ਗਏ। ਧਮਾਕਿਆਂ ਵੇਲੇ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਇਹ ਘਟਨਾ ਮਾਲਾਕੰਡ ਜ਼ਿਲ੍ਹੇ ਦੇ ਬਜ਼ਦਾਰਾ ਇਲਾਕੇ ਵਿਚ ਹੋਈ ਹੈ। ਫਿਲਹਾਲ ਕਿਸੇ ਵੀ ਜਥੇਬੰਦੀ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
-ਪੀ.ਟੀ.ਆਈ.
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਈ
ਪੰਜਾਬ ਸਰਕਾਰ ਨੇ ਸੂਬੇ ਵਿੱਚ ਹੋ ਰਹੀਆਂ ਹਿੰਸਕ ਘਟਨਾਵਾਂ ਨੂੰ ਨਵੀਂ ਦਿੱਲੀ ਵਿੱਚ ਹੋ ਰਹੀਆਂ ਘਟਨਾਵਾਂ ਦੇ ਮੁਕਾਬਲੇ ਘੱਟ ਕਰਾਰ ਦਿੰਦਿਆਂ ਪਿਛਲੇ ਦਿਨਾਂ ਦੌਰਾਨ ਹੋਈਆਂ ਵਾਰਦਾਤਾਂ ਨੂੰ ਆਮ ਘਟਨਾਵਾਂ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਇੱਥੇ ਜਾਰੀ ਬਿਆਨ ਰਾਹੀਂ ਕਿਹਾ ਕਿ ਬਠਿੰਡਾ ਦੀਆਂ ਘਟਨਾਵਾਂ ‘ਤੇ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਗਏ ਬਿਆਨ ਜ਼ਿਲ੍ਹਾ ਪ੍ਰੀਸ਼ਦ
ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 16 ਮਈ
ਫ਼ਿਰੋਜ਼ਪੁਰ-ਫਾਜ਼ਿਲਕਾ ਮੁੱਖ ਸੜਕ ’ਤੇ ਸਥਿਤ ਪਿੰਡ ਲੱਧੂਵਾਲਾ ਹਿਠਾੜ ਨਜ਼ਦੀਕ ਅੱਜ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਨੌਜਵਾਨ ਫੱਟੜ ਹੋ ਗਏ। ਅੱਜ ਦੁਪਹਿਰੇ ਨਾਨਕ ਚੰਦ ਮੋਟਰਸਾਈਕਲ ’ਤੇ ਪਿੰਡ ਕਾਲੂਵਾਲਾ ਤੋਂ ਵਾਪਸ ਆਪਣੇ ਪਿੰਡ ਧਰਮੂਵਾਲਾ ਜਾ ਰਿਹਾ ਸੀ। ਰਸਤੇ ਵਿੱਚ ਪਿੰਡ ਲੱਧੂਵਾਲਾ ਹਿਠਾੜ ਨਜ਼ਦੀਕ ਫਾਜ਼ਿਲਕਾ ਵਾਲੀ ਸਾਇਡ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਨਾਨਕ ਚੰਦ
ਨਵੀਂ ਦਿੱਲੀ, 16 ਮਈ
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ, ਜਿਨ੍ਹਾਂ ਨੇ 13 ਮਈ ਨੂੰ ਹੀ ਹਲਫ ਲਿਆ ਹੈ, ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਇਸ ਰਸਮੀ ਮੁਲਾਕਾਤ ਤੋਂ ਬਾਅਦ ਸ੍ਰੀ ਸਿੱਧਾਰਮੱਈਆ ਨੇ ਦੱਸਿਆ ਕਿ ਕੈਬਨਿਟ ਦਾ ਵਾਧਾ ਛੇਤੀ ਕੀਤਾ ਜਾ ਰਿਹਾ ਹੈ।
-ਪੀ.ਟੀ.ਆਈ.
ਲਾਹੌਰ, 16 ਮਈ
ਭਾਰਤੀ ਕੈਦੀ ਸਰਬਜੀਤ ਸਿੰਘ ਦੇ ਵਕੀਲ ਅਵਾਇਸ ਸ਼ੇਖ ਅਤੇ ਉਸ ਦੇ ਪੁੱਤਰ ਨੂੰ ਅੱਜ ਕੁਝ ਅਣਪਛਾਤੇ ਬੰਦਿਆਂ ਨੇ ਅਗਵਾ ਕਰ ਲਿਆ ਪਰ ਦੋਹਾਂ ਨੂੰ ਕੁਝ ਸਮੇਂ ਬਾਅਦ ਛੱਡ ਦਿੱਤਾ ਗਿਆ। ਸ਼ੇਖ ਅਵਾਇਸ ਤੇ ਉਨ੍ਹਾਂ ਦਾ ਪੁੱਤਰ ਸ਼ਾਹਰੁਖ ਪਿੰਡ ਬਰਕੀ ਹਦਾਇਰਾ ਵਿਖੇ ਫਾਰਮ ਹਾਊਸ ਲਈ ਜ਼ਮੀਨ ਖਰੀਦਣ ਗਏ ਸਨ। ਪੁਲੀਸ ਦੀ ਵਰਦੀ ਵਾਲੇ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਟਰੱਕ ਵਿਚ ਚੜ੍ਹਾ ਲਿਆ। ਦੋਹਾਂ ਨੂੰ ਡੇਢ ਘੰਟੇ ਬਾਅਦ ਛੱਡਿਆ ਗਿਆ। ਵਕੀਲ ਨੇ ਦੱਸਿਆ ਕਿ ਅਗਵਾਕਾਰਾਂ ਨੇ ਉਨ੍ਹਾਂ
ਦਸਵੀਂ ਦਾ ਨਤੀਜਾ ਜੂਨ ਦੇ ਪਹਿਲੇ ਹਫ਼ਤੇ
ਪੱਤਰ ਪ੍ਰੇਰਕ
ਮੁਹਾਲੀ, 16 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦਾ ਸਾਲਾਨਾ ਨਤੀਜਾ 18 ਮਈ ਨੂੰ ਐਲਾਨਿਆ ਜਾਵੇਗਾ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ 18 ਮਈ ਨੂੰ ਸਵੇਰੇ 11 ਵਜੇ ਖ਼ੁਦ ਨਤੀਜੇ ਦਾ ਐਲਾਨ ਕਰਨਗੇ। ਇਸ ਬਾਰੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਦੋਂਕਿ ਦਸਵੀਂ ਸ਼੍ਰੇਣੀ ਦਾ ਨਤੀਜਾ ਜੂਨ ਦੇ ਪਹਿਲੇ ਹਫ਼ਤੇ ਐਲਾਨਿਆ ਜਾਵੇਗਾ।
ਇਸ ਗੱਲ ਦਾ ਖੁਲਾਸਾ ਅੱਜ ਇੱਥੇ ਬੋਰਡ ਦੇ ਸਕੱਤਰ ਡਾ. ਬਲਵਿੰਦਰ ਸਿੰਘ ਨੇ ਕੀਤਾ। ਉਂਜ
ਕੋਲਕਾਤਾ, 16 ਮਈ
ਪੱਛਮੀ ਬੰਗਾਲ ਦੇ ਦੋ ਦੱਖਣੀ ਜ਼ਿਲ੍ਹਿਆਂ ਦੇ ਪੇਂਡੂ ਇਲਾਕੇ ਵਿਚ ਸਰਗਰਮ ਇੱਕ ਚਿੱਟ ਫੰਡ ਕੰਪਨੀ ਦੇ ਮਾਲਕ ਨੇ ਅੱਜ ਹੁਗਲੀ ਜ਼ਿਲ੍ਹੇ, ਵਿੱਚ ਖ਼ੁਦਕੁਸ਼ੀ ਕਰ ਲਈ, ਜਿਸ ਦੀ ਪਛਾਣ ਅਸੀਮ ਬੇਗ (56) ਵਜੋਂ ਹੋਈ ਹੈ। ਚਿੱਟ ਫੰਡ ਕੰਪਨੀ ਏਐਮਸੀਓ ਦਾ ਮਾਲਕ ਬੇਗ ਅੱਜ ਸਵੇਰੇ ਆਪਣੇ ਗੈਰਾਜ ਵਿਖੇ ਬੇਹੋਸ਼ ਮਿਲਿਆ ਜਿਸ ਨੇ ਜ਼ਹਿਰ ਖਾਧੀ ਹੋਈ ਸੀ।
-ਪੀ.ਟੀ.ਆਈ.
ਪੱਤਰ ਪ੍ਰੇਰਕ
ਕੁੱਪ ਕਲਾਂ, 15 ਮਈ
ਅੱਜ ਸਵੇਰੇ ਲਗਪਗ 6.30 ਵਜੇ ਲੁਧਿਆਣਾ-ਮਾਲੇਰਕੋਟਲਾ ਸ਼ਾਹ ਰਾਹ ਉਪਰ ਪਿੰਡ ਕੁੱਪ ਕਲਾਂ ਨੇੜੇ ਹੋਏ ਸੜਕ ਹਾਦਸੇ ਵਿੱਚ 3 ਵਿਕਅਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਟਾਟਾ ਏਸ ਟੈਂਪੂ (ਨੰਬਰ: ਪੀਬੀ-10-ਡੀਐਚ- 7904) ਜਿਸ ਵਿੱਚ ਮੁਰਗੇ ਲੱਦੇ ਹੋਏ ਸਨ, ਮਾਲੇਰਕੋਟਲਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਅਚਾਨਕ ਕੁੱਪ ਕਲਾਂ ਲਾਗੇ ਇਹ ਟੈਂਪੂ ਸੜਕ ਦਾ ਡਿਵਾਈਡਰ ਪਾਰ ਕਰਕੇ ਲੁਧਿਆਣਾ ਵੱਲੋਂ ਆ ਰਹੇ ਰੇਤੇ ਦੇ ਭਰੇ ਹੋਏ ਟਰੱਕ (ਨੰਬਰ ਪੀਬੀ-13-ਡਬਲਿਊ-9097)
ਪ੍ਰਭਜੋਤ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ) ਦੀਆਂ ਅਸੰਬਲੀ ਚੋਣਾਂ ਵਿਚ ਹਾਕਮ ਲਿਬਰਲ ਪਾਰਟੀ ਸਾਰੀਆਂ ਪੇਸ਼ੀਨਗੋਈਆਂ ਅਤੇ ਸਿਆਸੀ ਪੰਡਤਾਂ ਦੇ ਦਾਅਵਿਆਂ ਉਤੇ ਲੀਕ ਫੇਰਦੀ ਹੋਈ ਲਗਾਤਾਰ ਚੌਥੀ ਵਾਰ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ ਹੈ। ਦੂਜੇ ਪਾਸੇ ਇਨ੍ਹਾਂ ਚੋਣਾਂ ਵਿਚ ਭਾਰਤੀ-ਕੈਨੇਡੀਅਨ ਭਾਈਚਾਰੇ ਨੂੰ ਨੁਕਸਾਨ ਹੋਇਆ ਹੈ ਜਿਸ ਦੀਆਂ ਸੀਟਾਂ ਪਿਛਲੀ ਵਾਰ ਦੇ ਪੰਜ ਤੋਂ ਘਟ ਕੇ ਇਸ ਵਾਰ ਤਿੰਨ ਰਹਿ ਗਈਆਂ ਹਨ।
ਮੰਗਲਵਾਰ ਨੂੰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਇਕ ਅਪੀਲ ਅੱਜ ਦਾਖ਼ਲ ਕਰ ਲਈ।
ਚੌਲਾਂ ਦੇ 14 ਸਾਲ ਪੁਰਾਣੇ ਘੁਟਾਲੇ ਦੇ ਇਕ ਕੇਸ ‘ਚ 21 ਹੋਰਾਂ ਨਾਲ ਦੋਸ਼ੀ ਕਰਾਰ ਦਿੱਤੇ ਗਏ ਬਾਂਸਲ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਭਾਰਤੀ ਖੁਰਾਕ ਨਿਗਮ ਦੇ ਤਿੰਨ ਅਧਿਕਾਰੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਸੀ। ਬਾਂਸਲ ਨੇ 2007 ਦੀਆਂ ਵਿਧਾਨ ਸਭਾ ਚੋਣਾਂ ‘ਚ ਮਾਨਸਾ ਦੇ ਬੁਢਲਾਡਾ ਹਲਕੇ ਤੋਂ ਕਾਂਗਰਸ
ਨਵੀਂ ਦਿੱਲੀ, 15 ਮਈ
ਦੇਸ਼ ਵਿਚ ਵਿਆਹੁਤਾ ਔਰਤਾਂ ਨੂੰ ਸਾੜ ਕੇ ਮਾਰਨ ਤੇ ਤਸੀਹੇ ਦੇਣ ਦੀਆਂ ਘਟਨਾਵਾਂ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨੂੰਹਾਂ ਨਾਲ ਵੀ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹੀ ਸਲੂਕ ਕੀਤਾ ਜਾਵੇ ਨਾ ਕਿ ਨੌਕਰਾਣੀਆਂ ਦੀ ਤਰ੍ਹਾਂ। ਇਨ੍ਹਾਂ ਨੂੰ ਆਪਣੇ ਸਹੁਰੇ ਘਰ ਤੋਂ ਕਿਸੇ ਵੀ ਸਮੇਂ ਨਹੀਂ ਕੱਢਿਆ ਜਾ ਸਕਦਾ।
ਸੁਪਰੀਮ ਕੋਰਟ ਦੇ ਜਸਟਿਸ ਕੇ.ਐਸ. ਰਾਧਾਕ੍ਰਿਸ਼ਨਨ ਅਤੇ ਦੀਪਕ ਮਿਸ਼ਰਾ ਉੱਤੇ ਆਧਾਰਤ ਬੈਂਚ ਨੇ ਕਿਹਾ ਹੈ, ”ਵਿਆਹੁਤਾ ਦੀ ਉਸ
ਸੌਰਭ ਮਲਿਕ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਕੇਸ ਆਇਆ ਹੈ ਜਦੋਂ ਇਸ ਦੇ ਸੇਵਾਮੁਕਤ ਚੀਫ ਜਸਟਿਸ ਨੇ ਆਪਣੇ ਹੀ ਪੁੱਤਰ ਤੋਂ ਖ਼ਤਰਾ ਮਹਿਸੂਸ ਕਰਦਿਆਂ ‘ਪੁਲੀਸ ਸੁਰੱਖਿਆ’ ਦੀ ਮੰਗ ਕੀਤੀ ਹੈ।
85 ਸਾਲਾ ਬਜ਼ੁਰਗ ਜਸਟਿਸ ਸ਼ਾਂਤੀ ਸਰੂਪ ਦੀਵਾਨ ਤੇ ਉਸ ਦੀ ਪਤਨੀ ਰੋਮਿਲਾ ਦੀਵਾਨ ਨੇ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤ ਸੁਵੀਰ ਦੀਵਾਨ ਤੇ ਉਸ ਦੀ ਪਤਨੀ ਨੇ ਉਨ੍ਹਾਂ ਨੂੰ ਬੇਹੱਦ
ਰੋਹਤਕ, 15 ਮਈ
ਪਿੰਡ ਕਰੌਂਥਾ ਵਿੱਚ ਸਥਿਤ ਵਿਵਾਦਗ੍ਰਸਤ ਸਤਲੋਕ ਆਸ਼ਰਮ ਅੱਜ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਅਤੇ ਇਸ ਦੇ ਮੁਖੀ ਰਾਜਪਾਲ ਦੇ ਕਰੀਬ ਤਿੰਨ ਹਜ਼ਾਰ ਸਮਰਥਕ ਇੱਥੋਂ ਬਾਹਰ ਕੱਢ ਦਿੱਤੇ ਗਏ, ਪਰ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ। ਉਹ ਇਸ ਆਸ਼ਰਮ ਨੂੰ ਢਾਹੇ ਜਾਣ ਦੀ ਮੰਗ ‘ਤੇ ਅੜੇ ਰਹੇ। ਰੋਹਤਕ ਦੇ ਡਿਪਟੀ ਕਮਿਸ਼ਨਰ ਵਿਕਾਸ ਗੁਪਤਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਵਿਵੇਕ ਸ਼ਰਮਾ ਨੇ ਧਰਨੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਧਰਨਾਕਾਰੀਆਂ ਨੂੰ ਆਸ਼ਰਮ ਖਾਲੀ