ਬਾਲੀਵੁੱਡ ਹਮੇਸ਼ਾਂ ਹੀ ਮਿਸ ਇੰਡੀਆ ਤੇ ਮਿਸ ਵਰਲਡ ਦਾ ਖ਼ਿਤਾਬ ਜਿੱਤਣ ਵਾਲੀਆਂ ਮੁਟਿਆਰਾਂ ’ਤੇ ਮਿਹਰਬਾਨ ਰਿਹਾ ਹੈ। ਅਜਿਹੇ ਖ਼ਿਤਾਬਾਂ ਦੀਆਂ ਮਾਲਕ ਅਨੇਕਾਂ ਕੁੜੀਆਂ ਨੇ ਆਸਾਨੀ ਨਾਲ ਫ਼ਿਲਮੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣਾ ਸਿੱਕਾ ਜਮਾਇਆ ਤੇ ਇਹ ਦਸਤੂਰ ਅੱਜ ਵੀ ਜਾਰੀ ਹੈ। 2007 ਵਿੱਚ ਮਿਸ ਇੰਡੀਆ ਚੁਣੀ ਗਈ ਪੂਜਾ ਗੁਪਤਾ ਨੂੰ ਵੀ ਇਸ ਤਰ੍ਹਾਂ ਫ਼ਿਲਮ ‘ਫਾਲਤੂ’ ਰਾਹੀਂ ਬਾਲੀਵੁੱਡ ਵਿੱਚ ਐਂਟਰੀ ਮਿਲੀ ਸੀ ਪਰ ਫ਼ਿਲਮ ਕੁਝ ਕਮਾਲ ਨਾ ਦਿਖਾ ਸਕੀ। ਹੁਣ ਸੈਫ਼ ਅਲੀ ਦੁਆਰਾ ਬਣਾਈ ਅਤੇ ਰਾਜ
ਔਰਤ ਨੂੰ ਔਰਤ ਦੀ ਦੁਸ਼ਮਣ ਕਿਹਾ ਜਾਂਦਾ ਹੈ ਤੇ ਅਕਸਰ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਦੋ ਔਰਤਾਂ ਆਪਸ ਵਿੱਚ ਚੰਗੀਆਂ ਦੋਸਤ ਨਹੀਂ ਹੋ ਸਕਦੀਆਂ। ਜੇ ਦੋਵੇਂ ਔਰਤਾਂ ਉੱਚੇ ਅਹੁਦਿਆਂ ’ਤੇ ਜਾਂ ਉੱਚ ਪੱਧਰ ਨਾਲ ਸਬੰਧ ਰੱਖਦੀਆਂ ਹੋਣ ਤਾਂ ਦੋਸਤੀ ਦੀ ਸੰਭਾਵਨਾ ਹੋਰ ਵੀ ਘਟ ਜਾਂਦੀ ਹੈ। ਬਾਲੀਵੁੱਡ ਵਿੱਚ ਵੀ ਅਕਸਰ ਨਾਇਕਾਵਾਂ ਦੇ ਆਪਸੀ ਗਿਲੇ-ਸ਼ਿਕਵਿਆਂ ਦੀ ਚਰਚਾ ਚੱਲਦੀ ਰਹਿੰਦੀ ਹੈ ਪਰ ਕਦੇ ਕਿਸੇ ਨੇ ਨਾਇਕਾਵਾਂ ਦੀ ਦੋਸਤੀ ਬਾਰੇ ਚਰਚਾ ਨਹੀਂ ਕੀਤੀ। ਬਾਲੀਵੁੱਡ ਨਾਇਕਾਵਾਂ ਦੀ ਆਪਸੀ ਦੋਸਤੀ ਵੇਖਣ
ਅਮੀਸ਼ਾ ਪਟੇਲ ਦੀ ਗਿਣਤੀ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਲੋਕ ‘ਵੰਨ ਫ਼ਿਲਮ ਵੰਡਰ’ ਦੇ ਰੂਪ ਵਿੱਚ ਜਾਣਦੇ ਹਨ ਭਾਵ ਅਜਿਹੇ ਸਿਤਾਰੇ ਜਿਨ੍ਹਾਂ ਨੇ ਆਪਣੀ ਪਹਿਲੀ ਫ਼ਿਲਮ ਨਾਲ ਬਾਲੀਵੁੱਡ ਵਿੱਚ ਧਮਾਕੇਦਾਰ ਐਂਟਰੀ ਕੀਤੀ ਪਰ ਬਾਅਦ ਵਿੱਚ ਉਨ੍ਹਾਂ ਦੀ ਕਿਸਮਤ ਦੇ ਸਿਤਾਰੇ ਨਾ ਚਮਕੇ। ਰਾਕੇਸ਼ ਰੌਸ਼ਨ ਦੀ ਫ਼ਿਲਮ ‘ਕਹੋ ਨਾ ਪਿਆਰ ਹੈ’ ਨਾਲ ਅਮੀਸ਼ਾ ਨੇ ਬਾਲੀਵੁੱਡ ਵਿੱਚ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ ਪਰ ਬਾਅਦ ਵਿੱਚ ਉਹ ਆਪਣੀ ਕਾਮਯਾਬੀ ਨੂੰ ਦੁਹਰਾ ਨਾ ਸਕੀ।
ਪਿਛਲੇ ਸਾਲ ਸਿਨੇਮਿਆਂ ਦਾ ਸ਼ਿੰਗਾਰ ਬਣੀ ਫ਼ਿਲਮ ‘ਕੈਰੀ ਆਨ ਜੱਟਾ’ ਬਣਾਉਣ ਤੋਂ ਬਾਅਦ ਬੀਤੇ ਦਿਨ ਇੱਕ ਵਾਰ ਫਿਰ ਉਹੀ ਟੀਮ ਆਪਣੀ ਅਗਲੀ ਫ਼ਿਲਮ ‘ਲੱਕੀ ਦੀ ਅਨਲੱਕੀ ਸਟੋਰੀ’ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਣ ਆਈ ਹੈ। ‘ਗੁਰਫ਼ਤਹਿ ਫ਼ਿਲਮਜ਼’ ਅਤੇ ‘ਸਿੱਪੀ ਗਰੇਵਾਲ ਪ੍ਰੋਡਕਸ਼ਨਜ਼’ ਦੁਆਰਾ ਨਿਰਮਤ ਇਸ ਫ਼ਿਲਮ ਦੇ ਨਿਰਦੇਸ਼ਕ ਵੀ ‘ਕੈਰੀ ਆਨ ਜੱਟਾ’ ਵਾਲੇ ਸਮੀਪ ਕੰਗ ਹੀ ਹਨ ਅਤੇ ਨਿਰਮਾਤਾ ਸਿੱਪੀ ਗਰੇਵਾਲ, ਸੈਮੀ ਧਾਲੀਵਾਲ, ਨਿਤਿਨ ਤਲਵਾਰ, ਪੁਸ਼ਪਿੰਦਰ ਹੈਪੀ ਅਤੇ ਇਲਾਹੀ ਬ੍ਰਦਰਜ਼ ਹਨ। ਗਿੱਦੜਬਾਹਾ ਦੇ
ਸੋਨਾਕਸ਼ੀ ਸਿਨਹਾ ਵੱਲੋਂ ਥੋੜ੍ਹੇ ਸਮੇਂ ਵਿੱਚ ਮਾਰੀਆਂ ਵੱਡੀਆਂ ਮੱਲਾਂ, ਹੋਰ ਅਭਿਨੇਤਰੀਆਂ ਲਈ ਖਾਰ ਦਾ ਸਬੱਬ ਹੋ ਸਕਦੀਆਂ ਹਨ ਪਰ ‘ਦਬੰਗ’ ਤੋਂ ਸ਼ੁਰੂ ਹੋਇਆ ਸੋਨਾਕਸ਼ੀ ਦਾ ਫ਼ਿਲਮੀ ਸਫ਼ਰ ਬ-ਦਸਤੂਰ ਜਾਰੀ ਹੈ। ਉਹ ਦਿਨੋਂ-ਦਿਨ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਹਾਲਾਂਕਿ ਵਿਚਕਾਰ ਜਿਹੇ ਉਸ ਦੀ ਇੱਕ ਅੱਧੀ ਫ਼ਿਲਮ ਅਸਫ਼ਲ ਵੀ ਹੋਈ ਪਰ ਸੋਨਾਕਸ਼ੀ ਦੀ ਫ਼ਿਲਮੀ ਸਿਹਤ ’ਤੇ ਇਸ ਦਾ ਕੋਈ ਖਾਸ ਅਸਰ ਨਹੀਂ ਹੋਇਆ। ਇਹੀ ਵਜ੍ਹਾ ਹੈ ਕਿ ਜਿੱਥੇ ਅੱਜ ਉਹ ਕਈ ਚੰਗੀਆਂ ਫ਼ਿਲਮਾਂ ਕਰ ਰਹੀ ਹੈ, ਉੱਥੇ ਕਈ ਨਿਰਦੇਸ਼ਕ
ਬਾਲੀਵੁੱਡ ਨੂੰ ਮੁਕੁਲ ਦੇਵ, ਮਾਹੀ ਗਿੱਲ, ਕੁਲਭੂਸ਼ਣ ਖਰਬੰਦਾ, ਰਮਾ ਵਿੱਜ ਅਭਿਨੀਤ ਫ਼ਿਲਮ ‘ਹਵਾਏਂ’ ਅਤੇ ਸੰਨੀ ਦਿਓਲ, ਸੁਦੇਸ਼ ਬੇਰੀ ਅਭਿਨੀਤ ਫ਼ਿਲਮ ‘ਕਾਫ਼ਿਲਾ’ ਦੇ ਚੁੱਕੇ ਨਿਰਦੇਸ਼ਕ ਅਮਿਤੋਜ ਮਾਨ ਹੁਣ ਪੰਜਾਬੀ ਫ਼ਿਲਮ ‘ਹਾਣੀ’ ਬਣਾ ਕੇ ਪਾਲੀਵੁੱਡ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। ਇਨ੍ਹਾਂ ਦਿਨੀਂ ਉਹ ਆਪਣੀ ਪੰਜਾਬੀ ਫ਼ਿਲਮ ‘ਹਾਣੀ’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ।
ਪਿਛਲੇ ਕੁਝ ਦਿਨਾਂ ਤੋਂ ਇਸ ਫ਼ਿਲਮ ਦੀ ਸ਼ੂਟਿੰਗ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਫ਼ਾਜ਼ਿਲਕਾ ਦੇ ਆਸ-ਪਾਸ ਦੇ
ਫ਼ਿਲਮ ਇੰਡਸਟਰੀ ਵੀ ਅਜੀਬ ਹੈ। ਇੱਥੇ ਕਦੋਂ ਕੀ ਹੋ ਜਾਏ ਕੁਝ ਪਤਾ ਨਹੀਂ ਲੱਗਦਾ। ਬਹੁਤ ਸਾਰੇ ਅਜਿਹੇ ਕਲਾਕਾਰ ਜਿਨ੍ਹਾਂ ਆਪਣੇ ਸ਼ੁਰੂਆਤੀ ਜੀਵਨ ਵਿੱਚ ਬਹੁਤ ਕਰੜਾ ਸੰਘਰਸ਼ ਕੀਤਾ ਤੇ ਫ਼ਿਲਮਾਂ ਵਿੱਚ ਕਾਮਯਾਬ ਹੋਏ ਪਰ ਉਨ੍ਹਾਂ ਦੀ ਸੰਤਾਨ ਨੂੰ ਉਹ ਸਫ਼ਲਤਾ ਨਾ ਮਿਲੀ। ਇੱਥੇ ਕੁਝ ਫ਼ਿਲਮੀ ਕਲਾਕਾਰਾਂ ਤੇ ਉਨ੍ਹਾਂ ਦੀ ਸੰਤਾਨ ਦੇ ਫ਼ਿਲਮੀ ਕਰੀਅਰ ਬਾਰੇ ਚਰਚਾ ਕਰਦੇ ਹਾਂ।
ਰਾਕੇਸ਼ ਰੌਸ਼ਨ-ਰਿਤਿਕ ਰੌਸ਼ਨ
ਰਾਕੇਸ਼ ਰੌਸ਼ਨ ਦਾ ਨਾਂ ਅੱਜ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕਾਂ ਦੀ ਸੂਚੀ ਵਿੱਚ ਸ਼ਾਮਲ ਹੈ। ਰਾਕੇਸ਼
ਆਪਣੇ ਕਰੀਅਰ ਦੀ ਪਹਿਲੀ ਫ਼ਿਲਮ ‘ਗੈਂਗਜ਼ ਆਫ਼ ਵਾਸੇਪੁਰ’ ਤੋਂ ਕਾਨਜ਼ ਫ਼ਿਲਮ ਫੈਸਟੀਵਲ ਤਕ ਦਾ ਸਫ਼ਰ ਤੈਅ ਕਰ ਚੁੱਕੀ ਅਭਿਨੇਤਰੀ ਹੁਮਾ ਕੁਰੈਸ਼ੀ ਇਨ੍ਹੀਂ ਦਿਨੀਂ ਵਿਸ਼ਾਲ ਭਾਰਦਵਾਜ, ਏਕਤਾ ਕਪੂਰ ਦੁਆਰਾ ਬਣਾਈ ਅਤੇ ਕਾਨਨ ਅਈਅਰ ਵੱਲੋਂ ਨਿਰਦੇਸ਼ਤ ਫ਼ਿਲਮ ‘ਏਕ ਥੀ ਡਾਇਨ’ ਨੂੰ ਲੈ ਕੇ ਚਰਚਾ ਵਿੱਚ ਹੈ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ:
?ਇਨ੍ਹੀਂ ਦਿਨੀਂ ਤੁਸੀਂ ਫ਼ਿਲਮ ‘ਏਕ ਥੀ ਡਾਇਨ’ ਨੂੰ ਲੈ ਕੇ ਚਰਚਾ ਵਿੱਚ ਹੋ। ਇਸ ਫ਼ਿਲਮ ਵਿੱਚ ਤੁਹਾਡਾ ਕਿਰਦਾਰ ਕਿਹੋ ਜਿਹਾ ਹੈ।
-ਇਸ ਫ਼ਿਲਮ ਵਿੱਚ ਮੈਂ ਇਮਰਾਨ ਹਾਸ਼ਮੀ
?ਤੁਸੀਂ ਕਾਫ਼ੀ ਲੰਮੇ ਸਮੇਂ ਤੋਂ ਫ਼ਿਲਮਾਂ ਵਿੱਚ ਨਜ਼ਰ ਨਹੀਂ ਆ ਰਹੇ ਹੋ।
-ਅਜਿਹਾ ਨਹੀਂ ਹੈ, ਦਰਅਸਲ ਮੈਂ ਕਈ ਹੋਰ ਕੰਮ ਵੀ ਕਰ ਰਿਹਾ ਹਾਂ। ਜਦੋਂ ਤੁਸੀਂ ਘੱਟ ਉਮਰ ਦੇ ਹੁੰਦੇ ਹੋ ਤਾਂ ਤੁਸੀਂ ਬਾਲੀਵੁੱਡ ਵਿੱਚ ਆਉਂਦੇ ਹੋ। ਜਦੋਂ ਤੁਸੀਂ ਥੋੜ੍ਹੇ ਵੱਡੇ ਹੋ ਜਾਂਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਤਾਂ ਇਸ ਵਿਸ਼ਾਲ ਦੁਨੀਆਂ ਦਾ ਛੋਟਾ ਜਿਹਾ ਹਿੱਸਾ ਹੈ। ਮੇਰੇ ਲਈ ਸਿਨੇਮਾ ਹੀ ਸਭ ਕੁਝ ਨਹੀਂ ਹੈ। ਅੱਜ-ਕੱਲ੍ਹ ਮੈਂ ਉਹ ਸਭ ਕਰ ਰਿਹਾ ਹਾਂ ਜੋ ਮੈਨੂੰ ਪਸੰਦ ਹੈ।
?ਕੀ ਟੀਮ ਦੇ ਨਾਲ ਬਿਹਤਰ ਤਾਲਮੇਲ ਹੀ
ਪੰਜਾਬੀ ਸਿਨੇਮਾ ਹੁਣ ਸਫ਼ਲਤਾ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਬਾਲੀਵੁੱਡ ਦੇ ਸਟਾਰ ਵੀ ਪੰਜਾਬੀ ਫ਼ਿਲਮਾਂ ਵਿੱਚ ਆਉਣ ਲਈ ਰਾਜ਼ੀ ਹੋ ਰਹੇ ਨੇ। ਬੀਤੇ ਵਰ੍ਹੇ 2012 ਵਿੱਚ ਬਾਲੀਵੁੱਡ ਦੇ ਕਾਫ਼ੀ ਸਿਤਾਰਿਆਂ ਨੇ ਪਾਲੀਵੁੱਡ ਦੀਆਂ ਫ਼ਿਲਮਾਂ ਕੀਤੀਆਂ। ਚਾਲੂ ਸਾਲ 2013 ਵਿੱਚ ਵੀ ਬਾਲੀਵੁੱਡ ਦੇ ਕਾਫ਼ੀ ਸਿਤਾਰੇ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆਉਣਗੇ। ਹਿੰਦੀ ਐਕਸ਼ਨ ਫ਼ਿਲਮਾਂ ਦੇ ਮੰਨੇ-ਪ੍ਰਮੰਨੇ ਸਿਤਾਰੇ ਪੰਜਾਬੀ ਪੁੱਤ ਸੰਨੀ ਦਿਓਲ ਨੇ ਵੀ ਪੰਜਾਬੀ ਫ਼ਿਲਮ ਬਣਾਉਣ ਦੀ ਇੱਛਾ ਜ਼ਾਹਰ ਕੀਤੀ
ਫੈਸ਼ਨਪ੍ਰਸਤ ਅਦਾਕਾਰਾ ਕੰਗਨਾ ਰਣੌਤ ਲਈ 2013 ਦਾ ਵਰ੍ਹਾ ਕਈ ਫ਼ਿਲਮਾਂ ਇਕੱਠੀਆਂ ਲੈ ਕੇ ਆਇਆ ਹੈ। ਬੀਤੇ ਵਰ੍ਹੇ ਉਸ ਦੀ ਇੱਕ ਵੀ ਫ਼ਿਲਮ ਰਿਲੀਜ਼ ਨਹੀਂ ਹੋਈ ਪਰ ਇਸ ਸਾਲ ਉਹ ‘ਸ਼ੂਟ ਆਊਟ ਐਟ ਵਡਾਲਾ’, ‘ਆਈ ਲਵ ਨਿਊ ਯੀਅਰ’, ‘ਰਿਵਾਲਵਰ ਰਾਣੀ’, ‘ਕੁਈਨ’, ‘ਉਂਗਲੀ’, ‘ਕ੍ਰਿਸ਼-3’, ‘ਰੱਜੋ’ ਜਿਹੀਆਂ ਫ਼ਿਲਮਾਂ ਕਰਨ ਵਿੱਚ ਰੁੱਝੀ ਹੋਈ ਹੈ। ਪੇਸ਼ ਹਨ ਕੰਗਨਾ ਨਾਲ ਗੱਲਬਾਤ ਦੇ ਕੁਝ ਅੰਸ਼:
?ਇਨ੍ਹੀਂ ਦਿਨੀਂ ਤੁਸੀਂ ਕਈ ਫ਼ਿਲਮਾਂ ਇਕੱਠੀਆਂ ਕਰ ਰਹੇ ਹੋ। ਇਸ ਤੋਂ ਕਿੰਨਾ ਸੰਤੁਸ਼ਟ ਹੋ।
-ਸੱਚ ਕਹਾਂ ਤਾਂ ਮੈਂ ਬਹੁਤ ਸੰਘਰਸ਼
ਦੀਪਿਕਾ ਪਾਦੂਕੋਨ ਲੰਮੇ ਅਰਸੇ ਬਾਅਦ ਇੱਕ ਵਾਰ ਫਿਰ ਆਪਣੇ ਪ੍ਰੇਮੀ ਰਣਬੀਰ ਕਪੂਰ ਨਾਲ ਅੱਯਾਨ ਮੁਖਰਜੀ ਨਿਰਦੇਸ਼ਤ ਅਤੇ ਕਰਨ ਜੌਹਰ ਵੱਲੋਂ ਬਣਾਈ ਫ਼ਿਲਮ ‘ਯੇਹ ਜਵਾਨੀ ਹੈ ਦੀਵਾਨੀ’ ਵਿੱਚ ਨਜ਼ਰ ਆਉਣ ਵਾਲੀ ਹੈ। ਦੂਜੇ ਪਾਸੇ ਉਹ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਰਾਮਲੀਲਾ’, ਰੋਹਿਤ ਸ਼ੈਟੀ ਨਿਰਦੇਸ਼ਤ ‘ਚੇਨੱਈ ਐਕਸਪ੍ਰੈਸ’ ਅਤੇ ਰਜਨੀ ਕਾਂਤ ਨਾਲ ਤਾਮਿਲ ਫ਼ਿਲਮ ‘ਕੋਚਡਿਆਨ’ ਵਿੱਚ ਵੀ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾਅ ਰਹੀ ਹੈ। ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹੈ ਦੀਪਿਕਾ ਨਾਲ ਗੁਫ਼ਤਗੂ ਦੀ
ਉੱਘੇ ਲੇਖਕ, ਅਦਾਕਾਰ ਅਤੇ ਨਿਰਦੇਸ਼ਕ ਅਮਰੀਕ ਗਿੱਲ ਦੀ ਇਸ ਵੇਲੇ ਬਣ ਰਹੀ ਫ਼ਿਲਮ ’ਕਿਰਪਾਨ’- ਦਿ ਸਵੋਰਡ ਆਫ਼ ਆਨਰ’ ਦੀ ਨਾਇਕਾ ਜਪੁਜੀ ਖਹਿਰਾ ਨੂੰ ਇੱਕੋ ਵੇਲੇ ਤਿੰਨ ਵੱਡੀਆਂ ਫ਼ਿਲਮਾਂ ਵਿੱਚ ਕੰਮ ਮਿਲਣ ਕਰਕੇ ਤਾਰੀਖਾਂ ਦੀ ਸਮੱਸਿਆ ਪੈਦਾ ਹੋ ਗਈ ਹੈ ਜਿਸ ਕਰਕੇ ਬੜੇ ਹੀ ਅਣਮੰਨੇ ਭਾਵ ਨਾਲ ਉਸ ਨੇ ‘ਕਿਰਪਾਨ’ ਫ਼ਿਲਮ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਉਸ ਦੀ ਇਸ ਮਜਬੂਰੀ ਦੇ ਮੱਦੇਨਜ਼ਰ ਨਿਰਦੇਸ਼ਕ ਅਮਰੀਕ ਗਿੱਲ ਨੇ ਹੁਣ ਖ਼ੂਬਸੂਰਤ ਪੰਜਾਬਣ ਮੁਟਿਆਰ ਅਤੇ ਦੱਖਣ ਭਾਰਤੀ ਫ਼ਿਲਮਾਂ ਵਿੱਚ ਦੋ ਦਰਜਨ ਤੋਂ
ਬੀਤੇ ਦਿਨੀਂ ਅਨੁਸ਼ਕਾ ਸ਼ਰਮਾ ਵੱਲੋਂ ਟਵਿੱਟਰ ’ਤੇ ਕੀਤੀ ਗਈ ਟਿੱਪਣੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਨੁਸ਼ਕਾ ਨੇ ਟਵਿੱਟਰ ’ਤੇ ਲਿਖਿਆ ਹੈ ਕਿ ਉਸ ਦੇ ਤਨ ਅਤੇ ਮਨ ਦੋਵਾਂ ਨੂੰ ਠੇਸ ਵੱਜੀ ਹੈ। ਸ਼ਾਇਦ ਇਸ ਦਾ ਕਾਰਨ ਅਭਿਨੇਤਾ ਰਣਵੀਰ ਸਿੰਘ ਅਤੇ ਦੀਪਿਕਾ ਵਿਚਾਲੇ ਵਧ ਰਹੀ ਨੇੜਤਾ ਹੈ। ਦਰਅਸਲ, ਅਨੁਸ਼ਕਾ ਅਤੇ ਰਣਬੀਰ ਸਿੰਘ ਦਾ ਤੋੜ-ਵਿਛੋੜਾ ਤਾਂ ਕਾਫ਼ੀ ਸਮਾਂ ਪਹਿਲਾਂ ਹੋ ਚੁੱਕਿਆ ਹੈ ਪਰ ਇੱਕ ਖਾਸ ਸੂਤਰ ਅਨੁਸਾਰ ਇਸ ਰਿਸ਼ਤੇ ਨੂੰ ਅਨੁਸ਼ਕਾ ਨੇ ਨਹੀਂ ਸਗੋਂ ਰਣਵੀਰ ਨੇ ਤੋੜਿਆ ਸੀ। ਇਸ ਲਈ
ਬੀਤੇ ਦਿਨੀਂ ਜਦੋਂ ਭੱਟੀ ਪਰਿਵਾਰ ਨੇ ਮਰਹੂਮ ਜਸਪਾਲ ਭੱਟੀ ਦੀ ਯਾਦ ਵਿੱਚ ਪੰਜਾਬੀ ਕਾਮੇਡੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਸਲਾਨਾ ‘ਕਾਮੇਡੀ ਪੰਜਾਬੀ ਫ਼ਿਲਮ ਫੈਸਟੀਵਲ’ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਪੰਜਾਬੀ ਸਿਨੇਮਾ ਨਾਲ ਜੁੜੀਆਂ ਕਈ ਹਸਤੀਆਂ ਦੀਆਂ ਪ੍ਰਤੀਕੀਰਿਆਵਾਂ ਕਈ ਰੂਪਾਂ ਵਿੱਚ ਸਾਹਮਣੇ ਆਈਆਂ। ਅੱਜ-ਕੱਲ੍ਹ ਦੋਸਤਾਂ ਮਿੱਤਰਾਂ ਦੇ ਵਿਚਾਰ ਵਟਾਂਦਰੇ ਵਾਸਤੇ ‘ਫੇਸਬੁੱਕ’ ਇੱਕ ਵੱਡੇ ਪੱਧਰ ਦੇ ਪਲੇਟਫਾਰਮ ਦਾ ਕਿਰਦਾਰ ਨਿਭਾ ਰਿਹਾ ਹੈ। ਰੰਗਮੰਚ ਦੇ ਜਾਣੇ-ਮਾਣੇ ਨਿਰਦੇਸ਼ਕ