ਅਖ਼ਬਾਰ ਵਿੱਚ ਮਾਪਿਆਂ ਵੱਲੋਂ ਦਿੱਤਾ ਇਸ਼ਤਿਹਾਰ ਪੜ੍ਹ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ,‘‘ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜੋ ਆਈਲੈਟਸ 6 ਬੈਂਡ ਲੈ ਕੇ ਪਾਸ ਹੋਵੇ, ਵਿਦੇਸ਼ ਜਾਣ ਦਾ ਸਾਰਾ ਖਰਚ ਮੁੰਡੇ ਵਾਲੇ ਕਰਨਗੇ।’’ ‘ਲੜਕੀ ਦੀ ਲੋੜ ਹੈ, ਜਿਸ ਨੇ ਨਰਸਿੰਗ ਪਾਸ ਕੀਤੀ ਹੋਵੇ, ਮੁੰਡਾ ਕੈਨੇਡਾ ਵਿੱਚ ਪੱਕਾ ਹੈ। ਉਹੀ ਮਾਪੇ ਸੰਪਰਕ ਕਰਨ ਜਿਹੜੇ ਲੜਕੇ ਦੀ ਮਾਸੀ ਦੀ ਧੀ ਦਾ ਰਿਸ਼ਤਾ ਕੈਨੇਡਾ ਕਰਵਾ ਸਕਣ’ ਇਹ ਪੜ੍ਹ ਕੇ ਮਨ ਵਲੂੰਧਰਿਆ ਜਾਂਦਾ ਹੈ। ਆਖ਼ਰ ਵਿਆਹ ਵਰਗਾ ਪਿਆਰ ਵਾਲਾ, ਸਾਂਝਾਂ ਵਾਲਾ ਪਵਿੱਤਰ
ਪਰਮਜੀਤ ਕੌਰ ਨੂਰ
ਵਿੱਦਿਆ ਇਨਸਾਨ ਦੇ ਵਿਕਾਸ ਤੇ ਉੱਨਤੀ ਦੀ ਮੁਢਲੀ ਲੋੜ ਹੈ। ਅੱਜ ਉਹ ਜੋ ਕੁਝ ਵੀ ਹੈ, ਵਿੱਦਿਆ ਦੀ ਪ੍ਰਾਪਤੀ ਸਦਕਾ ਹੀ ਹੈ। ਜੇ ਪ੍ਰਾਚੀਨ ਮਨੁੱਖ ਅਸੱਭਿਆ ਸੀ ਤਾਂ ਸਿਰਫ਼ ਇਸੇ ਕਰਕੇ ਕਿ ਉਹ ਵਿੱਦਿਆ ਦੇ ਗਿਆਨ ਤੋਂ ਕੋਹਾਂ ਦੂਰ ਸੀ। ਔਰਤ ਲਈ ਵਿੱਦਿਆ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਕਿਉਂਕਿ ਮਰਦ ਅਤੇ ਔਰਤ ਪਰਿਵਾਰ ਰੂਪੀ ਗੱਡੀ ਦੇ ਦੋ ਪਹੀਏ ਹਨ। ਪਰਿਵਾਰਕ ਗੱਡੀ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਲਈ ਔਰਤ ਅਤੇ ਮਰਦ ਦਾ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ। ਇਹ ਸੰਤੁਲਨ ਉਨ੍ਹਾਂ
ਇਹ ਗੱਲ ਸੌ ਫ਼ੀਸਦੀ ਸੱਚ ਹੈ ਕਿ ਇਹ ਜੱਗ ਧੀਆਂ ਨੂੰ ਘੱਟ ਅਤੇ ਪੁੱਤਾਂ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ‘ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ’। ਪਤਾ ਨਹੀਂ ਜੱਗ ਵਾਲਿਆਂ ਨੂੰ ਧੀਆਂ ਨਾਲ ਐਨੀ ਨਫ਼ਰਤ ਕਿਉਂ ਹੈ? ਬੇਸ਼ੱਕ ਕੁਝ ਲੋਕ, ਧੀਆਂ ਨੂੰ ਪੁੱਤਾਂ ਬਰਾਬਰ ਸਮਝਣ ਲੱਗ ਪਏ ਹਨ ਪਰ ਬਹੁਤੇ ਹੁਣ ਵੀ ਉਸੇ ਲੀਹ ’ਤੇ ਤੁਰੇ ਜਾ ਰਹੇ ਹਨ। ਧੀਆਂ ਦੇ ਮੁਕਾਬਲੇ ਪੁੱਤ ਕਦੇ ਵੀ ਮਾਪਿਆਂ ਦੇ ਕਦਰਦਾਨ ਨਹੀਂ ਬਣ ਸਕਦੇ। ਸਰਵਣ ਪੁੱਤ ਵਾਲੇ ਜ਼ਮਾਨੇ ਤਾਂ ਅੱਜ ਦੇ ਮਾਪਿਆਂ ਲਈ
ਐਸ. ਅਸ਼ੋਕ ਭੌਰਾ
ਮਾਂ ਤੋਂ ਵੱਡਾ ਕੋਈ ਕਲਾਕਾਰ ਨਹੀਂ। ਇਸ ਸ੍ਰਿਸ਼ਟੀ ਦੀ ਸਿਰਜਣਹਾਰ ਮਾਂ ਹੈ। ਔਰਤ ਜੇ ਭੈਣ ਹੈ ਤਾਂ ਉਸ ਨੂੰ ਖ਼ੁਦਾ ਵੱਲੋਂ ਵੀ ਸਲਾਮ ਹੈ, ਜੇ ਬੀਵੀ ਹੈ ਤਾਂ ਮਰਦ ਦੇ ਘਰ ਦਾ ਸ਼ਿੰਗਾਰ ਹੈ, ਜੇ ਮਾਂ ਹੈ ਤਾਂ ਉਸ ਦੇ ਪੈਰਾਂ ਵਿੱਚ ਸਵਰਗ ਹੈ। ਪਰਮਾਤਮਾ ਤੋਂ ਬਾਅਦ ਅਸੀਂ ਮਾਂ ਦੇ ਕਰਜ਼ਦਾਰ ਹਾਂ, ਪਹਿਲਾਂ ਜ਼ਿੰਦਗੀ ਦੇਣ ਲਈ ਅਤੇ ਫਿਰ ਜ਼ਿੰਦਗੀ ਬਣਾਉਣ ਲਈ। ਕਹਿੰਦੇ ਨੇ ਰੱਬ ਨੇ ਮਾਵਾਂ ਇਸ ਕਰਕੇ ਬਣਾਈਆਂ ਸਨ ਕਿਉਂਕਿ ਉਹ ਹਰ ਥਾਂ ਹਾਜ਼ਰ ਨਹੀਂ ਸੀ ਹੋ ਸਕਦਾ। ਇਸੇ ਕਰਕੇ ਹੀ ਕਿਹਾ ਜਾਂਦਾ ਹੈ
ਬਲਜਿੰਦਰ ਕੌਰ
ਕਹਿੰਦੇ ਧੀਆਂ ਘਰ ਦਾ ਗਹਿਣਾ ਹੁੰਦੀਆਂ ਨੇ ਪਰ ਇਹ ਕਿਹੋ ਜਿਹੀ ਦੁਨੀਆਂ ਹੈ ਜੋ ਇਸ ਅਨਮੋਲ ਗਹਿਣੇ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ। ਕਿਹੋ ਜਿਹੀ ਸੋਚ ਲੋਕਾਂ ਨੇ ਅਪਣਾਈ ਹੋਈ ਹੈ, ਜਿਸ ਦੀ ਉਂਗਲੀ ਫੜ੍ਹ ਕੇ ਅੰਨ੍ਹੇਵਾਹ ਦੌੜੀ ਜਾ ਰਹੇ ਨੇ। ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਧੀਆਂ ਘਰ ਦਾ ਗਹਿਣਾ ਨੇ। ਇੱਕ ਔਰਤ ਜਨਮ ਲੈ ਕੇ ਕਿੰਨੇ ਘਰਾਂ ਤੇ ਰਿਸ਼ਤਿਆਂ ਨੂੰ ਆਪਸ ਵਿੱਚ ਜੋੜਦੀ ਹੈ। ਪਹਿਲਾਂ ਜਿੱਥੇ ਜਨਮ ਲੈਂਦੀ, ਉਸ ਘਰ ਨਾਲ ਰਿਸ਼ਤੇ ਵਿੱਚ ਬੱਝਦੀ ਹੈ, ਫਿਰ ਵਿਆਹ ਕੇ ਦੂਜੇ ਘਰ
ਪਰਮਿੰਦਰ ਸਿੰਘ ‘ਡੰਡੀ’
ਬਚਪਨ ਵਾਲੇ ਦਿਨ ਬਹੁਤ ਪਿਆਰ ਭਰੇ ਹੁੰਦੇ ਹਨ। ਜਦੋਂ ਬੱਚਾ ਛੋਟਾ ਹੁੰਦਾ ਹੈ। ਮਾਂ ਬਾਪ ਉਸ ਬੱਚੇ ਨੂੰ ਬਹੁਤ ਪਿਆਰ ਕਰਦੇ ਹਨ। ਉਸ ਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੰਦੇ। ਵਿਆਹ ਤੋਂ ਇੱਕ ਸਾਲ ਬਾਅਦ ਹੀ ਆਪਣੀ ਤੇ ਸਾਕ-ਸਬੰਧੀਆਂ ਦੀ ਮੰਗ ਹੁੰਦੀ ਹੈ ਕਿ ਘਰ ਵਿੱਚ ਬੱਚਾ ਜਲਦੀ ਤੋਂ ਜਲਦੀ ਆ ਜਾਵੇ ਤੇ ਅਸੀਂ ਉਸ ਨੂੰ ਬਹੁਤ ਪਿਆਰ ਕਰੀਏ। ਉਸ ਬੱਚੇ ਸਬੰਧੀ ਮਨ ਵਿੱਚ ਪਿਆਰ ਭਰੀਆਂ ਕਈ ਲਹਿਰਾਂ ਚੱਲਣ ਲੱਗ ਪੈਂਦੀਆਂ ਹਨ। ਕਈਆਂ ਦੀ ਇਹ ਮੰਗ ਹੁੰਦੀ ਹੈ ਕਿ ਪਹਿਲਾ
ਪ੍ਰਿੰ. ਵਿਜੈ ਕੁਮਾਰ
ਘਰ ਵਿੱਚ ਔਰਤਾਂ ਦੀ ਸੂਝ-ਬੂਝ, ਦੂਰਅੰਦੇਸ਼ੀ ਅਤੇ ਯੋਜਨਾਬੱਧ ਢੰਗ ਨਾਲ ਘਰ ਨੂੰ ਚਲਾਉਣ ਦਾ ਤਰੀਕਾ ਸੁਖਾਵਾਂ ਪਰਿਵਾਰਕ ਮਾਹੌਲ ਸਿਰਜਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਜੇ ਔਰਤਾਂ ਨੂੰ ਘਰੇਲੂ ਕੰਮ ਵਿੱਚ ਆਪਣੇ ਹਮਸਫ਼ਰ ਦਾ ਸਾਥ ਮਿਲ ਜਾਵੇ ਤਾਂ ਗੱਲ ਸੋਨੇ ’ਤੇ ਸੁਹਾਗੇ ਵਾਲੀ ਹੋ ਜਾਂਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਬਹੁਤੇ ਪਰਿਵਾਰਾਂ ਵਿੱਚ ਹਰ ਰੋਜ਼ ਵਰਤੋਂ ਦੀਆਂ ਚੀਜ਼ਾਂ ਦੀ ਮੌਜੂਦਗੀ ਨੂੰ ਲੈ ਕੇ ਤਣਾਅ ਵਾਲਾ ਮਾਹੌਲ ਪੈੈਦਾ ਹੋ ਜਾਂਦਾ ਹੈ। ਇਹ ਆਮ ਵੇਖਣ ਨੂੰ
ਜਗਦੀਸ਼ ਸਿੰਘ
ਮੀਂਹ ਪੈਣ ਤੋਂ ਬਾਅਦ ਅਸਮਾਨ ਵਿੱਚ ਪਈ ਕੁਦਰਤੀ ਸਤਰੰਗੀ ਪੀਂਘ ਵਾਂਗ ਇਨਸਾਨੀ ਰਿਸ਼ਤਿਆਂ ਦੇ ਵੀ ਕਈ ਰੰਗ ਹਨ, ਜੋ ਇਨਸਾਨ ਨੂੰ ਰਿਸ਼ਤਿਆਂ ਦੇ ਜੰਜਾਲ ਵਿੱਚ ਘੇਰੀ ਰੱਖਦੇ ਹਨ। ਬਹੁਤ ਹੀ ਘੱਟ ਲੋਕ ਹੋਣਗੇ ਜੋ ਇਨ੍ਹਾਂ ਰੰਗ ਭਰੇ ਰਿਸ਼ਤਿਆਂ ਨੂੰ ਸਮਝ ਸਕਦੇ ਹੋਣ। ਦਿਨ-ਬ-ਦਿਨ ਇਹ ਸਾਡੇ ਗੂੜ੍ਹੇ ਰਿਸ਼ਤੇ ਭਾਂਡਿਆਂ ’ਤੇ ਕੀਤੀ ਕਲੀ ਵਾਂਗ ਸਮਾਂ ਪਾ ਕੇ ਉੱਤਰ ਰਹੇ ਹਨ। ਇਨ੍ਹਾਂ ਰਿਸ਼ਤਿਆਂ ਵਿੱਚ ਸਭ ਤੋਂ ਡੂੰਘੀ ਤੇ ਭਾਰੀ ਸੱਟ ਬਜ਼ੁਰਗਾਂ ’ਤੇ ਪੈ ਰਹੀ ਹੈ। ਜੋ ਵਡੇਰੀ ਉਮਰ ਵਿੱਚ ਨਾ ਤਾਂ
ਅੱਜ-ਕੱਲ੍ਹ ਬਜ਼ੁਰਗ ਨਵੀਂ ਪੀੜ੍ਹੀ ਦੇ ਤੌਰ-ਤਰੀਕਿਆਂ ਤੋਂ ਦੁਖੀ ਹਨ। ਉਨ੍ਹਾਂ ਨੂੰ ਇਸ ਗੱਲ ਦਾ ਗਿਲਾ ਰਹਿੰਦਾ ਹੈ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੇ। ਉਹ ਆਪਣੇ ਆਪ ਨੂੰ ਬੇਲੋੜਾ ਅਤੇ ਬੇਇੱਜ਼ਤ ਮਹਿਸੂਸ ਕਰਦੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਦੀ ਔਲਾਦ ਉਨ੍ਹਾਂ ਤੋਂ ਬੇਮੁਖ ਹੁੰਦੀ ਜਾ ਰਹੀ ਹੈ ਅਤੇ ਉਹ ਮੌਕਾ ਮਿਲਣ ’ਤੇ ਇਸ ਗੱਲ ਦਾ ਪ੍ਰਗਟਾਵਾ ਕਰਨੋਂ ਵੀ ਨਹੀਂ ਝਿਜਕਦੇ। ਉਨ੍ਹਾਂ ਦੀ ਇਸ ਆਦਤ ਕਾਰਨ ਕਈ ਵਾਰ ਬੱਚੇ ਸੱਚ ਹੀ ਉਨ੍ਹਾਂ ਤੋਂ ਬੇਮੁਖ ਹੋ ਜਾਂਦੇ ਹਨ। ਕਾਫ਼ੀ ਹੱਦ
ਦੇਸ਼ ਹਰ ਰੋਜ਼ ਸ਼ਰਮਸਾਰ ਹੋ ਰਿਹਾ ਹੈ। ਔਰਤ ਨੂੰ ਦੇਵੀ ਅਤੇ ਕੰਜਕਾਂ ਦੀ ਤਰ੍ਹਾਂ ਪੂਜਣ ਵਾਲੇ ਦੇਸ਼ ਵਿਚਲੇ ਅਖ਼ਬਾਰਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਔਰਤਾਂ ਨਾਲ ਸਬੰਧਤ ਅਪਰਾਧਾਂ ਨਾਲ ਜੁੜੀ ਕੋਈ ਨਾ ਕੋਈ ਅਜਿਹੀ ਖ਼ਬਰ ਪੜ੍ਹਨ ਨੂੰ ਮਿਲਦੀ ਹੈ ਜਿਸ ਨੰੂ ਪੜ੍ਹ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਹਵਸ ਵਿੱਚ ਕਈ ਵਾਰ ਇਨਸਾਨ ਏਨਾ ਅੰਨ੍ਹਾ ਹੋ ਜਾਂਦਾ ਹੈ ਕਿ ਉਸ ਨੰੂ ਆਪਣੇ-ਬਿਗਾਨੇ ਦੀ ਵੀ ਪਛਾਣ ਨਹੀਂ ਰਹਿ ਜਾਂਦੀ। ਹਾਲ ਹੀ ਵਿੱਚ ਬੱਚੀਆਂ ਨਾਲ ਹੋਈਆਂ ਜਬਰ-ਜਿਨਾਹ ਦੀਆਂ ਘਟਨਾਵਾਂ ਨੇ ਸਾਰੇ ਦੇਸ਼ ਨੂੰ
ਪਹਿਲਾਂ ਸਿੱਧਾ-ਸਾਦਾ ਪਹਿਰਾਵਾ ਹੁੰਦਾ ਸੀ। ਸਾਧਾਰਨ ਵਿਆਹ ਹੁੰਦੇ ਸਨ। ਕੁੜੀ ਦੇਖਣ ਦਾ ਕੋਈ ਰਿਵਾਜ ਨਹੀਂ ਸੀ। ਮਾਪੇ ਖ਼ੁਦ ਹੀ ਫ਼ਿਕਰਮੰਦ ਹੁੰਦੇ ਸਨ। ਮਾਪਿਆਂ ਨੂੰ ਘਰ ਵਿੱਚ ਪੂਰਾ ਅਧਿਕਾਰ ਹੁੰਦਾ ਸੀ ਕਿ ਉਹ ਆਪਣੀਆਂ ਧੀਆਂ ਲਈ ਵਰ ਢੰੂਡਣ। ਧੀਆਂ ਵੱਲੋਂ ਵੀ ਇਸ ਦਾ ਕੋਈ ਵਿਰੋਧ ਨਹੀਂ ਹੁੰਦਾ ਸੀ। ਜਿਹੋ-ਜਿਹਾ ਵਰ ਉਨ੍ਹਾਂ ਲਈ ਚੁਣ ਲਿਆ ਜਾਂਦਾ, ਉਹ ਕੁੜੀ ਨੂੰ ਖਿੜੇ ਮੱਥੇ ਪ੍ਰਵਾਨ ਹੁੰਦਾ ਸੀ। ਧੀਆਂ ਨੂੰ ਭਰੋਸਾ ਹੁੰਦਾ ਸੀ ਕਿ ਮਾਪੇ ਵਧੀਆ ਘਰ-ਬਾਰ ਹੀ ਲੱਭਣਗੇ। ਲੜਕੀ ਨੂੰ ਤਾਂ ਉਸ ਵੇਲੇ
ਰੱਬ ਮਾਵਾਂ ਸਭ ਨੂੰ ਦੇਵੇ ਪਰ ਸੱਸਾਂ ਕਿਸੇ ਨੂੰ ਨਾ ਦੇਵੇ। ਮਾਵਾਂ ਦੀ ਬੋਹੜ ਦੀ ਛਾਂ ਨਾਲ ਤੁਲਨਾ ਕੀਤੀ ਗਈ ਹੈ। ਲੋਕ ਗੀਤ ਵੀ ਮਾਵਾਂ ਦੀ ਸਿਫ਼ਤ ਨਾਲ ਭਰੇ ਪਏ ਹਨ ਜਿਵੇਂ: ‘ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ’ ਅਤੇ ‘ਮੇਰੀ ਮਾਂ ਨੂੰ ਗਾਲ ਨਾ ਦੇਈਂ, ਸੱਸੇ ਨੀਂ ਭਰਾਵਾਂ ਪਿੱਟੀਏ।’ ਦੂਜੇ ਪਾਸੇ ਲੋਕ ਗੀਤਾਂ ਵਿੱਚ ਸੱਸਾਂ ਦੀ ਬੁਰਾਈ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ, ਜਿਵੇਂ: ‘ਇੱਕ ਮੇਰੀ ਸੱਸ ਨੀਂ ਬੁਰੀ ਭੈੜੀ ਰੋਹੀ ਦੀ ਕਿੱਕਰ ਤੋਂ ਕਾਲੀ… ’ ‘ਸੱਸ ਕੱੁਟਣੀ ਸੰਦੂਕਾਂ ਓਹਲੇ, ਨਿੰਮ
ਸਾਡੇ ਰਵਾਇਤੀ ਪਰੰਪਰਾਗਤ ਤੇ ਸਮਾਜਿਕ ਚੌਗਿਰਦੇ ਵਿੱਚ ਅਸੀਂ ਔਰਤ ਨੂੰ ਕਈ ਉਪਨਾਵਾਂ ਤੇ ਉਪਮਾਵਾਂ ਨਾਲ ਪੁਕਾਰਨ ਦੇ ਆਦੀ ਹੋ ਗਏ ਹਾਂ। ਕੋਈ ਇਸਤਰੀ ਨੂੰ ਦੇਵੀ ਕਹਿ ਕੇ ਪੁਕਾਰਦਾ ਹੈ, ਕੋਈ ਗਊ, ਕੋਈ ਅਸੀਲ, ਕੋਈ ਸਦਾ ਘਰ ਵਿੱਚ ਰਹਿਣ ਵਾਲੀ ਠਹਿਰੀ ਤੇ ਟਿਕੀ ਹੋਈ ਕੁੜੀ ਕਹਿ ਕੇ ਉਸ ਦੀ ਪ੍ਰਸ਼ੰਸਾ ਕਰਦਾ ਹੈ। ਵਿਆਹ ਸ਼ਾਦੀ ਦੇ ਸਮੇਂ ਜਦੋਂ ਕੁੜੀ ਨੂੰ ਪਹਿਲੀ ਵਾਰੀ ਰਸਮੀ ਤੌਰ ’ਤੇ ਦਿਖਾਇਆ ਜਾਂਦਾ ਹੈ ਤਾਂ ਅਕਸਰ ਇਹ ਕਿਹਾ ਜਾਂਦਾ ਹੈ, ‘‘ਕੁੜੀ ਤਾਂ ਸਾਡੀ ਨਿਰੀ ਗਊ ਹੈ, ਇਸ ਦੇ ਮੂੰਹ ਵਿੱਚ ਜ਼ਬਾਨ
ਦੋਸਤ, ਜ਼ਿੰਦਗੀ ਦੇ ਬਾਗ਼ ਦੇ ਫੁੱਲ ਹੁੰਦੇ ਹਨ ਅਤੇ ਪਿਆਰ ਤੇ ਅਪਣੱਤ ਦੀ ਭਾਵਨਾ ਉਨ੍ਹਾਂ ਦੀ ਖ਼ੁਸ਼ਬੂ ਹੁੰਦੀ ਹੈ। ਸਦਾ ਮਹਿਕ ਦੀ ਹੱਟ ਲਾਈ ਰੱਖਣ ਵਾਲੇ ਇਹ ਦੋਸਤ, ਜੀਵਨ ਵਿੱਚ ਰਸ ਘੋਲ ਜਾਂਦੇ ਹਨ। ਸਿਆਣਿਆਂ ਦਾ ਕਹਿਣਾ ਹੈ ਕਿ ਇੱਕ ਚੰਗਾ ਦੋਸਤ ਤੁਹਾਡਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਹੁੰਦਾ ਹੈ ਕਿਉਂਕਿ ਇਹੀ ਹੁੰਦਾ ਹੈ ਜੋ ਦੁੱਖ ਦੀ ਘੜੀ ਵਿੱਚ ਢਾਰਸ ਅਤੇ ਸੰਕਟ ਸਮੇਂ ਸਹਾਰਾ ਦਿੰਦਾ ਹੈ। ਬੇਕਨ ਦਾ ਕਹਿਣਾ ਹੈ ਕਿ ‘ਸੱਚਾ ਦੋਸਤ’ ਖ਼ੁਸ਼ੀ ਨੂੰ ਦੁੱਗਣਾ ਅਤੇ ਦੁੱਖ ਨੂੰ ਅੱਧਾ ਕਰ ਦਿੰਦਾ ਹੈ। ਤਾਹੀਓਂ,
ਸੁੰਦਰਤਾ ਕੀ ਹੈ? ਸੁਹੱਪਣ ਕਿਸ ਨੂੰ ਕਹਿੰਦੇ ਹਨ? ਇਹ ਸਵਾਲ ਮੇਰੇ ਦਿਮਾਗ਼ ਵਿੱਚ ਖਲਬਲੀ ਮਚਾ ਰਹੇ ਹਨ। ਦਰਅਸਲ, ਮੇਰਾ ਸਾਢੇ ਤਿੰਨ ਸਾਲ ਦਾ ਪੋਤਾ ਸ਼ਰਮਨ ਆਪਣੀ ਮਾਂ ਨਾਲ ਲਗਾਤਾਰ ਜ਼ਿੱਦ ਕਰ ਰਿਹਾ ਸੀ ਕਿ ਮੰਮੀ ਮੇਰੇ ਮੂੰਹ ਨੂੰ ‘ਫੇਸਵਾਸ਼’ ਨਾਲ ਧੋ ਦਿਓ, ਮੈਂ ਵੀ ਸੋਹਣਾ ਬਣਨਾ ਹੈ। ਸੱਚਾਈ ਇਹ ਹੈ ਕਿ ਅੱਜ ਦੇ ਖਪਤਕਾਰੀ ਯੁੱਗ ਵਿੱਚ ਇਲੈਕਟ੍ਰਾਨਿਕ ਮੀਡੀਆ/ਟੀ.ਵੀ. ’ਤੇ ਦਿਖਾਏ ਜਾਂਦੇ ਪ੍ਰੋਗਰਾਮਾਂ ਅਤੇ ਮਸ਼ਹੂਰੀਆਂ ਨੇ ਨੌਜਵਾਨ ਪੀੜ੍ਹੀ ਨੂੰ ਹੀ ਨਹੀਂ ਸਗੋਂ ਬਚਪਨ ਨੂੰ ਵੀ ਆਪਣਾ ਗੁਲਾਮ ਬਣਾ ਲਿਆ
ਅੱਜ-ਕੱਲ੍ਹ ਅੰਤਾਂ ਦੀ ਗਰਮੀ ਪੈ ਰਹੀ ਹੈ। ਗਰਮੀਆਂ ਦੇ ਦਿਨਾਂ ਵਿੱਚ ਹਰ ਕੋਈ ਠੰਢੇ ਪਦਾਰਥ ਹੀ ਖਾਣਾ ਪਸੰਦ ਕਰਦਾ ਹੈ। ਇਨ੍ਹਾਂ ਦਿਨਾਂ ’ਚ ਗਰਮੀ ਦੇ ਤੋਹਫ਼ੇ ਨਿੰਬੂ ਸੋਡਾ, ਸ਼ਿਕੰਜਵੀ, ਮਿਲਕ ਬਾਦਾਮ, ਆਈਸ ਕਰੀਮ, ਕੁਲਫ਼ੀ, ਕਸਾਟਾ, ਠੰਢੀ-ਮਿੱਠੀ ਲੱਸੀ, ਕੋਕ, ਰੂਹ-ਅਫ਼ਜ਼ਾ, ਜੂਸ ਅਤੇ ਹੋਰ ਕਈ ਤਰ੍ਹਾਂ ਦੇ ਸ਼ਰਬਤ ਉਪਲੱਬਧ ਹਨ। ਗਰਮੀ ਵਿੱਚ ਮੂੰਹ ਵੀ ਛੇਤੀ ਸੁੱਕਦਾ ਹੈ ਅਤੇ ਪਿਆਸ ਵੀ ਬਹੁਤ ਲੱਗਦੀ ਹੈ। ਪਿਆਸ ਬੁਝਾਉਣ ਲਈ ਅਸੀਂ ਫਰਿੱਜ ਜਾਂ ਵਾਟਰ ਕੂਲਰ ਦੇ ਠੰਢੇ ਪਾਣੀ ਜਾਂ ਕੋਕ, ਜੂਸ ਦਾ ਇਸਤੇਮਾਲ