ਚਿੱਠੀ ਦੀ ਉਡੀਕ ਵਿੱਚ ਬੂਹੇ ’ਚ ਖਲੋਤੀ ਕਿਸੇ ਬਿਰਹਣ ਵੱਲੋਂ ਡਾਕੀਏ ਦੇ ਰਾਹ ’ਚ ਵਿਛਾਈਆਂ ਅੱਖੀਆਂ, ਜੋ ਕਦੇ ਡਾਕੀਏ ਦੇ ਚੁੱਪ-ਚਾਪ ਲੰਘ ਜਾਣ ’ਤੇ ਪਰਦੇਸੀ ਢੋਲੇ ਦੀ ਯਾਦ ’ਚ ਛਮ-ਛਮ ਵਰਸਣ ਲੱਗਦੀਆਂ, ਕਦੇ ਮਾਹੀ ਦੀ ਚਿੱਠੀ ਆ ਜਾਣ ’ਤੇ ਉਤਾਵਲੇ ਅਤੇ ਕੰਬਣੀ ਛਿੜੇ ਹੱਥਾਂ ਨਾਲ ਸੱਜਣਾਂ ਦੀ ਚਿੱਠੀ ਫੜ ਉਸ ’ਤੇ ਲਿਖੇ ਅੱਖਰਾਂ ’ਚੋਂ ਚੰਨ ਦੇ ਹੱਥਾਂ ਦੀ ਖ਼ੁਸ਼ਬੂ ਨੂੰ ਮਹਿਸੂਸ ਕਰਦਾ ਦਿਲ ਬੀਤੇ ਵਕਤ ਦੀਆਂ ਕਹਾਣੀਆਂ ਬਣ ਗਈਆਂ ਹਨ। ਕਿਸੇ ਹਲਦੀ ਲੱਗੇ ਲਿਫ਼ਾਫ਼ੇ ਨੂੰ ਵੇਖ ਕੇ ਆਉਣ ਵਾਲੇ
ਪਰਾਂਦਾ ਪੰਜਾਬਣ ਦੇ ਰੰਗ-ਰੂਪ ਨੂੰ ਚਾਰ ਚੰਨ ਲਾਉਂਦਾ ਹੈ। ਸਾਡੇ ਸਮਾਜ ਵਿੱਚ ਲਾਲ ਸੂਹੇ ਰੰਗ ਤੋਂ ਹੀ ਲਾਲ ਜਾਂ ਸੂਹੇ ਰੰਗ ਦੇ ਪਰਾਂਦੇ ਦਾ ਜ਼ਿਆਦਾ ਰਿਵਾਜ਼ ਰਿਹਾ ਹੈ। ਸਾਡੇ ਪੰਜਾਬੀ ਸ਼ਾਇਰਾਂ ਨੇ ਵੀ ਲਾਲ ਰੰਗ ਦੇ ਪਰਾਂਦੇ ਦਾ ਖ਼ੂਬ ਜ਼ਿਕਰ ਕੀਤਾ ਹੈ:
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ
ਰੂਪ ਦੀਏ ਰਾਣੀਏ ਪਰਾਂਦੇ ਨੂੰ ਸੰਭਾਲ ਨੀਂ
ਅੱਜ ਦੇ ਮਸ਼ੀਨੀ ਯੁੱਗ ਅਤੇ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਉਲਝੀਆਂ ਪੰਜਾਬਣਾਂ ਨੇ ਜਿੱਥੇ ਮਜਬੂਰੀਵੱਸ ਲੰਮੀਆਂ ਗੁੱਤਾਂ
ਮੱਘਰ ਸਾਲ ਦਾ ਨੌਵਾਂ ਮਹੀਨਾ ਹੈ। ਪਹਿਲੇ ਸਮਿਆਂ ਵਿੱਚ ਦੁਨੀਆਂਦਾਰੀ ਤੇ ਕਬੀਲਦਾਰੀ ਦੇ ਬਹੁਤੇ ਕੰਮਕਾਜ ਪੰਡਤਾਂ-ਬ੍ਰਾਹਮਣਾਂ ਤੋਂ ਜੰਤਰੀ ਵਿਖਾ ਕੇ ਕੀਤੇ ਜਾਂਦੇ ਸਨ। ਵਿਆਹ ਦਾ ਦਿਨ ਤਾਂ ਵਿਸ਼ੇਸ਼ ਤੌਰ ’ਤੇ ਪੰਡਤ ਤੋਂ ਜੰਤਰੀ ਵਿਖਾ ਕੇ ਰੱਖਿਆ ਜਾਂਦਾ ਸੀ। ਮੱਘਰ ਮਹੀਨੇ ਬਾਰੇ ਧਾਰਨਾ ਬਣੀ ਹੋਈ ਸੀ ਕਿ ਜਿਨ੍ਹਾਂ ਦਾ ਵਿਆਹ ਮੱਘਰ ਵਿੱਚ ਹੋਵੇ, ਉਨ੍ਹਾਂ ਦੀ ਉਮਰ ਲੰਮੀ ਹੁੰਦੀ ਹੈ। ਇਸ ਲਈ ਪਹਿਲੇ ਸਮਿਆਂ ਵਿੱਚ ਬਹੁਤੇ ਪਰਿਵਾਰ ਮੱਘਰ ਮਹੀਨੇ ਹੀ ਵਿਆਹ ਕਰਦੇ ਸਨ। ਮੱਘਰ ਮਹੀਨਾ ਪੂਰਾ
ਅੰਦਰ ਵੜਦਿਆਂ ਨੂੰ ਪਹਿਲਾਂ ਦੋ ਬਾਣ ਦਿਆਂ ਮੰਜਿਆਂ ਉੱਤੇ ਰੱਸੀ ਨਾਲ ਬੰਨ੍ਹਿਆਂ ਲਾਊਡ ਸਪੀਕਰ (ਰੇਡੀਓ) ਮੱਥੇ ਲੱਗਿਆ, ਜਿਸ ਨੂੰ ਦੇਖ ਕੇ ਗੁਰਦਾਸ ਮਾਨ ਦਾ ਗੀਤ ਯਾਦ ਆਇਆ:
ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨ੍ਹੀਂ,
ਜਿਹੜੇ ਬਾਜੇ ਵੱਜ ਗਏ ਮੁੜ ਕੇ ਵੱਜਣੇ ਨ੍ਹੀਂ,
‘ਮਾਣਕ’ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ,
ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ….
ਇਹ ਦ੍ਰਿਸ਼ ਚੰਡੀਗੜ੍ਹ ਦੇ ਸੈਕਟਰ-16 ਵਿਚਲੇ ਪੰਜਾਬ ਕਲਾ ਭਵਨ ਵਿਖੇ ਬਠਿੰਡਾ ਦੇ ਹਰਜਿੰਦਰ ਸਿੰਘ
ਸੁਖਚੈਨ
ਸਾਡੇ ਘਰ ਦੀ ਛੱਤ ਸੰਦੂਕੀ ਸੀ। ਇਸ ਦੀਆਂ ਕੰਧਾਂ ਢਾਈ ਤੋਂ ਤਿੰਨ ਫੁੱਟ ਚੌੜੀਆਂ ਸਨ ਜਿਨ੍ਹਾਂ ’ਤੇ ਪਾਂਡੂ ਮਿੱਟੀ ਦਾ ਲੇਪ ਕੀਤਾ ਹੁੰਦਾ ਸੀ। ਇਸ ਦੇ ਅਗਵਾੜੇ ਅੱਠ ਖਣ ਸਨ। ਇਨ੍ਹਾਂ ਖਣਾਂ ਦਾ ਰਕਬਾ ਤਕਰੀਬਨ ਦੋ ਸੌ ਮੁਰੱਬਾ ਫੁੱਟ ਸੀ। ਇਨ੍ਹਾਂ ’ਤੇ ਚੌਰਸ ਸ਼ਤੀਰ ਅਤੇ ਵਿਚਕਾਰ ਲਟੈਣ ਪਾਈ ਹੋਈ ਸੀ। ਸਾਡੇ ਘਰ ਦੇ ਸ਼ਤੀਰ ਅਣਘੜ ਨਹੀਂ ਸਨ ਸਗੋਂ ਇਨ੍ਹਾਂ ਨੂੰ ਰੰਦ ਕੇ ਚੌਰਸ ਆਇਤਾਕਾਰ ਬਣਾਇਆ ਗਿਆ ਸੀ। ਇਨ੍ਹਾਂ ਨੂੰ ਦੇਖ ਕੇ ਬਣਾਉਣ ਵਾਲੇ ਮਿਸਤਰੀਆਂ ਦੀ ਅਦਭੁੱਤ ਕਾਰੀਗਰੀ ਦੇ ਦਰਸ਼ਨ
ਹਰਕੇਸ਼ ਸਿੰਘ ਕਹਿਲ
ਵੱਡੇ ਭਰਾ ਦੇ ਘਰਵਾਲੀ, ਛੋਟੇ ਭਰਾ ਦੇ ਘਰਵਾਲੀ ਦੀ ਜਠਾਣੀ ਹੁੰਦੀ ਹੈ। ਪਹਿਲੇ ਸਮਿਆਂ ਵਿੱਚ ਸੰਯੁਕਤ ਪਰਿਵਾਰ ਹੁੰਦੇ ਸਨ ਤੇ ਇੱਕੋ ਹੀ ਛੱਤ ਥੱਲੇ ਦਾਦੇ ਤੋਂ ਪੋਤੇ ਤਕ ਦਾ ਪਰਿਵਾਰ ਰਹਿੰਦਾ ਸੀ। ਇਸ ਤਰ੍ਹਾਂ ਕਈ ਦਰਾਣੀਆਂ-ਜਠਾਣੀਆਂ ਇੱਕੋ ਘਰ ਵਿੱਚ ਰਹਿੰਦੀਆਂ ਸਨ। ਸਾਂਝੇ ਪਰਿਵਾਰ ਉਨ੍ਹਾਂ ਸਮਿਆਂ ਦੀ ਲੋੜ ਵੀ ਸਨ। ਖੇਤੀ ਸਾਰੀ ਹੱਥੀਂ ਕੀਤੀ ਜਾਂਦੀ ਸੀ ਜੋ ਮੀਂਹ ’ਤੇ ਨਿਰਭਰ ਸੀ। ਇਸ ਲਈ ਖੇਤੀ ਵਿੱਚ ਬਹੁਤੇ ਬੰਦਿਆਂ ਦੀ ਲੋੜ ਹੁੰਦੀ ਸੀ। ਉਨ੍ਹਾਂ ਸਮਿਆਂ ਵਿੱਚ ਭਰਾਵਾਂ
ਮੋਹ ਭਰੀਆਂ, ਪਿਆਰੀਆਂ- ਪਿਆਰੀਆਂ, ਪਿਆਰਿਆਂ ਦੇ ਹਾਲ ਦਾ ਪਤਾ ਦੇਣ ਵਾਲੀਆਂ ‘ਚਿੱਠੀਆਂ’। ਮਾਵਾਂ ਨੂੰ ਪੁੱਤਾਂ ਨਾਲ, ਪਿਓ ਨੂੰ ਧੀ ਨਾਲ, ਕੰਤ ਨੂੰ ਨਾਰ ਨਾਲ ਅਤੇ ਯਾਰ ਨੂੰ ਯਾਰ ਨਾਲ ਮਿਲਾਉਣ ਵਾਲੀਆਂ ਚਿੱਠੀਆਂ। ਛੋਟੇ ਹੁੰਦਿਆਂ ਸੁਣਿਆ ਇੱਕ ਗੀਤ ਚੇਤਿਆਂ ਵਿੱਚ ਵਸਿਆ ਹੈ:
ਚਿੱਠੀ ਭਾਵੇਂ ਨਾ ਜ਼ੁਬਾਨ ਵਿੱਚੋਂ ਬੋਲਦੀ,
ਲੱਖਾਂ ਕੋਹਾਂ ’ਤੇ ਜਾ ਕੇ ਵੀ ਦੁੱਖ ਫੋਲਦੀ।
ਮਹਿਕ ਸੀਨੇ ਵਿੱਚ ਮੁਹੱਬਤਾਂ ਦੀ ਘੋਲਦੀ।
ਚਿੱਠੀ ਵਾਲੀ ਗੱਲਬਾਤ, ਹੁੰਦੀ ਅੱਧੀ ਮੁਲਾਕਾਤ।
ਬੇਸ਼ੱਕ
ਲੋਕ ਨਾਚ ਕਿਸੇ ਵੀ ਖਿੱਤੇ, ਕਬੀਲੇ, ਰਿਆਸਤ ਜਾਂ ਸੂਬੇ ਦੀ ਲੋਕ ਧਾਰਾ, ਰਹਿਤਲ ਤੇ ਸੱਭਿਆਚਾਰ ਦੀਆਂ ਖ਼ੁਸ਼ੀਆਂ, ਚਾਵਾਂ ਤੇ ਵਲਵਲਿਆਂ ਦੀ ਪੇਸ਼ਕਾਰੀ ਅਤੇ ਖੁੱਲ੍ਹਾ ਪ੍ਰਗਟਾਅ ਹੁੰਦੇ ਹਨ। ਆਦਿ ਮਨੁੱਖ ਨੇ ਜਦੋਂ ਆਪਣੀਆਂ ਖ਼ੁਸ਼ੀਆਂ ਅਤੇ ਉਮੰਗਾਂ ਦਾ ਪ੍ਰਗਟਾਵਾ ਕਰਨ ਲਈ ਪਹਿਲੀ ਟਪੂਸੀ ਜਾਂ ਛਲਾਂਗ ਮਾਰੀ, ਉਹ ਦੁਨੀਆ ਦੇ ਲੋਕ ਨ੍ਰਿਤ ਦਾ ਮੁੱਢ ਸੀ। ਸਮੁੱਚੇ ਆਲਮ ਦੇ ਲੋਕ ਨਾਚਾਂ ਜਾਂ ਸਨਾਤਨੀ ਨ੍ਰਿਤਾਂ ਵਿੱਚ ਇੱਕ ਲੱਛਣ ਸਾਂਝਾ ਹੈ ਕਿ ਇਹ ਸਾਰੇ ਕਦਮਾਂ ਦੀ ਤਾਲ ਅਤੇ ਵੱਖ-ਵੱਖ ਦਿਸ਼ਾਵਾਂ ਵਿੱਚ ਹੱਥਾਂ-ਬਾਹਾਂ
ਗਾਇਕੀ ਖੇਤਰ ਦੀਆਂ ਦੀ ਅਜ਼ੀਮ ਸ਼ਖ਼ਸੀਅਤ ਜਿਸ ਨੇ ਜ਼ਿੰਦਗੀ ਨਿਰਬਾਹ ਲਈ ਗਾਇਕੀ ਖੇਤਰ ਨੂੰ ਅਜਿਹਾ ਚੁਣਿਆ ਕਿ ਇਹੀ ਉਸ ਦਾ ਹਾਸਲ ਬਣ ਗਿਆ,ਅੱਜ ਲਹਿੰਦੇ ਪੰਜਾਬ ਵਿਚਲੇ ਲਾਹੌਰ ਦੇ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਜੰਗ ਲੜ ਰਹੀ ਹੈ। ਕੋਈ ਵਿਰਲਾ-ਟਾਂਵਾਂ ਉਹਦਾ ਪਤਾ ਲੈਣ ਜਾਂਦੈ ਤੇ ਹੱਡੀਆਂ ਦੀ ਮੁੱਠ ਬਣ ਚੁੱਕੇ ਸਰੀਰ ਵੱਲ ਦੇਖ ਉਸ ਦੇ ਕੱਲ੍ਹ ਤੇ ਅੱਜ ਵਿਚਲਾ ਅੰਤਰ ਸਾਫ਼ ਦਿਸਣ ਲੱਗਦੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਆਪਸੀ ਸਾਂਝ ਬਾਰੇ ਜਿੰਨਾ ਕੁਝ ਲਿਖਿਆ ਜਾਵੇ, ਘੱਟ ਏ ਤੇ ਜਿੰਨਾ ਬੋਲਿਆ ਜਾਵੇ,
ਆਦਿ ਕਾਲ ਤੋਂ ਹੀ ਮਨੁੱਖ ਸੁਹਜ ਦਾ ਰਸੀਆ ਰਿਹਾ ਹੈ। ਮੁਢਲੀਆਂ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਉਹ ਆਪਣੀ ਸੁਹਜ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਵੀ ਯਤਨਸ਼ੀਲ ਰਿਹਾ ਹੈ। ਹਰ ਜਾਤੀ ਦਾ ਭੰਡਾਰ ਲੋਕ ਗੀਤਾਂ ਨਾਲ ਭਰਿਆ ਹੁੰਦਾ ਹੈ, ਭਾਵੇਂ ਉਹ ਜਾਤੀ ਆਦਮ ਅਵਸਥਾ ਵਿੱਚੋਂ ਲੰਘ ਰਹੀ ਹੋਵੇ ਜਾਂ ਸਮਾਜਿਕ ਪੱਖੋਂ ਵਿਕਸਤ ਹੋਵੇ। ਅਸਲ ਵਿੱਚ ਲੋਕ ਗੀਤ ਕਿਸੇ ਜਾਤੀ ਦੇ ਹਿਰਦੇ ਦਾ ਪ੍ਰਕਾਸ਼ ਹੁੰਦੇ ਹਨ, ਇਹ ਲੋਕਾਂ ਦੇ ਵੇਗ ਵਿੱਚ ਆਏ ਉਹ ਜਜ਼ਬੇ, ਵੇਦਨਾ ਤੇ ਸੱਧਰਾਂ ਹਨ ਜੋ ਸਹਿਜ ਰੂਪ ਵਿੱਚ ਹੀ ਸ਼ਬਦਾਂ ਦੇ
ਪੁਰਾਣਾ ਪੰਜਾਬੀ ਲੋਕ-ਕਾਵਿ ਸਾਡੇ ਸਮਾਜਿਕ ਸੱਭਿਆਚਾਰ ਵਰਤਾਰੇ ਦਾ ਇਤਿਹਾਸ ਹੈ। ਪੰਜਾਬੀ ਲੋਕ-ਕਾਵਿ ਵਿੱਚ ਜਨਮ ਤੋਂ ਲੈ ਕੇ ਮਰਨ ਤਕ ਦੀ ਕਾਵਿ- ਵੰਨਗੀ ਮਿਲਦੀ ਹੈ। ਇਸ ਵਿੱਚ ਵਿਆਹ-ਸ਼ਾਦੀ, ਤਿੱਥ ਤਿਉਹਾਰ, ਮੇਲੇ-ਮੁਸਾਹਵੇ, ਫ਼ਸਲਾਂ, ਕੱਪੜੇ, ਗਹਿਣੇ ਅਤੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਰਿਸ਼ਤਿਆਂ ਦਾ ਜ਼ਿਕਰ ਵੀ ਮਿਲਦਾ ਹੈ, ਜਿਨ੍ਹਾਂ ਨੂੰ ਸਾਡਾ ਸਮਾਜ ਪ੍ਰਵਾਨ ਨਹੀਂ ਕਰਦਾ। ਮਨੁੱਖੀ ਜੀਵਨ ਨਾਲ ਸਰੋਕਾਰ ਰੱਖਣ ਵਾਲਾ ਕੋਈ ਪੱਖ ਨਹੀਂ ਜੋ ਲੋਕ ਗੀਤਾਂ ਵਿੱਚ ਸ਼ਾਮਲ
ਰੁੱਖ ਕੁਦਰਤ ਦੀ ਅਨਮੋਲ ਦਾਤ ਹਨ। ਜੇ ਅਸੀਂ ਇੱਕ ਪਾਸੇ ਬਨਸਪਤੀ ਤੋਂ ਵਿਰਵੀ ਬੰਜਰ ਧਰਤੀ ਵੱਲ ਨਜ਼ਰ ਮਾਰੀਏ ਅਤੇ ਦੂਜੇ ਪਾਸੇ ਸੁੰਦਰ ਬਾਗ਼-ਬਗੀਚਿਆਂ, ਟਹਿਕਦੇ ਫੁੱਲਾਂ ਅਤੇ ਖ਼ੁਸ਼ਬੂਆਂ ਵੰਡਦੇ ਲਹਿਰਾਉਂਦੇ ਹਰੇ-ਕਚਾਰ ਚੁਫੇਰੇ ਵੱਲ ਨਜ਼ਰ ਮਾਰੀਏ ਤਾਂ ਸਾਨੂੰ ਸਰਬ ਪੱਖਾਂ ਤੋਂ ਝੱਟ ਸਮਝ ਆ ਜਾਵੇਗੀ ਕਿ ਰੁੱਖਾਂ ਦੀ ਕਿੰਨੀ ਮਹੱਤਤਾ ਹੈ। ਰੁੱਖਾਂ ਤੋਂ ਆਕਸੀਜਨ ਪੈਦਾ ਹੁੰਦੀ ਹੈ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਰੁੱਖਾਂ ਦੀ ਜ਼ਰੂਰਤ ਹੈ। ਮੀਂਹ ਅਤੇ ਮੌਸਮ ਦਾ ਸੰਤੁਲਨ ਵੀ ਰੁੱਖ ਹੀ ਬਣਾਉਂਦੇ
ਦੁਨੀਆਂ ਵਿੱਚ ਬਹੁਤ ਥੋੜ੍ਹੇ ਅਜਿਹੇ ਇਨਸਾਨ ਹੁੰਦੇ ਹਨ ਜੋ ਬੜੇ ਘੱਟ ਸਮੇਂ ਵਿੱਚ ਅਜਿਹੇ ਕੰਮ ਕਰ ਜਾਂਦੇ ਹਨ ਜਿਨ੍ਹਾਂ ਦੀ ਬਦੌਲਤ ਲੋਕ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਯਾਦ ਕਰਦੇ ਹਨ। ਪੰਜਾਬੀ ਗਾਇਕੀ ਦੇ ਅੰਬਰ ਵਿੱਚ ਉੱਚੀਆਂ ਉਡਾਰੀਆਂ ਲਾਉਣ ਵਾਲਾ ਸੁਰਜੀਤ ਬਿੰਦਰੱਖੀਆ ਵੀ ਉਨ੍ਹਾਂ ਇਨਸਾਨਾਂ ਵਿੱਚੋਂ ਇੱਕ ਸੀ। ਉਸ ਨੂੰ ਸਾਡੇ ਕੋਲੋਂ ਵਿੱਛੜਿਆਂ ਭਾਵੇਂ ਲਗਪਗ ਇੱਕ ਦਹਾਕਾ ਹੋਣ ਵਾਲਾ ਹੈ ਪਰ ਉਹ ਅੱਜ ਵੀ ਲੋਕ ਦਿਲਾਂ ਅੰਦਰ ਵਸਿਆ ਹੋਇਆ ਹੈ। ਉਸ ਦੇ ਗੀਤਾਂ ਦੇ ਬੋਲ ਸੰਗੀਤ ਪ੍ਰੇਮੀਆਂ
ਵਿਸ਼ਾਲ ਭਾਰਤ ਦੇ ਵਿਭਿੰਨ ਸੂਬਿਆਂ ਵਿੱਚ ਪੰਜਾਬ ਦਾ ਆਪਣਾ ਵਿਲੱਖਣ ਅਤੇ ਗੌਰਵਮਈ ਸਥਾਨ ਹੈ। ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਕੁਦਰਤੀ ਖ਼ੁਸ਼ਹਾਲੀ ਪ੍ਰਾਪਤ ਹੈ। ਹਰੇਕ ਰੁੱਤ ਤੇ ਮੌਸਮ ਨੇ ਪੰਜਾਬ ਦੀ ਧਰਤੀ ਨੂੰ ਸ਼ਿੰਗਾਰਿਆ, ਸੰਵਾਰਿਆ ਅਤੇ ਜ਼ਰਖ਼ੇਜ਼ ਕੀਤਾ ਹੈ। ਨਿੱਤ ਦੀਆਂ ਮੁਹਿੰਮਾਂ ਚੜ੍ਹਨ ਸਦਕਾ ਪੰਜਾਬੀ ਲੋਕ ਹਰ ਦੁਖਦ ਅਤੇ ਸੁਖਦ ਪਲਾਂ ਤੋਂ ਵਾਕਫ਼ ਹਨ। ਮਿਥਿਹਾਸ ਅਤੇ ਇਤਿਹਾਸ ਦੇ ਕਾਲ ਖੰਡਾਂ ਵਿੱਚ ਇਨ੍ਹਾਂ ਨੇ ਬਹੁਤ ਕੁਝ ਖੱਟਿਆ, ਕਮਾਇਆ, ਹੰਢਾਇਆ, ਗੁਆਇਆ, ਲੁਟਾਇਆ ਅਤੇ ਮੁੜ ਪਾਇਆ
ਪੰਜਾਬੀ ਸੱਭਿਆਚਾਰ ਵਿੱਚ ਪਹਿਰਾਵੇ ਤੇ ਹਾਰ ਸ਼ਿੰਗਾਰ ਦੇ ਵੱਖਰੇ ਪਛਾਣ ਚਿੰਨ੍ਹ ਹਨ। ਸੁੰਦਰ ਦਿਸਣ ਦੀ ਚਾਹਤ ਮਨੁੱਖ ਮਾਤਰ ਵਿੱਚ ਆਦਿ ਕਾਲੀਨ ਹੈ। ਪੰਜਾਬੀਆਂ ਵਿੱਚ ਵੀ ਇਸ ਦੀ ਚਾਹਨਾ ਵਿਸ਼ੇਸ਼ ਤੌਰ ’ਤੇ ਨਜ਼ਰ ਆਉਂਦੀ ਹੈ। ਕੁਦਰਤ ਦੀ ਬਖ਼ਸ਼ੀ ਸੁੰਦਰਤਾ ਨਾਲ ਮਨੁੱਖ ਨੂੰ ਜਿਵੇਂ ਰੱਜ ਨਹੀਂ ਆਉਂਦਾ ਤੇ ਉਹ ਹੋਰ ਵਧੇਰੇ ਆਕਰਸ਼ਕ ਬਣਨ ਲਈ ਖ਼ੂਬਸੂਰਤ ਪਹਿਰਾਵੇ, ਗਹਿਣੇ ਤੇ ਹਾਰ ਸ਼ਿੰਗਾਰ ਦੇ ਕਈ ਸਾਧਨ ਵਰਤਦਾ ਹੈ। ਔਰਤ ਨੂੰ ਤਾਂ ਆਪਣੇ ਹੁਸਨ ਨੂੰ ਸਾਣ ’ਤੇ ਚਾੜ੍ਹ ਕੇ ਹੀ ਤਸੱਲੀ ਹੁੰਦੀ ਹੈ। ਰੰਗਦਾਰ
ਪੰਜਾਬੀ ਸੱਭਿਆਚਾਰ ਅੰਦਰ ਜਦੋਂ ਇੱਕ ਨੌਜਵਾਨ ਤੇ ਮੁਟਿਆਰ ਦਾ ਵਿਆਹ ਹੋ ਜਾਂਦਾ ਹੈ ਤਾਂ ਉਨ੍ਹਾਂ ਘਰ ਪੈਦਾ ਹੋਈ ਸੰਤਾਨ ਨਾਨਕਿਆਂ-ਦਾਦਕਿਆਂ ਵਾਲੀ ਹੋ ਜਾਂਦੀ ਹੈ। ਸਾਡੇ ਸੱਭਿਆਚਾਰ ਵਿੱਚ ਨਾਨਕੇ ਘਰ ਦੀ ਬਹੁਤ ਮਹੱਤਤਾ ਹੈ। ਨਾਨਕੇ ਘਰ ਦੀ ਵਿਸ਼ੇਸਤਾ ਦਾ ਆਗ਼ਾਜ ਦੂਜੇ ਘਰ ਤੋਰੀ ਧੀ ਦੇ ਬੱਚਿਆਂ ਤੋਂ ਹੁੰਦਾ ਹੈ। ਬੱਚਿਆਂ ਦੇ ਜਨਮ ਤੋਂ ਹੀ ਵੱਖ-ਵੱਖ ਰਿਸ਼ਤਿਆਂ ਦੀ ਉਤਪਤੀ ਹੁੰਦੀ ਹੈ। ਰਿਸ਼ਤੇ ਦੋ ਤਰ੍ਹਾਂ ਦੇ ਹੁੰਦੇ ਹਨ-ਖ਼ੂਨ ਦੇ ਰਿਸ਼ਤੇ ਅਤੇ ਮਨੁੱਖ ਦੁਆਰਾ ਸਿਰਜੇ ਰਿਸ਼ਤੇ। ਖ਼ੂਨ ਦੇ ਰਿਸ਼ਤਿਆਂ