ਮਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਮੰਜ਼ਿਲ ਪ੍ਰਾਪਤੀ ਦੇ ਰਾਹ ਦਾ ਰੋੜਾ ਬਣਦੀਆਂ ਦੁੱਖ-ਤਕਲੀਫ਼ਾਂ ਵੀ ਆਪਣਾ ਰਸਤਾ ਬਦਲ ਲੈਂਦੀਆਂ ਹਨ। ਜਲੰਧਰ ਦੀ ਨੀਲੂ ਨਾਰੰਗ ਨੇ ਵੀ ਕੁਝ ਅਜਿਹਾ ਕਰ ਦਿਖਾਇਆ ਜਿਸ ’ਤੇ ਮਾਣ ਕੀਤਾ ਜਾ ਸਕੇ। ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਨੀਲੂ ਨਾਰੰਗ ਨੇ ਫ਼ੈਸ਼ਨ ਡਿਜ਼ਾਈਨਿੰਗ ਦੀ ਦੁਨੀਆਂ ਵਿੱਚ ਆਪਣਾ ਵੱਖਰਾ ਨਾਮ ਬਣਾ ਲਿਆ ਹੈ। 2 ਅਕਤੂਬਰ ਨੂੰ ਪਿਤਾ ਮੰਗਲ ਸਿੰਘ ਦੇ ਘਰ ਪੈਦਾ ਹੋਈ ਨੀਲੂ ਨੂੰ ਬਚਪਨ ਤੋਂ ਹੀ ਫ਼ੈਸ਼ਨ ਡਿਜ਼ਾਈਨਿੰਗ ਦਾ ਸ਼ੌਂਕ ਸੀ। ਇਸੇ ਸ਼ੌਂਕ ਨੇ
ਬਹੁਤ ਘੱਟ ਖ਼ੁਸ਼ਕਿਸਮਤ ਕਲਾਕਾਰ ਹੁੰਦੇ ਹਨ ਜਿਨ੍ਹਾਂ ਦਾ ਕਰੀਅਰ ਤਜਰਬੇਕਾਰ ਨਿਰਦੇਸ਼ਕਾਂ ਨਾਲ ਕੰਮ ਕਰਕੇ ਸ਼ੁਰੂ ਹੁੰਦਾ ਹੈ। ਲੜੀਵਾਰ ‘ਚੱਲਦੀ ਦਾ ਨਾਮ ਗੱਡੀ’ ਰਾਹੀਂ ਟੈਲੀਵਿਜ਼ਨ ਦੀ ਦੁਨੀਆਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਅਤਹਰ ਹਬੀਬ ਕਿਸਮਤ ਵਾਲਾ ਹੈ। ਭਾਵੇਂ ਇਸ ਲੜੀਵਾਰ ਨੂੰ ਭਰਵਾਂ ਹੁੰਗਾਰਾ ਨਹੀਂ ਮਿਲ ਸਕਿਆ ਪਰ ਉਸ ਦੀ ਕਲਾ ਦੇ ਖੇਤਰ ਵਿੱਚ ਪਛਾਣ ਜ਼ਰੂਰ ਬਣ ਗਈ। ਫਿਰ ਉੱਘੇ ਨਿਰਮਾਤਾ ਰਾਜਨ ਸਾਹੀ ਦੇ ਹਰਮਨ-ਪਿਆਰੇ ਲੜੀਵਾਰ ‘ਯੇਹ ਰਿਸ਼ਤਾ ਕਿਆ ਕਹਿਲਾਤਾ ਹੈ’ ਨੇ ਤਾਂ
ਪੰਜਾਬੀ ਵਿੱਚ ਬੁੱਝਣ ਵਾਲੀ ਬਾਤ ਨੂੰ ਬੁਝਾਰਤ ਜਾਂ ਪਹੇਲੀ ਕਿਹਾ ਜਾਂਦਾ ਹੈ। ਪੰਜਾਬੀ ਸਾਹਿਤ ਕੋਸ਼ ਅਨੁਸਾਰ ਬੁਝਾਰਤ ਦੇ ਅਰਥ ਗਿਆਨ ਕਰਾਉਣ ਲਈ ਦਿੱਤਾ ਗਿਆ ਇਸ਼ਾਰਾ ਹੈ। ਕਰਨੈਲ ਸਿੰਘ ਥਿੰਦ ਲਿਖਦੇ ਹਨ ਕਿ ਬੁਝਾਰਤ ਲੋਕ-ਮਾਨਸ ਦੀ ਅਜਿਹੀ ਮੌਖਿਕ ਅਭਿਵਿਅਕਤੀ ਹੈ ਜਿਸ ਵਿੱਚ ਕੋਈ ਪ੍ਰਸ਼ਨ, ਗੁੰਝਲ ਜਾਂ ਅੜਾਉਣੀ ਹੁੰਦੀ ਹੈ। ਇਸ ਪ੍ਰਸ਼ਨ ਜਾਂ ਗੁੰਝਲ ਵਿੱਚ ਹੀ ਸਾਰਾ ਰਹੱਸ ਛੁਪਿਆ ਹੁੰਦਾ ਹੈ। ਬੁਝਾਰਤ ਦਾ ਜਨਮ ਕਦੋਂ ਤੇ ਕਿਵੇਂ ਹੋਇਆ, ਇਸ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ ਪਰ ਇਹ ਮੰਨਿਆ
ਕਿੱਤੇ ਵਜੋਂ ਕਾਰੋਬਾਰੀ ਆਦਮੀ ਹੋਣ ਦੇ ਬਾਵਜੂਦ ਸਰਕਾਰੀ ਤੇ ਗ਼ੈਰ-ਸਰਕਾਰੀ ਅਨਿਆਂ ਖ਼ਿਲਾਫ਼ ਸੰਘਰਸ਼ ਕਰਨ ਅਤੇ ਲੋੜ ਪੈਣ ’ਤੇ ਅਦਾਲਤ ਦਾ ਬੂਹਾ ਖੜਕਾਉਣ ਕਰਕੇ ਸ਼ਾਮ ਲਾਲ ਗੋਇਲ ਨੂੰ ਮੁਕਤਸਰ ਦਾ ‘ਅੰਨਾ ਹਜ਼ਾਰੇ’ ਕਰਕੇ ਜਾਣਿਆ ਜਾਂਦਾ ਹੈ। ਇਹ ਸਭ ਕੁਝ ਉਸ ਦੇ ਸੰਘਰਸ਼ੀਲ ਸੁਭਾਅ ਦਾ ਹਿੱਸਾ ਹੈ। ਉਸ ਦੇ ਮਨ ਵਿੱਚ ਸਮਾਜ ਦੀ ਬਿਹਤਰੀ ਲਈ ਕੁਝ ਕਰਨ ਦਾ ਜਜ਼ਬਾ ਹੈ। ਹਾਲਾਂਕਿ ਅਜਿਹਾ ਕਰਦਿਆਂ ਉਸ ਨੂੰ ਬਹੁਤ ਵਾਰੀ ਕਾਰੋਬਾਰੀ ਸੰਕਟ, ਮਾਨਸਿਕ ਤੇ ਸਰੀਰਕ ਪਰੇਸ਼ਾਨੀਆਂ ’ਚੋਂ ਵੀ ਗੁਜ਼ਰਨਾ ਪਿਆ ਹੈ। ਉਹ ਪੱਲਿਓਂ
ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਕਈ ਲੋਕ ਤਾਂ ਆਪਣੇ ਸ਼ੌਕ ਦੀ ਪੂਰਤੀ ਲਈ ‘ਘਰ ਫੂਕ ਤਮਾਸ਼ਾ ਵੇਖਣ’ ਵਾਲੀ ਗੱਲ ਵੀ ਕਰਦੇ ਹਨ ਪਰ ਅਜਿਹੇ ਮਿਹਨਤੀ-ਸਿਰੜੀ ਲੋਕਾਂ ਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ। ਅਜਿਹੇ ਹੀ ਲੋਕਾਂ ’ਚੋਂ ਇੱਕ ਨਾਂ ਹੈ ਜਸਪਾਲ ਸਿੰਘ ਜੋ ਘਰੇਲੂ ਤੰਗੀਆਂ-ਤੁਰਸ਼ੀਆਂ ਦਾ ਮੁਕਾਬਲਾ ਕਰਦਾ ਹੋਇਆ ਵੀ ਆਪਣੇ ‘ਪੁਰਾਤਨ ਸੰਗੀਤ ਸੰਭਾਲ’ ਵਾਲੇ ਸ਼ੌਕ ਨੂੰ ਤਨ-ਮਨ-ਧਨ ਨਾਲ ਨਿਭਾਅ ਰਿਹਾ ਹੈ।
ਅਸੀਂ ਵੇਖਦੇ ਹਾਂ ਕਿ ਜਿਹੜਾ ਕੰਮ ਸਰਕਾਰਾਂ ਜਾਂ ਵਿਰਾਸਤੀ ਸੰਭਾਲ ਜਥੇਬੰਦੀਆਂ ਨੇ ਕਰਨਾ
ਮੁਆਫ਼ੀਨਾਮਾ ਬਨਾਮ ਸ਼ਰਧਾਂਜਲੀ
ਜੇ ਸਾਡੇ ਹੱਥ ਵੱਸ ਹੁੰਦਾ
ਤਾਂ ਅਸੀਂ ਸਵੀਕਾਰ ਕਰ ਲੈਂਦੇ
ਤੇਰੇ ਇੰਜ ਤੁਰ ਜਾਣ ਦੇ ‘ਸੱਚ’ ਨੂੰ।
ਜੇ ਸਾਡੇ ਵੱਸ ਹੁੰਦਾ
ਤਾਂ ਅਸੀਂ ਖੋਹ ਲੈਂਦੇ
’ਵਾਂਵਾਂ ਦੀ ਸਰਸਰਾਹਟ ਤੋਂ
ਤੇਰਿਆਂ ਸਾਹਾਂ ਦੀ ਤਾਜ਼ਗੀ।
ਤੇ ਸੁਣ ਲੈਂਦੇ ਸੜਕਾਂ ਅਤੇ ਪੁਲਾਂ ਤੋਂ
ਤੇਰੇ ਢਹਿ ਪਏ ਵਜੂਦ ਦੀ
ਹੂ-ਬ-ਹੂ ਗਾਥਾ।
ਫੇਰ ਤਾਂ ਐਨ.ਐਚ. ਅੱਠ ਦੇ ਸਾਈਨ ਬੋਰਡਾਂ
ਤੇ ਖੰਭਿਆਂ ਨੇ ਵੀ
ਉਗਲ ਦੇਣੀ ਸੀ ਤੇਰੀ
ਬੇਹੋਸ਼ੀ ਦੀ ਦਾਸਤਾਂ।
ਜੇ ਮੇਰੇ ਵੱਸ ਹੁੰਦਾ ਤਾਂ ਤੇਰੀ ਮਾਂ ਦੇ
ਨਾ-ਥਮ੍ਹਦੇ ਗਲੇਡੂਆਂ
ਸਾਹਿਤ, ਕੌਮ ਅਤੇ ਵਿਰਾਸਤ ਦੀ ਪਛਾਣ ਕਰਵਾਉਂਦਾ ਹੈ। ਪਰਿਵਾਰਕ ਰਿਸ਼ਤਿਆਂ ਦੇ ਉਲਝ ਰਹੇ ਤਾਣੇ-ਬਾਣੇ ਦਾ ਕਾਰਨ ਵੀ ਪੰਜਾਬੀਆਂ ਦਾ ਪੰਜਾਬੀ ਸਾਹਿਤ ਤੋਂ ਦੂਰ ਹੋਣਾ ਹੀ ਹੈ। ਇਹ ਕਹਿਣਾ ਹੈ ਲੇਖਿਕਾ ਹਰਸਿਮਰਨ ਕੌਰ ਦਾ। ਸਕੂਲ ਪੜ੍ਹਾਈ ਦੌਰਾਨ ਉਸ ਨੂੰ ਕਵਿਤਾ ਲਿਖਣ ਦੀ ਚੇਟਕ ਲੱਗ ਗਈ ਤਾਂ ਉਸ ਦੇ ਕਦਮ ਸਫ਼ਲਤਾ ਵੱਲ ਨੂੰ ਵਧਣੇ ਸ਼ੁਰੂ ਹੋਏ। ਅਧਿਆਪਕ ਸੇਵਾ ਨਿਭਾ ਕੇ ਸੇਵਾਮੁਕਤ ਹੋਈ ਹਰਸਿਮਰਨ ਕੌਰ ਦੀਆਂ ਕਵਿਤਾਵਾਂ ਸਮਾਜਿਕ-ਆਰਥਿਕ ਅਤੇ ਧਾਰਮਿਕ ਸਰੋਕਾਰਾਂ ਦੀ ਗੱਲ ਕਰਦੀਆਂ ਹਨ।
ਜ਼ਿੰਦਗੀ ਦੀਆਂ
ਪੁਆਧ ਇਲਾਕੇ ਵਿੱਚ ਰੋਪੜ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਸਟੇਸ਼ਨ ਵਾਲੇ ਵਿੱਚ ਸ੍ਰੀ ਭਗਤ ਸਿੰਘ ਦੇ ਘਰ ਜਨਮਿਆ ਜਸਮੇਰ ਮੀਆਂਪੁਰੀ ਗਾਇਕੀ ਦੇ ਖੇਤਰ ਵਿੱਚ ਦਿਨੋਂ-ਦਿਨ ਅੱਗੇ ਵਧ ਰਿਹਾ ਹੈ। ਪੇਚਾਂ ਵਾਲੀ ਸੋਹਣੀ ਪੱਗ ਬੰਨ੍ਹਣ ਦਾ ਸ਼ੌਕੀਨ ਜਸਮੇਰ ਮੀਆਂਪੁਰੀ ਜਿੱਥੇ ਵਧੀਆ ਗਾਇਕ ਹੈ, ਉੱਥੇ ਇੱਕ ਮਿਲਾਪੜਾ ਤੇ ਵਧੀਆ ਇਨਸਾਨ ਵੀ ਹੈ। ਉਸ ਨੂੰ ਗਾਇਕੀ ਦੀ ਚੇਟਕ ਬਚਪਨ ਤੋਂ ਹੈ। ਸਕੂਲ ਵਿੱਚ ਸਾਥੀਆਂ ਨੂੰ ਗੀਤ ਸੁਣਾਉਂਦਾ ਜਸਮੇਰ ਕਦੋਂ ਗਾਇਕ ਬਣ ਗਿਆ, ਇਸ ਬਾਰੇ ਉਸ ਨੂੰ ਵੀ ਪਤਾ ਨਹੀਂ ਲੱਗਿਆ। ਕੁਦਰਤ
ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਜਿਸ ਨੂੰ ਪੂਰਾ ਕਰਨ ਲਈ ਵਿਅਕਤੀ ਆਪਣੇ ਵਿੱਤ ਤੋਂ ਵੱਧ ਉਪਰਾਲੇ ਕਰਦਾ ਹੈ। ਕਈਆਂ ਦੇ ਸ਼ੌਕ ਵਿਅਕਤੀਗਤ ਹੁੰਦੇ ਹਨ ਪਰ ਕਈਆਂ ਦੇ ਸ਼ੌਕ ਨਿੱਜੀ ਹੁੰਦੇ ਹੋਏ ਵੀ ਸਮੂਹਿਕ ਹੋ ਨਿੱਬੜਦੇ ਹਨ। ਉਹ ਆਪਣੇ ਮਨ ਦੀ ਖ਼ੁਸ਼ੀ ਪੂਰੀ ਕਰਨ ਦੇ ਨਾਲ-ਨਾਲ ਅਚੇਤ ਜਾਂ ਸੁਚੇਤ ਆਪਣੇ ਧਾਰਮਿਕ, ਸਮਾਜਿਕ ਜਾਂ ਸੱਭਿਆਚਾਰਕ ਵਿਰਸੇ ਦੀ ਸੰਭਾਲ ਵੀ ਕਰ ਜਾਂਦੇ ਹਨ। ਅਜਿਹਾ ਹੀ ਇੱਕ ਸ਼ਖ਼ਸ ਹੈ ਗੁਰਮੀਤ ਸਿੰਘ ਮਲੋਆ, ਜੋ ਆਪਣੇ ਸ਼ੌਕ ਦੀ ਪੂਰਤੀ ਹਿੱਤ ਪੰਜਾਬੀ ਸੰਗੀਤ ਦਾ ਖ਼ਜ਼ਾਨਾ
ਇੱਕ ਧੀ ਦੀ ਪੁਕਾਰ
ਨਾਨਕ ਤੇਰੇ ਦੇਸ਼ ‘ਚੋਂ ਦੱਸ ਕਿੱਥੇ ਜਾਈਏ।
ਗੁਰਬਤ, ਧੱਕੇ, ਬੇਪਤੀ ਇੱਥੇ ਨਿੱਤ ਹੰਢਾਈਏ।
ਧੀਆਂ ਨਾਨਕ ਤੇਰੀਆਂ ਅੱਜ ਬੇ-ਪੱਤ ਹੋਈਆਂ।
ਕੋਈ ਨਾ ਦਿਸਦਾ ਆਸਰਾ ਕੰਧੀਂ ਲੱਗ ਰੋਈਆਂ।
ਮਾਪੇ ਵੀ ਬੇਵਸ ਨੇ ਕੀਹਦੀ ਓਟ ਲਗਾਈਏ।
ਨਾਨਕ ਤੇਰੇ ਦੇਸ਼ ‘ਚੋਂ ਦੱਸ ਕਿੱਥੇ ਜਾਈਏ।
ਮਾਵਾਂ ਨਹੀਂ ਸਾਨੂੰ ਚਾਹੁੰਦੀਆਂ ਪਾਉਣਾ ਵਿੱਚ ਦੁੱਖਾਂ।
ਜੰਮਣੋਂ ਪਹਿਲਾਂ ਮਾਰਨ ਤਾਂ ਹੀ ਵਿੱਚ ਕੁੱਖਾਂ।
ਇਸ ਜ਼ਾਲਮ ਸਮਾਜ ਵਿੱਚ ਨਾ ਧੀਆਂ ਲਿਆਈਏ।
ਨਾਨਕ ਤੇਰੇ ਦੇਸ਼ ‘ਚੋਂ ਦੱਸ ਕਿੱਥੇ ਜਾਈਏ।
ਹਰ
ਸੁਹੱਪਣ ਦੇ ਨਾਲ ਵਿਦਵਤਾ ਅਤੇ ਬਹੁਪੱਖੀ ਕਲਾਵਾਂ ਦੇ ਸੁਮੇਲ ਦਾ ਦੂਜਾ ਨਾਂ ਹੈ ਮੀਨੂ ਸੁਖਮਨ। ਚੰਡੀਗੜ੍ਹ ਸ਼ਹਿਰ ਦੀ ਜੰਮਪਲ ਮੀਨੂ ਦੇ ਪਿਤਾ ਮਨਮੋਹਨ ਸ਼ਰਮਾ ਫੂਡ ਸਪਲਾਈ ਅਫ਼ਸਰ ਹਨ ਅਤੇ ਮਾਤਾ ਸ੍ਰੀਮਤੀ ਸੁਦਰਸ਼ਨ ਸ਼ਰਮਾ ਐਮ.ਏ., ਬੀ-ਐੱਡ. ਹਨ। ਉਸ ਦਾ ਭਰਾ ਯੂ.ਐਸ.ਏ. ਵਿੱਚ ਇੰਜੀਨੀਅਰ ਦੇ ਅਹੁਦੇ ‘ਤੇ ਤਾਇਨਾਤ ਹੈ। ਅਜਿਹੇ ੳੱੁਚ-ਵਿਦਿਆ ਪ੍ਰਾਪਤ ਪਰਿਵਾਰ ਦੀ ਲਾਡਲੀ ਮੀਨੂ ਵੀ ਪਿੱਛੇ ਕਿਵੇਂ ਰਹਿ ਸਕਦੀ ਸੀ। ਉਸ ਨੇ ਦਸਵੀਂ ਤਕ ਦੀ ਮੁਢਲੀ ਪੜ੍ਹਾਈ ਸੈਕਟਰ-22 ਦੇ ਸ਼ਿਸ਼ੂ ਨਿਕੇਤਨ ਸਕੂਲ ‘ਚੋਂ ਹਾਸਲ
ਬੇਬੇ ਦਾ ਚੁੱਲ੍ਹਾ
ਸੁੰਨਾ-ਸੁੰਨਾ ਚੁੱਲ੍ਹਾ ਚੌਂਕਾ ਹੋ ਗਿਆ ਬੇਬੇ ਦਾ
ਮੂਰਤ ਵਰਗਾ ਮੁਖੜਾ
ਪਤਾ ਨਹੀਂ ਕਿੱਥੇ ਖੋਹ ਗਿਆ ਬੇਬੇ ਦਾ।
ਸੁੰਨਾ-ਸੁੰਨਾ…।
ਜਿਸ ਚੁੱਲ੍ਹੇ ’ਤੇ ਬਹਿ ਕੇ ਰਾਤੀਂ ਅੱਗ ਸੇਕਦੇ ਸੀ,
ਨੰਗ-ਧੜੰਗੇ ਗਰਮੀ ਸਰਦੀ ਕਦੇ ਨਾ ਦੇਖਦੇ ਸੀ।
ਇੱਕ ਰੁੱਤ ਐਸੀ ਆਈ ਸਭ ਕੁਝ ਖੋਹ ਗਿਆ ਬੇਬੇ ਦਾ,
ਸੁੰਨਾ-ਸੁੰਨਾ…।
ਨਿੱਕੀਆਂ-ਨਿੱਕੀਆਂ ਗੱਲਾਂ ਉਹ ਸਮਝਾਉਂਦੀ ਰਹਿੰਦੀ ਸੀ,
ਕੰਮ ਆਉਣਗੀਆਂ ਸੋਡੇ ਇਹ ਦੁਹਰਾਉਂਦੀ ਰਹਿੰਦੀ ਸੀ।
ਸਹਿਜ ਸੁਭਾਅ ਜੋ ਬੋਲਿਆ ਬਚਨ ਸੱਚ ਹੋ ਗਿਆ ਬੇਬੇ
ਮਨੁੱਖੀ ਲੋੜ ਜਾਂ ਵਿਖਾਵਾ
ਵਿਆਹ ਦੀ ਰਸਮ ਵੀ ਉਨੀ ਪੁਰਾਣੀ ਹੈ ਜਦੋਂ ਤੋਂ ਮਨੁੱਖ ਨੇ ਕਬੀਲਿਆਂ, ਸੰਗਠਤ ਸਮੂਹਾਂ, ਸਮੁਦਾਵਾਂ ਅਤੇ ਸਮਾਜਾਂ ਵਿੱਚ ਰਹਿਣਾ ਸ਼ੁਰੂ ਕੀਤਾ। ਪਰਿਭਾਸ਼ਕ ਤੌਰ ’ਤੇ ਵਿਆਹ ਇੱਕ ਅਜਿਹੀ ਰਸਮ ਹੈ ਜਿਸ ਤਹਿਤ ਮੁੰਡੇ ਅਤੇ ਕੁੜੀ ਨੂੰ ਸਮਾਜਿਕ ਅਤੇ ਕਾਨੂੰਨੀ ਤੌਰ ’ਤੇ ਪਤੀ-ਪਤਨੀ ਸਵੀਕਾਰਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸੰਤਾਨ ਉਤਪਤੀ ਤੇ ਆਪਣਾ ਪਰਿਵਾਰ ਸਥਾਪਤ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ। ਰਵਾਇਤੀ ਸਮਾਜਾਂ ਅਤੇ ਸਮੂਹਾਂ ਵਿੱਚ ਵਿਆਹ ਦੀ ਰਸਮ
ਪਟਿਆਲਾ ਦੇ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਤੇ ਬੁੱਢਾ ਦਲ ਪਬਲਿਕ ਸਕੂਲ ਵਿੱਚ ਪੜ੍ਹੀ ਸਨਮਾਨ, ਹਮੇਸ਼ਾਂ ਹੀ ਸਰਵੋਤਮ ਵਿਦਿਆਰਥਣ ਰਹੀ ਹੈ ਅਤੇ ਆਪਣੇ ਮਾਪਿਆਂ ਤੇ ਵਡੇਰਿਆਂ ਵੱਲੋਂ ਸਮਾਜਿਕ ਪੱਧਰ ਉੱਤੇ ਕੀਤੀ ਜ਼ਿੰਦਗੀ ਲਈ ਜੱਦੋ-ਜਹਿਦ ਤੋਂ ਪ੍ਰਭਾਵਿਤ ਹੋ ਕੇ ਆਪਣੇ ਲਈ ਆਪ ਨਵੇਂ ਰਾਹ ਖੋਲ੍ਹਦੀ ਨਿਕਲ ਤੁਰੀ ਹੈ। ਪਿੰਡ ਸਕਰੌਦੀ (ਜ਼ਿਲ੍ਹਾ ਸੰਗਰੂਰ) ਦੇ ਪਟਿਆਲਾ ਰਹਿੰਦੇ ਇੱਕ ਅਗਾਂਹਵਧੂ ਪਰਿਵਾਰ ਵਿੱਚ ਸ੍ਰੀ ਨਵਦੀਪ ਸਿੰਘ ਬਿੱਟੂ ਅਤੇ ਸ੍ਰੀਮਤੀ ਮੁਖਤਿਆਰ ਕੌਰ ਦੇ ਘਰ ਜਨਮੀ
ਸਮਾਜ ਨੂੰ ਨਰੋਈ ਸੇਧ ਦੇਣ ਲਈ ਲੱਚਰਤਾ ਤੋਂ ਪਰ੍ਹੇ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਲਈ ਧਾਰਮਿਕ ਗਾਇਕੀ ਮੀਲ ਪੱਥਰ ਦਾ ਕੰਮ ਕਰਦੀ ਹੈ। ਇੰਜ ਹੀ ਮਾਤਾ ਕਮਲੇਸ਼ ਅਤੇ ਪਿਤਾ ਸੋਮ ਨਾਥ ਦੇ ਵਿਹੜੇ ਦਾ ਚਿਰਾਗ਼ ਗੁਰਬਚਨ ਬਰਾੜ ਧਾਰਮਿਕ ਗਾਇਕੀ ਨੂੰ ਸਮਰਪਿਤ ਹੈ।
ਜਦੋਂ ਗੁਰਬਚਨ ਬਰਾੜ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦਾ ਵਿਦਿਆਰਥੀ ਸੀ ਤਾਂ ਉਸ ਨੇ ਪੜ੍ਹਾਈ ਦੇ ਨਾਲ-ਨਾਲ ਗਾਉਣ ਦੇ ਖੇਤਰ ਵਿੱਚ ਪੈਰ ਪਾਉਣੇ ਸ਼ੁਰੂ ਕਰ ਦਿੱਤੇ। ਛੇਵੀਂ ਕਲਾਸ ਤੋਂ ਉਸ ਨੇ ਸਕੂਲ ਦੀਆਂ ਬਾਲ ਸਭਾਵਾਂ ਵਿੱਚ
ਪੰਜਾਬ ਦੀ ਕੁਰਾਹੇ ਪਈ ਜਵਾਨੀ ਲਈ ਪ੍ਰੇਰਨਾ ਸਰੋਤ ਕਹੇ ਜਾ ਸਕਦੇ ਮਨਿੰਦਰਪਾਲ ਸਿੰਘ ਦਾ ਜਨਮ 31 ਮਾਰਚ 1988 ਨੂੰ ਪਿਤਾ ਸਤਨਾਮ ਸਿੰਘ ਅਤੇ ਮਾਤਾ ਨਰਿੰਦਰ ਕੌਰ ਦੇ ਘਰ ਜ਼ਿਲ੍ਹਾ ਅਜੀਤਗੜ੍ਹ ਦੇ ਪਿੰਡ ਦਿਆਲਪੁਰਾ ਸੋਢੀਆਂ ਵਿਖੇ ਹੋਇਆ। ਮਨਿੰਦਰ ਨੇ ਮੁਢਲੀ ਵਿਦਿਆ ਸ੍ਰੀ ਸੁਖਮਨੀ ਸਕੂਲ, ਡੇਰਾਬਸੀ ਪ੍ਰਾਇਮਰੀ ਪ੍ਰਾਪਤ ਕੀਤੀ। ਪੰਜਾਬੀ ਲੋਕ ਨਾਚ ਝੂਮਰ, ਲੁੱਡੀ, ਡੰਡਾਸ, ਢੋਲਾ, ਮਲਵਈ ਗਿੱਧਾ, ਜਿੰਦੂਆ ਉਹਦੇ ਹੱਡੀਂ ਰਚੇ ਹੋਏ ਹਨ। ਉਹ ਚਾਰ ਵਾਰ ਭਾਰਤ ਸਰਕਾਰ ਵੱਲੋਂ ਕਰਵਾਏ ਰਾਸ਼ਟਰੀ ਯੁਵਾ