ਸਰਹੱਦ ’ਤੇ ਅਮਨ-ਚੈਨ ਬਣਾਈ ਰੱਖਣ ਦਾ ਫ਼ੈਸਲਾ
ਨਵੀਂ ਦਿੱਲੀ, 20 ਮਈ
ਚੀਨ ਦੀ ਦਖਲਅੰਦਾਜ਼ੀ ਮਗਰੋਂ ਲੱਦਾਖ ’ਚ ਬਣੇ ਜਮੂਦ ਤੋਂ ‘ਸਬਕ ਸਿੱਖਦਿਆਂ’ ਭਾਰਤ ਤੇ ਚੀਨ ਨੇ ਅੱਜ ਸਰਹੱਦੀ ਝਗੜਿਆਂ ਦੇ ਛੇਤੀ ਨਿਬੇੜੇ ਲਈ ‘ਅਗਲੇਰੇ ਉਪਰਾਲੇ’ ਵਿਚਾਰਨ ਦਾ ਫੈਸਲਾ ਕੀਤਾ। ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੰਮੀ-ਚੌੜੀ ਗੱਲਬਾਤ ਹੋਈ। ਦੋਵੇਂ ਮੁਲਕਾਂ ਦੇ ਆਗੂਆਂ ਨੇ ਆਪਣੀ-ਆਪਣੀ ਸਰਹੱਦ ’ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕੰਮ ਕਰਨ ਦਾ ਫੈਸਲਾ ਕੀਤਾ ਹੈ।
ਪ੍ਰਧਾਨ
* ਪ੍ਰਣਬ ਦਾ ਸੱਦਾ * ਅਫ਼ਗਾਨ ਸਦਰ ਨੂੰ ਆਨਰੇਰੀ ਡਿਗਰੀ
ਪਾਲ ਸਿੰਘ ਨੌਲੀ
ਜਲੰਧਰ, 20 ਮਈ
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਤੀਜੀ ਕਾਨਵੋਕੇਸ਼ਨ ’ਚ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਹਰੇਕ ਯੂਨੀਵਰਸਿਟੀ ਵਿਚ ਇਕ ਅਜਿਹਾ ਵਿਲੱਖਣਤਾ ਵਾਲਾ ਕੇਂਦਰ ਹੋਣਾ ਚਾਹੀਦਾ ਹੈ ਜਿਥੇ ਖੋਜਾਂ ਆਧਾਰਤ ਪ੍ਰਗਤੀ ਪੂਰਵਕ ਤੇ ਪ੍ਰੇਰਨਾਦਾਇਕ ਕੰਮ ਹੋਣ। ਉਨ੍ਹਾਂ ਕਿਹਾ ਕਿ ਅਜਿਹੇ ਕੇਂਦਰਾਂ ਨਾਲ ਹੀ ਦੇਸ਼ ਦੇ ਵਿਦਿਅਕ ਮਿਆਰ ਨੂੰ ਹੋਰ ਉੱਚਾ ਚੁੱਕਿਆ
ਨਵੀਂ ਦਿੱਲੀ, 20 ਮਈ
ਡਰੱਗ ਵਿਵਾਦ ’ਚ ਫਸਣ ਤੋਂ ਬਾਅਦ ਪਹਿਲੀ ਵਾਰ ਆਪਣੀ ਚੁੱਪੀ ਤੋੜਦੇ ਹੋਏ ਓਲੰਪੀਅਨ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਮਾੜਾ ਸੁਪਨਾ ਸਮਾਪਤ ਹੋ ਗਿਆ ਹੈ ਤੇ ਉਸ ਨੇ ਮੁੜ ਆਮ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਹੈ।
ਵਿਜੇਂਦਰ ਨੇ ਕਿਹਾ ਕਿ ਇਹ ਉਸ ਲਈ ਸੰਕਟ ਤੋਂ ਵੱਧ ਸਖਤ ਸਬਕ ਸੀ ਜਿਸ ਨੇ ਉਸ ਨੂੰ ਮਜ਼ਬੂਤ ਤੇ ਚਲਾਕ ਬਣਾਇਆ। ਦੋ ਮਹੀਨੇ ਪਹਿਲਾਂ ਇਸ ਵਿਵਾਦ ਦੇ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਖਾਮੋਸ਼ੀ ਤੋੜਦਿਆਂ ਓਲੰਪਿਕ ਕਾਂਸੀ ਤਗਮਾ ਜੇਤੂ ਵਿਜੇਂਦਰ ਨੇ ਇਕ ਪ੍ਰੈਸ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਈ
ਪੰਜਾਬ ਪੁਲੀਸ ਨੇ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ‘ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵਿਰੁੱਧ ਝੂਠੀ ਸ਼ਿਕਾਇਤ ਦਰਜ ਕਰਵਾਉਣ ਦੇ ਦੋਸ਼ ਤਹਿਤ ਕੇਸ ਦਰਜ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਇਕ ਸਹਿਯੋਗੀ ਵਿਰੁੱਧ ਵੀ ਕੇਸ ਦਰਜ ਕੀਤਾ ਜਾ ਰਿਹਾ ਹੈ।
ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਨੇ ਗੁਰੂ ਹਰਸਹਾਏ ਹਲਕੇ ਦੇ ਵਿਧਾਇਕ
ਨਵੀਂ ਦਿੱਲੀ, 20 ਮਈ
ਇੰਡੀਅਨ ਪ੍ਰੀਮੀਅਰ ਲੀਗ ’ਚ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਣ ਵਾਲੀ ਚੇਨਈ ਸੁਪਰਕਿੰਗਜ਼ ਦੀ ਟੀਮ ਇਸ ਸੈਸ਼ਨ ’ਚ ਮੁੰਬਈ ਇੰਡੀਅਨਜ਼ ਤੋਂ ਦੋਵੇਂ ਮੈਚ ਗੁਆਉਣ ਦੇ ਬਾਵਜੂਦ ਭਲਕੇ ਇੱਥੇ ਫਿਰੋਜ਼ਸ਼ਾਹ ਕੋਟਲਾ ’ਚ ਹੋਣ ਵਾਲੇ ਪਹਿਲੇ ਕੁਆਲੀਫਾਇਰ ’ਚ ਵੱਡੇ ਮੈਚਾਂ ਦੇ ਆਪਣੇ ਵੱਡੇ ਤਜਰਬੇ ਦੇ ਜ਼ੋਰ ’ਤੇ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ।
ਸਪੌਟ ਫਿਕਸਿੰਗ ’ਚ ਫ਼ਸੇ ਆਈਪੀਐਲ ਦਾ ਇਹ ਮੈਚ ਜੇਕਰ ਆਸ ਮੁਤਾਬਕ ਰੋਮਾਂਚਕ ਹੁੰਦਾ ਹੈ ਤਾਂ ਇਸ ਨਾਲ ਕ੍ਰਿਕਟ ਪ੍ਰੇਮੀਆਂ ਦਾ ਧਿਆਨ ਵਿਵਾਦਾਂ ਤੋਂ
ਨਵੀਂ ਦਿੱਲੀ, 19 ਮਈ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਦੇਸ਼ ਦੇ ਦੌਰੇ ਉੱਤੇ ਪੁੱਜੇ ਚੀਨੀ ਪ੍ਰਧਾਨ ਮੰਤਰੀ ਲੀ ਖਚਿਆਂਗ ਨੇ ਅੱਜ ਇੱਥੇ ਵੱਖ-ਵੱਖ ‘ਅਹਿਮ ਮੁੱਦਿਆਂ’ ਉੱਤੇ ਗੱਲਬਾਤ ਕੀਤੀ। ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਬੀਤੇ ਮਾਰਚ ਮਹੀਨੇ ਅਹੁਦਾ ਸੰਭਾਲਣ ਪਿੱਛੋਂ ਆਪਣੇ ਪਹਿਲੇ ਵਿਦੇਸ਼ੀ ਦੌਰੇ ਉੱਤੇ ਭਾਰਤ ਪੁੱਜੇ 57 ਸਾਲਾ ਸ੍ਰੀ ਲੀ ਕੋਲ ਚੀਨ ਦੀ ਲੱਦਾਖ਼ ਵਿੱਚ ਹਾਲੀਆ ਘੁਸਪੈਠ ਦਾ ਮੁੱਦਾ ਖ਼ਾਸ ਤੌਰ ’ਤੇ ਉਠਾਇਆ। ਉਨ੍ਹਾਂ ਚੀਨ ਤੋਂ ਭਾਰਤ ਵਿੱਚ ਆਉਣ ਵਾਲੇ ਦਰਿਆਵਾਂ ਸਬੰਧੀ ਮੁੱਦਾ
* ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ * ਨੌਂ ਗੱਡੀਆਂ ਦੀ ਭੰਨਤੋੜ ਤੇ ਸਾੜਫੂਕ
ਇਕਬਾਲ ਸਿੰਘ ਸ਼ਾਂਤ
ਲੰਬੀ, 19 ਮਈ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਵਿੱਚ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਬਾਦਲ ਜ਼ੋਨ ਤਹਿਤ ਪੈਂਦੇ ਪਿੰਡ ਮਾਨਾ ਵਿੱਚ ਬੂਥ ‘ਤੇ ਕਬਜ਼ੇ ਨੂੰ ਲੈ ਕੇ ਹਾਕਮ ਧਿਰ ਅਕਾਲੀ ਦਲ ਤੇ ਵਿਰੋਧੀ ਧਿਰ ਕਾਂਗਰਸ ਦੇ ਸਮਰਥਕਾਂ ਵਿਚਾਲੇ ਹੋਏ ਖੂਨੀ ਟਾਕਰਾਅ ਵਿੱਚ ਨੌਂ ਗੱਡੀਆਂ ਦੀ ਸਾੜਫੂਕ ਤੇ ਭੰਨਤੋੜ ਕੀਤੀ ਗਈ। ਇਸ ਦੌਰਾਨ ਪਿੰਡ ਦੇ ਲੋਕਾਂ ‘ਤੇ ਸ਼ਰੇਆਮ
ਦਵਿੰਦਰਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਈ
ਪੰਜਾਬ ਵਿਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦੌਰਾਨ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਹਮਾਇਤੀਆਂ ਦਰਮਿਆਨ ਹਿੰਸਾ ਦੀਆਂ ਇਕ ਦਰਜਨ ਤੋਂ ਵੱਧ ਘਟਨਾਵਾਂ ਵਾਪਰੀਆਂ। ਇਨ੍ਹਾਂ ਵਿਚ ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ, ਪਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ। ਸੂਬਾਈ ਚੋਣ ਕਮਿਸ਼ਨ ਵੱਲੋਂ ਜਾਰੀ ਮੁਢਲੇ ਅੰਕੜਿਆਂ ਅਨੁਸਾਰ ਪੋਲਿੰਗ 70 ਫੀਸਦੀ ਰਹੀ। ਮਾਨਸਾ ਜ਼ਿਲ੍ਹੇ ਵਿਚ
ਚੇਨਈ, 19 ਮਈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕਿਹਾ ਹੈ ਕਿ ਸਪੌਟ ਫਿਕਸਿੰਗ ਦੇ ਦੋਸ਼ ਹੇਠ ਫੜੇ ਗਏ ਆਈਪੀਐਲ ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ ਦੇ ਤਿੰਨ ਗੇਂਦਬਾਜ਼ਾਂ ਖਿਲਾਫ਼ ਜਾਂਚ ਵਿੱਚ ਦੋਸ਼ੀ ਪਾਏ ਜਾਣ ਦੀ ਸੂਰਤ ਵਿੱਚ ਨਿਯਮਾਂ ਮੁਤਾਬਕ ‘ਸਖ਼ਤ’ ਕਾਰਵਾਈ ਕੀਤੀ ਜਾਵੇਗੀ, ਜਿਸ ਲਈ ਉਸ ਨੂੰ ਜਾਂਚ ਰਿਪੋਰਟ ਦੀ ਉਡੀਕ ਹੈ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਨੇ ਇਸ ਦਾਗ਼ੀ ਤਿੱਕੜੀ ਖਿਲਾਫ਼ ਫੌਜਦਾਰੀ ਕੇਸ ਦਰਜ ਕਰਵਾਉਣ ਦਾ ਐਲਾਨ ਕੀਤਾ ਹੈ, ਜਦੋਂ ਕਿ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲੀਸ
ਕਾਬੁਲ, 19 ਮਈ
ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਇਸ ਹਫਤੇ ਨਵੀਂ ਦਿੱਲੀ ਦੇ ਦੌਰੇ ਦੌਰਾਨ ਭਾਰਤੀ ਅਧਿਕਾਰੀਆਂ ਨਾਲ ਹਥਿਆਰਾਂ ਦੇ ਵੱਡੇ ਸੌਦਿਆਂ ਬਾਰੇ ਚਰਚਾ ਕਰਨ ਦੀ ਯੋਜਨਾ ਹੈ। ਅਫਗਾਨਿਸਤਾਨ ਦੇ ਪਾਕਿਸਤਾਨ ਨਾਲ ਇਸ ਸਮੇਂ ਚੱਲ ਰਹੇ ਸਰਹੱਦੀ ਵਿਵਾਦ ਦੇ ਸੰਦਰਭ ਵਿਚ ਇਹ ਅਹਿਮ ਘਟਨਾ´ਮ ਹੋਏਗਾ। ਕਾਬੁਲ ਦਾ ਦਿੱਲੀ ਵੱਲ ਨੂੰ ਝੁਕਾਅ ਇਸਲਾਮਾਬਾਦ ਨੂੰ ਨਾਰਾਜ਼ ਕਰ ਸਕਦਾ ਹੈ, ਜਿਥੇ ਪਹਿਲਾਂ ਦੋ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਮੁੜ ਸੱਤਾ ਦੀ ਕਮਾਨ ਸਾਂਭ ਰਹੇ ਹਨ ਤੇ ਜਿਨ੍ਹਾਂ
* 1.10 ਕਰੋੜ ਵੋਟਰ ਪਾਉਣਗੇ ਵੋਟਾਂ * 19350 ਪੋਲਿੰਗ ਬੂਥ ਬਣਾਏ
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਈ
ਪੰਜਾਬ ਵਿੱਚ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਪਹਿਲੇ ਅਮਲ ਲਈ ਭਲਕੇ ਵੋਟਾਂ ਪੈਣਗੀਆਂ। ਸੂਬੇ ਦੇ ਦਿਹਾਤੀ ਖੇਤਰ ਨਾਲ ਸਬੰਧੀ 1 ਕਰੋੜ 10 ਲੱਖ ਵੋਟਰ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸਮਿਤੀਆਂ ਦੇ ਮੈਂਬਰਾਂ ਦੀ ਚੋਣ ਲਈ ਵੋਟਾਂ ਪਾਉਣਗੇ। ਇਨ੍ਹਾਂ ਸੰਸਥਾਵਾਂ ਲਈ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ। ਜ਼ਿਲ੍ਹਾ
ਲੱਦਾਖ ’ਚ ਘੁਸਪੈਠ ਸਮੇਤ ਸਾਰੇ ਦੁਵੱਲੇ ਮੁੱਦਿਆਂ ’ਤੇ ਹੋਵੇਗੀ ਚਰਚਾ
ਨਵੀਂ ਦਿੱਲੀ, 18 ਮਈ
ਚੀਨ ਦੇ ਪ੍ਰਧਾਨ ਮੰਤਰੀ ਲੀ. ਖਚਿਆਂਗ ਤਿੰਨ ਦਿਨਾਂ ਦੇ ਦੌਰੇ ’ਤੇ ਭਲਕੇ ਇਥੇ ਪੁੱਜ ਰਹੇ ਹਨ। ਪ੍ਰਧਾਨ ਮੰਤਰੀ ਬਣਨ ਮਗਰੋਂ ਉਨ੍ਹਾਂ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈ ਤੇ ਇਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਸ੍ਰੀ ਲੀ ਦੇ ਦੌਰੇ ਮੌਕੇ ਭਾਰਤ ਉਨ੍ਹਾਂ ਅੱਗੇ ਚੀਨੀ ਫੌਜਾਂ ਵੱਲੋਂ ਲੱਦਾਖ ’ਚ ਕੀਤੀ ਗਈ ਘੁਸਪੈਠ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕਰੇਗਾ। ਚੀਨੀ ਪ੍ਰਧਾਨ
ਜਾਂਚ ਟੀਮਾਂ ਅਹਿਮਦਾਬਾਦ, ਮੁੰਬਈ, ਹੈਦਰਾਬਾਦ ਤੇ ਕੋਲਕਾਤਾ ਪੁੱਜੀਆਂ
ਮੁੰਬਈ/ਨਵੀਂ ਦਿੱਲੀ, 18 ਮਈ
ਆਈਪੀਐਲ ਸਪੌਟ ਫਿਕਸਿੰਗ ਦੀ ਤਹਿ ਤਕ ਜਾਂਦਿਆਂ ਮੁੰਬਈ ਕਰਾਈਮ ਬਰਾਂਚ ਨੇ ਇਕ ਹੋਟਲ ਦੇ ਕਮਰੇ ਵਿਚ ਸ੍ਰੀਸ਼ਾਂਤ ਦਾ ਲੈਪਟਾਪ, ਆਈ ਪੈਡ ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸੇ ਦੌਰਾਨ ਦਿੱਲੀ ਪੁਲੀਸ ਨੇ ਇਸ ਕਾਂਡ ਦੀਆਂ ਪਰਤਾਂ ਖੋਲ੍ਹਣ ਲਈ ਆਪਣੀਆਂ ਟੀਮਾਂ ਮੁੰਬਈ, ਅਹਿਮਦਾਬਾਦ, ਕੋਲਕਾਤਾ ਤੇ ਹੈਦਰਾਬਾਦ ਲਈ ਰਵਾਨਾ ਕੀਤੀਆਂ ਹਨ। ਦਿੱਲੀ ਪੁਲੀਸ ਕ੍ਰਿਕਟਰ ਸ੍ਰੀਸ਼ਾਂਤ ਅਜੀਤ ਚੰਦੀਲਾ
ਲੁਧਿਆਣਾ ਦੀ ਮਹਿਕ ਤੇ ਮਲੋਟ ਦੀ ਮਨਿੰਦਰ ਬਰਾਬਰ ਅੰਕ ਲੈ ਕੇ ਅੱਵਲ
ਦਰਸ਼ਨ ਸਿੰਘ ਸੋਢੀ
ਮੁਹਾਲੀ, 18 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਵਰ੍ਹੇ ਮਾਰਚ ਮਹੀਨੇ ਲਏ ਬਾਰ੍ਹਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰੀ ਫੇਰ ਕੁੜੀਆਂ ਨੇ ਵੱਧ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣੀ ਸਰਦਾਰੀ ਬਰਕਰਾਰ ਰੱਖੀ। ਨਤੀਜਿਆਂ ਵਿਚ ਭਾਵੇਂ ਨਿਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਮੱਲਾਂ ਮਾਰੀਆਂ ਹਨ ਪਰ ਸਰਕਾਰੀ ਸਕੂਲਾਂ ਦਾ ਨਤੀਜਾ ਵੀ ਕਾਫੀ ਚੰਗਾ ਰਿਹਾ ਹੈ ਅਤੇ ਪੇਂਡੂ ਸਕੂਲਾਂ
ਦਵਿੰਦਰ ਸਿੰਘ ਭੰਗੂ
ਰਈਆ, 18 ਮਈ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਾਇਆ ਹੋਇਆ ਪੱਕਾ ਮੋਰਚਾ ਅੱਜ ਚੁੱਕ ਲਿਆ ਤੇ ਗਹਿਰੀ ਮੰਡੀ ਰੇਲਵੇ ਸਟੇਸ਼ਨ ਉਤੇ ਜਾ ਕੇ ਉਥੇ ਅੰਮ੍ਰਿਤਸਰ-ਦਿੱਲੀ ਰੇਲ ਲਾਈਨ ਉਤੇ ਆਵਾਜਾਈ ਲਈ ਬੰਦ ਕਰ ਦਿੱਤੀ। ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਜ ਰੇਲ ਆਵਾਜਾਈ ਰੋਕ ਕੇ ਬੈਠੇ ਕਿਸਾਨਾਂ ਦਾ ਆਖ਼ਰਕਾਰ ਦੇਰ ਸ਼ਾਮ ਸਰਕਾਰ ਨਾਲ ਮੰਗਾਂ ਮੰਨਣ ਸਬੰਧੀ ਸਮਝੌਤਾ ਹੋ ਗਿਆ। ਇਸ ਮਗਰੋਂ ਉਨ੍ਹਾਂ ਰਾਤ ਲਗਪਗ 9 ਵਜੇ ਧਰਨਾ ਖ਼ਤਮ ਕਰ ਦਿੱਤਾ। ਇਸ
ਨਵੀਂ ਦਿੱਲੀ, 17 ਮਈ
ਸੁਪਰੀਮ ਕੋਰਟ ਨੇ ਸੀਬੀਆਈ ਨੂੰ ਖ਼ੁਦਮੁਖ਼ਤਾਰੀ ਦੇਣ ਦੇ ਮਾਮਲੇ ਦੀ ਨਿਰਖ਼-ਪਰਖ਼ ਕਰ ਰਹੇ ਮੰਤਰੀ ਸਮੂਹ ਦੇ ਕੰਮਕਾਜ ਵਿੱਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਅਦਾਲਤ ਨੇ ਅੱਜ ਇਸ ਸਬੰਧੀ ਏਜੰਸੀ ਦੇ ਅਧਿਕਾਰੀਆਂ ਵੱਲੋਂ ਦਾਇਰ ਉਹ ਪਟੀਸ਼ਨ ਖ਼ਾਰਜ ਕਰ ਦਿੱਤੀ, ਜਿਸ ਵਿੱਚ ਮੰਤਰੀ ਸਮੂਹ ਨੂੰ ਇਹ ਹਦਾਇਤ ਦੇਣ ਦੀ ਮੰਗ ਕੀਤੀ ਗਈ ਸੀ ਕਿ ਉਹ ਆਪਣੀਆਂ ਸਿਫ਼ਾਰਸ਼ਾਂ ਦੇਣ ਤੋਂ ਪਹਿਲਾਂ ਸੀਬੀਆਈ ਬਾਰੇ ਸੰਸਦੀ ਕਮੇਟੀਆਂ ਦੀਆਂ ਰਿਪੋਰਟਾਂ ਨੂੰ ਵਿਚਾਰੇ।
ਸੁਪਰੀਮ ਕੋਰਟ ਦੇ ਜਸਟਿਸ ਬੀ.ਐਸ.