ਨਿੱਜੀ ਪੱਤਰ ਪ੍ਰੇਰਕ
ਸਿਰਸਾ, 24 ਜੂਨ
ਸੂਚਨਾ ਤੇ ਲੋਕ ਸੰਪਰਕ, ਭਾਸ਼ਾ ਅਤੇ ਸੰਸਕ੍ਰਿਤੀ ਵਿਭਾਗ ਦੀ ਵੱਲੋਂ ਦੇਰ ਰਾਤ ਸਥਾਨਕ ਜੇ.ਸੀ.ਡੀ. ਸਿਰਸਾ ਦੇ ਅਬਦੁਲ ਕਲਾਮ ਆਡੀਟੋਰੀਅਮ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਨਾਟਕ ਦਾਸਤਾਨ-ਏ-ਅੰਬਾਲਾ ਦਾ ਮੰਚਨ ਕੀਤਾ ਗਿਆ।
ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਜੇਸੀਡੀ ਦੇ ਡਾਇਰੈਕਟਰ ਜਨਰਲ ਡਾ. ਕੁਲਦੀਪ ਸਿੰਘ ਢੀਂਡਸਾ ਨੇ ਸ਼ਿਰਕਤ ਕੀਤੀ। ਇਸ ਨਾਟਕ ਵਿੱਚ ਦਿਖਾਇਆ ਗਿਆ ਕਿ ਜਦੋਂ ਅੰਬਾਲਾ ਦੀ ਰਾਣੀ ਦਇਆ ਕੌਰ ਨੂੰ ਰਣਜੀਤ ਸਿੰਘ ਅਤੇ ਡਲਹੌਜ਼ੀ ਤੋਂ ਖ਼ਤਰਾ ਸੀ ਤਾਂ ਦਇਆ ਕੌਰ ਨੇ ਭਾਰਤ ਦੀ ਪਹਿਲੀ ਮਹਿਲਾ ਸੈਨਾ ਬਣਾਈ। ਅੰਗਰੇਜ਼ਾਂ ਨੇ ਇੱਥੋਂ ਦੇ ਲੋਕਾਂ ਨੂੰ ਆਪਣਾ ਗੁਲਾਮ ਬਣਾਉਣ ਲਈ ਇੱਥੋਂ ਦਾ ਵਪਾਰ ਖ਼ਤਮ ਕਰ ਦਿੱਤਾ। ਨਾਟਕ ਵਿੱਚ ਉਸ ਸਮੇਂ ਦੇ ਦਰਬਾਰੀਆਂ ਦਾ ਯੋਗਦਾਨ ਵੀ ਦਿਖਾਇਆ ਗਿਆ। ਨਾਟਕ ਦਾ ਨਿਰਦੇਸ਼ਨ ਦੇਸ਼ ਦੇ ਮਸ਼ਹੂਰ ਕਲਾਕਾਰ ਮਨੀਸ਼ ਜੋਸ਼ੀ ਨੇ ਕੀਤਾ ਸੀ, ਜਦੋਂ ਕਿ ਡਾਂਸ ਕੰਪੋਜੀਸ਼ਨ ਰਾਖੀ ਦੂਬੇ ਅਤੇ ਸੈਂਡੀ ਨਾਗਰ ਨੇ ਕੀਤਾ ਸੀ।