ਨਵੀਂ ਦਿੱਲੀ: ਭਾਰਤ ਦੇ ਸਾਬਕਾ ਜੂੁਨੀਅਰ ਹਾਕੀ ਖਿਡਾਰੀ ਰਾਜੀਵ ਮਿਸ਼ਰਾ ਦੀ ਵਾਰਾਣਸੀ ਦੇ ਸਰਸੌਲੀ ਇਲਾਕੇ ਵਿੱਚ ਸਥਿਤ ਰਿਹਾਇਸ਼ ‘ਤੇ ਭੇਤ-ਭਰੀ ਹਾਲਤ ‘ਚ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਰਾਜੀਵ ਦੀ ਮੌਤ ਕੁੱਝ ਦਿਨ ਪਹਿਲਾਂ ਹੋ ਗਈ ਸੀ ਅਤੇ ਉਸ ਦੇ ਘਰ ਵਿੱਚੋਂ ਬਦਬੂ ਆਉਣ ‘ਤੇ ਗੁਆਂਢੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ। ਰਾਜੀਵ ਨੂੰ 1997 ਲੰਡਨ ਦੇ ਜੂਨੀਅਰ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਉਸ ਸਮੇਂ ਭਾਰਤੀ ਹਾਕੀ ਟੀਮ ਦਾ ਉੱਭਰਦਾ ਖਿਡਾਰੀ ਮੰਨਿਆ ਜਾਂਦਾ ਸੀ। ਵਾਰਾਣਸੀ ਵਿੱਚ ਉੱਤਰ ਰੇਲਵੇ ਦੇ ਲਖਨਊ ਡਵੀਜ਼ਨ ‘ਚ ਮੁੱਖ ਟਿਕਟ ਇੰਸਪੈਕਟਰ (ਸੀਆਈਟੀ) ਦੇ ਅਹੁਦੇ ‘ਤੇ ਤਾਇਨਾਤ ਹੋਣ ਕਾਰਨ ਉਹ ਇਕੱਲਾ ਰਹਿੰਦਾ ਸੀ। ਉਸ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹਨ, ਜੋ ਲਖਨਊ ਰਹਿੰਦੇ ਹਨ। -ਪੀਟੀਆਈ