ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 29 ਜੂਨ
ਕੇਂਦਰੀ ਵਿਦਿਆਲਿਆ ਉੱਭਾਵਾਲ ਵਿੱਚ ਲਾਇਨਜ਼ ਕਲੱਬ ਸੰਗਰੂਰ ਰਾਇਲ ਵੱਲੋਂ ਮਲਟੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ‘ਚ ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਨਵਦੀਪ, ਮਨੋਰੋਗਾਂ ਦੇ ਮਾਹਰ ਡਾ. ਆਯੁਸ਼ ਸ਼ਰਮਾ, ਅੱਖਾਂ ਦੇ ਮਾਹਿਰ ਡਾ. ਵੈਭਵ ਮਿੱਤਲ, ਡਾ. ਹਿਮਾਸ਼ੂ, ਡਾ. ਸੰਜੀਵ ਕਾਂਸਲ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦਾ ਉਦਾਘਟਨ ਸਰਪੰਚ ਅਮਰਜੀਤ ਕੌਰ ਵੱਲੋਂ ਗੁਰਮੇਲ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਕਲੱਬ ਦੇ ਰੀਜਨਲ ਚੇਅਰਮੈਨ ਅਸ਼ੋਕ ਗਰਗ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਪ੍ਰਿੰਸੀਪਲ ਅੰਜਨਾ ਗੰਗਵਾਰ ਨੇ ਕਲੱਬ ਪ੍ਰਧਾਨ ਐੱਸ.ਪੀ. ਸ਼ਰਮਾ, ਡਾ. ਪ੍ਰਸ਼ੋਤਮ ਸਾਹਨੀ ਤੇ ਹੋਰ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਵਿਕਾਸ ਲਈ ਇਹ ਸ਼ਲਾਘਾ ਯੋਗ ਉਪਰਾਲਾ ਹੈ। ਕੈਂਪ ਵਿੱਚ 150 ਦੇ ਲਗਭਗ ਮਰੀਜ਼ਾਂ ਦੀ ਜਾਂਚ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵਿਕਾਸ ਗੁਪਤਾ, ਭੁਪੇਸ਼ ਭਾਰਦਵਾਜ, ਅੰਕਸ਼ ਕਾਂਸਲ, ਡੀਪੀ ਬਾਤਿਸ਼, ਰਾਜੀਵ ਸ਼ਰਮਾ, ਮੋਹਿਤ ਕੁਮਾਰ, ਰਾਜੀਵ ਜਿੰਦਲ, ਨੰਦ ਕਿਸ਼ੋਰ ਤੇ ਹੋਰ ਕਲੱਬ ਮੈਂਬਰਾਂ ਦਾ ਕੈਂਪ ‘ਚ ਵਿਸ਼ੇਸ਼ ਯੋਗਦਾਨ ਰਿਹਾ।