ਰੇਲ ਗੱਡੀ ਹੇਠ ਆ ਕੇ ਮੌਤ
ਬਰੇਟਾ: ਇੱਥੇ ਦੀ ਰੇਲਵੇ ਲਾਈਨ ਤੋਂ ਅਗਲੇ ਇਲਾਕੇ ਦੇ ਰਹਿਣ ਵਾਲੇ ਪੰਡਤ ਰਾਮ ਦੇਵ (52) ਦੀ ਬੀਤੀ ਰਾਤ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਸਥਾਨਕ ਰੇਲਵੇ ਪੁਲੀਸ ਵੱਲੋਂ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ