ਪੱਤਰ ਪ੍ਰੇਰਕ
ਜ਼ੀਰਾ, 20 ਅਕਤੂਬਰ
ਮਾਰਕੀਟ ਕਮੇਟੀ ਦਫਤਰ ਜ਼ੀਰਾ ’ਚੋਂ ਬਿਜਲੀ ਦਾ ਸਾਮਾਨ ਚੋਰੀ ਹੋ ਗਿਆ। ਥਾਣਾ ਸਦਰ ਜ਼ੀਰਾ ਪੁਲੀਸ ਕੋਲ ਕੀਤੀ ਸ਼ਿਕਾਇਤ ’ਚ ਦਫਤਰ ਦੇ ਕਰਮਚਾਰੀ ਨੇ ਦੱਸਿਆ ਕਿ ਉਸ ਨੇ ਜਦੋਂ ਦਫਤਰ ਦੇ ਬਿਜਲੀ ਵਾਲੇ ਸਟੋਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਤਾ ਲੱਗਾ ਕਿ ਸਟੋਰ ਦੇ ਪਿਛਲੇ ਦਰਵਾਜ਼ੇ ਦਾ ਕੁੰਡਾ ਟੁੱਟਾ ਹੋਇਆ ਸੀ ਤੇ ਬਿਜਲੀ ਦਾ ਸਾਮਾਨ ਹੋ ਚੁੱਕਿਆ ਸੀ, ਜਿਸ ਵਿਚ ਸਵਿੱਚ, ਛੱਤ ਵਾਲੇ ਪੱਖੇ, ਮੋਆਇਚਰ ਮੀਟਰ ਵੱਡੇ, ਸਟੈਪਲਾਈਜ਼ਰ, ਤਾਰਾਂ, ਹੈੱਡਲਾਈਟ ਆਦਿ ਸ਼ਾਮਲ ਹੈ। ਉਸ ਨੇ ਦੱਸਿਆ ਕਿ ਘਟਨਾ ਨੂੰ ਕਿਸੇ ਅਣਪਛਾਤੇ ਨੇ ਅੰਜਾਮ ਦਿੱਤਾ ਹੈ। ਕਮੇਟੀ ਕਰਮਚਾਰੀ ਦੀ ਸ਼ਿਕਾਇਤ ’ਤੇ ਸਥਾਨਕ ਪੁਲੀਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।