ਪਰਮਜੀਤ ਸਿੰਘ
ਫਾਜ਼ਿਲਕਾ, 17 ਮਾਰਚ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਲੱਖੇ ਕੇ ਉਤਾੜ ਦੇ ਖੇਤ ’ਚੋਂ ਲੰਘਣ ਵਾਲੇ ਪਾਣੀ ਵਾਲੇ ਖਾਲੇ (ਪਾਈਪ) ’ਚੋਂ ਨਵਜਾਤ ਬੱਚੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਲੱਖੇ ਕੇ ਉਤਾੜ ਦੇ ਸਰਪੰਚ ਦੇਸ ਰਾਜ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ ਸਾਢੇ 7 ਵਜੇ ਖਾਲੇ ’ਚੋਂ ਰੋਂਦੀ ਹੋਈ ਬੱਚੀ ਨੂੰ ਚੁੱਕਿਆ ਅਤੇ ਆਪਣੇ ਘਰ ਲੈ ਆਏ ਅਤੇ ਬੱਚੀ ਦੀ ਸਾਫ਼ ਸਫ਼ਾਈ ਕਰਕੇ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੇਖਣ ’ਤੇ ਇੰਜ ਜਾਪਤਾ ਹੈ ਕਿ ਬੱਚੀ ਸਿਰਫ਼ 2 ਤੋਂ 3 ਘੰਟਿਆਂ ਦੀ ਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਫ਼ੀ ਪੁੱਛਗਿੱਛ ਕੀਤੀ ਗਈ ਹੈ, ਪਰ ਪਤਾ ਨਹੀਂ ਲੱਗ ਸਕਿਆ ਕਿ ਇਹ ਬੱਚੀ ਕਿਸ ਦੀ ਹੈ।