ਬੈਂਕਾਕ, 12 ਅਕਤੂਬਰ
ਫੌਜ ਸ਼ਾਸਤ ਮਿਆਂਮਾਰ ਦੀ ਅਦਾਲਤ ਨੇ ਸੱਤਾ ਤੋਂ ਬੇਦਖਲ ਕੀਤੀ 77 ਸਾਲਾ ਨੇਤਾ ਆਂਗ ਸਾਂ ਸੂ ਕੀ ਨੂੰ ਭ੍ਰਿਸ਼ਟਾਚਾਰ ਦੇ ਦੋ ਹੋਰ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਉਨ੍ਹਾਂ ਨੂੰ ਕ੍ਰਮਵਾਰ ਦੋ ਅਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਕੁੱਲ 26 ਸਾਲ ਦੀ ਸਜ਼ਾ ਭੁਗਤਣੀ ਪਵੇਗੀ।