ਮਿਸਾਮਰੀ, 17 ਅਕਤੂਬਰ
ਅਰੁਣਾਚਲ ਪ੍ਰਦੇਸ਼ ਵਿਚ ਐਲਏਸੀ ’ਤੇ ਭਾਰਤ ਨੇ ਆਪਣੀ ਦਿਨ ਤੇ ਰਾਤ ਦੀ ਨਿਗਰਾਨੀ ਵਧਾ ਦਿੱਤੀ ਹੈ। ਇਸ ਲਈ ਅਤਿ-ਆਧੁਨਿਕ ਤਕਨੀਕ ਵਰਤੀ ਜਾ ਰਹੀ ਹੈ ਤੇ ਵਿਆਪਕ ਰਣਨੀਤੀ ਬਣਾਈ ਗਈ ਹੈ। ਚੀਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਫ਼ੌਜੀ ਤਿਆਰੀ ਮਜ਼ਬੂਤ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਜ਼ਰਾਈਲ ਦੇ ਬਣੇ ਡਰੋਨ ਚੌਵੀ ਘੰਟੇ ਐਲਏਸੀ ਨੇੜੇ ਗਤੀਵਿਧੀਆਂ ਉਤੇ ਨਜ਼ਰ ਰੱਖ ਰਹੇ ਹਨ। ਹਲਕੇ ਹੈਲੀਕੌਪਟਰ ਰੁਦਰਾ ਦਾ ਇਕ ਰੂਪ ਵੀ ਤਾਇਨਾਤ ਕੀਤਾ ਗਿਆ ਹੈ। ਇਹ ਸਾਰੇ ਉਪਕਰਨ ਪਹਾੜੀ ਇਲਾਕੇ ਵਿਚੋਂ ਲਗਾਤਾਰ ਤਸਵੀਰਾਂ ਤੇ ਹੋਰ ਡੇਟਾ ਭੇਜ ਰਹੇ ਹਨ। -ਪੀਟੀਆਈ