ਨਵੀਂ ਦਿੱਲੀ, 17 ਅਕਤੂਬਰ
ਆਰਐੱਸਐੱਸ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਕਿਹਾ ਕਿ ਕਸ਼ਮੀਰ ਵਿੱਚ ਸਿਆਸੀ ਭਾਸ਼ਣ ਬਦਲ ਗਏ ਅਤੇ ਖ਼ੁਦਮੁਖਤਿਆਰੀ ਤੇ ਵੱਖਵਾਦ ਦੀ ਥਾਂ ਹੁਣ ਜਮਹੂਰੀਅਤ ਤੇ ਤਰੱਕੀ ਨੇ ਲੈ ਲਈ ਹੈ ਜੋ ਸਵਾਗਤਯੋਗ ਕਦਮ ਹੈ। ਭਾਜਪਾ ਦੇ ਪੰਜ ਸਾਲਾਂ ਲਈ ਜਨਰਲ ਸਕੱਤਰ ਰਹੇ ਤੇ ਜੰਮੂ ਕਸ਼ਮੀਰ ਵਿੱਚ ਪਾਰਟੀ ਮਾਮਲਿਆਂ ਦੇ ਇੰਚਾਰਜ ਮਾਧਵ ਨੇ ਕਿਹਾ ਕਿ ਵਾਦੀ ਵਿੱਚ ਭਾਰਤ ਵਿਰੋਧੀ ਤਾਕਤਾਂ ਕਮਜ਼ੋਰ ਤੇ ਅਲੱਗ-ਥਲੱਗ ਹੋ ਗਈਆਂ ਹਨ।
ਉਨ੍ਹਾਂ ਇਸ ਖ਼ਬਰ ਏਜੰਸੀ ਨੂੰ ਦੱਸਿਆ,‘ਕਸ਼ਮੀਰ ਹੁਣ ਵੱਖਰੀ ਰਾਹ ’ਤੇ ਤੁਰ ਰਿਹਾ ਹੈ। ਜਦੋਂ ਤੁਸੀਂ ਅਮਨ-ਅਮਾਨ ਖ਼ਰੀਦਣਾ ਹੁੁੰਦਾ ਹੈ ਤਾਂ ਇਸ ਲਈ ਕੁਝ ਸਮਝੌਤੇ ਕਰਨੇ ਪੈਂਦੇ ਹਨ ਪਰ ਸ਼ਾਂਤੀ ਬਣਾਈ ਰੱਖਣ ਲਈ ਤਾਕਤਵਰ ਸਥਿਤੀ ਵਿੱਚ ਹੋਣਾ ਪੈਂਦਾ ਹੈ।’ ਮਾਧਵ ਨੇ ਆਪਣੀ ਹਾਲ ਹੀ ਵਿੱਚ ਆਈ ਪੁਸਤਕ ‘ਹਿੰਦੂਤਵ ਪੈਰਾਡਿਗਮ’ ਵਿੱਚ ਕਸ਼ਮੀਰ ਮਸਲੇ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਹੈ। -ਪੀਟੀਆਈ