ਕਰਾਚੀ, 11 ਅਕਤੂਬਰ
ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਅੱਜ ਪਾਕਿਸਤਾਨ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਪੀੜਤਾਂ ਨਾਲ ਮੁਲਾਕਾਤ ਕੀਤੀ। ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਇਹ ਉਸ ਦੀ ਪਹਿਲੀ ਦੇਸ਼ ਦੀ ਫੇਰੀ ਹੈ। ਇਸ ਸਬੰਧੀ ਮਲਾਲਾ ਨੇ ਕਿਹਾ, ‘‘ਪਾਕਿਸਤਾਨ ਵਿੱਚ ਤਬਾਹੀ ਅਤੇ ਰਾਤੋ-ਰਾਤ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੁੰਦੀਆਂ ਦੇਖ ਦਿਲ ਟੁੱਟ ਗਿਆ। ਮੈਂ ਕੌਮਾਂਤਰੀ ਭਾਈਚਾਰੇ ਨੂੰ ਨਾ ਸਿਰਫ਼ ਖੁੱਲ੍ਹੇ ਦਿਲ ਨਾਲ ਮਦਦ ਕਰਨ ਦੀ ਅਪੀਲ ਕਰਦੀ ਹਾਂ, ਸਗੋਂ ਜਲਵਾਯੂ ਪਰਿਵਰਤਨ ਰੋਕਣ ਲਈ ਨੀਤੀਆਂ ’ਤੇ ਤੁਰੰਤ ਕਾਰਵਾਈ ਕਰਨ ਤੇ ਜਲਵਾਯੂ-ਵਿੱਤੀ ਵਿਧੀ ਸਥਾਪਤ ਕਰਨ ਲਈ ਵੀ ਬੇਨਤੀ ਕਰਦੀ ਹਾਂ।’ -ਪੀਟੀਆਈ