ਅਹਿਮਦਾਬਾਦ: ਗੁਜਰਾਤ ਦੀ ਭਾਜਪਾ ਸਰਕਾਰ ਨੇ ਅਯੁੱਧਿਆ ’ਚ ਰਾਮ ਜਨਮ ਭੂਮੀ ਤੀਰਥ ਯਾਤਰਾ ਕਰਨ ਵਾਲੇ ਰਾਜ ਦੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਰਾਜ ਦੇ ਸੈਰ ਸਪਾਟਾ ਦੇ ਤੀਰਥ ਵਿਕਾਸ ਮੰਤਰੀ ਪੁਰਣੇਸ਼ ਮੋਦੀ ਨੇ ਕੀਤਾ। ਗੁਜਰਾਤ ਦੇ ਡਾਂਗ ਜ਼ਿਲ੍ਹੇ ’ਚ ਭਗਵਾਨ ਰਾਮ ਨਾਲ ਸਬੰਧਤ ਸ਼ਬਰੀ ਧਾਮ ’ਚ ਬੀਤੇ ਦਿਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੋਂ ਰਾਜ ’ਚ ਭਗਵਾਨ ਰਾਮ ਨਾਲ ਸਬੰਧਤ ਤੀਰਥ ਥਾਵਾਂ ’ਤੇ ਸੂਬਾ ਪੱਧਰੀ ਦਸਹਿਰਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਜਨਮ ਭੂਮੀ ਤੀਰਥ ਦੇ ਦਰਸ਼ਨਾਂ ਲਈ ਜਾਣ ਵਾਲੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦੀ ਦਰ ਨਾਲ ਰਾਜ ਸਰਕਾਰ ਵਿੱਤੀ ਮਦਦ ਦੇਵੇਗੀ। -ਪੀਟੀਆਈ