ਪਟਿਆਲਾ: ਆਮ ਆਦਮੀ ਪਾਰਟੇ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿੱਚ ਪਟਿਆਲਾ ਸ਼ਹਿਰ ਦੇ ਰੋੜੀਕੁੱਟ ਮੁਹੱਲੇ ਵਿੱਚ ਪੁਲੀਸ ਨੇ ਚੈਕਿੰਗ ਕੀਤੀ। ਇਸ ਦੌਰਾਨ ਪੁਲੀਸ ਨੇ ਘਰਾਂ ਵਿੱਚ ਚੈਕਿੰਗ ਕਰਕੇ ਨਸ਼ਿਆਂ ਦੀ ਜਾਂਚ ਕੀਤੀ। ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ,‘ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਬਣੀ ਤਾਂ ਅਸੀਂ ਤੁਰੰਤ ਨਸ਼ੇ ਤੇ ਕਾਬੂ ਪਾਵਾਂਗੇ। ਇਸ ਲਈ ਅਸੀਂ ਪਟਿਆਲਾ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ। -ਪੱਤਰ ਪ੍ਰੇਰਕ