ਪੱਤਰ ਪ੍ਰੇਰਕ
ਘਨੌਰ, 15 ਮਾਰਚ
ਸ਼ੰਭੂ ਦੀ ਪੁਲੀਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਟਿੱਪਰ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਮਾਈਨਿੰਗ ਅਫਸਰ ਵਿਕਰਮਜੀਤ ਸਿੰਘ ਨੇ ਸ਼ੰਭੂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਵੱਲੋਂ ਪਿੰਡ ਨੌਗਾਵਾਂ ਵਿੱਚ ਜਦੋਂ ਚੈਕਿੰਗ ਕੀਤੀ ਗਈ ਤਾਂ ਪਿੰਡ ਨੌਗਾਵਾਂ ਦੀ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਹੋ ਰਹੀ ਸੀ।
ਮੌਕੇ ’ਤੇ ਇੱਕ ਜੇਸੀਬੀ ਮਸ਼ੀਨ ਅਤੇ ਮਿੱਟੀ ਦਾ ਭਰਿਆ ਟਿੱਪਰ ਬਰਾਮਦ ਹੋਇਆ। ਪੁਲੀਸ ਨੇ ਜੇਸੀਬੀ ਮਸ਼ੀਨ ਦੇ ਮਾਲਕ ਤੇ ਚਾਲਕ ਹਰਦੀਪ ਸਿੰਘ ਨੌਗਾਵਾਂ ਤੇ ਟਿੱਪਰ ਚਾਲਕ ਕਰਮ ਸਿੰਘ ਵਾਸੀ ਪਿੰਡ ਹਰਪਾਲਪੁਰ ਖਿਲਾਫ ਕੇਸ ਦਰਜ ਕਰਕੇ ਟਿੱਪਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ।