ਪੱਤਰ ਪ੍ਰੇਰਕ
ਸ਼ੇਰਪੁਰ, 15 ਮਾਰਚ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਮਗਰੋਂ ਤਿੰਨ ਦਰਜਨ ਪਿੰਡਾਂ ਦੇ ਸੈਂਟਰ ਬਿੰਦੂ ਸਰਕਾਰੀ ਹਸਪਤਾਲ ਸ਼ੇਰਪੁਰ ਵਿੱਚ ਐੱਸਐੱਮਓ ਕ੍ਰਿਪਾਲ ਸਿੰਘ ਨੇ ਅੱਜ ਆਪਣੇ ਅਮਲੇ ਨੂੰ ਵਿਭਾਗ ਦੇ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਨੂੰ ਅਮਲੀਰੂਪ ਦੇਣ ਦੇਣ ਲਈ ਮੀਟਿੰਗ ਕੀਤੀ। ਉਨ੍ਹਾਂ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਹਦਾਇਤਾਂ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਹਸਪਤਾਲ ਵਿੱਚ ਮੁੱਖ ਮੰਤਰੀ ਦੀਆਂ ਫੋਟੋਆਂ ਲਗਾਉਣ ਦੀ ਪਿਰਤ ਬਦਲਦਿਆਂ ਹੁਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਡਾਕਟਰ ਬੀਆਰ ਅੰਬੇਦਕਾਰ ਦੀਆਂ ਤਸਵੀਰਾਂ ਲੱਗੀਆਂ ਵੇਖੀਆਂ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਮੀਤ ਸਿੰਘ ਈਸਾਪੁਰ ਨੇ ਸਕੂਲਾਂ ਵਿੱਚ ਪ੍ਰਬੰਧਕੀ ਖਾਮੀਆਂ ਵਿੱਚ ਸੁਧਾਰ ਲਈ ਕੱਚੇ ਅਧਿਆਪਕਾਂ ਦੀ 16 ਮਾਰਚ ਨੂੰ ਮੀਟਿੰਗ ਸੱਦੀ ਹੈ ਜਿਸ ਮਗਰੋਂ ਸੀਐਚਟੀ, ਐਚਟੀ ਤੇ ਹੋਰ ਅਧਿਆਪਕਾਂ ਨਾਲ ਵੱਖੋ-ਵੱਖਰੇ ਤੌਰ ਤੇ ਮੀਟਿੰਗਾਂ ਕੀਤੀਆਂ ਜਾਣੀਆਂ ਹਨ। ਨਾਇਬ ਤਹਿਸੀਲਦਾਰ ਸ਼ੇਰਪੁਰ ਨਵਜੋਤ ਤਿਵਾੜੀ ਨੇ ਵੀ ਅਮਲੇ ਨੂੰ ਉਚ ਅਧਿਕਾਰੀਆਂ ਦਾ ਹਦਾਇਤਾਂ ਸਬੰਧੀ ਜਾਣੂ ਕਰਵਾਇਆ। ਸੀਡੀਪੀਓ ਕਿਰਨ ਨੇ ਵੀ ਸਮੇਂ ਸਿਰ ਪੁੱਜਣ ਲਈ ਆਪਣੇ ਅਮਲੇ ਨੂੰ ਖਾਸ ਹਦਾਇਤਾਂ ਦਿੱਤੀਆਂ। ਇਸੇ ਸਬੰਧਤ ਥਾਣੇ ਤੇ ਹੋਰਨਾ ਥਾਵਾਂ ’ਤੇ ਵੀ ਕੁੱਝ ਬਦਲਿਆ ਬਦਲਿਆ ਮਹਿਸੂਸ ਹੋਇਆ।