ਪੱਤਰ ਪ੍ਰੇਰਕ
ਲਹਿਰਾਗਾਗਾ, 15 ਅਕਤੂਬਰ
ਨੇੜਲੇ ਪਿੰਡ ਬੱਲਰਾਂ ’ਚ ਅੰਗਹੀਣ ਨੂੰ ਕਥਿਤ ਗਵਾਹੀ ਤੇ ਝੂਠ ਬੋਲਣ ’ਤੇ ਕਮਰੇ ’ਚ ਬੰਦ ਕਰਕੇ ਉਸ ਦੀ ਰਾਡ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਹੋਏ ਗੁਰਭੇਜ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਬੱਲਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲੀਸ ਨੇ ਪੀੜਤ ਦੇ ਬਿਆਨ ’ਤੇ ਤਰੁਨਾ ਸਿੰਘ ਖਿਲਾਫ 323,342,506 ਅਧੀਨ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੁੂ ਕਰ ਦਿੱਤੀ ਹੈ।
ਪੀੜਤ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਹ ਸ਼ਾਮ ਛੇ ਵਜੇ ਬਖੋਰਾਂ ਕਲਾਂ ਵਾਲੇ ਅੱਡੇ ’ਤੇ ਤਾਸ਼ ਖੇਡ ਰਿਹਾ ਸੀ, ਇਸੇ ਦੌਰਾਨ ਤਰੁਣਾ ਸਿੰਘ ਮੋਟਰਸਾਈਕਲ ’ਤੇ ਆਇਆ ਤੇ ਬਹਾਨੇ ਨਾਲ ਖੇਤ ਦੇ ਮੋਟਰ ਵਾਲੇ ਕਮਰੇ ’ਚ ਲੈ ਗਿਆ। ਉੱਥੇ ਬੰਦ ਕਰਕੇ ਝੂਠੀ ਗਵਾਹੀ ਦੇਣ ਦੀ ਗੱਲ ਆਖ ਕੇ ਉਸ ਦੀ ਕੁੱਟਮਾਰ ਕੀਤੀ। ਮੁਲਜ਼ਮ ਉਸ ਨੂੰ ਬੰਦੀ ਬਣਾ ਕੇ ਚਲਾ ਗਿਆ। ਆਖਰ ਉਸ ਦੇ ਭਤੀਜੇ ਜੱਗਾ ਸਿੰਘ ਤੇ ਸੰਦੀਪ ਸਿੰਘ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ’ਚ ਦਾਖਲ ਕਰਵਾਇਆ।