ਨਵੀਂ ਦਿੱਲੀ, 15 ਅਕਤੂਬਰ
ਅਗਲੇ ਸਾਲ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਦਿੱਲੀ ਇਕਾਈ ਨੇ ਝੁੱਗੀ ਵਾਲਿਆਂ ਨਾਲ ਰਾਬਤਾ ਕਾਇਮ ਕਰਨ ਲਈ ਸ਼ੁੱਕਰਵਾਰ ਨੂੰ ਇੱਥੋਂ ਦੇ ਕੀਰਤੀਨਗਰ ਵਿੱਚ ਇੱਕ ਬਸਤੀ ਤੋਂ ‘ਝੁੱਗੀ ਸਨਮਾਨ ਯਾਤਰਾ’ ਸ਼ੁਰੂ ਕੀਤੀ ਹੈ।
ਪਾਰਟੀ ਵਰਕਰਾਂ ਨੇ ਕੇਂਦਰ ਦੀ ਉਜਵਲਾ ਯੋਜਨਾ ਤਹਿਤ ਰਸੋਈ ਗੈਸ ਲਈ 67 ਪਰਿਵਾਰਾਂ ਦਾ ਅਤੇ ਸਕੰਨਿਆਂ ਯੋਜਨਾ ਅਧੀਨ 77 ਪਰਿਵਾਰਾਂ ਦਾ ਪੰਜੀਕਰਨ ਵੀ ਕਰਵਾਇਆ। ਅਗਲੇ ਵਰ੍ਹੇ ਹੋਣ ਵਾਲੀਆਂ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਪ੍ਰਦੇਸ਼ ਇਕਾਈ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ 33 ਵਿਧਾਨ ਸਭਾ ਹਲਕਿਆਂ ਵਿੱਚ ਚੱਲੇਗੀ ਤੇ ਇਸਦੀ ਸਮਾਪਤੀ 29 ਨਵੰਬਰ ਨੂੰ ਹੋਵੇਗੀ। ਭਾਜਪਾ ਦੇ ਉੱਪ ਪ੍ਰਧਾਨ ਪਾਰਟੀ ਦੇ ਦਿੱਲੀ ਮਾਮਲਿਆਂ ਬਾਰੇ ਇੰਚਾਰਜ ਬੈਜੇਯੰਤ ਜੈ ਪਾਂਡਾ ਨੇ ਇਸ ਮੁਹਿੰਮ ਨੂੰ ਹਰੀ ਝੰਡੀ ਦਿਖਾਈ।
-ਪੀਟੀਆਈ