ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਕਤੂਬਰ
ਅੱਜ ਇਥੇ ਦਸਹਿਰੇ ਮੌਕੇ ਕਰਵਾਏ ਸਮਾਗਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਕੋਵਿਡ -19 ਮਹਾਮਾਰੀ ਦੇ ਦੌਰਾਨ ਮਨੁੱਖਤਾ ਨੂੰ ‘ਕਰੋਨਾ ਰੂਪੀ ਰਾਵਣ ’ਤੋਂ ਮੁਕਤ ਕਰਨ ਲਈ ਭਗਵਾਨ ਰਾਮ ਅੱਗੇ ਪ੍ਰਾਰਥਨਾ ਕਰਦੇ ਹਨ। ਉਨ੍ਹਾਂ ਇਹ ਪ੍ਰਗਟਾਵਾ ਅੱਜ ਲਾਲ ਕਿਲ੍ਹੇ ਦੇ ਮੈਦਾਨ ਵਿੱਚ ‘ਲਵ ਕੁਸ਼ ਰਾਮਲੀਲਾ’ ਵਿੱਚ ‘ਰਾਵਣ ਦਹਾਨ’ ਰਸਮ ਵਿੱਚ ਹਿੱਸਾ ਲੈਣ ਤੋਂ ਬਾਅਦ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ, ‘ਇਹ ਤਿਉਹਾਰ ਬੁਰੀਆਂ ਆਤਮਾਵਾਂ ’ਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦਾ ਹੈ। ਕੋਵਿਡ -19 ਮਹਾਮਾਰੀ ਦੇ ਕਾਰਨ, ਸ਼ਹਿਰ ਵਿੱਚ ਵੱਡੇ ਪੱਧਰ ’ਤੇ ਇਕੱਠਾਂ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਭਗਵਾਨ ਰਾਮ ਨੂੰ ਪ੍ਰਾਰਥਨਾ ਕਰਦਾ ਹਨ ਕਿ ਇਸ ‘ਕਰੋਨਾ ਰੂਪੀ ਰਾਵਣ’ ’ਤੋਂ ਭਗਵਾਨ ਰਾਮ ਸਾਰਿਆਂ ਨੂੰ ਮੁਕਤ ਕਰਾਉਣ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇੱਥੋਂ ਦੇ ਸਾਰੇ ਪਰਿਵਾਰ ਖੁਸ਼, ਸਿਹਤਮੰਦ ਤੇ ਖੁਸ਼ਹਾਲ ਜੀਵਨ ਬਤੀਤ ਕਰਨ।’’ ਉਨ੍ਹਾਂ ਇਹ ਵੀ ਕਿਹਾ ਕਿ ਇਹ ਦਿਨ ਲੰਕਾ ਦੇ ਰਾਜਾ ਰਾਵਣ ਉੱਤੇ ਭਗਵਾਨ ਰਾਮ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਦਸਹਿਰੇ ਨੂੰ ਪੂਰੇ ਦੇਸ਼ ਵਿੱਚ ਧਾਰਮਿਕ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਮਲੀਲਾ, ਭਗਵਾਨ ਰਾਮ ਦੇ ਜੀਵਨ ਦੀ ਨਾਟਕੀ ਲੋਕ-ਪੁਨਰ-ਸਥਾਪਨਾ 10 ਦਿਨਾਂ ਲਈ ਮੰਨੀ ਜਾਂਦੀ ਹੈ ਤੇ ਦਸਹਿਰੇ ਨੂੰ ਸਮਾਪਤ ਹੁੰਦੀ ਹੈ। ਦੁਸ਼ਟਾਂ ਦੇ ਵਿਨਾਸ਼ ਨੂੰ ਦਰਸਾਉਣ ਲਈ ਦਸਾਂ ਸਿਰਾਂ ਵਾਲੇ ਰਾਜੇ ਰਾਵਣ, ਉਸਦੇ ਭਰਾ ਕੁੰਭਕਰਨ ਤੇ ਪੁੱਤਰ ਮੇਘਨਾਥ ਜਿਸ ਨੂੰ ਇੰਦਰਜੀਤ ਵੀ ਕਿਹਾ ਜਾਂਦਾ ਹੈ, ਦੇ ਪੁਤਲੇ ਸਾੜੇ ਜਾਂਦੇ ਹਨ।