ਜੰਡਿਆਲਾ ਗੁਰੂ: ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਇਕ ਜ਼ਰੂਰੀ ਬੈਠਕ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਬਾਰੇ ਆਰਪੀ ਸਿੰਘ ਕੋਹਾਲੀ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਬੀਤੇ ਸਮੇਂ ਦੌਰਾਨ ਕੀਤੇ ਕੰਮਾਂ ਦੀ ਸਮੀਖਿਆ ਅਤੇ ਆਉਣ ਵਾਲੇ ਮਸਲਿਆਂ ਤੇ ਹਾਲਾਤਾਂ ਨਾਲ ਨਜਿੱਠਣ ਲਈ ਵਿਚਾਰ ਕਰਨ ਅਤੇ ਪੰਜਾਬ ਬਾਡੀ ਤੋਂ ਮਿਲੇ ਨਿਰਦੇਸ਼ਾਂ ਮੁਤਾਬਕ ਜਥੇਬੰਦੀ ਦੀ ਹੋਣ ਵਾਲੀ ਚੋਣ ਸਬੰਧੀ ਇੱਕਜੁੱਟਤਾ ਨਾਲ ਹਰ ਸਾਥੀ ਵੱਲੋਂ ਖੁੱਲ੍ਹ ਕੇ ਵਿਚਾਰ ਰੱਖਣ ਲਈ ਸੱਦਾ ਪੱਤਰ ਦਿੱਤਾ ਗਿਆ। ਕੋਹਲੀ ਨੇ ਦੱਸਿਆ ਇਸ ਮੌਕੇ ਐਸੋਸੀਏਸ਼ਨ ਦੇ 38 ’ਚੋਂ 32 ਮੈਂਬਰ ਹਾਜ਼ਰ ਸਨ। ਇਸ ਮੌਕੇ ਸਰਬਸੰਮਤੀ ਨਾਲ ਦੂਸਰੀ ਵਾਰ ਹਰਪ੍ਰੀਤ ਸਿੰਘ ਕੋਹਲੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿੱਚ ਲਖਵਿੰਦਰ ਸਿੰਘ ਜਬੋਵਾਲ ਜਨਰਲ ਸਕੱਤਰ, ਸੰਜੀਵ ਦੇਵਗਨ ਖਜ਼ਾਨਚੀ, ਕਾਰਜ ਸਿੰਘ ਨੁਮਾਇੰਦਾ ਪੰਜਾਬ, ਰਾਜੇਸ਼ ਕੁਮਾਰ, ਭੁਪਿੰਦਰ ਸਿੰਘ, ਅਮਨਜੀਤ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ, ਹਰਿੰਦਰ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ