ਪੱਤਰ ਪ੍ਰੇਰਕ
ਦਸੂਹਾ, 14 ਅਕਤੂਬਰ
ਇਥੇ ਜੀਟੀਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿੱਚ ਪ੍ਰਿੰ. ਡਾ. ਸੁਰਜੀਤ ਕੌਰ ਬਾਜਵਾ ਦੀ ਅਗਵਾਈ ਹੇਠ ਜੀਟੀਬੀ ਐਜੂਕੇਸ਼ਨਲ ਟੱਰਸਟ ਦੇ ਮਿਊਜ਼ਿਕ ਵਿਭਾਗ ਵੱਲੋਂ ਸੋਲੋ ਸੰਗੀਤ ਪ੍ਰਤੀਯੋਗਿਤਾ ‘ਵੁਆਇਸ ਆਫ ਜੀਟੀਬੀ’ ਕਰਵਾਈ ਗਈ।ਮੁੱਖ ਮਹਿਮਾਨ ਵਜੋਂ ਜੀਟੀਬੀ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ ਤੇ ਡਿਪਟੀ ਮੈਨੇਜਰ ਦੀਪਗਗਨ ਸਿੰਘ ਗਿੱਲ ਪੁੱਜੇ। ਜੀਟੀਬੀ ਐਜੂਕੇਸ਼ਨਲ ਟਰੱਸਟ ਦੀਆਂ ਤਿੰਨ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ। ਗਰੁੱਪ-1 ਵਿੱਚੋਂ ਭੁਪਿੰਦਰ ਸਿੰਘ, ਗੁਰਜੀਤ ਕੌਰ ਅਤੇ ਨਮਨਰੀਤ ਕੌਰ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ ਜਦੋਕਿ ਜਸਮੀਨ ਕੌਰ, ਹਰਸ਼ਦੀਪ ਕੌਰ ਅਤੇ ਰਸ਼ਮੀਤਾ ਵਧੀਆ ਗਾਇਕੀ ਲਈ ਕੋਨਸੋਲੇਸ਼ਨ ਪ੍ਰਾਈਜ਼ ਜਿੱਤਿਆ। ਗਰੁੱਪ-2 ਵਿੱਚ ਤਰਨਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਸਹਿਜਪਾਲ ਸਿੰਘ ਤੇ ਭੁਪਿੰਦਰ ਸਿੰਘ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ ਜਦੋਕਿ ਸਿਮਰਨਪ੍ਰੀਤ ਕੌਰ, ਮਾਨਸੀ ਅਤੇ ਪ੍ਰਿਯੰਕਾ ਕੋਨਸੋਲੇਸ਼ਨ ਪ੍ਰਾਈਜ਼ ਦੇ ਹੱਕਦਾਰ ਬਣੇ। ਇਸ ਮੌਕੇ ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਬੀ.ਐਡ ਕਾਲਜ ਦੇ ਪ੍ਰਿੰ ਡਾ. ਵਰਿੰਦਰ ਕੌਰ, ਡਿਗਰੀ ਕਾਲਜ ਦੇ ਪ੍ਰਿੰ. ਨਰਿੰਦਰ ਕੌਰ ਘੁੰਮਣ, ਨਵਦੀਪ ਠਾਕੁਰ ਅਤੇ ਜਗਦੀਪ ਸਿੰਘ ਮੌਜੂਦ ਸਨ।