ਨਵੀਂ ਦਿੱਲੀ: ਸੀਬੀਆਈ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਹਾਇਕ ਡਾਇਰੈਕਟਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਇਕੱਤਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਸੀਬੀਆਈ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਉਸ ਨੇ ਚਾਰ ਸਾਲਾਂ ਦੌਰਾਨ 37 ਲੱਖ ਤੋਂ ਵੱਧ ਦੀ ਜਾਇਦਾਦ ਬਣਾਈ ਹੈ। ਉਨ੍ਹਾਂ ਦੱਸਿਆ ਕਿ ਅਫਸਰ ਰਾਜਕੁਮਾਰ ਰਾਮ (ਜੋ ਉਸ ਸਮੇਂ ਬੰਗਲੌਰ ਵਿੱਚ ਤਾਇਨਾਤ ਸੀ) ਅਤੇ ਉਸ ਦੀ ਪਤਨੀ ਦੇ ਨਾਮ ਪਹਿਲੀ ਅਪਰੈਲ 2016 ਨੂੰ 1.18 ਲੱਖ ਤੋਂ ਵੱਧ ਦੀ ਜਾਇਦਾਦ ਸੀ, ਜੋ 31 ਮਾਰਚ 2020 ਨੂੰ ਵੱਧ ਕੇ 57 ਲੱਖ ਰੁਪਏ ਹੋ ਗਈ। ਇਸ ਸਮੇਂ ਦੌਰਾਨ ਰਾਜਕੁਮਾਰ ਦੀ ਕੁੱਲ ਆਮਦਨ 1.34 ਕਰੋੜ ਤੋਂ ਵੱਧ ਸੀ ਅਤੇ 1.16 ਕਰੋੜ ਦੇ ਲਗਪਗ ਖ਼ਰਚੇ ਸਨ। -ਪੀਟੀਆਈ