ਲੁਧਿਆਣਾ: ਰਾਜਸਥਾਨ ਡਿਸਪੈਂਸਰੀ ਮੁੰਬਈ ਵੱਲੋਂ ਪੂਰੇ ਭਾਰਤ ਵਿੱਚ ਚਲਾਏ ਰਹੇ ਡਾਕਟਰਾਂ ਦੇ ਸਨਮਾਨ ਸਮਾਗਮ ਦੀ ਲੜੀ ਤਹਿਤ ਲੁਧਿਆਣਾ ਦੇ ਪ੍ਰੀਤਮ ਨਗਰ ਵਿੱਚ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ 70 ਆਯੁਰਵੈਦਿਕ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਹਰਬੰਸ ਸਿੰਘ ਨੇ ਕਿਹਾ ਕਿ ਇਨ੍ਹਾਂ ਡਾਕਟਰਾਂ ਨੇ ਵੀ ਕੋਵਿਡ-19 ਦੌਰਾਨ ਲੱਖਾਂ ਮਰੀਜ਼ਾਂ ਦੀ ਜਾਨ ਬਚਾਈ ਹੈ। ਜੇਕਰ ਭਾਰਤ ਵਿੱਚ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਂਦੀ ਤਾਂ ਕਰੋਨਾ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਸਕਦਾ ਸੀ। ਆਯੁਰਵੇਦਚਾਰੀਆ ਡਾ. ਸੰਤੋਸ਼ ਕੁਮਾਰ ਗਿੰਦੇ ਨੇ ਕਿਹਾ ਕਿ ਕੋਵਿਡ-19 ਦੌਰਾਨ ਆਯੂਰਵੈਦਿਕ ਡਾਕਟਰਾਂ ਵੱਲੋਂ ਨਿਭਾਈ ਭੁਮਿਕਾ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਸਨਮਾਨ ਸਮਾਗਮ ਵਿੱਚ ਡਾ. ਲੋਕੇਸ਼ ਸ਼ਰਮਾ, ਪ੍ਰੋਗਰਾਮ ਇੰਚਾਰਜ ਪ੍ਰਵੀਨ ਸ਼ਰਮਾ, ਵੈਦਿਕ ਤ੍ਰਿਲੋਚਨ ਸਿੰਘ, ਵੈਦਿਆ ਸੰਜੀਵ ਸਿੰਘ, ਵੈਦਿਆ ਪਰਨਾਥ ਮਿਸ਼ਰਾ, ਡਾ. ਰੀਮਾ ਡੰਡ, ਕੁਲਵੰਤ ਰਾਏ ਅਤੇ ਲਵਿਤ ਮਲਹੋਤਰਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ