ਟ੍ਰਿਬਿਊਨ ਨਿਊਜ਼ ਸਰਵਿਸ
ਸੋਲਨ, 8 ਅਕਤੂਬਰ
ਟਿੰਬਰ ਟਰੇਲ ਰਿਜ਼ੌਰਟ ਵਿੱਚ ਕੇਬਲ ਕਾਰ ਰੋਪਵੇਅ ਵਿੱਚ 11 ਸੈਲਾਨੀਆਂ ਦੇ ਫਸਣ ਦੀ ਘਟਨਾ ਦੇ 110 ਦਿਨਾਂ ਬਾਅਦ ਰੋਪਵੇਅ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਘਟਨਾ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਅਤੇ ਨਾ ਇਸ ਸਬੰਧੀ ਕੋਈ ਰਿਪੋਰਟ ਜਨਤਕ ਕੀਤੀ ਗਈ ਹੈ। ਰੋਪਵੇਅ ਪਰਵਾਣੂ ਵਿੱਚ ਹਾਦਸੇ ਮਗਰੋਂ ਬਣਾਈ ਕਮੇਟੀ ਨੇ ਹੋਟਲ ਪ੍ਰਬੰਧਕ ਦੀ ਲਾਪਰਵਾਹੀ ਨੂੰ ਅੱਖੋਂ ਓਹਲੇ ਕਰ ਕੇ ਪੁਰਾਣੇ ਉਪਕਰਨਾਂ ਨੂੰ ਬਦਲਣ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਸੈਰ ਸਪਾਟਾ ਵਿਭਾਗ ਨੇ ਹੋਟਲ ਦੇ ਪ੍ਰਬੰਧਕਾਂ ਨੂੰ ਰੋਪਵੇਅ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ। ਜ਼ਿਕਰਯੋਗ ਹੈ ਕਿ 20 ਜੂਨ ਨੂੰ ਤਕਨੀਕੀ ਖ਼ਰਾਬੀ ਕਾਰਨ 300 ਮੀਟਰ ਦੀ ਦੂਰੀ ’ਤੇ ਰੋਪਵੇਅ ਦੀ ਟਰਾਲੀ ਹਵਾ ਵਿੱਚ ਲਟਕ ਗਈ ਸੀ। ਇਸ ਦੌਰਾਨ 11 ਸੈਲਾਨੀ ਹਾਦਸੇ ਵਿੱਚ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਸੀ।