ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਅਕਤੂਬਰ
ਇਥੇ ਬੀਕੇਯੂ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਬਲਾਕ ਐਕਟਿੰਗ ਪ੍ਰਧਾਨ ਰਾਮ ਸਿੰੰਘ ਢੀਂਡਸਾ ਦੀ ਅਗਵਾਈ ’ਚ ਰਿਲਾਇੰਸ ਪੰਪ ’ਤੇ ਪੱਕੇ ਮੋਰਚੇ ਦੇ 377ਵੇਂ ਦਿਨ ਧਰਨੇ ਤੋਂ ਇਲਾਵਾ ਬਿਜਲੀ ਸਪਲਾਈ ਸਬੰਧੀ ਪਾਵਰਕੌਮ ਦੇ ਐਕਸੀਅਨ ਦਫਤਰ ਅੱਗੇ ਲਗਾਤਾਰ ਤੀਜੇ ਦਿਨ ਧਰਨਾ ਜਾਰੀ ਹੈ ਪਰ ਅੱਜ ਘਿਰਾਓ ਨਾ ਕਰਨ ਕਰਕੇ ਮੁਲਾਜ਼ਮਾਂ ਨੇ ਆਮ ਵਾਂਗ ਕੀਤਾ। ਕਿਸਾਨਾਂ ਨੇ ਵਿਭਾਗ ’ਤੇ 6 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਇਆ। ਜਥੇਬੰਦੀ ਨੇ ਲੰਘੀ ਰਾਤ ਯੂਪੀ ਦੇ ਲਖੀਮਪੁਰ ਖੀਰੀ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਬਲਾਕ ਲਹਿਰਾਗਾਗਾ ਅਤੇ ਮੂਨਕ ਦੇ ਸਾਰੇ ਪਿੰਡਾਂ ਵਿਚ ਰਾਤ ਸਮੇ ਪੰਜ ਪੰਜ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸੇ ਮੌਕੇ ਦਰਸ਼ਨ ਸਿੰਘ ਚੰਗਾਲੀਵਾਲਾ,ਬਹਾਦਰ ਸਿੰਘ ਭੁਟਾਲ ਖੁਰਦ, ਸੂਬਾ ਸਿੰਘ ਸੰਗਤਪੁਰਾ, ਲੀਲਾ ਸਿੰਘ ਚੋਟੀਆਂ, ਮਾਸਟਰ ਗੁਰਚਰਨ ਸਿੰਘ ਖੋਖਰ, ਭੋਲਾ ਸਿੰਘ ਭੁਟਾਲ ਕਲਾਂ,ਰਾਮ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਰਾਮਚੰਦ ਸਿੰਘ ਚੋਟੀਆਂ, ਹਰਜਿੰਦਰ ਸਿੰਘ ਨੰਗਲਾ, ਦਰਸ਼ਨ ਸਿੰਘ ਕੋਟੜਾ, ਬੂਟਾ ਸਿੰਘ ਭੁਟਾਲ ਕਲਾ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਜਗਦੀਪ ਸਿੰਘ ਲਹਿਲ ਖੁਰਦ,ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ, ਜਸਵਿੰਦਰ ਕੌਰ ਗਾਗਾ ਨੇ ਕਿਹਾ ਕਿ ਲਹਿਰਾਗਾਗਾ ਪਾਵਰਕੌਮ ਐਕਸੀਅਨ ਦਫ਼ਤਰ ਅਤੇ ਮੂਨਕ ਦਫ਼ਤਰ ਵਿਚ ਪੈਂਦੇ ਗਰਿੱਡਾਂ ਦੇ ਖੇਤੀ ਫੀਡਰਾ ਨੂੰ ਢਾਈ ਤਿੰਨ ਘੰਟੇ ਹੀ ਦਿੱਤੀ ਜਾ ਰਹੀ ਹੈ। ਐਕਸੀਅਨ ਕੁਲਰਾਜ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਹਦਾਇਤ ’ਤੇ ਸਾਰੇ ਗਰੁੱਪਾਂ ਨੂੰ ਵੰਡਕੇ 6 ਤੋਂ 8 ਘੰਟੇ ਸਪਲਾਈ ਦਿੱਤੀ ਜਾ ਰਹੀ ਹੈ।